ੴ

ਸਿੱਖਬਾਣੀ · SikhBani

ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥

toon daataa jeea sabhanaa kaa basahu mere man maahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 499 · 7 lines
Translations

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਤੂੰ ਦਾਤਾ ਜੀਆ ਸਭਨਾ ਕਾ; ਬਸਹੁ. ਮੇਰੇ ਮਨ ਮਾਹੀ ॥

toon daataa jeea sabhanaa kaa; basahu. mere man maahee |

Sant Singh KhalsaYou are the Giver of all beings; please, come to dwell within my mind.
Manmohan SinghThou art the Beneficent Lord of all the beings and do Thou abide within my mind.
Manmohan Singh (Punjabi)ਤੂੰ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਹੈ। ਤੂੰ ਮੇਰੇ ਚਿੱਤ ਅੰਦਰ ਨਿਵਾਸ ਕਰ।
Fareedkot Teekaਹੇ ਪ੍ਰਭੂ! ਤੂੰ ਸਭ ਜੀਵੋਂ ਕਾ ਦਾਤਾ ਹੈਂ, ਸੋ ਮੇਰੇ ਮਨ ਮੇਂ ਬਸ ਰਿਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ।

ਪਦ ਅਰਥ ਮਾਹੀ = ਮਾਹਿ, ਵਿਚ।

SikhNet (Spanish)Tú, Señor Benéfico Lo eres de todos. Entra Tú a mi mente,

ਚਰਣ ਕਮਲ ਰਿਦ ਮਾਹਿ ਸਮਾਏ; ਤਹ ਭਰਮੁ ਅੰਧੇਰਾ ਨਾਹੀ ॥੧॥

charan kamal rid maeh samaae; teh bharam andheraa naahee |1|

Sant Singh KhalsaThat heart, within which Your lotus feet are enshrined, suffers no darkness or doubt. ||1||
Manmohan SinghThe heart, wherein Thine lotus feet are enshrined, there is no darkness and doubt.
Manmohan Singh (Punjabi)ਜਿਸ ਦਿਲ ਅੰਦਰ ਤੇਰੇ ਕੰਵਲ ਪੈਰ ਵੱਸੇ ਹੋਏ ਹਨ, ਉਥੇ ਕੋਈ ਸੰਦੇਹ ਅਤੇ ਅਨ੍ਹੇਰਾ ਨਹੀਂ।
Fareedkot Teekaਜਿਸ ਕੇ ਹਿਰਦ੍ਯ ਮੇਂ ਆਪ ਕੇ ਚਰਣ ਕਮਲ ਬਸੇ ਹੈਂ, ਤਿਸ ਕੋ ਭਰਮ ਰੂਪ ਅੰਧਕਾਰ ਨਹੀਂ ਰਹਾ ਹੈ॥੧॥
Prof. Sahib Singh(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ ॥੧॥

ਪਦ ਅਰਥ ਰਿਦ = ਹਿਰਦਾ। ਤਹ = ਉਸ ਹਿਰਦੇ ਵਿਚ। ਭਰਮੁ = ਭਟਕਣਾ। ਅੰਧੇਰਾ = ਹਨੇਰਾ ॥੧॥

SikhNet (Spanish)pues quien sea que mantenga Tus Pies de Loto en su corazón, se deshace de la duda y de la oscuridad. (1)

ਠਾਕੁਰ. ਜਾ ਸਿਮਰਾ; ਤੂੰ ਤਾਹੀ ॥

tthaakur. jaa simaraa; toon taahee |

Sant Singh KhalsaO Lord Master, wherever I remember You, there I find You.
Manmohan SinghMy Lord Wherever I remember Thee, there I find Thee.
Manmohan Singh (Punjabi)ਮੇਰੇ ਸਾਈਂ ਜਿਥੇ ਕਿਤੇ ਮੈਂ ਤੈਨੂੰ ਯਾਦ ਕਰਦਾ ਹਾਂ, ਉਥੇ ਹੀ ਤੈਨੂੰ ਮੈਂ ਪਾਉਂਦਾ ਹਾਂ।
Fareedkot Teekaਹੇ ਠਾਕਰ ਜੀ! ਜਹਾਂ ਮੈਂ ਆਪ ਕਾ ਸਿਮਰਨ ਕਰੂੰ ਤੁਮ ਤਹਾਂ ਬਿਰਾਜਮਾਨ ਹੋ॥
Prof. Sahib Singhਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)।

ਪਦ ਅਰਥ ਜਾ = ਜਦੋਂ। ਸਿਮਰਾ = ਸਿਮਰਾਂ, ਮੈਂ ਚੇਤੇ ਕਰਦਾ ਹਾਂ। ਤਾਹੀ = ਉਥੇ ਹੀ।

SikhNet (Spanish)Oh Maestro, a donde sea que Te contemplo, ahí Te encuentro, y cuando Tú,

ਕਰਿ ਕਿਰਪਾ ਸਰਬ ਪ੍ਰਤਿਪਾਲਕ; ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

kar kirapaa sarab pratipaalak; prabh kau sadaa salaahee |1| rahaau |

Sant Singh KhalsaShow Mercy to me, O God, Cherisher of all, that I may sing Your Praises forever. ||1||Pause||
Manmohan SinghO Lord, the Cherisher of all, have mercy on me, that I may, ever praise Thee. Pause.
Manmohan Singh (Punjabi)ਹੇ ਸਮੂਹ ਦੀ ਪਾਲਣਾ-ਪੋਸਣਾ ਕਰਨ ਵਾਲੇ ਪ੍ਰਭੂ! ਮੇਰੇ ਉਤੇ ਆਪਣੀ ਰਹਿਮਤ ਧਾਰ, ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਰਹਾ। ਠਹਿਰਾਉ।
Fareedkot Teekaਹੇ ਸਰਬ ਪ੍ਰਤਿਪਾਲਕ ਪ੍ਰਭੂ! ਐਸੀ ਕ੍ਰਿਪਾ ਕਰੋ ਜੋ ਆਪ ਕਾ (ਸਾਲਾਹੀ) ਉਸਤਤ ਕਰਨੇ ਹਾਰਾ ਬਨਾ ਰਹੂੰ॥੧॥ ਰਹਾਉ ॥
Prof. Sahib Singhਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਪ੍ਰਤਿਪਾਲਕ = ਹੇ ਪਾਲਣਹਾਰ! ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

SikhNet (Spanish)el Sostenedor de todos, muestras Tu Misericordia, yo Te alabo, mi Señor. (1‑Pausa)

ਸਾਸਿ ਸਾਸਿ ਤੇਰਾ ਨਾਮੁ ਸਮਾਰਉ; ਤੁਮ ਹੀ ਕਉ ਪ੍ਰਭ ਆਹੀ ॥

saas saas teraa naam samaarau; tum hee kau prabh aahee |

Sant Singh KhalsaWith each and every breath, I contemplate Your Name; O God, I long for You alone.
Manmohan SinghAt every breath, I contemplate on Thine Name, O Lord, and long for Thee alone.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਸੁਆਮੀ! ਅਤੇ ਕੇਵਲ ਤੇਰੀ ਹੀ ਤਾਂਘ ਰੱਖਦਾ ਹਾਂ।
Fareedkot Teekaਹੇ ਸੁਆਮੀ! ਸ੍ਵਾਸ ਸ੍ਵਾਸ ਤੇਰਾ ਨਾਮ ਸਿਮਰਾਂ, ਮੈਂ ਤੁਮਾਰਾ ਹੂੰ ਵਾ ਤੁਮਹੀ ਕੋ (ਆਹੀ) ਚਾਹਤਾ ਹੂੰ॥
Prof. Sahib Singhਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਸਮਾਰਉਂ, ਮੈਂ ਸੰਭਾਲਦਾ ਰਹਾਂ। ਪ੍ਰਭ = ਹੇ ਪ੍ਰਭੂ! ਆਹੀ = ਆਹੀਂ, ਮੈਂ ਲੋਚਦਾ ਹਾਂ।

SikhNet (Spanish)Por eso aprecio Tu Nombre siempre, y no amo a nadie más que a Ti.

ਨਾਨਕ. ਟੇਕ ਭਈ ਕਰਤੇ ਕੀ; ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥

naanak. ttek bhee karate kee; hor aas biddaanee laahee |2|10|19|

Sant Singh KhalsaO Nanak, my support is the Creator Lord; I have renounced all other hopes. ||2||10||19||
Manmohan SinghNanak my mainstay is the Creator alone and I have renounced all other alien hopes.
Manmohan Singh (Punjabi)ਨਾਨਕ, ਮੇਰਾ ਆਸਰਾ ਕੇਵਲ ਸਿਰਜਣਹਾਰ ਹੀ ਹੈ। ਮੈਂ ਹੋਰਸ ਸਾਰੀਆਂ ਪਰਾਈਆਂ ਉਮੈਦਾਂ ਲਾ ਛੱਡੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਤੇ! ਜਬ ਸੇ ਆਪ ਕੀ ਟੇਕ ਭਈ ਹੈ ਤਬ ਸੇ (ਬਿਡਾਣੀ) ਬਿਗਾਨੀ ਆਸ਼ਾ ਹਿਰਦ੍ਯ ਸੇ ਉਤਾਰੀ ਹੈ॥੨॥੧੦॥੧੯॥
Prof. Sahib Singhਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ ॥੨॥੧੦॥੧੯॥

ਪਦ ਅਰਥ ਟੇਕ = ਸਹਾਰਾ। ਬਿਡਾਣੀ = ਬਿਗਾਨੀ ॥੨॥੧੦॥੧੯॥

SikhNet (Spanish)Nanak sólo en Ti se apoya, oh Señor Creador; él no se apoya en ningún otro. (2‑10‑19)
Answers quote the Granth verbatim with Ang citations. AI commentary is not Gurbani and not a religious ruling.