ੴ

ਸਿੱਖਬਾਣੀ · SikhBani

ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥

haumai maaeaa mohanee doojai lagai jaae
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 853 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹਉਮੈ ਮਾਇਆ ਮੋਹਣੀ; ਦੂਜੈ ਲਗੈ ਜਾਇ ॥

haumai maaeaa mohanee; doojai lagai jaae |

Sant Singh KhalsaThrough egotism, fascination with Maya has trapped them in duality.
Manmohan SinghThrough fascinating mammon, wells up ego and man is yoked to duality.
Manmohan Singh (Punjabi)ਮੋਹਿਤ ਕਰ ਲੈਣ ਵਾਲੀ ਮੋਹਨੀ ਦੇ ਰਾਹੀਂ ਹੰਕਾਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
Fareedkot Teekaਹੰਤਾ ਮਮਤਾ ਰੂਪ ਮਾਇਆ ਜੋ ਮੋਹਿਤ ਕਰਨੇ ਵਾਲੀ ਹੈ ਇਸੀ ਕਰ ਜੀਵ ਦ੍ਵੈਤ ਭਾਵ ਮੈ ਜਾਇ ਲਾਗੇ ਹੈਂ॥
Prof. Sahib Singhਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ।

ਪਦ ਅਰਥ ਹਉਮੈ = 'ਮੈਂ, ਮੈਂ' ਦਾ ਪ੍ਰਭਾਵ। ਹਉਮੈ ਮਾਇਆ = ਮਾਇਆ ਦੀ ਹਉਮੈ, ਮਾਇਆ ਦੀ ਤਾਂਘ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ (ਦੇ ਮੋਹ) ਵਿਚ।

SikhNet (Spanish)Llenos de egoísmo, debido a la fascinación por Maya, nos apegamos al otro, a la dualidad.

ਨਾ ਇਹ ਮਾਰੀ. ਨ ਮਰੈ; ਨਾ ਇਹ ਹਟਿ ਵਿਕਾਇ ॥

naa ih maaree. na marai; naa ih hatt vikaae |

Sant Singh KhalsaIt cannot be killed, it does not die, and it cannot be sold in a store.
Manmohan SinghBy slaying, it can be slain not, nor can it be sold off at a shop.
Manmohan Singh (Punjabi)ਨਸ਼ਟ ਕਰਨ ਦੁਆਰਾ ਇਹ ਨਸ਼ਟ ਨਹੀਂ ਹੁੰਦੀ, ਨਾਂ ਹੀ ਇਹ ਕਿਸੇ ਦੁਕਾਨ ਤੇ ਵੇਚੀ ਜਾ ਸਕਦੀ ਹੈ।
Fareedkot Teekaਨਾ ਤੋ ਇਹ ਕਿਸੀ ਪਾਸੋਂ ਮਾਰੀ ਜਾਤੀ ਹੈ ਔਰ ਅਪਨੇ ਆਪ ਤੇ ਇਹ ਮਰਤੀ ਨਹੀਂ ਹੈ, ਔਰ ਨਾ ਇਹ ਕਿਸੀ ਦੁਕਾਨ ਮੇਂ ਵਿਕ ਸਕਤੀ ਹੈ॥
Prof. Sahib Singhਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ।

ਪਦ ਅਰਥ ਹਟਿ = ਹੱਟੀ ਵਿਚ।

SikhNet (Spanish)Aquélla, no puede ser destruida ni vendida a otro,

ਗੁਰ ਕੈ ਸਬਦਿ ਪਰਜਾਲੀਐ; ਤਾ ਇਹ ਵਿਚਹੁ ਜਾਇ ॥

gur kai sabad parajaaleeai; taa ih vichahu jaae |

Sant Singh KhalsaThrough the Word of the Guru's Shabad, it is burnt away, and then it departs from within.
Manmohan SinghWhen man burns it off with the Gurbani, then alone departs it from within him.
Manmohan Singh (Punjabi)ਜਦ ਬੰਦਾ ਇਸ ਨੂੰ ਗੁਰਬਾਣੀ ਨਾਲ ਸਾੜ ਸੁੱਟਦਾ ਹੈ, ਕੇਵਲ ਤਦ ਹੀ ਇਹ ਉਸ ਦੇ ਅੰਦਰੋਂ ਦਫਾ ਹੁੰਦੀ ਹੈ।
Fareedkot Teekaਪਰੰਤੂ ਜਬ ਇਸ ਕੋ ਗੁਰੋਂ ਕੇ (ਸਬਦਿ) ਉਪਦੇਸ਼ ਕਰ (ਪਰ) ਵਿਸ਼ੇਸ਼ ਕਰ ਜਲਾਇ ਦੇਈਏ ਤਬ ਇਹੁ ਅੰਤਸਕਰਣ ਵਿਚੋਂ ਦੂਰ ਹੋ ਜਾਤੀ ਹੈ॥
Prof. Sahib Singhਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਰਜਾਲੀਐ = ਚੰਗੀ ਤਰ੍ਹਾਂ ਸਾੜ ਦਿੱਤੀ ਜਾਏ।

SikhNet (Spanish)pero si uno le pone la antorcha de la Palabra del Shabd del Guru, entonces solita se va.

ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥

tan man hovai ujalaa; naam vasai man aae |

Sant Singh KhalsaThe body and mind become pure, and the Naam, the Name of the Lord, comes to dwell within the mind.
Manmohan SinghHis body and soul become immaculate and the Name comes to abide in his mind.
Manmohan Singh (Punjabi)ਉਸ ਦੀ ਦੇਹ ਅਤੇ ਆਤਮਾ ਪਵਿੱਤਰ ਹੋ ਜਾਂਦੇ ਹਨ ਅਤੇ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਇਸ ਦੇ ਜਲਾਉਣੇ ਕਰ ਤਨ ਮਨ ਉਜਲ ਹੋ ਜਾਤਾ ਹੈ ਔਰ ਮਨ ਮੇਂ ਵਾਹਿਗੁਰੂ ਕਾ ਨਾਮ ਆਇ ਵਸਤਾ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਉਜਲਾ = ਪਵਿੱਤਰ। ਮਨਿ = ਮਨ ਵਿਚ।

SikhNet (Spanish)El cuerpo y la mente se vuelven inmaculados, y uno enaltece el Nombre del Señor, el Naam, en la mente.

ਨਾਨਕ. ਮਾਇਆ ਕਾ ਮਾਰਣੁ, ਸਬਦੁ ਹੈ; ਗੁਰਮੁਖਿ ਪਾਇਆ ਜਾਇ ॥੨॥

naanak. maaeaa kaa maaran, sabad hai; guramukh paaeaa jaae |2|

Sant Singh KhalsaO Nanak, the Shabad is the killer of Maya; the Gurmukh obtains it. ||2||
Manmohan SinghNanak, the Lord's Name is the destroyer of mammon and it is obtained through the Guru.
Manmohan Singh (Punjabi)ਨਾਨਕ, ਪ੍ਰਭੂ ਦਾ ਨਾਮ ਮੋਹਨੀ ਨੂੰ ਨਾਸ ਕਰਨਹਾਰ ਹੈ ਅਤੇ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਮਾਇਆ ਕੇ ਮਾਰਨੇ ਕਾ ਗੁਰਸਬਦ ਹੀ (ਮਾਰਣੁ) ਮਸਾਲਾ ਹੈ। ਜੈਸੇ ਧਾਤੂ ਕਿਸੀ ਔਖਧੀ ਸੇ ਮਰੇ ਹੈ, ਸੋ ਗੁਰੋਂ ਦੁਆਰੇ ਹੀ ਪਾਇਆ ਜਾਤਾ ਹੈ, ਭਾਵ ਗੁਰ ਸਬਦ ਜੰਨ ਗਿਆਨ ਕਰ ਦੂਰ ਹੋਤੀ ਹੈ॥੨॥☬ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੨॥

ਪਦ ਅਰਥ ਮਾਰਣੁ = ਪ੍ਰਭਾਵ ਮੁਕਾਣ ਦਾ ਵਸੀਲਾ ॥੨॥

SikhNet (Spanish)Dice Nanak, es a través de la Palabra del Shabd que Maya es desterrada, y esa Palabra uno La obtiene del Guru.(2)
Answers quote the Granth verbatim with Ang citations. AI commentary is not Gurbani and not a religious ruling.