ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ ॥
gaurree bairaagan rahoe ke chhant ke ghar mahalaa 5 |
Sant Singh KhalsaGauree Bairaagan, Chhants Of Rehoay, Fifth Mehl:
Manmohan SinghGauri Bairagan Rohoi Ke Chant 5th Guru.
Manmohan Singh (Punjabi)ਗਊੜੀ ਬੈਰਾਗਣਿ ਰਹੋਏ ਕੇ ਛੱਤ ਕੇ ਘਰ ਪਾਤਸ਼ਾਹੀ ਪੰਜਵੀਂ।
Fareedkot Teekaਰਹੋਆ ਛੰਤਾਂ ਕੀ ਜਾਤਿ ਵਿਸੇਸ ਹੈ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ 'ਰਹੋਏ ਦੇ ਘਰ' ਵਾਲੀ ਬਾਣੀ 'ਛੰਤ'।ਪਦ ਅਰਥ ਰਹੋਆ = ਇਕ ਕਿਸਮ ਦੀ ਧਾਰਨਾ ਦਾ ਪੰਜਾਬੀ ਗੀਤ ਜੋ ਲੰਮੀ ਹੇਕ ਨਾਲ ਗਾਵਿਆਂ ਜਾਂਦਾ ਹੈ। ਇਸ ਨੂੰ ਖ਼ਾਸ ਕਰਕੇ ਜ਼ਨਾਨੀਆਂ ਵਿਆਹ ਸਮੇ ਗਾਂਦੀਆਂ ਹਨ। ਲੰਮੀ ਹੇਕ ਤੋਂ ਇਲਾਵਾ ਟੇਕ ਵਾਲੀ ਤੁਕ ਭੀ ਮੁੜ ਮੁੜ ਗਾਈ ਜਾਂਦੀ ਹੈ। ਘਰਿ = ਘਰ ਵਿਚ। ਰਹੋਏ ਕੇ ਛੰਤ ਕੇ ਘਰਿ = (ਇਸ ਸ਼ਬਦ ਨੂੰ ਉਸ 'ਘਰ' ਵਿਚ ਗਾਵਣਾ ਹੈ) ਜਿਸ ਘਰ ਵਿਚ ਲੰਮੀ ਹੇਕ ਵਾਲਾ ਵਿਆਹ ਦਾ ਗੀਤ ਗਾਇਆ ਜਾਂਦਾ ਹੈ।
SikhNet (Spanish)Gauri Bairagan, en el compás de Rahoe, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God By the favour of the True Guru, He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਹੈ ਕੋਈ; ਰਾਮ ਪਿਆਰੋ ਗਾਵੈ ॥
hai koee; raam piaaro gaavai |
Sant Singh KhalsaIs there anyone who will sing of the Beloved Lord?
Manmohan SinghIs there any one to sing the praises of the Darling Lord?
Manmohan Singh (Punjabi)ਕੀ ਕੋਈ ਇਨਸਾਨ ਪ੍ਰੀਤਵਾਨ ਪ੍ਰਭੂ ਦਾ ਜੱਸ ਗਾਇਨ ਕਰਨ ਵਾਲਾ ਹੈ?
Fareedkot Teekaਹੇ ਭਾਈ! ਜੋ ਪਰਮੇਸ੍ਵਰ ਕੇ ਗੁਨੋਂ ਕੋ ਗਾਵੇ ਸੋ ਰਾਮ ਕਾ ਪਿਆਰਾ ਕੋਈ ਵਿਰਲਾ ਹੀ ਹੈ॥
Prof. Sahib Singh(ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ,
SikhNet (Spanish)¿Existe alguien que pueda recitar el Nombre del Señor?
ਸਰਬ ਕਲਿਆਣ; ਸੂਖ ਸਚੁ ਪਾਵੈ ॥ ਰਹਾਉ ॥
sarab kaliaan; sookh sach paavai | rahaau |
Sant Singh KhalsaSurely, this will bring all pleasures and comforts. ||Pause||
Manmohan SinghHe shall, surely, obtain all the pleasures and comforts. Pause
Manmohan Singh (Punjabi)ਉਹ ਨਿਸਚਿਤ ਹੀ ਸਮੁੰਹ ਖੁਸ਼ੀਆਂ ਤੇ ਆਰਾਮ ਪਾ ਲਵੇਗਾ। ਠਹਿਰਾਉ।
Fareedkot Teekaਕਿਉਂਕਿ ਜਸ ਗਾਵਣੇ ਵਾਲਾ ਸਰਬ ਕਲਿਆਣ ਅਰਥਾਤ ਸਰਗੁਣ ਨਿਰਗੁਣ ਮੋਖ ਕੇ ਮੁਖ ਕੋ ਨਿਹਚੇ ਕਰ ਕੇ ਪਾਇ ਲੇਤਾ ਹੈ॥ ਰਹਾਉ ॥
Prof. Sahib Singhਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ।ਰਹਾਉ।ਪਦ ਅਰਥ ਸਰਬ = ਸਾਰੇ। ਕਲਿਆਣ = ਸੁਖ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਰਹਾਉ।
SikhNet (Spanish)Tal ser alcanzaría toda Felicidad y Verdad. (Pausa)
ਬਨੁ ਬਨੁ; ਖੋਜਤ ਫਿਰਤ ਬੈਰਾਗੀ ॥
ban ban; khojat firat bairaagee |
Sant Singh KhalsaThe renunciate goes out into the woods, searching for Him.
Manmohan SinghThe renouncer goes searching God in various woods.
Manmohan Singh (Punjabi)ਤਿਆਗੀ ਅਨੇਕਾਂ ਜੰਗਲਾਂ ਵਿੱਚ ਹਰੀ ਨੂੰ ਢੁੰਡਣ ਲਈ ਜਾਂਦਾ ਹੈ।
Fareedkot Teekaਉਦਾਸੀਨਤਾ ਕਾ ਚਿੰਨ੍ਹ ਧਾਰ ਕਰ ਬਨ ਬਨ ਮੇਂ ਵਾ ਸੰਨਿਆਸੀ ਉਦਾਸੀ ਬਨ ਬਨ ਕੇ ਖੋਜਤੇ ਫਿਰਤੇ ਹੈਂ॥
Prof. Sahib Singh(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗ੍ਰਿਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ)।ਪਦ ਅਰਥ ਬਨੁ ਬਨੁ = ਹਰੇਕ ਜੰਗਲ। ਬੈਰਾਗੀ = ਵਿਰਕਤ।
SikhNet (Spanish)Hay hombres que renuncian al mundo y se van a los bosques en busca del Señor,
ਬਿਰਲੇ ਕਾਹੂ; ਏਕ ਲਿਵ ਲਾਗੀ ॥
birale kaahoo; ek liv laagee |
Sant Singh KhalsaBut those who embrace love for the One Lord are very rare.
Manmohan SinghBut rare is the man, who embraces love for one God.
Manmohan Singh (Punjabi)ਪਰ ਕੋਈ ਟਾਵਾਂ ਬੰਦਾ ਹੀ ਹੈ ਜਿਸ ਦਾ ਪਿਆਰ ਇਕ ਵਾਹਿਗੁਰੂ ਨਾਲ ਪੈਂਦਾ ਹੈ।
Fareedkot Teekaਪਰੰਤੂ ਪ੍ਰੀਤੀ ਕਿਸੇ ਵਿਰਲੇ ਏਕ ਕੀ ਹੀ ਲਾਗੀ ਹੈ॥
Prof. Sahib Singhਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ।ਪਦ ਅਰਥ ਏਕ ਲਿਵ = ਇਕ ਪ੍ਰਭੂ ਦੀ ਲਗਨ।
SikhNet (Spanish)pero muy escasos son quienes alcanzan Su Armonía.
ਜਿਨਿ ਹਰਿ ਪਾਇਆ; ਸੇ ਵਡਭਾਗੀ ॥੧॥
jin har paaeaa; se vaddabhaagee |1|
Sant Singh KhalsaThose who find the Lord are very fortunate and blessed. ||1||
Manmohan SinghVery fortunate are they who obtain God.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਜੋ ਭਗਵਾਨ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜਿਨੋਂ ਨੇ ਹਰੀ ਕੋ ਪਾਇਆ ਹੈ, ਸੋ ਵੱਡੇ ਭਾਗੋਂ ਵਾਲੇ ਹੈਂ॥੧॥
Prof. Sahib Singhਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ ॥੧॥ਪਦ ਅਰਥ ਜਿਨਿ = ਜਿਸ ਨੇ {ਲਫ਼ਜ਼ 'ਜਿਨਿ' ਇਕ-ਵਚਨ ਹੈ। ਇਸ ਦੇ ਨਾਲ ਵਰਤਿਆ ਪੜਨਾਂਵ 'ਸੇ' ਬਹੁ-ਵਚਨ ਹੈ। ਸੋ, ਇਸ ਦਾ ਅਰਥ ਕਰਨਾ ਹੈ = ਜਿਸ ਨੇ ਜਿਸ ਨੇ, ਜਿਸ ਜਿਸ ਨੇ} ॥੧॥
SikhNet (Spanish)Ellos, son en verdad afortunados. (1)
ਬ੍ਰਹਮਾਦਿਕ ਸਨਕਾਦਿਕ ਚਾਹੈ ॥
brahamaadik sanakaadik chaahai |
Sant Singh KhalsaThe Gods like Brahma and Sanak yearn for Him;
Manmohan SinghFor him yearn gods like Brahma, and Sanak and the like.
Manmohan Singh (Punjabi)ਉਸਦੇ ਲਈ ਬ੍ਰਹਿਮਾਂ ਆਦਿ ਦੇਵਤੇ ਅਤੇ ਸਨਕ ਵਰਗੇ ਚਾਹਣਾ ਰਖਦੇ ਹਨ।
Fareedkot Teekaਬ੍ਰਹਮਾ ਸਿਵ ਸਨਕਾਦਿਕ ਚਾਹੁਤੇ ਹੈਂ॥
Prof. Sahib Singh(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ-ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ।ਪਦ ਅਰਥ ਬ੍ਰਹਮਾਦਿਕ = ਬ੍ਰਹਮਾ ਆਦਿਕ, ਬ੍ਰਹਮਾ ਅਤੇ ਹੋਰ ਦੇਵਤੇ। ਸਨਕਾਦਿਕ = ਸਨਕ ਆਦਿਕ, ਸਨਕ ਅਤੇ ਉਸ ਦੇ ਹੋਰ ਭਰਾ ਸਨੰਦਨ, ਸਨਾਤਨ, ਸਨਤ ਕੁਮਾਰ।
SikhNet (Spanish)El Señor es anhelado por Brahma y sus hijos,
ਜੋਗੀ ਜਤੀ ਸਿਧ; ਹਰਿ ਆਹੈ ॥
jogee jatee sidh; har aahai |
Sant Singh Khalsathe Yogis, celibates and Siddhas yearn for the Lord.
Manmohan SinghThe yogis, celibates, and men of miracles long for God.
Manmohan Singh (Punjabi)ਯੋਗੀ ਬ੍ਰਹਮਚਾਰੀ ਅਤੇ ਕਰਾਮਾਤੀ ਬੰਦੇ ਵਾਹਿਗੁਰੂ ਲਈ ਤਰਸਦੇ ਹਨ।
Fareedkot Teekaਪੁਨਾ ਜੋਗੀ ਜਤੀ ਸਿਧ ਭੀ ਹਰੀ ਕੋ (ਆਹੈ) ਚਾਹਿਤੇ ਹੈਂ, ਵਾ (ਆਹੈ) ਉਚਾਰਤੇ ਹੈਂ॥ (ਸੰਸਕ੍ਰਿਤ ਪਦੁ ਹੈ।)
Prof. Sahib Singhਜੋਗੀ ਜਤੀ ਸਿੱਧ-ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ,ਪਦ ਅਰਥ ਆਹੈ = ਤਾਂਘ ਕਰਦਾ ਹੈ।
SikhNet (Spanish)por Yoguis, ascetas y célibes,
ਜਿਸਹਿ ਪਰਾਪਤਿ; ਸੋ. ਹਰਿ ਗੁਣ ਗਾਹੈ ॥੨॥
jiseh paraapat; so. har gun gaahai |2|
Sant Singh KhalsaOne who is so blessed, sings the Glorious Praises of the Lord. ||2||
Manmohan SinghHe, who is blessed therewith, chants God's glories.
Manmohan Singh (Punjabi)ਜਿਸ ਨੂੰ ਉਸ ਦੀ ਦਾਤ ਮਿਲੀ ਹੈ, ਉਹ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
Fareedkot Teekaਪਰੰਤੂ ਜਿਸ ਕੋ ਗੁਰੂ ਪ੍ਰਾਪਤ ਹੈ, ਸੋ ਹਰੀ ਕੇ ਗੁਣ ਗਾਵਤਾ ਵਾ ਵਿਚਾਰਤਾ ਹੈ॥੨॥
Prof. Sahib Singh(ਪਰ ਜਿਸ ਨੂੰ ਧੁਰੋਂ) ਇਹ ਦਾਤ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ ॥੨॥ਪਦ ਅਰਥ ਗਾਹੈ = ਗਾਂਹਦਾ ਹੈ, ਚੁੱਭੀ ਲਾਂਦਾ ਹੈ ॥੨॥
SikhNet (Spanish)pero es aquél que se posa en Su Gloria, que disfruta de la Alabanza del Señor. (2)
ਤਾ ਕੀ ਸਰਣਿ; ਜਿਨ ਬਿਸਰਤ ਨਾਹੀ ॥
taa kee saran; jin bisarat naahee |
Sant Singh KhalsaI seek the Sanctuary of those who have not forgotten Him.
Manmohan SinghI have sought the shelter of those who forget not God.
Manmohan Singh (Punjabi)ਮੈਂ ਉਨ੍ਹਾਂ ਦੀ ਸ਼ਰਣਾਗਤਿ ਸੰਭਾਲੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁਲਦਾ।
Fareedkot Teekaਜਿਨ ਕੋ ਹਰੀ ਬਿਸਰਤਾ ਨਹੀਂ ਤਿਨ ਕੀ ਸਰਣ ਲਈ ਹੈ॥
Prof. Sahib Singh(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ।ਪਦ ਅਰਥ ਜਿਨ = ਜਿਨ੍ਹਾਂ ਨੂੰ {ਲਫ਼ਜ਼ 'ਜਿਨਿ' ਇਕ-ਵਚਨ, ਲਫ਼ਜ਼ 'ਜਿਨ' ਬਹੁ-ਵਚਨ}। ਤਾ ਕੀ = ਉਹਨਾਂ ਦੀ।
SikhNet (Spanish)Busca el Refugio de aquéllos que no abandonan al Señor;
ਵਡਭਾਗੀ; ਹਰਿ ਸੰਤ ਮਿਲਾਹੀ ॥
vaddabhaagee; har sant milaahee |
Sant Singh KhalsaBy great good fortune, one meets the Lord's Saint.
Manmohan SinghThrough the greatest Good fortunate God's saint is met.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਹਰੀ ਦਾ ਸਾਧੂ ਮਿਲਦਾ ਹੈ।
Fareedkot Teekaਵਡਭਾਗੀ ਪੁਰਸ ਹਰੀ ਕੇ ਸੰਤੋਂ ਕੋ ਮਿਲਤੇ ਹੈਂ॥
Prof. Sahib Singhਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ।ਪਦ ਅਰਥ ਮਿਲਾਹੀ = ਮਿਲਹਿ, ਮਿਲਦੇ ਹਨ।
SikhNet (Spanish)es por una sublime fortuna que uno se encuentra con los Santos:
ਜਨਮ ਮਰਣ ਤਿਹ; ਮੂਲੇ ਨਾਹੀ ॥੩॥
janam maran tih; moole naahee |3|
Sant Singh KhalsaThey are not subject to the cycle of birth and death. ||3||
Manmohan SinghFrom birth and Death they are absolutely immune.
Manmohan Singh (Punjabi)ਜੰਮਣ ਤੇ ਮਰਣ ਤੋਂ ਉਹ ਅਸਲੋਂ ਹੀ ਮੁਕਤ ਹਨ।
Fareedkot Teekaਤਿਨ ਸਤਸੰਗੀਆਂ ਕੋ ਜਨਮ ਮਰਣ ਕਦਾਚਿਤ ਨਹੀਂ ਹੋਤਾ, ਤਾਂ ਤੇ ਤਿਨ ਕੇ ਸਾਥ ਮਿਲ ਕਰ ਐਸੇ ਬੇਨਤੀ ਕਰੇਂ॥੩॥
Prof. Sahib Singhਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ ॥੩॥ਪਦ ਅਰਥ ਤਿਹ = ਉਹਨਾਂ ਨੂੰ। ਮੂਲੇ = ਬਿਲਕੁਲ ॥੩॥
SikhNet (Spanish)y después de ello, no volverá a nacer ni a morir. (3)
ਕਰਿ ਕਿਰਪਾ; ਮਿਲੁ ਪ੍ਰੀਤਮ ਪਿਆਰੇ ॥
kar kirapaa; mil preetam piaare |
Sant Singh KhalsaShow Your Mercy, and lead me to meet You, O my Darling Beloved.
Manmohan SinghMy darling Beloved, show mercy and show me Thine sight.
Manmohan Singh (Punjabi)ਮੇਰੇ ਮਿੱਠੜੇ ਮਹਿਬੂਬ, ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਬਖਸ਼।
Fareedkot Teekaਹੇ ਮਨ ਤਨ ਕੇ ਪਿਆਰੇ! ਦਯਾ ਕਰ ਕੇ ਮਿਲਾ॥
Prof. Sahib Singhਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ।ਪਦ ਅਰਥ ਪ੍ਰੀਤਮ = ਹੇ ਪ੍ਰੀਤਮ!
SikhNet (Spanish)Imploro Tu Misericordia, oh Señor, para que me unas a Ti.
ਬਿਨਉ ਸੁਨਹੁ; ਪ੍ਰਭ ਊਚ ਅਪਾਰੇ ॥
binau sunahu; prabh aooch apaare |
Sant Singh KhalsaHear my prayer, O Lofty and Infinite God;
Manmohan SinghHear my supplication, O my lofty Infinite Lord,
Manmohan Singh (Punjabi)ਮੇਰੀ ਪ੍ਰਾਰਥਨਾ ਸ੍ਰਵਣ ਕਰ ਹੈ ਮੇਰੇ ਬੁੰਲਦ ਬੇਅੰਤ ਸਾਹਿਬ!
Fareedkot Teekaਹੇ ਪ੍ਰਭੂ ਉਚ ਅਪਾਰੇ! ਬੇਨਤੀ ਸੁਨੋ:
Prof. Sahib Singhਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ।ਪਦ ਅਰਥ ਬਿਨਉ = ਬੇਨਤੀ {विनय}।
SikhNet (Spanish)Escucha mi oración, oh Señor Infinito y Supremo;
ਨਾਨਕੁ ਮਾਂਗਤੁ; ਨਾਮੁ ਅਧਾਰੇ ॥੪॥੧॥੧੧੭॥
naanak maangat; naam adhaare |4|1|117|
Sant Singh KhalsaNanak begs for the Support of Your Name. ||4||1||117||
Manmohan SinghNanak asks for the support of thy Name.
Manmohan Singh (Punjabi)ਨਾਨਕ ਤੇਰੇ ਨਾਮ ਦੇ ਆਸਰੇ ਹੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕਾ ਆਸਰਾ ਮਾਂਗਤਾ ਹੂੰ॥੪॥੧॥੧੧੭॥
Prof. Sahib Singh(ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ ॥੪॥੧॥੧੧੭॥ਪਦ ਅਰਥ ਮਾਂਗਤੁ = ਮੰਗਦਾ ਹੈ ॥੪॥
* ਨੋਟ: "ਗਉੜੀ ਬੈਰਾਗਣਿ" ਦਾ ਇਹ ਪਹਿਲਾ ਸ਼ਬਦ ਹੈ। ਅੰਕ ੧ ਇਹੀ ਦੱਸਦਾ ਹੈ। ਇਸ ਤੋਂ ਅਗਾਂਹ "ਗਉੜੀ ਪੂਰਬੀ" ਦੇ ਸ਼ਬਦ ਚੱਲ ਪਏ ਹਨ।
SikhNet (Spanish)Nanak busca en Ti el Soporte de Tu Nombre. (4-1-117)