ੴ

ਸਿੱਖਬਾਣੀ · SikhBani

ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥

sarab sukhaa teree manddalee teraa man tan aarog
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 807 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਤਾਪ ਸੰਤਾਪ ਸਗਲੇ ਗਏ; ਬਿਨਸੇ ਤੇ ਰੋਗ ॥

taap santaap sagale ge; binase te rog |

Sant Singh KhalsaThe fever and sickness are gone, and the diseases are all dispelled.
Manmohan SinghSufferings and distresses are all over and the diseases are dispelled.
Manmohan Singh (Punjabi)ਸਾਰੀਆਂ ਤਕਲੀਫਾਂ ਤੇ ਦਰਦਾਂ ਮਿਟ ਗਈਆਂ ਹਨ ਅਤੇ ਬੀਮਾਰੀਆਂ ਦੂਰ ਹੋ ਗਈਆਂ ਹਨ।
Fareedkot Teekaਤੁਮਾਰੇ ਤਨ ਮੇਂ ਤਾਪ ਹੋਨੇ ਤੇ ਜੋ ਸਿਖਾਂ ਕੇ ਮਨ ਮੇਂ ਸੰਤਾਪ ਸੇ, ਸੋ ਸੰਪੂਰਣ ਅਬ ਦੂਰ ਹੋ ਗਏ ਹੈਂ। ਕ੍ਯੋਂਕਿ ਸੋ ਸੰਤਾਪ ਕੇ ਦੇਨਹਾਰੇ ਜੋ ਤਾਪ ਸੀਤਲਾ ਆਦੀ ਰੋਗ ਥੇ, ਸੋ ਸਰਬ ਬਿਨਸ ਜਾਤੇ ਭਏ ਹੈਂ॥
Prof. Sahib Singh(ਹੇ ਭਾਈ! ਜੇ) (ਜੇਹੜਾ ਮਨੁੱਖ ਨਾਮ-ਸਿਮਰਨ ਦੁਆਰਾ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ।

ਪਦ ਅਰਥ ਸਗਲੇ = ਸਾਰੇ। ਤੇ = ਉਹ (ਸਾਰੇ) {ਨੋਟ: ਲਫ਼ਜ਼ 'ਤੇ' ਅਤੇ 'ਤੈ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਜਦੋਂ ਲਫ਼ਜ਼ 'ਤੇ' ਪੜਨਾਂਵ ਹੈ ਤਦੋਂ ਇਸ ਦਾ ਅਰਥ ਹੈ ਉਹ (ਬਹੁ-ਵਚਨ)। ਜਦੋਂ ਇਹ ਸੰਬੰਧਕ ਹੈ, ਅਰਥ ਹੈ 'ਤੋਂ'। 'ਤੈ' ਦਾ ਅਰਥ ਹੈ 'ਅਤੇ'}।

SikhNet (Spanish)Todos tus males se han ido; sí, todas tus aflicciones han desaparecido.

ਪਾਰਬ੍ਰਹਮਿ ਤੂ ਬਖਸਿਆ; ਸੰਤਨ ਰਸ ਭੋਗ ॥ ਰਹਾਉ ॥

paarabraham too bakhasiaa; santan ras bhog | rahaau |

Sant Singh KhalsaThe Supreme Lord God has forgiven you, so enjoy the happiness of the Saints. ||Pause||
Manmohan SinghThe Transcendent Lord has for given thee, Enjoy thou now the saints' joys. Pause.
Manmohan Singh (Punjabi)ਪਰਮ ਪ੍ਰਭੂ ਨੇ ਤੈਨੂੰ ਮਾਫ ਕਰ ਦਿੱਤਾ ਹੈ। ਤੂੰ ਹੁਣ ਸੰਤਾਂ ਵਾਲੀਆਂ ਮੌਜ-ਬਹਾਰਾਂ ਮਾਣ। ਠਹਿਰਾਉ।
Fareedkot Teekaਪਾਰਬ੍ਰਹਮ ਨੇ ਤੁਝ ਕੋ ਬਖਸਿਆ ਹੈ, ਤਾਂ ਤੇ ਅਬ ਸੰਤਾਂ ਮੇਂ ਮਿਲ ਕਰ ਕੇ ਨਾਮ ਰਸ ਕੋ ਭੋਗ ਅਰਥਾਤ ਨਾਮ ਜਪੋ॥ ਰਹਾਉ ॥
Prof. Sahib Singhਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ ਰਹਾਉ॥

ਪਦ ਅਰਥ ਤੂ = ਤੈਨੂੰ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸੰਤਨ ਰਸ ਭੋਗ = ਸੰਤਾਂ ਵਾਲੇ ਆਤਮਕ ਆਨੰਦ ਮਾਣ ॥ਰਹਾਉ॥

SikhNet (Spanish)Mi Señor Trascendente te ha bendecido, oh hijo mío; goza de la Dicha de los Santos. (1-Pausa)

ਸਰਬ ਸੁਖਾ ਤੇਰੀ ਮੰਡਲੀ; ਤੇਰਾ ਮਨੁ ਤਨੁ ਆਰੋਗ ॥

sarab sukhaa teree manddalee; teraa man tan aarog |

Sant Singh KhalsaAll joys have entered your world, and your mind and body are free of disease.
Manmohan SinghAll the comforts well up in thy association and healthful are thine mind and body.
Manmohan Singh (Punjabi)ਸਾਰੇ ਆਰਾਮ ਤੇਰੀ ਸੰਗਤ ਅੰਦਰ ਉਤਪੰਨ ਹੋ ਜਾਂਦੇ ਹਨ ਅਤੇ ਨਵਾਂ ਨਰੋਆ ਹੈ ਤੇਰਾ ਹਿਰਦਾ ਤੇ ਸਰੀਰ।
Fareedkot Teekaਤੁਮਾਰਾ ਸਰੀਰੁ ਅਰੁ ਮਨ ਅਰੋਗ ਹੋਣੇ ਤੇ ਅਬ ਤੁਮਾਰੀ (ਮੰਡਲੀ) ਸਿਖ ਸੰਗਤਿ ਕੇ ਮਨ ਮੇਂ ਸਰਬ ਸੁਖਾਂ ਕੇ ਸਮੁਦਾਇ ਪ੍ਰਾਪਤਿ ਭਏ ਹੈਂ॥
Prof. Sahib Singhਹੇ ਭਾਈ! (ਜੇ ਤੂੰ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ।

ਪਦ ਅਰਥ ਤੇਰੀ ਮੰਡਲੀ = ਤੇਰੇ ਸਾਥੀ। ਆਰੋਗ = ਅਰੋਗ, ਰੋਗ-ਰਹਿਤ।

SikhNet (Spanish)Todos tus compañeros son bendecidos con Éxtasis y con salud de cuerpo y mente.

ਗੁਨ ਗਾਵਹੁ ਨਿਤ ਰਾਮ ਕੇ; ਇਹ ਅਵਖਦ ਜੋਗ ॥੧॥

gun gaavahu nit raam ke; ih avakhad jog |1|

Sant Singh KhalsaSo chant continuously the Glorious Praises of the Lord; this is the only potent medicine. ||1||
Manmohan SinghEver chant thou the glories of the Lord, This alone is the efficacious medicine.
Manmohan Singh (Punjabi)ਤੂੰ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਗਾਇਨ ਕਰ। ਕੇਵਲ ਇਹ ਕਾਰਗਰ ਦਵਾਈ ਹੈ।
Fareedkot Teekaਤਾਂਤੇ ਰਾਮ ਕੇ ਗੁਣੋਂ ਕੋ ਅਬ ਨਿਤ ਹੀ ਗਾਵੋ, ਇਹੀ ਨਾਮ ਰੂਪੀ ਅਉਸ਼ਧੀ ਸਦਾ ਤੁਮਾਰੇ ਯੋਗ੍ਯ ਹੈ। ਯਥਾ-☬"ਸਰਬ ਰੋਗ ਕਾ ਅਉਖਧੁ ਨਾਮੁ॥☬ਕਲਿਆਣ ਰੂਪ ਮੰਗਲ ਗੁਣ ਗਾਮ॥"☬(ਗ: ਸੁ: ਮ: ਪ)॥੧॥
Prof. Sahib Singhਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ ॥੧॥

ਪਦ ਅਰਥ ਅਵਖਦ = ਦਵਾਈ। ਜੋਗ = ਫਬਵੀਂ, ਠੀਕ ॥੧॥

SikhNet (Spanish)Canta entonces la Alabanza del Señor, pues esta es la verdadera cura de todos los males del hombre. (1)

ਆਇ ਬਸਹੁ ਘਰ ਦੇਸ ਮਹਿ; ਇਹ ਭਲੇ ਸੰਜੋਗ ॥

aae basahu ghar des meh; ih bhale sanjog |

Sant Singh KhalsaSo come, and dwell in your home and native land; this is such a blessed and auspicious occasion.
Manmohan SinghCome and abide thou in thy home and native land, Auspicious are these days.
Manmohan Singh (Punjabi)ਤੂੰ ਆ ਕੇ ਆਪਣੇ ਗ੍ਰਿਹ ਅਤੇ ਵਤਨ ਅੰਦਰ ਨਿਵਾਸ ਕਰ। ਸੁਲੱਖਣੇ ਹਨ ਇਹ ਦਿਹਾੜੇ।
Fareedkot Teekaਅਬ ਬਾਹਰ ਵਡਾਲੀ ਤੇ ਆਇ ਕਰ ਅਪਨੇ ਘਰ ਮੇਂ ਇਸ ਸੁੰਦਰ ਦੇਸ ਸ੍ਰੀ ਅੰਮ੍ਰਿਤਸਰ ਜੀ ਮੇਂ ਬਸਹੁ। ਇਹੁ ਸੰਜੋਗ ਈਹਾਂ ਨਿਵਾਸ ਕਰਨੇ ਕੇ ਤਿਸ ਵਾਹਿਗੁਰੂ ਨੇ ਭਲੇ ਹੀ ਰਚ ਦੀਏ ਹੈਂ॥
Prof. Sahib Singhਹੇ ਭਾਈ! (ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ।

ਪਦ ਅਰਥ ਆਇ = ਆ ਕੇ। ਘਰ ਦੇਸ ਮਹਿ = ਹਿਰਦੇ-ਘਰ ਵਿਚ, ਹਿਰਦੇ-ਦੇਸ ਵਿਚ। ਭਲੇ ਸੰਜੋਗ = ਮਿਲਾਪ ਦੇ ਚੰਗੇ ਅਵਸਰ।

SikhNet (Spanish)Los días ahora son auspiciosos; ven a vivir a tu Hogar, a tu tierra natal.

ਨਾਨਕ ਪ੍ਰਭ ਸੁਪ੍ਰਸੰਨ ਭਏ; ਲਹਿ ਗਏ ਬਿਓਗ ॥੨॥੧੦॥੨੮॥

naanak prabh suprasan bhe; leh ge biog |2|10|28|

Sant Singh KhalsaO Nanak, God is totally pleased with you; your time of separation has come to an end. ||2||10||28||
Manmohan SinghNanak, the Lord is mightily pleased with thee and all thy separations are ended.
Manmohan Singh (Punjabi)ਨਾਨਕ, ਪ੍ਰਭੂ ਤੇਰੇ ਨਾਲ ਪਰਮ ਪਰਸੰਨ ਹੋ ਗਿਆ ਹੈ ਅਤੇ ਸਾਰੇ ਵਿਛੋੜੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ (ਪ੍ਰਭ) ਸੁਆਮੀ ਵਾਹਿਗੁਰੂ ਸੋ ਪ੍ਰਸੰਨ ਹੋਏ ਹੈਂ। ਤਿਸ ਤੇ ਵਿਜੋਗ ਆਦੀ ਦੁਖ ਸਰਬ ਲਹਿ ਗਏ ਅਰਥਾਤ ਦੂਰ ਭਏ ਹੈਂ॥੨॥੧੦॥੨੮॥☬ਮਾਇਆ ਕੀ ਚੰਚਲਤਾ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥੧੦॥੨੮॥

ਪਦ ਅਰਥ ਬਿਓਗ = ਵਿਛੋੜੇ ॥੨॥੧੦॥੨੮॥

SikhNet (Spanish)Dice Nanak, el Señor está complacido contigo y no sufrirás más. (2-10-28)
Answers quote the Granth verbatim with Ang citations. AI commentary is not Gurbani and not a religious ruling.