ਆਸਾ ਮਹਲਾ ੫ ॥
aasaa mahalaa 5 | Ang 386
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਏਕੋ ਏਕੀ; ਨੈਨ ਨਿਹਾਰਉ ॥
eko ekee; nain nihaarau | Ang 386
Sant Singh KhalsaWith my eyes, I behold the One and Only Lord.
Manmohan SinghWith mine eyes, I behold but one Lord.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਕੇਵਲ ਇੱਕ ਪ੍ਰਭੂ ਨੂੰ ਵੇਖਦਾ ਹਾਂ।
Fareedkot Teeka(ਏਕੋ ਏਕੀ) ਏਕ ਅਦੁਤੀਯ ਰੂਪ ਕੋ ਨੇਤ੍ਰੋਂ ਕਰ ਕੇ ਦੇਖੋ॥
Prof. Sahib Singh(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ,ਪਦ ਅਰਥ ਏਕੋ ਏਕੀ = ਇਕ ਪਰਮਾਤਮਾ ਹੀ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ।
SikhNet (Spanish)Con mis ojos no veo más que al Único Señor
ਸਦਾ ਸਦਾ; ਹਰਿ ਨਾਮੁ ਸਮੑਾਰਉ ॥੧॥
sadaa sadaa; har naam samaarau |1| Ang 386
Sant Singh KhalsaForever and ever, I contemplate the Naam, the Name of the Lord. ||1||
Manmohan SinghEver, ever I meditate on God's Name.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਸਰਬਦਾ ਹਰਿ ਨਾਮ ਕਾ ਸਿਮਰਨ ਕਰੋ॥੧॥
Prof. Sahib Singhਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥ਪਦ ਅਰਥ ਸਮ੍ਹ੍ਹਾਰਉ = ਮੈਂ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥
SikhNet (Spanish)y alabo por siempre al Señor en mi mente. (1)
ਰਾਮ ਰਾਮਾ; ਰਾਮਾ ਗੁਨ ਗਾਵਉ ॥
raam raamaa; raamaa gun gaavau | Ang 387
Sant Singh KhalsaI sing the Praises of the Lord, Raam, Raam, Raam.
Manmohan SinghI sing the praise of the All-pervading Lord.
Manmohan Singh (Punjabi)ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਹੇ ਭਾਈ! ਮਨ ਤਨ ਬਾਣੀ ਕਰ ਕੇ ਰਾਮ ਕੇ ਗੁਣ ਗਾਓ॥
Prof. Sahib Singhਹੇ ਭਾਈ! ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ,ਪਦ ਅਰਥ ਰਾਮਾ = ਰਮਾ, ਸੁੰਦਰ। ਗਾਵਉ = ਮੈਂ ਗਾਂਦਾ ਹਾਂ।
SikhNet (Spanish)Canto las Alabanzas del Señor, Ram, Ram, Ram,
ਸੰਤ ਪ੍ਰਤਾਪਿ. ਸਾਧ ਕੈ ਸੰਗੇ; ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥
sant prataap. saadh kai sange; har har naam dhiaavau re |1| rahaau | Ang 387
Sant Singh KhalsaBy the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
Manmohan SinghBy saints greatness I, in the saints congregation utter the Name of Lord God. Pause.
Manmohan Singh (Punjabi)ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
Fareedkot Teekaਸੰਤ ਜੋ ਪ੍ਰਤਾਪਵਾਨ ਹੈਂ ਔਰ (ਸਾਧ) ਸ੍ਰੇਸਟ ਹੈਂ, ਹੇ ਭਾਈ! ਤਿਨ ਕੇ ਸੰਗ ਕਰ ਕੇ ਹਰਿ ਹਰਿ ਨਾਮ ਧਿਆਵਹੁ॥੧॥ ਰਹਾਉ ॥
Prof. Sahib Singhਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥ਪਦ ਅਰਥ ਸੰਤ ਪ੍ਰਤਾਪਿ = ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ ॥੧॥ ਰਹਾਉ ॥
SikhNet (Spanish)por el Gracioso favor de los Santos, y medito en el Naam, el Nombre del Señor, Jar, Jar, en la Saad Sangat, la Compañía de los Santos. (1‑Pausa)
ਸਗਲ ਸਮਗ੍ਰੀ; ਜਾ ਕੈ ਸੂਤਿ ਪਰੋਈ ॥
sagal samagree; jaa kai soot paroee | Ang 387
Sant Singh KhalsaEverything is strung on His string.
Manmohan SinghOn whose thread all the things are strung,
Manmohan Singh (Punjabi)ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ,
Fareedkot Teekaਸੰਸਾਰ ਰੂਪ ਸਗਲ ਸਮਗ੍ਰੀ ਜਿਸ ਕੀ ਸੱਤਾ ਰੂਪ ਸੂਤ੍ਰ ਮੇਂ ਪਰੋਈ ਹੂਈ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਜਿਸ (ਪਰਮਾਤਮਾ ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ,ਪਦ ਅਰਥ ਸਮਗ੍ਰੀ = ਚੀਜ਼ਾਂ, ਪਦਾਰਥ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।
SikhNet (Spanish)En Su Hilo, el Universo entero ha sido engarzado;
ਘਟ ਘਟ ਅੰਤਰਿ; ਰਵਿਆ ਸੋਈ ॥੨॥
ghatt ghatt antar; raviaa soee |2| Ang 387
Sant Singh KhalsaHe is contained in each and every heart. ||2||
Manmohan SinghHe, the Lord, is contained in all the hearts.
Manmohan Singh (Punjabi)ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ।
Fareedkot Teekaਸੋਈ ਸਭ ਘਟੋਂ ਘਟੋਂ ਮੇਂ ਰਮ ਰਹਾ ਹੈ॥੨॥
Prof. Sahib Singhਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ॥੨॥ਪਦ ਅਰਥ ਸੋਈ = ਉਹ ਪਰਮਾਤਮਾ ਹੀ ॥੨॥
SikhNet (Spanish)Él, el Señor, prevalece en todos los corazones. (2)
ਓਪਤਿ ਪਰਲਉ; ਖਿਨ ਮਹਿ ਕਰਤਾ ॥
opat parlau; khin meh karataa | Ang 387
Sant Singh KhalsaHe creates and destroys in an instant.
Manmohan SinghEvolution and destruction, He, the Lord, does in a moment.
Manmohan Singh (Punjabi)ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ।
Fareedkot Teeka(ਓਪਤਿ) ਉਤਪਤ ਪ੍ਰਲ੍ਯ ਏਕ ਖਿਨ ਮੇਂ ਕਰਤਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ,ਪਦ ਅਰਥ ਓਪਤਿ = ਉਤਪੱਤੀ। ਪਰਲਉ = ਸਾਰੇ ਜਗਤ ਦਾ ਨਾਸ।
SikhNet (Spanish)Dios crea y destruye todo en un momento,
ਆਪਿ ਅਲੇਪਾ; ਨਿਰਗੁਨੁ ਰਹਤਾ ॥੩॥
aap alepaa; niragun rahataa |3| Ang 387
Sant Singh KhalsaHe Himself remains unattached, and without attributes. ||3||
Manmohan SinghThe Absolute Lord Himself remains detached.
Manmohan Singh (Punjabi)ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ।
Fareedkot Teekaਔਰ ਆਪ ਨਿਰਗੁਣ ਪ੍ਰਮਾਤਮਾ ਅਲੇਪ ਰਹਤਾ ਹੈ॥੩॥
Prof. Sahib Singh(ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ॥੩॥ਪਦ ਅਰਥ ਅਲੇਪਾ = ਨਿਰਲੇਪ, ਵੱਖਰਾ। ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ॥੩॥
SikhNet (Spanish)pero permanece Él Mismo sin atributos, desapegado de todo. (3)
ਕਰਨ ਕਰਾਵਨ ਅੰਤਰਜਾਮੀ ॥
karan karaavan antarajaamee | Ang 387
Sant Singh KhalsaHe is the Creator, the Cause of causes, the Searcher of hearts.
Manmohan SinghThe searcher of Hearts is the Designer of causes.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ।
Fareedkot Teekaਕਰਨੇ ਕਰਾਉਨੇ ਮੇਂ ਜੋ ਸਮਰਥ ਔਰ ਅੰਤਰਿਜਾਮੀ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ।
SikhNet (Spanish)Él, el Conocedor de lo más Íntimo es el Hacedor y la Causa;
ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥
anand karai naanak kaa suaamee |4|13|64| Ang 387
Sant Singh KhalsaNanak's Lord and Master celebrates in bliss. ||4||13||64||
Manmohan SinghNanak's Lord ever makes merry.
Manmohan Singh (Punjabi)ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਮਾਰਾ ਸੁਆਮੀ ਭਗਤੋਂ ਕੋ ਦਰਸਨ ਦੇ ਕਰ ਆਨੰਦਤਿ ਕਰ ਦੇਤਾ ਹੈ॥੪॥੧੩॥੬੪॥
Prof. Sahib Singh(ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ॥੪॥੧੩॥੬੪॥ਪਦ ਅਰਥ ਅਨੰਦ ਕਰੈ = ਹਰ ਵੇਲੇ ਪ੍ਰਸੰਨ ਰਹਿੰਦਾ ਹੈਂ ॥੪॥੧੩॥੬੪॥
SikhNet (Spanish)sí, siempre en Éxtasis prevalece el Señor de Nanak. (4‑13‑64)