ੴ

ਸਿੱਖਬਾਣੀ · SikhBani

Ang 964

Sri Guru Granth Sahib · Raag Raamkalee · 10 shabads, 51 lines
Translations
Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri,
Manmohan Singh (Punjabi)ਪਉੜੀ।
SikhNet (Spanish)Pauri

ਸਭੇ ਦੁਖ ਸੰਤਾਪ; ਜਾਂ ਤੁਧਹੁ ਭੁਲੀਐ ॥

sabhe dukh santaap; jaan tudhahu bhuleeai |

Sant Singh KhalsaWhen I forget You, I endure all pains and afflictions.
Manmohan SinghWhen man forgets Thee, O Lord, then all the sufferings and sorrows cling to him.
Manmohan Singh (Punjabi)ਜਦ ਇਨਸਾਨ ਤੈਨੂੰ ਵਿਜਾਰ ਦਿੰਦਾ ਹੈ, ਹੇ ਸੁਆਮੀ! ਤਾਂ ਉਸ ਨੂੰ ਸਾਰੇ ਦੁਖੜੇ ਤੇ ਸ਼ੋਕ ਚਿੰਮੜ ਜਾਂਦੇ ਹਨ।
Fareedkot Teekaਹੇ ਵਾਹਿਗੁਰੂ! ਜਾਂ ਤੇਰੇ ਸੇ ਭੁਲੀਏ ਤਾਂ ਸਭੇ ਦੁਖ ਔ ਭਲੀ ਪ੍ਰਕਾਰ ਤਾਪ ਪ੍ਰਾਪਤਿ ਹੋਤੇ ਹੈਂ॥
Prof. Sahib Singhਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)।

ਪਦ ਅਰਥ ਸੰਤਾਪ = ਮਨ ਦੇ ਕਲੇਸ਼। ਭੁਲੀਐ = ਖੁੰਝ ਜਾਈਏ।

SikhNet (Spanish)Cuando me olvido de Ti, oh Dios, me entra un inmenso dolor

ਜੇ ਕੀਚਨਿ. ਲਖ ਉਪਾਵ; ਤਾਂ ਕਹੀ. ਨ ਘੁਲੀਐ ॥

je keechan. lakh upaav; taan kahee. na ghuleeai |

Sant Singh KhalsaMaking thousands of efforts, they are still not eliminated.
Manmohan SinghIf he makes lakhs of efforts, even then he is not rid of them, ever.
Manmohan Singh (Punjabi)ਜੇਕਰ ਉਹ ਲੱਖਾਂ ਉਪਰਾਲੇ ਕਰੇ, ਤਦ ਭੀ ਉਹ ਕਦਾਚਿੱਤ ਉਨ੍ਹਾਂ ਨੂੰ ਖਲਾਸੀ ਨਹੀਂ ਪਾਉਂਦਾ।
Fareedkot Teekaਜੇ ਲਖਾਂ ਹੀ ਉਪਾਵ ਕਰੀਏ ਤਾਂ ਕਿਸ ਪ੍ਰਕਾਰ ਭੀ ਨਹੀਂ (ਘੁਲੀਐ) ਛੂਟੀਤਾ॥
Prof. Sahib Singh(ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਕੀਚਨਿ = ਕੀਤੇ ਜਾਣ। ਘੁਲੀਐ = ਛੁੱਟੀਦਾ। ਕਹੀ ਨ = ਕਿਸੇ ਭੀ ਉਪਾਵ ਨਾਲ ਨਹੀਂ।

SikhNet (Spanish)y por donde sea que vaya, me veo como un extraño en medio de todo lo que es.

ਜਿਸ ਨੋ ਵਿਸਰੈ ਨਾਉ; ਸੁ ਨਿਰਧਨੁ ਕਾਂਢੀਐ ॥

jis no visarai naau; su niradhan kaandteeai |

Sant Singh KhalsaOne who forgets the Name, is known as a poor person.
Manmohan SinghHe, who forgets the Name, is called a poor man.
Manmohan Singh (Punjabi)ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਨਸਾਨ ਕੰਗਲਾ ਆਖਿਆ ਜਾਂਦਾ ਹੈ।
Fareedkot Teekaਜਿਸ ਕੋ ਨਾਮ ਵਿਸਰੈ ਸੋ ਨਿਰਧਨ ਕਹੀਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ।

ਪਦ ਅਰਥ ਕਾਂਢੀਐ = ਆਖਿਆ ਜਾਂਦਾ ਹੈ।

SikhNet (Spanish)Aquél que olvida Tu Nombre, es el más pobre de todos los pobres;

ਜਿਸ ਨੋ ਵਿਸਰੈ ਨਾਉ; ਸੁ ਜੋਨੀ ਹਾਂਢੀਐ ॥

jis no visarai naau; su jonee haandteeai |

Sant Singh KhalsaOne who forgets the Name, wanders in reincarnation.
Manmohan SinghHe, who forgets the Lord's Name; He wanders in existences.
Manmohan Singh (Punjabi)ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਜਿਸ ਕੋ ਨਾਮ ਵਿਸਰੈ ਸੋ ਜੋਨੀਓਂ ਮੇਂ ਫਿਰਤਾ ਹੈ॥
Prof. Sahib Singhਜਿਸ ਮਨੁੱਖ ਨੂੰ ਮਾਲਕ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਹਾਂਢੀਐ = ਭਟਕਦਾ ਹੈ।

SikhNet (Spanish)sí, aquél que abandona Tu Nombre, vaga por millones de vientres.

ਜਿਸੁ ਖਸਮੁ. ਨ ਆਵੈ ਚਿਤਿ; ਤਿਸੁ ਜਮੁ ਡੰਡੁ ਦੇ ॥

jis khasam. na aavai chit; tis jam ddandd de |

Sant Singh KhalsaOne who does not remember his Lord and Master, is punished by the Messenger of Death.
Manmohan SinghHe, who remembers not his Master; him the Death's myrmidon awards punishment.
Manmohan Singh (Punjabi)ਜੋ ਆਪਣੇ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਨੂੰ ਮੌਤ ਦਾ ਫਰੇਸ਼ਤਾ ਸਜ਼ਾ ਦਿੰਦਾ ਹੈ।
Fareedkot Teekaਜਿਸ ਕੋ ਖਸਮ ਚਿਤਿ ਨਹੀਂ ਆਉਤਾ ਤਿਸ ਕੋ ਜਮ ਡੰਡ ਦੇਤਾ ਹੈ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।

ਪਦ ਅਰਥ ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਦੇ = ਦੇਂਦਾ ਹੈ। ਡੰਡੁ = ਸਜ਼ਾ।

SikhNet (Spanish)Aquél que no Te alaba, tiene que enfrentar la muerte;

ਜਿਸੁ ਖਸਮੁ. ਨ ਆਵੀ ਚਿਤਿ; ਰੋਗੀ ਸੇ ਗਣੇ ॥

jis khasam. na aavee chit; rogee se gane |

Sant Singh KhalsaOne who does not remember his Lord and Master, is judged to be a sick person.
Manmohan SinghHe, within whose mind the spouse enters not; he is accounted an ailing person.
Manmohan Singh (Punjabi)ਜਿਸ ਦੇ ਅੰਤਰ ਆਤਮੇ ਕੰਤ ਪ੍ਰਵੇਸ਼ ਨਹੀਂ ਰਖਦਾ, ਉਹ ਨਿਹਾਇਤ ਹੀ ਮਗਰੂਰ ਹੈ।
Fareedkot Teekaਜਿਸ ਕੋ ਖਸਮ ਨਾ ਚਿਤ ਆਵੈ ਸੋ ਰੋਗੀ (ਗਣੇ) ਗਣਨੇ ਮੇਂ ਆਵਤਾ ਹੈ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ।

ਪਦ ਅਰਥ ਗਣੇ = ਗਿਣੇ ਜਾਂਦੇ ਹਨ। ਸੇ = ਉਹ ਬੰਦੇ।

SikhNet (Spanish)sí, aquél que no Te eleva, tiene una mente enferma.

ਜਿਸੁ ਖਸਮੁ. ਨ ਆਵੀ ਚਿਤਿ; ਸੁ ਖਰੋ ਅਹੰਕਾਰੀਆ ॥

jis khasam. na aavee chit; su kharo ahankaareea |

Sant Singh KhalsaOne who does not remember his Lord and Master, is egotistical and proud.
Manmohan SinghHe within whose mind the Lord enters not, is exceedingly proud.
Manmohan Singh (Punjabi)ਜਿਸ ਦੇ ਅੰਤਰ ਆਤਮੇ ਸੁਆਮੀ ਨਿਵਾਸ ਨਹੀਂ ਰੱਖਦਾ, ਉਹ ਨਿਹਾਇਤ ਹੀ ਮਗਰੂਰ ਹੈ।
Fareedkot Teekaਜਿਸ ਕੋ ਖਸਮ ਚਿਤ ਨ ਆਵੈ ਸੋ ਖਰਾ ਹੰਕਾਰੀ ਹੈ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ 'ਮੈਂ ਮੈਂ' ਹੀ ਕਰਦਾ ਹੈ)।

ਪਦ ਅਰਥ ਖਰੋ = ਬਹੁਤ।

SikhNet (Spanish)Aquél que no Te glorifica, vive en las garras de su propio ego.

ਸੋਈ ਦੁਹੇਲਾ ਜਗਿ; ਜਿਨਿ ਨਾਉ ਵਿਸਾਰੀਆ ॥੧੪॥

soee duhelaa jag; jin naau visaareea |14|

Sant Singh KhalsaOne who forgets the Name is miserable in this world. ||14||
Manmohan SinghHe, who forgets the Name, is miserable in this world.
Manmohan Singh (Punjabi)ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਸ ਸੰਸਾਰ ਅੰਦਰ ਦੁਖੀ ਹੁੰਦਾ ਹੈ।
Fareedkot Teekaਸੋਈ ਜਗਤ ਮੇਂ ਦੁਖੀਆ ਹੈ ਜਿਸ ਨੇ ਨਾਮ ਕੋ ਵਿਸਾਰਿਆ ਹੈ॥੧੪॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ ॥੧੪॥

ਪਦ ਅਰਥ ਦੁਹੇਲਾ = ਦੁਖੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ ॥੧੪॥

SikhNet (Spanish)Sí, sólo aquél que abandona Tu Nombre sufre en el mundo.(14)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਤੈਡੀ ਬੰਦਸਿ. ਮੈ ਕੋਇ, ਨ ਡਿਠਾ; ਤੂ ਨਾਨਕ ਮਨਿ ਭਾਣਾ ॥

taiddee bandas. mai koe, na dditthaa; too naanak man bhaanaa |

Sant Singh KhalsaI have not seen any other like You. You alone are pleasing to Nanak's mind.
Manmohan SinghLike Thee, O Lord, I have seen not another. Thou alone art pleasing to Nanak's mind.
Manmohan Singh (Punjabi)ਤੇਰੇ ਵਰਗਾ, ਹੇ ਪ੍ਰਭੂ! ਮੈਂ ਹੋਰ ਕੋਈ ਨਹੀਂ ਵੇਖਿਆ। ਕੇਵਲ ਤੂੰ ਹੀ ਨਾਨਕ ਦੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਤੇਰੀ (ਬੰਦਸਿ) ਨਯਾਈ, ਭਾਵ ਬਰਾਬਰ ਮੈਂ ਕੋਈ ਨਹੀਂ ਦੇਖਿਆ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੂੰ ਮੇਰੇ ਮਨ ਮੇਂ ਭਾਇਆ ਹੈਂ॥
Prof. Sahib Singhਹੇ (ਗੁਰੂ) ਨਾਨਕ (ਜੀ)! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ।

ਪਦ ਅਰਥ ਤੈਡੀ = ਤੇਰੀ। ਬੰਦਸਿ = ਮਨ ਦੀ ਖੁਲ੍ਹ ਦੇ ਰਾਹ ਵਿਚ ਰੁਕਾਵਟ, ਬੰਨ੍ਹਣ। ਤੂੰ = ਤੈਨੂੰ। ਮਨਿ ਭਾਣਾ = ਮਨ ਵਿਚ ਪਿਆਰਾ ਲੱਗਣ ਵਾਲਾ।

SikhNet (Spanish)Oh Dios, nunca he visto a nadie como Tú; sólo Tú complaces mi mente.

ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ; ਜੈ ਮਿਲਿ ਕੰਤੁ ਪਛਾਣਾ ॥੧॥

ghol ghumaaee tis mitr vichole; jai mil kant pachhaanaa |1|

Sant Singh KhalsaI am a dedicated, devoted sacrifice to that friend, that mediator, who leads me to recognize my Husband Lord. ||1||
Manmohan SinghI am a sacrifice unto that friend, the intercessor, meeting whom I have recognised my spouse.
Manmohan Singh (Punjabi)ਮੈਂ ਉਸ ਸਜੱਣ, ਬਸੀਠ ਤੋਂ ਕੁਰਬਾਨ ਵੰਝਦਾ ਹਾਂ, ਜਿਸ ਨੂੰ ਮਿਲ ਕੇ ਮੈਂ ਆਪਣੇ ਭਰਤੇ ਨੂੰ ਸਿੰਝਾਣ ਲਿਆ ਹੈ।
Fareedkot Teekaਤਿਸ ਮਿਤ੍ਰ ਵਕੀਲ, ਭਾਵ ਗੁਰੂ ਉਪਰੋਂ ਮੈਂ ਘੋਲ ਘੁਮਾਈ ਜਾਤੀ ਹੂੰ, ਜਿਸ ਸਾਥ ਮਿਲ ਕੇ ਮੈਂ ਹੇ ਪਤੀ! ਤੇਰੇ ਕੋ ਪਛਾਣਿਆ ਹੈ॥੧॥
Prof. Sahib Singhਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ॥੧॥

ਪਦ ਅਰਥ ਵਿਚੋਲਾ = ਵਕੀਲ, ਵਿੱਚ ਪੈ ਕੇ ਮਿਲਾਣ ਵਾਲਾ। ਜੈ ਮਿਲਿ = ਜਿਸ ਨੂੰ ਮਿਲ ਕੇ। ਕੰਤੁ = ਖਸਮ ॥੧॥

SikhNet (Spanish)Oh Dios, doy mi vida en sacrificio, doy cada partícula a ese Amigo, al Intercesor, pues al Encontrarlo, Tú te me revelas. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਪਾਵ ਸੁਹਾਵੇ. ਜਾਂ ਤਉ ਧਿਰਿ ਜੁਲਦੇ; ਸੀਸੁ ਸੁਹਾਵਾ ਚਰਣੀ ॥

paav suhaave. jaan tau dhir julade; sees suhaavaa charanee |

Sant Singh KhalsaBeautiful are those feet which walk towards You; beautiful is that head which falls at Your Feet.
Manmohan SinghBeautiful are the feet, when they move towards Thee, O Lord and beautiful is the head that falls at Thine feet.
Manmohan Singh (Punjabi)ਸੁੰਦਰ ਹਨ ਪੈਰ, ਜਦ ਉਹ ਤੇਰੇ ਪਾਸ ਤੁਰਦੇ ਹਨ, ਹੇ ਪ੍ਰਭੂ! ਅਤੇ ਸੁੰਦਰ ਹੈ ਉਹ ਸਿਰ, ਜੋ ਤੇਰੇ ਚਰਨਾਂ ਉੱਤੇ ਪੈਂਦਾ ਹੈ।
Fareedkot Teekaਪੈਰ ਤਾਂ ਸੁਹਾਵਣੇ ਹੈਂ ਜਾਂ ਤੇਰੀ ਤਰਫ ਚਲਣ, ਸੀਸ ਸੁਹਾਵਾ ਤੌ ਹੈ ਜਾਂ ਤੇਰੀ ਚਰਣੀ ਲਗੈ॥
Prof. Sahib Singhਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ;

ਪਦ ਅਰਥ ਪਾਵ = ਪੈਰ। ਸੁਹਾਵੇ = ਸੋਹਣੇ। ਤਉ ਧਿਰਿ = ਤੇਰੇ ਪਾਸੇ। ਜੁਲਦੇ = ਤੁਰਦੇ।

SikhNet (Spanish)Benditos los Pies que se posan a Tu Puerta, oh Dios, Bendita la cabeza que cae a Tus Pies,

ਮੁਖੁ ਸੁਹਾਵਾ. ਜਾਂ ਤਉ ਜਸੁ ਗਾਵੈ; ਜੀਉ ਪਇਆ ਤਉ ਸਰਣੀ ॥੨॥

mukh suhaavaa. jaan tau jas gaavai; jeeo peaa tau saranee |2|

Sant Singh KhalsaBeautiful is that mouth which sings Your Praises; beautiful is that soul which seeks Your Sanctuary. ||2||
Manmohan SinghBeauteous is the mouth, when it hymns Thy praise, O Lord, and beauteous is the soul, which seeks Thine protection.
Manmohan Singh (Punjabi)ਸੁਹਣਾ ਸੁਨੱਖਾ ਹੈ ਮੂੰਹ, ਜਦ ਉਹ ਤੇਰੀ ਕੀਰਤੀ ਗਾਇਨ ਕਰਦਾ ਹੈ ਅਤੇ ਸੋਹਣੀ ਮਨੁੱਖੀ ਹੈ ਆਤਮਾ, ਜੋ ਤੇਰੀ ਓਟ ਲੈਂਦੀ ਹੈ, ਹੇ ਸੁਆਮੀ!
Fareedkot Teekaਮੁਖ ਤੌ ਸੁਹਾਵਾ ਹੈ ਜਾਂ ਤੇਰੇ ਜਸ ਕੋ ਗਾਵੈ, ਮਨ ਤੋ ਸੁਹਾਵਾ ਹੈ ਜੇ ਤੇਰੀ ਸਰਣੀ ਪਵੈ, ਭਾਵ ਤੇਰਾ ਆਸਰਾ ਪਕੜੇ॥੨॥
Prof. Sahib Singhਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ ॥੨॥

ਪਦ ਅਰਥ ਜੀਉ = ਜਿੰਦ। ਤਉ = ਤੇਰਾ। ਜਸੁ = ਸਿਫ਼ਤ-ਸਾਲਾਹ ਦਾ ਗੀਤ ॥੨॥

* ਨੋਟ: ਇਸ ਦੂਜੇ ਸਲੋਕ ਨੂੰ ਰਤਾ ਗਹੁ ਨਾਲ ਸਮਝਿਆਂ ਉਪਰਲੇ ਸ਼ਲੋਕ ਦੇ ਲਫ਼ਜ਼ 'ਬੰਦਸਿ' ਦਾ ਭਾਵ ਸਾਫ਼ ਹੋ ਜਾਂਦਾ ਹੈ; ਤੇਰੇ ਪਾਸੇ ਵਲ ਆਉਣਾ, ਤੇਰੇ ਦੱਸੇ ਰਾਹ ਉਤੇ ਤੁਰਨਾ ਮੈਨੂੰ ਕੋਈ ਬੰਨ੍ਹਣ ਨਹੀਂ ਜਾਪਦਾ, ਸਗੋਂ ਉਹ ਪੈਰ ਸੋਹਣੇ ਜੋ ਤੇਰੇ ਪਾਸੇ ਵਲ ਆਉਂਦੇ ਹਨ, ਉਹ ਸਿਰ ਸੋਹਣਾ ਜੋ ਤੇਰੇ ਪੈਰਾਂ ਉਤੇ ਡਿੱਗਦਾ ਹੈ।

SikhNet (Spanish)Benditos los labios que recitan Tu Nombre y Bendita el Alma que busca Tu Refugio. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਿਲਿ ਨਾਰੀ ਸਤਸੰਗਿ; ਮੰਗਲੁ ਗਾਵੀਆ ॥

mil naaree satasang; mangal gaaveea |

Sant Singh KhalsaMeeting the Lord's brides, in the True Congregation, I sing the songs of joy.
Manmohan SinghMeeting the Lord's brides, I chant the Lord's glories in the congregation of saints.
Manmohan Singh (Punjabi)ਪ੍ਰਭੂ ਦੀਆਂ ਪਤਨੀਆਂ (ਸਤਿ ਸੰਗਤਾਂ) ਨੂੰ ਮਿਲ ਕੇ, ਮੈਂ ਸਾਧ ਸੰਗਤ ਅੰਦਰ ਪ੍ਰਭੂ ਦੀ ਪ੍ਰਭਤਾ ਆਲਾਪਦਾ ਹਾਂ।
Fareedkot Teekaਜਗ੍ਯਾਸੂ ਰੂਪ ਇਸਤ੍ਰੀਓਂ ਨੇ ਸਤਿਸੰਗ ਮੇਂ ਮਿਲ ਕੇ ਵਾਹਿਗੁਰੂ ਕਾ ਮੰਗਲ ਰੂਪ ਜਸ ਗਾਵਿਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ,

ਪਦ ਅਰਥ ਮਿਲਿ ਸਤਸੰਗਿ = ਸਤਸੰਗ ਵਿਚ ਮਿਲ ਕੇ। ਨਾਰੀ = (ਜਿਸ) ਜੀਵ-ਇਸਤ੍ਰੀ ਨੇ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ।

SikhNet (Spanish)Canto la Alabanza del Señor en compañía de Sus Esposas;

ਘਰ ਕਾ ਹੋਆ ਬੰਧਾਨੁ; ਬਹੁੜਿ. ਨ ਧਾਵੀਆ ॥

ghar kaa hoaa bandhaan; bahurr. na dhaaveea |

Sant Singh KhalsaThe home of my heart is now held steady, and I shall not go out wandering again.
Manmohan SinghMy home is now rendered in order and I shall transmigrate not again.
Manmohan Singh (Punjabi)ਮੈਡਾਂ ਗ੍ਰਹਿ ਹੁਣ ਤਰਤੀਬ ਸਿਰ ਹੋ ਗਿਆ ਹੈ ਅਤੇ ਮੈਂ ਮੁੜ ਆਵਾਗਉਣ ਵਿੱਚੱ ਨਹੀਂ ਪਵਾਂਗਾ।
Fareedkot Teeka(ਘਰ) ਸਰੂਪ ਪ੍ਰਾਪਤੀ ਕਾ (ਬੰਧਾਨ) ਸਾਧਨੁ ਰੂਪ ਪ੍ਰਕਾਰੁ ਹੋ ਗ੍ਯਾ, ਭਾਵ ਇਸਥਿਤੀ ਹੋਈ ਹੈ ਫੇਰ ਜੂਨੋਂ ਮੇਂ ਨਹੀਂ ਧਾਇਆ ਹੈ॥
Prof. Sahib Singhਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ।

ਪਦ ਅਰਥ ਘਰ ਕਾ = ਉਸ (ਨਾਰੀ) ਦੇ (ਸਰੀਰ-) ਘਰ ਦਾ। ਬੰਧਾਨੁ = ਠੁਕ, ਮਰਯਾਦਾ। ਬਹੁੜਿ = ਮੁੜ, ਫਿਰ। ਨ ਧਾਵੀਆ = ਭਟਕਦੀ ਨਹੀਂ।

SikhNet (Spanish)mi mente está en calma y ya no vaga más.

ਬਿਨਠੀ ਦੁਰਮਤਿ ਦੁਰਤੁ; ਸੋਇ ਕੂੜਾਵੀਆ ॥

binatthee duramat durat; soe koorraaveea |

Sant Singh KhalsaEvil-mindedness has been dispelled, along with sin and my bad reputation.
Manmohan SinghMy evil understanding, sin and false reputation are dispelled.
Manmohan Singh (Punjabi)ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ।
Fareedkot Teekaਖੋਟੀ ਮਤ ਔ ਪਾਪ ਪੁਨਾ ਕੂੜੀ ਸੋਭਾ ਏਹ ਸਮਗ੍ਰੀ ਬਿਨਸ ਗਈ ਹੈ॥
Prof. Sahib Singh(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।

ਪਦ ਅਰਥ ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ।

SikhNet (Spanish)La maldad de la mente se ha desvanecido, así como el consejo de la falsedad.

ਸੀਲਵੰਤਿ ਪਰਧਾਨਿ; ਰਿਦੈ ਸਚਾਵੀਆ ॥

seelavant paradhaan; ridai sachaaveea |

Sant Singh KhalsaI am well-known as being calm and good-natured; my heart is filled with Truth.
Manmohan SinghI have become sweet-natured and supreme and truth now abides within my mind.
Manmohan Singh (Punjabi)ਮੈਂ ਮਿੱਠੇ ਸੁਭਾਅ ਵਾਲਾ ਤੇ ਸ਼੍ਰੋਮਣੀ ਥੀ ਗਿਆ ਹਾਂ ਅਤੇ ਸੱਚ ਹੁਣ ਮੇਰੇ ਹਿਰਦੇ ਅੰਦਰ ਵਸਦਾ ਹੈ।
Fareedkot Teekaਸਾਂਤ ਸੁਭਾਵ ਵਾਲਾ ਹੂਆ ਔ ਪਰਧਾਨ ਹੂਆ, ਪੁਨਾ ਰਿਦੇ ਮੇਂ ਸਚ ਆਇਆ ਹੈ॥
Prof. Sahib Singhਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ।

ਪਦ ਅਰਥ ਸੀਲਵੰਤਿ = ਚੰਗੇ ਸੁਭਾਵ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ ਹੋਈ। ਰਿਦੈ = ਹਿਰਦੇ ਵਿਚ। ਸਚਾਵੀਆ = ਸੱਚ ਵਾਲੀ।

SikhNet (Spanish)Mi corazón brilla en la Verdad, soy supremo entre las esposas bendecidas por Dios.

ਅੰਤਰਿ ਬਾਹਰਿ ਇਕੁ; ਇਕ ਰੀਤਾਵੀਆ ॥

antar baahar ik; ik reetaaveea |

Sant Singh KhalsaInwardly and outwardly, the One and only Lord is my way.
Manmohan SinghWithin and without, I see the One Lord and one is my way.
Manmohan Singh (Punjabi)ਅੰਦਰ ਅਤੇ ਬਾਹਰ ਮੈਂ ਇਕ ਸੁਆਮੀ ਨੂੰ ਹੀ ਵੇਖਦਾ ਹਾਂ ਅਤੇ ਇਕੋ ਹੀ ਮੇਰਾ ਮਾਰਗ।
Fareedkot Teekaਅੰਤਰਿ ਸਰੀਰ ਮੇਂ ਬਾਹਰ ਬ੍ਰਹਮੰਡ ਮੇਂ ਇਕ ਹੀ ਜਾਣਿਆ ਹੈ ਔ ਏਕਤਾ ਕਥਨ ਕੀ ਰੀਤੀ ਭੀ ਆਇ ਗਈ ਹੈ॥
Prof. Sahib Singhਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ।

ਪਦ ਅਰਥ ਰੀਤਾਵੀਆ = ਰੀਤ, ਜੀਵਨ-ਜੁਗਤਿ।

SikhNet (Spanish)Ahora dentro y fuera veo sólo a Dios y sólo Uno es mi Sendero.

ਮਨਿ ਦਰਸਨ ਕੀ ਪਿਆਸ; ਚਰਣ ਦਾਸਾਵੀਆ ॥

man darasan kee piaas; charan daasaaveea |

Sant Singh KhalsaMy mind is thirsty for the Blessed Vision of His Darshan. I am a slave at His feet.
Manmohan SinghWithin my mind, I thirst for the Lord's vision and I am the handmaiden of His lotus-feet.
Manmohan Singh (Punjabi)ਮੇਰੇ ਰਿਦੇ ਅੰਦਰ, ਸਾਹਿਬ ਦੇ ਦੀਦਾਰ ਦੀ ਤ੍ਰੇਹ ਹੈ ਅਤੇ ਮੈਂ ਉਸ ਦੇ ਕੰਵਲ ਚਰਨਾਂ ਦੀ ਦਾਸੀ ਹਾਂ।
Fareedkot Teekaਮਨ ਮੇਂ ਦਰਸਨ ਕੀ ਪਿਆਸ ਲਗੀ ਹੈ, ਇਸੀ ਤੇ ਚਰਣੋਂ ਕੀ ਦਾਸੀ ਹੂਈ ਹੈ॥
Prof. Sahib Singhਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ।

ਪਦ ਅਰਥ ਦਾਸਾਵੀਆ = ਦਾਸੀ।

SikhNet (Spanish)Añoro sólo la Visión del Señor; siendo Su Esclavo y estando a Sus Pies.

ਸੋਭਾ ਬਣੀ ਸੀਗਾਰੁ; ਖਸਮਿ ਜਾਂ ਰਾਵੀਆ ॥

sobhaa banee seegaar; khasam jaan raaveea |

Sant Singh KhalsaI am glorified and embellished, when my Lord and Master enjoys me.
Manmohan SinghWhen my Groom enjoys me, I am embellished and decorated.
Manmohan Singh (Punjabi)ਜਦ ਮੇਰਾ ਪਤੀ ਮੈਨੂੰ ਮਾਣਦਾ ਹੈ ਤਾਂ ਮੈਂ ਸੁਭਾਇਮਾਨ ਅਤੇ ਸ਼ਸ਼ੋਭਤ ਥੀ ਵੰਝਦੀ ਹਾਂ।
Fareedkot Teekaਜਾਂ ਖਸਮ ਨੇ ਰਾਵੀ ਹੈ, ਭਾਵ ਅਭੇਦ ਕਰ ਲਈ ਹੈ ਤੌ ਸੀਗਾਰ ਰੂਪ ਸਾਧਨੋਂ ਕੀ ਸੋਭਾ ਬਨੀ ਹੈ॥
Prof. Sahib Singhਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ।

ਪਦ ਅਰਥ ਖਸਮਿ = ਖਸਮ ਨੇ। ਰਾਵੀਆ = ਮਾਣੀ, ਆਪਣੇ ਨਾਲ ਮਿਲਾਈ।

SikhNet (Spanish)Y cuando mi Esposo disfruta conmigo, soy en verdad bendecido y glorificado.

ਮਿਲੀਆ ਆਇ ਸੰਜੋਗਿ; ਜਾਂ ਤਿਸੁ ਭਾਵੀਆ ॥੧੫॥

mileea aae sanjog; jaan tis bhaaveea |15|

Sant Singh KhalsaI meet Him through my blessed destiny, when it is pleasing to His Will. ||15||
Manmohan SinghWhen such became the Lord's will, I meet Him through good destiny.
Manmohan Singh (Punjabi)ਜਦ ਐਕਰ ਦੀ ਉਸ ਸੁਆਮੀ ਦੀ ਰਜ਼ਾ ਹੋ ਗਈ, ਤਾ ਮੈਂ ਚੰਗੀ ਪ੍ਰਾਲਬਧ ਰਾਹੀਂ ਉਸ ਨੂੰ ਮਿਲ ਪਈ।
Fareedkot Teekaਜਾਂ ਤਿਸ ਵਾਹਿਗੁਰੂ ਕੋ ਭਾਈ ਹੈ ਤਉ ਸੰਤੋਂ ਕੇ ਸੰਜੋਗ ਕਰ ਕੇ ਆਇ ਮਿਲੀ ਹੈ॥੧੫॥
Prof. Sahib Singhਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥

ਪਦ ਅਰਥ ਸੰਜੋਗਿ = (ਪ੍ਰਭੂ ਦੀ) ਸੰਜੋਗ-ਸਤਾ ਨਾਲ। ਤਿਸੁ = ਉਸ (ਪ੍ਰਭੂ) ਨੂੰ ॥੧੫॥

SikhNet (Spanish)Sí, por buena fortuna encuentro a mi Dios cuando vivo en la Voluntad del Señor.(15)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਹਭਿ ਗੁਣ ਤੈਡੇ ਨਾਨਕ ਜੀਉ, ਮੈ ਕੂ ਥੀਏ; ਮੈ ਨਿਰਗੁਣ ਤੇ. ਕਿਆ ਹੋਵੈ ॥

habh gun taidde naanak jeeo, mai koo thee; mai niragun te. kiaa hovai |

Sant Singh KhalsaAll virtues are Yours, Dear Lord; You bestow them upon us. I am unworthy - what can I achieve, O Nanak?
Manmohan SinghAll the virtues I have obtained from Thee, O Sire Master. How could I, the meritless one, achieve these otherwise, O Nanak?
Manmohan Singh (Punjabi)ਸਾਰੀਆਂ ਨੇਕੀਆਂ ਮੈਨੂੰ ਤੇਰੇ ਕੋਲੋਂ ਥਿਆਈਆਂ (ਮਿਲੀਆਂ) ਹਨ, ਹੇ ਮਹਾਰਾਜ ਮਾਲਕ! ਮੈਂ ਨਿਗੁਣਾ, ਇਨ੍ਹਾਂ ਨੂੰ ਹੋਰ ਕਿਸੇ ਤਰ੍ਹਾਂ ਪ੍ਰਾਪਤ ਕਰ ਸਕਦਾ ਸਾਂ, ਹੇ ਨਾਨਕ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਹਾਰਾਜ ਜੀਉ! ਮੇਰੇ ਕੋ ਤੇਰੇ ਸੇ ਪੂਰਨ ਗੁਣ ਪ੍ਰਾਪਤਿ ਹੂਏ ਹੈਂ। ਮੈਂ ਨਿਰਗੁਣ ਤੇ ਕੀ ਹੋਤਾ ਹੈ, ਭਾਵ ਤੇਰੇ ਉਪਕਾਰ ਕਾ ਮੈਂ ਪ੍ਰਤੀ ਉਪਕਾਰ ਨਹੀਂ ਕਰ ਸਕਤਾ॥
Prof. Sahib Singhਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ।

ਪਦ ਅਰਥ ਹਭਿ = ਸਾਰੇ। ਜੀਉ = ਹੇ ਪ੍ਰਭੂ ਜੀ! ਮੈ ਕੂ = ਮੈਨੂੰ। ਥੀਏ = ਮਿਲੇ ਹਨ। ਕਿਆ ਹੋਵੈ = ਕੁਝ ਨਹੀਂ ਹੋ ਸਕਦਾ।

SikhNet (Spanish)Todas la Virtudes son Tuyas, Amado Señor, Tú nos las otorgas, pero yo no las merezco.¿Qué podría lograr por mí mismo?

ਤਉ ਜੇਵਡੁ ਦਾਤਾਰੁ. ਨ ਕੋਈ; ਜਾਚਕੁ ਸਦਾ ਜਾਚੋਵੈ ॥੧॥

tau jevadd daataar. na koee; jaachak sadaa jaachovai |1|

Sant Singh KhalsaThere is no other Giver as great as You. I am a beggar; I beg from You forever. ||1||
Manmohan SinghAs great as Thee, O Lord, there is no other donor. I, the beggar, ever beg Thee.
Manmohan Singh (Punjabi)ਤੇਰੇ ਜਿੱਡਾ ਵੱਡਾ, ਹੇ ਸੁਆਮੀ! ਹੋਰ ਕੋਈ ਦਾਤਾ ਨਹੀਂ। ਮੈਂ ਮੰਗਤਾਂ, ਸਦੀਵ ਹੀ ਤੇਰੇ ਕੋਲੋਂ ਮੰਗਦਾ ਹਾਂ।
Fareedkot Teekaਤੇਰੇ ਜੈਸਾ ਵਡਾ ਦਾਤਾ ਕੋਈ ਭੀ ਨਹੀਂ ਹੈ, ਮੈਂ ਜਾਚਕ ਤਾਂ ਸਦਾ ਹੀ ਮੰਗਨੇ ਵਾਲਾ ਹੂੰ॥੧॥
Prof. Sahib Singhਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥

ਪਦ ਅਰਥ ਤਉ ਜੇਵਡੁ = ਤੇਰੇ ਜੇਡਾ। ਜਾਚਕੁ = ਮੰਗਤਾ। ਜਾਚੋਵੈ = ਮੰਗਦਾ ਹੈ ॥੧॥

SikhNet (Spanish)Oh, dice Nanak, de otra forma, ¿qué podría lograr el pobre de mí? No hay Dador tan Grandioso como Tú, soy el pordiosero que pordiosea a Tu Puerta por siempre.(1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਦੇਹ ਛਿਜੰਦੜੀ. ਊਣ ਮਝੂਣਾ; ਗੁਰਿ ਸਜਣਿ ਜੀਉ ਧਰਾਇਆ ॥

deh chhijandarree. aoon majhoonaa; gur sajan jeeo dharaaeaa |

Sant Singh KhalsaMy body was wasting away, and I was depressed. The Guru, my Friend, has encouraged and consoled me.
Manmohan SinghSeeing my body languishing, I have become crest-fallen. The Guru, my friend, has made me take heart.
Manmohan Singh (Punjabi)ਆਪਣੇ ਸਰੀਰ ਨੂੰ ਸੁਕਦਾ ਸੜਦਾ ਵੇਖ ਕੇ, ਮੈਂ ਨਿਮੋਝੂਣਾ ਹੋ ਗਿਆ ਹਾਂ। ਗੁਰਦੇਵ ਜੀ, ਮੇਰੇ ਮਿਤ੍ਰ ਨੇ ਮੇਰਾ ਢਾਰਸ (ਹੌਸਲਾ) ਬੰਨ੍ਹ ਦਿੱਤਾ ਹੈ।
Fareedkot Teekaਦੇਹ ਨਸ਼ਟ ਹੋਤੀ ਦੇਖ ਕੇ (ਊਣ ਮਝੂਣਾ) ਸ਼ੋਕਾਤਰ ਰਹਿਤਾ ਥਾ। ਜੋ ਗੁਰੂ ਸਜਣ ਮਿਲੇ ਤੋ ਤਿਨੋਂ ਨੇ (ਜੀਉ ਧਰਾਇਆ) ਮੇਰੇ ਕੋ ਆਸਰਾ ਦੀਆ ਹੈ॥
Prof. Sahib Singhਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ,

ਪਦ ਅਰਥ ਦੇਹ = ਸਰੀਰ। ਛਿਜੰਦੜੀ = ਛਿੱਜ ਗਈ। ਊਣਮ = ਊਣਾ, ਖਾਲੀ। ਝੂਣਾ = ਉਦਾਸ। ਗੁਰਿ = ਗੁਰੂ ਨੇ। ਸਜਣਿ = ਸੱਜਣ ਨੇ। ਜੀਉ = ਜਿੰਦ। ਧਰਾਇਆ = ਧਰਵਾਸ ਦਿੱਤਾ।

SikhNet (Spanish)Mi cuerpo está lánguido; estoy vacío y triste, es sólo a través del Guru, amigo mío, que soy confortado, y mira, ahí después, (2)

ਹਭੇ ਸੁਖ ਸੁਹੇਲੜਾ ਸੁਤਾ; ਜਿਤਾ ਜਗੁ ਸਬਾਇਆ ॥੨॥

habhe sukh suhelarraa sutaa; jitaa jag sabaaeaa |2|

Sant Singh KhalsaI sleep in total peace and comfort; I have conquered the whole world. ||2||
Manmohan SinghI have conquered the whole world and now sleep in peace and ease.
Manmohan Singh (Punjabi)ਮੈਂ ਸਾਰੇ ਸੰਸਾਰ ਨੂੰ ਫ਼ਤਹ ਕਰ ਲਿਆ ਹੈ ਅਤੇ ਮੈਂ ਹੁਣ ਆਰਾਮ ਤੇ ਚੈਨ ਅੰਦਰ ਸੌਦਾਂ ਹਾਂ।
Fareedkot Teekaਸਭ ਸੁਖ ਪ੍ਰਾਪਤਿ ਹੂਏ ਔ ਸੁਖੀ ਹੋ ਕੇ ਮੈਂ ਸਤਾ, ਭਾਵ ਬੇਫਿਕਰ ਹੂਆ ਜੀਤ ਲੀਆ ਸਾਰਾ ਜਗਤ ਅਰਥਾਤ ਜਨਮ ਮਰਨ ਤੇ ਰਹਿਤ ਹੂਆ ਹੂੰ॥੨॥
Prof. Sahib Singhਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥

ਪਦ ਅਰਥ ਸੁਹੇਲੜਾ = ਸੌਖਾ। ਜਿਤਾ = ਜਿੱਤ ਲਿਆ। ਸਬਾਇਆ = ਸਾਰਾ ॥੨॥

SikhNet (Spanish)reposo en Paz y conquisto el mundo entero.

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ॥

vaddaa teraa darabaar; sachaa tudh takhat |

Sant Singh KhalsaThe Darbaar of Your Court is glorious and great. Your holy throne is True.
Manmohan SinghMagnificent is Thy court, O Lord and true is Thine Throne.
Manmohan Singh (Punjabi)ਵਿਸ਼ਾਹ ਹੈ ਤੇਰੀ ਦਰਗਾਹ, ਹੇ ਸੁਆਮੀ! ਅਤੇ ਸੱਚਾ ਹੈ ਤੇਰਾ ਰਾਜ ਸਿੰਘਾਸਣ।
Fareedkot Teekaਤੇਰਾ ਸਤਿਸੰਗ ਰੂਪ ਦਰਬਾਰ ਵਡਾ ਹੈ ਔ ਤੇਰਾ ਬੈਕੁੰਠ ਰੂਪ ਤਖਤ ਸਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Tu Corte es Magnífica, oh Dios, Tu Trono es Verdadero;

ਸਿਰਿ ਸਾਹਾ ਪਾਤਿਸਾਹੁ; ਨਿਹਚਲੁ ਚਉਰੁ ਛਤੁ ॥

sir saahaa paatisaahu; nihachal chaur chhat |

Sant Singh KhalsaYou are the Emperor over the heads of kings. Your canopy and chauree (fly-brush) are permanent and unchanging.
Manmohan SinghThou art the Emperor over the head of the kings and ever-stable is Thine throne and crown.
Manmohan Singh (Punjabi)ਤੂੰ ਰਾਜਿਆਂ ਦੇ ਸੀਸ ਉਤੇ ਮਹਾਰਾਜਾ ਹੈ ਅਤੇਂ ਸਦੀਵੀ ਸਥਿਰ ਹੈ ਤੇਰਾ ਤਖਤ ਤਾਜ।
Fareedkot Teekaਤੇਰਾ ਜਸ ਸਰੂਪ ਚੌਰ ਔ ਗਿਆਨ ਰੂਪ ਛਤ੍ਰ ਨਿਸਚਲ ਹੈ, ਤੂੰ ਸਿਰ ਸਾਹਾ ਕੇ ਪਾਤਸਾਹੁ ਹੈਂ॥
Prof. Sahib Singhਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।

ਪਦ ਅਰਥ ਸਿਰਿ = ਸਿਰ ਉਤੇ। ਛਤੁ = ਛਤਰ।

SikhNet (Spanish)eres Rey de reyes, Tu Dosel es Eterno y también el Chauri que ondea sobre Ti.

ਜੋ ਭਾਵੈ ਪਾਰਬ੍ਰਹਮ; ਸੋਈ ਸਚੁ ਨਿਆਉ ॥

jo bhaavai paarabraham; soee sach niaau |

Sant Singh KhalsaThat alone is true justice, which is pleasing to the Will of the Supreme Lord God.
Manmohan SinghWhatever pleases the Supreme Lord, that alone is the true justice.
Manmohan Singh (Punjabi)ਜਿਹੜਾ ਕੁੱਛ ਸ਼੍ਰੋਮਣੀ ਸਾਹਿਬ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਸੱਚਾ ਇਨਸਾਫ ਹੈ।
Fareedkot Teekaਹੇ ਪਾਰਬ੍ਰਹਮ! ਜੋ ਤੇਰੇ ਕੋ ਭਾਵੇ ਸੋਈ ਨਿਆਉਂ ਹੈ॥
Prof. Sahib Singhਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਨਿਆਉ = ਇਨਸਾਫ਼।

SikhNet (Spanish)Sí, todo lo que Te gusta es Justicia Verdadera y si así lo deseas,

ਜੇ ਭਾਵੈ ਪਾਰਬ੍ਰਹਮ; ਨਿਥਾਵੇ ਮਿਲੈ ਥਾਉ ॥

je bhaavai paarabraham; nithaave milai thaau |

Sant Singh KhalsaEven the homeless receive a home, when it is pleasing to the Will of the Supreme Lord God.
Manmohan SinghIf the Transcendent Lord so wills, then the placeless person gets a place.
Manmohan Singh (Punjabi)ਜੇਕਰ ਪਰਮ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਾਂ ਬੇ-ਟਿਕਾਣੇ ਪੁਰਸ਼ ਨੂੰ ਟਿਕਾਣਾ ਮਿਲ ਜਾਂਦਾ ਹੈ।
Fareedkot Teekaਜੇ ਤੇਰੇ ਕੋ ਭਾਵੇ ਹੇ ਪਾਰਬ੍ਰਹਮ! ਤੌ ਨਿਥਾਵੇ ਕੋ ਥਾਇ ਮਿਲਤਾ ਹੈ॥
Prof. Sahib Singhਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ।
SikhNet (Spanish)aquél que no tiene lugar, lo obtiene.

ਜੋ ਕੀਨੑੀ ਕਰਤਾਰਿ; ਸਾਈ ਭਲੀ ਗਲ ॥

jo keenaee karataar; saaee bhalee gal |

Sant Singh KhalsaWhatever the Creator Lord does, is a good thing.
Manmohan SinghWhat-so-ever the Creator does, That alone is the good thing.
Manmohan Singh (Punjabi)ਜਿਹੜਾ ਕੁੱਛ ਭੀ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਚੰਗੀ ਬਾਤ ਹੈ।
Fareedkot Teekaਹੇ ਕਰਤਾਰ! ਜੋ ਗਲ ਤੈਨੇ ਕਰੀ ਹੈ, ਸੋ ਭਲੀ ਹੈ॥
Prof. Sahib Singh(ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ। ਸਾਈ = ਓਹੀ।

SikhNet (Spanish)Todo lo que haces, oh Señor Creador, es Bueno e Íntegro;

ਜਿਨੑੀ ਪਛਾਤਾ ਖਸਮੁ; ਸੇ ਦਰਗਾਹ ਮਲ ॥

jinaee pachhaataa khasam; se daragaah mal |

Sant Singh KhalsaThose who recognize their Lord and Master, are seated in the Court of the Lord.
Manmohan SinghThey, who realise their Lord, are seated in the Lord's court.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਸੁਆਮੀ ਦੇ ਦਰਬਾਰ ਅੰਦਰ ਬਹਿੰਦੇ ਹਨ।
Fareedkot Teekaਹੇ ਖਸਮ! ਜਿਨੋਂ ਨੇ ਤੇਰੇ ਕੋ ਪਛਾਣਿਆ ਹੈ, ਸੋ ਦਰਗਾਹਿ ਮੇਂ ਬਲਵਾਨ ਹੈਂ; ਵਾ ਬੀਚ ਜਗਾ, ਭਾਵ ਅੰਤਹਕਰਨ ਮੇਂ ਬ੍ਰਹਮ ਕੋ ਜਾਨ ਕੇ ਇਸਥਿਤ ਹੂਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ)।

ਪਦ ਅਰਥ ਮਲ = ਮੱਲ, ਪਹਲਵਾਨ। ਦਰਗਾਹ ਮਲ = ਦਰਗਾਹ ਦੇ ਪਹਿਲਵਾਨ, ਹਜ਼ੂਰੀ ਪਹਿਲਵਾਨ।

SikhNet (Spanish)sí, los que Te han concebido se sientan en Tu Corte Verdadera.

ਸਹੀ ਤੇਰਾ ਫੁਰਮਾਨੁ; ਕਿਨੈ. ਨ ਫੇਰੀਐ ॥

sahee teraa furamaan; kinai. na fereeai |

Sant Singh KhalsaTrue is Your Command; no one can challenge it.
Manmohan SinghTrue is Thine command, O Lord, which no one can challenge.
Manmohan Singh (Punjabi)ਸੱਚਾ ਹੈ ਤੈਡਾਂ ਹੁਕਮ, ਹੇ ਪ੍ਰਭੂ! ਜਿਸ ਨੂੰ ਕੋਈ ਭੀ ਮੋੜ ਨਹੀਂ ਸਕਦਾ।
Fareedkot Teekaਤੇਰਾ ਹੁਕਮ ਸੱਚਾ ਹੈ ਕਿਸੇ ਤੇ ਨਹੀਂ ਫੇਰਿਆ ਜਾਤਾ॥
Prof. Sahib Singhਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ।
SikhNet (Spanish)Tu Comando es Eterno y nadie puede retarlo.

ਕਾਰਣ ਕਰਣ ਕਰੀਮ; ਕੁਦਰਤਿ ਤੇਰੀਐ ॥੧੬॥

kaaran karan kareem; kudarat tereeai |16|

Sant Singh KhalsaO Merciful Lord, Cause of causes, Your creative power is all-powerful. ||16||
Manmohan SinghO Merciful Master, the cause of causes, all are subject to Thine omnipotence.
Manmohan Singh (Punjabi)ਹੇ ਹੇਤੂਆਂ ਦੇ ਹੇਤੂ! ਮਿਹਰਬਾਨ ਮਾਲਕ ਸਾਰੇ ਤੇਰੀ ਆਪਾਰ ਸ਼ਕਤੀ ਦੇ ਅਧੀਨ ਹਨ।
Fareedkot Teekaਹੇ ਕਰੀਮ! ਕਾਰਣ ਜੋ ਬ੍ਰਹਮਾਦੀ ਹੈਂ ਤਿਨ ਕੇ ਕਰਣਹਾਰੀ ਤੇਰੀ ਸ਼ਕਤੀ ਹੈ॥੧੬॥☬ਸਤ ਸਰੂਪ ਕੀ ਮਹਿਮਾਂ ਉਚਾਰਤੇ ਹੈਂ:
Prof. Sahib Singhਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ ॥੧੬॥

ਪਦ ਅਰਥ ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ ॥੧੬॥

SikhNet (Spanish)Oh Señor, eres el Hacedor y la Causa, siempre Benévolo, todo está en Tu Poder. (16)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸੋਇ ਸੁਣੰਦੜੀ. ਮੇਰਾ ਤਨੁ ਮਨੁ ਮਉਲਾ; ਨਾਮੁ ਜਪੰਦੜੀ ਲਾਲੀ ॥

soe sunandarree. meraa tan man maulaa; naam japandarree laalee |

Sant Singh KhalsaHearing of You, my body and mind have blossomed forth; chanting the Naam, the Name of the Lord, I am flushed with life.
Manmohan SinghHearing of Thy celebrity my soul and body are reverdured, O Lord and uttering Thy name, I am rendered with bliss.
Manmohan Singh (Punjabi)ਤੇਰੀ ਕੀਰਤੀ ਸ੍ਰਵਣ ਕਰ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਗਏ ਹਨ, ਹੇ ਪ੍ਰਭੂ ਅਤੇ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਸ਼ੀ ਨਾਲ ਲਾਲ ਥੀ ਗਈ ਹਾਂ।
Fareedkot Teekaਤੇਰੀ ਸੋਭਾ ਸੁਣ ਕੇ ਮੇਰਾ ਮਨ ਤਨ ਹਰਿਆ ਹੋਇਆ ਹੈ, ਨਾਮ ਦੇ ਜਪਣੇ ਕਰ ਕੇ ਮੇਰੇ ਮੁਖ ਪਰ ਅਨੰਦ ਕੀ ਲਾਲੀ ਆਈ ਹੈ॥
Prof. Sahib Singh(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ।

ਪਦ ਅਰਥ ਸੋਇ = ਖ਼ਬਰ, ਸੋਭਾ। ਮਉਲਾ = ਹਰਿਆ ਹੋ ਜਾਂਦਾ ਹੈ।

SikhNet (Spanish)Escuchando de Ti, oh Dios, mi cuerpo y mente florecen. Contemplando Tu Nombre, mi semblante resplandece.

ਪੰਧਿ ਜੁਲੰਦੜੀ. ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ ॥੧॥

pandh julandarree. meraa andar tthandtaa; gur darasan dekh nihaalee |1|

Sant Singh KhalsaWalking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
Manmohan SinghWalking in Thine way, O Lord, my mind is cooled and seeing the Guru's sight, I am enraptured.
Manmohan Singh (Punjabi)ਤੇਰੇ ਮਾਰਗ ਟੁਰਨ ਦੁਆਰਾ, ਹੇ ਪ੍ਰਭੂ! ਮੈਡਾਂ ਮਨ ਸੀਤਲ ਹੋ ਗਿਆ ਹੈ ਅਤੇ ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ।
Fareedkot Teekaਤੇਰੇ ਸਤਿਸੰਗ ਵਾ ਗਿਆਨ ਰੂਪ ਰਸਤੇ ਮੇਂ ਚਲਿਆਂ ਮੇਲਾ ਅੰਤਸਕਰਣ ਠੰਢਾ ਹੂਆ ਹੈ। ਸਤਿਗੁਰੋਂ ਕਾ ਵਾ ਸਤਿਗੁਰੋਂ ਦੁਆਰਾ ਆਪ ਕਾ ਦਰਸਨ ਦੇਖ ਕੇ ਮੈਂ ਨਿਹਾਲ ਹੂਈ ਹੂੰ॥੧॥
Prof. Sahib Singhਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥

ਪਦ ਅਰਥ ਪੰਧਿ = (ਤੇਰੇ) ਰਾਹ ਤੇ। ਜੁਲੰਦੜੀ = ਤੁਰਦਿਆਂ। ਅੰਦਰੁ = ਹਿਰਦਾ। ਦੇਖਿ = ਦੇਖ ਕੇ। ਨਿਹਾਲੀ = ਖਿੜੀ ਹੋਈ ॥੧॥

SikhNet (Spanish)Caminando en Tu Sendero, mi ser interior es refrescado, sí, teniendo Tu Visión, oh Guru, soy bendecido. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਹਠ ਮੰਝਾਹੂ; ਮੈ ਮਾਣਕੁ ਲਧਾ ॥

hatth manjhaahoo; mai maanak ladhaa |

Sant Singh KhalsaI have found the jewel within my heart.
Manmohan SinghWithin my mind, I have found the gem.
Manmohan Singh (Punjabi)ਆਪਣੇ ਮਨ ਵਿਚੋਂ, ਮੈਂ ਹੀਰੇ ਨੂੰ ਲੱਭ ਲਿਆ ਹੈ।
Fareedkot Teekaਹੇ ਭਾਈ! ਰਿਦੇ ਕੇ ਬੀਚ ਸੇ ਮੈਨੇ ਪ੍ਰਮੇਸਰ ਰੂਪ ਮਾਣਕ (ਲਧਾ) ਪਾਇਆ ਹੈ॥
Prof. Sahib Singhਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,

ਪਦ ਅਰਥ ਹਠ = ਹਿਰਦਾ। ਮੰਝਾਹੂ = ਵਿਚ। ਮਾਣਕੁ = ਲਾਲ।

SikhNet (Spanish)En mi corazón encontré una Joya,

ਮੁਲਿ. ਨ ਘਿਧਾ; ਮੈ ਕੂ ਸਤਿਗੁਰਿ ਦਿਤਾ ॥

mul. na ghidhaa; mai koo satigur ditaa |

Sant Singh KhalsaI was not charged for it; the True Guru gave it to me.
Manmohan SinghThe True Guru has given it to me. he has charged no price for it.
Manmohan Singh (Punjabi)ਸੱਚੇ ਗੁਰਾਂ ਨੇ ਇਹ ਮੈਨੂੰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ।
Fareedkot Teekaਮੁਲ ਨਹੀਂ (ਘਿਧਾ) ਲੀਆ, ਮੇਰੇ ਕੋ ਸਤਿਗੁਰੋਂ ਨੇ ਦੀਆ ਹੈ॥
Prof. Sahib Singh(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।

ਪਦ ਅਰਥ ਘਿਧਾ = ਲਿਆ। ਮੈਕੂ = ਮੈਨੂੰ। ਸਤਿਗੁਰਿ = ਸਤਿਗੁਰੂ ਨੇ।

SikhNet (Spanish)pero no la compré; fue un regalo del Guru.

ਢੂੰਢ ਵਞਾਈ ਥੀਆ; ਥਿਤਾ ॥

dtoondt vayaaee theea; thitaa |

Sant Singh KhalsaMy search has ended, and I have become stable.
Manmohan SinghMy search is ended and I have become stable.
Manmohan Singh (Punjabi)ਮੇਰੀ ਖੋਜਭਾਲ ਮੁੱਕ ਗਈ ਹੈ, ਤੇ ਮੈਂ ਅਸਥਿਰ ਹੋ ਗਿਆ ਹਾਂ।
Fareedkot Teekaਅਬ ਭਾਲ ਗਵਾਇ ਦਈ ਹੈ ਮਨ (ਥਿਤਾ) ਇਸਥਤ (ਥੀਆ) ਹੂਆ ਹੈ॥
Prof. Sahib Singh(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।

ਪਦ ਅਰਥ ਢੂੰਢ = ਭਾਲ, ਭਟਕਣਾ। ਵਞਾਈ = ਮੁਕਾ ਲਈ ਹੈ। ਥੀਆ ਥਿਤਾ = ਟਿਕ ਗਿਆ ਹਾਂ।

SikhNet (Spanish)Ahora ya no busco más;

ਜਨਮੁ ਪਦਾਰਥੁ; ਨਾਨਕ ਜਿਤਾ ॥੨॥

janam padaarath; naanak jitaa |2|

Sant Singh KhalsaO Nanak, I have conquered this priceless human life. ||2||
Manmohan SinghI have made fruitful or conquered my invaluable human life, O Nanak.
Manmohan Singh (Punjabi)ਮੈਂ ਆਪਣੇ ਅਮੋਲਕ ਮਨੁੱਖੀ-ਜੀਵਨ ਨੂੰ ਸਫਲ ਕਰ ਲਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਤੇ ਜਨਮ ਪਦਾਰਥ (ਜਿਤਾ) ਸਫਲਾ ਕੀਆ ਹੈ॥੨॥
Prof. Sahib Singhਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥

ਪਦ ਅਰਥ ਪਦਾਰਥੁ = ਕੀਮਤੀ ਚੀਜ਼ ॥੨॥

SikhNet (Spanish)mis andanzas han terminado y mira, he logrado el objeto de mi vida, a mi amado Dios. (2)

Open this shabad →

Shabad Guru Arjan Dev Ji Raag Raamkalee continues on Ang 965

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਕੈ ਮਸਤਕਿ. ਕਰਮੁ ਹੋਇ; ਸੋ ਸੇਵਾ ਲਾਗਾ ॥

jis kai masatak. karam hoe; so sevaa laagaa |

Sant Singh KhalsaOne who has such good karma inscribed upon his forehead, is committed to the Lord's service.
Manmohan SinghHe alone, on whose forehead good destiny is writ, takes to the Lord's service.
Manmohan Singh (Punjabi)ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਕੇਵਲ ਉਹ ਹੀ ਸੁਆਮੀ ਦੀ ਟਹਿਲ ਅੰਦਰ ਜੁੜਦਾ ਹੈ।
Fareedkot Teekaਜਿਸ ਕੇ ਮਸਤਕ ਪਰ ਬਡੇ ਭਾਗ ਹੋਤੇ ਹੈਂ, ਸੋ ਸੇਵਾ ਮੇਂ ਲਾਗਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪ੍ਰਭੂ ਦੀ ਬਖ਼ਸ਼ਸ਼ ਦਾ ਲੇਖਾ।

SikhNet (Spanish)Quien tiene tan buen Karma puesto en su frente, se compromete en el Servicio del Señor,

ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ; ਸੋ ਅਨਦਿਨੁ ਜਾਗਾ ॥

jis gur mil kamal pragaasiaa; so anadin jaagaa |

Sant Singh KhalsaOne whose heart lotus blossoms forth upon meeting the Guru, remains awake and aware, night and day.
Manmohan SinghHe, whose heart-lotus has bloomed, by meeting the Guru, remains awake night and day.
Manmohan Singh (Punjabi)ਜਿਸ ਦਾ ਦਿਲ ਕੰਵਲ ਗੁਰਾਂ ਨੂੰ ਮਿਲ ਕੇ ਖਿੜ ਗਿਆ ਹੈ, ਉਹ ਰਾਤ ਦਿਨ ਜਾਗਦਾ ਰਹਿੰਦਾ ਹੈ।
Fareedkot Teekaਜਿਸ ਕਾ ਰਿਦਾ ਕਮਲ ਗੁਰੋਂ ਸੇ ਮਿਲ ਕੇ ਪ੍ਰਕਾਸਿਆ ਹੈ, ਸੋ ਰਾਤ ਦਿਨ ਭਜਨ ਮੇਂ ਜਾਗਾ ਹੈ॥
Prof. Sahib Singhਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ।

ਪਦ ਅਰਥ ਜਿਸੁ ਕਮਲੁ = ਜਿਸ ਦਾ ਹਿਰਦਾ-ਕਮਲ। ਅਨਦਿਨੁ = ਹਰ ਰੋਜ਼, ਸਦਾ। ਜਾਗਾ = (ਵਿਕਾਰਾਂ ਦੀ ਘਾਤ ਵਲੋਂ) ਸੁਚੇਤ।

SikhNet (Spanish)pues a quien le florece de su corazón, encontrando al Guru, vive despierto para siempre.

ਲਗਾ ਰੰਗੁ ਚਰਣਾਰਬਿੰਦ; ਸਭੁ ਭ੍ਰਮੁ ਭਉ ਭਾਗਾ ॥

lagaa rang charanaarabind; sabh bhram bhau bhaagaa |

Sant Singh KhalsaAll doubt and fear run away from one who is in love with the Lord's lotus feet.
Manmohan SinghHe who bears love to the Lord's lotus feet All his doubt and dread flee away.
Manmohan Singh (Punjabi)ਜਿਸ ਦਾ ਪ੍ਰਭੂ ਦੇ ਕੰਵਲ ਚਰਨਾਂ ਨਾਲ ਪਿਆਰ ਪਿਆ ਹੋਇਆ ਹੈ, ਉਸ ਦੇ ਸਮੂਹ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਸ ਕੋ ਚਰਨ ਕਮਲੋਂ ਕਾ (ਰੰਗੁ) ਪ੍ਰੇਮ ਲਗਾ ਹੈ, ਉਸ ਕਾ ਸਭ ਭ੍ਰਮ ਔ ਭੌ ਭਾਗਾ ਹੈ॥
Prof. Sahib Singhਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ,

ਪਦ ਅਰਥ ਚਰਣਾਰਬਿੰਦ = ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ।

SikhNet (Spanish)Miedos y dudas desaparecen de quien vive enamorado de los Pies de Loto del Señor.

Open this shabad (9 lines, Angs 964-965) →

Ang 964 of 1430