ੴ

ਸਿੱਖਬਾਣੀ · SikhBani

ਗੋਂਡ ॥

gondd
Bhagat Kabir Ji ਭਗਤ ਕਬੀਰ ਜੀ · Raag Gond · Ang 872 · 19 lines
Translations

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਕੂਟਨੁ ਸੋਇ; ਜੁ ਮਨ ਕਉ ਕੂਟੈ ॥

koottan soe; ju man kau koottai |

Sant Singh KhalsaHe alone is a pimp, who pounds down his mind.
Manmohan SinghHe alone is a bawd, who chastens his mind.
Manmohan Singh (Punjabi)ਕੇਵਲ ਉਹ ਹੀ ਦਲਾ ਹੈ, ਜੋ ਆਪਣੇ ਮਨੂਏ ਨੂੰ ਕੁੱਟ ਕੇ ਠੀਕ ਕਰਦਾ ਹੈ।
Fareedkot Teekaਕੂਟਨਿ ਤੌ ਸੋਇ ਕਹੀਤਾ ਹੈ, ਜੋ ਮਨ ਕੌ ਕੂਟਤਾ ਹੈ॥
Prof. Sahib Singh(ਤੁਸੀ 'ਕੂਟਨ' ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,

ਪਦ ਅਰਥ ਕੂਟਨੁ = {Skt. ਕੂਟ=ਕੂੜ, ਠੱਗੀ, ਫ਼ਰੇਬ} ਠੱਗ, ਫ਼ਰੇਬੀ, ਦੱਲਾ; (੨) ਕੁੱਟਣ ਵਾਲਾ।

SikhNet (Spanish)El verdadero controlador de prostitutas es aquél que controla y disciplina su mente, quien disciplina su mente

ਮਨ ਕੂਟੈ; ਤਉ ਜਮ ਤੇ ਛੂਟੈ ॥

man koottai; tau jam te chhoottai |

Sant Singh KhalsaPounding down his mind, he escapes from the Messenger of Death.
Manmohan SinghIf man disciplines his mind, then escapes he from the death's courier.
Manmohan Singh (Punjabi)ਜੇਕਰ ਇਨਸਾਨ ਆਪਣੇ ਮਨੂਏ ਨੂੰ ਸੁਧਾਰ ਲਵੇ, ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਕਿਉਂਕਿ ਜੋ ਮਨ ਕੋ ਕੂਟੈ ਤੌ ਇਹ ਜੀਵ ਜਮ ਤੇ ਛੂਟਤਾ ਹੈ॥
Prof. Sahib Singhਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।

ਪਦ ਅਰਥ ਛੂਟੈ = ਬਚ ਜਾਂਦਾ ਹੈ।

SikhNet (Spanish)es liberado de las garras de la muerte

ਕੁਟਿ ਕੁਟਿ ਮਨੁ; ਕਸਵਟੀ ਲਾਵੈ ॥

kutt kutt man; kasavattee laavai |

Sant Singh KhalsaPounding and beating his mind, he puts it to the test;
Manmohan SinghOne who by beating and thrashing his mind applies to it the touch-stone of the Lord's love,
Manmohan Singh (Punjabi)ਜੋ ਆਪਣੇ ਮਨੂਏ ਨੂੰ ਮਾਰ ਕੁੱਟ ਕੇ, ਇਸ ਨੂੰ ਪ੍ਰਭੂ ਦੀ ਪ੍ਰੀਤ ਦੀ ਕਸੌਟੀ ਤੇ ਚਾੜ੍ਹਦਾ ਹੈ,
Fareedkot Teekaਔ ਮਨ ਕੌ ਕੁਟ ਕੁਟ ਕੇ ਸਤਸੰਗ ਰੂਪ ਕਸਵਟੀ ਪਰ ਜਬ ਲਾਵੇ, ਭਾਵ ਸੁਧ ਕਰੇ॥
Prof. Sahib Singhਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;

ਪਦ ਅਰਥ ਕਸਵਟੀ ਲਾਵੈ = ਪਰਖਦਾ ਰਹੇ, ਪੜਤਾਲ ਕਰਦਾ ਰਹੇ।

SikhNet (Spanish)como el oro, la pone a prueba,

ਸੋ ਕੂਟਨੁ; ਮੁਕਤਿ ਬਹੁ ਪਾਵੈ ॥੧॥

so koottan; mukat bahu paavai |1|

Sant Singh Khalsasuch a pimp attains total liberation. ||1||
Manmohan Singhthat pander obtains perfect salvation.
Manmohan Singh (Punjabi)ਉਹ ਭੜੂਆ ਪੂਰਨ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸੋ ਕੂਟਨੇਹਾਰਾ ਤਬ ਬਹੁਤ ਮੁਕਤੀਓਂ ਕੋ ਪਾਇ ਲੇਤਾ ਹੈ। ਭਾਵ ਸੇ ਸਲੋਕ ਸਮੀਪ ਸਰੂਪ ਸੁਜੁਜ ਪੁਨਹ ਕੇਵਲ ਇਨ ਪੰਚ ਪ੍ਰਕਾਰ ਕੀ ਮੁਕਤੀ ਕੋ ਪਾਵਤਾ ਹੈ, (ਬਹੁ) ਕੂਟਨੇ ਵਾਲਾ ਪੁਰਖ ਮੁਕਤਿ ਕੋ ਪਾਇ ਲੇਤਾ ਹੈ॥੧॥
Prof. Sahib Singhਉਹ (ਆਪਣੇ ਮਨ ਨੂੰ ਕੁੱਟਣ ਵਾਲਾ) 'ਕੂਟਨ' ਮੁਕਤੀ ਹਾਸਲ ਕਰ ਲੈਂਦਾ ਹੈ ॥੧॥
SikhNet (Spanish)tal ser obtiene la liberación.(1)

ਕੂਟਨੁ ਕਿਸੈ ਕਹਹੁ; ਸੰਸਾਰ ॥

koottan kisai kahahu; sansaar |

Sant Singh KhalsaWho is called a pimp in this world?
Manmohan SinghIn this world, whom do you call a procurer?
Manmohan Singh (Punjabi)ਇਸ ਜਹਾਨ ਅੰਦਰ ਤੁਸੀਂ ਕਿਸ ਨੂੰ ਦਲਾ ਆਖਦੇ ਹੋ?
Fareedkot Teekaਹੇ ਸੰਸਾਰੀ ਲੋਕੋ! ਤੁਮ ਕੂਟਨ ਕਿਸ ਕੋ ਕਹਤੇ ਹੋ॥
Prof. Sahib Singhਹੇ ਜਗਤ ਦੇ ਲੋਕੋ! ਤੁਸੀ 'ਕੂਟਨ' ਕਿਸ ਨੂੰ ਆਖਦੇ ਹੋ?

ਪਦ ਅਰਥ ਸੰਸਾਰ = ਹੇ ਸੰਸਾਰ! ਹੇ ਲੋਕੋ!

SikhNet (Spanish)¿Quién es controlador de prostitutas en este mundo?

ਸਗਲ ਬੋਲਨ ਕੇ ਮਾਹਿ; ਬੀਚਾਰ ॥੧॥ ਰਹਾਉ ॥

sagal bolan ke maeh; beechaar |1| rahaau |

Sant Singh KhalsaIn all speech, one must carefully consider. ||1||Pause||
Manmohan SinghIn everything that is spoken, discrimination ought to be used. Pause.
Manmohan Singh (Punjabi)ਹਰ ਇਕ ਗੱਲਬਾਤ ਜੋ ਕਹੀ ਜਾਂਦੀ ਹੈ, ਵਿੱਚ ਵਿਸ਼ੇਸ਼ ਸੋਚ ਵਿਚਾਰ ਕਰਨੀ ਉਚਿਤ ਹੈ। ਠਹਿਰਾਉ।
Fareedkot Teekaਸਗਲ ਬੋਲੀਓਂ ਮੇਂ ਬੀਚਾਰੁ ਅਰਥ ਹੈ॥੧॥ ਰਹਾਉ ॥☬ਇਹ ਸੁਨ ਕੇ ਪੁਨਹ ਕਹਤੇ ਹੈਂ: ਦੇਖੋ ਕੈਸੇ ਨਾਚਤਾ ਹੈ, ਭਲੀ ਕਹੀ ਕੋ ਬੁਰੀ ਮਾਨਤਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥

ਪਦ ਅਰਥ ਬੀਚਾਰ = ਅਰਥ, ਭਾਵ, ਵੱਖੋ-ਵੱਖ ਭਾਵ ॥੧॥ ਰਹਾਉ ॥

SikhNet (Spanish)En el hablar de uno, entre palabra y palabra, uno debe meditar y considerar.(1-Pausa)

ਨਾਚਨੁ ਸੋਇ; ਜੁ ਮਨ ਸਿਉ ਨਾਚੈ ॥

naachan soe; ju man siau naachai |

Sant Singh KhalsaHe alone is a dancer, who dances with his mind.
Manmohan Singhhe alone is the dancer who dances with his mind.
Manmohan Singh (Punjabi)ਕੇਵਲ ਉਹ ਹੀ ਨਚਾਰ ਹੈ ਜੋ ਆਪਣੇ ਮਨੂਏ ਨਾਲ ਨੱਚਦਾ ਹੈ।
Fareedkot Teeka(ਨਾਚਨੁ) ਨਾਚਨੇ ਵਾਲਾ, ਭਾਵ ਕੰਜਰ ਤੋ ਸੋਇ ਹੈ, ਜੋ ਮਨ ਕੇ ਸਾਥ ਨਾਚੇ, ਭਾਵ ਮਨ ਕਰ ਪਰਮੇਸ੍ਵਰ ਕਾ ਨਿਰਨਾ ਕਰੇ॥
Prof. Sahib Singh(ਤੁਸੀ 'ਨਾਚਨ' ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) 'ਨਾਚਨ' ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,

ਪਦ ਅਰਥ ਨਾਚਨੁ = {Skt. नर्तक A dancer.} ਕੰਜਰ। ਮਨ ਸਿਉ = ਮਨ ਦੀ ਰਾਹੀਂ; ਮਨ ਨਾਲ।

SikhNet (Spanish)El verdadero bailarín es aquél que baila con su mente despierta,

ਝੂਠਿ ਨ ਪਤੀਐ; ਪਰਚੈ ਸਾਚੈ ॥

jhootth na pateeai; parachai saachai |

Sant Singh KhalsaThe Lord is not satisfied with falsehood; He is pleased only with Truth.
Manmohan SinghThe Lord is satisfied not with falsehood, but is pleased through truth alone.
Manmohan Singh (Punjabi)ਪ੍ਰਭੂ ਕੂੜ ਨਾਲ ਪਤਿਆਇਆ ਨਹੀਂ ਜਾਂਦਾ, ਪ੍ਰੰਤੂ ਕੇਵਲ ਸੱਚ ਦੇ ਰਾਹੀਂ ਪਰਸੰਨ ਹੁੰਦਾ ਹੈ।
Fareedkot Teekaਪੁਨਾ ਝੂਠੇ ਪ੍ਰਪੰਚ ਮੇਂ ਨਾ ਪ੍ਰਤੀਤ ਕਰੇ ਔਰ ਸਚੇ ਪਰਮੇਸ੍ਵਰ ਮੇਂ ਪਰਚ ਰਹੇ॥
Prof. Sahib Singhਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,

ਪਦ ਅਰਥ ਝੂਠਿ = ਝੂਠ ਵਿਚ। ਪਤੀਐ = ਪਰਚੈ, ਪਰਚਦਾ, ਪਤੀਜਦਾ।

SikhNet (Spanish)pues el Señor no es complacido con falsedades, sino sólo con la Verdad.

ਇਸੁ ਮਨ ਆਗੇ; ਪੂਰੈ ਤਾਲ ॥

eis man aage; poorai taal |

Sant Singh KhalsaSo play the beat of the drum in the mind.
Manmohan SinghWith this soul of his, the dancer should beat time before the Lord.
Manmohan Singh (Punjabi)ਆਪਣੀ ਇਸ ਆਤਮਾ ਨਾਲ ਨਚਾਰ ਨੂੰ ਸੁਆਮੀ ਮੂਹਰੇ ਸੁਰਤਾਲ ਮੇਲਣਾ ਉਚਿਤ ਹੈ।
Fareedkot Teekaਇਸ ਮਨ ਕਰ ਕੇ ਪਰਮੇਸਰ ਕੇ ਆਗੇ ਤਾਲ ਪੂਰੇ, ਭਾਵ ਸੇ ਮਨੋ ਮਈ ਉਪਾਸਨਾ ਕਰ ਭਗਵੰਤ ਕੋ ਪ੍ਰਸੰਨ ਕਰੇ॥
Prof. Sahib Singhਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;

ਪਦ ਅਰਥ ਪੂਰੈ ਤਾਲ = ਤਾਲ ਪੂਰਦਾ ਹੈ, ਨੱਚਣ ਵਿਚ ਸਹਾਇਤਾ ਕਰਨ ਲਈ ਤਾਲ ਦੇਂਦਾ ਹੈ, ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ।

SikhNet (Spanish)Si con tal mente iluminada uno realiza pasos graciosos,

ਇਸੁ ਨਾਚਨ ਕੇ; ਮਨ ਰਖਵਾਲ ॥੨॥

eis naachan ke; man rakhavaal |2|

Sant Singh KhalsaThe Lord is the Protector of the dancer with such a mind. ||2||
Manmohan SinghOf such a dancer's soul, the Lord Himself is the Preserver.
Manmohan Singh (Punjabi)ਇਹੋ ਜਿਹੇ ਨੱਚਣ ਵਾਲੇ ਦੀ ਆਤਮਾ ਦਾ ਸੁਆਮੀ ਖੁਦ ਹੀ ਰੱਖਿਆ ਕਰਨ ਵਾਲਾ ਹੈ।
Fareedkot Teekaਐਸੀ ਨਿਰਤ ਕਰਨੇ ਵਾਲੇ ਕੇ ਮਨ ਕਾ ਪਰਮੇਸ੍ਵਰ ਰਾਖਾ ਹੈ॥੨॥☬ਪੁਨਹ ਕਹਿਤੇ ਹੈਂ: ਕਿ ਦੇਖੋ ਕੈਸਾ ਬਜਾਰੀ ਹੈ। ਬਾਜਾਰੀ ਨਾਮ ਮਸਕਰੇ ਕਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਅਜਿਹੇ 'ਨਾਚਨ' ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥

ਪਦ ਅਰਥ ਮਨ = ਮਨ ਦਾ ॥੨॥

SikhNet (Spanish)entonces el Señor Mismo se convierte en el Protector de tal bailarín. (2)

ਬਜਾਰੀ ਸੋ; ਜੁ ਬਜਾਰਹਿ ਸੋਧੈ ॥

bajaaree so; ju bajaareh sodhai |

Sant Singh KhalsaShe alone is a street-dancer, who cleanses her body-street,
Manmohan SinghHe alone is a street-dancer, who cleanses his body street,
Manmohan Singh (Punjabi)ਕੇਵਲ ਉਹ ਹੀ ਬਜ਼ਾਰ ਦਾ ਨਚਾਰ ਹੈ ਜੋ ਆਪਣੀ ਦੇਹ ਦੇ ਬਜ਼ਾਰ ਨੂੰ ਸਾਫ ਕਰਦਾ ਹੈ,
Fareedkot Teekaਹੇ ਭਾਈ! ਬਾਜਾਰੀ ਵਹੁ ਹੈ, ਜੋ ਇੰਦ੍ਰਯੋਂ ਕੇ ਸੰਬੂਹ ਰੂਪ ਬਜਾਰ ਕੋ ਸੋਧੇ ਅਰਥਾਤ ਸਾਫ ਰਖੇ॥
Prof. Sahib Singh(ਤੁਸੀ 'ਬਜਾਰੀ' ਮਸ਼ਕਰੇ ਨੂੰ ਆਖਦੇ ਹੋ, ਪਰ) 'ਬਜਾਰੀ' ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,

ਪਦ ਅਰਥ ਬਜਾਰੀ = ਬਜ਼ਾਰਾਂ ਵਿਚ ਫਿਰਨ ਵਾਲਾ, ਮਸ਼ਕਰਾ। ਬਜਾਰਹਿ = ਸਰੀਰ-ਰੂਪ ਬਜ਼ਾਰ ਨੂੰ।

SikhNet (Spanish)Una bailarina profesional es la que con su cuerpo baila por toda la calle

ਪਾਂਚ ਪਲੀਤਹ ਕਉ; ਪਰਬੋਧੈ ॥

paanch paleetah kau; parabodhai |

Sant Singh Khalsaand educates the five passions.
Manmohan Singhand instructs his five evil passions.
Manmohan Singh (Punjabi)ਅਤੇ ਆਪਣੇ ਪੰਜੇ ਮੰਦੇ ਵਿਸ਼ੇ-ਵੇਗਾਂ ਨੂੰ ਸਿੱਖ-ਮਤ ਦਿੰਦਾ ਹੈ।
Fareedkot Teekaਕਾਮ ਆਦੀ ਜੋ ਪੰਚ (ਪਲੀਤਹ) ਅਪਵਿਤ੍ਰ ਹੈਂ ਤਿਨ ਕੋ ਉਪਦੇਸ਼ ਦੇ ਕਰ ਵਰਜੇ ਵਾ ਬਜਾਰ ਅੰਤਹਕਰਣ ਕੌ ਸੁਧ ਕਰੇ। ਆਪ ਇੰਦ੍ਰੈ ਜੋ ਅਸੁਧੁ ਹੈਂ ਤਿਨ ਕੋ ਪ੍ਰਬੋਧ ਕਰੇ, ਭਾਵ ਸੁਭ ਮਾਰਗ ਮੇਂ ਚਲਾਵੈ॥
Prof. Sahib Singhਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,

ਪਦ ਅਰਥ ਪਾਂਚ ਪਲੀਤਾ = ਪੰਜ ਅਪਵਿੱਤਰ ਹੋਏ ਇੰਦ੍ਰਿਆਂ ਨੂੰ। ਪਰਬੋਧੈ = ਜਗਾਉਂਦਾ ਹੈ।

SikhNet (Spanish)e instruye sabiamente a las cinco pasiones,

ਨਉ ਨਾਇਕ ਕੀ; ਭਗਤਿ ਪਛਾਨੈ ॥

nau naaeik kee; bhagat pachhaanai |

Sant Singh KhalsaShe who embraces devotional worship for the Lord
Manmohan SinghHe who embraces the devotional service of the Lord of nine continents,
Manmohan Singh (Punjabi)ਜੋ ਨੌਆਂ ਮਹਾਂਦੀਪਾਂ ਦੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਧਾਰਨ ਕਰਦਾ ਹੈ,
Fareedkot Teekaਸਰਬ ਕਾ ਜੋ ਪਤੀ ਪਰਮੇਸ੍ਵਰ ਹੈ ਤਿਸ ਕੀ ਨੌਧਾ ਭਗਤੀ ਪਛਾਣੇ, ਭਾਵ ਭਗਤੀ ਕਰੇ॥
Prof. Sahib Singhਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;

ਪਦ ਅਰਥ ਨਉ ਨਾਇਕ = ਨੌ ਖੰਡ ਪ੍ਰਿਥਵੀ ਦੇ ਮਾਲਕ।

SikhNet (Spanish)pero está despierta, con su Devoción a su Maestro,

ਸੋ ਬਾਜਾਰੀ; ਹਮ. ਗੁਰ ਮਾਨੇ ॥੩॥

so baajaaree; ham. gur maane |3|

Sant Singh Khalsa- I accept such a street-dancer as my Guru. ||3||
Manmohan Singhthat buffoon I accept as my Guru.
Manmohan Singh (Punjabi)ਉਸ ਮਸਖਰੇ ਨੂੰ ਮੈਂ ਆਪਣਾ ਗੁਰੂ ਸਵੀਕਾਰ ਕਰਦਾ ਹਾਂ।
Fareedkot Teekaਸੋ ਤਿਸ ਬਜਾਰੀ ਕੋ ਤੌ ਹਮ ਗੁਰੂ ਮਾਨਤੇ ਹੈਂ॥੩॥☬ਤਬ ਐਸੇ ਕਹਤੇ ਭਏ: ਕਿ ਇਹ ਤਸਕਰ ਹੈ ਕਿਉਂਕਿ ਤਸਕਰੋਂ ਸਾਥ ਮਿਲਾ ਰਹਿਤਾ ਹੈ। ਜੋ ਤਸਕਰ ਨਾਮ ਚੋਰ ਕਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਅਸੀਂ ਅਜਿਹੇ 'ਬਜਾਰੀ' ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥

ਪਦ ਅਰਥ ਹਮ = ਅਸੀਂ, ਮੈਂ ॥੩॥

SikhNet (Spanish)de los nueve órganos sensoriales. Sí, a tal bailarina la veo como mi Guru. (3)

ਤਸਕਰੁ ਸੋਇ; ਜਿ ਤਾਤਿ. ਨ ਕਰੈ ॥

tasakar soe; ji taat. na karai |

Sant Singh KhalsaHe alone is a thief, who is above envy,
Manmohan SinghA thief is he, who harbours not envy,
Manmohan Singh (Punjabi)ਚੋਰ ਉਹ ਹੈ ਜੋ ਈਰਖਾ ਨਹੀਂ ਕਰਦਾ,
Fareedkot Teekaਤਸਕਰ ਤੋ ਸੋਇ ਹੈ, ਜੋ ਕਿਸੀ ਕੀ (ਤਾਤਿ) ਚਾਹ ਨਾ ਕਰੇ ਵਾ ਨਿੰਦਾ ਨ ਕਰੇ॥
Prof. Sahib Singh(ਤੁਸੀ 'ਤਸਕਰ' ਚੋਰ ਨੂੰ ਆਖਦੇ ਹੋ, ਪਰ) 'ਤਸਕਰ' ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,

ਪਦ ਅਰਥ ਤਸਕਰੁ = ਚੋਰ। ਤਾਤਿ = ਈਰਖਾ।

SikhNet (Spanish)Un verdadero ladrón es aquél que no roba a nadie más que a su propia maldad

ਇੰਦ੍ਰੀ ਕੈ ਜਤਨਿ; ਨਾਮੁ ਉਚਰੈ ॥

eindree kai jatan; naam ucharai |

Sant Singh Khalsaand who uses his sense organs to chant the Lord's Name.
Manmohan Singhand who with the effort of his sense-organs utters the Lord's Name.
Manmohan Singh (Punjabi)ਅਤੇ ਜੋ ਆਪਣੇ ਗਿਆਨ-ਇੰਦ੍ਰਿਆਂ ਦੇ ਉਪਰਾਲੇ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਇੰਦ੍ਰਯੋਂ ਕੇ ਰੋਕਨੇ ਕਾ ਜਤਨ ਕਰ ਕੇ ਭਗਵਤ ਨਾਮ ਕੋ ਉਚਰੇ॥
Prof. Sahib Singhਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।

ਪਦ ਅਰਥ ਇੰਦ੍ਰੀ ਕੈ ਜਤਨਿ = ਇੰਦ੍ਰੀ ਨੂੰ ਵੱਸ ਕਰਨ ਦੇ ਜਤਨ ਨਾਲ, ਇੰਦ੍ਰੀ ਨੂੰ ਵੱਸ ਕਰ ਕੇ।

SikhNet (Spanish)y juntando todas sus facultades, repite el Nombre del Señor.

ਕਹੁ ਕਬੀਰ; ਹਮ ਐਸੇ ਲਖਨ ॥

kahu kabeer; ham aise lakhan |

Sant Singh KhalsaSays Kabeer, these are the qualities of the one
Manmohan SinghSays Kabir, I have so realised the qualities that,
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ ਕਿ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਨੇ ਇਹ ਜਾਨਾ ਹੈ ਜਿਨੋਂ ਮੇਂ ਐਸੇ ਲਛਨ ਹੈਂ॥
Prof. Sahib Singhਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,
SikhNet (Spanish)Dice Kabir, esas son las características

ਧੰਨੁ ਗੁਰਦੇਵ; ਅਤਿ ਰੂਪ ਬਿਚਖਨ ॥੪॥੭॥੧੦॥

dhan guradev; at roop bichakhan |4|7|10|

Sant Singh KhalsaI know as my Blessed Divine Guru, who is the most beautiful and wise. ||4||7||10||
Manmohan Singhvery beauteous and wise is my Guru, God.
Manmohan Singh (Punjabi)ਮੁਬਾਰਕ ਪਰਮ ਸੁੰਦਰ ਅਤੇ ਸਿਆਣਾ ਹੈ ਮੇਰਾ ਗੁਰੂ-ਪਰਮੇਸ਼ਰ।
Fareedkot Teekaਸੋ ਅਤੀ ਚਤਰ ਸਰੂਪ ਹਮਾਰੇ ਗੁਰ ਦੇਵ ਧੰਨ ਹੈਂ; ਵਾ ਜਿਨੋਂ ਕੀ ਕ੍ਰਿਪਾ ਕਰ ਹਮਾਰੇ ਮੇਂ ਐਸੇ ਪੂਰਬਉਕਤ ਲਛਨ ਹੂਏ ਹੈਂ, ਸੋ ਗੁਰੂ ਧੰਨ੍ਯ ਹੈਂ। ਐਸੇ ਸੁਨ ਕਰ ਲੋਕ ਸ਼ਰਿਮੰਦੇ ਹੋ ਕੇ ਜਾਤੇ ਰਹੇ॥੪॥੭॥੧੦॥☬ਕੋਈ ਪਖੰਡੀ ਅੰਨ ਕੋ ਤਿਆਗ ਰਹਿਆ ਥਾ ਤਿਸ ਕੇ ਪਰਥਾਇ ਕਬੀਰ ਜੀ ਕਹਿਤੇ ਹੈਂ:
Prof. Sahib Singhਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥

ਪਦ ਅਰਥ ਬਿਚਖਨ = ਸਿਆਣਾ ॥੪॥੭॥੧੦॥

* ਨੋਟ: ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਵਾਲੇ ਲੋਕ ਕਬੀਰ ਜੀ ਤੋਂ ਨਫ਼ਰਤ ਕਰਨ ਤੇ ਉਹਨਾਂ ਨੂੰ ਕੋਝੇ ਨਾਵਾਂ ਨਾਲ ਯਾਦ ਕਰਨ। ਪਰ ਕਬੀਰ ਜੀ ਉੱਤੇ ਕਿਸੇ ਦੀ ਈਰਖਾ ਦਾ ਅਸਰ ਨਹੀਂ ਹੁੰਦਾ।

SikhNet (Spanish)que hacen de mi Bendito y Divino Guru, el más Bello y Sabio. (4-7-10)
Answers quote the Granth verbatim with Ang citations. AI commentary is not Gurbani and not a religious ruling.