ੴ

ਸਿੱਖਬਾਣੀ · SikhBani

Ang 872

Sri Guru Granth Sahib · Raag Gond · 3 shabads, 61 lines
Translations
Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥

grihi sobhaa jaa kai re naeh |

Sant Singh KhalsaWhen someone's household has no glory,
Manmohan SinghHe, in whose house is not the glory of wealth,
Manmohan Singh (Punjabi)ਜਿਸ ਦੇ ਘਰ ਵਿੱਚ ਮਾਇਆ ਦੀ ਪ੍ਰਭਤਾ ਨਹੀਂ,
Fareedkot Teekaਜਿਸ ਕੇ ਘਰ ਮੇਂ (ਸੋਭਾ) ਮਾਇਆ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,

ਪਦ ਅਰਥ ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ!

SikhNet (Spanish)Cuando el hogar de alguien no tiene Gracia,

ਆਵਤ ਪਹੀਆ; ਖੂਧੇ ਜਾਹਿ ॥

aavat paheea; khoodhe jaeh |

Sant Singh Khalsathe guests who come there depart still hungry.
Manmohan Singhthe guest come and depart hungry therefrom.
Manmohan Singh (Punjabi)ਉਥੋਂ ਪ੍ਰਾਹੁਣਾ ਆ ਕੇ ਭੁੱਖੇਭਾਣੇ ਹੀ ਟੁਰ ਜਾਂਦੇ ਹਨ।
Fareedkot Teekaਤਿਸ ਕੇ ਪਰਾਹੁਣੇ ਆਤੇ ਹੈਂ, ਸੋ (ਖੂਧੇ) ਭੂਖੇ ਚਲੇ ਜਾਤੇ ਹੈਂ॥
Prof. Sahib Singhਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।

ਪਦ ਅਰਥ ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ।

SikhNet (Spanish)los invitados que llegan se van hambrientos,

ਵਾ ਕੈ ਅੰਤਰਿ; ਨਹੀ ਸੰਤੋਖੁ ॥

vaa kai antar; nahee santokh |

Sant Singh KhalsaDeep within, there is no contentment.
Manmohan SinghWithin his mind there is no contentment.
Manmohan Singh (Punjabi)ਉਸ ਦੇ ਮਨ ਅੰਦਰ ਸੰਤੁਸ਼ਟਤਾ ਨਹੀਂ।
Fareedkot Teekaਕਿਉਂਕਿ ਬਿਨਾ ਭੋਜਨ ਖਾਏ ਉਨ ਪਰਾਹੁਣਿਓਂ ਕੇ ਮਨ ਅੰਤਰ ਸੰਤੋਖ ਨਹੀਂ ਆਵਤਾ ਹੈ॥
Prof. Sahib Singhਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।

ਪਦ ਅਰਥ ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ।

SikhNet (Spanish)y en lo profundo no hay agradecimiento.

ਬਿਨੁ ਸੋਹਾਗਨਿ; ਲਾਗੈ ਦੋਖੁ ॥੧॥

bin sohaagan; laagai dokh |1|

Sant Singh KhalsaWithout his bride, the wealth of Maya, he suffers in pain. ||1||
Manmohan SinghWithout his bride, the wealth, he is afflicted with pain.
Manmohan Singh (Punjabi)ਉਸ ਦੀ ਪਤਨੀ, ਧਨ-ਦੌਲਤ ਦੇ ਬਾਝੋਂ ਉਸ ਨੂੰ ਦੁੱਖ ਹੁੰਦਾ ਹੈ।
Fareedkot Teekaਇਸੀ ਤੇ ਮਾਇਆ ਬਿਨਾ ਉਨ ਕੇ ਭੂਖੇ ਜਾਨੇ ਕਾ ਗ੍ਰਸਤੀਓਂ ਕੋ ਦੋਖ ਲਾਗਤਾ ਹੈ॥੧॥
Prof. Sahib Singhਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥

ਪਦ ਅਰਥ ਸੋਹਾਗਨਿ = ਇਹ ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ ॥੧॥

SikhNet (Spanish)Sin su novia, sin la riqueza de Maya, él sufre dolor.(1)

ਧਨੁ ਸੋਹਾਗਨਿ; ਮਹਾ ਪਵੀਤ ॥

dhan sohaagan; mahaa paveet |

Sant Singh KhalsaSo praise this bride, which can shake the consciousness
Manmohan SinghHail unto mammon, that even the very pious persons,
Manmohan Singh (Punjabi)ਸ਼ਾਬਾਸ਼ ਹੇ ਮਾਇਆ ਨੂੰ! ਜੋ ਪਰਮ ਪਵਿੱਤਰ ਪੁਰਸ਼ਾਂ,
Fareedkot Teekaਧੰਨ ਸੋਹਾਗਨੀ ਮਾਇਆ ਹੈ ਪੁਨਹ ਪਵਿਤ੍ਰ ਹੈ॥
Prof. Sahib Singhਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।

ਪਦ ਅਰਥ ਧਨੁ = ਮੁਬਾਰਿਕ। ਪਵੀਤ = ਪਵਿੱਤਰ।

SikhNet (Spanish)Reconoce a esta esposa que puede sacudir la conciencia

ਤਪੇ ਤਪੀਸਰ; ਡੋਲੈ ਚੀਤ ॥੧॥ ਰਹਾਉ ॥

tape tapeesar; ddolai cheet |1| rahaau |

Sant Singh KhalsaOf even the most dedicated ascetics and sages. ||1||Pause||
Manmohan Singhpenitents and the great sages are astrayed by it. Pause.
Manmohan Singh (Punjabi)ਤਪੱਸਵੀਆਂ ਅਤੇ ਵੱਡੇ ਰਿਸ਼ੀਆ ਦੇ ਮਨ ਨੂੰ ਭੀ ਡੁਲਾ ਦਿੰਦੀ ਹੈ। ਠਹਿਰਾਉ।
Fareedkot Teekaਜਿਸ ਤੇ ਬਿਨਾਂ ਤਪ ਕਰਨੇ ਵਾਲੇ ਤਪੀਸਰੋਂ ਕੇ ਭੀ ਤਪ ਕਰਨੇ (ਚੀਤ) ਅੰਤਸਕਰਣ ਡੋਲ ਜਾਤੇ ਹੈਂ। ਭਾਵ ਇਹ ਹੈ ਖਾਨ ਪਾਨ ਅਸਨਾਨ ਰੂਪ ਮਾਇਆ ਤਪੀਓਂ ਕੋ ਭੀ ਚਾਹੀਤੀ ਹੈ॥੧॥ ਰਹਾਉ ॥
Prof. Sahib Singh(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥੧॥ ਰਹਾਉ ॥
SikhNet (Spanish)aun de los ascetas y sabios.(1-Pausa)

ਸੋਹਾਗਨਿ; ਕਿਰਪਨ ਕੀ ਪੂਤੀ ॥

sohaagan; kirapan kee pootee |

Sant Singh KhalsaThis bride is the daughter of a wretched miser.
Manmohan SinghMammon is the miser's daughter.
Manmohan Singh (Punjabi)ਮਾਇਆ ਕੰਜੂਸ ਦੀ ਪੁੱਤ੍ਰੀ ਹੈ।
Fareedkot Teekaਇਹ ਮਾਇਆ ਸੂਮੋਂ ਕੀ ਤੌ (ਪੂਤੀ) ਬੇਟੀ ਹੈ ਅਰਥਾਤ ਤਿਸ ਕੀ ਰਖਿਆ ਕਰਤੇ ਹੈਂ॥
Prof. Sahib Singhਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।

ਪਦ ਅਰਥ ਕਿਰਪਨ = ਕੰਜੂਸ। ਪੂਤੀ = ਪੁੱਤਰੀ।

SikhNet (Spanish)Esta esposa es la hija de un miserable desgraciado,

ਸੇਵਕ ਤਜਿ; ਜਗਤ ਸਿਉ ਸੂਤੀ ॥

sevak taj; jagat siau sootee |

Sant Singh KhalsaAbandoning the Lord's servant, she sleeps with the world.
Manmohan SinghForsaking the Lord's slave, she sloops with the world.
Manmohan Singh (Punjabi)ਸਾਈਂ ਦੇ ਗੋਲੇ ਨੂੰ ਛੱਡ ਕੇ, ਉਹ ਸੰਸਾਰ ਨਾਲ ਸੌਂਦੀ ਹੈ।
Fareedkot Teekaਪਰਮੇਸਰ ਕੇ ਸੇਵਕੋਂ ਕੋ ਤਜ ਕਰ ਜਗਤ ਕੇ ਸੰਗ (ਸੂਤੀ) ਅਭੇਦ ਹੂਈ ਹੈ॥
Prof. Sahib Singhਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਪਦ ਅਰਥ ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ।

SikhNet (Spanish)pues abandonando al Devoto del Señor, se acuesta con el mundo entero.

ਸਾਧੂ ਕੈ; ਠਾਢੀ ਦਰਬਾਰਿ ॥

saadhoo kai; tthaadtee darabaar |

Sant Singh KhalsaStanding at the door of the holy man,
Manmohan SinghStanding art the saints' door, she says,
Manmohan Singh (Punjabi)ਸੰਤ ਦੇ ਬੂਹੇ ਦੇ ਖਲੋ ਕੇ ਉਹ ਆਖਦੀ ਹੈ,
Fareedkot Teekaਔ ਸਾਧੂਆਂ ਕੇ ਦਰਬਾਰ ਮੇਂ ਖੜੀ ਅਰਜ ਕਰਤੀ ਹੈ॥
Prof. Sahib Singhਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),

ਪਦ ਅਰਥ ਠਾਢੀ = ਖਲੋਤੀ। ਦਰਬਾਰਿ = ਦਰ ਤੇ।

SikhNet (Spanish)Parada a la puerta del Santo ella reza,

ਸਰਨਿ ਤੇਰੀ; ਮੋ ਕਉ ਨਿਸਤਾਰਿ ॥੨॥

saran teree; mo kau nisataar |2|

Sant Singh Khalsashe says, "I have come to your sanctuary; now save me!" ||2||
Manmohan Singh (Punjabi)ਮੈਂ ਪਨਾਹ ਲਈ ਹੈ, ਹੁਣ ਤੂੰ ਮੇਰੀ ਰੱਖਿਆ ਕਰ। I have sought the Protection, now save thou me".
Fareedkot Teekaਕਿ (ਤੇਰੀ) ਤੁਮਰੀ ਸਰਨ ਲਈ ਹੈ ਮੇਰੇ ਕੌ ਤਾਰੋ, ਭਾਵ ਸੇ ਕਹੀਂ ਅਪਨੇ ਅਰਥ ਲਗਾਇ ਕੇ ਸਫਲੀ ਕਰੋ॥੨॥
Prof. Sahib Singhਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥
SikhNet (Spanish)busco tu Refugio, sálvame, oh sálvame.(2)

ਸੋਹਾਗਨਿ ਹੈ ਅਤਿ ਸੁੰਦਰੀ ॥

sohaagan hai at sundaree |

Sant Singh KhalsaThis bride is so beautiful.
Manmohan SinghThe bride is exceedingly beauteous.
Manmohan Singh (Punjabi)ਪਤਨੀ ਨਿਹਾਇਤ ਹੀ ਸੁਹਣੀ ਸੁਨੱਖੀ ਹੈ।
Fareedkot Teekaਇਹ ਮਾਇਆ ਤੋ ਅਤਿਅੰਤ ਸੁੰਦਰੀ ਹੈ॥
Prof. Sahib Singhਮਾਇਆ ਬੜੀ ਸੁਹਣੀ ਹੈ।
SikhNet (Spanish)Esa esposa es tan bella,

ਪਗ ਨੇਵਰ; ਛਨਕ ਛਨਹਰੀ ॥

pag nevar; chhanak chhanaharee |

Sant Singh KhalsaThe bells on her ankles make soft music.
Manmohan SinghHer ankle-ornaments tinkle on her feet.
Manmohan Singh (Punjabi)ਉਸ ਦੀਆਂ ਬਾਂਕਾਂ ਉਸ ਦੇ ਪੈਂਰਾਂ ਤੇ ਛਣਛਣ ਕਰਦੀਆਂ ਹਨ।
Fareedkot Teekaਵਿਸ੍ਯੋਂ ਰੂਪ ਜਿਸ ਕੇ ਪੈਰੋਂ ਮੇਂ ਝਾਂਜਰਾਂ ਹੈਂ ਪੁਨਹ ਵਹੁ ਝਾਂਜਰਾਂ ਛਨਕ ਕੇ, ਭਾਵ ਚਮਤਕਾਰੋਂ ਕਰ ਕੇ ਜਨੋਂ ਕੇ ਮਨ ਕੋ (ਹਰੀ) ਚੁਰਾਵਨੇ ਵਾਲੀ ਹੈ॥
Prof. Sahib Singhਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।

ਪਦ ਅਰਥ ਪਗ = ਪੈਰਾਂ ਵਿਚ। ਨੇਵਰ = ਝਾਂਜਰਾਂ।

SikhNet (Spanish)de ojos encantadores, con pulseras de campanas en los tobillos

ਜਉ ਲਗੁ ਪ੍ਰਾਨ; ਤਊ ਲਗੁ ਸੰਗੇ ॥

jau lag praan; taoo lag sange |

Sant Singh KhalsaAs long as there is the breath of life in the man, she remains attached to him.
Manmohan SinghSo Long as man is alive, till then she remains attached with him.
Manmohan Singh (Punjabi)ਜਦ ਤਾਂਈਂ ਆਦਮੀ ਜੀਉਂਦਾ ਹੈ, ਤਦ ਤਾਈਂ ਉਹ ਉਸ ਨਾਲ ਜੁੜੀ ਰਹਿੰਦੀ ਹੈ।
Fareedkot Teekaਜਬ ਲਗ ਪ੍ਰਾਨ ਹੈਂ ਤਬ ਲਗ ਇਹ ਮਾਇਆ ਜੀਵੋਂ ਕੇ ਸੰਗ ਲਗੀ ਹੂਈ ਹੈ॥
Prof. Sahib Singh(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,
SikhNet (Spanish)que producen una melodía suave;

ਨਾਹਿ ਤ ਚਲੀ; ਬੇਗਿ ਉਠਿ ਨੰਗੇ ॥੩॥

naeh ta chalee; beg utth nange |3|

Sant Singh KhalsaBut when it is no more, she quickly gets up and departs, bare-footed. ||3||
Manmohan SinghWhen the life is extinct, she quickly gets up and departs bare-footed.
Manmohan Singh (Punjabi)ਜਦ ਜਾਨ ਨਿਕਲ ਜਾਂਦੀ ਹੈ, ਉਹ ਝੱਟਪੱਟ ਖੜੀ ਹੋ ਨੰਗੇ ਪੈਰੀ ਹੀ ਟੁਰ ਜਾਂਦੀ ਹੈ।
Fareedkot Teeka(ਨਾਹਿ ਤ) ਨਿਹਾਇਤ, ਭਾਵ ਅੰਤ ਕੋ ਸਿਤਾਬੀ ਉਠ ਕੇ ਨੰਗੇ ਹੀ ਚਲੀਤਾ ਹੈ॥੩॥
Prof. Sahib Singhਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥

ਪਦ ਅਰਥ ਬੇਗਿ = ਛੇਤੀ ॥੩॥

SikhNet (Spanish)mientras uno vive, ella está con uno, pero tan pronto como uno muere, ella se va apurada y descalza. (3)

ਸੋਹਾਗਨਿ; ਭਵਨ ਤ੍ਰੈ ਲੀਆ ॥

sohaagan; bhavan trai leea |

Sant Singh KhalsaThis bride has conquered the three worlds.
Manmohan SinghMammon has conquered three worlds.
Manmohan Singh (Punjabi)ਮਾਇਆ ਨੇ ਤਿੰਨੇ ਹੀ ਜਹਾਨ ਜਿੱਤ ਲਏ ਹਨ।
Fareedkot Teekaਇਸ ਮਾਇਆ ਨੇ ਤੀਨ ਭਵਨੋਂ ਕੋ ਹੀ ਵਸ ਕਰ ਲੀਆ ਹੈ॥
Prof. Sahib Singhਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,

ਪਦ ਅਰਥ ਲੀਆ = ਵੱਸ ਕੀਤੇ ਹੋਏ ਹਨ।

SikhNet (Spanish)Esta esposa se ha ganado el corazón de las tres Gunas,

ਦਸ ਅਠ ਪੁਰਾਣ; ਤੀਰਥ ਰਸ ਕੀਆ ॥

das atth puraan; teerath ras keea |

Sant Singh KhalsaThe eighteen Puraanas and the sacred shrines of pilgrimage love her as well.
Manmohan SinghThe eighteen Puranas and the places of Pilgrimage love her as well.
Manmohan Singh (Punjabi)ਅਠਾਰਾਂ ਪੁਰਾਣ ਅਤੇ ਯਾਤ੍ਰਾ ਅਸਥਾਨ ਭੀ ਉਸ ਨੂੰ ਪਿਆਰ ਕਰਦੇ ਹਨ।
Fareedkot Teekaਅਠਾਰਾ ਪੁਰਾਣੋਂ ਮੇਂ ਔ ਸਭ ਤੀਰਥੋਂ ਮੇਂ ਭੀ ਅਪਨਾ ਹੀ (ਰਸੁ) ਪ੍ਰੇਮ ਕੀਆ ਹੈ। ਭਾਵ ਇਹ ਹੈ ਕਿ ਪੁਰਾਣ ਪਾਠੀ ਔ ਤੀਰਥਵਾਸੀ ਸਭ ਕੇ ਮਨ ਮੇਂ ਮਾਇਆ ਕੀ ਹੀ ਪ੍ਰੀਤੀ ਰਹਿਤੀ ਹੈ॥
Prof. Sahib Singhਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,

ਪਦ ਅਰਥ ਦਸ ਅਠ = ਅਠਾਰਾਂ। ਰਸ = ਪਿਆਰ।

SikhNet (Spanish)de los dieciocho Puranas y en los lugares Santos la aman también.

ਬ੍ਰਹਮਾ ਬਿਸਨੁ ਮਹੇਸਰ ਬੇਧੇ ॥

brahamaa bisan mahesar bedhe |

Sant Singh KhalsaShe pierced the hearts of Brahma, Shiva and Vishnu.
Manmohan SinghShe has pierced the hearts of Brahma, Vishnu and Shiva.
Manmohan Singh (Punjabi)ਉਸ ਨੇ ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ ਦੇ ਦਿਲ ਵਿੰਨ੍ਹ ਛੱਡੇ ਹਨ।
Fareedkot Teekaਪੁਨਹ ਬ੍ਰਹਮਾ ਬਿਸਨ ਔ ਸ਼ਿਵਜੀ ਭੀ ਮਾਇਆ ਮੇਂ ਹੀ (ਬੇਧੇ) ਮਿਲੇ ਹੈਂ॥
Prof. Sahib Singhਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,

ਪਦ ਅਰਥ ਬੇਧੇ = ਵਿੱਝੇ ਹੋਏ।

SikhNet (Spanish)Ella ha atravesado el corazón de Brahma, Vishnú y Shiva;

ਬਡੇ ਭੂਪਤਿ ਰਾਜੇ ਹੈ ਛੇਧੇ ॥੪॥

badde bhoopat raaje hai chhedhe |4|

Sant Singh KhalsaShe destroyed the great emperors and kings of the world. ||4||
Manmohan SinghShe has destroyed the great lords of earth and kings.
Manmohan Singh (Punjabi)ਉਸ ਨੇ ਜਿਮੀਂ ਦੇ ਭਾਰੇ ਸੁਆਮੀਆਂ ਅਤੇ ਪਾਤਿਸ਼ਾਹਾਂ ਨੂੰ ਤਬਾਹ ਕਰ ਦਿੱਤਾ ਹੈ।
Fareedkot Teekaਬਹੁਤ ਬਡੇ ਜੋ ਸਾਰੀ ਪ੍ਰਿਥਵੀ ਕੇ ਪਤੀ ਰਾਜੇ ਹੈਂ, ਵਹੁ ਭੀ ਹਰਿ ਕੀ ਭਗਤੀ ਕਰਨੇ ਸੇ (ਛੇਧੇ) ਕਾਟ ਦੀਏ ਹੈਂ॥੪॥
Prof. Sahib Singhਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥

ਪਦ ਅਰਥ ਭੂਪਤਿ = ਰਾਜੇ {ਭੂ = ਧਰਤੀ। ਪਤਿ = ਮਾਲਕ}। ਛੇਧੇ = ਵਿੰਨ੍ਹੇ ਹੋਏ ॥੪॥

SikhNet (Spanish)ha destruido aun a reyes y a hombres grandiosos. (4)

ਸੋਹਾਗਨਿ ਉਰਵਾਰਿ ਨ ਪਾਰਿ ॥

sohaagan uravaar na paar |

Sant Singh KhalsaThis bride has no restraint or limits.
Manmohan SinghMammon has no this or that shore.
Manmohan Singh (Punjabi)ਮਾਇਆ ਦਾ ਕੋਈ ਇਹ ਜਾਂ ਉਹ ਕਿਨਾਰਾ ਨਹੀਂ।
Fareedkot Teekaਇਸ ਮਾਯਾ ਕਾ ਉਹਵਾਰ ਪਾਰ ਨਹੀਂ ਹੈ॥
Prof. Sahib Singhਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;

ਪਦ ਅਰਥ ਉਰਵਾਰਿ = ਉਰਲਾ ਬੰਨਾ।

SikhNet (Spanish)Nadie conoce lo que ella es, tan grande es su expansión,

ਪਾਂਚ ਨਾਰਦ ਕੈ ਸੰਗਿ; ਬਿਧਵਾਰਿ ॥

paanch naarad kai sang; bidhavaar |

Sant Singh KhalsaShe is in collusion with the five thieving passions.
Manmohan SinghShe is in collusion with the five evil passions, who are mercurial like Narad.
Manmohan Singh (Punjabi)ਉਸ ਦੀ ਨਾਰਦ ਵਰਗੇ ਚੰਚਲ ਪੰਜੇ ਵਿਸ਼ੇ ਵੇਗਾਂ ਨਾਲ ਸਾਜ਼ਿਸ਼ ਹਨ।
Fareedkot Teekaਪਾਂਚ ਗ੍ਯਾਨ ਇੰਦ੍ਰੇ ਔ ਮਨ ਕੇ ਸਾਥ (ਬਿਧਵਾਰਿ) ਮਿਲ ਰਹੀ ਹੈ॥
Prof. Sahib Singhਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।

ਪਦ ਅਰਥ ਪਾਂਚ ਕੈ ਸੰਗਿ = ਪੰਜਾਂ ਦੇ ਨਾਲ। ਨਾਰਦ = {ਬ੍ਰਹਮਾ ਦੇ ਮਨ ਤੋਂ ਜੰਮੇ ਦਸ ਪੁੱਤਰਾਂ ਵਿਚੋਂ ਇਕ ਦਾ ਨਾਮ ਨਾਰਦ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪੁਆਉਣ ਦਾ ਇਸਨੂੰ ਸ਼ੌਕ ਸੀ} ਗਿਆਨ-ਇੰਦ੍ਰੇ ਜੋ ਮਾਇਆ ਦੇ ਪ੍ਰਭਾਵ ਵਿਚ ਆ ਕੇ ਮਨੁੱਖ ਦੇ ਆਤਮਕ ਜੀਵਨ ਵਿਚ ਗੜਬੜ ਪਾਂਦੇ ਹਨ। ਬਿਧ ਵਾਰਿ = {विध = penatration, ਵਿੰਨ੍ਹਣਾ} ਬਿਧ ਵਾਰੀ, ਵਿੰਨ੍ਹਣ ਵਾਲੀ, ਮਿਲੀ ਹੋਈ।

SikhNet (Spanish)y conserva una buena relación con los cinco órganos sensoriales además.

ਪਾਂਚ ਨਾਰਦ ਕੇ; ਮਿਟਵੇ ਫੂਟੇ ॥

paanch naarad ke; mittave footte |

Sant Singh KhalsaWhen the clay pot of these five passions bursts,
Manmohan SinghWhen the earthen vessels of the five evil passions burst,
Manmohan Singh (Punjabi)ਜਦ ਪੰਜੇ ਵਿਸ਼ੇ-ਵੇਗਾਂ ਦੇ ਮਿੱਟੀ ਦੇ ਭਾਂਡੇ ਟੁੱਟ ਜਾਂਦੇ ਹਨ,
Fareedkot Teekaਜਬ ਪੰਚ ਗਿਆਨ ਇੰਦ੍ਰਯੋਂ ਕੇ ਔ ਮਨ ਕੇ ਵਿਸੇ ਰੂਪ (ਮਿਟਵੇ) ਬਾਜੇ ਜਿਨ ਕੇ ਫੂਟੇ ਅਰਥਾਤ ਨਾਸ ਹੂਏ ਹੈਂ॥
Prof. Sahib Singhਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),

ਪਦ ਅਰਥ ਮਿਟਵੇ = ਮਿੱਟੀ ਦੇ ਭਾਂਡੇ। ਫੂਟੇ = ਟੁੱਟ ਗਏ।

SikhNet (Spanish)Cuando la relación con los cinco órganos sensoriales exploten,

ਕਹੁ ਕਬੀਰ; ਗੁਰ ਕਿਰਪਾ ਛੂਟੇ ॥੫॥੫॥੮॥

kahu kabeer; gur kirapaa chhootte |5|5|8|

Sant Singh Khalsathen, says Kabeer, by Guru's Mercy, one is released. ||5||5||8||
Manmohan Singhthen says Kabir, man is delivered by the Guru's grace.
Manmohan Singh (Punjabi)ਤਦ ਕਬੀਰ ਜੀ ਆਖਦੇ ਹਨ, ਇਨਸਾਨ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ ਸੋ ਪੁਰਸ ਸੰਸਾਰ ਬੰਧਨੋਂ ਸੇ ਗੁਰੋਂ ਕੀ ਕ੍ਰਿਪਾ ਸੇ ਛੂਟ ਗਏ ਹੈਂ॥੫॥੫॥੮॥☬ਸੰਤੋਂ ਸੇ ਬਿਨਾ ਨਾਮ ਕੀ ਪ੍ਰਾਪਤੀ ਔ ਮੋਖ ਕੀ ਸਿਧੀ ਮੇਂ ਦ੍ਰਿਸਟਾਂਤੋਂ ਕਰ ਨਿਜਮ ਦਿਖਾਵਤੇ ਹੈਂ:
Prof. Sahib Singh(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥
SikhNet (Spanish)Dice Kabir: Cuando se rompe la vasija de barro que contiene los cinco deseos, entonces uno es liberado por la Gracia del Guru.(5-5-8)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਜੈਸੇ ਮੰਦਰ ਮਹਿ; ਬਲਹਰ. ਨਾ ਠਾਹਰੈ ॥

jaise mandar meh; balahar. naa tthaaharai |

Sant Singh KhalsaAs the house will not stand when the supporting beams are removed from within it,
Manmohan SinghAs the house stays not, if the beams be removed from within it,
Manmohan Singh (Punjabi)ਜਿਸ ਤਰ੍ਹਾਂ ਘਰ ਨਹੀਂ ਠਹਿਰਦਾ, ਜੇਕਰ ਉਸ ਦੇ ਅੰਦਰੋਂ ਸ਼ਤੀਰ ਖਿੱਚ ਲਏ ਜਾਣ,
Fareedkot Teekaਜੈਸੇ ਮੰਦਰ ਕੇ ਬੀਚ ਸੇ ਵਲਾ ਅਰਥਾਤ ਮਧਕਾ ਸਤੀਰੁ ਖੈਂਚ ਲਈਏ ਤੌ ਮੰਦਰੁ ਵਲੇ ਬਿਨਾ ਨਹੀਂ ਠਹਿਰਤਾ॥
Prof. Sahib Singhਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,

ਪਦ ਅਰਥ ਮੰਦਰ = ਘਰ। ਬਲਹਰ = ਵਲਾ, ਸ਼ਤੀਰ। ਠਾਹਰੈ = ਟਿਕਦਾ।

SikhNet (Spanish)Si la casa no se sostiene sin pilares, entonces,

ਨਾਮ ਬਿਨਾ; ਕੈਸੇ ਪਾਰਿ ਉਤਰੈ ॥

naam binaa; kaise paar utarai |

Sant Singh Khalsajust so, without the Naam, the Name of the Lord, how can anyone be carried across?
Manmohan Singhso without the Lord's Name how can one ferry across?
Manmohan Singh (Punjabi)ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?
Fareedkot Teekaਤੈਸੇ ਨਾਮ ਬਿਨਾ ਇਹ ਜੀਵ ਕੈਸੇ ਪਾਰਿ ਉਤਰੇਗਾ, ਭਾਵ ਨਾਮ ਆਸਰਾ ਰੂਪ ਹੈ॥☬ਔਰ ਦ੍ਰਿਸਟਾਂਤ ਦੇਤੇ ਹੈਂ:
Prof. Sahib Singhਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।
SikhNet (Spanish)¿cómo puede uno ser llevado a través sin el Nombre del Señor?

ਕੁੰਭ ਬਿਨਾ; ਜਲੁ ਨਾ ਟੀਕਾਵੈ ॥

kunbh binaa; jal naa tteekaavai |

Sant Singh KhalsaWithout the pitcher, the water is not contained;
Manmohan SinghAs without pitcher the water is held not,
Manmohan Singh (Punjabi)ਜਿਸ ਤਰ੍ਹਾਂ ਖੜੇ ਦੇਬ ਬਗੈਰ ਪਾਣੀ ਨਹੀਂ ਠਹਿਰਦਾ,
Fareedkot Teekaਜੈਸੇ ਘੜੇ ਸੇ ਬਿਨਾ ਜਲ ਕੋ ਕੋਈ ਟਿਕਾਇ ਨਹੀਂ ਸਕਤਾ॥
Prof. Sahib Singhਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,

ਪਦ ਅਰਥ ਕੁੰਭ = ਘੜਾ।

SikhNet (Spanish)Sin la vasija, el agua no se contiene;

ਸਾਧੂ ਬਿਨੁ; ਐਸੇ ਅਬਗਤੁ ਜਾਵੈ ॥੧॥

saadhoo bin; aise abagat jaavai |1|

Sant Singh Khalsajust so, without the Holy Saint, the mortal departs in misery. ||1||
Manmohan Singhsimilarly without the saint, man departs in a wretched plight.
Manmohan Singh (Punjabi)ਇਸੇ ਤਰ੍ਹਾਂ ਹੀ ਸੰਤ ਦੇ ਬਗੈਰ ਇਨਸਾਨ ਬੁਰੀ ਹਾਲਤ ਵਿੱਚ ਟੁਰ ਜਾਂਦਾ ਹੈ।
Fareedkot Teekaਐਸੇ ਹੀ ਸੰਤੋਂ ਬਿਨਾ ਖੋਟੀ ਗਤੀ ਕੋ ਜਾਤਾ ਹੈ, ਭਾਵ ਸੇ ਸੰਤੋਂ ਬਿਨਾ ਨਾਮ ਕੀ ਪ੍ਰਾਪਤੀ ਨਹੀਂ, ਇਸ ਤੇ ਮੁਕਤ ਨਹੀਂ ਹੋਤਾ॥੧॥
Prof. Sahib Singhਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥

ਪਦ ਅਰਥ ਸਾਧੂ = ਗੁਰੂ। ਅਬਗਤੁ = ਅਵਗਤਾ ਗਤੀ ਤੋਂ ਬਿਨਾ, ਮੁਕਤੀ ਤੋਂ ਬਿਨਾ, ਭੈੜੇ ਹਾਲ ਹੀ ॥੧॥

SikhNet (Spanish)así, sin la Gracia de los Santos, uno se lamenta. (1)

ਜਾਰਉ ਤਿਸੈ; ਜੁ ਰਾਮੁ. ਨ ਚੇਤੈ ॥

jaarau tisai; ju raam. na chetai |

Sant Singh KhalsaOne who does not remember the Lord - let him burn;
Manmohan SinghBurn him who remembers not the Lord,
Manmohan Singh (Punjabi)ਉਸ ਨੂੰ ਸਾੜ ਸੁੱਟ ਜੋ ਸਾਹਿਬ ਨੂੰ ਯਾਦ ਨਹੀਂ ਕਰਦਾ,
Fareedkot Teekaਤਨ ਰੂਪ ਖੇਤ੍ਰ ਮੇਂ ਜਿਸ ਕਾ ਮਨ ਰਮਿਆ ਰਹਿਤਾ ਹੈ, ਭਾਵ ਸੋ ਜੋ ਦੇਹ ਅਭਿਮਾਨੀ ਹੈ। ਪੁਨਹ ਰਾਮ ਕੋ ਯਾਦ ਨਹੀਂ ਕਰਤਾ ਤਿਸ ਕੋ ਜਾਲ ਦੇਵੋ, ਭਾਵ ਤਿਸ ਕੋ ਤ੍ਯਾਗ ਦੇਵੋ॥
Prof. Sahib Singhਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,

ਪਦ ਅਰਥ ਜਾਰਉ = ਮੈਂ ਸਾੜ ਦਿਆਂ। ਤਿਸੈ = ਉਸ (ਨਾਮ ਨੂੰ)।

SikhNet (Spanish)Quemaría el cuerpo de aquél que no alaba al Señor

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥

tan man ramat rahai meh khetai |1| rahaau |

Sant Singh Khalsahis body and mind have remained absorbed in this field of the world. ||1||Pause||
Manmohan Singhand whose mind remains absorbed in his body field. Pause.
Manmohan Singh (Punjabi)ਅਤੇ ਜਿਸ ਦਾ ਚਿੱਤ ਉਸ ਦੀ ਦੇਹ ਦੀ ਪੈਲੀ ਅਦਰ ਹੀ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਵਾ ਮਨੁ ਜੋ ਸਰੀਰੁ ਕੀ ਪਾਲਨਾ ਮੇਂ ਲਗ ਰਹਾ ਹੈ ਔ ਰਾਮ ਕੋ ਸਿਮਰਤਾ ਨਹੀਂ ਤਿਸ ਮਨ ਕੋ ਜਲਾ ਦੇਵੋ, ਭਾਵ ਮੰਦ ਸੁਭਾਵ ਦੂਰ ਕਰੋ॥੧॥ ਰਹਾਉ ॥
Prof. Sahib Singhਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਤਨ ਮਨ = ਤਨੋਂ ਮਨੋਂ, ਪੂਰਨ ਤੌਰ ਤੇ। ਰਮਤ ਰਹੈ = ਮਾਣਦਾ ਰਹੇ। ਮਹਿ ਖੇਤੈ = ਖੇਤੈ ਮਹਿ, ਸਰੀਰ ਵਿਚ ਹੀ, ਸਰੀਰਕ ਭੋਗਾਂ ਵਿਚ ਹੀ ॥੧॥ ਰਹਾਉ ॥

SikhNet (Spanish)y a quien esté envuelto, en cuerpo y Alma, con su ego negativo. (1-Pausa)

ਜੈਸੇ ਹਲਹਰ ਬਿਨਾ; ਜਿਮੀ. ਨਹੀ ਬੋਈਐ ॥

jaise halahar binaa; jimee. nahee boeeai |

Sant Singh KhalsaWithout a farmer, the land is not planted;
Manmohan SinghAs without a plough-man, land is not sown,
Manmohan Singh (Punjabi)ਜਿਸ ਤਰ੍ਹਾਂ ਹਾਲੀ ਦੇ ਬਗੈਰ ਜ਼ਮੀਨ ਬੀਜੀ ਨਹੀਂ ਜਾਂਦੀ,
Fareedkot Teekaਜੈਸੇ ਹਲ ਔ (ਹਰ) ਜਲ ਤੇ ਬਿਨਾਂ ਜਿਮੀਂ ਨਹੀਂ ਬੀਜੀਤੀ॥
Prof. Sahib Singhਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,

ਪਦ ਅਰਥ ਹਲਹਰ = ਹਲਧਰ, ਕਿਸਾਨ। ਜਿਮੀ = ਭੋਇਂ, ਜ਼ਮੀਨ।

SikhNet (Spanish)Sin el granjero la tierra no es arada;

ਸੂਤ ਬਿਨਾ; ਕੈਸੇ ਮਣੀ ਪਰੋਈਐ ॥

soot binaa; kaise manee paroeeai |

Sant Singh Khalsawithout a thread, how can the beads be strung?
Manmohan Singhas beads can not be strung without a thread and a sans-loop,,
Manmohan Singh (Punjabi)ਜਿਸ ਤਰ੍ਹਾਂ ਧਾਗੇ ਦੇ ਬਾਝੋਂ ਮਣਕੇ ਕਿਸ ਤਰ੍ਹਾਂ ਪਰੋਤੇ ਜਾ ਸਕਦੇ ਹਨ,
Fareedkot Teekaਔ ਸੂਤ ਤੇ ਬਿਨਾ ਕੈਸੇ ਮਨਕਿਆਂ ਕੋ ਪਰੋਈਤਾ ਹੈ, ਭਾਵ ਨਹੀਂ ਪਰੋਈਤੇ ਹੈਂ॥
Prof. Sahib Singhਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।

ਪਦ ਅਰਥ ਮਣੀ = ਮਣਕੇ।

SikhNet (Spanish)sin el hilo, no se puede hacer el collar.

ਘੁੰਡੀ ਬਿਨੁ; ਕਿਆ ਗੰਠਿ ਚੜ੍ਹਾਈਐ ॥

ghunddee bin; kiaa gantth charrhaaeeai |

Sant Singh KhalsaWithout a loop, how can the knot be tied?
Manmohan Singhand a knot can not be fastened without twisting,
Manmohan Singh (Punjabi)ਤੇ ਜਿਸ ਤਰ੍ਹਾਂ ਮਰੋੜ ਦੇ ਬਿਨਾਂ ਗੰਢ ਕਿਵੇਂ ਦਿੱਤੀ ਜਾ ਸਕਦੀ ਹੈ,
Fareedkot Teekaਪੁਨਾ ਮਰੋੜੀ ਪਾਏ ਬਿਨਾਂ ਕੈਸੇ ਗੰਠ ਕੋ ਚੜਾਈਤਾ ਹੈ॥
Prof. Sahib Singhਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;

ਪਦ ਅਰਥ ਗੰਠਿ = ਗੰਢ।

SikhNet (Spanish)Sin torcer el hilo, no se puede hacer el nudo,

ਸਾਧੂ ਬਿਨੁ; ਤੈਸੇ ਅਬਗਤੁ ਜਾਈਐ ॥੨॥

saadhoo bin; taise abagat jaaeeai |2|

Sant Singh KhalsaJust so, without the Holy Saint, the mortal departs in misery. ||2||
Manmohan Singhwithout the saints' grace, man departs unemancipated.
Manmohan Singh (Punjabi)ਇਸੇ ਤਰ੍ਹਾਂ ਹੀ ਸੰਤ ਦੀ ਮਿਹਰ ਦੇ ਬਾਝੋਂ ਬੰਦਾ ਮੁਕਤੀ ਦੇ ਬਿਨਾ ਹੀ ਟੁਰ ਜਾਂਦਾ ਹੈ।
Fareedkot Teekaਤੈਸੇ ਹੀ ਸੰਤੋਂ ਬਿਨਾਂ ਮੁਕਤ ਸੇ ਹੀਨ ਹੋ ਕਰ ਖੋਟੀ ਗਤੀ ਕੋ ਜਾਈਤਾ ਹੈ॥੨॥
Prof. Sahib Singhਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥
SikhNet (Spanish)y sin la Gracia de los Santos, uno se lamenta. (2)

ਜੈਸੇ ਮਾਤ ਪਿਤਾ ਬਿਨੁ; ਬਾਲੁ. ਨ ਹੋਈ ॥

jaise maat pitaa bin; baal. na hoee |

Sant Singh KhalsaWithout a mother or father there is no child;
Manmohan SinghAs without mother and father, there can be no child,
Manmohan Singh (Punjabi)ਜਿਸ ਤਰ੍ਹਾਂ ਮਾਂ ਤੇ ਪਿਓ ਦੇ ਬਗੈਰ ਬੱਚਾ ਨਹੀਂ ਹੋ ਸਕਦਾ;
Fareedkot Teekaਜੈਸੇ ਮਾਤਾ ਪਿਤਾ ਕੇ ਮਿਲਾਪ ਬਿਨੁ ਬਾਲ ਨਹੀਂ ਪੈਦਾ ਹੋਤਾ॥
Prof. Sahib Singhਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,
SikhNet (Spanish)Sin el padre y la madre, no puede haber criatura;

ਬਿੰਬ ਬਿਨਾ; ਕੈਸੇ ਕਪਰੇ ਧੋਈ ॥

binb binaa; kaise kapare dhoee |

Sant Singh Khalsajust so, without water, how can the clothes be washed?
Manmohan Singhas the clothes can not be washed without water,
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਕਪੜੇ ਕਿਸ ਤਰ੍ਹਾਂ ਧੋਂਤੇ ਜਾ ਸਕਦੇ ਹਨ,
Fareedkot Teekaਔ ਜਲ ਸੇ ਬਿਨਾ ਕੈਸੇ ਕਪੜਿਓਂ ਕੋ ਧੋਵੇਗਾ ਅਰਥਾਤ ਨਹੀਂ ਧੋਵੇਗਾ॥
Prof. Sahib Singhਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,

ਪਦ ਅਰਥ ਬਿੰਬ = ਪਾਣੀ।

SikhNet (Spanish)sin agua uno no puede lavar su ropa manchada.

ਘੋਰ ਬਿਨਾ; ਕੈਸੇ ਅਸਵਾਰ ॥

ghor binaa; kaise asavaar |

Sant Singh KhalsaWithout a horse, how can there be a rider?
Manmohan Singhand one can not be a rider without a horse,
Manmohan Singh (Punjabi)ਤੇ ਜਿਸ ਤਰ੍ਹਾਂ ਘੋੜੇ ਦੇ ਬਗੈਰ ਬੰਦਾ ਘੋੜ-ਸਵਾਰ ਕਿਸ ਤਰ੍ਹਾਂ ਹੋ ਸਕਦਾ ਹੈ,
Fareedkot Teekaਪੁਨਹ ਘੋੜੇ ਸੇ ਬਿਨਾ ਕੈਸੇ ਅਸਵਾਰ ਹੋਵੈਗਾ?
Prof. Sahib Singhਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,

ਪਦ ਅਰਥ ਘੋਰ = ਘੋੜਾ।

SikhNet (Spanish)Sin un caballo, uno no puede llegar hasta su destino;

ਸਾਧੂ ਬਿਨੁ; ਨਾਹੀ ਦਰਵਾਰ ॥੩॥

saadhoo bin; naahee daravaar |3|

Sant Singh KhalsaWithout the Holy Saint, one cannot reach the Court of the Lord. ||3||
Manmohan Singhso without the saint's grace one can not reach the Lord's court.
Manmohan Singh (Punjabi)ਏਸੇ ਤਰ੍ਹਾਂ ਹੀ ਸੰਤ ਦੇ ਰਹਿਮਤ ਦੇ ਬਾਝੋਂ ਇਨਸਾਨ ਸੁਆਮੀ ਦੀ ਦਰਗਾਹ ਨੂੰ ਪੁੱਜ ਨਹੀਂ ਸਕਦਾ।
Fareedkot Teekaਤੈਸੇ ਸੰਤੋਂ ਬਿਨਾ (ਦਰਵਾਰ) ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥੩॥
Prof. Sahib Singhਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥

ਪਦ ਅਰਥ ਦਰਵਾਰ = ਪ੍ਰਭੂ ਦਾ ਦਰ ॥੩॥

SikhNet (Spanish)sin la Gracia de los Santos uno no puede encontrar la Corte del Señor. (3)

ਜੈਸੇ ਬਾਜੇ ਬਿਨੁ; ਨਹੀ ਲੀਜੈ ਫੇਰੀ ॥

jaise baaje bin; nahee leejai feree |

Sant Singh KhalsaJust as without music, there is no dancing,
Manmohan SinghAs without music there can be no dancing,
Manmohan Singh (Punjabi)ਜਿਸ ਤਰ੍ਹਾਂ ਸੁਰ-ਤਾਲ ਦੇ ਬਗੈਰ ਨਾਚ ਨਹੀਂ ਹੋ ਸਕਦਾ,
Fareedkot Teekaਜੈਸੇ ਬਾਜੇ ਸੇ ਬਿਨਾ ਨਾਚ ਕੀ ਫੇਰੀ ਨਹੀਂ ਲਈ ਜਾਤੀ, ਭਾਵ ਸੇ ਵਾਜੇ ਮੇਂ ਚਿਤ ਇਕਾਗ੍ਰ ਹੋਤਾ ਹੈ, ਤੈਸੇ ਗੁਰ ਉਪਦੇਸ ਬਿਨਾਂ ਮੁਕਤ ਨਹੀਂ॥
Prof. Sahib Singhਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,

ਪਦ ਅਰਥ ਨਹੀ ਲੀਜੈ ਫੇਰੀ = ਨਾਚ ਨਹੀਂ ਹੋ ਸਕਦਾ।

SikhNet (Spanish)Sin música, no hay baile;

ਖਸਮਿ ਦੁਹਾਗਨਿ ਤਜਿ; ਅਉਹੇਰੀ ॥

khasam duhaagan taj; aauheree |

Sant Singh Khalsathe bride rejected by her husband is dishonored.
Manmohan Singhso rejected by the Spouse, the unchaste bride is dishonoured.
Manmohan Singh (Punjabi)ਇਸ ਤਰ੍ਹਾਂ ਹੀ ਕੰਤ ਦੀ ਛੱਡੀ ਹੋਈ ਅਪਵਿੱਤਰ ਪਤਨੀ ਬੇਇੱਜ਼ਤ ਹੁੰਦੀ ਹੈ।
Fareedkot Teekaਜੈਸੇ ਛੁਟੜ ਇਸਤ੍ਰੀ ਖਸਮ ਕੋ ਛੋਡ ਕਰ (ਅਉ) ਔਰ ਪੁਰਸ ਕੋ ਵਿਸੇ ਭਾਵਨਾਂ ਸੇ ਦੇਖਤੀ ਹੈ, ਤੈਸੇ ਅਗ੍ਯਾਨੀ ਗੁਰ ਪਰਮੇਸ੍ਵਰ ਸੇ ਬੇਮੁਖ ਹੈਂ॥
Prof. Sahib Singh(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।

ਪਦ ਅਰਥ ਖਸਮਿ = ਖਸਮ ਨੇ। ਅਉਹੇਰੀ = {Skt. अवहेलित Disregarded, rejected ਦੁਰਕਾਰ ਦਿੱਤੀ।

SikhNet (Spanish)rechazado por el Esposo Eterno, uno es maldecido.

ਕਹੈ ਕਬੀਰੁ; ਏਕੈ ਕਰਿ ਕਰਨਾ ॥

kahai kabeer; ekai kar karanaa |

Sant Singh KhalsaSays Kabeer, do this one thing:
Manmohan SinghSays Kabir, do thou but one thing,
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਕੇਵਲ ਇਕ ਕੰਮ ਹੀ ਕਰ,
Fareedkot Teekaਤੈਸੇ ਹੀ ਸ੍ਰੀ ਕਬੀਰ ਜੀ ਕਹਤੇ ਹੈਂ: ਜੋ ਏਕੁ ਪਰਮੇਸ੍ਵਰ (ਕਰਨਾ) ਕਿਰਪਾ ਕਰੇ॥
Prof. Sahib Singhਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,

ਪਦ ਅਰਥ ਕਰਨਾ = ਕਰਨ-ਯੋਗ ਕੰਮ।

SikhNet (Spanish)Dice Kabir, conviertete en Gurmukj

ਗੁਰਮੁਖਿ ਹੋਇ; ਬਹੁਰਿ. ਨਹੀ ਮਰਨਾ ॥੪॥੬॥੯॥

guramukh hoe; bahur. nahee maranaa |4|6|9|

Sant Singh Khalsabecome Gurmukh, and you shall never die again. ||4||6||9||
Manmohan Singhbecome thou resigned to Guru's will, thus thou shalt not die again.
Manmohan Singh (Punjabi)ਤੂੰ ਗੁਰਾਂ ਦੀ ਰਜ਼ਾ ਦਾ ਅਨੁਸਾਰੀ ਹੋ ਜਾ, ਇੰਜ ਤੂੰ ਮੁੜ ਕੇ ਮਰੇਂਗਾ ਨਹੀਂ।
Fareedkot Teekaਗੁਰ ਉਪਦੇਸ਼ ਧਾਰਨ ਕਰ ਗੁਰੋਂ ਦੁਆਰੇ ਚਿਤ ਬ੍ਰਿਤੀ ਇਕਾਗਰ ਹੋਵੈ, ਤੌ ਬਹੁਰੋ ਮਰਨਾ ਨਾ ਹੋਵੈ॥੪॥੬॥੯॥☬ਜਬ ਕਬੀਰ ਜੀ ਨੇ ਅਪਨੀ ਬੇਟੀ ਕਮਾਲੀ ਕੇ ਸਾਥ ਚੋਰ ਸੁਆਇਆ ਤਬ ਲੋਕੋਂ ਨੇ ਬਹੁਤ ਝਗੜਾ ਕੀਆ ਕਿ ਤੂੰ ਤੋ ਕੂਟਨ ਹੈਂ ਅਰਥਾਤ ਭੇਟੂ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥

ਪਦ ਅਰਥ ਬਹੁਰਿ = ਮੁੜ, ਫਿਰ ॥੪॥੬॥੯॥

SikhNet (Spanish)y así por la Gracia del Guru no morirás otra vez. (4-6-9)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਕੂਟਨੁ ਸੋਇ; ਜੁ ਮਨ ਕਉ ਕੂਟੈ ॥

koottan soe; ju man kau koottai |

Sant Singh KhalsaHe alone is a pimp, who pounds down his mind.
Manmohan SinghHe alone is a bawd, who chastens his mind.
Manmohan Singh (Punjabi)ਕੇਵਲ ਉਹ ਹੀ ਦਲਾ ਹੈ, ਜੋ ਆਪਣੇ ਮਨੂਏ ਨੂੰ ਕੁੱਟ ਕੇ ਠੀਕ ਕਰਦਾ ਹੈ।
Fareedkot Teekaਕੂਟਨਿ ਤੌ ਸੋਇ ਕਹੀਤਾ ਹੈ, ਜੋ ਮਨ ਕੌ ਕੂਟਤਾ ਹੈ॥
Prof. Sahib Singh(ਤੁਸੀ 'ਕੂਟਨ' ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,

ਪਦ ਅਰਥ ਕੂਟਨੁ = {Skt. ਕੂਟ=ਕੂੜ, ਠੱਗੀ, ਫ਼ਰੇਬ} ਠੱਗ, ਫ਼ਰੇਬੀ, ਦੱਲਾ; (੨) ਕੁੱਟਣ ਵਾਲਾ।

SikhNet (Spanish)El verdadero controlador de prostitutas es aquél que controla y disciplina su mente, quien disciplina su mente

ਮਨ ਕੂਟੈ; ਤਉ ਜਮ ਤੇ ਛੂਟੈ ॥

man koottai; tau jam te chhoottai |

Sant Singh KhalsaPounding down his mind, he escapes from the Messenger of Death.
Manmohan SinghIf man disciplines his mind, then escapes he from the death's courier.
Manmohan Singh (Punjabi)ਜੇਕਰ ਇਨਸਾਨ ਆਪਣੇ ਮਨੂਏ ਨੂੰ ਸੁਧਾਰ ਲਵੇ, ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਕਿਉਂਕਿ ਜੋ ਮਨ ਕੋ ਕੂਟੈ ਤੌ ਇਹ ਜੀਵ ਜਮ ਤੇ ਛੂਟਤਾ ਹੈ॥
Prof. Sahib Singhਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।

ਪਦ ਅਰਥ ਛੂਟੈ = ਬਚ ਜਾਂਦਾ ਹੈ।

SikhNet (Spanish)es liberado de las garras de la muerte

ਕੁਟਿ ਕੁਟਿ ਮਨੁ; ਕਸਵਟੀ ਲਾਵੈ ॥

kutt kutt man; kasavattee laavai |

Sant Singh KhalsaPounding and beating his mind, he puts it to the test;
Manmohan SinghOne who by beating and thrashing his mind applies to it the touch-stone of the Lord's love,
Manmohan Singh (Punjabi)ਜੋ ਆਪਣੇ ਮਨੂਏ ਨੂੰ ਮਾਰ ਕੁੱਟ ਕੇ, ਇਸ ਨੂੰ ਪ੍ਰਭੂ ਦੀ ਪ੍ਰੀਤ ਦੀ ਕਸੌਟੀ ਤੇ ਚਾੜ੍ਹਦਾ ਹੈ,
Fareedkot Teekaਔ ਮਨ ਕੌ ਕੁਟ ਕੁਟ ਕੇ ਸਤਸੰਗ ਰੂਪ ਕਸਵਟੀ ਪਰ ਜਬ ਲਾਵੇ, ਭਾਵ ਸੁਧ ਕਰੇ॥
Prof. Sahib Singhਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;

ਪਦ ਅਰਥ ਕਸਵਟੀ ਲਾਵੈ = ਪਰਖਦਾ ਰਹੇ, ਪੜਤਾਲ ਕਰਦਾ ਰਹੇ।

SikhNet (Spanish)como el oro, la pone a prueba,

ਸੋ ਕੂਟਨੁ; ਮੁਕਤਿ ਬਹੁ ਪਾਵੈ ॥੧॥

so koottan; mukat bahu paavai |1|

Sant Singh Khalsasuch a pimp attains total liberation. ||1||
Manmohan Singhthat pander obtains perfect salvation.
Manmohan Singh (Punjabi)ਉਹ ਭੜੂਆ ਪੂਰਨ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸੋ ਕੂਟਨੇਹਾਰਾ ਤਬ ਬਹੁਤ ਮੁਕਤੀਓਂ ਕੋ ਪਾਇ ਲੇਤਾ ਹੈ। ਭਾਵ ਸੇ ਸਲੋਕ ਸਮੀਪ ਸਰੂਪ ਸੁਜੁਜ ਪੁਨਹ ਕੇਵਲ ਇਨ ਪੰਚ ਪ੍ਰਕਾਰ ਕੀ ਮੁਕਤੀ ਕੋ ਪਾਵਤਾ ਹੈ, (ਬਹੁ) ਕੂਟਨੇ ਵਾਲਾ ਪੁਰਖ ਮੁਕਤਿ ਕੋ ਪਾਇ ਲੇਤਾ ਹੈ॥੧॥
Prof. Sahib Singhਉਹ (ਆਪਣੇ ਮਨ ਨੂੰ ਕੁੱਟਣ ਵਾਲਾ) 'ਕੂਟਨ' ਮੁਕਤੀ ਹਾਸਲ ਕਰ ਲੈਂਦਾ ਹੈ ॥੧॥
SikhNet (Spanish)tal ser obtiene la liberación.(1)

ਕੂਟਨੁ ਕਿਸੈ ਕਹਹੁ; ਸੰਸਾਰ ॥

koottan kisai kahahu; sansaar |

Sant Singh KhalsaWho is called a pimp in this world?
Manmohan SinghIn this world, whom do you call a procurer?
Manmohan Singh (Punjabi)ਇਸ ਜਹਾਨ ਅੰਦਰ ਤੁਸੀਂ ਕਿਸ ਨੂੰ ਦਲਾ ਆਖਦੇ ਹੋ?
Fareedkot Teekaਹੇ ਸੰਸਾਰੀ ਲੋਕੋ! ਤੁਮ ਕੂਟਨ ਕਿਸ ਕੋ ਕਹਤੇ ਹੋ॥
Prof. Sahib Singhਹੇ ਜਗਤ ਦੇ ਲੋਕੋ! ਤੁਸੀ 'ਕੂਟਨ' ਕਿਸ ਨੂੰ ਆਖਦੇ ਹੋ?

ਪਦ ਅਰਥ ਸੰਸਾਰ = ਹੇ ਸੰਸਾਰ! ਹੇ ਲੋਕੋ!

SikhNet (Spanish)¿Quién es controlador de prostitutas en este mundo?

ਸਗਲ ਬੋਲਨ ਕੇ ਮਾਹਿ; ਬੀਚਾਰ ॥੧॥ ਰਹਾਉ ॥

sagal bolan ke maeh; beechaar |1| rahaau |

Sant Singh KhalsaIn all speech, one must carefully consider. ||1||Pause||
Manmohan SinghIn everything that is spoken, discrimination ought to be used. Pause.
Manmohan Singh (Punjabi)ਹਰ ਇਕ ਗੱਲਬਾਤ ਜੋ ਕਹੀ ਜਾਂਦੀ ਹੈ, ਵਿੱਚ ਵਿਸ਼ੇਸ਼ ਸੋਚ ਵਿਚਾਰ ਕਰਨੀ ਉਚਿਤ ਹੈ। ਠਹਿਰਾਉ।
Fareedkot Teekaਸਗਲ ਬੋਲੀਓਂ ਮੇਂ ਬੀਚਾਰੁ ਅਰਥ ਹੈ॥੧॥ ਰਹਾਉ ॥☬ਇਹ ਸੁਨ ਕੇ ਪੁਨਹ ਕਹਤੇ ਹੈਂ: ਦੇਖੋ ਕੈਸੇ ਨਾਚਤਾ ਹੈ, ਭਲੀ ਕਹੀ ਕੋ ਬੁਰੀ ਮਾਨਤਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥

ਪਦ ਅਰਥ ਬੀਚਾਰ = ਅਰਥ, ਭਾਵ, ਵੱਖੋ-ਵੱਖ ਭਾਵ ॥੧॥ ਰਹਾਉ ॥

SikhNet (Spanish)En el hablar de uno, entre palabra y palabra, uno debe meditar y considerar.(1-Pausa)

ਨਾਚਨੁ ਸੋਇ; ਜੁ ਮਨ ਸਿਉ ਨਾਚੈ ॥

naachan soe; ju man siau naachai |

Sant Singh KhalsaHe alone is a dancer, who dances with his mind.
Manmohan Singhhe alone is the dancer who dances with his mind.
Manmohan Singh (Punjabi)ਕੇਵਲ ਉਹ ਹੀ ਨਚਾਰ ਹੈ ਜੋ ਆਪਣੇ ਮਨੂਏ ਨਾਲ ਨੱਚਦਾ ਹੈ।
Fareedkot Teeka(ਨਾਚਨੁ) ਨਾਚਨੇ ਵਾਲਾ, ਭਾਵ ਕੰਜਰ ਤੋ ਸੋਇ ਹੈ, ਜੋ ਮਨ ਕੇ ਸਾਥ ਨਾਚੇ, ਭਾਵ ਮਨ ਕਰ ਪਰਮੇਸ੍ਵਰ ਕਾ ਨਿਰਨਾ ਕਰੇ॥
Prof. Sahib Singh(ਤੁਸੀ 'ਨਾਚਨ' ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) 'ਨਾਚਨ' ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,

ਪਦ ਅਰਥ ਨਾਚਨੁ = {Skt. नर्तक A dancer.} ਕੰਜਰ। ਮਨ ਸਿਉ = ਮਨ ਦੀ ਰਾਹੀਂ; ਮਨ ਨਾਲ।

SikhNet (Spanish)El verdadero bailarín es aquél que baila con su mente despierta,

ਝੂਠਿ ਨ ਪਤੀਐ; ਪਰਚੈ ਸਾਚੈ ॥

jhootth na pateeai; parachai saachai |

Sant Singh KhalsaThe Lord is not satisfied with falsehood; He is pleased only with Truth.
Manmohan SinghThe Lord is satisfied not with falsehood, but is pleased through truth alone.
Manmohan Singh (Punjabi)ਪ੍ਰਭੂ ਕੂੜ ਨਾਲ ਪਤਿਆਇਆ ਨਹੀਂ ਜਾਂਦਾ, ਪ੍ਰੰਤੂ ਕੇਵਲ ਸੱਚ ਦੇ ਰਾਹੀਂ ਪਰਸੰਨ ਹੁੰਦਾ ਹੈ।
Fareedkot Teekaਪੁਨਾ ਝੂਠੇ ਪ੍ਰਪੰਚ ਮੇਂ ਨਾ ਪ੍ਰਤੀਤ ਕਰੇ ਔਰ ਸਚੇ ਪਰਮੇਸ੍ਵਰ ਮੇਂ ਪਰਚ ਰਹੇ॥
Prof. Sahib Singhਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,

ਪਦ ਅਰਥ ਝੂਠਿ = ਝੂਠ ਵਿਚ। ਪਤੀਐ = ਪਰਚੈ, ਪਰਚਦਾ, ਪਤੀਜਦਾ।

SikhNet (Spanish)pues el Señor no es complacido con falsedades, sino sólo con la Verdad.

ਇਸੁ ਮਨ ਆਗੇ; ਪੂਰੈ ਤਾਲ ॥

eis man aage; poorai taal |

Sant Singh KhalsaSo play the beat of the drum in the mind.
Manmohan SinghWith this soul of his, the dancer should beat time before the Lord.
Manmohan Singh (Punjabi)ਆਪਣੀ ਇਸ ਆਤਮਾ ਨਾਲ ਨਚਾਰ ਨੂੰ ਸੁਆਮੀ ਮੂਹਰੇ ਸੁਰਤਾਲ ਮੇਲਣਾ ਉਚਿਤ ਹੈ।
Fareedkot Teekaਇਸ ਮਨ ਕਰ ਕੇ ਪਰਮੇਸਰ ਕੇ ਆਗੇ ਤਾਲ ਪੂਰੇ, ਭਾਵ ਸੇ ਮਨੋ ਮਈ ਉਪਾਸਨਾ ਕਰ ਭਗਵੰਤ ਕੋ ਪ੍ਰਸੰਨ ਕਰੇ॥
Prof. Sahib Singhਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;

ਪਦ ਅਰਥ ਪੂਰੈ ਤਾਲ = ਤਾਲ ਪੂਰਦਾ ਹੈ, ਨੱਚਣ ਵਿਚ ਸਹਾਇਤਾ ਕਰਨ ਲਈ ਤਾਲ ਦੇਂਦਾ ਹੈ, ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ।

SikhNet (Spanish)Si con tal mente iluminada uno realiza pasos graciosos,

ਇਸੁ ਨਾਚਨ ਕੇ; ਮਨ ਰਖਵਾਲ ॥੨॥

eis naachan ke; man rakhavaal |2|

Sant Singh KhalsaThe Lord is the Protector of the dancer with such a mind. ||2||
Manmohan SinghOf such a dancer's soul, the Lord Himself is the Preserver.
Manmohan Singh (Punjabi)ਇਹੋ ਜਿਹੇ ਨੱਚਣ ਵਾਲੇ ਦੀ ਆਤਮਾ ਦਾ ਸੁਆਮੀ ਖੁਦ ਹੀ ਰੱਖਿਆ ਕਰਨ ਵਾਲਾ ਹੈ।
Fareedkot Teekaਐਸੀ ਨਿਰਤ ਕਰਨੇ ਵਾਲੇ ਕੇ ਮਨ ਕਾ ਪਰਮੇਸ੍ਵਰ ਰਾਖਾ ਹੈ॥੨॥☬ਪੁਨਹ ਕਹਿਤੇ ਹੈਂ: ਕਿ ਦੇਖੋ ਕੈਸਾ ਬਜਾਰੀ ਹੈ। ਬਾਜਾਰੀ ਨਾਮ ਮਸਕਰੇ ਕਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਅਜਿਹੇ 'ਨਾਚਨ' ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥

ਪਦ ਅਰਥ ਮਨ = ਮਨ ਦਾ ॥੨॥

SikhNet (Spanish)entonces el Señor Mismo se convierte en el Protector de tal bailarín. (2)

ਬਜਾਰੀ ਸੋ; ਜੁ ਬਜਾਰਹਿ ਸੋਧੈ ॥

bajaaree so; ju bajaareh sodhai |

Sant Singh KhalsaShe alone is a street-dancer, who cleanses her body-street,
Manmohan SinghHe alone is a street-dancer, who cleanses his body street,
Manmohan Singh (Punjabi)ਕੇਵਲ ਉਹ ਹੀ ਬਜ਼ਾਰ ਦਾ ਨਚਾਰ ਹੈ ਜੋ ਆਪਣੀ ਦੇਹ ਦੇ ਬਜ਼ਾਰ ਨੂੰ ਸਾਫ ਕਰਦਾ ਹੈ,
Fareedkot Teekaਹੇ ਭਾਈ! ਬਾਜਾਰੀ ਵਹੁ ਹੈ, ਜੋ ਇੰਦ੍ਰਯੋਂ ਕੇ ਸੰਬੂਹ ਰੂਪ ਬਜਾਰ ਕੋ ਸੋਧੇ ਅਰਥਾਤ ਸਾਫ ਰਖੇ॥
Prof. Sahib Singh(ਤੁਸੀ 'ਬਜਾਰੀ' ਮਸ਼ਕਰੇ ਨੂੰ ਆਖਦੇ ਹੋ, ਪਰ) 'ਬਜਾਰੀ' ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,

ਪਦ ਅਰਥ ਬਜਾਰੀ = ਬਜ਼ਾਰਾਂ ਵਿਚ ਫਿਰਨ ਵਾਲਾ, ਮਸ਼ਕਰਾ। ਬਜਾਰਹਿ = ਸਰੀਰ-ਰੂਪ ਬਜ਼ਾਰ ਨੂੰ।

SikhNet (Spanish)Una bailarina profesional es la que con su cuerpo baila por toda la calle

ਪਾਂਚ ਪਲੀਤਹ ਕਉ; ਪਰਬੋਧੈ ॥

paanch paleetah kau; parabodhai |

Sant Singh Khalsaand educates the five passions.
Manmohan Singhand instructs his five evil passions.
Manmohan Singh (Punjabi)ਅਤੇ ਆਪਣੇ ਪੰਜੇ ਮੰਦੇ ਵਿਸ਼ੇ-ਵੇਗਾਂ ਨੂੰ ਸਿੱਖ-ਮਤ ਦਿੰਦਾ ਹੈ।
Fareedkot Teekaਕਾਮ ਆਦੀ ਜੋ ਪੰਚ (ਪਲੀਤਹ) ਅਪਵਿਤ੍ਰ ਹੈਂ ਤਿਨ ਕੋ ਉਪਦੇਸ਼ ਦੇ ਕਰ ਵਰਜੇ ਵਾ ਬਜਾਰ ਅੰਤਹਕਰਣ ਕੌ ਸੁਧ ਕਰੇ। ਆਪ ਇੰਦ੍ਰੈ ਜੋ ਅਸੁਧੁ ਹੈਂ ਤਿਨ ਕੋ ਪ੍ਰਬੋਧ ਕਰੇ, ਭਾਵ ਸੁਭ ਮਾਰਗ ਮੇਂ ਚਲਾਵੈ॥
Prof. Sahib Singhਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,

ਪਦ ਅਰਥ ਪਾਂਚ ਪਲੀਤਾ = ਪੰਜ ਅਪਵਿੱਤਰ ਹੋਏ ਇੰਦ੍ਰਿਆਂ ਨੂੰ। ਪਰਬੋਧੈ = ਜਗਾਉਂਦਾ ਹੈ।

SikhNet (Spanish)e instruye sabiamente a las cinco pasiones,

ਨਉ ਨਾਇਕ ਕੀ; ਭਗਤਿ ਪਛਾਨੈ ॥

nau naaeik kee; bhagat pachhaanai |

Sant Singh KhalsaShe who embraces devotional worship for the Lord
Manmohan SinghHe who embraces the devotional service of the Lord of nine continents,
Manmohan Singh (Punjabi)ਜੋ ਨੌਆਂ ਮਹਾਂਦੀਪਾਂ ਦੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਧਾਰਨ ਕਰਦਾ ਹੈ,
Fareedkot Teekaਸਰਬ ਕਾ ਜੋ ਪਤੀ ਪਰਮੇਸ੍ਵਰ ਹੈ ਤਿਸ ਕੀ ਨੌਧਾ ਭਗਤੀ ਪਛਾਣੇ, ਭਾਵ ਭਗਤੀ ਕਰੇ॥
Prof. Sahib Singhਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;

ਪਦ ਅਰਥ ਨਉ ਨਾਇਕ = ਨੌ ਖੰਡ ਪ੍ਰਿਥਵੀ ਦੇ ਮਾਲਕ।

SikhNet (Spanish)pero está despierta, con su Devoción a su Maestro,

ਸੋ ਬਾਜਾਰੀ; ਹਮ. ਗੁਰ ਮਾਨੇ ॥੩॥

so baajaaree; ham. gur maane |3|

Sant Singh Khalsa- I accept such a street-dancer as my Guru. ||3||
Manmohan Singhthat buffoon I accept as my Guru.
Manmohan Singh (Punjabi)ਉਸ ਮਸਖਰੇ ਨੂੰ ਮੈਂ ਆਪਣਾ ਗੁਰੂ ਸਵੀਕਾਰ ਕਰਦਾ ਹਾਂ।
Fareedkot Teekaਸੋ ਤਿਸ ਬਜਾਰੀ ਕੋ ਤੌ ਹਮ ਗੁਰੂ ਮਾਨਤੇ ਹੈਂ॥੩॥☬ਤਬ ਐਸੇ ਕਹਤੇ ਭਏ: ਕਿ ਇਹ ਤਸਕਰ ਹੈ ਕਿਉਂਕਿ ਤਸਕਰੋਂ ਸਾਥ ਮਿਲਾ ਰਹਿਤਾ ਹੈ। ਜੋ ਤਸਕਰ ਨਾਮ ਚੋਰ ਕਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਅਸੀਂ ਅਜਿਹੇ 'ਬਜਾਰੀ' ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥

ਪਦ ਅਰਥ ਹਮ = ਅਸੀਂ, ਮੈਂ ॥੩॥

SikhNet (Spanish)de los nueve órganos sensoriales. Sí, a tal bailarina la veo como mi Guru. (3)

ਤਸਕਰੁ ਸੋਇ; ਜਿ ਤਾਤਿ. ਨ ਕਰੈ ॥

tasakar soe; ji taat. na karai |

Sant Singh KhalsaHe alone is a thief, who is above envy,
Manmohan SinghA thief is he, who harbours not envy,
Manmohan Singh (Punjabi)ਚੋਰ ਉਹ ਹੈ ਜੋ ਈਰਖਾ ਨਹੀਂ ਕਰਦਾ,
Fareedkot Teekaਤਸਕਰ ਤੋ ਸੋਇ ਹੈ, ਜੋ ਕਿਸੀ ਕੀ (ਤਾਤਿ) ਚਾਹ ਨਾ ਕਰੇ ਵਾ ਨਿੰਦਾ ਨ ਕਰੇ॥
Prof. Sahib Singh(ਤੁਸੀ 'ਤਸਕਰ' ਚੋਰ ਨੂੰ ਆਖਦੇ ਹੋ, ਪਰ) 'ਤਸਕਰ' ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,

ਪਦ ਅਰਥ ਤਸਕਰੁ = ਚੋਰ। ਤਾਤਿ = ਈਰਖਾ।

SikhNet (Spanish)Un verdadero ladrón es aquél que no roba a nadie más que a su propia maldad

ਇੰਦ੍ਰੀ ਕੈ ਜਤਨਿ; ਨਾਮੁ ਉਚਰੈ ॥

eindree kai jatan; naam ucharai |

Sant Singh Khalsaand who uses his sense organs to chant the Lord's Name.
Manmohan Singhand who with the effort of his sense-organs utters the Lord's Name.
Manmohan Singh (Punjabi)ਅਤੇ ਜੋ ਆਪਣੇ ਗਿਆਨ-ਇੰਦ੍ਰਿਆਂ ਦੇ ਉਪਰਾਲੇ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਇੰਦ੍ਰਯੋਂ ਕੇ ਰੋਕਨੇ ਕਾ ਜਤਨ ਕਰ ਕੇ ਭਗਵਤ ਨਾਮ ਕੋ ਉਚਰੇ॥
Prof. Sahib Singhਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।

ਪਦ ਅਰਥ ਇੰਦ੍ਰੀ ਕੈ ਜਤਨਿ = ਇੰਦ੍ਰੀ ਨੂੰ ਵੱਸ ਕਰਨ ਦੇ ਜਤਨ ਨਾਲ, ਇੰਦ੍ਰੀ ਨੂੰ ਵੱਸ ਕਰ ਕੇ।

SikhNet (Spanish)y juntando todas sus facultades, repite el Nombre del Señor.

ਕਹੁ ਕਬੀਰ; ਹਮ ਐਸੇ ਲਖਨ ॥

kahu kabeer; ham aise lakhan |

Sant Singh KhalsaSays Kabeer, these are the qualities of the one
Manmohan SinghSays Kabir, I have so realised the qualities that,
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ ਕਿ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਨੇ ਇਹ ਜਾਨਾ ਹੈ ਜਿਨੋਂ ਮੇਂ ਐਸੇ ਲਛਨ ਹੈਂ॥
Prof. Sahib Singhਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,
SikhNet (Spanish)Dice Kabir, esas son las características

ਧੰਨੁ ਗੁਰਦੇਵ; ਅਤਿ ਰੂਪ ਬਿਚਖਨ ॥੪॥੭॥੧੦॥

dhan guradev; at roop bichakhan |4|7|10|

Sant Singh KhalsaI know as my Blessed Divine Guru, who is the most beautiful and wise. ||4||7||10||
Manmohan Singhvery beauteous and wise is my Guru, God.
Manmohan Singh (Punjabi)ਮੁਬਾਰਕ ਪਰਮ ਸੁੰਦਰ ਅਤੇ ਸਿਆਣਾ ਹੈ ਮੇਰਾ ਗੁਰੂ-ਪਰਮੇਸ਼ਰ।
Fareedkot Teekaਸੋ ਅਤੀ ਚਤਰ ਸਰੂਪ ਹਮਾਰੇ ਗੁਰ ਦੇਵ ਧੰਨ ਹੈਂ; ਵਾ ਜਿਨੋਂ ਕੀ ਕ੍ਰਿਪਾ ਕਰ ਹਮਾਰੇ ਮੇਂ ਐਸੇ ਪੂਰਬਉਕਤ ਲਛਨ ਹੂਏ ਹੈਂ, ਸੋ ਗੁਰੂ ਧੰਨ੍ਯ ਹੈਂ। ਐਸੇ ਸੁਨ ਕਰ ਲੋਕ ਸ਼ਰਿਮੰਦੇ ਹੋ ਕੇ ਜਾਤੇ ਰਹੇ॥੪॥੭॥੧੦॥☬ਕੋਈ ਪਖੰਡੀ ਅੰਨ ਕੋ ਤਿਆਗ ਰਹਿਆ ਥਾ ਤਿਸ ਕੇ ਪਰਥਾਇ ਕਬੀਰ ਜੀ ਕਹਿਤੇ ਹੈਂ:
Prof. Sahib Singhਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥

ਪਦ ਅਰਥ ਬਿਚਖਨ = ਸਿਆਣਾ ॥੪॥੭॥੧੦॥

* ਨੋਟ: ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਵਾਲੇ ਲੋਕ ਕਬੀਰ ਜੀ ਤੋਂ ਨਫ਼ਰਤ ਕਰਨ ਤੇ ਉਹਨਾਂ ਨੂੰ ਕੋਝੇ ਨਾਵਾਂ ਨਾਲ ਯਾਦ ਕਰਨ। ਪਰ ਕਬੀਰ ਜੀ ਉੱਤੇ ਕਿਸੇ ਦੀ ਈਰਖਾ ਦਾ ਅਸਰ ਨਹੀਂ ਹੁੰਦਾ।

SikhNet (Spanish)que hacen de mi Bendito y Divino Guru, el más Bello y Sabio. (4-7-10)

Open this shabad →

Ang 872 of 1430