ੴ

ਸਿੱਖਬਾਣੀ · SikhBani

ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥

sravan na surat nain sundar nahee aarat duaar rattat...
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 203 · 5 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਭੁਜ ਬਲ ਬੀਰ. ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

bhuj bal beer. braham sukh saagar garat parat geh lehu angureea |1| rahaau |

Sant Singh KhalsaO Brave and Powerful God, Ocean of Peace, I fell into the pit - please, take my hand. ||1||Pause||
Manmohan SinghO my strong armed puissant Lord, the Ocean of peace. I am falling into the pit. Take my by the finger (hand). Pause.
Manmohan Singh (Punjabi)ਹੇ ਮੇਰੇ ਬਲਵਾਨ ਬਾਹਾਂ ਵਾਲੇ ਸ਼ਾਂਤੀ ਦੇ ਸਮੁੰਦਰ! ਤਾਕਤਵਰ ਸੁਆਮੀ! ਮੈਂ ਟੌਏ ਵਿੱਚ ਡਿਗ ਰਿਹਾ ਹਾਂ ਮੈਨੂੰ ਉਂਗਲੀ ਤੋਂ ਪਕੜ ਲੈ। ਠਹਿਰਾਉ।
Fareedkot Teekaਹੇ ਬ੍ਰਹਮ ਸੁਖੋਂ ਕੇ ਸਮੁੰਦ੍ਰ ਅਰਥਾਤ ਸੁਖ ਰੂਪ! ਹੇ ਬੀਰ ਸੂਰਮੇ! ਵਾ ਹੇ ਬਲਭਦ੍ਰ ਕੇ ਭਾਈ! ਸੰਸਾਰ ਰੂਪੀ ਖਾਤ ਮੇਂ ਪਰਤੇ ਕੀ ਅਪਨੀ ਭੁਜਾ ਕੇ ਬਲ ਕਰ ਕੇ ਅਰਥਾਤ ਪ੍ਰੇਰਣਾ ਸਕਤਿ ਕਰ ਕੇ ਮੇਰੀ ਬ੍ਰਿਤੀ ਰੂਪੀ ਅੰਗੁਲੀ ਪਕੜ ਲੇਵੋ॥੧॥ ਰਹਾਉ ॥
Prof. Sahib Singhਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ) ਟੋਏ ਵਿਚ ਡਿਗਦੇ ਦੀ (ਮੇਰੀ) ਉਂਗਲੀ ਫੜ ਲੈ ॥੧॥ ਰਹਾਉ ॥

ਪਦ ਅਰਥ ਭੁਜ = ਬਾਂਹ। ਬਲ = ਤਾਕਤ। ਭੁਜ ਬਲ = ਜਿਸ ਦੀਆਂ ਬਾਹਾਂ ਵਿਚ ਤਾਕਤ ਹੈ, ਹੇ ਬਲਵਾਨ ਬਾਹਾਂ ਵਾਲੇ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਗਰਤ = ਟੋਆ। ਪਰਤ = ਪੈਂਦਾ, ਡਿਗਦਾ। ਗਹਿ ਲੇਹੁ = ਫੜ ਲੈ। ਅੰਗੁਰੀਆ = ਉਂਗਲੀ ॥੧॥ ਰਹਾਉ ॥

SikhNet (Spanish)Oh Señor de Poderes Inmensos, oh Bravo Brahma, Océano de Paz, he caído en la zanja; tómame de la mano y sálvame. (1-Pausa)

ਸ੍ਰਵਨਿ. ਨ ਸੁਰਤਿ, ਨੈਨ. ਸੁੰਦਰ ਨਹੀ; ਆਰਤ ਦੁਆਰਿ, ਰਟਤ ਪਿੰਗੁਰੀਆ ॥੧॥

sravan. na surat, nain. sundar nahee; aarat duaar, rattat pingureea |1|

Sant Singh KhalsaMy ears do not hear, and my eyes are not beautiful. I am in such pain; I am a poor cripple, crying at Your Door. ||1||
Manmohan SinghMine ears have no sense, mine eyes are not beautiful and, afflicted and crippled, I cry at Thine door.
Manmohan Singh (Punjabi)ਮੇਰਿਆਂ ਕੰਨਾਂ ਨੂੰ ਹੋਸ਼ ਨਹੀਂ, ਮੇਰੇ ਲੋਚਣ ਸੁਹਣੇ ਨਹੀਂ, ਅਤੇ ਮੈਂ, ਦੁਖੀ ਤੇ ਪਿੰਗਲਾ, ਤੇਰੇ ਬੂਹੇ ਤੇ ਪੁਕਾਰਦਾ ਹਾਂ।
Fareedkot Teekaਸਾਸਤ੍ਰ ਕਾ ਸ੍ਰਵਨ ਰੂਪ ਮੇਰੇ ਕਾਨ ਭੀ ਨਹੀਂ, (ਸੁਰਤਿ) ਸੁਸਟੂ ਪ੍ਰੀਤੀ ਭੀ ਨਹੀਂ ਔਰ ਮੇਰੇ ਗਿਆਨ ਰੂਪ ਸੁੰਦ੍ਰ ਨੇਤ੍ਰ ਭੀ ਨਹੀਂ, (ਆਰਤ) ਦੁਖੀ ਹੂਆ ਹੂਆ ਤੇਰੇ ਦਰਵਾਜੇ ਅਰਥਾਤ ਸਤਸੰਗ ਮੇਂ ਤੇਰਾ ਨਾਮ ਉਚਾਰਤਾ ਹੂੰ। ਕੈਸਾ ਹੂੰ? (ਪਿੰਗੁਰੀਆ) ਨਿਸਕਾਮ ਕਰਮੋ ਰੂਪੀ ਮੇਰੇ ਚਰਨ ਨਹੀਂ ਹੈਂ॥੧॥
Prof. Sahib Singh(ਹੇ ਪ੍ਰਭੂ! ਮੇਰੇ) ਕੰਨ ਵਿਚ (ਤੇਰੀ ਸਿਫ਼ਤ-ਸਾਲਾਹ) ਸੁਣਨ (ਦੀ ਸੂਝ) ਨਹੀਂ, ਮੇਰੀਆਂ ਅੱਖਾਂ (ਅਜੇਹੀਆਂ) ਸੋਹਣੀਆਂ ਨਹੀਂ (ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ), ਮੈਂ ਤੇਰੀ ਸਾਧ ਸੰਗਤਿ ਵਿਚ ਜਾਣ ਜੋਗਾ ਨਹੀਂ ਹਾਂ, ਮੈਂ ਪਿੰਗਲਾ ਹੋ ਚੁਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ (ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ) ॥੧॥

ਪਦ ਅਰਥ ਸ੍ਰਵਨਿ = ਸ੍ਰਵਨ ਵਿਚ, ਕੰਨ ਵਿਚ। ਸੁਰਤਿ = ਸੁਣਨ ਦੀ ਸਮਰੱਥਾ। ਆਰਤ = {आर्त} ਦੁਖੀਆ। ਦੁਆਰਿ = (ਤੇਰੇ) ਦਰ ਤੇ। ਰਟਤ = ਪੁਕਾਰਦਾ। ਪਿੰਗੁਰੀਆ = ਪਿੰਗਲਾ, ਪੈਰ-ਹੀਣ ॥੧॥

SikhNet (Spanish)Mis oídos no escuchan, mis ojos no brillan y en dolor yo, sin piernas, grito en oración a Tu Puerta. (1)

ਦੀਨਾ ਨਾਥ. ਅਨਾਥ ਕਰੁਣਾ ਮੈ; ਸਾਜਨ ਮੀਤ. ਪਿਤਾ ਮਹਤਰੀਆ ॥

deenaa naath. anaath karunaa mai; saajan meet. pitaa mahatareea |

Sant Singh KhalsaO Master of the poor and helpless, O Embodiment of Compassion, You are my Friend and Intimate, my Father and Mother.
Manmohan SinghO Patron of the poor and patronless, and the Embodiment of munificence, Thou art my Friend intimate, Father and Mother.
Manmohan Singh (Punjabi)ਹੈ ਗਰੀਬਾਂ ਤੇ ਨਿਖਸਮਿਆਂ ਦੇ ਖਸਮ ਅਤੇ ਦਇਆਲਤਾ ਦੇ ਸਰੂਪ, ਤੂੰ ਮੇਰਾ ਦੋਸਤ, ਮਿੱਤ੍ਰ ਬਾਬਲ ਅਤੇ ਅੰਮੜੀ ਹੈ।
Fareedkot Teekaਹੇ ਗਰੀਬੋਂ ਕੇ ਮਾਲਕ ਦਯਾ ਰੂਪ! (ਅਨਾਥ) ਮੁਝ ਗਰੀਬ ਕਾ (ਸਾਜਨ) ਮਨ ਕਾ ਪਿਆਰਾ ਔਰ ਪਿਤਾ ਮਾਤਾ ਰੂਪ ਤੂੰ ਹੀ ਹੈਂ॥
Prof. Sahib Singhਹੇ ਨਾਨਕ! (ਆਖ)-ਹੇ ਗਰੀਬਾਂ ਦੇ ਖਸਮ! ਹੇ ਯਤੀਮਾਂ ਉਤੇ ਤਰਸ ਕਰਨ ਵਾਲੇ! ਹੇ ਸੱਜਣ! ਹੇ ਮਿੱਤਰ ਪ੍ਰਭੂ! ਹੇ ਮੇਰੇ ਪਿਤਾ! ਹੇ ਮੇਰੀ ਮਾਂ ਪ੍ਰਭੂ!

ਪਦ ਅਰਥ ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾ ਮੈ = {करूणा-मय} ਤਰਸ-ਰੂਪ, ਤਰਸ-ਭਰਪੂਰ। ਮਹਤਰੀਆ = ਮਾਂ।

SikhNet (Spanish)Oh Soporte de los pobres, mi Amigo Compasivo, mi Padre, mi Madre,

ਚਰਨ ਕਵਲ. ਹਿਰਦੈ ਗਹਿ ਨਾਨਕ; ਭੈ ਸਾਗਰ. ਸੰਤ ਪਾਰਿ ਉਤਰੀਆ ॥੨॥੨॥੧੧੫॥

charan kaval. hiradai geh naanak; bhai saagar. sant paar utareea |2|2|115|

Sant Singh KhalsaNanak holds tight to the Lord's Lotus Feet in his heart; thus the Saints cross over the terrifying world-ocean. ||2||2||115||
Manmohan SinghNanak hold fast to thy heart the lotus feet o the Lord, who causes His saints to cross the terrible ocean.
Manmohan Singh (Punjabi)ਨਾਨਕ, ਸਾਹਿਬ ਦੇ ਚਰਨ ਕੰਵਲਾਂ ਨੂੰ ਆਪਣੇ ਦਿਲ ਨਾਲ ਘੁਟ ਕੇ ਲਾਈ ਰਖ, ਜੋ ਆਪਣੇ ਸਾਧੂਆਂ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਤੇਰੇ ਚਰਨ ਕਵਲ ਹਿਰਦੇ ਮੇਂ ਗ੍ਰਹਣ ਕਰੇ ਹੈਂ, ਤਿਨ ਸੰਤੋਂ ਕੋ ਤੈਂ ਭੈ ਕੇ ਦੇਣੇ ਵਾਲੇ ਸੰਸਾਰ ਸਮੁੰਦਰ ਸੇ ਪਾਰ ਕਰ ਲੀਆ ਹੈ, ਅਰਥਾਤ ਹਮ ਕੋ ਭੀ ਪਾਰ ਕਰੋ॥੨॥੨॥੧੧੫॥
Prof. Sahib Singhਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ॥੨॥੨॥੧੧੫॥

ਪਦ ਅਰਥ ਚਰਨ ਕਵਲ = ਕੌਲ ਫੁੱਲਾਂ ਵਰਗੇ ਚਰਨ। ਗਹਿ = ਫੜ ਕੇ ॥੨॥

* ਨੋਟ: ਪਹਿਲਾ ਅੰਕ ੨ ਸ਼ਬਦ ਦੇ ਬੰਦਾਂ ਦੀ ਗਿਣਤੀ ਦੱਸਦਾ ਹੈ। ਦੂਜਾ ਅੰਕ ੨ ਦੱਸਦਾ ਹੈ ਕਿ 'ਗਉੜੀ ਚੇਤੀ' ਦਾ ਇਹ ਦੂਜਾ ਸ਼ਬਦ ਹੈ।

SikhNet (Spanish)me aferro al Loto de Tus Pies en mi corazón, porque a Tus Santos les permites cruzar este mar de miedo. (2-2-115)
Answers quote the Granth verbatim with Ang citations. AI commentary is not Gurbani and not a religious ruling.