ੴ

ਸਿੱਖਬਾਣੀ · SikhBani

Ang 807

Sri Guru Granth Sahib · Raag Bilaaval · 8 shabads, 45 lines
Translations
Shabad Guru Arjan Dev Ji Raag Bilaaval continued from Ang 806

ਵਡੀ ਆਰਜਾ ਹਰਿ ਗੋਬਿੰਦ ਕੀ; ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥

vaddee aarajaa har gobind kee; sookh mangal kaliaan beechaariaa |1| rahaau |

Sant Singh KhalsaHe has blessed Hargobind with long life, and taken care of my comfort, happiness and well-being. ||1||Pause||
Manmohan SinghThe Lord has blessed Hargobind with long life and taken care of my comfort, happiness and wellbeing. Pause.
Manmohan Singh (Punjabi)ਸਾਹਿਬ ਨੇ ਹਹਿਗੋਬਿੰਦ ਨੂੰ ਲੰਮੀ ਉਮਰ ਬਖਸ਼ੀ ਹੈ ਅਤੇ ਉਸ ਨੇ ਮੇਰੇ ਆਰਾਮ, ਖੁਸ਼ੀ ਅਤੇ ਖੈਰੀਅਤ ਵੱਲ ਧਿਆਨ ਦਿੱਤਾ ਹੈ। ਠਹਿਰਾਉ।
Fareedkot Teekaਜਿਨ ਸਤਿਗੁਰੋਂ ਨੇ ਕਿਰਪਾ ਕਰ ਹਰਿਗੋਬਿੰਦ ਜੀ ਕੀ ਬਡੀ ਆਰਬਲਾ ਕਰੀ ਹੈ। ਸਰਬ ਸੂਖ ਮੰਗਲ ਕਾ ਦੇਨ ਹਾਰ ਕਲਿਆਣ ਰੂਪ ਨਾਮੁ ਹਮ ਨੇ ਬੀਚਾਰਿਆ ਹੈ॥੧॥ ਰਹਾਉ ॥
Prof. Sahib Singh(ਗੁਰੂ ਨੇ ਆਪ ਹੀ) ਹਰਿਗੋਬਿੰਦ ਦੀ ਉਮਰ ਲੰਮੀ ਕਰ ਦਿੱਤੀ ਹੈ, (ਗੁਰੂ ਨੇ ਆਪ ਹੀ ਹਰਿਗੋਬਿੰਦ ਨੂੰ) ਸੁਖ ਖ਼ੁਸ਼ੀ ਆਨੰਦ ਦੇਣ ਦੀ ਵਿਚਾਰ ਕੀਤੀ ਹੈ ॥੧॥ ਰਹਾਉ ॥

ਪਦ ਅਰਥ ਆਰਜਾ = ਉਮਰ ॥੧॥ ਰਹਾਉ ॥

SikhNet (Spanish)Ha bendecido a Jargobind con una larga vida y ha traído la Dicha y la Felicidad a mi corazón. (1-Pausa)

ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ; ਸਗਲੇ ਜੀਅ ਸਾਧਾਰਿਆ ॥

van trin tribhavan hariaa hoe; sagale jeea saadhaariaa |

Sant Singh KhalsaThe forests, meadows and the three worlds have blossomed forth in greenery; He gives His Support to all beings.
Manmohan SinghThe forests, vegetation and the three worlds have grown green and the Lord has given support to all the sentient beings.
Manmohan Singh (Punjabi)ਜੰਗਲ, ਬਨਾਸਪਤੀ ਅਤੇ ਤਿੰਨੇ ਜਹਾਨ ਸਰਸਬਜ਼ ਹੋ ਗਏ ਹਨ ਅਤੇ ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਸਰਾ ਬਖਸ਼ਿਆ ਹੈ।
Fareedkot Teekaਬਨ ਤ੍ਰਿਨਆਦੀ ਤ੍ਰਿਲੋਕੀ ਮੇਂ ਸਿਖ ਸੇਵਕ ਵੱਡੇ ਛੋਟੇ ਸਭ ਜੀਵ ਪਰਫੁਲਤ, ਭਾਵ ਅਨੰਦ ਕੇ ਸੰਯੁਗਤ ਹੋਏ ਹੈਂ ਅਰ ਤਿਨ ਕਾ ਮਨੁ ਸਹਤ ਅਧਾਰ ਕੇ ਹੂਆ ਹੈ॥
Prof. Sahib Singhਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜੰਗਲ ਸਾਰੀ ਬਨਸਪਤੀ, ਤਿੰਨੇ ਹੀ ਭਵਨ ਹਰੇ-ਭਰੇ ਰਹਿੰਦੇ ਹਨ, ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਵਣ = ਜੰਗਲ। ਤ੍ਰਿਣ = ਘਾਹ ਦੇ ਤੀਲੇ। ਜੀਅ = {'ਜੀਉ' ਤੋਂ ਬਹੁ-ਵਚਨ} ਸਾਰੇ ਜੀਵ। ਸਾਧਾਰਿਆ = ਆਸਰਾ ਦਿੱਤਾ ਹੈ।

SikhNet (Spanish)Los bosques, la vegetación, los mundos arriba y abajo están todos floreciendo,

ਮਨ ਇਛੇ ਨਾਨਕ ਫਲ ਪਾਏ; ਪੂਰਨ ਇਛ ਪੁਜਾਰਿਆ ॥੨॥੫॥੨੩॥

man ichhe naanak fal paae; pooran ichh pujaariaa |2|5|23|

Sant Singh KhalsaNanak has obtained the fruits of his mind's desires; his desires are totally fulfilled. ||2||5||23||
Manmohan SinghNanak has obtained his heart desired fruits and his desires are wholly fulfilled.
Manmohan Singh (Punjabi)ਨਾਨਕ ਨੂੰ ਉਸ ਦੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਗਏ ਹਨ ਅਤੇ ਉਸ ਦੀਆਂ ਖਾਹਿਸ਼ਾਂ ਮੁਕੰਮਲ ਤੌਰ ਤੇ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਇਛਤ ਸਭ ਫਲ ਪਾਇ ਲੀਏ ਹੈਂ, ਪਰੰਤੂ ਪੂਰਨ ਪਰਮੇਸਰ ਨੇ ਹਮਾਰੀ ਇਛਾ ਕੋ ਪੁਜਾਇਆ ਹੈ॥੨॥੫॥੨੩॥☬ਪੁਨਾ ਬੇਨਤੀ:
Prof. Sahib Singhਹੇ ਨਾਨਕ! (ਜੇਹੜੇ ਭੀ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ) ਉਹ ਮਨ-ਮੰਗੀਆਂ ਮੁਰਾਦਾਂ ਪਾ ਲੈਂਦੇ ਹਨ, ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰਦਾ ਹੈ (ਬੱਸ! ਉਸ ਪਰਮਾਤਮਾ ਦਾ ਹੀ ਆਸਰਾ ਲਿਆ ਕਰੋ) ॥੨॥੫॥੨੩॥

ਪਦ ਅਰਥ ਪੂਰਨ = ਮੁਕੰਮਲ ਤੌਰ ਤੇ। ਪੁਜਾਰਿਆ = ਪੂਰੀ ਕੀਤੀ ॥੨॥੫॥੨੩॥

* ਨੋਟ: ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲੀ। ਲੋਕਾਂ ਨੇ ਆਪਣੇ ਭਰਮੀ ਸੁਭਾਵ ਅਨੁਸਾਰ ਗੁਰੂ ਅਰਜਨ ਸਾਹਿਬ ਨੂੰ ਪ੍ਰੇਰਨਾਂ ਕੀਤੀਆਂ ਕਿ ਬਾਲਕ ਨੂੰ ਦੇਵੀ-ਮਾਤਾ ਦੇ ਮੰਦਰ ਖੜਨਾ ਚਾਹੀਦਾ ਹੈ। ਸਤਿਗੁਰੂ ਜੀ ਉਸ ਗ਼ਲਤ ਪ੍ਰੇਰਨਾ ਦਾ ਉੱਤਰ ਦੇ ਰਹੇ ਹਨ, ਅਤੇ ਸਦਾ ਲਈ ਆਪਣੇ ਸਿੱਖਾਂ ਨੂੰ ਸਹੀ ਰਸਤਾ ਵਿਖਾ ਰਹੇ ਹਨ।

SikhNet (Spanish)pues el Señor es Su Soporte. He logrado el fruto de los deseos de mi corazón, así de Sabio es mi Señor, el Dios.(2-5-23)

Open this shabad (7 lines, Angs 806-807) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਜਿਸੁ ਊਪਰਿ ਹੋਵਤ ਦਇਆਲੁ ॥

jis aoopar hovat deaal |

Sant Singh KhalsaOne who is blessed by the Lord's Mercy,
Manmohan SinghOne unto whom the Lord becomes merciful,
Manmohan Singh (Punjabi)ਜਿਸ ਉਤੇ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
Fareedkot Teekaਹੇ ਭਾਈ! ਜਿਸ ਜਨ ਊਪਰ ਹਰੀ ਦਯਾਲੂ ਹੋਤਾ ਹੈ॥
Prof. Sahib Singh(ਗੁਰੂ) ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ,

ਪਦ ਅਰਥ ਜਿਸੁ ਊਪਰਿ = ਜਿਸ (ਮਨੁੱਖ) ਉੱਤੇ।

SikhNet (Spanish)Aquél, con quien el Señor es Compasivo,

ਹਰਿ ਸਿਮਰਤ; ਕਾਟੈ ਸੋ ਕਾਲੁ ॥੧॥ ਰਹਾਉ ॥

har simarat; kaattai so kaal |1| rahaau |

Sant Singh Khalsapasses his time in contemplative meditation. ||1||Pause||
Manmohan Singhhe passes his time contemplating the Lord. Pause.
Manmohan Singh (Punjabi)ਉਹ ਸੁਆਮੀ ਦਾ ਸਿਮਰਨ ਕਰਦਾ ਹੋਇਆ ਆਪਣਾ ਸਮਾ ਬਤੀਤ ਕਰਦਾ ਹੈ। ਠਹਿਰਾਉ।
Fareedkot Teekaੋਹਰੀ ਕੋ ਸਿਮਰਤਿਆਂ ਹੋਇਆਂ ਸਮਾਂ ਬਤੀਤ ਕਰਤਾ ਹੈ ਵਾ ਜਨਮ ਮ੍ਰਿਤ ਕੋ ਕਾਟ ਦੇਤਾ ਹੈ, ਭਾਵ ਅਮਰ ਰੂਪ ਹੋ ਜਾਤੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣਾ ਆਤਮਕ ਮੌਤ ਦਾ ਜਾਲ ਕੱਟ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸੋ = ਉਹ ਮਨੁੱਖ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦੀ ਰਾਹੀਂ ॥੧॥ ਰਹਾਉ ॥

SikhNet (Spanish)medita en Él y triunfa sobre la muerte. (1-Pausa)

ਸਾਧਸੰਗਿ; ਭਜੀਐ ਗੋਪਾਲੁ ॥

saadhasang; bhajeeai gopaal |

Sant Singh KhalsaIn the Saadh Sangat, the Company of the Holy, meditate, and vibrate upon the Lord of the Universe.
Manmohan SinghRemember thou the Lord in the society of saints.
Manmohan Singh (Punjabi)ਤੁੰ ਸਤਿਸੰਗਤ ਅੰਦਰ ਸੁਆਮੀ ਦਾ ਆਰਾਧਨ ਕਰ।
Fareedkot Teekaਤਾਂ ਤੇ ਸਾਧ ਸੰਗਤਿ ਕਰ ਕੇ ਨਾਮ ਸਦਾ ਹੀ (ਭਜੀਐ) ਸਿਮਰੀਏ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਜਗਤ-ਪਾਲਕ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ (ਟਿਕ ਕੇ)। ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ।

SikhNet (Spanish)Si uno habita en Dios, en la Sociedad de los Santos,

ਗੁਨ ਗਾਵਤ; ਤੂਟੈ ਜਮ ਜਾਲੁ ॥੧॥

gun gaavat; toottai jam jaal |1|

Sant Singh KhalsaSinging the Glorious Praises of the Lord, the noose of death is cut away. ||1||
Manmohan SinghSinging the Lord's praise, death's noose is cut.
Manmohan Singh (Punjabi)ਸਾਈਂ ਦਾ ਜੱਸ ਗਾਉਣ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਗੋਪਾਲ ਦੇ ਗੁਣਾਂ ਕੌ ਗਾਯਨ ਕਰਤਿਆਂ ਹੋਇਆਂ ਜਿਤਨੇ ਜਮ ਕੇ (ਜਾਲੁ) ਬੰਧਨ ਹੈਂ, ਸੋ ਸਭ ਟੂਟ ਜਾਤੇ ਹੈਂ॥੧॥
Prof. Sahib Singhਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਮ ਦਾ ਜਾਲ ਟੁੱਟ ਜਾਂਦਾ ਹੈ ॥੧॥

ਪਦ ਅਰਥ ਗਾਵਤ = ਗਾਂਦਿਆਂ। ਜਮੁ ਜਾਲੁ = ਜਮ ਦਾ ਜਾਲ, ਆਤਮਕ ਮੌਤ ਦੀ ਫਾਹੀ ॥੧॥

SikhNet (Spanish)y canta Su Alabanza, la garra de la muerte desaparece de su cuello.(1)

ਆਪੇ ਸਤਿਗੁਰੁ; ਆਪੇ ਪ੍ਰਤਿਪਾਲ ॥

aape satigur; aape pratipaal |

Sant Singh KhalsaHe Himself is the True Guru, and He Himself is the Cherisher.
Manmohan SinghThe Lord himself is the True Guru and Himself the Sustainer.
Manmohan Singh (Punjabi)ਪ੍ਰਭੂ ਆਪ ਸੱਚਾ ਗੁਰਦੇਵ ਹੈ ਅਤੇ ਆਪ ਹੀ ਪਾਲਣ-ਪੋਸਣਹਾਰ।
Fareedkot Teekaਹੇ ਭਾਈ! ਵਾਹਿਗੁਰੂ ਆਪ ਹੀ ਈਸ੍ਵਰ ਰੂਪ ਹੋ ਕਰ ਜੀਵੋਂ ਕੀ ਪ੍ਰਤਿਪਾਲ ਕਰਤੇ ਹੈਂ, ਆਪ ਹੀ ਸਤਿਗੁਰੂ ਰੂਪ ਹੋ ਕਰ ਜੀਵੋਂ ਕੋ ਮੋਖ੍ਯ ਦੇਤਾ ਹੈਂ॥
Prof. Sahib Singhਹੇ ਭਾਈ! (ਪ੍ਰਭੂ) ਆਪ ਹੀ ਗੁਰੂ (ਰੂਪ ਹੋ ਕੇ) ਆਪ ਹੀ (ਜੀਵਾਂ ਨੂੰ ਜਮ ਜਾਲ ਤੋਂ) ਬਚਾਣ ਵਾਲਾ ਹੈ।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਪ੍ਰਤਿਪਾਲ = ਰੱਖਿਆ ਕਰਨ ਵਾਲਾ।

SikhNet (Spanish)El Guru Verdadero lo sostiene todo

ਨਾਨਕੁ ਜਾਚੈ; ਸਾਧ ਰਵਾਲ ॥੨॥੬॥੨੪॥

naanak jaachai; saadh ravaal |2|6|24|

Sant Singh KhalsaNanak begs for the dust of the feet of the Holy. ||2||6||24||
Manmohan SinghNanak asks for the dust of the feet of the saints.
Manmohan Singh (Punjabi)ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
Fareedkot Teekaਸ੍ਰੀ ਗੁਰ ਜੀ ਕਹਤੇ ਹੈਂ: ਹਮ ਤਿਸ ਸੰਤੋਂ ਕੇ ਚਰਨੋਂ ਕੀ (ਰਵਾਲ) ਧੂੜੀ (ਜਾਚੈ) ਮਾਂਗਤੇ ਹੈਂ॥੨॥੬॥੨੪॥☬ਨਿਜ ਮਨ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singh(ਤਾਹੀਏਂ) ਨਾਨਕ (ਸਦਾ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥੬॥੨੪॥

ਪਦ ਅਰਥ ਜਾਚੈ = ਮੰਗਦਾ ਹੈ {ਨੋਟ: ਲਫ਼ਜ਼ 'ਨਾਨਕ' ਅਤੇ 'ਨਾਨਕੁ' ਦੇ ਜੋੜ ਅਤੇ ਅਰਥ ਦਾ ਫ਼ਰਕ ਚੇਤੇ ਰੱਖੋ}। ਸਾਧ ਰਵਾਲ = ਗੁਰੂ ਦੇ ਚਰਨਾਂ ਦੀ ਧੂੜ ॥੨॥੬॥੨੪॥

SikhNet (Spanish)y así Nanak busca el Polvo de Sus Pies. (2-6-24)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਨ ਮਹਿ ਸਿੰਚਹੁ; ਹਰਿ ਹਰਿ ਨਾਮ ॥

man meh sinchahu; har har naam |

Sant Singh KhalsaIrrigate your mind with the Name of the Lord, Har, Har.
Manmohan SinghIrrigate thou thy mind with the Lord God's Name.
Manmohan Singh (Punjabi)ਤੂੰ ਆਪਣੇ ਚਿੱਤ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਸਿੰਜ।
Fareedkot Teekaਹੇ ਭਾਈ! ਅਪਨੇ ਅੰਤਸਕਰਨ ਮੇਂ ਹਰਿ ਹਰਿ ਨਾਮੋਂ ਕਾ ਹੀ ਸਿੰਚਨਾਂ ਕਰ ਕਯਾ ਨਾਮ ਜਪਨੇ ਕੀ ਤਰਾਵਤ ਵਾਲਾ ਹੋ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ,

ਪਦ ਅਰਥ ਮਹਿ = ਵਿਚ। ਸਿੰਚਹੁ = ਸਿੰਜੋ, ਛੱਟੇ ਦਿਉ।

SikhNet (Spanish)Satura tu mente con el Nombre del Señor

ਅਨਦਿਨੁ ਕੀਰਤਨੁ; ਹਰਿ ਗੁਣ ਗਾਮ ॥੧॥

anadin keeratan; har gun gaam |1|

Sant Singh KhalsaNight and day, sing the Kirtan of the Lord's Praises. ||1||
Manmohan SinghNight and day chant thou the praises and glories of God.
Manmohan Singh (Punjabi)ਰਾਤ ਦਿਨ ਤੂੰ ਵਾਹਿਗੁਰੂ ਦੀਆਂ ਸਿਫਤਾਂ ਅਤੇ ਬਜਰੰਗੀਆਂ ਦਾ ਗਾਇਨ ਕਰ।
Fareedkot Teekaਅਰੁ ਦਿਨੇ ਰਾਤਰ ਹਰੀ ਕੇ ਗੁਣੋਂ ਕਾ ਕੀਰਤਨ ਗਾਉ॥੧॥
Prof. Sahib Singhਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਗਾਮ = ਗਾਵੋ ॥੧॥

SikhNet (Spanish)y canta siempre la Alabanza de tu Dios. (1)

ਐਸੀ ਪ੍ਰੀਤਿ ਕਰਹੁ; ਮਨ ਮੇਰੇ ॥

aisee preet karahu; man mere |

Sant Singh KhalsaEnshrine such love, O my mind,
Manmohan SinghO my soul, enshrine thou such an affection for the Lord,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਨਾਲ ਇਹੋ ਜਿਹਾ ਪ੍ਰੇਮ ਪਾ,
Fareedkot Teekaਹੇ ਮੇਰੇ ਮਨ ਪਿਆਰੇ! ਤਿਸ ਵਾਹਿਗੁਰੂ ਕੇ ਚਰਨਾਂ ਮੇਂ ਐਸੀ ਪ੍ਰੀਤਿ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ,

ਪਦ ਅਰਥ ਮਨ = ਹੇ ਮਨ!

SikhNet (Spanish)Ama a tu Señor de tal forma,

ਆਠ ਪਹਰ; ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥

aatth pehar; prabh jaanahu nere |1| rahaau |

Sant Singh Khalsathat twenty-four hours a day, God will seem near to you. ||1||Pause||
Manmohan Singhthat throughout the eight watches of the day he may seem just close to thee.
Manmohan Singh (Punjabi)ਕਿ ਦਿਨ ਦੇ ਅੱਠੇ ਪਹਿਰ ਉਹ ਤੈਨੂੰ ਐਨ ਨੇੜੇ ਮਲੂਮ ਹੋਵੇ।
Fareedkot Teekaਆਠ ਪਹਰ ਤਿਸ ਪ੍ਰਭੂ ਕੌ ਸਦਾ ਅਪਨੇ (ਨੇਰੇ) ਨਜੀਕ ਹੀ ਜਾਣ॥੧॥ ਰਹਾਉ ॥
Prof. Sahib Singhਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ॥੧॥ ਰਹਾਉ ॥

ਪਦ ਅਰਥ ਨੇਰੇ = ਨੇੜੇ, ਅੰਗ-ਸੰਗ (ਵੱਸਦਾ)। ਜਾਨਹੁ = ਸਮਝੋ ॥੧॥ ਰਹਾਉ ॥

SikhNet (Spanish)que sientas a Dios siempre cerca de ti. (1-Pausa)

ਕਹੁ ਨਾਨਕ; ਜਾ ਕੇ ਨਿਰਮਲ ਭਾਗ ॥

kahu naanak; jaa ke niramal bhaag |

Sant Singh KhalsaSays Nanak, one who has such immaculate destiny
Manmohan SinghSays Nanak, he who has an immaculate destiny,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦੀ ਪਵਿੱਤਰ ਪ੍ਰਾਲਬਧ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨਾਂ ਪੁਰਸਾਂ ਕੇ (ਨਿਰਮਲ) ਉਜਲ ਭਾਗ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ)

ਪਦ ਅਰਥ ਨਾਨਕ = ਹੇ ਨਾਨਕ! ਜਾ ਕੇ = ਜਿਸ (ਮਨੁੱਖ) ਦੇ।

SikhNet (Spanish)Dice Nanak, aquél que tiene un Destino inmaculado,

ਹਰਿ ਚਰਨੀ; ਤਾ ਕਾ ਮਨੁ ਲਾਗ ॥੨॥੭॥੨੫॥

har charanee; taa kaa man laag |2|7|25|

Sant Singh Khalsa- his mind is attached to the Lord's Feet. ||2||7||25||
Manmohan Singhhis soul is attached to the Lord's feet.
Manmohan Singh (Punjabi)ਉਸ ਦੀ ਆਤਮਾ ਹੀ ਪ੍ਰਭੂ ਦੇ ਪੈਰਾਂ ਨਾਲ ਜੁੜਦੀ ਹੈ।
Fareedkot Teekaਹਰੀ ਕੇ ਚਰਨ ਕਮਲਾਂ ਮੇਂ ਤਿਨੋਂ ਕਾ ਹੀ ਮਨ ਲਾਗਤਾ ਹੈ॥੨॥੭॥੨੫॥☬ਪੁਨ: ਤਾਪ ਹਟੇ ਤੇ ਵਾ ਸਧਾਰਣ ਉਪਦੇਸ਼ ਸਿਖੋਂ ਪ੍ਰਤੀ ਕਹਤੇ ਹੈਂ:
Prof. Sahib Singhਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ॥੨॥੭॥੨੫॥

ਪਦ ਅਰਥ ਤਾ ਕਾ = ਉਸ ਦਾ ॥੨॥੭॥੨੫॥

SikhNet (Spanish)tiene la mente entonada en los Pies del Señor. (2-7-25)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਰੋਗੁ ਗਇਆ; ਪ੍ਰਭਿ ਆਪਿ ਗਵਾਇਆ ॥

rog geaa; prabh aap gavaaeaa |

Sant Singh KhalsaThe disease is gone; God Himself took it away.
Manmohan SinghThe ailment is past, the Lord Himself has cured it;
Manmohan Singh (Punjabi)ਜ਼ਹਿਮਤ ਦੂਰ ਹੋ ਗਈ ਹੈ, ਸਾਹਿਬ ਨੇ ਖੁਦ ਹੀ ਇਸ ਨੂੰ ਰਾਜ਼ੀ ਕੀਤਾ ਹੈ;
Fareedkot Teeka(ਰੋਗ) ਤਾਪ ਰੂਪ ਵਾ ਹੰਤਾ ਮਮਤਾ ਕਾ ਦੂਰ ਭਯਾ ਹੈ। ਪ੍ਰਭੂ ਜੋ ਹੈ ਤਿਸ ਨੇ ਆਪ ਹੀ ਕ੍ਰਿਪਾ ਕਰ ਕੇ ਗਵਾਇਆ ਹੈ, ਭਾਵ ਸੇ ਦੂਰ ਕੀਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦਾ ਰੋਗ) ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El mal de mi hijo se ha ido por la Gracia del Señor;

ਨੀਦ ਪਈ; ਸੁਖ ਸਹਜ ਘਰੁ ਆਇਆ ॥੧॥ ਰਹਾਉ ॥

need pee; sukh sehaj ghar aaeaa |1| rahaau |

Sant Singh KhalsaI sleep in peace; peaceful poise has come to my home. ||1||Pause||
Manmohan SinghI sleep in peace and pleasure and poise have entered my home. Pause.
Manmohan Singh (Punjabi)ਮੈਂ ਠੰਢ-ਚੈਨ ਅੰਦਰ ਸੌਂਦਾ ਹਾਂ ਅਤੇ ਅਨੰਦ ਤੇ ਅਡੋਲਤਾ ਮੇਰੇ ਘਰ ਅੰਦਰ ਪ੍ਰਵੇਸ਼ ਕਰ ਗਏ ਹਨ। ਠਹਿਰਾਉ।
Fareedkot Teekaਅਬ (ਸਹਜ ਸੁਖ) ਆਤਮ ਸੂਖ (ਘਰੁ) ਰਿਦੈ ਮੇਂ (ਆਇਆ) ਪ੍ਰਾਪਤਿ ਭਯਾ ਹੈ, ਤਿਸੀ ਤੇ ਪ੍ਰਤਖ ਨੀਦ ਪਈ ਵਾ ਸਾਂਤੀ ਭਈ ਹੈ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ) ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਨੀਦ = (ਭਾਵ,) ਸ਼ਾਂਤੀ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ ॥੧॥ ਰਹਾਉ ॥

SikhNet (Spanish)ahora duermo en paz y mi hogar está lleno de dicha y bienestar. (1-Pausa)

ਰਜਿ ਰਜਿ ਭੋਜਨੁ ਖਾਵਹੁ; ਮੇਰੇ ਭਾਈ ॥

raj raj bhojan khaavahu; mere bhaaee |

Sant Singh KhalsaEat to your fill, O my Siblings of Destiny.
Manmohan SinghEat to your fill and repletion O my brethren,
Manmohan Singh (Punjabi)ਤੁਸੀਂ ਰੱਜ-ਰੱਜ ਕੇ ਖਾਣਾ ਖਾਓ! ਹੇ ਮੇਰੇ ਭਰਾਵੋ!
Fareedkot Teekaਤਾਂ ਤੇ ਹੇ ਭਾਈ! ਅਬ ਮਨਬਾਨੀ ਸੇ ਤ੍ਰਿਪਤਿ ਹੋ ਕਰ ਕੇ ਪਰਤਖ ਵਾ ਗਿਆਨ ਰੂਪੀ ਭੋਜਨ ਕੋ ਛਕੋ॥
Prof. Sahib Singhਹੇ ਮੇਰੇ ਵੀਰ! (ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ) ਖ਼ੁਰਾਕ ਰੱਜ ਰੱਜ ਕੇ ਖਾਇਆ ਕਰ।

ਪਦ ਅਰਥ ਰਜਿ = ਰੱਜ ਕੇ। ਭਾਈ = ਹੇ ਭਾਈ!

SikhNet (Spanish)Coman hasta saciarse, oh amigos

ਅੰਮ੍ਰਿਤ ਨਾਮੁ; ਰਿਦ ਮਾਹਿ ਧਿਆਈ ॥੧॥

amrit naam; rid maeh dhiaaee |1|

Sant Singh KhalsaMeditate on the Ambrosial Naam, the Name of the Lord, within your heart. ||1||
Manmohan Singhcontemplate ye in your mind the ambrosial Name of the Lord.
Manmohan Singh (Punjabi)ਤੁਸੀਂ ਆਪਣੇ ਹਿਰਦੇ ਅੰਦਰ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰੋ।
Fareedkot Teekaਰਿਦੇ ਮੇਂ ਨਾਮ ਰੂਪੀ ਅੰਮ੍ਰਤ ਕੇ ਧਿਆਵਣੇ ਵਾਲਾ ਹੋਵੋ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ ॥੧॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੁ = ਹਿਰਦਾ। ਧਿਆਈ = ਧਿਆਇ ॥੧॥

SikhNet (Spanish)y contemplen el Nombre Ambrosial en su corazón.

ਨਾਨਕ ਗੁਰ ਪੂਰੇ ਸਰਨਾਈ ॥

naanak gur poore saranaaee |

Sant Singh KhalsaNanak has entered the Sanctuary of the Perfect Guru,
Manmohan SinghNanak has entered the sanctuary of the perfect Guru,
Manmohan Singh (Punjabi)ਨਾਨਕ ਨੇ ਪੂਰਨ ਗੁਰੂ ਦੀ ਪਨਾਹ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪੂਰੇ ਸਤਿਗੁਰ ਨਾਨਕ ਦੇਵ ਜੀ ਕੀ ਮੇਂ ਸਰਣਾਗਤਿ ਹੂੰ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪੂਰੇ ਗੁਰੂ ਦੀ ਸਰਨ ਪਿਆ ਰਹੁ,
SikhNet (Spanish)Nanak ha buscado el Refugio del Guru Perfecto,

ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥

jin apane naam kee paij rakhaaee |2|8|26|

Sant Singh Khalsawho has preserved the honor of His Name. ||2||8||26||
Manmohan Singhwho has preserved the honour of His own Name.
Manmohan Singh (Punjabi)ਜਿਸ ਨੇ ਆਪਣੇ ਨਿੱਜ ਦੇ ਨਾਮ ਦੀ ਇੱਜ਼ਤ-ਆਬਰੂ ਰੱਖ ਲਈ ਹੈ।
Fareedkot Teekaਜਿਨੋਂ ਨੇ ਅਪਨੇ ਨਾਂਮ ਕੀ ਆਪ (ਪੈਜ) ਪ੍ਰਤਗਿਆ ਰਾਖੀ ਹੈ॥੨॥੮॥੨੬॥☬ਜਿਸ ਸਮੈਂ ਮੇਂ ਪ੍ਰਿਥੀਚੰਦ ਕੀ ਪ੍ਰੇਰਨਾ ਸੇ ਸੁਲਹੀ ਕਾ ਆਵਣਾ ਹੂਆ, ਤਿਸ ਸਮੇਂ ਸ੍ਰੀ ਗੁਰੂ ਸਾਹਿਬ ਜੀ ਬਾਬੇ ਬੁਢੇ ਕਾ ਬਚਨ ਸਤਿ ਕਰਨੇ ਨਮਿਤ ਵਡਾਲੀ ਸਾਹਿਬ ਚਲੇ ਗਏ। ਵਡਾਲੀ ਮੇਂ ਤੀਨ ਬਰਸ ਨਿਵਾਸ ਕਰ ਕੇ ਫੇਰ ਜਬ ਸ੍ਰੀ ਅੰਮ੍ਰਿਤਸਰ ਜੀ ਮੇਂ ਆਏ ਤਬ ਸ੍ਰੀ ਗੁਰੂ ਜੀ ਉਚਾਰਨ ਕਰਤੇ ਭਏ:
Prof. Sahib Singh(ਗੁਰੂ ਸਰਨ-ਪਏ ਦੀ ਸਹੈਤਾ ਕਰਨ ਵਾਲਾ ਹੈ) ਤੇ ਉਸ ਗੁਰੂ ਨੇ (ਸਦਾ) ਆਪਣੇ ਇਸ ਨਾਮ ਦੀ ਲਾਜ ਪਾਲੀ ਹੈ ॥੨॥੮॥੨੬॥

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ ॥੨॥੮॥੨੬॥

SikhNet (Spanish)Quien ha preservado el Honor de Su Nombre Glorioso. (2-8-26)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਤਿਗੁਰ; ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥

satigur; kar deene asathir ghar baar | rahaau |

Sant Singh KhalsaThe True Guru has protected my hearth and home, and made them permanent. ||Pause||
Manmohan SinghThe True Guru has made my heart and home permanent. Pause.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਘਰ ਬਾਰੇ ਸਦੀਵੀਂ ਸਥਿਰ ਫਰ ਦਿੱਤਾ ਹੈ। ਠਹਿਰਾਉ।
Fareedkot Teekaਅਬ ਸਤਿਗੁਰੋਂ ਨੇ ਹਮਾਰੇ ਘਰ ਬਾਰ ਇਸਥਿਤ ਕਰ ਦੀਏ ਹੈਂ॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ਰਹਾਉ॥

ਪਦ ਅਰਥ ਸਤਿਗੁਰ ਘਰ ਬਾਰ = ਗੁਰੂ ਦੇ ਘਰ, ਸਤਸੰਗ, ਸਾਧ ਸੰਗਤਿ। ਅਸਥਿਰ = ਸਦਾ ਕਾਇਮ ਰਹਿਣ ਵਾਲੇ ॥ਰਹਾਉ॥

SikhNet (Spanish)El Guru Verdadero ha preservado mi hogar;

ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ; ਤਿਸੁ ਆਗੈ ਹੀ ਮਾਰੈ ਕਰਤਾਰ ॥੧॥

jo jo nind karai in grihan kee; tis aagai hee maarai karataar |1|

Sant Singh KhalsaWhoever slanders these homes, is pre-destined by the Creator Lord to be destroyed. ||1||
Manmohan SinghHe who slanders these homes, he is pre-destined by the Creator to be destroyed.
Manmohan Singh (Punjabi)ਜੋ ਇਨ੍ਹਾਂ ਘਰਾਂ ਦੀ ਬਦਖੋਈ ਕਰਦਾ ਹੈ, ਉਸ ਦਾ ਬਰਬਾਦ ਹੋਣਾ ਸਿਰਜਣਹਾਰ ਨੇ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ।
Fareedkot Teekaਜੋ ਕੋਈ ਪੁਰਸ ਇਨ ਮੰਦਰੋਂ ਕੀ ਅਰਥਾਤ ਗੁਰ ਘਰ ਕੀ ਨਿੰਦਾ ਕਰਤਾ ਹੈ, ਤਿਸ ਕੋ ਆਗੇ ਹੀ ਕਰਤਾਰ ਮਾਰ ਦੇਤਾ ਹੈ॥੧॥
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ॥੧॥

ਪਦ ਅਰਥ ਨਿੰਦ = ਨਿੰਦਾ। ਇਨ ਗ੍ਰਿਹਨ ਕੀ = ਇਹਨਾਂ ਘਰਾਂ ਦੀ, ਸਤਸੰਗਾਂ ਦੀ, ਗੁਰ-ਅਸਥਾਨਾਂ ਦੀ। ਆਗੈ ਹੀ = ਪਹਿਲਾਂ ਹੀ। ਮਾਰੈ = ਮਾਰ ਦੇਂਦਾ ਹੈ, ਆਤਮਕ ਮੌਤ ਦੇ ਦੇਂਦਾ ਹੈ ॥੧॥

SikhNet (Spanish)aquél que calumnie este hogar se crea para sí el destino de ser destruido por el Señor Creador. (2-9-27)

ਨਾਨਕ ਦਾਸ ਤਾ ਕੀ ਸਰਨਾਈ; ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥

naanak daas taa kee saranaaee; jaa ko sabad akhandd apaar |2|9|27|

Sant Singh KhalsaSlave Nanak seeks the Sanctuary of God; the Word of His Shabad is unbreakable and infinite. ||2||9||27||
Manmohan SinghSerf Nanak has sought the protection of Him, whose order is unfailing and infinite.
Manmohan Singh (Punjabi)ਨਫਰ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦਾ ਹੁਕਮ ਅਟੱਲ ਅਤੇ ਅਨੰਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤਿਸ ਵਾਹਿਗੁਰੂ ਕੇ ਚਰਨਾਂ ਕੀ ਸਰਣ ਲਈ ਹੈਂ। ਜਿਸ ਅਪਾਰ ਹਰੀ ਕਾ (ਸਬਦੁ) ਹੁਕਮ ਅਖੰਡ ਨਿਰੰਤ੍ਰ ਹੈ, ਭਾਵ ਸੇ ਏਕ ਰਸ ਹੈ। ਦੂਰ ਨਹੀਂ ਹੋਤਾ, ਭਾਵ ਸੋਈ ਹਮਾਰੀ ਸਦਾ ਰਖ੍ਯਾ ਕਰਨੇਹਾਰਾ ਹੈ॥੨॥੯॥੨੭॥☬ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਜ੍ਵਰ ਉਤਰਨੇ ਸੇ ਤਿਨ ਕੇ ਪਰਥਾਇ ਵਰ ਦੇਤੇ ਹੂਏ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ॥੨॥੯॥੨੭॥

ਪਦ ਅਰਥ ਨਾਨਕ = ਹੇ ਨਾਨਕ! ਤਾ ਕੀ = ਉਸ (ਪਰਮਾਤਮਾ) ਦੀ। ਜਾ ਕੋ ਸਬਦੁ = ਜਿਸ (ਪਰਮਾਤਮਾ) ਦਾ ਹੁਕਮ। ਅਖੰਡ = ਕਦੇ ਨਾਹ ਨਾਸ ਹੋਣ ਵਾਲਾ, ਅਟੱਲ। ਅਪਾਰ = ਬੇਅੰਤ ॥੨॥੯॥੨੭॥

SikhNet (Spanish)Nanak busca sólo el Refugio de Aquél Cuya Palabra es Infinita y Eterna.

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਤਾਪ ਸੰਤਾਪ ਸਗਲੇ ਗਏ; ਬਿਨਸੇ ਤੇ ਰੋਗ ॥

taap santaap sagale ge; binase te rog |

Sant Singh KhalsaThe fever and sickness are gone, and the diseases are all dispelled.
Manmohan SinghSufferings and distresses are all over and the diseases are dispelled.
Manmohan Singh (Punjabi)ਸਾਰੀਆਂ ਤਕਲੀਫਾਂ ਤੇ ਦਰਦਾਂ ਮਿਟ ਗਈਆਂ ਹਨ ਅਤੇ ਬੀਮਾਰੀਆਂ ਦੂਰ ਹੋ ਗਈਆਂ ਹਨ।
Fareedkot Teekaਤੁਮਾਰੇ ਤਨ ਮੇਂ ਤਾਪ ਹੋਨੇ ਤੇ ਜੋ ਸਿਖਾਂ ਕੇ ਮਨ ਮੇਂ ਸੰਤਾਪ ਸੇ, ਸੋ ਸੰਪੂਰਣ ਅਬ ਦੂਰ ਹੋ ਗਏ ਹੈਂ। ਕ੍ਯੋਂਕਿ ਸੋ ਸੰਤਾਪ ਕੇ ਦੇਨਹਾਰੇ ਜੋ ਤਾਪ ਸੀਤਲਾ ਆਦੀ ਰੋਗ ਥੇ, ਸੋ ਸਰਬ ਬਿਨਸ ਜਾਤੇ ਭਏ ਹੈਂ॥
Prof. Sahib Singh(ਹੇ ਭਾਈ! ਜੇ) (ਜੇਹੜਾ ਮਨੁੱਖ ਨਾਮ-ਸਿਮਰਨ ਦੁਆਰਾ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ।

ਪਦ ਅਰਥ ਸਗਲੇ = ਸਾਰੇ। ਤੇ = ਉਹ (ਸਾਰੇ) {ਨੋਟ: ਲਫ਼ਜ਼ 'ਤੇ' ਅਤੇ 'ਤੈ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਜਦੋਂ ਲਫ਼ਜ਼ 'ਤੇ' ਪੜਨਾਂਵ ਹੈ ਤਦੋਂ ਇਸ ਦਾ ਅਰਥ ਹੈ ਉਹ (ਬਹੁ-ਵਚਨ)। ਜਦੋਂ ਇਹ ਸੰਬੰਧਕ ਹੈ, ਅਰਥ ਹੈ 'ਤੋਂ'। 'ਤੈ' ਦਾ ਅਰਥ ਹੈ 'ਅਤੇ'}।

SikhNet (Spanish)Todos tus males se han ido; sí, todas tus aflicciones han desaparecido.

ਪਾਰਬ੍ਰਹਮਿ ਤੂ ਬਖਸਿਆ; ਸੰਤਨ ਰਸ ਭੋਗ ॥ ਰਹਾਉ ॥

paarabraham too bakhasiaa; santan ras bhog | rahaau |

Sant Singh KhalsaThe Supreme Lord God has forgiven you, so enjoy the happiness of the Saints. ||Pause||
Manmohan SinghThe Transcendent Lord has for given thee, Enjoy thou now the saints' joys. Pause.
Manmohan Singh (Punjabi)ਪਰਮ ਪ੍ਰਭੂ ਨੇ ਤੈਨੂੰ ਮਾਫ ਕਰ ਦਿੱਤਾ ਹੈ। ਤੂੰ ਹੁਣ ਸੰਤਾਂ ਵਾਲੀਆਂ ਮੌਜ-ਬਹਾਰਾਂ ਮਾਣ। ਠਹਿਰਾਉ।
Fareedkot Teekaਪਾਰਬ੍ਰਹਮ ਨੇ ਤੁਝ ਕੋ ਬਖਸਿਆ ਹੈ, ਤਾਂ ਤੇ ਅਬ ਸੰਤਾਂ ਮੇਂ ਮਿਲ ਕਰ ਕੇ ਨਾਮ ਰਸ ਕੋ ਭੋਗ ਅਰਥਾਤ ਨਾਮ ਜਪੋ॥ ਰਹਾਉ ॥
Prof. Sahib Singhਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ ਰਹਾਉ॥

ਪਦ ਅਰਥ ਤੂ = ਤੈਨੂੰ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸੰਤਨ ਰਸ ਭੋਗ = ਸੰਤਾਂ ਵਾਲੇ ਆਤਮਕ ਆਨੰਦ ਮਾਣ ॥ਰਹਾਉ॥

SikhNet (Spanish)Mi Señor Trascendente te ha bendecido, oh hijo mío; goza de la Dicha de los Santos. (1-Pausa)

ਸਰਬ ਸੁਖਾ ਤੇਰੀ ਮੰਡਲੀ; ਤੇਰਾ ਮਨੁ ਤਨੁ ਆਰੋਗ ॥

sarab sukhaa teree manddalee; teraa man tan aarog |

Sant Singh KhalsaAll joys have entered your world, and your mind and body are free of disease.
Manmohan SinghAll the comforts well up in thy association and healthful are thine mind and body.
Manmohan Singh (Punjabi)ਸਾਰੇ ਆਰਾਮ ਤੇਰੀ ਸੰਗਤ ਅੰਦਰ ਉਤਪੰਨ ਹੋ ਜਾਂਦੇ ਹਨ ਅਤੇ ਨਵਾਂ ਨਰੋਆ ਹੈ ਤੇਰਾ ਹਿਰਦਾ ਤੇ ਸਰੀਰ।
Fareedkot Teekaਤੁਮਾਰਾ ਸਰੀਰੁ ਅਰੁ ਮਨ ਅਰੋਗ ਹੋਣੇ ਤੇ ਅਬ ਤੁਮਾਰੀ (ਮੰਡਲੀ) ਸਿਖ ਸੰਗਤਿ ਕੇ ਮਨ ਮੇਂ ਸਰਬ ਸੁਖਾਂ ਕੇ ਸਮੁਦਾਇ ਪ੍ਰਾਪਤਿ ਭਏ ਹੈਂ॥
Prof. Sahib Singhਹੇ ਭਾਈ! (ਜੇ ਤੂੰ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ।

ਪਦ ਅਰਥ ਤੇਰੀ ਮੰਡਲੀ = ਤੇਰੇ ਸਾਥੀ। ਆਰੋਗ = ਅਰੋਗ, ਰੋਗ-ਰਹਿਤ।

SikhNet (Spanish)Todos tus compañeros son bendecidos con Éxtasis y con salud de cuerpo y mente.

ਗੁਨ ਗਾਵਹੁ ਨਿਤ ਰਾਮ ਕੇ; ਇਹ ਅਵਖਦ ਜੋਗ ॥੧॥

gun gaavahu nit raam ke; ih avakhad jog |1|

Sant Singh KhalsaSo chant continuously the Glorious Praises of the Lord; this is the only potent medicine. ||1||
Manmohan SinghEver chant thou the glories of the Lord, This alone is the efficacious medicine.
Manmohan Singh (Punjabi)ਤੂੰ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਗਾਇਨ ਕਰ। ਕੇਵਲ ਇਹ ਕਾਰਗਰ ਦਵਾਈ ਹੈ।
Fareedkot Teekaਤਾਂਤੇ ਰਾਮ ਕੇ ਗੁਣੋਂ ਕੋ ਅਬ ਨਿਤ ਹੀ ਗਾਵੋ, ਇਹੀ ਨਾਮ ਰੂਪੀ ਅਉਸ਼ਧੀ ਸਦਾ ਤੁਮਾਰੇ ਯੋਗ੍ਯ ਹੈ। ਯਥਾ-☬"ਸਰਬ ਰੋਗ ਕਾ ਅਉਖਧੁ ਨਾਮੁ॥☬ਕਲਿਆਣ ਰੂਪ ਮੰਗਲ ਗੁਣ ਗਾਮ॥"☬(ਗ: ਸੁ: ਮ: ਪ)॥੧॥
Prof. Sahib Singhਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ ॥੧॥

ਪਦ ਅਰਥ ਅਵਖਦ = ਦਵਾਈ। ਜੋਗ = ਫਬਵੀਂ, ਠੀਕ ॥੧॥

SikhNet (Spanish)Canta entonces la Alabanza del Señor, pues esta es la verdadera cura de todos los males del hombre. (1)

ਆਇ ਬਸਹੁ ਘਰ ਦੇਸ ਮਹਿ; ਇਹ ਭਲੇ ਸੰਜੋਗ ॥

aae basahu ghar des meh; ih bhale sanjog |

Sant Singh KhalsaSo come, and dwell in your home and native land; this is such a blessed and auspicious occasion.
Manmohan SinghCome and abide thou in thy home and native land, Auspicious are these days.
Manmohan Singh (Punjabi)ਤੂੰ ਆ ਕੇ ਆਪਣੇ ਗ੍ਰਿਹ ਅਤੇ ਵਤਨ ਅੰਦਰ ਨਿਵਾਸ ਕਰ। ਸੁਲੱਖਣੇ ਹਨ ਇਹ ਦਿਹਾੜੇ।
Fareedkot Teekaਅਬ ਬਾਹਰ ਵਡਾਲੀ ਤੇ ਆਇ ਕਰ ਅਪਨੇ ਘਰ ਮੇਂ ਇਸ ਸੁੰਦਰ ਦੇਸ ਸ੍ਰੀ ਅੰਮ੍ਰਿਤਸਰ ਜੀ ਮੇਂ ਬਸਹੁ। ਇਹੁ ਸੰਜੋਗ ਈਹਾਂ ਨਿਵਾਸ ਕਰਨੇ ਕੇ ਤਿਸ ਵਾਹਿਗੁਰੂ ਨੇ ਭਲੇ ਹੀ ਰਚ ਦੀਏ ਹੈਂ॥
Prof. Sahib Singhਹੇ ਭਾਈ! (ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ।

ਪਦ ਅਰਥ ਆਇ = ਆ ਕੇ। ਘਰ ਦੇਸ ਮਹਿ = ਹਿਰਦੇ-ਘਰ ਵਿਚ, ਹਿਰਦੇ-ਦੇਸ ਵਿਚ। ਭਲੇ ਸੰਜੋਗ = ਮਿਲਾਪ ਦੇ ਚੰਗੇ ਅਵਸਰ।

SikhNet (Spanish)Los días ahora son auspiciosos; ven a vivir a tu Hogar, a tu tierra natal.

ਨਾਨਕ ਪ੍ਰਭ ਸੁਪ੍ਰਸੰਨ ਭਏ; ਲਹਿ ਗਏ ਬਿਓਗ ॥੨॥੧੦॥੨੮॥

naanak prabh suprasan bhe; leh ge biog |2|10|28|

Sant Singh KhalsaO Nanak, God is totally pleased with you; your time of separation has come to an end. ||2||10||28||
Manmohan SinghNanak, the Lord is mightily pleased with thee and all thy separations are ended.
Manmohan Singh (Punjabi)ਨਾਨਕ, ਪ੍ਰਭੂ ਤੇਰੇ ਨਾਲ ਪਰਮ ਪਰਸੰਨ ਹੋ ਗਿਆ ਹੈ ਅਤੇ ਸਾਰੇ ਵਿਛੋੜੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ (ਪ੍ਰਭ) ਸੁਆਮੀ ਵਾਹਿਗੁਰੂ ਸੋ ਪ੍ਰਸੰਨ ਹੋਏ ਹੈਂ। ਤਿਸ ਤੇ ਵਿਜੋਗ ਆਦੀ ਦੁਖ ਸਰਬ ਲਹਿ ਗਏ ਅਰਥਾਤ ਦੂਰ ਭਏ ਹੈਂ॥੨॥੧੦॥੨੮॥☬ਮਾਇਆ ਕੀ ਚੰਚਲਤਾ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥੧੦॥੨੮॥

ਪਦ ਅਰਥ ਬਿਓਗ = ਵਿਛੋੜੇ ॥੨॥੧੦॥੨੮॥

SikhNet (Spanish)Dice Nanak, el Señor está complacido contigo y no sufrirás más. (2-10-28)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਕਾਹੂ ਸੰਗਿ. ਨ ਚਾਲਹੀ; ਮਾਇਆ ਜੰਜਾਲ ॥

kaahoo sang. na chaalahee; maaeaa janjaal |

Sant Singh KhalsaThe entanglements of Maya do not go along with anyone.
Manmohan SinghThe embroglios of mammon go not along with any one.
Manmohan Singh (Punjabi)ਧਨ-ਦੌਲਤ ਦੇ ਪੇਚੀਦਾ ਪੁਆੜੇ ਕਿਸੇ ਦੇ ਭੀ ਨਾਲ ਨਹੀਂ ਜਾਂਦੇ।
Fareedkot Teekaਹੇ ਭਾਈ! ਬੰਧਨ ਰੂਪ ਮਾਇਆ ਕਿਸੀ ਕੇ ਸਾਥ ਨਹੀਂ ਚਲੀ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ।

ਪਦ ਅਰਥ ਕਾਹੂ ਸੰਗਿ = ਕਿਸੇ ਦੇ ਭੀ ਨਾਲ। ਨ ਚਾਲਹੀ = ਨ ਚਾਲਹਿ, ਨਹੀਂ ਚੱਲਦੇ। ਜੰਜਾਲ = ਖਲ-ਜਗਨ, ਬਖੇੜੇ, ਖਿਲਾਰੇ।

SikhNet (Spanish)Estás envuelto en Maya, pero ella no se va a ir contigo.

ਊਠਿ ਸਿਧਾਰੇ ਛਤ੍ਰਪਤਿ; ਸੰਤਨ ਕੈ ਖਿਆਲ ॥ ਰਹਾਉ ॥

aootth sidhaare chhatrapat; santan kai khiaal | rahaau |

Sant Singh KhalsaEven kings and rulers must arise and depart, according to the wisdom of the Saints. ||Pause||
Manmohan SinghAccording to the idea of saints, even the Lords of throne and crown arise and depart empty handed. Pause.
Manmohan Singh (Punjabi)ਸਾਧੂਆਂ ਦੀ ਵੀਚਾਰ ਅਨੁਸਾਰ, ਸਖਤ ਤਾਜ ਦੇ ਸੁਆਮੀ ਭੀ ਖਾਲੀ ਹੱਥੀਂ ਉਠ ਕੇ ਟੁਰ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਬਡੇ ਬਡੇ ਛਤਰਪਤੀ ਚਕ੍ਰਵਰਤੀ ਰਾਜੇ ਭੀ ਇਸ ਸੰਸਾਰ ਸੇ ਉਠ ਕਰ ਖਾਲੀ ਚਲੇ ਗਏ ਹੈਂ। ਵਹੁ ਕੈਸੇ ਥੇ? ਜੋ ਰਾਜੇ (ਸੰ) ਭਲੀ ਪਰਕਾਰ ਤਨ ਕੇ ਹੀ ਖਿਆਲ ਮੇਂ ਲਗ ਰਹੇ ਥੇ⁽¹⁾॥ ਰਹਾਉ ॥
Prof. Sahib Singhਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ਰਹਾਉ॥

ਪਦ ਅਰਥ ਊਠਿ = ਉੱਠ ਕੇ, ਛੱਡ ਕੇ। ਸਿਧਾਰੇ = ਤੁਰ ਪਏ। ਛਤ੍ਰ ਪਤਿ = ਛਤ੍ਰ ਦੇ ਮਾਲਕ, ਰਾਜੇ ਮਹਾਰਾਜੇ। ਸੰਤਨ ਕੈ = ਸੰਤ ਜਨਾਂ ਦੇ ਮਨ ਵਿਚ। ਖਿਆਲ = (ਇਹ) ਨਿਸ਼ਚਾ ॥ਰਹਾਉ॥

SikhNet (Spanish)Los Santos Sabios dicen que aun los reyes que duermen bajo lujosos doseles, mueren. (Pausa)

ਅਹੰਬੁਧਿ ਕਉ ਬਿਨਸਨਾ; ਇਹ ਧੁਰ ਕੀ ਢਾਲ ॥

ahanbudh kau binasanaa; ih dhur kee dtaal |

Sant Singh KhalsaPride goes before the fall - this is a primal law.
Manmohan SinghPride goes before a fall. This is the primal principle.
Manmohan Singh (Punjabi)ਹੰਕਾਰ ਤਬਾਹੀ ਦੀ ਜੜ੍ਹ ਹੈ। ਇਹ ਆਦਿ ਦੀ ਮਰਿਆਦਾ ਹੈ।
Fareedkot Teekaਅਹੰ ਮਮਤਾ ਕੀ ਬੁਧ ਵਾਲੇ ਕਉ ਇਸੀ ਪਰਕਾਰ ਬਾਰ ਬਾਰ ਮ੍ਰਿਤ ਹੋਣਾ ਔ ਜਨਮਣਾ ਹੈ, ਇਹ (ਧੁਰ) ਆਦਿ ਕੀ (ਢਾਲ) ਮ੍ਰਿਜਾਦਾ ਚਲੀ ਆਵਤੀ ਹੈ॥੧॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ।

ਪਦ ਅਰਥ ਅਹੁੰਬਧਿ = ਹਉਮੈ ਵਾਲੀ ਬੁੱਧੀ। ਕਉ = ਨੂੰ। ਬਿਨਸਨਾ = (ਆਤਮਕ) ਮੌਤ। ਢਾਲ = ਮਰਯਾਦਾ, ਰੀਤ।

SikhNet (Spanish)Deja ya tu ego para que logres la Perfección de Dios.

ਬਹੁ ਜੋਨੀ ਜਨਮਹਿ ਮਰਹਿ; ਬਿਖਿਆ ਬਿਕਰਾਲ ॥੧॥

bahu jonee janameh mareh; bikhiaa bikaraal |1|

Sant Singh KhalsaThose who practice corruption and sin, are born into countless incarnations, only to die again. ||1||
Manmohan SinghThey, who are involved in terrible sins transmigrate in many existences.
Manmohan Singh (Punjabi)ਜੋ ਭਿਆਨਕ ਪਾਪਾਂ ਅੰਦਰ ਗਲਤਾਨ ਹਨ, ਉਹ ਅਨੇਕਾਂ ਜੂਨੀਆਂ ਦੇ ਆਵਾਗਉਣ ਵਿੱਚ ਪੈਂਦੇ ਹਨ।
Fareedkot Teekaਵਹੁ ਵਿਖਿਅਹੁ ਮੇਂ ਬਿਕਰਾਲ ਹੂਏ ਹੂਏ ਬਹੁਤ ਜੋਨੀਓਂ ਮੇਂ ਜਨਮਤੇ ਮਰਤੇ ਰਹਿਤੇ ਹੈਂ॥੧॥
Prof. Sahib Singhਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ॥੧॥

ਪਦ ਅਰਥ ਜਨਮਹਿ = ਜੰਮਦੇ ਹਨ। ਮਰਹਿ = ਮਰਦੇ ਹਨ। ਬਿਖਿਆ = ਮਾਇਆ। ਬਿਕਰਾਲ = ਭਿਆਨਕ ॥੧॥

SikhNet (Spanish)Los que están atrapados en el vicio y en el error nacen para morir una y otra vez.(1)

ਸਤਿ ਬਚਨ ਸਾਧੂ ਕਹਹਿ; ਨਿਤ ਜਪਹਿ ਗੁਪਾਲ ॥

sat bachan saadhoo kaheh; nit japeh gupaal |

Sant Singh KhalsaThe Holy Saints chant Words of Truth; they meditate continually on the Lord of the Universe.
Manmohan SinghThe saints utter the true words and ever contemplate the Lord, the Worlds Sustainer.
Manmohan Singh (Punjabi)ਸੰਤ, ਸੱਚੇ ਬਚਨ ਬਿਲਾਸ ਉਚਾਰਦੇ ਹਨ ਅਤੇ ਸਦਾ ਹੀ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਤਾਂ ਤੇ ਮਿਰਤ ਕੋ ਯਾਦ ਰਖ ਕੇ ਸੰਤ ਜਨ ਸਦਾ ਸਚੇ ਬਚਨ ਉਚਾਰਣ ਕਰਤੇ ਹੈਂ ਔਰ ਨਿਤ ਗੋਪਾਲ ਕੇ ਨਾਮ ਕੋ ਜਪਤੇ ਰਹਿਤੇ ਹੈਂ॥
Prof. Sahib Singhਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ।

ਪਦ ਅਰਥ ਸਤਿ ਬਚਨ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਹਹਿ = ਉਚਾਰਦੇ ਹਨ।

SikhNet (Spanish)Los Santos recitan la Palabra Verdadera y contemplan siempre a su Señor, el Dios.

ਸਿਮਰਿ ਸਿਮਰਿ ਨਾਨਕ ਤਰੇ; ਹਰਿ ਕੇ ਰੰਗ ਲਾਲ ॥੨॥੧੧॥੨੯॥

simar simar naanak tare; har ke rang laal |2|11|29|

Sant Singh KhalsaMeditating, meditating in remembrance, O Nanak, those who are imbued with the color of the Lord's Love are carried across. ||2||11||29||
Manmohan SinghRemembering and contemplating God. O Nanak, the saints ferry across and are imbued crimson in His love.
Manmohan Singh (Punjabi)ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਹੇ ਨਾਨਕ, ਸਾਧੂ ਪਾਰ ਉਤਰ ਅਤੇ ਉਸ ਦੇ ਪ੍ਰੇਮ ਨਾਲ ਕਿਰਮਚੀ ਰੰਗੇ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੰਤ ਜਨ ਵਾਹਿਗੁਰੂ ਕੇ ਨਾਮ ਕੌ ਮਨ ਤਨ ਸੇ ਸਿਮਰਨ ਕਰ ਕੇ ਸੰਸਾਰ ਸਮੁੰਦਰ ਸੇ ਤਰ ਗਏ ਹੈਂ ਔਰ ਪ੍ਰੇਮ ਸੇ ਲਾਲ ਭਏ ਹੈਂ॥੨॥੧੧॥੨੯॥☬ਅਬ ਅਪਨੇ ਪਰ ਵਾਹਿਗੁਰੂ ਕੇ ਉਪਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ ॥੨॥੧੧॥੨੯॥

ਪਦ ਅਰਥ ਸਿਮਰਿ = ਸਿਮਰ ਕੇ। ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੨॥੧੧॥੨੯॥

SikhNet (Spanish)Viviendo en Él son liberados, pues están imbuidos en Su Amor. (2-11-29)

Open this shabad →

Shabad Guru Arjan Dev Ji Raag Bilaaval continues on Ang 808

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਹਜ ਸਮਾਧਿ ਅਨੰਦ ਸੂਖ; ਪੂਰੇ ਗੁਰਿ ਦੀਨ ॥

sehaj samaadh anand sookh; poore gur deen |

Sant Singh KhalsaThe Perfect Guru has blessed me with celestial Samaadhi, bliss and peace.
Manmohan SinghThe Perfect Guru has blessed me with profound trance, pleasure and peace.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਅਫੁਰ ਤਾੜੀ, ਖੁਸ਼ੀ ਅਤੇ ਆਰਾਮ ਪਰਦਾਨ ਕੀਤੇ ਹਨ।
Fareedkot Teeka(ਸਹਜ) ਸਾਂਤਿ ਪਦ ਮੇਂ (ਸਮਾਧਿ) ਇਸਥਿਤੀ ਹੋਨੇ ਕਾ ਅਨੰਦ ਵਾ ਵਿਵਹਾਰਕ ਸੁਖ ਹਮਾਰੇ ਕੋ ਪੂਰੇ ਸਤਿਗੁਰੋਂ ਨੇ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ।

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਲੀਨਤਾ, ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ। ਗੁਰਿ = ਗੁਰੂ ਨੇ। ਦੀਨ = ਦੇ ਦਿੱਤੇ।

SikhNet (Spanish)El Guru Perfecto me ha Bendecido con el Samadhi Celestial, Gloria y Paz.

ਸਦਾ ਸਹਾਈ ਸੰਗਿ ਪ੍ਰਭ; ਅੰਮ੍ਰਿਤ ਗੁਣ ਚੀਨ ॥ ਰਹਾਉ ॥

sadaa sahaaee sang prabh; amrit gun cheen | rahaau |

Sant Singh KhalsaGod is always my Helper and Companion; I contemplate His Ambrosial Virtues. ||Pause||
Manmohan SinghThe Lord is ever my succourer and comrade and I reflect over His ambrosial virtues. Pause.
Manmohan Singh (Punjabi)ਸੁਆਮੀ ਹਮੇਸ਼ਾਂ ਹੀ ਮੇਰਾ ਸਹਾਇਕ ਅਤੇ ਸਾਥੀ ਹੈ ਅਤੇ ਮੈਂ ਉਸ ਦੀਆਂ ਸੁਧਾ ਸਰੂਪ ਨੇਕੀਆਂ ਤੂੰ ਵਿਚਾਰਦਾ ਹਾਂ। ਠਹਿਰਾਉ।
Fareedkot Teekaਪੁਨਾ: ਸਦਾ ਸਹਾਇਕ ਅੰਗ ਸੰਗ ਜੋ ਪ੍ਰਭੂ ਸੁਆਮੀ ਹੈ, ਤਿਸ ਕੇ ਅੰਮ੍ਰਿਤ ਰੂਪ ਗੁਣੋਂ ਕੌ ਚਿਤ ਮੇਂ (ਚੀਨ) ਜਾਨ ਲੀਆ ਹੈ॥
Prof. Sahib Singhਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ਰਹਾਉ॥

ਪਦ ਅਰਥ ਸੰਗਿ = ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਚੀਨ੍ਹ੍ਹ = ਵਿਚਾਰੇ ਹਨ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ} ॥ਰਹਾਉ॥

SikhNet (Spanish)Dios es siempre mi ayuda y Compañía y yo medito en Sus Virtudes Ambrosiales. (Pausa)

Open this shabad (7 lines, Angs 807-808) →

Ang 807 of 1430