ੴ

ਸਿੱਖਬਾਣੀ · SikhBani

ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥

mil naaree satasang mangal gaaveea
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 964 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਿਲਿ ਨਾਰੀ ਸਤਸੰਗਿ; ਮੰਗਲੁ ਗਾਵੀਆ ॥

mil naaree satasang; mangal gaaveea |

Sant Singh KhalsaMeeting the Lord's brides, in the True Congregation, I sing the songs of joy.
Manmohan SinghMeeting the Lord's brides, I chant the Lord's glories in the congregation of saints.
Manmohan Singh (Punjabi)ਪ੍ਰਭੂ ਦੀਆਂ ਪਤਨੀਆਂ (ਸਤਿ ਸੰਗਤਾਂ) ਨੂੰ ਮਿਲ ਕੇ, ਮੈਂ ਸਾਧ ਸੰਗਤ ਅੰਦਰ ਪ੍ਰਭੂ ਦੀ ਪ੍ਰਭਤਾ ਆਲਾਪਦਾ ਹਾਂ।
Fareedkot Teekaਜਗ੍ਯਾਸੂ ਰੂਪ ਇਸਤ੍ਰੀਓਂ ਨੇ ਸਤਿਸੰਗ ਮੇਂ ਮਿਲ ਕੇ ਵਾਹਿਗੁਰੂ ਕਾ ਮੰਗਲ ਰੂਪ ਜਸ ਗਾਵਿਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ,

ਪਦ ਅਰਥ ਮਿਲਿ ਸਤਸੰਗਿ = ਸਤਸੰਗ ਵਿਚ ਮਿਲ ਕੇ। ਨਾਰੀ = (ਜਿਸ) ਜੀਵ-ਇਸਤ੍ਰੀ ਨੇ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ।

SikhNet (Spanish)Canto la Alabanza del Señor en compañía de Sus Esposas;

ਘਰ ਕਾ ਹੋਆ ਬੰਧਾਨੁ; ਬਹੁੜਿ. ਨ ਧਾਵੀਆ ॥

ghar kaa hoaa bandhaan; bahurr. na dhaaveea |

Sant Singh KhalsaThe home of my heart is now held steady, and I shall not go out wandering again.
Manmohan SinghMy home is now rendered in order and I shall transmigrate not again.
Manmohan Singh (Punjabi)ਮੈਡਾਂ ਗ੍ਰਹਿ ਹੁਣ ਤਰਤੀਬ ਸਿਰ ਹੋ ਗਿਆ ਹੈ ਅਤੇ ਮੈਂ ਮੁੜ ਆਵਾਗਉਣ ਵਿੱਚੱ ਨਹੀਂ ਪਵਾਂਗਾ।
Fareedkot Teeka(ਘਰ) ਸਰੂਪ ਪ੍ਰਾਪਤੀ ਕਾ (ਬੰਧਾਨ) ਸਾਧਨੁ ਰੂਪ ਪ੍ਰਕਾਰੁ ਹੋ ਗ੍ਯਾ, ਭਾਵ ਇਸਥਿਤੀ ਹੋਈ ਹੈ ਫੇਰ ਜੂਨੋਂ ਮੇਂ ਨਹੀਂ ਧਾਇਆ ਹੈ॥
Prof. Sahib Singhਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ।

ਪਦ ਅਰਥ ਘਰ ਕਾ = ਉਸ (ਨਾਰੀ) ਦੇ (ਸਰੀਰ-) ਘਰ ਦਾ। ਬੰਧਾਨੁ = ਠੁਕ, ਮਰਯਾਦਾ। ਬਹੁੜਿ = ਮੁੜ, ਫਿਰ। ਨ ਧਾਵੀਆ = ਭਟਕਦੀ ਨਹੀਂ।

SikhNet (Spanish)mi mente está en calma y ya no vaga más.

ਬਿਨਠੀ ਦੁਰਮਤਿ ਦੁਰਤੁ; ਸੋਇ ਕੂੜਾਵੀਆ ॥

binatthee duramat durat; soe koorraaveea |

Sant Singh KhalsaEvil-mindedness has been dispelled, along with sin and my bad reputation.
Manmohan SinghMy evil understanding, sin and false reputation are dispelled.
Manmohan Singh (Punjabi)ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ।
Fareedkot Teekaਖੋਟੀ ਮਤ ਔ ਪਾਪ ਪੁਨਾ ਕੂੜੀ ਸੋਭਾ ਏਹ ਸਮਗ੍ਰੀ ਬਿਨਸ ਗਈ ਹੈ॥
Prof. Sahib Singh(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।

ਪਦ ਅਰਥ ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ।

SikhNet (Spanish)La maldad de la mente se ha desvanecido, así como el consejo de la falsedad.

ਸੀਲਵੰਤਿ ਪਰਧਾਨਿ; ਰਿਦੈ ਸਚਾਵੀਆ ॥

seelavant paradhaan; ridai sachaaveea |

Sant Singh KhalsaI am well-known as being calm and good-natured; my heart is filled with Truth.
Manmohan SinghI have become sweet-natured and supreme and truth now abides within my mind.
Manmohan Singh (Punjabi)ਮੈਂ ਮਿੱਠੇ ਸੁਭਾਅ ਵਾਲਾ ਤੇ ਸ਼੍ਰੋਮਣੀ ਥੀ ਗਿਆ ਹਾਂ ਅਤੇ ਸੱਚ ਹੁਣ ਮੇਰੇ ਹਿਰਦੇ ਅੰਦਰ ਵਸਦਾ ਹੈ।
Fareedkot Teekaਸਾਂਤ ਸੁਭਾਵ ਵਾਲਾ ਹੂਆ ਔ ਪਰਧਾਨ ਹੂਆ, ਪੁਨਾ ਰਿਦੇ ਮੇਂ ਸਚ ਆਇਆ ਹੈ॥
Prof. Sahib Singhਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ।

ਪਦ ਅਰਥ ਸੀਲਵੰਤਿ = ਚੰਗੇ ਸੁਭਾਵ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ ਹੋਈ। ਰਿਦੈ = ਹਿਰਦੇ ਵਿਚ। ਸਚਾਵੀਆ = ਸੱਚ ਵਾਲੀ।

SikhNet (Spanish)Mi corazón brilla en la Verdad, soy supremo entre las esposas bendecidas por Dios.

ਅੰਤਰਿ ਬਾਹਰਿ ਇਕੁ; ਇਕ ਰੀਤਾਵੀਆ ॥

antar baahar ik; ik reetaaveea |

Sant Singh KhalsaInwardly and outwardly, the One and only Lord is my way.
Manmohan SinghWithin and without, I see the One Lord and one is my way.
Manmohan Singh (Punjabi)ਅੰਦਰ ਅਤੇ ਬਾਹਰ ਮੈਂ ਇਕ ਸੁਆਮੀ ਨੂੰ ਹੀ ਵੇਖਦਾ ਹਾਂ ਅਤੇ ਇਕੋ ਹੀ ਮੇਰਾ ਮਾਰਗ।
Fareedkot Teekaਅੰਤਰਿ ਸਰੀਰ ਮੇਂ ਬਾਹਰ ਬ੍ਰਹਮੰਡ ਮੇਂ ਇਕ ਹੀ ਜਾਣਿਆ ਹੈ ਔ ਏਕਤਾ ਕਥਨ ਕੀ ਰੀਤੀ ਭੀ ਆਇ ਗਈ ਹੈ॥
Prof. Sahib Singhਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ।

ਪਦ ਅਰਥ ਰੀਤਾਵੀਆ = ਰੀਤ, ਜੀਵਨ-ਜੁਗਤਿ।

SikhNet (Spanish)Ahora dentro y fuera veo sólo a Dios y sólo Uno es mi Sendero.

ਮਨਿ ਦਰਸਨ ਕੀ ਪਿਆਸ; ਚਰਣ ਦਾਸਾਵੀਆ ॥

man darasan kee piaas; charan daasaaveea |

Sant Singh KhalsaMy mind is thirsty for the Blessed Vision of His Darshan. I am a slave at His feet.
Manmohan SinghWithin my mind, I thirst for the Lord's vision and I am the handmaiden of His lotus-feet.
Manmohan Singh (Punjabi)ਮੇਰੇ ਰਿਦੇ ਅੰਦਰ, ਸਾਹਿਬ ਦੇ ਦੀਦਾਰ ਦੀ ਤ੍ਰੇਹ ਹੈ ਅਤੇ ਮੈਂ ਉਸ ਦੇ ਕੰਵਲ ਚਰਨਾਂ ਦੀ ਦਾਸੀ ਹਾਂ।
Fareedkot Teekaਮਨ ਮੇਂ ਦਰਸਨ ਕੀ ਪਿਆਸ ਲਗੀ ਹੈ, ਇਸੀ ਤੇ ਚਰਣੋਂ ਕੀ ਦਾਸੀ ਹੂਈ ਹੈ॥
Prof. Sahib Singhਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ।

ਪਦ ਅਰਥ ਦਾਸਾਵੀਆ = ਦਾਸੀ।

SikhNet (Spanish)Añoro sólo la Visión del Señor; siendo Su Esclavo y estando a Sus Pies.

ਸੋਭਾ ਬਣੀ ਸੀਗਾਰੁ; ਖਸਮਿ ਜਾਂ ਰਾਵੀਆ ॥

sobhaa banee seegaar; khasam jaan raaveea |

Sant Singh KhalsaI am glorified and embellished, when my Lord and Master enjoys me.
Manmohan SinghWhen my Groom enjoys me, I am embellished and decorated.
Manmohan Singh (Punjabi)ਜਦ ਮੇਰਾ ਪਤੀ ਮੈਨੂੰ ਮਾਣਦਾ ਹੈ ਤਾਂ ਮੈਂ ਸੁਭਾਇਮਾਨ ਅਤੇ ਸ਼ਸ਼ੋਭਤ ਥੀ ਵੰਝਦੀ ਹਾਂ।
Fareedkot Teekaਜਾਂ ਖਸਮ ਨੇ ਰਾਵੀ ਹੈ, ਭਾਵ ਅਭੇਦ ਕਰ ਲਈ ਹੈ ਤੌ ਸੀਗਾਰ ਰੂਪ ਸਾਧਨੋਂ ਕੀ ਸੋਭਾ ਬਨੀ ਹੈ॥
Prof. Sahib Singhਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ।

ਪਦ ਅਰਥ ਖਸਮਿ = ਖਸਮ ਨੇ। ਰਾਵੀਆ = ਮਾਣੀ, ਆਪਣੇ ਨਾਲ ਮਿਲਾਈ।

SikhNet (Spanish)Y cuando mi Esposo disfruta conmigo, soy en verdad bendecido y glorificado.

ਮਿਲੀਆ ਆਇ ਸੰਜੋਗਿ; ਜਾਂ ਤਿਸੁ ਭਾਵੀਆ ॥੧੫॥

mileea aae sanjog; jaan tis bhaaveea |15|

Sant Singh KhalsaI meet Him through my blessed destiny, when it is pleasing to His Will. ||15||
Manmohan SinghWhen such became the Lord's will, I meet Him through good destiny.
Manmohan Singh (Punjabi)ਜਦ ਐਕਰ ਦੀ ਉਸ ਸੁਆਮੀ ਦੀ ਰਜ਼ਾ ਹੋ ਗਈ, ਤਾ ਮੈਂ ਚੰਗੀ ਪ੍ਰਾਲਬਧ ਰਾਹੀਂ ਉਸ ਨੂੰ ਮਿਲ ਪਈ।
Fareedkot Teekaਜਾਂ ਤਿਸ ਵਾਹਿਗੁਰੂ ਕੋ ਭਾਈ ਹੈ ਤਉ ਸੰਤੋਂ ਕੇ ਸੰਜੋਗ ਕਰ ਕੇ ਆਇ ਮਿਲੀ ਹੈ॥੧੫॥
Prof. Sahib Singhਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥

ਪਦ ਅਰਥ ਸੰਜੋਗਿ = (ਪ੍ਰਭੂ ਦੀ) ਸੰਜੋਗ-ਸਤਾ ਨਾਲ। ਤਿਸੁ = ਉਸ (ਪ੍ਰਭੂ) ਨੂੰ ॥੧੫॥

SikhNet (Spanish)Sí, por buena fortuna encuentro a mi Dios cuando vivo en la Voluntad del Señor.(15)
Answers quote the Granth verbatim with Ang citations. AI commentary is not Gurbani and not a religious ruling.