ੴ

ਸਿੱਖਬਾਣੀ · SikhBani

ਗੁਰ ਕੇ ਚਰਨ ਕਮਲ ਨਮਸਕਾਰਿ ॥

gur ke charan kamal namasakaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 865, 866 · 19 lines
Translations

ਗੋਂਡ ਮਹਲਾ ੫ ॥

gondd mahalaa 5 | Ang 865

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਗੁਰ ਕੇ ਚਰਨ ਕਮਲ ਨਮਸਕਾਰਿ ॥

gur ke charan kamal namasakaar | Ang 866

Sant Singh KhalsaBow in humility to the lotus feet of the Guru.
Manmohan SinghMake thou obeisance unto the Guru's lotus feet,
Manmohan Singh (Punjabi)ਤੂੰ ਗੁਰਾਂ ਦੇ ਕੰਵਲ ਪੈਰਾਂ ਨੂੰ ਪ੍ਰਣਾਮ ਕਰ,
Prof. Sahib Singhਹੇ ਭਾਈ! (ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ।

ਪਦ ਅਰਥ ਨਮਸਕਾਰਿ = ਸਿਰ ਨਿਵਾ, ਪ੍ਰਣਾਮ ਕਰ।

SikhNet (Spanish)Póstrate en Reverencia a los Pies del Loto del Guru

ਕਾਮੁ ਕ੍ਰੋਧੁ; ਇਸੁ ਤਨ ਤੇ ਮਾਰਿ ॥

kaam krodh; is tan te maar | Ang 866

Sant Singh KhalsaEliminate sexual desire and anger from this body.
Manmohan Singhand eradicate from this body thy lust and wrath.
Manmohan Singh (Punjabi)ਅਤੇ ਇਸ ਦੇਹ ਵਿਚੋਂ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਨਾਸ ਕਰ ਦੇ।
Fareedkot Teekaਹੇ ਭਾਈ! ਗੁਰੂ ਜੀ ਕੇ ਚਰਨ ਕਮਲੋਂ ਪੈ ਨਮਸਕਾਰ ਕਰ ਔ ਕਾਮ ਕ੍ਰੋਧਾਦਿਕ ਬਿਕਾਰ ਇਸ ਤਨ ਤੇ ਮਾਰ॥
Prof. Sahib Singh(ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ।

ਪਦ ਅਰਥ ਤੇ = ਤੋਂ, ਵਿਚੋਂ।

SikhNet (Spanish)y aléjate de la lujuria y del enojo.

ਹੋਇ ਰਹੀਐ ਸਗਲ ਕੀ ਰੀਨਾ ॥

hoe raheeai sagal kee reenaa | Ang 866

Sant Singh KhalsaBe the dust of all,
Manmohan SinghBe thou the dust of all the persons,
Manmohan Singh (Punjabi)ਤੂੰ ਸਾਰਿਆਂ ਪੁਰਸ਼ਾਂ ਦੇ ਪੈਰਾਂ ਦੀ ਧੂੜ ਹੋ ਜਾ,
Fareedkot Teekaਪੁਨਹ ਸਭ ਕੀ ਧੂੜ ਹੋ ਕੇ ਰਹੋ, ਭਾਵ ਅਤੀ ਨਿਮ੍ਰ ਹੋ॥
Prof. Sahib Singhਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਹੋਇ ਰਹੀਐ = ਹੋ ਰਹਿਣਾ ਚਾਹੀਦਾ ਹੈ। ਰੀਨਾ = ਚਰਨ-ਧੂੜ।

SikhNet (Spanish)Vuélvete el polvo de todos

ਘਟਿ ਘਟਿ ਰਮਈਆ; ਸਭ ਮਹਿ ਚੀਨਾ ॥੧॥

ghatt ghatt rameea; sabh meh cheenaa |1| Ang 866

Sant Singh Khalsaand see the Lord in each and every heart, in all. ||1||
Manmohan Singhand see the Lord in every heart and all the things.
Manmohan Singh (Punjabi)ਅਤੇ ਆਪਣੇ ਪ੍ਰਭੂ ਨੂੰ ਹਰ ਦਿਲ ਅਤੇ ਸਾਰੀਆਂ ਵਸਤੂਆਂ ਅੰਦਰ ਵੇਖ।
Fareedkot Teekaਸਭ ਘਟੋਂ ਘਟੋਂ ਮੇਂ (ਰਮਈਆ) ਪਰਮੇਸ੍ਵਰ ਕੋ ਜਾਣੋ॥੧॥
Prof. Sahib Singhਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ ॥੧॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਘਟ = ਸਰੀਰ। ਸਭ ਮਹਿ = ਸਭਨਾਂ ਵਿਚ। ਚੀਨ੍ਹ੍ਹਾ = ਚੀਨ੍ਹ੍ਹ, ਪਛਾਣ ॥੧॥

SikhNet (Spanish)y ve al Señor en cada corazón (1)

ਇਨ ਬਿਧਿ ਰਮਹੁ; ਗੋਪਾਲ ਗੋੁਬਿੰਦੁ ॥

ein bidh ramahu; gopaal guobind | Ang 866

Sant Singh KhalsaIn this way, dwell upon the Lord of the World, the Lord of the Universe.
Manmohan SinghIn this way dwell thou on the World-Cherisher and the Master of the universe.
Manmohan Singh (Punjabi)ਇਸ ਤਰੀਕੇ ਨਾਲ ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਅਤੇ ਸ਼੍ਰਿਸ਼ਟੀ ਦੇ ਮਾਲਕ ਦਾ ਆਰਾਧਨ ਕਰ।
Fareedkot Teekaਇਸ ਬਿਧੀ ਪ੍ਰਿਥਵੀ ਪਾਲ ਪਰਮੇਸ੍ਵਰ ਕੋ ਉਚਾਰ॥
Prof. Sahib Singhਹੇ ਭਾਈ! ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ,

ਪਦ ਅਰਥ ਬਿਧਿ = ਤਰੀਕਾ। ਰਮਹੁ = ਸਿਮਰੋ। ਗਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦੁ' ਹੈ, ਇਥੇ 'ਗੁਬਿੰਦੁ' ਪੜ੍ਹਨਾ ਹੈ}।

SikhNet (Spanish)Contempla así a tu Maestro, el Sostenedor de la Tierra,

ਤਨੁ ਧਨੁ ਪ੍ਰਭ ਕਾ; ਪ੍ਰਭ ਕੀ ਜਿੰਦੁ ॥੧॥ ਰਹਾਉ ॥

tan dhan prabh kaa; prabh kee jind |1| rahaau | Ang 866

Sant Singh KhalsaMy body and wealth belong to God; my soul belongs to God. ||1||Pause||
Manmohan SinghMy body and wealth belong to the Lord and so does belong my very life to the Lord. Pause.
Manmohan Singh (Punjabi)ਮੇਰੀ ਦੇਹ ਅਤੇ ਦੌਤ ਸਾਈਂ ਦੀ ਮਲਕੀਅਤ ਹਨ ਅਤੇ ਏਸੇ ਤਰ੍ਹਾਂ ਹੀ ਸੁਆਮੀ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।
Fareedkot Teekaਏਹ ਸਭ ਤਨ ਪੁਨਹ ਧਨ ਪ੍ਰਭੂ ਕਾ ਹੈ ਔ ਜਿੰਦ ਭੀ ਹਮਾਰੀ ਪ੍ਰਭੂ ਕੀ ਹੈ, ਐਸੇ ਜਾਣੋ॥੧॥ ਰਹਾਉ ॥
Prof. Sahib Singh(ਕਿ) ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ ॥੧॥ ਰਹਾਉ ॥

ਪਦ ਅਰਥ ਜਿੰਦੁ = ਜਾਨ {ਲਫ਼ਜ਼ 'ਜਿੰਦੁ' ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਾਲੀ ਹੈ} ॥੧॥ ਰਹਾਉ ॥

SikhNet (Spanish)para que tu vida, tu cuerpo y tus riquezas las dediques a tu Señor(1-Pausa)

ਆਠ ਪਹਰ; ਹਰਿ ਕੇ ਗੁਣ ਗਾਉ ॥

aatth pehar; har ke gun gaau | Ang 866

Sant Singh KhalsaTwenty-four hours a day, sing the Glorious Praises of the Lord.
Manmohan SinghThroughout the eight watches of the day celebrate thou the Lord's praise.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ।
Fareedkot Teekaਅਠੇ ਪਹਰ ਹਰੀ ਕੇ ਗੁਨੋਂ ਕੋ ਗਾਉ॥
Prof. Sahib Singhਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ।

ਪਦ ਅਰਥ ਗਾਉ = ਗਾਇਆ ਕਰੋ।

SikhNet (Spanish)Canta siempre la Alabanza de tu Señor,

ਜੀਅ ਪ੍ਰਾਨ ਕੋ; ਇਹੈ ਸੁਆਉ ॥

jeea praan ko; ihai suaau | Ang 866

Sant Singh KhalsaThis is the purpose of human life.
Manmohan SinghThis is the only aim of the mortal's life.
Manmohan Singh (Punjabi)ਪ੍ਰਾਣੀ ਦੇ ਜੀਵਨ ਦਾ ਕੇਵਲ ਇਹ ਹੀ ਮਨੋਰਥ ਹੈ।
Fareedkot Teekaਅਪਨੇ ਜੀ ਮੇਂ ਜਾਣ ਕਿ ਗੁਨੋਂ ਕਾ ਗਾਇਨ ਹੀ ਪ੍ਰਾਣੋਂ ਕੇ ਧਾਰਨੇ ਕਾ ਲਾਭੁ ਹੈ॥
Prof. Sahib Singhਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ।

ਪਦ ਅਰਥ ਕੋ = ਦਾ। ਸੁਆਉ = ਮਨੋਰਥ।

SikhNet (Spanish)pues éste es el principal objetivo de tu vida y de tu Alma.

ਤਜਿ ਅਭਿਮਾਨੁ; ਜਾਨੁ ਪ੍ਰਭੁ ਸੰਗਿ ॥

taj abhimaan; jaan prabh sang | Ang 866

Sant Singh KhalsaRenounce your egotistical pride, and know that God is with you.
Manmohan SinghShed thou thy ego and know the Lord to be with thee.
Manmohan Singh (Punjabi)ਤੂੰ ਆਪਣੀ ਹਊਮੇ ਨੂੰ ਛੱਡ ਦੇ ਅਤੇ ਸਾਈਂ ਨੂੰ ਆਪਣੇ ਨਾਲ ਸਮਝ।
Fareedkot Teekaਅਭਿਮਾਨ ਕੋ ਤਿਆਗ ਕੇ ਪ੍ਰਭੂ ਕੋ ਸਾਥ ਜਾਣ॥
Prof. Sahib Singhਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ।

ਪਦ ਅਰਥ ਤਜਿ = ਤਿਆਗ ਕੇ। ਸੰਗਿ = (ਆਪਣੇ) ਨਾਲ।

SikhNet (Spanish)Deshazte de tu ego negativo; considera que el Señor está siempre contigo,

ਸਾਧ ਪ੍ਰਸਾਦਿ; ਹਰਿ ਸਿਉ ਮਨੁ ਰੰਗਿ ॥੨॥

saadh prasaad; har siau man rang |2| Ang 866

Sant Singh KhalsaBy the Grace of the Holy, let your mind be imbued with the Lord's Love. ||2||
Manmohan SinghBy saints grace imbue thee thy soul with the Lord.
Manmohan Singh (Punjabi)ਸੰਤਾਂ ਦੀ ਦਇਆ ਦੁਆਰਾ, ਤੂੰ ਆਪਣੀ ਆਤਮਾ ਨੂੰ ਪ੍ਰਭੂ ਨਾਲ ਰੰਗ ਲੈ।
Fareedkot Teekaਸੰਤੋਂ ਕੀ ਕ੍ਰਿਪਾ ਸੇ ਹਰੀ ਨਾਮਿ ਸਾਥ ਮਨ ਕੋ ਰੰਗੁ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ ॥੨॥

ਪਦ ਅਰਥ ਸਾਧ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਿਉ = ਨਾਲ। ਰੰਗਿ = ਰੰਗਿ ਲੈ, ਜੋੜੀ ਰੱਖ ॥੨॥

SikhNet (Spanish)vive imbuido en tu Dios por la Gracia del Santo. (2)

ਜਿਨਿ ਤੂੰ ਕੀਆ; ਤਿਸ ਕਉ ਜਾਨੁ ॥

jin toon keea; tis kau jaan | Ang 866

Sant Singh KhalsaKnow the One who created you,
Manmohan SinghRealise thou Him, who did create thee.
Manmohan Singh (Punjabi)ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰਚਿਆ ਹੈ।
Fareedkot Teekaਜਿਸ ਨੇ ਤੁਮ ਕੋ ਪੈਦਾ ਕੀਆ ਹੈ ਤਿਸ ਕੋ ਤੂੰ ਜਾਣੁ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਜਾਨੁ = ਸਾਂਝ ਪਾ। ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)Conoce a Aquél que te ha creado

ਆਗੈ ਦਰਗਹ ਪਾਵੈ ਮਾਨੁ ॥

aagai daragah paavai maan | Ang 866

Sant Singh Khalsaand in the world hereafter you shall be honored in the Court of the Lord.
Manmohan SinghHereafter, thou shalt obtain honour in the Lord's court.
Manmohan Singh (Punjabi)ਅੱਗੇ ਤੂੰ ਪ੍ਰੇਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਰਾਪਤ ਕਰ ਲਵੇਂਗਾ।
Fareedkot Teekaਇਸੀ ਤੇ ਆਗੇ ਦਰਗਾਹਿ ਮੇਂ ਮਾਨ ਪਾਵੇਂਗਾ॥
Prof. Sahib Singh(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ।

ਪਦ ਅਰਥ ਪਾਵੈ = ਪ੍ਰਾਪਤ ਕਰਦਾ ਹੈ। ਮਾਨੁ = ਆਦਰ।

SikhNet (Spanish)para que seas honrado aquí y después en la Corte del Señor.

ਮਨੁ ਤਨੁ ਨਿਰਮਲ; ਹੋਇ ਨਿਹਾਲੁ ॥

man tan niramal; hoe nihaal | Ang 866

Sant Singh KhalsaYour mind and body will be immaculate and blissful;
Manmohan SinghThy soul and body shall become pure and blissful,
Manmohan Singh (Punjabi)ਤੇਰੀ ਆਤਮਾ ਅਤੇ ਦੇਹ ਪਵਿੱਤਰ ਅਤੇ ਪਰਮ ਪਰਸੰਨ ਹੋ ਜਾਣਗੇ,
Fareedkot Teekaਮਨ ਕਰ ਕੇ ਨਿਰਮਲ ਔ ਤਨ ਕਰ (ਨਿਹਾਲੁ) ਦੁਖੋਂ ਸੇ ਰਹਿਤ ਹੋਵੈਗਾ॥
Prof. Sahib Singh(ਹੇ ਭਾਈ! ਮਨੁੱਖ ਦਾ) ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ,

ਪਦ ਅਰਥ ਨਿਹਾਲੁ = ਪ੍ਰਸੰਨ।

SikhNet (Spanish)Tu cuerpo y tu mente se volverán inmaculados y bendecidos,

ਰਸਨਾ ਨਾਮੁ ਜਪਤ; ਗੋਪਾਲ ॥੩॥

rasanaa naam japat; gopaal |3| Ang 866

Sant Singh Khalsachant the Name of the Lord of the Universe with your tongue. ||3||
Manmohan Singhuttering with thy tongue the Name of the Lord.
Manmohan Singh (Punjabi)ਆਪਣੀ ਜੀਭ੍ਹਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ।
Fareedkot Teekaਗੋਪਾਲ ਕਾ ਨਾਮ ਰਸਨਾ ਦੁਆਰੇ ਜਪਤਿਆਂ॥੩॥☬ਐਸੇ ਬੇਨਤੀ ਕਰੋ:
Prof. Sahib Singhਜਦੋਂ ਜੀਭ ਪਰਮਾਤਮਾ ਦਾ ਨਾਮ ਜਪਦੀ ਹੈ ॥੩॥

ਪਦ ਅਰਥ ਰਸਨਾ = ਜੀਭ (ਨਾਲ) ॥੩॥

SikhNet (Spanish)así que recita con tu lengua y para siempre el Nombre de Dios. (3)

ਕਰਿ ਕਿਰਪਾ; ਮੇਰੇ ਦੀਨ ਦਇਆਲਾ ॥

kar kirapaa; mere deen deaalaa | Ang 866

Sant Singh KhalsaGrant Your Kind Mercy, O my Lord, Merciful to the meek.
Manmohan SinghO my Lord, Merciful to the meek, show Thou compassion unto me.
Manmohan Singh (Punjabi)ਚੇ ਕਸਮੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਤੂੰ ਮੇਰੇ ਉਤੇ ਰਹਿਮਤ ਧਾਰ।
Fareedkot Teekaਹੇ (ਦੀਨ ਦਇਆਲਾ) ਪਰਮੇਸ੍ਵਰ! ਮੇਰੇ ਪਰ ਕ੍ਰਿਪਾ ਕਰਿ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।

ਪਦ ਅਰਥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!

SikhNet (Spanish)Ten Compasión de Tu humilde Sirviente, oh Señor de Misericordia,

ਸਾਧੂ ਕੀ; ਮਨੁ ਮੰਗੈ ਰਵਾਲਾ ॥

saadhoo kee; man mangai ravaalaa | Ang 866

Sant Singh KhalsaMy mind begs for the dust of the feet of the Holy.
Manmohan SinghMy soul asks for the dust of thine saints' feet,
Manmohan Singh (Punjabi)ਮੇਰੀ ਆਤਮਾ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਹੀ ਯਾਚਨਾ ਕਰਦੀ ਹੈ।
Fareedkot Teekaਮੇਰਾ ਮਨ ਸੰਤੋਂ ਕੀ ਧੂੜ ਹੀ ਮਾਂਗੈ, ਭਾਵ ਸੰਤੋਂ ਮੇਂ ਸਰਧਾ ਬਨੀ ਰਹੈ॥
Prof. Sahib Singh(ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।

ਪਦ ਅਰਥ ਸਾਧੂ = ਗੁਰੂ। ਰਵਾਲਾ = ਚਰਨ-ਧੂੜ।

SikhNet (Spanish)pues mi mente no pide más que el Polvo de los Pies de Tus Santos.

ਹੋਹੁ ਦਇਆਲ; ਦੇਹੁ ਪ੍ਰਭ ਦਾਨੁ ॥

hohu deaal; dehu prabh daan | Ang 866

Sant Singh KhalsaBe merciful, and bless me with this gift,
Manmohan SinghO Lord, be merciful and bless me with this gift,
Manmohan Singh (Punjabi)ਹੇ ਸਾਹਿਬ! ਦਇਆਵਾਨ ਹੋ ਕੇ ਮੈਨੂੰ ਇਹ ਦਾਤ ਪਰਦਾਨ ਕਰ,
Fareedkot Teekaਪੁਨਹ ਦਿਆਲ ਹੋਇਕੈ ਮੇਰੇ ਕੋ ਏਹੁ ਦਾਨੁ ਦੇਹੁ॥
Prof. Sahib Singhਹੇ ਪ੍ਰਭੂ! (ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Bendíceme, oh Dios, por Compasión,

ਨਾਨਕੁ ਜਪਿ ਜੀਵੈ; ਪ੍ਰਭ ਨਾਮੁ ॥੪॥੧੧॥੧੩॥

naanak jap jeevai; prabh naam |4|11|13| Ang 866

Sant Singh Khalsathat Nanak may live, chanting God's Name. ||4||11||13||
Manmohan Singhthat Nanak may pass his life by meditating on the Master's Name.
Manmohan Singh (Punjabi)ਕਿ ਨਾਨਕ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੇ ਨਾਮ ਕੋ ਜਪੁ ਕੇ ਜੀਵਾਂ ॥੪॥੧੧॥੧੩॥☬ਅਪਨਾ ਅਨੁਭਵ ਪਰਗਟ ਕਰਤੇ ਹੈਂ:
Prof. Sahib Singhਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ ॥੪॥੧੧॥੧੩॥

ਪਦ ਅਰਥ ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਪ੍ਰਭ ਨਾਮੁ = ਪ੍ਰਭੂ ਦਾ ਨਾਮ ॥੪॥੧੧॥੧੩॥

SikhNet (Spanish)para que Nanak viva meditando en Tu Nombre. (4-11-13)
Answers quote the Granth verbatim with Ang citations. AI commentary is not Gurbani and not a religious ruling.