ੴ

ਸਿੱਖਬਾਣੀ · SikhBani

ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥

ghano ghano ghano sad lorrai bin lahane kaitthai paaeo re
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 715 · 8 lines
Translations

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਗਰਬਿ ਗਹਿਲੜੋ; ਮੂੜੜੋ ਹੀਓ ਰੇ ॥

garab gahilarro; moorrarro heeo re |

Sant Singh KhalsaMy foolish heart is in the grip of pride.
Manmohan SinghO my soul, my ignorant soul is in the grip of pride.
Manmohan Singh (Punjabi)ਓ! ਮੇਰੀ ਆਤਮਾ, ਮੇਰੀ ਮੂਰਖ ਆਤਮਾ, ਹੰਕਾਰ ਦੀ ਪਕੜ ਵਿੱਚ ਹੈ।
Fareedkot Teekaਹੇ ਭਾਈ! ਇਸ ਮੂਰਖ ਜੀਵ ਕਾ ਰਿਦਾ (ਗਰੀਬ) ਹੰਕਾਰ ਕਰ ਕੇ (ਗਹੇਲੜੋ) ਬਾਵਰਾ ਵਾ ਪਕੜਾ ਹੂਆ ਹੈ॥
Prof. Sahib Singhਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ।

ਪਦ ਅਰਥ ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ!

SikhNet (Spanish)Mi mente ignorante está en las garras del ego;

ਹੀਓ; ਮਹਰਾਜ ਰੀ ਮਾਇਓ ॥

heeo; maharaaj ree maaeo |

Sant Singh KhalsaBy the Will of my Lord God, Maya,
Manmohan SinghSuch is the will of my reverend Lord,
Manmohan Singh (Punjabi)ਪੂਜਯ ਪ੍ਰਭੂ ਦੀ ਇਹੋ ਜਹੀ ਰਜ਼ਾ ਹੈ,
Fareedkot Teekaਹੇ ਭਾਈ! ਮਹਾਰਾਜ ਕੀ ਮਾਇਆ ਨੇ ਇਸ ਕਾ ਰਿਦਾ (ਡੀਹਰ) ਮਛੀ ਕੀ ਨਿਆਈ ਮੋਹ ਕਰ (ਫਾਕਿਓ) ਪਕੜ ਲੀਆ ਹੈ॥
Prof. Sahib Singhਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-

ਪਦ ਅਰਥ ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ)।

SikhNet (Spanish)tal es la Voluntad de mi Dios, que la ilusión ha atrapado mi mente,

ਡੀਹਰ ਨਿਆਈ; ਮੋਹਿ ਫਾਕਿਓ ਰੇ ॥ ਰਹਾਉ ॥

ddeehar niaaee; mohi faakio re | rahaau |

Sant Singh KhalsaLike a witch, has swallowed my soul. ||Pause||
Manmohan Singhthat mammon has gulped me like a witch. Pause.
Manmohan Singh (Punjabi)ਕਿ ਮਾਇਆ ਨੇ ਮੈਨੂੰ ਡੈਣ ਦੀ ਤਰ੍ਹਾਂ ਹੜੱਪ ਕਰ ਲਿਆ ਹੈ। ਠਹਿਰਾਉ।
Fareedkot Teekaਵਾ (ਡੀਹਰ) ਡੈਣ ਕੀ ਤ੍ਰਹ ਮੋਹ ਨੇ (ਫਾਕਿਓ) ਫਕ, ਭਾਵ ਖਾ ਲੀਆ ਹੈ॥ ਰਹਾਉ ॥
Prof. Sahib Singhਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ਰਹਾਉ॥

ਪਦ ਅਰਥ ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ ॥ਰਹਾਉ॥

SikhNet (Spanish)y como una bruja malvada persigue mi mente y la desvía. (Pausa)

ਘਣੋ ਘਣੋ ਘਣੋ ਸਦ ਲੋੜੈ; ਬਿਨੁ ਲਹਣੇ. ਕੈਠੈ ਪਾਇਓ ਰੇ ॥

ghano ghano ghano sad lorrai; bin lahane. kaitthai paaeo re |

Sant Singh KhalsaMore and more, he continually yearns for more; but unless he is destined to receive, how can he obtain it?
Manmohan SinghMore, more and yet more wealth, the man ever hankers after, but unless destined to receive, how can he obtain it?
Manmohan Singh (Punjabi)ਬਹੁਤੀ, ਬਹੁਤੀ, ਬਹੁਤੀ ਮਾਇਆ ਬੰਦਾ ਹਮੇਸ਼ਾਂ ਚਾਹੁੰਦਾ ਹੈ, ਪਰ ਪ੍ਰਾਲਭਧ ਵਿੱਚ ਲਿਖੀ ਹੋਈ ਪ੍ਰਾਪਤੀ ਦੇ ਬਾਝੋਂ ਉਹ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਹੇ ਭਾਈ! ਤਿਸੀ ਤੇ ਇਹ ਜੀਵ ਮਾਇਆ ਕੋ ਮਨ ਤਨ ਬਾਣੀ ਕਰ ਕੇ ਅਧਕ ਤੇ ਅਧਕ ਹੀ ਸਦਾ ਚਾਹਤਾ ਹੈ, ਪਰੰਤੂ ਪਰਾਰਬਧ ਬਿਨਾਂ ਕਿਸੀ ਨੇ ਕਹਾਂ ਪਾਇਆ ਹੈ, ਭਾਵ ਸੇ ਪੂਰਬਲੇ ਲਿਖੇ ਬਿਨਾਂ ਨਹੀਂ ਪਾਇਆ ਹੈ॥
Prof. Sahib Singhਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ?

ਪਦ ਅਰਥ ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ?

SikhNet (Spanish)Ahora añoro más y más la Verdadera Realización, pero, ¿cómo puedo obtener lo que no está en mi destino?

ਮਹਰਾਜ ਰੋ ਗਾਥੁ, ਵਾਹੂ ਸਿਉ ਲੁਭੜਿਓ; ਨਿਹਭਾਗੜੋ, ਭਾਹਿ ਸੰਜੋਇਓ ਰੇ ॥੧॥

maharaaj ro gaath, vaahoo siau lubharrio; nihabhaagarro, bhaeh sanjoeo re |1|

Sant Singh KhalsaHe is entangled in wealth, bestowed by the Lord God; the unfortunate one attaches himself to the fire of desires. ||1||
Manmohan SinghThe Lord's wealth, with that, the man is entangled. O! the unfortunate one attaches himself to the fire of desires.
Manmohan Singh (Punjabi)ਪ੍ਰਭੂ ਦੀ ਦੌਲਤ, ਉਸ ਨਾਲ ਇਨਸਾਨ ਫਸਿਆ ਹੋਇਆ ਹੈ। ਨਿਕਰਮਣ ਬੰਦਾ ਖਾਹਿਸ਼ਾਂ ਦੀ ਅੱਗ ਨਾਲ ਆਪਣੇ ਆਪ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਜੋ (ਗਾਥੁ) ਸਰੀਰ ਵਾ ਪਦਾਰਥ ਮਹਾਰਾਜ ਕਾ ਹੈ (ਵਾਹੂ) ਤਿਸੀ ਸਾਥ ਇਹ ਜੀਵ (ਲੁਭੜਿਓ) ਲੁਭਾਇਵਾਨ ਹੋਇ ਰਹਿਆ ਹੈ। (ਨਿਹਭਾਗੜੋ) ਮੰਦਭਾਗੀ ਪੁਰਸ ਨੇ ਹੇ ਭਾਈ! ਤ੍ਰਿਸਨਾ ਰੂਪੀ (ਭਾਹਿ) ਅਗਨੀ ਮੇਂ ਮਨ ਕੋ (ਸੰਜੋਇਓ) ਜੋੜਿਆ ਹੂਆ ਹੈ॥੧॥
Prof. Sahib Singhਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥

ਪਦ ਅਰਥ ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ ॥੧॥

SikhNet (Spanish)Yo, un ser desafortunado, me he estado quemando en el fuego del deseo apegándome no a Dios, sino a Sus Regalos.(1)

ਸੁਣਿ ਮਨ ਸੀਖ. ਸਾਧੂ ਜਨ ਸਗਲੋ; ਥਾਰੇ ਸਗਲੇ ਪ੍ਰਾਛਤ. ਮਿਟਿਓ ਰੇ ॥

sun man seekh. saadhoo jan sagalo; thaare sagale praachhat. mittio re |

Sant Singh KhalsaListen, O mind, to the Teachings of the Holy Saints, and all your sins shall be totally washed away.
Manmohan SinghO man, listen thou to the holy men's advice. Thus shall all thine sins be entirely washed off.
Manmohan Singh (Punjabi)ਹੇ ਬੰਦੇ! ਤੂੰ ਪਵਿੱਤਰ ਪੁਰਸ਼ ਦੀ ਨਸੀਹਤ ਨੂੰ ਸ੍ਰਵਣ ਕਰ। ਇਸ ਤਰ੍ਹਾਂ ਤੇਰੇ ਸਮੂਹ ਪਾਪ ਪੂਰੀ ਤਰ੍ਹਾਂ ਧੋਤੇ ਜਾਣਗੇ।
Fareedkot Teekaਤਾਂ ਤੇ ਹੇ ਭਾਈ! ਸਰਬ ਸੰਤ ਜਨੋਂ ਕੀ ਮਨ ਲਗਾਇ ਕਰ ਸਿਖ੍ਯਾ ਸੁਣੋਂ, ਜਿਸ ਤੇ (ਥਾਰੇ) ਤੁਮਾਰੇ ਸੰਪੂਰਨ ਪਾਪ ਮਿਟ ਜਾਵੈਂਗੇ॥
Prof. Sahib Singhਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ।

ਪਦ ਅਰਥ ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ।

SikhNet (Spanish)Escucha, oh mente mía, escucha la Sabiduría de los Santos y tus errores serán lavados,

ਜਾ ਕੋ ਲਹਣੋ. ਮਹਰਾਜ ਰੀ ਗਾਠੜੀਓ; ਜਨ ਨਾਨਕ. ਗਰਭਾਸਿ, ਨ ਪਉੜਿਓ ਰੇ ॥੨॥੨॥੧੯॥

jaa ko lahano. maharaaj ree gaattharreeo; jan naanak. garabhaas, na paurrio re |2|2|19|

Sant Singh KhalsaOne who is destined to receive from the Lord, O servant Nanak, shall not be cast into the womb of reincarnation again. ||2||2||19||
Manmohan SinghHe, who is destined to receive in his skirt, the Lord's blessing. He, O slave Nanak enters not the womb again.
Manmohan Singh (Punjabi)ਜਿਸ ਦੇ ਪੱਲੇ ਸਾਹਿਬ ਦੀ ਰਹਿਮਤ ਦੀ ਪ੍ਰਾਪਤੀ ਲਿਖੀ ਹੋਈ ਹੈ, ਉਹ, ਹੇ ਗੋਲੇ ਨਾਨਕ! ਮੁੜ ਕੇ ਪੇਟ (ਜੰਮਣ ਦੀ ਗੇੜ) ਅੰਦਰ ਨਹੀਂ ਪੈਂਦਾ।
Fareedkot Teekaਹੇ ਭਾਈ! ਜਿਸ ਕਾ ਮਹਾਰਾਜ ਕੀ ਗਠੜੀ ਤੇ ਲਹਿਣਾ ਹੈ, ਭਾਵ ਜਿਸ ਕੋ ਵਾਹਿਗੁਰੂ ਕੀ ਕ੍ਰਿਪਾ ਸੇ ਗਿਆਨ ਪ੍ਰਾਪਤਿ ਹੂਆ ਹੈ, ਸੋ ਜਨ (ਗਰਭਾਸਿ) ਗਰਭ ਅਸਥਾਨ ਮੇਂ ਪੁਨਾ ਨਹੀਂ ਪੜਾ ਹੈ, ਭਾਵ ਜਨਮ ਮ੍ਰਿਤ ਸੇ ਰਹਿਤ ਭਇਆ ਹੈ॥੨॥੨॥੧੯॥☬ਪਰਮੇਸ੍ਵਰ ਕੇ ਉਪਕਾਰ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥

ਪਦ ਅਰਥ ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ ॥੨॥੨॥੧੯॥

SikhNet (Spanish)dice Nanak, quien está destinado a encontrar al Señor, ya no encarna otra vez.(2-2-19)
Answers quote the Granth verbatim with Ang citations. AI commentary is not Gurbani and not a religious ruling.