ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਨਾਨਕ. ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥
naanak. so saalaaheeai; jis vas sabh kichh hoe |
Sant Singh KhalsaO Nanak, praise the Lord; everything is in His power.
Manmohan SinghPraise thou Him, O Nanak in whose power lies everything.
Manmohan Singh (Punjabi)ਤੂੰ ਉਸ ਦੀ ਸਿਫ਼ਤ ਕਰ, ਹੇ ਨਾਨਕ! ਜਿਸ ਦੇ ਇਖਤਿਆਰ ਵਿੱਚ ਹਰ ਵਸਤੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਜਨੋਂ! ਸਭ ਕਿਛੁ ਜਿਸ ਕੇ ਵਸ ਹੋਇ ਰਹਾ ਹੈ, ਸੋ ਹਰੀ ਸਲਾਹਣਾ ਕਰੀਏ॥
Prof. Sahib Singhਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;ਪਦ ਅਰਥ ਵਸਿ = ਵੱਸ ਵਿਚ।
SikhNet (Spanish)Oh, dice Nanak, alaben al Señor, pues todo está en Su Poder.
ਤਿਸੈ ਸਰੇਵਿਹੁ ਪ੍ਰਾਣੀਹੋ; ਤਿਸੁ ਬਿਨੁ ਅਵਰੁ. ਨ ਕੋਇ ॥
tisai sarevihu praaneeho; tis bin avar. na koe |
Sant Singh KhalsaServe Him, O mortal beings; there is none other than Him.
Manmohan SinghO mortals, perform ye the service of that Lord without Him, there is not any other.
Manmohan Singh (Punjabi)ਹੇ ਫਾਨੀ ਬੰਦਿਓ! ਤੁਸੀਂ ਉਸ ਸੁਆਮੀ ਦੀ ਟਹਿਲ ਸੇਵਾ ਕਮਾਓ! ਉਸ ਦੇ ਬਗੈਰ, ਹੋਰ ਕੋਈ ਨਹੀਂ।
Fareedkot Teekaਹੇ ਪ੍ਰਾਣਧਾਰੀ ਲੋਕੋ! ਤਿਸ ਕੋ ਸੇਵਨ ਕਰੋ, ਕਿਉਂਕਿ ਤਿਸ ਸੇ ਬਿਨਾ ਔਰ ਕੋਈ ਸੇਵਨੇ ਯੋਗ ਨਹੀਂ ਹੈ॥
Prof. Sahib Singhਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ।ਪਦ ਅਰਥ ਸਰੇਵਿਹੁ = ਸਿਮਰਦੇ ਰਹੋ।
SikhNet (Spanish)írvanlo, oh mortales, pues no hay otro como Él.
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ; ਤਾਂ ਸਦਾ ਸਦਾ ਸੁਖੁ ਹੋਇ ॥
guramukh har prabh man vasai; taan sadaa sadaa sukh hoe |
Sant Singh KhalsaThe Lord God abides within the mind of the Gurmukh, and then he is at peace, forever and ever.
Manmohan SinghIf by the Guru's grace, the Lord God abides in the mind, then man is ever, ever in peace.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ, ਸਾਈਂ ਹਰੀ ਚਿੱਤ ਵਿੱਚ ਟਿਕ ਜਾਵੇ, ਤਦ ਇਨਸਾਨ ਨੂੰ ਹਮੇਸ਼ਾਂ, ਹਮੇਸ਼ਾਂ ਲਈ ਆਰਾਮ ਪਰਾਪਤ ਹੋ ਜਾਂਦਾ ਹੈ।
Fareedkot Teekaਜੌ ਗੁਰੋਂ ਦ੍ਵਾਰੇ ਹਰੀ ਪ੍ਰਭੂ ਮਨ ਮੇਂ ਬਸ ਜਾਵੈ ਤੌ ਸਦਾ ਸਦਾ ਸੁਖ ਹੋਵੈ॥
Prof. Sahib Singh(ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,ਪਦ ਅਰਥ ਮਨਿ = ਮਨ ਵਿਚ। ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)Dios Nuestro Señor habita en el interior de la mente del Gurmukj y así éste encuentra la Paz por siempre y para siempre.
ਸਹਸਾ ਮੂਲਿ. ਨ ਹੋਵਈ; ਸਭ ਚਿੰਤਾ ਵਿਚਹੁ ਜਾਇ ॥
sahasaa mool. na hovee; sabh chintaa vichahu jaae |
Sant Singh KhalsaHe is never cynical; all anxiety has been taken out from within him.
Manmohan SinghHe is ridden not with doubt ever and from within him all the anxiety is eliminated.
Manmohan Singh (Punjabi)ਉਸ ਨੂੰ ਕਦੇ ਭੀ ਸੰਦੇਹ ਨਹੀਂ ਵਿਆਪਣਾ ਅਤੇ ਉਸ ਦੇ ਅੰਦਰੋਂ ਸਮੂਹ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਫਿਰ ਸਹਿਸਾ ਕਦਾਚਿਤ ਨਹੀਂ ਹੋਤਾ ਅਰ ਅੰਤਰ ਸੇ ਸਭ ਚਿੰਤਾ ਦੂਰ ਹੋ ਜਾਤੀ ਹੈ॥☬ਵਹੁ ਐਸੇ ਜਾਣਤਾ ਹੈ:
Prof. Sahib Singhਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ,ਪਦ ਅਰਥ ਸਹਸਾ = ਤੌਖ਼ਲਾ। ਮੂਲਿ ਨ = ਬਿਲਕੁਲ ਨਹੀਂ। ਹੋਵਈ = ਹੋਵੈ; ਹੁੰਦਾ।
SikhNet (Spanish)Toda su ansiedad desaparece y nunca se muestra cínico.
ਜੋ ਕਿਛੁ ਹੋਇ. ਸੁ ਸਹਜੇ ਹੋਇ; ਕਹਣਾ ਕਿਛੂ. ਨ ਜਾਇ ॥
jo kichh hoe. su sahaje hoe; kahanaa kichhoo. na jaae |
Sant Singh KhalsaWhatever happens, happens naturally; no one has any say about it.
Manmohan SinghWhatever happens, that happens spontaneously and the mortal has no say in anything.
Manmohan Singh (Punjabi)ਜਿਹੜਾ ਕੁਝ ਹੁੰਦਾ, ਉਹ ਸੁਤੇਸਿਧ ਹੀ ਹੁੰਦਾ ਹੈ ਅਤੇ ਪ੍ਰਾਣੀ ਦਾ ਕਿਸੇ ਸ਼ੈ ਵਿੱਚ ਕੋਈ ਦਖਲ ਨਹੀਂ।
Fareedkot Teekaਜੋ ਕਿਛੁ ਹੋਤਾ ਹੈ, ਸੋ ਸ੍ਵਭਾਵਿਕ ਹੀ ਹੋਤਾ ਹੈ, ਕਹਾ ਕੁਛ ਨਹੀਂ ਜਾਤਾ ਹੈ॥
Prof. Sahib Singhਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।ਪਦ ਅਰਥ ਸਹਜੈ = ਰਜ਼ਾ ਅਨੁਸਾਰ।
SikhNet (Spanish)Lo que sea que ocurre sucede de forma natural. No hay hada más que decir al respecto.
ਸਚਾ ਸਾਹਿਬੁ ਮਨਿ ਵਸੈ; ਤਾਂ ਮਨਿ ਚਿੰਦਿਆ ਫਲੁ ਪਾਇ ॥
sachaa saahib man vasai; taan man chindiaa fal paae |
Sant Singh KhalsaWhen the True Lord abides in the mind, then the mind's desires are fulfilled.
Manmohan SinghIf the True Lord abides within man's mind, then, obtains he, his heart-desired boons.
Manmohan Singh (Punjabi)ਜੇਕਰ ਸੱਚਾ ਸੁਆਮੀ ਬੰਦੇ ਦੇ ਚਿੱਤ ਅੰਦਰ ਨਿਵਾਸ ਕਰ ਲਵੇ, ਤਦ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲੈਂਦਾ ਹੈ।
Fareedkot Teekaਜੇ ਸਚਾ ਸਾਹਿਬ ਮਨ ਮੇਂ ਬਸ ਜਾਵੈ ਤੌ ਜੀਵ ਮਨ ਬਾਂਛਤ ਫਲ ਪਾਇ ਲੇਤਾ ਹੈ॥
Prof. Sahib Singhਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ।ਪਦ ਅਰਥ ਚਿੰਦਿਆ = ਚਿਤਵਿਆ ਹੋਇਆ।
SikhNet (Spanish)Cuando el Señor Verdadero habita en la mente, los deseos son cumplidos.
ਨਾਨਕ. ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥
naanak. tin kaa aakhiaa aap sune; ji leian panai paae |1|
Sant Singh KhalsaO Nanak, He Himself hears the words of those, whose accounts are in His Hands. ||1||
Manmohan SinghNanak, the Lord Himself hears the word of those, whose Name He enters in his account book.
Manmohan Singh (Punjabi)ਨਾਨਕ ਸੁਆਮੀ ਖੁਦ ਉਹਨਾਂ ਦੇ ਕਥਨ ਨੂੰ ਸੁਣਦਾ ਹੈ ਜਿਨ੍ਹਾਂ ਦਾ ਨਾਮ ਉਹ ਆਪਣੇ ਇਸਾਬ ਕਿਤਾਬ ਵਿੱਚ ਲਿਖ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ (ਪੰਨੈ) ਪਤ੍ਰੇ, ਭਾਵ ਦਫਤਰ ਮੇਂ ਪਾਇ ਲੀਆ ਹੈ, ਕਿੰਤੂ ਆਪਣੇ ਭਗਤੋਂ ਮੇਂ ਲਿਖ ਦੀਆ ਹੈ, ਤਿਨ ਕਾ ਕਹਾ ਹੂਆ ਆਪ ਸੁਣ ਲੇਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥ਪਦ ਅਰਥ ਲਇਅਨੁ = ਲਏ ਹਨ ਉਸ ਨੇ। ਪੰਨੈ = ਲੇਖੇ ਵਿਚ। ਜਿ = ਜਿਹੜੇ ਮਨੁੱਖ ॥੧॥
SikhNet (Spanish)Oh, dice Nanak, Él es el que escucha la Plegaria de aquéllos que están en Sus Manos. (1)