ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਅੰਮ੍ਰਿਤੁ ਸਦਾ ਵਰਸਦਾ; ਬੂਝਨਿ ਬੂਝਣਹਾਰ ॥
amrit sadaa varasadaa; boojhan boojhanahaar |
Sant Singh KhalsaThe Ambrosial Nectar rains down continually; realize this through realization.
Manmohan SinghThe Lord's nectar ever rains. The man of wisdom alone understands this thing.
Manmohan Singh (Punjabi)ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਹੈ। ਕੇਵਲ ਦਾਨਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਗੁਰ ਅੰਮ੍ਰਿਤ ਸਦੀਵ ਹੀ ਬਰਸਤਾ ਹੈ, ਭਾਵ ਉਪਦੇਸੁ ਕਰਤਾ ਹੈ। ਪਰੰਤੂ ਇਸ ਕੋ (ਬੂਝਣਹਾਰ) ਕੋਈ ਬੂਝਣੇ ਵਾਲੇ ਹੀ, ਭਾਵ ਅਧਿਕਾਰੀ ਬੂਝਤੇ ਹੈਂ॥
Prof. Sahib Singh'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;ਪਦ ਅਰਥ ਬੂਝਣਹਾਰ = ਸਮਝਣ-ਜੋਗੇ; ਉਹ ਮਨੁੱਖ ਜੋ ਇਹ ਸਮਝਣ ਦੇ ਸਮਰਥ ਹਨ। ਬੂਝਨਿ = ਸਮਝਦੇ ਹਨ।
SikhNet (Spanish)El Néctar Ambrosial cae continuamente. Entiende, los que como Gurmukjs comprenden esto conservan al Néctar Ambrosial del Señor enaltecido en su corazón.
ਗੁਰਮੁਖਿ ਜਿਨੑੀ ਬੁਝਿਆ; ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥
guramukh jinaee bujhiaa; har amrit rakhiaa ur dhaar |
Sant Singh KhalsaThose who, as Gurmukh, realize this, keep the Lord's Ambrosial Nectar enshrined within their hearts.
Manmohan SinghHe, who by the Guru's grace, realises this, keeps the Lord's nectar enshrined in his mind.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ, ਉਹ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰਖਦਾ ਹੈ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਬੁਝਿਆ ਹੈ ਤਿਨੋਂ ਨੇ ਹਰੀ ਨਾਮ ਅੰਮ੍ਰਿਤ ਰਿਦੇ ਮੇਂ ਧਾਰਨ ਕਰ ਰਖਾ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ;ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਸਾਂਭ ਕੇ।
SikhNet (Spanish)Ellos beben de Éste y permanecen para siempre unidos en el Señor,
ਹਰਿ ਅੰਮ੍ਰਿਤੁ ਪੀਵਹਿ. ਸਦਾ ਰੰਗਿ ਰਾਤੇ; ਹਉਮੈ ਤ੍ਰਿਸਨਾ ਮਾਰਿ ॥
har amrit peeveh. sadaa rang raate; haumai trisanaa maar |
Sant Singh KhalsaThey drink in the Lord's Ambrosial Nectar, and remain forever imbued with the Lord; they conquer egotism and thirsty desires.
Manmohan SinghThey who still their ego and desire, ever in-drink the Lord's Nectar and remain imbued with His love,
Manmohan Singh (Punjabi)ਜੋ ਆਪਣੀ ਹੰਗਤਾ ਅਤੇ ਖਾਹਿਸ਼ ਨੂੰ ਮੇਟ ਸੁਟਦੇ ਹਨ, ਉਹ ਹਮੇਸ਼ਾਂ ਹੀ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦੇ ਅਤੇ ਉਸ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।
Fareedkot Teekaਵਹੁ ਪ੍ਰੇਮ ਮੇਂ ਰਤੇ ਹੂਏ ਸਦੀਵ ਹਰੀ ਨਾਮ ਅੰਮ੍ਰਿਤ ਕੋ ਪੀਤੇ ਹੈਂ ਅਰੁ ਤਿਨੋਂ ਨੇ ਹੰਤਾ, ਮਮਤਾ ਔ ਤ੍ਰਿਸਨਾ ਕੋ ਮਾਰ ਦੀਆ ਹੈ॥
Prof. Sahib Singhਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਵਹਿ = ਪੀਂਦੇ ਹਨ।
SikhNet (Spanish)de esa manera, conquistan su egoísmo y la sed de sus deseos.
ਅੰਮ੍ਰਿਤੁ ਹਰਿ ਕਾ ਨਾਮੁ ਹੈ; ਵਰਸੈ ਕਿਰਪਾ ਧਾਰਿ ॥
amrit har kaa naam hai; varasai kirapaa dhaar |
Sant Singh KhalsaThe Name of the Lord is Ambrosial Nectar; the Lord showers His Grace, and it rains down.
Manmohan SinghThe Nectar is the Lord's Name and it rains when the Lord showers His benediction.
Manmohan Singh (Punjabi)ਸੁਧਾਰਸ ਹੈ ਸੁਆਮੀ ਦਾ ਨਾਮ ਅਤੇ ਜਦ ਸੁਆਮੀ ਆਪਣੀ ਮਿਹਰ ਕਰਦਾ ਹੈ ਤਦ ਹੀ ਇਹ ਬਰਸਦਾ ਹੈ।
Fareedkot Teekaਅੰਮ੍ਰਿਤ ਰੂਪ ਜੋ ਹਰੀ ਕਾ ਨਾਮ ਹੈ, ਜਿਨ ਪਰ ਕਿਰਪਾ ਧਾਰਤੇ ਹੈਂ ਤਿਨ ਅਧਿਕਾਰੀਓਂ ਕੋ ਉਪਦੇਸ ਦੇਤੇ ਹੈਂ॥
Prof. Sahib Singh(ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।ਪਦ ਅਰਥ ਮਾਰਿ = ਮਾਰ ਕੇ।
SikhNet (Spanish)El Nombre del Señor es Néctar Ambrosial, el Señor rocía su Gracia y llueve.
ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਆਤਮ ਰਾਮੁ ਮੁਰਾਰਿ ॥੨॥
naanak. guramukh nadaree aaeaa; har aatam raam muraar |2|
Sant Singh KhalsaO Nanak, the Gurmukh comes to behold the Lord, the Supreme Soul. ||2||
Manmohan SinghO Nanak, by the Guru's grace, the Lord God, the Supreme Soul and the enemy of ego, is seen.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ ਪਰਮ ਰੂਹ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਵੇਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੋ ਹਰਿ ਨਾਮ ਮੁਰਾਰੀ ਆਤਮ ਰਾਮ ਅਰਥਾਤ ਆਪਨਾ ਆਪੁ ਰੂਪੁ ਕਰ ਕੇ ਨਦਰ ਆਯਾ ਹੈ॥੨॥
Prof. Sahib Singhਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥ਪਦ ਅਰਥ ਆਤਮ ਰਾਮੁ = ਸਭ ਥਾਈਂ ਵਿਆਪਕ ਆਤਮਾ, ਪਰਮਾਤਮਾ। ਮੁਰਾਰਿ = (ਮੁਰ-ਅਰਿ) 'ਮੁਰ' ਦੈਂਤ ਦਾ ਵੈਰੀ (ਕ੍ਰਿਸ਼ਨ), ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੨॥
SikhNet (Spanish)Oh, dice Nanak, el Gurmukj percibe al Señor, a la Suprema Alma. (2)