ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਕੋਰੀ ਕੋ; ਕਾਹੂ. ਮਰਮੁ ਨ ਜਾਨਾਂ ॥
koree ko; kaahoo. maram na jaanaan |
Sant Singh KhalsaNo one knows the secret of God, the Cosmic Weaver.
Manmohan SinghNone knows the secret of God, the weaver,
Manmohan Singh (Punjabi)ਕੋਈ ਭੀ ਜੁਲਾਹੇ ਵਾਹਿਗੁਰੂ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਹੇ ਪੰਡਿਤ ਜੀ! (ਕੋਰੀ) ਜੁਲਾਹੇ ਕਾ ਤੋ ਕਿਸੀ ਨੇ ਭੇਦ ਨਹੀਂ ਜਾਨਾ॥
Prof. Sahib Singh(ਤੁਸੀ ਸਾਰੇ ਮੈਨੂੰ 'ਜੁਲਾਹ ਜੁਲਾਹ' ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹਾ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ,ਪਦ ਅਰਥ ਕੋਰੀ = ਜੁਲਾਹ। ਕੋ = ਦਾ। ਮਰਮੁ = ਭੇਤ। ਕਾਹੂ = ਕਿਸੇ ਨੇ।
SikhNet (Spanish)Nadie conoce el misterio de un tejedor como yo,
ਸਭੁ ਜਗੁ ਆਨਿ; ਤਨਾਇਓ ਤਾਨਾਂ ॥੧॥ ਰਹਾਉ ॥
sabh jag aan; tanaaeo taanaan |1| rahaau |
Sant Singh KhalsaHe has stretched out the fabric of the whole world. ||1||Pause||
Manmohan SinghHe has stretched the wrap of the whole world. Pause.
Manmohan Singh (Punjabi)ਉਸ ਨੇ ਸਮੂਹ ਜਹਾਨ ਦਾ ਤਾਣਾ ਤਣਿਆ ਹੋਇਆ ਹੈ। ਠਹਿਰਾਉ।
Fareedkot Teekaਸਭ ਸੰਸਾਰ ਕਾ ਜਿਸ ਬ੍ਰਹਮ ਨੇ ਮਾਯਾ ਸਬਲ ਹੋ ਕਰ ਮਾਯਾ ਦ੍ਵਾਰੇ ਆਪ ਸੇ ਭਿੰਨ ਤਾਨਾ ਤਨਾਯਾ ਹੈ, ਸੋ ਅਸਲ ਜੁਲਾਹਾ ਹੈ। ਇਸ ਵਾਸਤੇ ਉਸ ਕੋ ਉਤਪਤਿ ਕੀਏ ਹੂਏ ਹਮ ਤੁਮ ਸਭੀ ਜੁਲਾਹੇ ਹੈਂ॥੧॥ ਰਹਾਉ ॥
Prof. Sahib Singhਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਆਨਿ = ਲਿਆ ਕੇ, ਪੈਦਾ ਕਰ ਕੇ ॥੧॥ ਰਹਾਉ ॥
SikhNet (Spanish)aunque todos vengan para que les teja su ropa. (1‑Pausa)
ਜਬ ਤੁਮ; ਸੁਨਿ ਲੇ ਬੇਦ ਪੁਰਾਨਾਂ ॥
jab tum; sun le bed puraanaan |
Sant Singh KhalsaWhen you listen to the Vedas and the Puraanas,
Manmohan SinghWhen thou shalt hear the Vedas and Puranas,
Manmohan Singh (Punjabi)ਜਦ ਤੂੰ ਵੇਦਾਂ ਅਤੇ ਪੁਰਾਨਾ ਨੂੰ ਸੁਣੇਗੀ,
Fareedkot Teekaਹੇ ਪੰਡਿਤ ਜੀ! ਜਬ ਤੁਮ ਨੇ ਬੇਦ ਪੁਰਾਨੋਂ ਸੇ ਸੁਨ ਲੀਆ ਹੈ ਕਿ ਇਹ ਸੰਸਾਰ ਰੂਪ ਤਾਨਾ ਸਭ ਮਾਯਾ ਸਬਲ ਬ੍ਰਹਮ ਕਾ ਹੈ॥
Prof. Sahib Singh(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ,ਪਦ ਅਰਥ ਜਬ = ਜਿਤਨਾ ਚਿਰ। ਸੁਨਿ ਲੇ = ਸੁਣ ਲਏ।
SikhNet (Spanish)Mientras ustedes escuchan los Vedas y los Puranas,
ਤਬ ਹਮ; ਇਤਨਕੁ ਪਸਰਿਓ ਤਾਨਾਂ ॥੧॥
tab ham; itanak pasario taanaan |1|
Sant Singh Khalsayou shall know that the whole world is only a small piece of His woven fabric. ||1||
Manmohan Singhthen shalt thou know that the whole world is a small woven warp of His.
Manmohan Singh (Punjabi)ਤਦ ਤੈਨੂੰ ਪਤਾ ਲੱਗੇਗਾ ਕਿ ਸਾਰੀ ਸ੍ਰਿਸ਼ਟੀ ਉਸ ਦਾ ਇੱਕ ਨਿੱਕਾ ਜੇਹਾ ਉਣਿਆ ਹੋਇਆ ਤਾਣਾ ਹੈ।
Fareedkot Teekaਤਬ ਹਮ ਨੇ ਭੀ ਤੋ ਇਤਨਾਕੁ ਬ੍ਰਹਮਾਂਡ ਮਾਤ੍ਰ ਤਾਂਨਾ ਸੰਤੋਂ ਦ੍ਵਾਰੇ ਪ੍ਰਮੇਸਰ ਸੇ ਤਨਾ ਹੂਆ ਜਾਨਾ ਹੈ॥੧॥
Prof. Sahib Singhਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ॥੧॥ਪਦ ਅਰਥ ਤਬ = ਉਨਾ ਚਿਰ। ਪਸਰਿਓ = ਤਣ ਲਿਆ ॥੧॥
SikhNet (Spanish)yo veo la creación entera desenvolviéndose en la Alabanza del Señor.
ਧਰਨਿ ਅਕਾਸ ਕੀ; ਕਰਗਹ ਬਨਾਈ ॥
dharan akaas kee; karagah banaaee |
Sant Singh KhalsaHe has made the earth and sky His loom.
Manmohan SinghThe earth and sky the Lord has made His loom.
Manmohan Singh (Punjabi)ਧਰਤੀ ਤੇ ਅਸਮਾਨ ਨੂੰ ਸੁਆਮੀ ਨੇ ਆਪਣੀ ਖੱਡੀ ਬਣਾਇਆ ਹੈ।
Fareedkot Teekaਹੇ ਪੰਡਿਤ ਜੀ! ਧਰਤੀ ਔਰ ਅਕਾਸ ਕੀ ਈਸ੍ਵਰ ਨੇ (ਕਰਗਹ) ਕੰਘੀ ਬਨਾਈ ਹੈ॥
Prof. Sahib Singh(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ,ਪਦ ਅਰਥ ਧਰਨਿ = ਧਰਤੀ। ਕਰਗਹ = ਕੰਘੀ, ਕੱਪੜਾ ਉਣਨ ਵੇਲੇ ਜੋ ਅਗਾਂਹ ਪਿਛਾਂਹ ਕਰਦੀ ਹੈ, ਇਸ ਨੂੰ ਜੁਲਾਹ ਵਾਰੀ ਵਾਰੀ ਹਰੇਕ ਹੱਥ ਵਿਚ ਰੱਖਦਾ ਹੈ।
SikhNet (Spanish)De la tierra y del cielo el Señor ha hecho un telar,
ਚੰਦੁ ਸੂਰਜੁ ਦੁਇ; ਸਾਥ ਚਲਾਈ ॥੨॥
chand sooraj due; saath chalaaee |2|
Sant Singh KhalsaUpon it, He moves the two bobbins of the sun and the moon. ||2||
Manmohan SinghTherein He has moved the Two bobbins of the moon and the sun.
Manmohan Singh (Punjabi)ਉਸ ਅੰਦਰ ਉਸ ਨੇ ਚੰਦਰਮਾ ਅਤੇ ਸੂਰਜ ਦੀਆਂ ਦੋ ਨਲੀਆਂ ਚਲਾਈਆਂ ਹਨ।
Fareedkot Teekaਔਰ ਇਸ ਬ੍ਰਹਮਾਂਡ ਤਾਨੀ ਮੇਂ ਚੰਦ੍ਰਮਾ ਔਰ ਸੂਰਜ ਰੂਪ ਦੋ (ਸਾਥ) ਨਾਲਾਂ ਚਲਾਈਆਂ ਹੈਂ॥੨॥
Prof. Sahib Singhਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ॥੨॥ਪਦ ਅਰਥ ਸਾਥ = ਜੁਲਾਹੇ ਦੀਆਂ ਨਾਲਾਂ ॥੨॥
SikhNet (Spanish)y el sol y la luna son trama y urdimbre. (2)
ਪਾਈ ਜੋਰਿ. ਬਾਤ ਇਕ ਕੀਨੀ; ਤਹ ਤਾਂਤੀ ਮਨੁ ਮਾਨਾਂ ॥
paaee jor. baat ik keenee; teh taantee man maanaan |
Sant Singh KhalsaPlacing my feet together, I have accomplished one thing - my mind is pleased with that Weaver.
Manmohan SinghJoining my feet I have done one thing, that is with that wearer my mind is pleased.
Manmohan Singh (Punjabi)ਆਪਣੇ ਪੈਰ ਜੋੜ ਕੇ ਮੈਂ ਇਕ ਗੱਲ ਕੀਤੀ ਹੈ ਉਸ ਜੁਲਾਹੇ ਨਾਲ ਮੇਰਾ ਮਨੂਆ ਰੀਝ ਗਿਆ ਹੈ।
Fareedkot Teekaਸਰਬ ਕੀ ਬਾਤ ਏਕ ਅਪਨੇ ਬਸ ਕਰੀ ਹੈ। ਇਹੀ ਪਊਓਂ ਕੀ ਜੋੜੀ ਹੈ, ਜੋ ਜੁਲਾਹੇ ਕੇ ਪੈਰੋਂ ਕੇ ਨੀਚੇ ਖੜਾਮੇਂ ਹੋਤੀ ਹੈਂ। ਤਿਸ (ਤਾਂਤੀ) ਜੁਲਾਹੇ ਸੇ ਮੇਰਾ ਮਨ ਮਾਨਾ ਹੈ॥
Prof. Sahib Singhਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।ਪਦ ਅਰਥ ਪਾਈ ਜੋਰਿ = ਪਊਇਆਂ ਦੀ ਜੋੜੀ ਜਿਨ੍ਹਾਂ ਉੱਤੇ ਦੋਵੇਂ ਪੈਰ ਰੱਖ ਕੇ ਜੁਲਾਹ ਵਾਰੋ-ਵਾਰੀ ਹਰੇਕ ਪੈਰ ਨੂੰ ਦੱਬ ਕੇ ਕੱਪੜਾ ਉਣਦਾ ਹੈ। ਬਾਤ ਇਕ = ਇਹ ਜਗਤ-ਖੇਡ। ਤਹ = ਉਸ ਜੁਲਾਹੇ ਵਿਚ। ਤਾਂਤੀ = ਜੁਲਾਹ। ਤਾਂਤੀ ਮਨੁ = (ਮੈਂ) ਜੁਲਾਹੇ ਦਾ ਮਨ।
SikhNet (Spanish)Junto mis manos en oración y mi mente está complacida con el Señor,
ਜੋਲਾਹੇ ਘਰੁ ਅਪਨਾ ਚੀਨੑਾਂ; ਘਟ ਹੀ ਰਾਮੁ ਪਛਾਨਾਂ ॥੩॥
jolaahe ghar apanaa cheenaan; ghatt hee raam pachhaanaan |3|
Sant Singh KhalsaI have come to understand my own home, and recognize the Lord within my heart. ||3||
Manmohan SinghKabir weaver has understood his own house and recognised the Lord in his heart.
Manmohan Singh (Punjabi)ਕਬੀਰ ਜੁਲਾਹੇ ਨੇ ਆਪਣੇ ਨਿੱਜ ਦੇ ਝੁੱਗੇ ਨੂੰ ਸਮਝ ਲਿਆ ਹੈ ਅਤੇ ਆਪਣੇ ਦਿਲ ਵਿੱਚ ਸੁਆਮੀ ਨੂੰ ਸਿੰਞਾਣ ਲਿਆ ਹੈ।
Fareedkot Teekaਮੈਂ ਜੁਲਾਹੇ ਨੇ ਜਬ ਅਪਨਾ (ਘਰੁ) ਸਰੂਪ ਜਾਨਾ ਤਬ ਰਾਮ ਕੋ ਘਟ ਹੀ ਮੇਂ ਪਛਾਨਾ ਹੈ॥੩॥
Prof. Sahib Singhਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ॥੩॥ਪਦ ਅਰਥ ਘਰੁ = ਸਰੂਪ। ਚੀਨ੍ਹ੍ਹਾ = ਪਛਾਣ ਲਿਆ ਹੈ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ ॥੩॥
SikhNet (Spanish)pues yo, el tejedor, habiendo examinado mi ser, conozco a mi Señor dentro de mi propio hogar. (3)
ਕਹਤੁ ਕਬੀਰੁ; ਕਾਰਗਹ ਤੋਰੀ ॥
kehat kabeer; kaaragah toree |
Sant Singh KhalsaSays Kabeer, when my body workshop breaks,
Manmohan SinghSays Kabir, when my body work-shop breaks,
Manmohan Singh (Punjabi)ਕਬੀਰ ਜੀ ਆਖਦੇ ਹਨ, ਜਦ ਦੇਹ ਦਾ ਕਾਰਖਾਨਾ ਟੁਟਦਾ ਹੈ,
Prof. Sahib Singhਕਬੀਰ ਆਖਦਾ ਹੈ-ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ,ਪਦ ਅਰਥ ਕਾਰਗਹ = (ਜਗਤ-ਰੂਪ) ਕੰਘੀ। ਤੋਰੀ = ਤੋੜ ਦਿੱਤੀ, ਤੋੜ ਦੇਂਦਾ ਹੈ।
SikhNet (Spanish)Dice Kabir, cuando el telar del cuerpo se rompe,
ਸੂਤੈ ਸੂਤ ਮਿਲਾਏ. ਕੋਰੀ ॥੪॥੩॥੩੬॥
sootai soot milaae. koree |4|3|36|
Sant Singh Khalsathe Weaver shall blend my thread with His thread. ||4||3||36||
Manmohan Singhthe weaver Lord blends my thread with His own thread.
Manmohan Singh (Punjabi)ਤਾਂ ਸਾਹਿਬ ਜੁਲਾਹਾ ਮੇਰੇ ਧਾਗੇ ਨੂੰ ਆਪਣੇ ਨਿੱਜ ਦੇ ਧਾਗੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਪਰਮੇਸ੍ਵਰ ਜੁਲਾਹੇ ਨੇ (ਕਾਰਗਹ) ਕੰਘੀ ਤੋੜ ਦਈ ਤਬ ਅਪਨੀ (ਸੂਤੈ ਸੂਤ) ਚੈਤੰਨ੍ਯਸਤਾ ਮੇਂ ਇਸ ਪ੍ਰਪੰਚ ਰਚਨਾ ਕੋ ਮਿਲਾਇ ਲੇਤਾ ਹੈ, ਭਾਵ ਪ੍ਰਲੈ ਕਰ ਦੇਤਾ ਹੈ॥੪॥੩॥੩੬॥
Prof. Sahib Singhਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ॥੪॥੩॥੩੬॥ਪਦ ਅਰਥ ਸੂਤੈ = ਸੂਤਰ ਵਿਚ ॥੪॥੩॥੩੬॥
* ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹ। ਬ੍ਰਾਹਮਣ ਦੀ ਨਜ਼ਰ ਵਿਚ ਉਹ ਇਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ ਕਰਨ ਦੀ ਆਗਿਆ ਨਹੀਂ ਦੇਂਦੇ। ਫਿਰ, ਉਹ ਲੋਕ ਤਾਂ ਡੁੱਬੇ ਪਏ ਮੂਰਤੀ ਪੂਜਾ-ਵਿਚ, ਤੇ ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿਚ ਮਗਨ। ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ? ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ ਜੀ ਨੂੰ 'ਜੁਲਾਹ, ਜੁਲਾਹ' ਆਖ ਆਖ ਕੇ ਆਪਣੇ ਦਿਲ ਦਾ ਸਾੜ ਕੱਢਣ। ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ। ਵੇਖੋ ਰਵਿਦਾਸ ਜੀ ਦਾ ਸ਼ਬਦ ਸੋਰਠਿ ਰਾਗ ਵਿਚ-"ਚਮਰਟਾ ਗਾਠਿ ਨ ਜਨਈ"।
SikhNet (Spanish)el hilo de mi Conciencia se inmerge en el Ser de Dios. (4‑3‑36)