ੴ

ਸਿੱਖਬਾਣੀ · SikhBani

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥

jagat jalandaa rakh lai aapanee kirapaa dhaar
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 853 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥

jagat jalandaa rakh lai; aapanee kirapaa dhaar |

Sant Singh KhalsaThe world is going up in flames - shower it with Your Mercy, and save it!
Manmohan SinghO Lord, the world is on fire. Showering thy benediction save it Thou.
Manmohan Singh (Punjabi)ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।
Fareedkot Teekaਇਹ ਜਗਤ ਕਾਮ, ਕ੍ਰੋਧ, ਤ੍ਰਿਸ਼ਨਾ ਕੀ ਅਗਨੀ ਮੇਂ ਜੋ ਜਲ ਰਿਹਾ ਹੈ, ਹੇ ਵਾਹਿਗੁਰੂ! ਤਿਸ ਕੋ ਵਾ ਤਿਸ ਜਗਤ ਸੇ ਮੇਰੇ ਕੋ ਤੁਮ ਅਪਣੀ ਕਿਰਪਾ ਧਾਰ ਕੇ ਰਖ੍ਯਾ ਕਰ ਲੇਵੋ॥
Prof. Sahib Singhਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ,

ਪਦ ਅਰਥ ਜਲੰਦਾ = (ਵਿਕਾਰਾਂ ਵਿਚ) ਸੜਦਾ। ਰਖਿ ਲੈ = ਬਚਾ ਲੈ। ਧਾਰਿ = ਧਾਰ ਕੇ, ਕਰ ਕੇ।

SikhNet (Spanish)El mundo está en llamas; oh Dios, sálvalo por Misericordia.

ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥

jit duaarai ubarai; titai laihu ubaar |

Sant Singh KhalsaSave it, and deliver it, by whatever method it takes.
Manmohan SinghThrough whichever way it can be delivered, delivers it that wise.
Manmohan Singh (Punjabi)ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ।
Fareedkot Teekaਜਿਸ ਦ੍ਵਾਰੇ ਬਚਾਉ ਹੋਤਾ ਹੈ, ਤਿਸੀ ਦ੍ਵਾਰੇ ਤਿਸ ਅਗਨੀ ਤੇ (ਉਬਾਰਿ) ਬਚਾਇ ਲੇਹੁ॥
Prof. Sahib Singhਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।

ਪਦ ਅਰਥ ਜਿਤੁ ਦੁਆਰੈ = ਜਿਸ ਦਰ ਤੇ, ਜਿਸ ਤਰੀਕੇ ਨਾਲ। ਉਬਰੈ = ਬਚ ਸਕੇ। ਤਿਤੈ = ਉਸੇ ਤਰ੍ਹਾਂ ਹੀ।

SikhNet (Spanish)Por cualquier forma en la que lleguemos a Ti, Sálvanos, por favor.

ਸਤਿਗੁਰਿ ਸੁਖੁ ਵੇਖਾਲਿਆ; ਸਚਾ ਸਬਦੁ ਬੀਚਾਰਿ ॥

satigur sukh vekhaaliaa; sachaa sabad beechaar |

Sant Singh KhalsaThe True Guru has shown the way to peace, contemplating the True Word of the Shabad.
Manmohan SinghThe True Guru shows the path of peace, in the meditation of the True Name.
Manmohan Singh (Punjabi)ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ।
Fareedkot Teekaਹੇ ਹਰੀ! ਜਿਨ ਸਤਿਗੁਰੋਂ ਨੇ ਗੁਰਮੁਖੋਂ ਕੋ ਸੁਖ ਸਰੂਪ ਤੂੰ ਦਿਖਾਲਿਆ ਹੈਂ, ਤਿਨੋਂ ਕਾ ਸਚਾ ਜੋ ਸਬਦ ਹੈ ਤਿਸ ਕਾ ਵੀਚਾਰ ਮੁਝ ਕੋ ਦੇਹੁ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ,

ਪਦ ਅਰਥ ਸਤਿਗੁਰਿ = ਗੁਰੂ ਨੇ। ਸੁਖੁ = ਆਤਮਕ ਆਨੰਦ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੀਚਾਰਿ = ਵਿਚਾਰ ਕੇ, ਮਨ ਵਿਚ ਟਿਕਾ ਕੇ।

SikhNet (Spanish)El Guru Verdadero ha revelado que aquél que medite en la Palabra Verdadera del Shabd, estará siempre en Paz.

ਨਾਨਕ. ਅਵਰੁ, ਨ ਸੁਝਈ; ਹਰਿ ਬਿਨੁ ਬਖਸਣਹਾਰੁ ॥੧॥

naanak. avar, na sujhee; har bin bakhasanahaar |1|

Sant Singh KhalsaNanak knows no other than the Lord, the Forgiving Lord. ||1||
Manmohan SinghWithout the Lord, Nanak sees no other Pardoner.
Manmohan Singh (Punjabi)ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਬਖਸ਼ਣੇਹਾਰ! ਤੇਰੇ ਬਿਨਾ ਮੁਝ ਕੋ ਔਰ ਕੋਈ ਦ੍ਰਿਸਟ ਨਹੀਂ ਆਵਤਾ ਹੈ॥੧॥
Prof. Sahib Singhਹੇ ਨਾਨਕ! ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ ॥੧॥

ਪਦ ਅਰਥ ਅਵਰੁ = ਕੋਈ ਹੋਰ ॥੧॥

SikhNet (Spanish)Nanak no conoce a nadie más que al Señor, el Señor que perdona nuestras faltas.(1)
Answers quote the Granth verbatim with Ang citations. AI commentary is not Gurbani and not a religious ruling.