ੴ

ਸਿੱਖਬਾਣੀ · SikhBani

ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥

mate samev charanan udharanan bhai dutarah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1360 · 2 lines
Translations

ਮਤੇ ਸਮੇਵ ਚਰਣੰ; ਉਧਰਣੰ. ਭੈ ਦੁਤਰਹ ॥

mate samev charanan; udharanan. bhai dutarah |

Sant Singh KhalsaThose who are intoxicated and absorbed in the Lord's Lotus Feet are saved from the terrifying world-ocean.
Manmohan SinghThey, who are intoxicated with God and merge in His feet, are ferried across the aweful and arduous world ocean.
Manmohan Singh (Punjabi)ਜੋ ਰੱਬ ਨਾਲ ਮਸਤ ਹੋ, ਉਸ ਦੇ ਪੈਰਾਂ ਵਿੱਚ ਲੀਨ ਹੋ ਜਾਂਦੇ ਹਨ, ਉਹ ਭਿਆਨਕ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
Fareedkot Teekaਜੋ ਪੁਰਸ ਵਾਹਿਗੁਰੂ ਕੇ ਚਰਨੋਂ ਮੇਂ (ਸਮੇਵ) ਭਲੀ ਪ੍ਰਕਾਰ ਕਰ ਨਿਸਚੇ ਕਰ ਕੇ (ਮਤੇ) ਮਸਤ ਹੂਏ ਹੈਂ ਤਿਨੋਂ ਕਾ ਭੈਦਾਯਕ ਦੁਸਤਰ ਸੰਸਾਰ ਸਮੁੰਦ੍ਰ ਤੇ ਉਧਾਰ ਹੂਆ ਹੈ॥
Prof. Sahib Singhਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਮਤੇ = ਮਸਤ (मस्त)। ਸਮੇਵ = ਲੀਨ (सं = एव) ਨਾਲ ਹੀ। ਸਮੇਵ ਚਰਣੰ = ਚਰਨਾਂ ਨਾਲ ਹੀ। ਭੈ = ਡਰਾਉਣਾ, ਭਿਆਨਕ। ਦੁਤਰਹ = ਜਿਸ ਤੋਂ ਤਰਨਾ ਔਖਾ ਹੈ (दुस्तर)।

SikhNet (Spanish)Los que viven intoxicados y absorbidos en los Pies de Loto del Señor, están a salvo del terrible océano del mundo.

ਅਨੇਕ ਪਾਤਿਕ ਹਰਣੰ; ਨਾਨਕ. ਸਾਧ ਸੰਗਮ ਨ ਸੰਸਯਹ ॥੬੭॥੪॥

anek paatik haranan; naanak. saadh sangam na sansayah |67|4|

Sant Singh KhalsaCountless sins are destroyed, O Nanak, in the Saadh Sangat, the Company of the Holy; there is no doubt about this. ||67||4||
Manmohan SinghAssociating with the saints, O Nanak, millions of sins are destroyed. There is not even an iota of doubt about this.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। ਇਸ ਬਾਰੇ ਇਕ ਭੋਰਾ ਭਰ ਭੀ ਸੰਦੇਹ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਪੂਰਨ ਉਪਦੇਸ਼ ਕਾ ਸਿਧਾਂਤ ਇਹੀ ਹੈ ਅਨੇਕ ਪਾਪੋਂ ਕੇ ਹਰਨੇਹਾਰਾ ਸੰਤੋਂ ਕਾ (ਸੰਗਮ) ਮਿਲਾਪ ਹੈ ਅਰਥਾਤ ਸੰਤੋਂ ਕੀ ਸੰਗਤ ਸੇ ਹੀ ਸਰਬ ਪਾਪ ਦੂਰ ਹੋਤੇ ਹੈਂ। ਇਸ ਬਾਤ ਮੇਂ ਸੰਸਾ ਨਹੀਂ ਹੈ ਅਰਥਾਤ ਸਤ ਹੈ॥੬੭॥੪॥☬ਜਬ ਇਸ ਪ੍ਰਕਾਰ ਹਰਿ ਲਾਲ ਔ ਹਰਿ ਕ੍ਰਿਸ਼ਨ ਪੰਡਤੋਂ ਕਾ ਸਤਾਹਠ ਸਲੋਕ ਸ੍ਰੀ ਗੁਰੂ ਜੀ ਨੇ ਉਪਦੇਸ ਕਰ ਮੋਹ ਨਸਟ ਕੀਆ ਤਬ ਤਿਨੋਂ ਨੇ ਪ੍ਰਸੰਨ ਹੋ ਕਰ ਬੇਨਤੀ ਕਰੀ ਕਿ ਆਪ ਕ੍ਰਿਪਾ ਕਰ ਕੁਛ ਔਰ ਅੰਮ੍ਰਿਤ ਰੂਪ ਕਥਾ ਕੋ ਸੁਨਾਵੋ, ਜਿਸ ਸੇ ਦੇਹ ਅਧਿ੍ਯਾਸ ਦੂਰ ਹੋਇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨੋਂ ਕੋ ਅਤਿ ਪ੍ਰੇਮਵਾਨ ਜਾਨ ਕਰ ਦੇਹ ਕੀ ਮਲੀਨਤਾ ਔ ਸੰਤੋਂ ਕੀ ਮਹਿਮਾ ਲਖਾਵਤੇ ਹੂਏ ਗਾਥਾ ਨਾਮ ਬਾਣੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ ॥੬੭॥੪॥

ਪਦ ਅਰਥ ਪਾਤਿਕ = ਪਾਪ। (पातक = a sin)। ਸਾਧ ਸੰਗਮ = ਗੁਰਮੁਖਾਂ ਦੀ ਸੰਗਤ। ਸੰਸਯਹ = ਸ਼ੱਕ (संशयः) ॥੬੭॥੪॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਉਸ ਦੀ ਸੰਗਤਿ ਕਰਨ ਵਾਲੇ ਮਨੁੱਖ ਭੀ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦੇ ਹਨ। * ਨੋਟ: ਦੂਜੇ ਅੰਕ ੪ ਦਾ ਭਾਵ ਇਹ ਹੈ ਕਿ ਇਹ ਪਹਿਲੇ ਚਾਰ ਸਲੋਕਾਂ ਦੀ ਗਿਣਤੀ ਹੈ। ਸਾਰੇ ਸਹਸਕ੍ਰਿਤੀ ਸਲੋਕਾਂ ਦਾ ਜੋੜ ੭੧ ਹੈ।

SikhNet (Spanish)Millones de errores son destruidos, en la Saad Sangat, oh dice Nanak, de esto no hay duda alguna. (67-4)
Answers quote the Granth verbatim with Ang citations. AI commentary is not Gurbani and not a religious ruling.