ੴ

ਸਿੱਖਬਾਣੀ · SikhBani

ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥

ahanbudh kau binasanaa ih dhur kee dtaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 807 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਕਾਹੂ ਸੰਗਿ. ਨ ਚਾਲਹੀ; ਮਾਇਆ ਜੰਜਾਲ ॥

kaahoo sang. na chaalahee; maaeaa janjaal |

Sant Singh KhalsaThe entanglements of Maya do not go along with anyone.
Manmohan SinghThe embroglios of mammon go not along with any one.
Manmohan Singh (Punjabi)ਧਨ-ਦੌਲਤ ਦੇ ਪੇਚੀਦਾ ਪੁਆੜੇ ਕਿਸੇ ਦੇ ਭੀ ਨਾਲ ਨਹੀਂ ਜਾਂਦੇ।
Fareedkot Teekaਹੇ ਭਾਈ! ਬੰਧਨ ਰੂਪ ਮਾਇਆ ਕਿਸੀ ਕੇ ਸਾਥ ਨਹੀਂ ਚਲੀ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ।

ਪਦ ਅਰਥ ਕਾਹੂ ਸੰਗਿ = ਕਿਸੇ ਦੇ ਭੀ ਨਾਲ। ਨ ਚਾਲਹੀ = ਨ ਚਾਲਹਿ, ਨਹੀਂ ਚੱਲਦੇ। ਜੰਜਾਲ = ਖਲ-ਜਗਨ, ਬਖੇੜੇ, ਖਿਲਾਰੇ।

SikhNet (Spanish)Estás envuelto en Maya, pero ella no se va a ir contigo.

ਊਠਿ ਸਿਧਾਰੇ ਛਤ੍ਰਪਤਿ; ਸੰਤਨ ਕੈ ਖਿਆਲ ॥ ਰਹਾਉ ॥

aootth sidhaare chhatrapat; santan kai khiaal | rahaau |

Sant Singh KhalsaEven kings and rulers must arise and depart, according to the wisdom of the Saints. ||Pause||
Manmohan SinghAccording to the idea of saints, even the Lords of throne and crown arise and depart empty handed. Pause.
Manmohan Singh (Punjabi)ਸਾਧੂਆਂ ਦੀ ਵੀਚਾਰ ਅਨੁਸਾਰ, ਸਖਤ ਤਾਜ ਦੇ ਸੁਆਮੀ ਭੀ ਖਾਲੀ ਹੱਥੀਂ ਉਠ ਕੇ ਟੁਰ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਬਡੇ ਬਡੇ ਛਤਰਪਤੀ ਚਕ੍ਰਵਰਤੀ ਰਾਜੇ ਭੀ ਇਸ ਸੰਸਾਰ ਸੇ ਉਠ ਕਰ ਖਾਲੀ ਚਲੇ ਗਏ ਹੈਂ। ਵਹੁ ਕੈਸੇ ਥੇ? ਜੋ ਰਾਜੇ (ਸੰ) ਭਲੀ ਪਰਕਾਰ ਤਨ ਕੇ ਹੀ ਖਿਆਲ ਮੇਂ ਲਗ ਰਹੇ ਥੇ⁽¹⁾॥ ਰਹਾਉ ॥
Prof. Sahib Singhਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ਰਹਾਉ॥

ਪਦ ਅਰਥ ਊਠਿ = ਉੱਠ ਕੇ, ਛੱਡ ਕੇ। ਸਿਧਾਰੇ = ਤੁਰ ਪਏ। ਛਤ੍ਰ ਪਤਿ = ਛਤ੍ਰ ਦੇ ਮਾਲਕ, ਰਾਜੇ ਮਹਾਰਾਜੇ। ਸੰਤਨ ਕੈ = ਸੰਤ ਜਨਾਂ ਦੇ ਮਨ ਵਿਚ। ਖਿਆਲ = (ਇਹ) ਨਿਸ਼ਚਾ ॥ਰਹਾਉ॥

SikhNet (Spanish)Los Santos Sabios dicen que aun los reyes que duermen bajo lujosos doseles, mueren. (Pausa)

ਅਹੰਬੁਧਿ ਕਉ ਬਿਨਸਨਾ; ਇਹ ਧੁਰ ਕੀ ਢਾਲ ॥

ahanbudh kau binasanaa; ih dhur kee dtaal |

Sant Singh KhalsaPride goes before the fall - this is a primal law.
Manmohan SinghPride goes before a fall. This is the primal principle.
Manmohan Singh (Punjabi)ਹੰਕਾਰ ਤਬਾਹੀ ਦੀ ਜੜ੍ਹ ਹੈ। ਇਹ ਆਦਿ ਦੀ ਮਰਿਆਦਾ ਹੈ।
Fareedkot Teekaਅਹੰ ਮਮਤਾ ਕੀ ਬੁਧ ਵਾਲੇ ਕਉ ਇਸੀ ਪਰਕਾਰ ਬਾਰ ਬਾਰ ਮ੍ਰਿਤ ਹੋਣਾ ਔ ਜਨਮਣਾ ਹੈ, ਇਹ (ਧੁਰ) ਆਦਿ ਕੀ (ਢਾਲ) ਮ੍ਰਿਜਾਦਾ ਚਲੀ ਆਵਤੀ ਹੈ॥੧॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ।

ਪਦ ਅਰਥ ਅਹੁੰਬਧਿ = ਹਉਮੈ ਵਾਲੀ ਬੁੱਧੀ। ਕਉ = ਨੂੰ। ਬਿਨਸਨਾ = (ਆਤਮਕ) ਮੌਤ। ਢਾਲ = ਮਰਯਾਦਾ, ਰੀਤ।

SikhNet (Spanish)Deja ya tu ego para que logres la Perfección de Dios.

ਬਹੁ ਜੋਨੀ ਜਨਮਹਿ ਮਰਹਿ; ਬਿਖਿਆ ਬਿਕਰਾਲ ॥੧॥

bahu jonee janameh mareh; bikhiaa bikaraal |1|

Sant Singh KhalsaThose who practice corruption and sin, are born into countless incarnations, only to die again. ||1||
Manmohan SinghThey, who are involved in terrible sins transmigrate in many existences.
Manmohan Singh (Punjabi)ਜੋ ਭਿਆਨਕ ਪਾਪਾਂ ਅੰਦਰ ਗਲਤਾਨ ਹਨ, ਉਹ ਅਨੇਕਾਂ ਜੂਨੀਆਂ ਦੇ ਆਵਾਗਉਣ ਵਿੱਚ ਪੈਂਦੇ ਹਨ।
Fareedkot Teekaਵਹੁ ਵਿਖਿਅਹੁ ਮੇਂ ਬਿਕਰਾਲ ਹੂਏ ਹੂਏ ਬਹੁਤ ਜੋਨੀਓਂ ਮੇਂ ਜਨਮਤੇ ਮਰਤੇ ਰਹਿਤੇ ਹੈਂ॥੧॥
Prof. Sahib Singhਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ॥੧॥

ਪਦ ਅਰਥ ਜਨਮਹਿ = ਜੰਮਦੇ ਹਨ। ਮਰਹਿ = ਮਰਦੇ ਹਨ। ਬਿਖਿਆ = ਮਾਇਆ। ਬਿਕਰਾਲ = ਭਿਆਨਕ ॥੧॥

SikhNet (Spanish)Los que están atrapados en el vicio y en el error nacen para morir una y otra vez.(1)

ਸਤਿ ਬਚਨ ਸਾਧੂ ਕਹਹਿ; ਨਿਤ ਜਪਹਿ ਗੁਪਾਲ ॥

sat bachan saadhoo kaheh; nit japeh gupaal |

Sant Singh KhalsaThe Holy Saints chant Words of Truth; they meditate continually on the Lord of the Universe.
Manmohan SinghThe saints utter the true words and ever contemplate the Lord, the Worlds Sustainer.
Manmohan Singh (Punjabi)ਸੰਤ, ਸੱਚੇ ਬਚਨ ਬਿਲਾਸ ਉਚਾਰਦੇ ਹਨ ਅਤੇ ਸਦਾ ਹੀ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਤਾਂ ਤੇ ਮਿਰਤ ਕੋ ਯਾਦ ਰਖ ਕੇ ਸੰਤ ਜਨ ਸਦਾ ਸਚੇ ਬਚਨ ਉਚਾਰਣ ਕਰਤੇ ਹੈਂ ਔਰ ਨਿਤ ਗੋਪਾਲ ਕੇ ਨਾਮ ਕੋ ਜਪਤੇ ਰਹਿਤੇ ਹੈਂ॥
Prof. Sahib Singhਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ।

ਪਦ ਅਰਥ ਸਤਿ ਬਚਨ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਹਹਿ = ਉਚਾਰਦੇ ਹਨ।

SikhNet (Spanish)Los Santos recitan la Palabra Verdadera y contemplan siempre a su Señor, el Dios.

ਸਿਮਰਿ ਸਿਮਰਿ ਨਾਨਕ ਤਰੇ; ਹਰਿ ਕੇ ਰੰਗ ਲਾਲ ॥੨॥੧੧॥੨੯॥

simar simar naanak tare; har ke rang laal |2|11|29|

Sant Singh KhalsaMeditating, meditating in remembrance, O Nanak, those who are imbued with the color of the Lord's Love are carried across. ||2||11||29||
Manmohan SinghRemembering and contemplating God. O Nanak, the saints ferry across and are imbued crimson in His love.
Manmohan Singh (Punjabi)ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਹੇ ਨਾਨਕ, ਸਾਧੂ ਪਾਰ ਉਤਰ ਅਤੇ ਉਸ ਦੇ ਪ੍ਰੇਮ ਨਾਲ ਕਿਰਮਚੀ ਰੰਗੇ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੰਤ ਜਨ ਵਾਹਿਗੁਰੂ ਕੇ ਨਾਮ ਕੌ ਮਨ ਤਨ ਸੇ ਸਿਮਰਨ ਕਰ ਕੇ ਸੰਸਾਰ ਸਮੁੰਦਰ ਸੇ ਤਰ ਗਏ ਹੈਂ ਔਰ ਪ੍ਰੇਮ ਸੇ ਲਾਲ ਭਏ ਹੈਂ॥੨॥੧੧॥੨੯॥☬ਅਬ ਅਪਨੇ ਪਰ ਵਾਹਿਗੁਰੂ ਕੇ ਉਪਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ ॥੨॥੧੧॥੨੯॥

ਪਦ ਅਰਥ ਸਿਮਰਿ = ਸਿਮਰ ਕੇ। ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੨॥੧੧॥੨੯॥

SikhNet (Spanish)Viviendo en Él son liberados, pues están imbuidos en Su Amor. (2-11-29)
Answers quote the Granth verbatim with Ang citations. AI commentary is not Gurbani and not a religious ruling.