ੴ

ਸਿੱਖਬਾਣੀ · SikhBani

ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥

par darab hiranan bahu vighan karanan ucharanan sarab jeea...
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1360 · 2 lines
Translations

ਪਰ ਦਰਬ ਹਿਰਣੰ. ਬਹੁ ਵਿਘਨ ਕਰਣੰ; ਉਚਰਣੰ. ਸਰਬ ਜੀਅ ਕਹ ॥

par darab hiranan. bahu vighan karanan; ucharanan. sarab jeea kah |

Sant Singh KhalsaThe mortal steals the wealth of others, and makes all sorts of problems; his preaching is only for his own livelihood.
Manmohan SinghMan steals others wealth, commits many sins and all his sermonizing is for his livelihood.
Manmohan Singh (Punjabi)ਪ੍ਰਾਣੀ ਹੋਰਨਾਂ ਦਾ ਧਨ ਚੁਰਾਉਂਦਾ ਹੈ, ਘਨੇਰੇ ਪਾਰ ਕਰਦਾ ਅਤੇ ਉਸਦਾ ਸਾਰਾ ਉਪਦੇਸ਼ ਆਪਣੀ ਉਪਜੀਵਕਾ ਵਾਸਤੇ ਹੈ।
Fareedkot Teeka(ਉਚਰਣੰ) ਪੁਨਾ ਜੋ ਜੀਵ ਬਿਗਾਨੇ ਧਨ ਕੋ ਹਿਰਤੇ ਹੈਂ ਅਰ ਪਰ ਕਾਰਜੋਂ ਮੇਂ ਵਿਘਨ ਕਰਤੇ ਹੈਂ, ਉਪਜੀਵਕਾ ਵਾਸਤੇ ਸਰਬ ਵਾਕ ਉਚਾਰਨ ਕਰਤੇ ਹੈਂ॥
Prof. Sahib Singhਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ,

ਪਦ ਅਰਥ ਪਰ = ਪਰਾਇਆ। ਦਰਬ = ਧਨ (द्रव्यं)। ਹਿਰਣੰ = ਚੁਰਾਣਾ (हृ = to steal)। ਕਹ = ਵਾਸਤੇ, ਦੀ ਖ਼ਾਤਰ। ਸਰਬ = ਸਾਰੇ, ਕਈ ਕਿਸਮਾਂ ਦੇ ਬੋਲ। ਜੀਅ ਕਹ = ਜਿੰਦ ਦੀ ਖ਼ਾਤਰ, ਜਿੰਦ ਪਾਲਣ ਵਾਸਤੇ, ਉਪਜੀਵਿਕਾ ਵਾਸਤੇ।

SikhNet (Spanish)El mortal se roba la riqueza de otros, causando todo tipo de problemas, su hablar es sólo para su propio bien,

ਲਉ ਲਈ ਤ੍ਰਿਸਨਾ, ਅਤਿਪਤਿ ਮਨ ਮਾਏ; ਕਰਮ ਕਰਤ ਸਿ ਸੂਕਰਹ ॥੬੬॥

lau lee trisanaa, atipat man maae; karam karat si sookarah |66|

Sant Singh KhalsaHis desire for this and that is not satisfied; his mind is caught in Maya, and he is acting like a pig. ||66||
Manmohan SinghHis mercurial desire is satiated not, his mind is absorbed in riches and he does the deeds of a swine.
Manmohan Singh (Punjabi)ਉਸ ਦੀ ਚੰਚਲ ਖਾਹਿਸ਼ ਦੀ ਤ੍ਰਿਪਤੀ ਨਹੀਂ ਹੁੰਦੀ, ਉਸ ਦਾ ਮਨੂਆ ਮਾਇਆ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਉਹ ਸੂਰ ਵਾਲੇ ਕੰਮ ਕਰਦਾ ਹੈ।
Fareedkot Teekaਤ੍ਰਿਸਨਾ ਕੇ (ਲਉ) ਸਮਦਾਯ ਕੇ ਲੀਏ ਫਿਰਤੇ ਹੈਂ, ਤਿਸੀ ਤੇ ਤਿਨੋਂ ਕਾ ਮਨ ਮਾਯਾ ਸੇ ਅਤ੍ਰਿਪਤ ਹੈ ਅਰਥਾਤ ਰਜਤਾ ਨਹੀਂ ਹੈ, ਸੋ ਪੁਰਸ ਸੂਕਰੋਂ ਸਮ ਕਰਮ ਕਰਤੇ ਹੈਂ॥੬੬॥
Prof. Sahib Singhਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) ॥੬੬॥

ਪਦ ਅਰਥ ਲਉ = ਮੈਂ ਲੈ ਲਵਾਂ। ਲਈ = ਮੈਂ ਲੈ ਲਵਾਂ। ਅਤਿਪਤਿ = (ਅ-ਤਿਪਤਿ), ਭੁੱਖ, ਅਸੰਤੋਖ। ਮਾਏ = ਮਾਇਆ। ਸ = ਸੇ, ਉਹ ਬੰਦੇ। ਸੂਕਰਹ = ਸੂਰ (सुकर) ॥੬੬॥

* ਭਾਵ: ਆਪਣੀ ਜਿੰਦ ਦੀ ਖ਼ਾਤਰ ਹੋਰਨਾਂ ਦਾ ਨੁਕਸਾਨ ਕਰ ਕੇ ਪਰਾਇਆ ਧਨ ਵਰਤਣ ਵਾਲੇ ਮਨੁੱਖ ਦੀ ਜ਼ਿੰਦਗੀ ਸਦਾ ਮੰਦੇ ਕੰਮਾਂ ਦੇ ਗੰਦ ਵਿਚ ਹੀ ਗੁਜ਼ਰਦੀ ਹੈ।

SikhNet (Spanish)su deseo para esto o aquello nunca es satisfecho, pues su mente está atrapada en la Maya y vive actuando como puerco.(66)
Answers quote the Granth verbatim with Ang citations. AI commentary is not Gurbani and not a religious ruling.