ੴ

ਸਿੱਖਬਾਣੀ · SikhBani

Ang 203

Sri Guru Granth Sahib · Raag Gauree · 3 shabads, 34 lines
Translations
Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਭੁਜ ਬਲ ਬੀਰ. ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

bhuj bal beer. braham sukh saagar garat parat geh lehu angureea |1| rahaau |

Sant Singh KhalsaO Brave and Powerful God, Ocean of Peace, I fell into the pit - please, take my hand. ||1||Pause||
Manmohan SinghO my strong armed puissant Lord, the Ocean of peace. I am falling into the pit. Take my by the finger (hand). Pause.
Manmohan Singh (Punjabi)ਹੇ ਮੇਰੇ ਬਲਵਾਨ ਬਾਹਾਂ ਵਾਲੇ ਸ਼ਾਂਤੀ ਦੇ ਸਮੁੰਦਰ! ਤਾਕਤਵਰ ਸੁਆਮੀ! ਮੈਂ ਟੌਏ ਵਿੱਚ ਡਿਗ ਰਿਹਾ ਹਾਂ ਮੈਨੂੰ ਉਂਗਲੀ ਤੋਂ ਪਕੜ ਲੈ। ਠਹਿਰਾਉ।
Fareedkot Teekaਹੇ ਬ੍ਰਹਮ ਸੁਖੋਂ ਕੇ ਸਮੁੰਦ੍ਰ ਅਰਥਾਤ ਸੁਖ ਰੂਪ! ਹੇ ਬੀਰ ਸੂਰਮੇ! ਵਾ ਹੇ ਬਲਭਦ੍ਰ ਕੇ ਭਾਈ! ਸੰਸਾਰ ਰੂਪੀ ਖਾਤ ਮੇਂ ਪਰਤੇ ਕੀ ਅਪਨੀ ਭੁਜਾ ਕੇ ਬਲ ਕਰ ਕੇ ਅਰਥਾਤ ਪ੍ਰੇਰਣਾ ਸਕਤਿ ਕਰ ਕੇ ਮੇਰੀ ਬ੍ਰਿਤੀ ਰੂਪੀ ਅੰਗੁਲੀ ਪਕੜ ਲੇਵੋ॥੧॥ ਰਹਾਉ ॥
Prof. Sahib Singhਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ) ਟੋਏ ਵਿਚ ਡਿਗਦੇ ਦੀ (ਮੇਰੀ) ਉਂਗਲੀ ਫੜ ਲੈ ॥੧॥ ਰਹਾਉ ॥

ਪਦ ਅਰਥ ਭੁਜ = ਬਾਂਹ। ਬਲ = ਤਾਕਤ। ਭੁਜ ਬਲ = ਜਿਸ ਦੀਆਂ ਬਾਹਾਂ ਵਿਚ ਤਾਕਤ ਹੈ, ਹੇ ਬਲਵਾਨ ਬਾਹਾਂ ਵਾਲੇ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਗਰਤ = ਟੋਆ। ਪਰਤ = ਪੈਂਦਾ, ਡਿਗਦਾ। ਗਹਿ ਲੇਹੁ = ਫੜ ਲੈ। ਅੰਗੁਰੀਆ = ਉਂਗਲੀ ॥੧॥ ਰਹਾਉ ॥

SikhNet (Spanish)Oh Señor de Poderes Inmensos, oh Bravo Brahma, Océano de Paz, he caído en la zanja; tómame de la mano y sálvame. (1-Pausa)

ਸ੍ਰਵਨਿ. ਨ ਸੁਰਤਿ, ਨੈਨ. ਸੁੰਦਰ ਨਹੀ; ਆਰਤ ਦੁਆਰਿ, ਰਟਤ ਪਿੰਗੁਰੀਆ ॥੧॥

sravan. na surat, nain. sundar nahee; aarat duaar, rattat pingureea |1|

Sant Singh KhalsaMy ears do not hear, and my eyes are not beautiful. I am in such pain; I am a poor cripple, crying at Your Door. ||1||
Manmohan SinghMine ears have no sense, mine eyes are not beautiful and, afflicted and crippled, I cry at Thine door.
Manmohan Singh (Punjabi)ਮੇਰਿਆਂ ਕੰਨਾਂ ਨੂੰ ਹੋਸ਼ ਨਹੀਂ, ਮੇਰੇ ਲੋਚਣ ਸੁਹਣੇ ਨਹੀਂ, ਅਤੇ ਮੈਂ, ਦੁਖੀ ਤੇ ਪਿੰਗਲਾ, ਤੇਰੇ ਬੂਹੇ ਤੇ ਪੁਕਾਰਦਾ ਹਾਂ।
Fareedkot Teekaਸਾਸਤ੍ਰ ਕਾ ਸ੍ਰਵਨ ਰੂਪ ਮੇਰੇ ਕਾਨ ਭੀ ਨਹੀਂ, (ਸੁਰਤਿ) ਸੁਸਟੂ ਪ੍ਰੀਤੀ ਭੀ ਨਹੀਂ ਔਰ ਮੇਰੇ ਗਿਆਨ ਰੂਪ ਸੁੰਦ੍ਰ ਨੇਤ੍ਰ ਭੀ ਨਹੀਂ, (ਆਰਤ) ਦੁਖੀ ਹੂਆ ਹੂਆ ਤੇਰੇ ਦਰਵਾਜੇ ਅਰਥਾਤ ਸਤਸੰਗ ਮੇਂ ਤੇਰਾ ਨਾਮ ਉਚਾਰਤਾ ਹੂੰ। ਕੈਸਾ ਹੂੰ? (ਪਿੰਗੁਰੀਆ) ਨਿਸਕਾਮ ਕਰਮੋ ਰੂਪੀ ਮੇਰੇ ਚਰਨ ਨਹੀਂ ਹੈਂ॥੧॥
Prof. Sahib Singh(ਹੇ ਪ੍ਰਭੂ! ਮੇਰੇ) ਕੰਨ ਵਿਚ (ਤੇਰੀ ਸਿਫ਼ਤ-ਸਾਲਾਹ) ਸੁਣਨ (ਦੀ ਸੂਝ) ਨਹੀਂ, ਮੇਰੀਆਂ ਅੱਖਾਂ (ਅਜੇਹੀਆਂ) ਸੋਹਣੀਆਂ ਨਹੀਂ (ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ), ਮੈਂ ਤੇਰੀ ਸਾਧ ਸੰਗਤਿ ਵਿਚ ਜਾਣ ਜੋਗਾ ਨਹੀਂ ਹਾਂ, ਮੈਂ ਪਿੰਗਲਾ ਹੋ ਚੁਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ (ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ) ॥੧॥

ਪਦ ਅਰਥ ਸ੍ਰਵਨਿ = ਸ੍ਰਵਨ ਵਿਚ, ਕੰਨ ਵਿਚ। ਸੁਰਤਿ = ਸੁਣਨ ਦੀ ਸਮਰੱਥਾ। ਆਰਤ = {आर्त} ਦੁਖੀਆ। ਦੁਆਰਿ = (ਤੇਰੇ) ਦਰ ਤੇ। ਰਟਤ = ਪੁਕਾਰਦਾ। ਪਿੰਗੁਰੀਆ = ਪਿੰਗਲਾ, ਪੈਰ-ਹੀਣ ॥੧॥

SikhNet (Spanish)Mis oídos no escuchan, mis ojos no brillan y en dolor yo, sin piernas, grito en oración a Tu Puerta. (1)

ਦੀਨਾ ਨਾਥ. ਅਨਾਥ ਕਰੁਣਾ ਮੈ; ਸਾਜਨ ਮੀਤ. ਪਿਤਾ ਮਹਤਰੀਆ ॥

deenaa naath. anaath karunaa mai; saajan meet. pitaa mahatareea |

Sant Singh KhalsaO Master of the poor and helpless, O Embodiment of Compassion, You are my Friend and Intimate, my Father and Mother.
Manmohan SinghO Patron of the poor and patronless, and the Embodiment of munificence, Thou art my Friend intimate, Father and Mother.
Manmohan Singh (Punjabi)ਹੈ ਗਰੀਬਾਂ ਤੇ ਨਿਖਸਮਿਆਂ ਦੇ ਖਸਮ ਅਤੇ ਦਇਆਲਤਾ ਦੇ ਸਰੂਪ, ਤੂੰ ਮੇਰਾ ਦੋਸਤ, ਮਿੱਤ੍ਰ ਬਾਬਲ ਅਤੇ ਅੰਮੜੀ ਹੈ।
Fareedkot Teekaਹੇ ਗਰੀਬੋਂ ਕੇ ਮਾਲਕ ਦਯਾ ਰੂਪ! (ਅਨਾਥ) ਮੁਝ ਗਰੀਬ ਕਾ (ਸਾਜਨ) ਮਨ ਕਾ ਪਿਆਰਾ ਔਰ ਪਿਤਾ ਮਾਤਾ ਰੂਪ ਤੂੰ ਹੀ ਹੈਂ॥
Prof. Sahib Singhਹੇ ਨਾਨਕ! (ਆਖ)-ਹੇ ਗਰੀਬਾਂ ਦੇ ਖਸਮ! ਹੇ ਯਤੀਮਾਂ ਉਤੇ ਤਰਸ ਕਰਨ ਵਾਲੇ! ਹੇ ਸੱਜਣ! ਹੇ ਮਿੱਤਰ ਪ੍ਰਭੂ! ਹੇ ਮੇਰੇ ਪਿਤਾ! ਹੇ ਮੇਰੀ ਮਾਂ ਪ੍ਰਭੂ!

ਪਦ ਅਰਥ ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾ ਮੈ = {करूणा-मय} ਤਰਸ-ਰੂਪ, ਤਰਸ-ਭਰਪੂਰ। ਮਹਤਰੀਆ = ਮਾਂ।

SikhNet (Spanish)Oh Soporte de los pobres, mi Amigo Compasivo, mi Padre, mi Madre,

ਚਰਨ ਕਵਲ. ਹਿਰਦੈ ਗਹਿ ਨਾਨਕ; ਭੈ ਸਾਗਰ. ਸੰਤ ਪਾਰਿ ਉਤਰੀਆ ॥੨॥੨॥੧੧੫॥

charan kaval. hiradai geh naanak; bhai saagar. sant paar utareea |2|2|115|

Sant Singh KhalsaNanak holds tight to the Lord's Lotus Feet in his heart; thus the Saints cross over the terrifying world-ocean. ||2||2||115||
Manmohan SinghNanak hold fast to thy heart the lotus feet o the Lord, who causes His saints to cross the terrible ocean.
Manmohan Singh (Punjabi)ਨਾਨਕ, ਸਾਹਿਬ ਦੇ ਚਰਨ ਕੰਵਲਾਂ ਨੂੰ ਆਪਣੇ ਦਿਲ ਨਾਲ ਘੁਟ ਕੇ ਲਾਈ ਰਖ, ਜੋ ਆਪਣੇ ਸਾਧੂਆਂ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਤੇਰੇ ਚਰਨ ਕਵਲ ਹਿਰਦੇ ਮੇਂ ਗ੍ਰਹਣ ਕਰੇ ਹੈਂ, ਤਿਨ ਸੰਤੋਂ ਕੋ ਤੈਂ ਭੈ ਕੇ ਦੇਣੇ ਵਾਲੇ ਸੰਸਾਰ ਸਮੁੰਦਰ ਸੇ ਪਾਰ ਕਰ ਲੀਆ ਹੈ, ਅਰਥਾਤ ਹਮ ਕੋ ਭੀ ਪਾਰ ਕਰੋ॥੨॥੨॥੧੧੫॥
Prof. Sahib Singhਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ॥੨॥੨॥੧੧੫॥

ਪਦ ਅਰਥ ਚਰਨ ਕਵਲ = ਕੌਲ ਫੁੱਲਾਂ ਵਰਗੇ ਚਰਨ। ਗਹਿ = ਫੜ ਕੇ ॥੨॥

* ਨੋਟ: ਪਹਿਲਾ ਅੰਕ ੨ ਸ਼ਬਦ ਦੇ ਬੰਦਾਂ ਦੀ ਗਿਣਤੀ ਦੱਸਦਾ ਹੈ। ਦੂਜਾ ਅੰਕ ੨ ਦੱਸਦਾ ਹੈ ਕਿ 'ਗਉੜੀ ਚੇਤੀ' ਦਾ ਇਹ ਦੂਜਾ ਸ਼ਬਦ ਹੈ।

SikhNet (Spanish)me aferro al Loto de Tus Pies en mi corazón, porque a Tus Santos les permites cruzar este mar de miedo. (2-2-115)

Open this shabad →

Shabad Guru Arjan Dev Ji Raag Gauree

ਰਾਗੁ ਗਉੜੀ ਬੈਰਾਗਣਿ ਮਹਲਾ ੫ ॥

raag gaurree bairaagan mahalaa 5 |

Sant Singh KhalsaRaag Gauree Bairaagan, Fifth Mehl:
Manmohan SinghRag Gauri Bairagan 5th Guru.
Manmohan Singh (Punjabi)ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Bayragan, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru, He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਦਯ ਗੁਸਾਈ ਮੀਤੁਲਾ; ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥

day gusaaee meetulaa; toon sang hamaarai baas jeeo |1| rahaau |

Sant Singh KhalsaO Dear Lord God, my Best Friend, please, abide with me. ||1||Pause||
Manmohan SinghO Venerable Lord God, my friend dwell Thou With me. Pause.
Manmohan Singh (Punjabi)ਹੈ ਮੇਰੇ ਮਿੱਤਰ! ਪੂਜਯ ਵਾਹਿਗੁਰੂ ਸੁਆਮੀ ਤੂੰ ਮੇਰੇ ਨਾਲ ਰਹੁ। ਠਹਿਰਾਉ।
Fareedkot Teekaਹੇ (ਦਯ) ਪ੍ਰੇਰਕ! ਹੇ (ਗੁਸਾਈ) ਪ੍ਰਿਥਵੀ ਕੇ ਮਾਲਕ! ਹੇ ਪਿਆਰੇ! ਤੂੰ ਹਮਾਰੇ ਸਾਥ ਹੀ ਵਸੁ, ਭਾਵ ਅਪ੍ਰੋਖ ਰਹੁ॥੧॥ ਰਹਾਉ ॥
Prof. Sahib Singhਹੇ ਤਰਸ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਖਸਮ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ ॥੧॥ ਰਹਾਉ ॥

ਪਦ ਅਰਥ ਦਯ = ਹੇ ਤਰਸ ਕਰਨ ਵਾਲੇ! {दय् = to feel pity}। ਮੀਤੁਲਾ = ਪਿਆਰਾ ਮਿੱਤਰ। ਬਾਸੁ = ਵੱਸ ॥੧॥ ਰਹਾਉ ॥

SikhNet (Spanish)Oh Creador, Maestro, Amigo, habita en nosotros. (1-Pausa)

ਤੁਝ ਬਿਨੁ. ਘਰੀ ਨ ਜੀਵਨਾ; ਧ੍ਰਿਗੁ ਰਹਣਾ ਸੰਸਾਰਿ ॥

tujh bin. gharee na jeevanaa; dhrig rahanaa sansaar |

Sant Singh KhalsaWithout You, I cannot live, even for an instant, and my life in this world is cursed.
Manmohan SinghWithout Thee I cannot live even for a moment, and accursed is my life in the world.
Manmohan Singh (Punjabi)ਤੇਰੇ ਬਗੈਰ ਮੇ ਇਕ ਮੁਹਤ ਭਰ ਭੀ ਬਚ ਨਹੀਂ ਸਕਦਾ, ਅਤੇ ਲਾਹਨਤ ਹੈ ਮੇਰੀ ਜਹਾਨ ਵਿੱਚ ਜਿੰਦਗੀ ਨੂੰ।
Fareedkot Teekaਤੇਰੇ ਸੇ ਬਿਨਾ ਹਮਾਰਾ ਘੜੀ ਮਾਤ੍ਰ ਜੀਵਨਾਂ ਨਹੀਂ ਹੋਤਾ। ਜਿਨ ਕੋ ਤੇਰਾ ਵਿਜੋਗ ਹੈ, ਤਿਨ ਕਾ ਸੰਸਾਰ ਮੇਂ ਰਹਣਾ ਧ੍ਰਿਗੁ ਹੈ॥
Prof. Sahib Singhਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ ਪ੍ਰਭੂ! ਤੈਥੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਹੋ ਸਕਦਾ ਤੇ (ਆਤਮਕ ਜੀਵਨ ਤੋਂ ਬਿਨਾ) ਸੰਸਾਰ ਵਿਚ ਰਹਿਣਾ ਫਿਟਕਾਰ-ਜੋਗ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)Sin Ti no podemos vivir, y desgraciada es nuestra vida en el mundo.

ਜੀਅ ਪ੍ਰਾਣ ਸੁਖਦਾਤਿਆ; ਨਿਮਖ ਨਿਮਖ ਬਲਿਹਾਰਿ ਜੀ ॥੧॥

jeea praan sukhadaatiaa; nimakh nimakh balihaar jee |1|

Sant Singh KhalsaO Breath of Life of the soul, O Giver of peace, each and every instant I am a sacrifice to You. ||1||
Manmohan SinghMy Reverential Lord, the Giver of peace to my soul and life, every moment I am a sacrifice unto Thee.
Manmohan Singh (Punjabi)ਮੇਰੇ ਮਾਨਣੀਯ ਮਾਲਕ! ਮੇਰੀ ਜਿੰਦੜੀ ਤੇ ਜਿੰਦ ਜਾਨ ਨੂੰ ਆਰਾਮ ਬਖਸ਼ਣਹਾਰ ਹਰ ਮੂਹਤ ਮੈਂ ਤੇਰੇ ਉਤੇ ਕੁਰਬਾਨ ਜਾਂਦਾ ਹਾਂ।
Fareedkot Teekaਹੇ ਜੀਵੋਂ ਕੇ ਪ੍ਰਾਣੋ ਕੋ ਸੁਖ ਦੇਣੇ ਵਾਲੇ! ਮੈਂ ਨਿਮਖ ਨਿਮਖ ਵਿਖੇ ਬਲਿਹਾਰ ਜਾਤਾ ਹੂੰ॥੧॥
Prof. Sahib Singhਮੈਂ ਤੈਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ ॥੧॥

ਪਦ ਅਰਥ ਜੀਅ ਦਾਤਿਆ = ਹੇ ਜਿੰਦ ਦੇ ਦੇਣ ਵਾਲੇ! ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ ॥੧॥

SikhNet (Spanish)Oh Señor, eres mi Aliento Vital; me postro ante Ti a cada instante. (1)

ਹਸਤ ਅਲੰਬਨੁ. ਦੇਹੁ ਪ੍ਰਭ; ਗਰਤਹੁ. ਉਧਰੁ ਗੋਪਾਲ ॥

hasat alanban. dehu prabh; garatahu. udhar gopaal |

Sant Singh KhalsaPlease, God, give me the Support of Your Hand; lift me up and pull me out of this pit, O Lord of the World.
Manmohan SinghGive me the prop of Thine hand, O Lord, the World Cherisher, and take me out of the pit.
Manmohan Singh (Punjabi)ਮੈਨੂੰ ਆਪਣੇ ਹੱਥ ਦਾ ਆਸਰਾ ਦੇ ਹੇ ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ! ਅਤੇ ਮੈਨੂੰ ਟੋਏ ਵਿਚੋਂ ਬਾਹਰ ਕਢ ਲੈ।
Fareedkot Teekaਹੇ ਪ੍ਰਭੂ! ਅਪਨੇ ਹਾਥ ਕਾ ਆਸਰਾ ਦੇਹੁ, ਔ ਹੇ ਗੋਪਾਲ! ਸੰਸਾਰ ਰੂਪੀ ਖਾਤੇ ਸੇ ਨਿਕਾਸ॥
Prof. Sahib Singhਹੇ ਪ੍ਰਭੂ! ਮੈਨੂੰ ਆਪਣੇ ਹੱਥ ਦਾ ਸਹਾਰਾ ਦੇਹ। ਹੇ ਗੋਪਾਲ! ਮੈਨੂੰ (ਵਿਕਾਰਾਂ ਦੇ) ਟੋਏ ਵਿਚੋਂ ਕੱਢ ਲੈ।

ਪਦ ਅਰਥ ਅਲੰਬਨੁ = ਆਸਰਾ। ਹਸਤ ਅਲੰਬਨੁ = ਹੱਥ ਦਾ ਸਹਾਰਾ। ਪ੍ਰਭ = ਹੇ ਪ੍ਰਭੂ! ਗਰਤਹੁ = ਟੋਏ ਤੋਂ। ਉਧਰੁ = ਕੱਢ ਲੈ।

SikhNet (Spanish)Bríndame el apoyo de Tu Mano y sácame del profundo pozo en el que me encuentro, oh Gopal.

ਮੋਹਿ ਨਿਰਗੁਨ. ਮਤਿ ਥੋਰੀਆ; ਤੂੰ ਸਦ ਹੀ ਦੀਨ ਦਇਆਲ ॥੨॥

mohi niragun. mat thoreea; toon sad hee deen deaal |2|

Sant Singh KhalsaI am worthless, with such a shallow intellect; You are always Merciful to the meek. ||2||
Manmohan SinghI am devoid of merit and of paltry understanding. Thou art, ever, merciful to the meek.
Manmohan Singh (Punjabi)ਮੈਂ ਨੇਕੀ-ਵਿਹੁਣ ਤੇ ਥੋੜ੍ਹੀ ਸਮਝ ਵਾਲਾ ਹਾਂ, ਤੂੰ ਮਸਕੀਨ ਉਤੇ ਸਦੀਵ ਹੀ ਮਿਹਰਬਾਨ ਹੈ।
Fareedkot Teekaਮੈਂ ਨਿਰਗੁਣ ਕੀ ਬੁਧੀ ਥੋੜੀ ਹੈ, ਤੂੰ ਸਦਾ ਹੀ ਦੀਨ ਦ੍ਯਾਲੁ ਹੈਂ॥੨॥
Prof. Sahib Singhਮੈਂ ਗੁਣ-ਹੀਣ ਹਾਂ, ਮੇਰੀ ਮਤਿ ਹੋਛੀ ਹੈ। ਤੂੰ ਸਦਾ ਹੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ ॥੨॥

ਪਦ ਅਰਥ ਮੋਹਿ = ਮੇਰੀ। ਸਦ ਹੀ = ਸਦਾ ਹੀ ॥੨॥

SikhNet (Spanish)Yo, que no tengo mérito y que carezco de intelecto, me beneficio de la Misericordia que Tú brindas a los humildes. (2)

ਕਿਆ ਸੁਖ ਤੇਰੇ ਸੰਮਲਾ; ਕਵਨ ਬਿਧੀ ਬੀਚਾਰ ॥

kiaa sukh tere samalaa; kavan bidhee beechaar |

Sant Singh KhalsaWhat comforts of Yours can I dwell upon? How can I contemplate You?
Manmohan SinghWhat comforts, given by Thee can recollect, and in what way can I meditate on Thee?
Manmohan Singh (Punjabi)ਤੇਰੇ ਦਿਤੇ ਹੋਏ ਕਿਹੜੇ ਕਿਹੜੇ ਆਰਾਮ ਮੈਂ ਯਾਦ ਕਰ ਸਕਦਾ ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰਾ ਸਿਮਰਨ ਕਰ ਸਕਦਾ ਹਾਂ?
Fareedkot Teekaਤੇਰੇ ਦੀਏ ਹੂਏ ਸੁਖਾਂ ਕੌ ਕਿਆ ਕਿਆ ਯਾਦ ਕਰੋਂ, ਭਾਵ ਏਹ ਕਿ ਤੇਰੇ ਉਪਕਾਰ ਮੇਰੇ ਊਪਰ ਬਹੁਤ ਹੈਂ, ਔਰ ਕਿਨ ਪ੍ਰਕਾਰੋਂ ਕਰ ਤੇਰਾ ਬੀਚਾਰ ਕਰਾਂ॥
Prof. Sahib Singhਮੈਂ ਕਿਹੜੇ ਕਿਹੜੇ ਤਰੀਕਿਆਂ ਨਾਲ (ਤੇਰੇ ਬਖ਼ਸ਼ੇ ਸੁਖਾਂ ਦੀ) ਵਿਚਾਰ ਕਰਾਂ?

ਪਦ ਅਰਥ ਸੰਮਲਾ = ਸੰਮਲਾਂ, ਮੈਂ ਚੇਤੇ ਕਰਾਂ। ਕਵਨ ਬਿਧੀ = ਕੇਹੜੇ ਕੇਹੜੇ ਤਰੀਕੇ ਨਾਲ?

SikhNet (Spanish)¿Qué Méritos Tuyos podría yo adquirir? ¿Cómo puedo pensar en Ti?

ਸਰਣਿ ਸਮਾਈ ਦਾਸ ਹਿਤ; ਊਚੇ ਅਗਮ ਅਪਾਰ ॥੩॥

saran samaaee daas hit; aooche agam apaar |3|

Sant Singh KhalsaYou lovingly absorb Your slaves into Your Sanctuary, O Lofty, Inaccessible and Infinite Lord. ||3||
Manmohan SinghO lofty, Inaccessible, and infinite Lord, Thou lovest Thine slaves, and blendest with Thee those, who seek Thine shelter.
Manmohan Singh (Punjabi)ਹੈ ਉਚੇ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੂੰ ਆਪਣੇ ਗੋਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੇਂਦਾ ਹੈ। ਜੋ ਤੇਰੀ ਪਨਾਹ ਲੇਂਦੇ ਹਨ।
Fareedkot Teekaਹੇ ਸਰਬ ਸੇ ਊਚੇ ਅਗਮ ਅਪਾਰ! ਅਪਨੇ ਸੇਵਕੋਂ ਮੇਂ ਪ੍ਰੀਤ ਕਰਤੇ ਹੋ ਔਰ ਸਰਣ ਆਇਆਂ ਕੋ ਅਪਨੇ ਮੇਂ (ਸਮਾਈ) ਸਮਾ ਲੇਤੇ ਹੋ॥੩॥
Prof. Sahib Singhਹੇ ਉੱਚੇ! ਹੇ ਅਪਹੁੰਚ! ਹੇ ਬੇਅੰਤ ਪ੍ਰਭੂ! ਹੇ ਸਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ! ਹੇ ਆਪਣੇ ਸੇਵਕਾਂ ਦੇ ਹਿਤੂ ਪ੍ਰਭੂ! ਮੈਂ ਤੇਰੇ (ਦਿਤੇ ਹੋਏ) ਕੇਹੜੇ ਕੇਹੜੇ ਸੁਖ ਚੇਤੇ ਕਰਾਂ? (ਮੈਂ ਤੇਰੇ ਦਿੱਤੇ ਬੇਅੰਤ ਸੁਖ ਗਿਣ ਨਹੀਂ ਸਕਦਾ) ॥੩॥

ਪਦ ਅਰਥ ਸਰਣਿ ਸਮਾਈ = ਹੇ ਸਰਨ ਆਏ ਦੀ ਸਮਾਈ ਕਰਨ ਵਾਲੇ! ਦਾਸ ਹਿਤ = ਹੇ ਦਾਸਾਂ ਦੇ ਹਿਤੂ! ॥੩॥

SikhNet (Spanish)Oh Señor, Amante de Tus Devotos, Refugio de todos, Altísimo, eres Incognoscible e Infinito. (3)

ਸਗਲ ਪਦਾਰਥ ਅਸਟ ਸਿਧਿ; ਨਾਮ ਮਹਾ ਰਸ ਮਾਹਿ ॥

sagal padaarath asatt sidh; naam mahaa ras maeh |

Sant Singh KhalsaAll wealth, and the eight miraculous spiritual powers are in the supremely sublime essence of the Naam, the Name of the Lord.
Manmohan SinghAll the wealth, and eight Supernatural powers, are in the name's supreme elixir.
Manmohan Singh (Punjabi)ਸਾਰੀਆਂ ਦੌਲਤਾਂ ਅੱਠੇ ਕਰਾਮਾਤੀ ਸ਼ਕਤੀਆਂ ਨਾਮ ਦੇ ਪਰਮ ਅੰਮ੍ਰਿਤ ਅੰਦਰ ਹਨ।
Fareedkot Teekaਸੰਪੂਰਨ ਪਦਾਰਥ ਅਰਥਾਤ ਧਰਮ, ਅਰਥ, ਕਾਮ, ਮੋਖ, ਔਰ ਅਣਮਾ, ਮਹਿਮਾ ਆਦਿਕ ਆਠੋਂ ਸਿਧੀਆਂ ਪੁਨਾ ਮਹਾਂ ਰਸ ਜੋ ਆਤਮਾਨੰਦ ਹੈ, ਸੋ ਏਹੁ ਸਭ ਤੇਰੇ ਨਾਮ ਉਚਾਰਨੇ ਕੇ ਬੀਚ ਹੈਂ॥
Prof. Sahib Singhਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿਚ ਮੌਜੂਦ ਹਨ।

ਪਦ ਅਰਥ ਅਸਟਿ ਸਿਧਿ = ਅੱਠ ਸਿੱਧੀਆਂ।

SikhNet (Spanish)Uno realiza los cuatro objetivos de la vida y los ocho dones milagrosos en la Quintaesencia de Tu Nombre.

ਸੁਪ੍ਰਸੰਨ ਭਏ ਕੇਸਵਾ; ਸੇ ਜਨ. ਹਰਿ ਗੁਣ ਗਾਹਿ ॥੪॥

suprasan bhe kesavaa; se jan. har gun gaeh |4|

Sant Singh KhalsaThose humble beings, with whom the beautifully-haired Lord is thoroughly pleased, sing the Glorious Praises of the Lord. ||4||
Manmohan SinghThe persons, with whom the beautifully haired God is mightily pleased, sing His praises.
Manmohan Singh (Punjabi)ਉਹ ਪੁਰਸ਼, ਜਿਨ੍ਹਾਂ ਨਾਲ ਸੁੰਦਰ ਕੇਸਾ ਵਾਲਾ ਵਾਹਿਗੁਰੂ ਅਤੀ ਅਨੰਦ ਹੁੰਦਾ ਹੈ, ਉਸਦਾ ਜੱਸ ਗਾਇਨ ਕਰਦੇ ਹਨ।
Fareedkot Teekaਹੇ ਕੇਸਵ! ਜਿਨ੍ਹੋਂ ਪਰ ਆਪ ਭਲੀ ਪ੍ਰਕਾਰ ਪ੍ਰਸਿੰਨ ਭਏ ਹੋ, ਸੋ ਪੁਰਸ ਹੇ ਹਰੀ! ਤੇਰੇ ਗੁਣ ਗਾਵਤੇ ਹੈਂ॥੪॥
Prof. Sahib Singh(ਹੇ ਭਾਈ!) ਜਿਨ੍ਹਾਂ ਉਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਬੰਦੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ॥੪॥

ਪਦ ਅਰਥ ਕੇਸਵਾ = {केशाः प्रशस्याः सन्ति अस्य} ਲੰਮੇ ਕੇਸਾਂ ਵਾਲਾ ਪ੍ਰਭੂ। ਗਾਹਿ = ਗਾਂਦੇ ਹਨ ॥੪॥

SikhNet (Spanish)Cuando Tú, Señor de Beatífico Cabello eres complacido, nos elevas en Tu Alabanza.(4)

ਮਾਤ ਪਿਤਾ ਸੁਤ ਬੰਧਪੋ; ਤੂੰ ਮੇਰੇ ਪ੍ਰਾਣ ਅਧਾਰ ॥

maat pitaa sut bandhapo; toon mere praan adhaar |

Sant Singh KhalsaYou are my mother, father, son and relative; You are the Support of the breath of life.
Manmohan SinghThou at my mother, father, son, Kinsman, and the support of very life.
Manmohan Singh (Punjabi)ਤੂੰ ਮੇਰੀ ਅੰਮੜੀ, ਬਾਬਲ, ਪੁਤ੍ਰ ਰਿਸ਼ਤੇਦਾਰ ਅਤੇ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਮਾਤਾ ਪਿਤਾ ਪੁਤ੍ਰ ਭਾਈ ਔਰ ਮੇਰੇ ਪ੍ਰਾਣੋਂ ਕਾ ਆਸਰਾ ਸਭ ਤੂੰ ਹੀ ਹੈਂ॥
Prof. Sahib Singh(ਹੇ ਦਯ! ਹੇ ਗੋਸਾਈਂ!) ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ (ਸਭ ਕੁਝ ਮੇਰਾ) ਤੂੰ ਹੀ ਤੂੰ ਹੈਂ।

ਪਦ ਅਰਥ ਬੰਧਪੋ = ਬੰਧਪੁ, ਰਿਸ਼ਤੇਦਾਰ। ਅਧਾਰ = ਆਸਰਾ।

SikhNet (Spanish)Eres mi madre, padre, hijo, pariente, y mi Aliento Vital.

ਸਾਧਸੰਗਿ ਨਾਨਕੁ ਭਜੈ; ਬਿਖੁ ਤਰਿਆ ਸੰਸਾਰੁ ॥੫॥੧॥੧੧੬॥

saadhasang naanak bhajai; bikh tariaa sansaar |5|1|116|

Sant Singh KhalsaIn the Saadh Sangat, the Company of the Holy, Nanak meditates on the Lord, and swims across the poisonous world-ocean. ||5||1||116||
Manmohan SinghIn the society of saints, Nanak meditates on the Lord and so swims across the world ocean of poison.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਸਾਹਿਬ ਦਾ ਸਿਮਰਨ ਕਰਦਾ ਹੈ ਅਤੇ ਇੰਜ ਜ਼ਹਿਰ ਦੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗ ਦੁਆਰੇ ਤੇਰੇ ਕੋ ਮੈਂ ਭਜਤਾ ਹਾਂ, ਕਿਉਂਕਿ ਤੇਰੇ ਭਜਨ ਕਰ ਬਿਖ ਰੂਪ ਦੁਖਦਾਈ ਸੰਸਾਰ ਸਮੁੰਦਰ ਤਰਿਆ ਹੈ॥੫॥੧॥੧੧੬॥☬ਉਪਦੇਸ਼:
Prof. Sahib Singh(ਤੇਰਾ ਦਾਸ) ਨਾਨਕ (ਤੇਰੀ) ਸਾਧ ਸੰਗਤਿ ਵਿਚ (ਤੇਰੀ ਮਿਹਰ ਨਾਲ) ਤੇਰਾ ਭਜਨ ਕਰਦਾ ਹੈ। (ਜੇਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਵਿਕਾਰਾਂ ਦੇ) ਜ਼ਹਰ-ਭਰੇ ਸੰਸਾਰ ਤੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘ ਜਾਂਦਾ ਹੈ ॥੫॥੧॥੧੧੬॥

ਪਦ ਅਰਥ ਨਾਨਕੁ ਭਜੈ = ਨਾਨਕ ਸਿਮਰਦਾ ਹੈ। ਬਿਖੁ = ਜ਼ਹਿਰ ॥੫॥੧॥੧੧੬॥

* ਨੋਟ: 'ਗਉੜੀ ਬੈਰਾਗਣਿ' ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Nanak vive en Ti, en la Saad Sangat, en la Compañía de los Santos, y así nada a través de este mar de veneno. (5-1-116)

Open this shabad →

Shabad Guru Arjan Dev Ji Raag Gauree

ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ ॥

gaurree bairaagan rahoe ke chhant ke ghar mahalaa 5 |

Sant Singh KhalsaGauree Bairaagan, Chhants Of Rehoay, Fifth Mehl:
Manmohan SinghGauri Bairagan Rohoi Ke Chant 5th Guru.
Manmohan Singh (Punjabi)ਗਊੜੀ ਬੈਰਾਗਣਿ ਰਹੋਏ ਕੇ ਛੱਤ ਕੇ ਘਰ ਪਾਤਸ਼ਾਹੀ ਪੰਜਵੀਂ।
Fareedkot Teekaਰਹੋਆ ਛੰਤਾਂ ਕੀ ਜਾਤਿ ਵਿਸੇਸ ਹੈ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ 'ਰਹੋਏ ਦੇ ਘਰ' ਵਾਲੀ ਬਾਣੀ 'ਛੰਤ'।

ਪਦ ਅਰਥ ਰਹੋਆ = ਇਕ ਕਿਸਮ ਦੀ ਧਾਰਨਾ ਦਾ ਪੰਜਾਬੀ ਗੀਤ ਜੋ ਲੰਮੀ ਹੇਕ ਨਾਲ ਗਾਵਿਆਂ ਜਾਂਦਾ ਹੈ। ਇਸ ਨੂੰ ਖ਼ਾਸ ਕਰਕੇ ਜ਼ਨਾਨੀਆਂ ਵਿਆਹ ਸਮੇ ਗਾਂਦੀਆਂ ਹਨ। ਲੰਮੀ ਹੇਕ ਤੋਂ ਇਲਾਵਾ ਟੇਕ ਵਾਲੀ ਤੁਕ ਭੀ ਮੁੜ ਮੁੜ ਗਾਈ ਜਾਂਦੀ ਹੈ। ਘਰਿ = ਘਰ ਵਿਚ। ਰਹੋਏ ਕੇ ਛੰਤ ਕੇ ਘਰਿ = (ਇਸ ਸ਼ਬਦ ਨੂੰ ਉਸ 'ਘਰ' ਵਿਚ ਗਾਵਣਾ ਹੈ) ਜਿਸ ਘਰ ਵਿਚ ਲੰਮੀ ਹੇਕ ਵਾਲਾ ਵਿਆਹ ਦਾ ਗੀਤ ਗਾਇਆ ਜਾਂਦਾ ਹੈ।

SikhNet (Spanish)Gauri Bairagan, en el compás de Rahoe, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By the favour of the True Guru, He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਹੈ ਕੋਈ; ਰਾਮ ਪਿਆਰੋ ਗਾਵੈ ॥

hai koee; raam piaaro gaavai |

Sant Singh KhalsaIs there anyone who will sing of the Beloved Lord?
Manmohan SinghIs there any one to sing the praises of the Darling Lord?
Manmohan Singh (Punjabi)ਕੀ ਕੋਈ ਇਨਸਾਨ ਪ੍ਰੀਤਵਾਨ ਪ੍ਰਭੂ ਦਾ ਜੱਸ ਗਾਇਨ ਕਰਨ ਵਾਲਾ ਹੈ?
Fareedkot Teekaਹੇ ਭਾਈ! ਜੋ ਪਰਮੇਸ੍ਵਰ ਕੇ ਗੁਨੋਂ ਕੋ ਗਾਵੇ ਸੋ ਰਾਮ ਕਾ ਪਿਆਰਾ ਕੋਈ ਵਿਰਲਾ ਹੀ ਹੈ॥
Prof. Sahib Singh(ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ,
SikhNet (Spanish)¿Existe alguien que pueda recitar el Nombre del Señor?

ਸਰਬ ਕਲਿਆਣ; ਸੂਖ ਸਚੁ ਪਾਵੈ ॥ ਰਹਾਉ ॥

sarab kaliaan; sookh sach paavai | rahaau |

Sant Singh KhalsaSurely, this will bring all pleasures and comforts. ||Pause||
Manmohan SinghHe shall, surely, obtain all the pleasures and comforts. Pause
Manmohan Singh (Punjabi)ਉਹ ਨਿਸਚਿਤ ਹੀ ਸਮੁੰਹ ਖੁਸ਼ੀਆਂ ਤੇ ਆਰਾਮ ਪਾ ਲਵੇਗਾ। ਠਹਿਰਾਉ।
Fareedkot Teekaਕਿਉਂਕਿ ਜਸ ਗਾਵਣੇ ਵਾਲਾ ਸਰਬ ਕਲਿਆਣ ਅਰਥਾਤ ਸਰਗੁਣ ਨਿਰਗੁਣ ਮੋਖ ਕੇ ਮੁਖ ਕੋ ਨਿਹਚੇ ਕਰ ਕੇ ਪਾਇ ਲੇਤਾ ਹੈ॥ ਰਹਾਉ ॥
Prof. Sahib Singhਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ।ਰਹਾਉ।

ਪਦ ਅਰਥ ਸਰਬ = ਸਾਰੇ। ਕਲਿਆਣ = ਸੁਖ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਰਹਾਉ।

SikhNet (Spanish)Tal ser alcanzaría toda Felicidad y Verdad. (Pausa)

ਬਨੁ ਬਨੁ; ਖੋਜਤ ਫਿਰਤ ਬੈਰਾਗੀ ॥

ban ban; khojat firat bairaagee |

Sant Singh KhalsaThe renunciate goes out into the woods, searching for Him.
Manmohan SinghThe renouncer goes searching God in various woods.
Manmohan Singh (Punjabi)ਤਿਆਗੀ ਅਨੇਕਾਂ ਜੰਗਲਾਂ ਵਿੱਚ ਹਰੀ ਨੂੰ ਢੁੰਡਣ ਲਈ ਜਾਂਦਾ ਹੈ।
Fareedkot Teekaਉਦਾਸੀਨਤਾ ਕਾ ਚਿੰਨ੍ਹ ਧਾਰ ਕਰ ਬਨ ਬਨ ਮੇਂ ਵਾ ਸੰਨਿਆਸੀ ਉਦਾਸੀ ਬਨ ਬਨ ਕੇ ਖੋਜਤੇ ਫਿਰਤੇ ਹੈਂ॥
Prof. Sahib Singh(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗ੍ਰਿਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ)।

ਪਦ ਅਰਥ ਬਨੁ ਬਨੁ = ਹਰੇਕ ਜੰਗਲ। ਬੈਰਾਗੀ = ਵਿਰਕਤ।

SikhNet (Spanish)Hay hombres que renuncian al mundo y se van a los bosques en busca del Señor,

ਬਿਰਲੇ ਕਾਹੂ; ਏਕ ਲਿਵ ਲਾਗੀ ॥

birale kaahoo; ek liv laagee |

Sant Singh KhalsaBut those who embrace love for the One Lord are very rare.
Manmohan SinghBut rare is the man, who embraces love for one God.
Manmohan Singh (Punjabi)ਪਰ ਕੋਈ ਟਾਵਾਂ ਬੰਦਾ ਹੀ ਹੈ ਜਿਸ ਦਾ ਪਿਆਰ ਇਕ ਵਾਹਿਗੁਰੂ ਨਾਲ ਪੈਂਦਾ ਹੈ।
Fareedkot Teekaਪਰੰਤੂ ਪ੍ਰੀਤੀ ਕਿਸੇ ਵਿਰਲੇ ਏਕ ਕੀ ਹੀ ਲਾਗੀ ਹੈ॥
Prof. Sahib Singhਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ।

ਪਦ ਅਰਥ ਏਕ ਲਿਵ = ਇਕ ਪ੍ਰਭੂ ਦੀ ਲਗਨ।

SikhNet (Spanish)pero muy escasos son quienes alcanzan Su Armonía.

ਜਿਨਿ ਹਰਿ ਪਾਇਆ; ਸੇ ਵਡਭਾਗੀ ॥੧॥

jin har paaeaa; se vaddabhaagee |1|

Sant Singh KhalsaThose who find the Lord are very fortunate and blessed. ||1||
Manmohan SinghVery fortunate are they who obtain God.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਜੋ ਭਗਵਾਨ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜਿਨੋਂ ਨੇ ਹਰੀ ਕੋ ਪਾਇਆ ਹੈ, ਸੋ ਵੱਡੇ ਭਾਗੋਂ ਵਾਲੇ ਹੈਂ॥੧॥
Prof. Sahib Singhਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ ॥੧॥

ਪਦ ਅਰਥ ਜਿਨਿ = ਜਿਸ ਨੇ {ਲਫ਼ਜ਼ 'ਜਿਨਿ' ਇਕ-ਵਚਨ ਹੈ। ਇਸ ਦੇ ਨਾਲ ਵਰਤਿਆ ਪੜਨਾਂਵ 'ਸੇ' ਬਹੁ-ਵਚਨ ਹੈ। ਸੋ, ਇਸ ਦਾ ਅਰਥ ਕਰਨਾ ਹੈ = ਜਿਸ ਨੇ ਜਿਸ ਨੇ, ਜਿਸ ਜਿਸ ਨੇ} ॥੧॥

SikhNet (Spanish)Ellos, son en verdad afortunados. (1)

ਬ੍ਰਹਮਾਦਿਕ ਸਨਕਾਦਿਕ ਚਾਹੈ ॥

brahamaadik sanakaadik chaahai |

Sant Singh KhalsaThe Gods like Brahma and Sanak yearn for Him;
Manmohan SinghFor him yearn gods like Brahma, and Sanak and the like.
Manmohan Singh (Punjabi)ਉਸਦੇ ਲਈ ਬ੍ਰਹਿਮਾਂ ਆਦਿ ਦੇਵਤੇ ਅਤੇ ਸਨਕ ਵਰਗੇ ਚਾਹਣਾ ਰਖਦੇ ਹਨ।
Fareedkot Teekaਬ੍ਰਹਮਾ ਸਿਵ ਸਨਕਾਦਿਕ ਚਾਹੁਤੇ ਹੈਂ॥
Prof. Sahib Singh(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ-ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ।

ਪਦ ਅਰਥ ਬ੍ਰਹਮਾਦਿਕ = ਬ੍ਰਹਮਾ ਆਦਿਕ, ਬ੍ਰਹਮਾ ਅਤੇ ਹੋਰ ਦੇਵਤੇ। ਸਨਕਾਦਿਕ = ਸਨਕ ਆਦਿਕ, ਸਨਕ ਅਤੇ ਉਸ ਦੇ ਹੋਰ ਭਰਾ ਸਨੰਦਨ, ਸਨਾਤਨ, ਸਨਤ ਕੁਮਾਰ।

SikhNet (Spanish)El Señor es anhelado por Brahma y sus hijos,

ਜੋਗੀ ਜਤੀ ਸਿਧ; ਹਰਿ ਆਹੈ ॥

jogee jatee sidh; har aahai |

Sant Singh Khalsathe Yogis, celibates and Siddhas yearn for the Lord.
Manmohan SinghThe yogis, celibates, and men of miracles long for God.
Manmohan Singh (Punjabi)ਯੋਗੀ ਬ੍ਰਹਮਚਾਰੀ ਅਤੇ ਕਰਾਮਾਤੀ ਬੰਦੇ ਵਾਹਿਗੁਰੂ ਲਈ ਤਰਸਦੇ ਹਨ।
Fareedkot Teekaਪੁਨਾ ਜੋਗੀ ਜਤੀ ਸਿਧ ਭੀ ਹਰੀ ਕੋ (ਆਹੈ) ਚਾਹਿਤੇ ਹੈਂ, ਵਾ (ਆਹੈ) ਉਚਾਰਤੇ ਹੈਂ॥ (ਸੰਸਕ੍ਰਿਤ ਪਦੁ ਹੈ।)
Prof. Sahib Singhਜੋਗੀ ਜਤੀ ਸਿੱਧ-ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ,

ਪਦ ਅਰਥ ਆਹੈ = ਤਾਂਘ ਕਰਦਾ ਹੈ।

SikhNet (Spanish)por Yoguis, ascetas y célibes,

ਜਿਸਹਿ ਪਰਾਪਤਿ; ਸੋ. ਹਰਿ ਗੁਣ ਗਾਹੈ ॥੨॥

jiseh paraapat; so. har gun gaahai |2|

Sant Singh KhalsaOne who is so blessed, sings the Glorious Praises of the Lord. ||2||
Manmohan SinghHe, who is blessed therewith, chants God's glories.
Manmohan Singh (Punjabi)ਜਿਸ ਨੂੰ ਉਸ ਦੀ ਦਾਤ ਮਿਲੀ ਹੈ, ਉਹ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
Fareedkot Teekaਪਰੰਤੂ ਜਿਸ ਕੋ ਗੁਰੂ ਪ੍ਰਾਪਤ ਹੈ, ਸੋ ਹਰੀ ਕੇ ਗੁਣ ਗਾਵਤਾ ਵਾ ਵਿਚਾਰਤਾ ਹੈ॥੨॥
Prof. Sahib Singh(ਪਰ ਜਿਸ ਨੂੰ ਧੁਰੋਂ) ਇਹ ਦਾਤ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ ॥੨॥

ਪਦ ਅਰਥ ਗਾਹੈ = ਗਾਂਹਦਾ ਹੈ, ਚੁੱਭੀ ਲਾਂਦਾ ਹੈ ॥੨॥

SikhNet (Spanish)pero es aquél que se posa en Su Gloria, que disfruta de la Alabanza del Señor. (2)

ਤਾ ਕੀ ਸਰਣਿ; ਜਿਨ ਬਿਸਰਤ ਨਾਹੀ ॥

taa kee saran; jin bisarat naahee |

Sant Singh KhalsaI seek the Sanctuary of those who have not forgotten Him.
Manmohan SinghI have sought the shelter of those who forget not God.
Manmohan Singh (Punjabi)ਮੈਂ ਉਨ੍ਹਾਂ ਦੀ ਸ਼ਰਣਾਗਤਿ ਸੰਭਾਲੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁਲਦਾ।
Fareedkot Teekaਜਿਨ ਕੋ ਹਰੀ ਬਿਸਰਤਾ ਨਹੀਂ ਤਿਨ ਕੀ ਸਰਣ ਲਈ ਹੈ॥
Prof. Sahib Singh(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ।

ਪਦ ਅਰਥ ਜਿਨ = ਜਿਨ੍ਹਾਂ ਨੂੰ {ਲਫ਼ਜ਼ 'ਜਿਨਿ' ਇਕ-ਵਚਨ, ਲਫ਼ਜ਼ 'ਜਿਨ' ਬਹੁ-ਵਚਨ}। ਤਾ ਕੀ = ਉਹਨਾਂ ਦੀ।

SikhNet (Spanish)Busca el Refugio de aquéllos que no abandonan al Señor;

ਵਡਭਾਗੀ; ਹਰਿ ਸੰਤ ਮਿਲਾਹੀ ॥

vaddabhaagee; har sant milaahee |

Sant Singh KhalsaBy great good fortune, one meets the Lord's Saint.
Manmohan SinghThrough the greatest Good fortunate God's saint is met.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਹਰੀ ਦਾ ਸਾਧੂ ਮਿਲਦਾ ਹੈ।
Fareedkot Teekaਵਡਭਾਗੀ ਪੁਰਸ ਹਰੀ ਕੇ ਸੰਤੋਂ ਕੋ ਮਿਲਤੇ ਹੈਂ॥
Prof. Sahib Singhਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ।

ਪਦ ਅਰਥ ਮਿਲਾਹੀ = ਮਿਲਹਿ, ਮਿਲਦੇ ਹਨ।

SikhNet (Spanish)es por una sublime fortuna que uno se encuentra con los Santos:

ਜਨਮ ਮਰਣ ਤਿਹ; ਮੂਲੇ ਨਾਹੀ ॥੩॥

janam maran tih; moole naahee |3|

Sant Singh KhalsaThey are not subject to the cycle of birth and death. ||3||
Manmohan SinghFrom birth and Death they are absolutely immune.
Manmohan Singh (Punjabi)ਜੰਮਣ ਤੇ ਮਰਣ ਤੋਂ ਉਹ ਅਸਲੋਂ ਹੀ ਮੁਕਤ ਹਨ।
Fareedkot Teekaਤਿਨ ਸਤਸੰਗੀਆਂ ਕੋ ਜਨਮ ਮਰਣ ਕਦਾਚਿਤ ਨਹੀਂ ਹੋਤਾ, ਤਾਂ ਤੇ ਤਿਨ ਕੇ ਸਾਥ ਮਿਲ ਕਰ ਐਸੇ ਬੇਨਤੀ ਕਰੇਂ॥੩॥
Prof. Sahib Singhਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ ॥੩॥

ਪਦ ਅਰਥ ਤਿਹ = ਉਹਨਾਂ ਨੂੰ। ਮੂਲੇ = ਬਿਲਕੁਲ ॥੩॥

SikhNet (Spanish)y después de ello, no volverá a nacer ni a morir. (3)

ਕਰਿ ਕਿਰਪਾ; ਮਿਲੁ ਪ੍ਰੀਤਮ ਪਿਆਰੇ ॥

kar kirapaa; mil preetam piaare |

Sant Singh KhalsaShow Your Mercy, and lead me to meet You, O my Darling Beloved.
Manmohan SinghMy darling Beloved, show mercy and show me Thine sight.
Manmohan Singh (Punjabi)ਮੇਰੇ ਮਿੱਠੜੇ ਮਹਿਬੂਬ, ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਬਖਸ਼।
Fareedkot Teekaਹੇ ਮਨ ਤਨ ਕੇ ਪਿਆਰੇ! ਦਯਾ ਕਰ ਕੇ ਮਿਲਾ॥
Prof. Sahib Singhਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ!

SikhNet (Spanish)Imploro Tu Misericordia, oh Señor, para que me unas a Ti.

ਬਿਨਉ ਸੁਨਹੁ; ਪ੍ਰਭ ਊਚ ਅਪਾਰੇ ॥

binau sunahu; prabh aooch apaare |

Sant Singh KhalsaHear my prayer, O Lofty and Infinite God;
Manmohan SinghHear my supplication, O my lofty Infinite Lord,
Manmohan Singh (Punjabi)ਮੇਰੀ ਪ੍ਰਾਰਥਨਾ ਸ੍ਰਵਣ ਕਰ ਹੈ ਮੇਰੇ ਬੁੰਲਦ ਬੇਅੰਤ ਸਾਹਿਬ!
Fareedkot Teekaਹੇ ਪ੍ਰਭੂ ਉਚ ਅਪਾਰੇ! ਬੇਨਤੀ ਸੁਨੋ:
Prof. Sahib Singhਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ।

ਪਦ ਅਰਥ ਬਿਨਉ = ਬੇਨਤੀ {विनय}।

SikhNet (Spanish)Escucha mi oración, oh Señor Infinito y Supremo;

ਨਾਨਕੁ ਮਾਂਗਤੁ; ਨਾਮੁ ਅਧਾਰੇ ॥੪॥੧॥੧੧੭॥

naanak maangat; naam adhaare |4|1|117|

Sant Singh KhalsaNanak begs for the Support of Your Name. ||4||1||117||
Manmohan SinghNanak asks for the support of thy Name.
Manmohan Singh (Punjabi)ਨਾਨਕ ਤੇਰੇ ਨਾਮ ਦੇ ਆਸਰੇ ਹੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕਾ ਆਸਰਾ ਮਾਂਗਤਾ ਹੂੰ॥੪॥੧॥੧੧੭॥
Prof. Sahib Singh(ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ ॥੪॥੧॥੧੧੭॥

ਪਦ ਅਰਥ ਮਾਂਗਤੁ = ਮੰਗਦਾ ਹੈ ॥੪॥

* ਨੋਟ: "ਗਉੜੀ ਬੈਰਾਗਣਿ" ਦਾ ਇਹ ਪਹਿਲਾ ਸ਼ਬਦ ਹੈ। ਅੰਕ ੧ ਇਹੀ ਦੱਸਦਾ ਹੈ। ਇਸ ਤੋਂ ਅਗਾਂਹ "ਗਉੜੀ ਪੂਰਬੀ" ਦੇ ਸ਼ਬਦ ਚੱਲ ਪਏ ਹਨ।

SikhNet (Spanish)Nanak busca en Ti el Soporte de Tu Nombre. (4-1-117)

Open this shabad →

Ang 203 of 1430