ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਜੈਸੇ ਮੰਦਰ ਮਹਿ; ਬਲਹਰ. ਨਾ ਠਾਹਰੈ ॥
jaise mandar meh; balahar. naa tthaaharai |
Sant Singh KhalsaAs the house will not stand when the supporting beams are removed from within it,
Manmohan SinghAs the house stays not, if the beams be removed from within it,
Manmohan Singh (Punjabi)ਜਿਸ ਤਰ੍ਹਾਂ ਘਰ ਨਹੀਂ ਠਹਿਰਦਾ, ਜੇਕਰ ਉਸ ਦੇ ਅੰਦਰੋਂ ਸ਼ਤੀਰ ਖਿੱਚ ਲਏ ਜਾਣ,
Fareedkot Teekaਜੈਸੇ ਮੰਦਰ ਕੇ ਬੀਚ ਸੇ ਵਲਾ ਅਰਥਾਤ ਮਧਕਾ ਸਤੀਰੁ ਖੈਂਚ ਲਈਏ ਤੌ ਮੰਦਰੁ ਵਲੇ ਬਿਨਾ ਨਹੀਂ ਠਹਿਰਤਾ॥
Prof. Sahib Singhਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,ਪਦ ਅਰਥ ਮੰਦਰ = ਘਰ। ਬਲਹਰ = ਵਲਾ, ਸ਼ਤੀਰ। ਠਾਹਰੈ = ਟਿਕਦਾ।
SikhNet (Spanish)Si la casa no se sostiene sin pilares, entonces,
ਨਾਮ ਬਿਨਾ; ਕੈਸੇ ਪਾਰਿ ਉਤਰੈ ॥
naam binaa; kaise paar utarai |
Sant Singh Khalsajust so, without the Naam, the Name of the Lord, how can anyone be carried across?
Manmohan Singhso without the Lord's Name how can one ferry across?
Manmohan Singh (Punjabi)ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?
Fareedkot Teekaਤੈਸੇ ਨਾਮ ਬਿਨਾ ਇਹ ਜੀਵ ਕੈਸੇ ਪਾਰਿ ਉਤਰੇਗਾ, ਭਾਵ ਨਾਮ ਆਸਰਾ ਰੂਪ ਹੈ॥☬ਔਰ ਦ੍ਰਿਸਟਾਂਤ ਦੇਤੇ ਹੈਂ:
Prof. Sahib Singhਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।
SikhNet (Spanish)¿cómo puede uno ser llevado a través sin el Nombre del Señor?
ਕੁੰਭ ਬਿਨਾ; ਜਲੁ ਨਾ ਟੀਕਾਵੈ ॥
kunbh binaa; jal naa tteekaavai |
Sant Singh KhalsaWithout the pitcher, the water is not contained;
Manmohan SinghAs without pitcher the water is held not,
Manmohan Singh (Punjabi)ਜਿਸ ਤਰ੍ਹਾਂ ਖੜੇ ਦੇਬ ਬਗੈਰ ਪਾਣੀ ਨਹੀਂ ਠਹਿਰਦਾ,
Fareedkot Teekaਜੈਸੇ ਘੜੇ ਸੇ ਬਿਨਾ ਜਲ ਕੋ ਕੋਈ ਟਿਕਾਇ ਨਹੀਂ ਸਕਤਾ॥
Prof. Sahib Singhਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,ਪਦ ਅਰਥ ਕੁੰਭ = ਘੜਾ।
SikhNet (Spanish)Sin la vasija, el agua no se contiene;
ਸਾਧੂ ਬਿਨੁ; ਐਸੇ ਅਬਗਤੁ ਜਾਵੈ ॥੧॥
saadhoo bin; aise abagat jaavai |1|
Sant Singh Khalsajust so, without the Holy Saint, the mortal departs in misery. ||1||
Manmohan Singhsimilarly without the saint, man departs in a wretched plight.
Manmohan Singh (Punjabi)ਇਸੇ ਤਰ੍ਹਾਂ ਹੀ ਸੰਤ ਦੇ ਬਗੈਰ ਇਨਸਾਨ ਬੁਰੀ ਹਾਲਤ ਵਿੱਚ ਟੁਰ ਜਾਂਦਾ ਹੈ।
Fareedkot Teekaਐਸੇ ਹੀ ਸੰਤੋਂ ਬਿਨਾ ਖੋਟੀ ਗਤੀ ਕੋ ਜਾਤਾ ਹੈ, ਭਾਵ ਸੇ ਸੰਤੋਂ ਬਿਨਾ ਨਾਮ ਕੀ ਪ੍ਰਾਪਤੀ ਨਹੀਂ, ਇਸ ਤੇ ਮੁਕਤ ਨਹੀਂ ਹੋਤਾ॥੧॥
Prof. Sahib Singhਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥ਪਦ ਅਰਥ ਸਾਧੂ = ਗੁਰੂ। ਅਬਗਤੁ = ਅਵਗਤਾ ਗਤੀ ਤੋਂ ਬਿਨਾ, ਮੁਕਤੀ ਤੋਂ ਬਿਨਾ, ਭੈੜੇ ਹਾਲ ਹੀ ॥੧॥
SikhNet (Spanish)así, sin la Gracia de los Santos, uno se lamenta. (1)
ਜਾਰਉ ਤਿਸੈ; ਜੁ ਰਾਮੁ. ਨ ਚੇਤੈ ॥
jaarau tisai; ju raam. na chetai |
Sant Singh KhalsaOne who does not remember the Lord - let him burn;
Manmohan SinghBurn him who remembers not the Lord,
Manmohan Singh (Punjabi)ਉਸ ਨੂੰ ਸਾੜ ਸੁੱਟ ਜੋ ਸਾਹਿਬ ਨੂੰ ਯਾਦ ਨਹੀਂ ਕਰਦਾ,
Fareedkot Teekaਤਨ ਰੂਪ ਖੇਤ੍ਰ ਮੇਂ ਜਿਸ ਕਾ ਮਨ ਰਮਿਆ ਰਹਿਤਾ ਹੈ, ਭਾਵ ਸੋ ਜੋ ਦੇਹ ਅਭਿਮਾਨੀ ਹੈ। ਪੁਨਹ ਰਾਮ ਕੋ ਯਾਦ ਨਹੀਂ ਕਰਤਾ ਤਿਸ ਕੋ ਜਾਲ ਦੇਵੋ, ਭਾਵ ਤਿਸ ਕੋ ਤ੍ਯਾਗ ਦੇਵੋ॥
Prof. Sahib Singhਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,ਪਦ ਅਰਥ ਜਾਰਉ = ਮੈਂ ਸਾੜ ਦਿਆਂ। ਤਿਸੈ = ਉਸ (ਨਾਮ ਨੂੰ)।
SikhNet (Spanish)Quemaría el cuerpo de aquél que no alaba al Señor
ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥
tan man ramat rahai meh khetai |1| rahaau |
Sant Singh Khalsahis body and mind have remained absorbed in this field of the world. ||1||Pause||
Manmohan Singhand whose mind remains absorbed in his body field. Pause.
Manmohan Singh (Punjabi)ਅਤੇ ਜਿਸ ਦਾ ਚਿੱਤ ਉਸ ਦੀ ਦੇਹ ਦੀ ਪੈਲੀ ਅਦਰ ਹੀ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਵਾ ਮਨੁ ਜੋ ਸਰੀਰੁ ਕੀ ਪਾਲਨਾ ਮੇਂ ਲਗ ਰਹਾ ਹੈ ਔ ਰਾਮ ਕੋ ਸਿਮਰਤਾ ਨਹੀਂ ਤਿਸ ਮਨ ਕੋ ਜਲਾ ਦੇਵੋ, ਭਾਵ ਮੰਦ ਸੁਭਾਵ ਦੂਰ ਕਰੋ॥੧॥ ਰਹਾਉ ॥
Prof. Sahib Singhਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਤਨ ਮਨ = ਤਨੋਂ ਮਨੋਂ, ਪੂਰਨ ਤੌਰ ਤੇ। ਰਮਤ ਰਹੈ = ਮਾਣਦਾ ਰਹੇ। ਮਹਿ ਖੇਤੈ = ਖੇਤੈ ਮਹਿ, ਸਰੀਰ ਵਿਚ ਹੀ, ਸਰੀਰਕ ਭੋਗਾਂ ਵਿਚ ਹੀ ॥੧॥ ਰਹਾਉ ॥
SikhNet (Spanish)y a quien esté envuelto, en cuerpo y Alma, con su ego negativo. (1-Pausa)
ਜੈਸੇ ਹਲਹਰ ਬਿਨਾ; ਜਿਮੀ. ਨਹੀ ਬੋਈਐ ॥
jaise halahar binaa; jimee. nahee boeeai |
Sant Singh KhalsaWithout a farmer, the land is not planted;
Manmohan SinghAs without a plough-man, land is not sown,
Manmohan Singh (Punjabi)ਜਿਸ ਤਰ੍ਹਾਂ ਹਾਲੀ ਦੇ ਬਗੈਰ ਜ਼ਮੀਨ ਬੀਜੀ ਨਹੀਂ ਜਾਂਦੀ,
Fareedkot Teekaਜੈਸੇ ਹਲ ਔ (ਹਰ) ਜਲ ਤੇ ਬਿਨਾਂ ਜਿਮੀਂ ਨਹੀਂ ਬੀਜੀਤੀ॥
Prof. Sahib Singhਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,ਪਦ ਅਰਥ ਹਲਹਰ = ਹਲਧਰ, ਕਿਸਾਨ। ਜਿਮੀ = ਭੋਇਂ, ਜ਼ਮੀਨ।
SikhNet (Spanish)Sin el granjero la tierra no es arada;
ਸੂਤ ਬਿਨਾ; ਕੈਸੇ ਮਣੀ ਪਰੋਈਐ ॥
soot binaa; kaise manee paroeeai |
Sant Singh Khalsawithout a thread, how can the beads be strung?
Manmohan Singhas beads can not be strung without a thread and a sans-loop,,
Manmohan Singh (Punjabi)ਜਿਸ ਤਰ੍ਹਾਂ ਧਾਗੇ ਦੇ ਬਾਝੋਂ ਮਣਕੇ ਕਿਸ ਤਰ੍ਹਾਂ ਪਰੋਤੇ ਜਾ ਸਕਦੇ ਹਨ,
Fareedkot Teekaਔ ਸੂਤ ਤੇ ਬਿਨਾ ਕੈਸੇ ਮਨਕਿਆਂ ਕੋ ਪਰੋਈਤਾ ਹੈ, ਭਾਵ ਨਹੀਂ ਪਰੋਈਤੇ ਹੈਂ॥
Prof. Sahib Singhਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।ਪਦ ਅਰਥ ਮਣੀ = ਮਣਕੇ।
SikhNet (Spanish)sin el hilo, no se puede hacer el collar.
ਘੁੰਡੀ ਬਿਨੁ; ਕਿਆ ਗੰਠਿ ਚੜ੍ਹਾਈਐ ॥
ghunddee bin; kiaa gantth charrhaaeeai |
Sant Singh KhalsaWithout a loop, how can the knot be tied?
Manmohan Singhand a knot can not be fastened without twisting,
Manmohan Singh (Punjabi)ਤੇ ਜਿਸ ਤਰ੍ਹਾਂ ਮਰੋੜ ਦੇ ਬਿਨਾਂ ਗੰਢ ਕਿਵੇਂ ਦਿੱਤੀ ਜਾ ਸਕਦੀ ਹੈ,
Fareedkot Teekaਪੁਨਾ ਮਰੋੜੀ ਪਾਏ ਬਿਨਾਂ ਕੈਸੇ ਗੰਠ ਕੋ ਚੜਾਈਤਾ ਹੈ॥
Prof. Sahib Singhਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;ਪਦ ਅਰਥ ਗੰਠਿ = ਗੰਢ।
SikhNet (Spanish)Sin torcer el hilo, no se puede hacer el nudo,
ਸਾਧੂ ਬਿਨੁ; ਤੈਸੇ ਅਬਗਤੁ ਜਾਈਐ ॥੨॥
saadhoo bin; taise abagat jaaeeai |2|
Sant Singh KhalsaJust so, without the Holy Saint, the mortal departs in misery. ||2||
Manmohan Singhwithout the saints' grace, man departs unemancipated.
Manmohan Singh (Punjabi)ਇਸੇ ਤਰ੍ਹਾਂ ਹੀ ਸੰਤ ਦੀ ਮਿਹਰ ਦੇ ਬਾਝੋਂ ਬੰਦਾ ਮੁਕਤੀ ਦੇ ਬਿਨਾ ਹੀ ਟੁਰ ਜਾਂਦਾ ਹੈ।
Fareedkot Teekaਤੈਸੇ ਹੀ ਸੰਤੋਂ ਬਿਨਾਂ ਮੁਕਤ ਸੇ ਹੀਨ ਹੋ ਕਰ ਖੋਟੀ ਗਤੀ ਕੋ ਜਾਈਤਾ ਹੈ॥੨॥
Prof. Sahib Singhਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥
SikhNet (Spanish)y sin la Gracia de los Santos, uno se lamenta. (2)
ਜੈਸੇ ਮਾਤ ਪਿਤਾ ਬਿਨੁ; ਬਾਲੁ. ਨ ਹੋਈ ॥
jaise maat pitaa bin; baal. na hoee |
Sant Singh KhalsaWithout a mother or father there is no child;
Manmohan SinghAs without mother and father, there can be no child,
Manmohan Singh (Punjabi)ਜਿਸ ਤਰ੍ਹਾਂ ਮਾਂ ਤੇ ਪਿਓ ਦੇ ਬਗੈਰ ਬੱਚਾ ਨਹੀਂ ਹੋ ਸਕਦਾ;
Fareedkot Teekaਜੈਸੇ ਮਾਤਾ ਪਿਤਾ ਕੇ ਮਿਲਾਪ ਬਿਨੁ ਬਾਲ ਨਹੀਂ ਪੈਦਾ ਹੋਤਾ॥
Prof. Sahib Singhਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,
SikhNet (Spanish)Sin el padre y la madre, no puede haber criatura;
ਬਿੰਬ ਬਿਨਾ; ਕੈਸੇ ਕਪਰੇ ਧੋਈ ॥
binb binaa; kaise kapare dhoee |
Sant Singh Khalsajust so, without water, how can the clothes be washed?
Manmohan Singhas the clothes can not be washed without water,
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਕਪੜੇ ਕਿਸ ਤਰ੍ਹਾਂ ਧੋਂਤੇ ਜਾ ਸਕਦੇ ਹਨ,
Fareedkot Teekaਔ ਜਲ ਸੇ ਬਿਨਾ ਕੈਸੇ ਕਪੜਿਓਂ ਕੋ ਧੋਵੇਗਾ ਅਰਥਾਤ ਨਹੀਂ ਧੋਵੇਗਾ॥
Prof. Sahib Singhਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,ਪਦ ਅਰਥ ਬਿੰਬ = ਪਾਣੀ।
SikhNet (Spanish)sin agua uno no puede lavar su ropa manchada.
ਘੋਰ ਬਿਨਾ; ਕੈਸੇ ਅਸਵਾਰ ॥
ghor binaa; kaise asavaar |
Sant Singh KhalsaWithout a horse, how can there be a rider?
Manmohan Singhand one can not be a rider without a horse,
Manmohan Singh (Punjabi)ਤੇ ਜਿਸ ਤਰ੍ਹਾਂ ਘੋੜੇ ਦੇ ਬਗੈਰ ਬੰਦਾ ਘੋੜ-ਸਵਾਰ ਕਿਸ ਤਰ੍ਹਾਂ ਹੋ ਸਕਦਾ ਹੈ,
Fareedkot Teekaਪੁਨਹ ਘੋੜੇ ਸੇ ਬਿਨਾ ਕੈਸੇ ਅਸਵਾਰ ਹੋਵੈਗਾ?
Prof. Sahib Singhਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,ਪਦ ਅਰਥ ਘੋਰ = ਘੋੜਾ।
SikhNet (Spanish)Sin un caballo, uno no puede llegar hasta su destino;
ਸਾਧੂ ਬਿਨੁ; ਨਾਹੀ ਦਰਵਾਰ ॥੩॥
saadhoo bin; naahee daravaar |3|
Sant Singh KhalsaWithout the Holy Saint, one cannot reach the Court of the Lord. ||3||
Manmohan Singhso without the saint's grace one can not reach the Lord's court.
Manmohan Singh (Punjabi)ਏਸੇ ਤਰ੍ਹਾਂ ਹੀ ਸੰਤ ਦੇ ਰਹਿਮਤ ਦੇ ਬਾਝੋਂ ਇਨਸਾਨ ਸੁਆਮੀ ਦੀ ਦਰਗਾਹ ਨੂੰ ਪੁੱਜ ਨਹੀਂ ਸਕਦਾ।
Fareedkot Teekaਤੈਸੇ ਸੰਤੋਂ ਬਿਨਾ (ਦਰਵਾਰ) ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥੩॥
Prof. Sahib Singhਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥ਪਦ ਅਰਥ ਦਰਵਾਰ = ਪ੍ਰਭੂ ਦਾ ਦਰ ॥੩॥
SikhNet (Spanish)sin la Gracia de los Santos uno no puede encontrar la Corte del Señor. (3)
ਜੈਸੇ ਬਾਜੇ ਬਿਨੁ; ਨਹੀ ਲੀਜੈ ਫੇਰੀ ॥
jaise baaje bin; nahee leejai feree |
Sant Singh KhalsaJust as without music, there is no dancing,
Manmohan SinghAs without music there can be no dancing,
Manmohan Singh (Punjabi)ਜਿਸ ਤਰ੍ਹਾਂ ਸੁਰ-ਤਾਲ ਦੇ ਬਗੈਰ ਨਾਚ ਨਹੀਂ ਹੋ ਸਕਦਾ,
Fareedkot Teekaਜੈਸੇ ਬਾਜੇ ਸੇ ਬਿਨਾ ਨਾਚ ਕੀ ਫੇਰੀ ਨਹੀਂ ਲਈ ਜਾਤੀ, ਭਾਵ ਸੇ ਵਾਜੇ ਮੇਂ ਚਿਤ ਇਕਾਗ੍ਰ ਹੋਤਾ ਹੈ, ਤੈਸੇ ਗੁਰ ਉਪਦੇਸ ਬਿਨਾਂ ਮੁਕਤ ਨਹੀਂ॥
Prof. Sahib Singhਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,ਪਦ ਅਰਥ ਨਹੀ ਲੀਜੈ ਫੇਰੀ = ਨਾਚ ਨਹੀਂ ਹੋ ਸਕਦਾ।
SikhNet (Spanish)Sin música, no hay baile;
ਖਸਮਿ ਦੁਹਾਗਨਿ ਤਜਿ; ਅਉਹੇਰੀ ॥
khasam duhaagan taj; aauheree |
Sant Singh Khalsathe bride rejected by her husband is dishonored.
Manmohan Singhso rejected by the Spouse, the unchaste bride is dishonoured.
Manmohan Singh (Punjabi)ਇਸ ਤਰ੍ਹਾਂ ਹੀ ਕੰਤ ਦੀ ਛੱਡੀ ਹੋਈ ਅਪਵਿੱਤਰ ਪਤਨੀ ਬੇਇੱਜ਼ਤ ਹੁੰਦੀ ਹੈ।
Fareedkot Teekaਜੈਸੇ ਛੁਟੜ ਇਸਤ੍ਰੀ ਖਸਮ ਕੋ ਛੋਡ ਕਰ (ਅਉ) ਔਰ ਪੁਰਸ ਕੋ ਵਿਸੇ ਭਾਵਨਾਂ ਸੇ ਦੇਖਤੀ ਹੈ, ਤੈਸੇ ਅਗ੍ਯਾਨੀ ਗੁਰ ਪਰਮੇਸ੍ਵਰ ਸੇ ਬੇਮੁਖ ਹੈਂ॥
Prof. Sahib Singh(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।ਪਦ ਅਰਥ ਖਸਮਿ = ਖਸਮ ਨੇ। ਅਉਹੇਰੀ = {Skt. अवहेलित Disregarded, rejected ਦੁਰਕਾਰ ਦਿੱਤੀ।
SikhNet (Spanish)rechazado por el Esposo Eterno, uno es maldecido.
ਕਹੈ ਕਬੀਰੁ; ਏਕੈ ਕਰਿ ਕਰਨਾ ॥
kahai kabeer; ekai kar karanaa |
Sant Singh KhalsaSays Kabeer, do this one thing:
Manmohan SinghSays Kabir, do thou but one thing,
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਕੇਵਲ ਇਕ ਕੰਮ ਹੀ ਕਰ,
Fareedkot Teekaਤੈਸੇ ਹੀ ਸ੍ਰੀ ਕਬੀਰ ਜੀ ਕਹਤੇ ਹੈਂ: ਜੋ ਏਕੁ ਪਰਮੇਸ੍ਵਰ (ਕਰਨਾ) ਕਿਰਪਾ ਕਰੇ॥
Prof. Sahib Singhਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,ਪਦ ਅਰਥ ਕਰਨਾ = ਕਰਨ-ਯੋਗ ਕੰਮ।
SikhNet (Spanish)Dice Kabir, conviertete en Gurmukj
ਗੁਰਮੁਖਿ ਹੋਇ; ਬਹੁਰਿ. ਨਹੀ ਮਰਨਾ ॥੪॥੬॥੯॥
guramukh hoe; bahur. nahee maranaa |4|6|9|
Sant Singh Khalsabecome Gurmukh, and you shall never die again. ||4||6||9||
Manmohan Singhbecome thou resigned to Guru's will, thus thou shalt not die again.
Manmohan Singh (Punjabi)ਤੂੰ ਗੁਰਾਂ ਦੀ ਰਜ਼ਾ ਦਾ ਅਨੁਸਾਰੀ ਹੋ ਜਾ, ਇੰਜ ਤੂੰ ਮੁੜ ਕੇ ਮਰੇਂਗਾ ਨਹੀਂ।
Fareedkot Teekaਗੁਰ ਉਪਦੇਸ਼ ਧਾਰਨ ਕਰ ਗੁਰੋਂ ਦੁਆਰੇ ਚਿਤ ਬ੍ਰਿਤੀ ਇਕਾਗਰ ਹੋਵੈ, ਤੌ ਬਹੁਰੋ ਮਰਨਾ ਨਾ ਹੋਵੈ॥੪॥੬॥੯॥☬ਜਬ ਕਬੀਰ ਜੀ ਨੇ ਅਪਨੀ ਬੇਟੀ ਕਮਾਲੀ ਕੇ ਸਾਥ ਚੋਰ ਸੁਆਇਆ ਤਬ ਲੋਕੋਂ ਨੇ ਬਹੁਤ ਝਗੜਾ ਕੀਆ ਕਿ ਤੂੰ ਤੋ ਕੂਟਨ ਹੈਂ ਅਰਥਾਤ ਭੇਟੂ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥ਪਦ ਅਰਥ ਬਹੁਰਿ = ਮੁੜ, ਫਿਰ ॥੪॥੬॥੯॥
SikhNet (Spanish)y así por la Gracia del Guru no morirás otra vez. (4-6-9)