ਸਿਰੀਰਾਗੁ ਮਹਲਾ ੫ ॥
sireeraag mahalaa 5 | Ang 48
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto canal Divino.
ਸੋਈ ਸਾਸਤੁ. ਸਉਣੁ ਸੋਇ; ਜਿਤੁ ਜਪੀਐ. ਹਰਿ ਨਾਉ ॥
soee saasat. saun soe; jit japeeai. har naau | Ang 48
Sant Singh KhalsaThat is the essence of the scriptures, and that is a good omen, by which one comes to chant the Name of the Lord.
Manmohan SinghThat is the religious book and that the good omen by which God's Name may be repeated.
Manmohan Singh (Punjabi)ਉਹੀ ਧਾਰਮਕ ਪੁਸਤਕ ਹੈ ਅਤੇ ਉਹ ਹੀ ਸੁੱਭ ਸ਼ਗਨ, ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਵੇ।
Fareedkot Teekaਤਾਂ ਤੇ ਹੇ ਮੇਰੇ ਮਨ! ਸੋਈ ਸਾਸਤ੍ਰ ਸ੍ਰੇਸਟ ਹੈ ਔਰ ਸੋਈ (ਸਉਣ) ਸਗਨੁ ਸ੍ਰੇਸਟ ਹੈ, ਜਿਸ ਸਾਸਤ੍ਰ ਕੇ ਵਿਚਾਰਨੇ ਔਰ ਜਿਸ ਸਗਨ ਕੇ ਹੋਨੇ ਕਰ ਕੇ ਪ੍ਰਮੇਸ੍ਵਰ ਕਾ ਨਾਮ ਜਪਨੇ ਮੇਂ ਆਵੇ॥
Prof. Sahib Singh(ਪਰ ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।ਪਦ ਅਰਥ ਸੋਈ = ਉਹ (ਗੁਰੂ) ਹੀ। ਸਾਸਤੁ = ਸ਼ਾਸਤ੍ਰ। ਸਉਣੁ = ਸ਼ੌਣਕ ਦਾ ਬਣਾਇਆ ਹੋਇਆ ਜੋਤਿਸ਼ ਦਾ ਸ਼ਾਸਤ੍ਰ। ਜਿਤੁ = ਜਿਸ (ਗੁਰੂ) ਦੀ ਰਾਹੀਂ।
SikhNet (Spanish)Esta es la esencia de los Shastras, el único buen augurio es repetir el Nombre del Señor.
ਚਰਣ ਕਮਲ ਗੁਰਿ ਧਨੁ ਦੀਆ; ਮਿਲਿਆ ਨਿਥਾਵੇ ਥਾਉ ॥
charan kamal gur dhan deea; miliaa nithaave thaau | Ang 48
Sant Singh KhalsaThe Guru has given me the Wealth of the Lotus Feet of the Lord, and I, without shelter, have now obtained Shelter.
Manmohan SinghThe Guru has given me the wealth of Lord's Lotus Feet and I, the shelterless, have obtained a Shelter.
Manmohan Singh (Punjabi)ਗੁਰੂ ਨੇ ਮੈਨੂੰ ਸਾਹਿਬ ਦੇ ਕੰਵਲ ਰੂਪੀ ਪੈਰਾਂ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਮੈਂ ਟਿਕਾਣੇ-ਰਹਿਤ ਨੂੰ ਟਿਕਾਣਾ ਪਰਾਪਤ ਹੋ ਗਿਆ ਹੈ।
Fareedkot Teekaਸੋ ਜਿਨ ਪੁਰਸੋਂ ਨੇ ਸਤਿਸਾਸਤ੍ਰ ਕਾ ਵੀਚਾਰ ਕੀਆ ਹੈ, ਤਿਨ੍ਹੋਂ ਕੋ ਗੁਰੋਂ ਨੈ ਪਰਮੇਸ੍ਵਰ ਕੇ ਚਰਨ ਕਵਲੋਂ ਕਾ ਧ੍ਯਾਨੁ ਰੂਪੀ ਧਨੁ ਦੀਆ ਹੈ, ਤਿਸ ਕਰ ਕੇ ਜੋ ਜੀਵ ਅਪਨੇ ਸਰੂਪ ਸੇ (ਨਿਥਾਵੇ) ਭੂਲੇ ਹੂਏ ਥੇ, ਤਿਨ ਕੋ ਸਰੂਪ ਕੀ ਪ੍ਰਾਪਤੀ ਰੂਪੀ ਥਾਉ ਪ੍ਰਾਪਤਿ ਭਯਾ ਹੈ॥
Prof. Sahib Singhਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ।ਪਦ ਅਰਥ ਚਰਨ ਕਮਲੁ = ਕੌਲ ਫੁੱਲ ਵਰਗਾ ਸੋਹਣਾ ਚਰਨ। ਗੁਰਿ = ਗੁਰੂ ਨੇ।
SikhNet (Spanish)El Guru te bendice con la Riqueza de Sus Pies de Loto, y a los desamparados les es dado un refugio.
ਸਾਚੀ ਪੂੰਜੀ ਸਚੁ ਸੰਜਮੋ; ਆਠ ਪਹਰ ਗੁਣ ਗਾਉ ॥
saachee poonjee sach sanjamo; aatth pehar gun gaau | Ang 48
Sant Singh KhalsaThe True Capital, and the True Way of Life, comes by chanting His Glories, twenty-four hours a day.
Manmohan SinghThe true capital and true way of life consist in singing God's praises throughout the eight watches.
Manmohan Singh (Punjabi)ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
Fareedkot Teekaਜਿਨ੍ਹੋਂ ਨੇ ਸ੍ਰਧਾ ਰੂਪੀ ਸਚੀ ਪੂੰਜੀ ਕਰ ਕੇ, ਪੁਨਾ (ਸਚੁ ਸੰਜਮੋ) ਇੰਦ੍ਰ੍ਯੋਂ ਕੋ ਰੋਕਨ ਕਰ ਕੇ ਅਸਟ ਪਹਰ ਹਰੀ ਕੇ ਗੁਣ ਗਾਇਨ ਕਰੇ ਹੈਂ॥
Prof. Sahib Singh(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ।ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ। ਪੂੰਜੀ = ਰਾਸ, ਸਰਮਾਇਆ। ਸੰਜਮੋ = ਸੰਜਮੁ, ਇੰਦ੍ਰੀਆਂ ਨੂੰ ਵੱਸ ਕਰਨ ਦਾ ਜਤਨ।
SikhNet (Spanish)Este es el Verdadero Capital, es la Disciplina Verdadera, cuando uno canta las Alabanzas del Señor noche y día.
ਕਰਿ ਕਿਰਪਾ ਪ੍ਰਭੁ ਭੇਟਿਆ; ਮਰਣੁ ਨ ਆਵਣੁ ਜਾਉ ॥੧॥
kar kirapaa prabh bhettiaa; maran na aavan jaau |1| Ang 48
Sant Singh KhalsaGranting His Grace, God meets us, and we no longer die, or come or go in reincarnation. ||1||
Manmohan SinghHe, to whom the Lord shows mercy, meets Him He then dies comes and goes not.
Manmohan Singh (Punjabi)ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਉਸ ਨੂੰ ਮਿਲ ਪੈਦਾ ਹੈ। ਉਹ ਮੁੜ ਮਰਦਾ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਤਿਨ੍ਹੋਂ ਕੋ ਕਿਰਪਾ ਕਰ ਕੇ ਪ੍ਰਭੂ (ਭੇਟਿਆ) ਮਿਲਿਆ ਹੈ, ਸੋ ਪੁਰਸ ਫਿਰ ਜਨਮ ਕਰ ਕੇ ਤੋ ਆਤੇ ਨਹੀਂ ਔਰ ਮ੍ਰਿਤ ਹੋ ਕਰ ਜਾਤੇ ਨਹੀਂ ਹੈ, ਭਾਵ ਯਹਿ ਕਿ ਜਨਮ ਮਰਨ ਸੇ ਰਹਿਤ ਭਏ ਹੈਂ॥੧॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ॥੧॥ਪਦ ਅਰਥ ਆਵਣੁ ਜਾਉ = ਜੰਮਣਾ ਮਰਨਾ॥੧॥
SikhNet (Spanish)Es por Su Gracia que uno encuentra al Señor y nuestras venidas al mundo de los deseos cesan. (1)
ਮੇਰੇ ਮਨ. ਹਰਿ ਭਜੁ; ਸਦਾ ਇਕ ਰੰਗਿ ॥
mere man. har bhaj; sadaa ik rang | Ang 48
Sant Singh KhalsaO my mind, vibrate and meditate forever on the Lord, with single-minded love.
Manmohan SinghO my Soul! ever meditated thou on God with single minded affection.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਇਕ-ਚਿੱਤੀ ਪ੍ਰੀਤ ਨਾਲ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਮੇਰੇ ਮਨ! ਏਕ ਰਸ ਸਦਾ ਪ੍ਰੇਮ ਕਰ ਕੇ ਹਰੀ ਕਾ ਭਜਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ।ਪਦ ਅਰਥ ਇਕ ਰੰਗਿ = ਇੱਕ ਦੇ ਰੰਗ ਵਿਚ, ਪ੍ਰਭੂ ਦੇ ਪਿਆਰ ਵਿਚ।
SikhNet (Spanish)Oh mi mente, medita en el Señor con toda tu fuerza.
ਘਟ ਘਟ ਅੰਤਰਿ ਰਵਿ ਰਹਿਆ; ਸਦਾ ਸਹਾਈ ਸੰਗਿ ॥੧॥ ਰਹਾਉ ॥
ghatt ghatt antar rav rahiaa; sadaa sahaaee sang |1| rahaau | Ang 48
Sant Singh KhalsaHe is contained deep within each and every heart. He is always with you, as your Helper and Support. ||1||Pause||
Manmohan SinghThy Succour, who resides in every heart, is ever with thee. Pause.
Manmohan Singh (Punjabi)ਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ।
Fareedkot Teekaਹਰੀ ਕੈਸਾ ਹੈ? ਸਰਬ ਜੀਵੋਂ ਕੇ ਘਟ ਘਟ ਮੇਂ ਏਕ ਰਸ ਵਿਆਪ ਰਹਾ ਹੈ, ਔਰ ਸਦਾ ਹੀ ਸੰਗੀ ਹੈ ਅਰ ਸਹਾਇਤਾ ਕਰਤਾ ਹੈ, ਭਾਵ ਇਹ ਕਿ ਇੰਦ੍ਰੈ ਆਦਿਕ ਤਿਸ ਕੀ ਸੱਤਾ ਕੋ ਪਾਇ ਕਰ ਕੇ ਚੇਸ਼ਟਾ ਕਰਤੇ ਹੈਂ। ਕਿਉਂਕਿ ਸ੍ਵਤੇ ਤੋ ਜੜ ਹੈਂ, ਜਬ ਚੇਤਨ ਕੀ ਸੱਤਾ ਕੋ ਪਾਵਤੇ ਹੈਂ ਤਬ ਅਪਨੇ ਅਪਨੇ ਬਿਖ੍ਯੋਂ ਕੋ ਗ੍ਰਹਨ ਕਰਤੇ ਹੈਂ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ॥੧॥ ਰਹਾਉ ॥
SikhNet (Spanish)Sí, Aquél que llena todos los corazones y Te guarda para siempre Compañía. (1-Pausa)
ਸੁਖਾ ਕੀ ਮਿਤਿ. ਕਿਆ ਗਣੀ; ਜਾ ਸਿਮਰੀ ਗੋਵਿੰਦੁ ॥
sukhaa kee mit. kiaa ganee; jaa simaree govind | Ang 48
Sant Singh KhalsaHow can I measure the happiness of meditating on the Lord of the Universe?
Manmohan SinghHow can I measure the extent of the happiness which ensues when I meditate on the Lord of the world?
Manmohan Singh (Punjabi)ਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ?
Fareedkot Teekaਜਬ ਗੋਬਿੰਦ ਕਾ ਸਿਮਰਨ ਕਰੀਏ ਤਬ ਤਿਸ ਕਰ ਜੋ ਸੁਖ ਪ੍ਰਾਪਤਿ ਹੋਤੇ ਹੈਂ, ਤਿਨ ਕੀ (ਮਿਤਿ) ਮ੍ਰਯਾਦਾ ਕੀ ਕਿਆ ਗਿਨਤੀ ਕਰੀ ਜਾਵੇ, ਭਾਵ ਏਹ ਕਿ ਅਮ੍ਰਿਤ ਸੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ।ਪਦ ਅਰਥ ਮਿਤਿ = ਮਿਣਤੀ, ਹੱਦ-ਬੰਨਾ। ਗਣੀ = ਗਣੀਂ, ਮੈਂ ਗਿਣਾਂ। ਸਿਮਰੀ = ਸਿਮਰੀਂ, ਮੈਂ ਸਿਮਰਦਾ ਹਾਂ।
SikhNet (Spanish)No puedo describir mi Éxtasis cuando estoy llamando al Señor.
ਜਿਨ ਚਾਖਿਆ ਸੇ ਤ੍ਰਿਪਤਾਸਿਆ; ਉਹ ਰਸੁ ਜਾਣੈ ਜਿੰਦੁ ॥
jin chaakhiaa se tripataasiaa; uh ras jaanai jind | Ang 48
Sant Singh KhalsaThose who taste it are satisfied and fulfilled; their souls know this Sublime Essence.
Manmohan SinghThe one who tastes the Name Nectar, gets satiated. His soul alone knows the relish of the Name Nectar.9
Manmohan Singh (Punjabi)ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਧ੍ਰਾਪ ਜਾਂਦਾ ਹੈ। ਕੇਵਲ ਉਸ ਦੀ ਜਿੰਦੜੀ ਹੀ ਨਾਮ ਅੰਮ੍ਰਿਤ ਦੇ ਸੁਆਦ ਨੂੰ ਜਾਣਦੀ ਹੈ।
Fareedkot Teekaਜਿਨੋਂ ਨੇ ਸੋ ਹਰੀ ਰਸੁ ਚਾਖਿਆ ਹੈ, ਸੋਈ ਤ੍ਰਿਪਤ ਭਏ ਹੈਂ, ਭਾਵ ਇਹ ਕਿ ਬਿਖੇ ਅਭਿਲਾਖਾ ਸੇ ਰਹਿਤ ਹੂਏ ਹੈਂ, ਔਰ ਉਸ ਆਤਮ ਰਸ ਕੋ ਤਿਨ ਆਤਮ ਵੇਤਾ ਪੁਰਸ਼ੋਂ ਕੀ (ਜਿੰਦੁ) ਬੁਧੀ ਹੀ ਅਨੁਭਵ ਕਰਤੀ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ।ਪਦ ਅਰਥ ਜਿਨ = ਜਿਨ੍ਹਾਂ ਬੰਦਿਆਂ ਨੇ। ਉਹ = {ਨੋਟ: ਇਹ ਲਫ਼ਜ਼ ਇਸਤ੍ਰੀ ਲਿੰਗ ਹੋਣ ਕਰਕੇ ਲਫ਼ਜ਼ 'ਜਿੰਦੁ' ਦਾ ਵਿਸ਼ੇਸ਼ਣ ਹੈ}।
SikhNet (Spanish)Aquél que ha saboreado a Dios está satisfecho y sólo él conoce ese Sabor.
ਸੰਤਾ ਸੰਗਤਿ ਮਨਿ ਵਸੈ; ਪ੍ਰਭੁ ਪ੍ਰੀਤਮੁ ਬਖਸਿੰਦੁ ॥
santaa sangat man vasai; prabh preetam bakhasind | Ang 49
Sant Singh KhalsaIn the Society of the Saints, God, the Beloved, the Forgiver, comes to dwell within the mind.
Manmohan SinghThrough the society of the saints the Beloved Lord, the pardoner abides in one's mind.
Manmohan Singh (Punjabi)ਸਾਧ-ਸੰਗਤ ਰਾਹੀਂ ਮਾਫ਼ੀ ਦੇਣਹਾਰ, ਪਿਆਰ ਸੁਆਮੀ ਇਨਸਾਨ ਦੇ ਹਿਰਦੇ ਅੰਦਰ ਵੱਸਦਾ ਹੈ।
Fareedkot Teekaਪ੍ਰਭ ਜੋ ਬਖਸ਼ਸ਼ ਕਰ ਨੇ ਵਾਲਾ ਪ੍ਰੀਤਮੁ ਹੈ, ਸੋ ਸੰਤੋਂ ਕੀ ਸੰਗਤਿ ਕਰ ਕੇ ਮਨ ਮੇਂ ਬਸਤਾ ਹੈ॥
Prof. Sahib Singhਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ।
SikhNet (Spanish)En la Saad Sangat, la Sociedad de los Santos, el Señor llega a nuestra mente, sí, Él, el Bienamado, el Dios Perdonador,
ਜਿਨਿ ਸੇਵਿਆ ਪ੍ਰਭੁ ਆਪਣਾ; ਸੋਈ ਰਾਜ ਨਰਿੰਦੁ ॥੨॥
jin seviaa prabh aapanaa; soee raaj narind |2| Ang 49
Sant Singh KhalsaOne who has served his God is the emperor of kings||2||
Manmohan SinghHe, who has served his Lord, is the emperor of kings of men (the emperors)
Manmohan Singh (Punjabi)ਜਿਸ ਨੇ ਆਪਣੇ ਸਾਈਂ ਦੀ ਟਹਿਲ ਕੀਤੀ ਹੈ, ਉਹ (ਪਾਤਿਸ਼ਾਹਾਂ) ਨਰਾਂ ਦੇ ਰਾਜਿਆਂ ਦਾ ਪਾਤਸ਼ਾਹ ਹੈ।
Fareedkot Teekaਜਿਸ ਪੁਰਸ਼ ਨੇ ਅਪਨੇ ਪ੍ਰਭੂ ਕੋ ਸੇਵਨ ਕੀਆ ਹੈ, ਸੋ ਪੁਰਸ਼ ਰਾਜਿਓਂ ਕਾ ਭੀ (ਨਰਿੰਦੁ) ਰਾਜਾ ਹੈ, ਭਾਵ ਏਹ ਕਿ ਰਾਜੇ ਭੀ ਤਿਨ ਕੇ ਸੇਵਕ ਹੈਂ॥੨॥
Prof. Sahib Singhਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ ॥੨॥ਪਦ ਅਰਥ ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ}। ਨਰਿੰਦੁ = ਰਾਜਾ। ਰਾਜ ਨਰਿੰਦੁ = ਰਾਜਿਆਂ ਦਾ ਰਾਜਾ॥੨॥
SikhNet (Spanish)y quien habitó en Él se volvió el rey de reyes. (2)
ਅਉਸਰਿ. ਹਰਿ ਜਸੁ ਗੁਣ ਰਮਣ ਜਿਤੁ; ਕੋਟਿ ਮਜਨ ਇਸਨਾਨੁ ॥
aausar. har jas gun raman jit; kott majan isanaan | Ang 49
Sant Singh KhalsaThis is the time to speak and sing the Praise and the Glory of God, which brings the merit of millions of cleansing and purifying baths.
Manmohan SinghThis is the time to utter the praises and excellences of God, by doing which the merit, of taking myriad of baths and ablutions at shrines, is obtained.
Manmohan Singh (Punjabi)ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
Fareedkot Teekaਇਹ ਜੋ ਮਾਨੁਖ ਜਨਮ ਕਾ (ਅਉਸਰਿ) ਸਮਾ ਹੈ ਇਸ ਮੇਂ ਹਰੀ ਕੇ ਗੁਨੋਂ ਕਾ ਜਸੁ (ਰਮਣ) ਉਚਾਰਣ ਕਰੀਏ, ਜਿਸ ਕਰ ਕੇ ਕੋਟਿ ਤੀਰਥੋਂ ਕੇ ਸਨਾਨ ਕਾ ਮਹਾਤਮ ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ।ਪਦ ਅਰਥ ਅਉਸਰਿ = ਸਮੇ ਵਿਚ। ਜਿਤੁ ਅਉਸਰਿ = ਜਿਸ ਸਮੇ ਵਿਚ। ਮਜਨ = ਇਸ਼ਨਾਨ।
SikhNet (Spanish)Los momentos en que uno alaba al Señor, esos momentos nos dan los méritos de millones de abluciones.
ਰਸਨਾ ਉਚਰੈ ਗੁਣਵਤੀ; ਕੋਇ ਨ ਪੁਜੈ ਦਾਨੁ ॥
rasanaa ucharai gunavatee; koe na pujai daan | Ang 49
Sant Singh KhalsaThe tongue which chants these Praises is worthy; there is no charity equal to this.
Manmohan SinghThe meritorious tongue repeats Lord's praises. No charity equals it.
Manmohan Singh (Punjabi)ਗੁਣਾ ਵਾਲੀ ਜਿਹਭਾ ਪ੍ਰਭੂ ਦਾ ਜੱਸ ਬੋਲਦੀ ਹੈ। ਕੋਈ ਭੀ ਖ਼ੈਰਾਤ ਇਸ ਤੁਲ ਨਹੀਂ ਅੱਪੜਦੀ।
Fareedkot Teekaਜੋ ਰਸਨਾ ਪਰਮੇਸ੍ਵਰ ਕੇ ਗੁਨੋਂ ਕੋ ਉਚਾਰਨ ਕਰਤੀ ਹੈ, ਸੋ ਗੁਨਵਤੀ ਹੈ, ਭਾਵ ਏਹ ਕਿ ਸ੍ਰੇਸਟ ਗੁਨੋਂ ਵਾਲੀ ਹੈ। ਪੁਨਃ ਸਰਬ ਦਾਨੋਂ ਕੇ ਕਰਨੇ ਸੇ ਹਰੀ ਨਾਮ ਕਾ ਜਪਨਾ ਅਧਿਕ ਹੈ, ਯਾਂ ਤੇ ਕੋਈ ਦਾਨੁ ਨਾਮ ਕੀ ਬ੍ਰਾਬਰੀ ਕੋ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਰਸਨਾ = ਜੀਭ। ਗੁਣਵਤੀ ਰਸਨਾ = ਭਾਗਾਂ ਵਾਲੀ ਜੀਭ।
SikhNet (Spanish)La bendición más grande para los labios de uno es poder recitar las Alabanzas del Señor.
ਦ੍ਰਿਸਟਿ ਧਾਰਿ ਮਨਿ ਤਨਿ ਵਸੈ; ਦਇਆਲ ਪੁਰਖੁ ਮਿਹਰਵਾਨੁ ॥
drisatt dhaar man tan vasai; deaal purakh miharavaan | Ang 49
Sant Singh KhalsaBlessing us with His Glance of Grace, the Kind and Compassionate, All-powerful Lord comes to dwell within the mind and body.
Manmohan SinghBy casting His compassionate glance, the kind, Omnipotent and merciful Lord abides within man's mind and body.
Manmohan Singh (Punjabi)ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ।
Fareedkot Teekaਜਿਨ ਕੇ ਊਪਰ ਗੁਰੂ ਕ੍ਰਿਪਾ ਦ੍ਰਿਸ਼ਟੀ ਧਾਰਨ ਕਰਤੇ ਹੈਂ, ਦ੍ਯਾਲੂ ਕ੍ਰਿਪਾਲੂ ਪੁਰਸ਼ ਜੋ ਵਾਹਿਗੁਰੂ ਸੋ ਤਿਨ ਕੇ ਮਨ ਤਨ ਮੇਂ ਬਸਤਾ ਹੈ॥
Prof. Sahib Singh(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ।ਪਦ ਅਰਥ ਧਾਰਿ = ਧਾਰ ਕੇ। ਮਨਿ = ਮਨ ਵਿਚ।
SikhNet (Spanish)Por Su Gracia el Señor viene a tu cuerpo y Alma, sí, el Dios Compasivo, el Uno Benévolo.
ਜੀਉ ਪਿੰਡੁ ਧਨੁ ਤਿਸ ਦਾ; ਹਉ ਸਦਾ ਸਦਾ ਕੁਰਬਾਨੁ ॥੩॥
jeeo pindd dhan tis daa; hau sadaa sadaa kurabaan |3| Ang 49
Sant Singh KhalsaMy soul, body and wealth are His. Forever and ever, I am a sacrifice to Him. ||3||
Manmohan SinghMy very life body and wealth are His, I am ever and ever a sacrifice unto Him.
Manmohan Singh (Punjabi)ਮੇਰੀ ਜਿੰਦ-ਜਾਨ, ਦੇਹਿ ਤੇ ਦੌਲਤ ਉਸ ਦੇ ਹਨ। ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਜਿਉਂ (ਪਿੰਡੁ) ਸਰੀਰ ਔਰ ਧਨੁ ਜਿਨ ਪੁਰਸ਼ੋਂ ਨੇ ਤਿਸ ਵਾਹਿਗੁਰੂ ਕਾ ਹੀ ਜਾਨਿਆ ਹੈ, ਵਾ ਜਿਸ ਹਰੀ ਕਾ ਦੀਆ ਹੂਆ ਹੈ, ਮੈਂ ਤਿਸ ਕੇ ਸਦਾ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ ॥੩॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ ਪ੍ਰਭੂ ਦਾ (ਦਿਤਾ ਹੋਇਆ) {ਨੋਟ: ਲਫ਼ਜ਼ 'ਤਿਸ' ਦਾ ਸੰਬੰਧਕ 'ਦਾ' ਦੇ ਕਾਰਨ ਡਿੱਗ ਪਿਆ ਹੈ}। ਹਉ = ਮੈਂ॥੩॥
SikhNet (Spanish)Suyos son mi cuerpo y mi mente, yo ofrezco mi ser en sacrificio a Él. (3)
ਮਿਲਿਆ. ਕਦੇ ਨ ਵਿਛੁੜੈ; ਜੋ ਮੇਲਿਆ ਕਰਤਾਰਿ ॥
miliaa. kade na vichhurrai; jo meliaa karataar | Ang 49
Sant Singh KhalsaOne whom the Creator Lord has met and joined to Himself shall never again be separated.
Manmohan SinghThe united one, whom the Creator has united with Himself, never separates.
Manmohan Singh (Punjabi)ਜੁੜਿਆ ਹੋਇਆ, ਜਿਸ ਨੂੰ ਸਿਰਜਨਹਾਰ ਨੇ ਆਪਣੇ ਨਾਲ ਜੋੜ ਲਿਆ ਹੈ, ਕਦਾਚਿੱਤ ਜੁਦਾ ਨਹੀਂ ਹੁੰਦਾ।
Fareedkot Teekaਜੋ ਕਰਤਾਰ ਨੇ ਮੇਲਿਆ ਹੈ, ਸੋ ਪੁਰਸ਼ ਜਬ ਸਰੂਪ ਕੇ ਸਾਥ ਅਭੇਦ ਹੂਆ ਹੈ ਫਿਰ ਕਬੀ ਭਿੰਨ ਨਹੀਂ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਕਰਤਾਰ ਨੇ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ) ਕਦੇ (ਪ੍ਰਭੂ ਤੋਂ) ਨਹੀਂ ਵਿੱਛੁੜਦਾ।ਪਦ ਅਰਥ ਕਰਤਾਰਿ = ਕਰਤਾਰ ਨੇ।
SikhNet (Spanish)Aquél a quien el Señor lo une a Su Ser, nadie lo puede separar.
ਦਾਸਾ ਕੇ ਬੰਧਨ ਕਟਿਆ; ਸਾਚੈ ਸਿਰਜਣਹਾਰਿ ॥
daasaa ke bandhan kattiaa; saachai sirajanahaar | Ang 49
Sant Singh KhalsaThe True Creator Lord breaks the bonds of His slave.
Manmohan SinghThe True Maker has shattered the shackles of His attendants.
Manmohan Singh (Punjabi)ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ।
Fareedkot Teekaਤਿਨ ਦਾਸਾਂ ਕੇ ਬੰਧਨਾਂ ਕੋ ਸਚੇ ਸਿਰਜਣਹਾਰ ਨੇ ਕਾਟਿ ਦੀਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ।ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਸਿਰਜਣਹਾਰਿ = ਸਿਰਜਨਹਾਰ ਨੇ।
SikhNet (Spanish)El Creador Verdadero rompe las amarras de Sus Sirvientes.
ਭੂਲਾ ਮਾਰਗਿ ਪਾਇਓਨੁ; ਗੁਣ ਅਵਗੁਣ ਨ ਬੀਚਾਰਿ ॥
bhoolaa maarag paaeon; gun avagun na beechaar | Ang 49
Sant Singh KhalsaThe doubter has been put back on the path; his merits and demerits have not been considered.
Manmohan SinghUnheeding His merits and demerits, the Lord has put the erring on the right path.
Manmohan Singh (Punjabi)ਉਸ ਦੀਆਂ ਭਲਿਆਈਆਂ ਤੇ ਬੁਰਿਆਈਆਂ ਦਾ ਖਿਆਲ ਨਾਂ ਕਰਦਿਆਂ ਹੋਇਆ ਸਾਈਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।
Fareedkot Teekaਸੋ ਦਾਸ ਕਬੀ ਬ੍ਯੋਹਾਰੋਂ ਕੇ ਸੰਬੰਧ ਕਰ ਕੇ ਭੂਲਾ ਭੀ ਹੈ ਤਾਂ ਵੀ ਆਪਨੇ ਮਾਰਗ ਮੇਂ ਪਾਇ ਲੀਆ ਹੈ, ਤਿਸ ਕੇ ਗੁਨ ਤਥਾ ਅਵਗੁਨੋਂ ਕਾ ਬੀਚਾਰ ਨਹੀਂ ਕਰਿਆ ਹੈ॥
Prof. Sahib Singh(ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ।ਪਦ ਅਰਥ ਮਾਰਗਿ = (ਸਹੀ) ਰਸਤੇ ਉੱਤੇ। ਪਾਇਓਨੁ = ਪਾਇਆ ਉਨਿ, ਉਸ ਨੇ ਪਾ ਦਿੱਤਾ। ਬੀਚਾਰਿ = ਵਿਚਾਰ ਕੇ।
SikhNet (Spanish)Y aquéllos que han perdido el camino, Él se los muestra sin ver sus méritos o deméritos.
ਨਾਨਕ. ਤਿਸੁ ਸਰਣਾਗਤੀ; ਜਿ ਸਗਲ ਘਟਾ ਆਧਾਰੁ ॥੪॥੧੮॥੮੮॥
naanak. tis saranaagatee; ji sagal ghattaa aadhaar |4|18|88| Ang 49
Sant Singh KhalsaNanak seeks the Sanctuary of the One who is the Support of every heart. ||4||18||88||
Manmohan SinghNanak has sought the sanctuary of Him, who is the support of all the hearts.
Manmohan Singh (Punjabi)ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ, ਜੋ ਸਾਰਿਆਂ ਦਿਲਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਸਰਬ ਘਟਾਂ ਕਾ ਆਸਰਾ ਵਾਹਿਗੁਰੂ ਹੈ, ਤਿਸ ਕੀ ਸਰਣ ਮੇਂ (ਆਗਤੀ) ਆਉਨਾ ਕਰ॥੪॥੧੮॥੮੮॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ ॥੪॥੧੮॥੮੮॥{48-49}ਪਦ ਅਰਥ ਜਿ = ਜੇਹੜਾ (ਪ੍ਰਭੂ)। ਘਟਾ = ਘਟਾਂ, ਸਰੀਰਾਂ ਦਾ। ਆਧਾਰੁ = ਆਸਰਾ॥੪॥
SikhNet (Spanish)Dice Nanak, busca el Santuario de Él, quién es el Soporte de todos los corazones. (4-18-88)