ੴ

ਸਿੱਖਬਾਣੀ · SikhBani

ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥

sajan sach parakh mukh alaavan thotharaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਸਜਣ ਸਚੁ ਪਰਖਿ; ਮੁਖਿ ਅਲਾਵਣੁ ਥੋਥਰਾ ॥

sajan sach parakh; mukh alaavan thotharaa |

Sant Singh KhalsaO my friend, realize the True Lord. Just to talk about Him is useless.
Manmohan SinghRealise thou, thy True Friend. In vain is the mere utterance of the words of mouth.
Manmohan Singh (Punjabi)ਤੂੰ ਆਪਣੇ ਸੱਚੇ ਮਿੱਤ੍ਰ ਨੂੰ ਅਨੁਭਵ ਕਰ ਬੇਫ਼ਾਇਦਾ ਹੈ ਮੂੰਹੋਂ ਕੇਵਲ ਲਫ਼ਜਾਂ ਦਾ ਉਚਾਰਨ ਕਰਨਾ।
Fareedkot Teekaਹੇ ਮਿਤ੍ਰ! ਤੂੰ ਸਚੇ ਪਰਮੇਸਰ ਕੋ ਪਰਖ ਅਰਥਾਤ ਜਾਣ, ਜੋ ਬਿਨਾਂ ਦੇਖੇ ਮੁਖੋਂ ਕਹਿਣਾ ਹੈ, ਸੋ (ਥੋਥਰਾ) ਖਾਲੀ ਹੈ॥☬ਪ੍ਰਸ਼ਨ: ਕਹਾਂ ਦੇਖੋਂ?☬ਉੱਤ੍ਰ:
Prof. Sahib Singhਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ।

ਪਦ ਅਰਥ ਸਜਣ = ਹੇ ਮਿਤ੍ਰ! ਸਚੁ = ਨਾਮ-ਧਨ। ਪਰਖਿ = ਮੁੱਲ ਪਾ, (ਖਰਾਪਨ) ਗਹੁ ਨਾਲ ਵੇਖ। ਮੁਖਿ = (ਨਿਰਾ) ਮੂੰਹੋਂ। ਅਲਾਵਣੁ = ਬੋਲਣਾ, ਆਖਣਾ। ਥੋਥਰਾ = ਖ਼ਾਲੀ, ਵਿਅਰਥ।

SikhNet (Spanish)Sabe que tu Dios es Verdad, oh, vano es recitarlo con los labios.

ਮੰਨ ਮਝਾਹੂ ਲਖਿ; ਤੁਧਹੁ ਦੂਰਿ ਨ, ਸੁ ਪਿਰੀ ॥੩॥

man majhaahoo lakh; tudhahu door na, su piree |3|

Sant Singh KhalsaSee Him within your mind; your Beloved is not far away. ||3||
Manmohan SinghSee thou Him within thy mind. That Love is not far from thee.
Manmohan Singh (Punjabi)ਉਸ ਨੂੰ ਤੂੰ ਆਪਣੇ ਚਿੱਤ ਅੰਦਰ ਵੇਖ ਉਹ ਪ੍ਰੀਤਮ ਤੇਰੇ ਕੋਲੋਂ ਦੁਰੇਡੇ ਨਹੀਂ।
Fareedkot Teekaਤੂੰ ਮਨ ਕੇ ਬੀਚ ਹੀ ਭਲੀ ਪ੍ਰਕਾਰ ਦੇਖ, ਤੇਰੇ ਸੇ ਸੋ ਸੁਆਮੀ ਦੂਰ ਨਹੀਂ ਹੈ॥੩॥☬ਸਭ ਪ੍ਰਪੰਚ ਕੋ ਨਾਸੀ ਦਿਖਾਵਤੇ ਹੈਂ:
Prof. Sahib Singhਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥

ਪਦ ਅਰਥ ਮੰਨ ਮਝਾਹੂ = ਮਨ ਵਿਚ। ਲਖਿ = ਵੇਖ। ਸੁ = ਉਹ ॥੩॥

SikhNet (Spanish)Lo veo en ti, pues Tu Amor, mi Dios, no está lejos. (3)
Answers quote the Granth verbatim with Ang citations. AI commentary is not Gurbani and not a religious ruling.