ੴ

ਸਿੱਖਬਾਣੀ · SikhBani

Ang 499

Sri Guru Granth Sahib · Raag Gujri · 6 shabads, 39 lines
Translations
Shabad Guru Arjan Dev Ji Raag Gujri continued from Ang 498

ਬਲਵੰਤਿ; ਬਿਆਪਿ ਰਹੀ ਸਭ ਮਹੀ ॥

balavant; biaap rahee sabh mahee |

Sant Singh KhalsaThe power of Maya is pervading everywhere.
Manmohan SinghThe powerful mammon continues to pervade amongst all.
Manmohan Singh (Punjabi)ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ।
Fareedkot Teekaਇਹ ਐਸੀ ਬਲਵਾਨ ਹੈ ਸਭ (ਮਹੀ) ਪ੍ਰਿਥਵੀ ਮੇਂ ਵਾ ਸਭ ਜੀਵੋਂ ਮੇਂ ਬਿਆਪਕ ਰਹੀ ਹੈ॥
Prof. Sahib Singhਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,

ਪਦ ਅਰਥ ਬਲਵੰਤਿ = ਬਲਵਤੀ ਮਾਇਆ, ਪ੍ਰਬਲ ਮਾਇਆ। ਬਿਆਪਿ ਰਹੀ = ਆਪਣਾ ਜ਼ੋਰ ਪਾ ਰਹੀ ਹੈ। ਮਹੀ = ਧਰਤੀ।

SikhNet (Spanish)La poderosa Maya prevalece en todo,

ਅਵਰੁ ਨ ਜਾਨਸਿ ਕੋਊ ਮਰਮਾ; ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥

avar na jaanas koaoo maramaa; gur kirapaa te lahee |1| rahaau |

Sant Singh KhalsaHer secret is known only by Guru's Grace - no one else knows it. ||1||Pause||
Manmohan SinghHer secret if obtained by Guru's grace and None besides the Guru, knows it. Pause.
Manmohan Singh (Punjabi)ਉਸ ਦਾ ਭੇਦ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਠਹਿਰਾਉ।
Fareedkot Teekaਔਰ ਕੋਈ ਇਸ ਕੇ ਭੇਦੋਂ ਕੋ ਨਹੀਂ ਜਾਨਤਾ। ਗੁਰੋਂ ਕੀ ਕ੍ਰਿਪਾ ਸੇ ਗੁਰ ਸਿਖੋਂ ਨੇ (ਲਹੀ) ਜਾਨੀ ਹੈ॥੧॥ ਰਹਾਉ ॥
Prof. Sahib Singhਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥

ਪਦ ਅਰਥ ਮਰਮਾ = ਭੇਤ। ਅਵਰੁ = ਹੋਰ। ਤੇ = ਤੋਂ। ਲਹੀ = ਲੱਭਿਆ ॥੧॥ ਰਹਾਉ ॥

SikhNet (Spanish)y su secreto es conocido sólo por la Gracia del Guru y nadie más lo conoce. (1‑Pausa)

ਜੀਤਿ ਜੀਤਿ. ਜੀਤੇ ਸਭਿ ਥਾਨਾ; ਸਗਲ ਭਵਨ ਲਪਟਹੀ ॥

jeet jeet. jeete sabh thaanaa; sagal bhavan lapattahee |

Sant Singh KhalsaConquering and conquering, she has conquered everywhere, and she clings to the whole world.
Manmohan SinghEver conquering, she has subdued all the places and is clinging to the whole world.
Manmohan Singh (Punjabi)ਸਦਾ ਹੀ ਜਿੱਤਦੀ ਹੋਈ ਨੇ, ਸਾਰੀਆਂ ਜਗ੍ਹਾ ਜਿੱਤ ਲਈਆਂ ਹਨ ਅਤੇ ਉਹ ਸਾਰੇ ਜਹਾਨ ਨੂੰ ਚਿੰਮੜੀ ਹੋਈ ਹੈ।
Fareedkot Teekaਤੀਨੋਂ ਦੇਵਤੋਂ ਕੋ ਜੀਤ ਕਰ ਕੇ ਸਭ ਰਿਖ ਮੁਨਿ ਕੋ ਜੀਤ ਕੇ ਸਭ ਉਤਮ ਸਥਾਨ, ਭਾਵ ਤੀਰਥਾਦਿਕ ਜੀਤੇ ਹੈਂ ਪੁਨਾ ਚੌਦਹ ਲੋਕ ਮੇਂ ਇਤ੍ਰ ਕੋ ਲਪਟ ਰਹੀ ਹੈ॥
Prof. Sahib Singhਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।

ਪਦ ਅਰਥ ਜੀਤਿ ਜੀਤਿ ਜੀਤੇ = ਸਦਾ ਤੋਂ ਜਿੱਤਦੀ ਆ ਰਹੀ ਹੈ {ਵੇਖੋ 'ਗੁਰਬਾਣੀ ਵਿਆਕਰਣ'} ਸਭਿ = ਸਾਰੇ। ਲਪਟਹੀ = ਚੰਬੜੀ ਹੋਈ ਹੈ।

SikhNet (Spanish)Ella ha conquistado todos los lugares, los ha ahogado y consumido.

ਕਹੁ ਨਾਨਕ. ਸਾਧ ਤੇ ਭਾਗੀ; ਹੋਇ ਚੇਰੀ. ਚਰਨ ਗਹੀ ॥੨॥੫॥੧੪॥

kahu naanak. saadh te bhaagee; hoe cheree. charan gahee |2|5|14|

Sant Singh KhalsaSays Nanak, she surrenders to the Holy Saint; becoming his servant, she falls at his feet. ||2||5||14||
Manmohan SinghO Nanak say, she surrenders to the saints and becoming his hand-maiden, clasps his feet.
Manmohan Singh (Punjabi)ਹੇ ਨਾਨਕ ਆਖ ਕਿ ਉਹ ਸੰਤ ਦੇ ਅਧੀਨ ਹੋ ਜਾਂਦੀ ਹੈ ਅਤੇ ਗੋਲੀ ਬਣ ਕੇ ਉਸ ਦੇ ਪੈਰ ਪਕੜ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਕਿੰਚਨ ਸਾਧੂ ਹੈ, ਤਿਨ ਸੇ ਭਾਗੀ ਹੈਂ ਔਰ ਦਾਸੀ ਹੋ ਕਰ ਚਰਨ ਪਕੜੀ ਰਖਤੀ ਹੈ ਅਰਥਾਤ ਮਾਇਆ ਕੇ ਵਸ ਨਹੀਂ ਹੋਤੇ ਹੈਂ॥੨॥੫॥੧੪॥☬ਪਰਮੇਸ੍ਵਰ ਕੀ ਦਇਆ ਕਾ ਫਲ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥

ਪਦ ਅਰਥ ਸਾਧ ਤੇ = ਗੁਰੂ ਪਾਸੋਂ। ਹੋਇ ਚੇਰੀ = ਦਾਸੀ ਬਣ ਕੇ। ਗਹੀ = ਫੜਦੀ ਹੈ ॥੨॥੫॥੧੪॥

SikhNet (Spanish)Dice Nanak, solamente ha dejado en paz a los Santos y se agarra de Sus Pies como una esclava. (2‑5‑14)

Open this shabad (7 lines, Angs 498-499) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਦੁਇ ਕਰ ਜੋੜਿ ਕਰੀ ਬੇਨੰਤੀ; ਠਾਕੁਰੁ ਅਪਨਾ ਧਿਆਇਆ ॥

due kar jorr karee benantee; tthaakur apanaa dhiaaeaa |

Sant Singh KhalsaWith my palms pressed together, I offer my prayer, meditating on my Lord and Master.
Manmohan SinghI meditate on my Lord, and with both hands joined, make a supplication.
Manmohan Singh (Punjabi)ਮੈਂ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਦੋਨੋਂ ਹੱਥ ਬੰਨ੍ਹ ਕੇ ਪ੍ਰਾਰਥਨਾ ਕਰਦਾ ਹਾਂ।
Fareedkot Teekaਦਾਸੋਂ ਨੇ ਦੋਨੋਂ ਹਾਥ ਜੋੜ ਕਰ ਬੇਨਤੀ ਕਰੀ ਹੈ ਔਰ ਅਪਨਾ ਠਾਕਰ ਧਿਆਇਆ ਹੈ॥
Prof. Sahib Singhਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ।

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰੀ = ਕਰੀਂ, ਮੈਂ ਕਰਦਾ ਹਾਂ।

SikhNet (Spanish)Yo contemplo a mi Señor y Le rezo con mis palmas juntas,

ਹਾਥ ਦੇਇ ਰਾਖੇ ਪਰਮੇਸਰਿ; ਸਗਲਾ ਦੁਰਤੁ ਮਿਟਾਇਆ ॥੧॥

haath dee raakhe paramesar; sagalaa durat mittaaeaa |1|

Sant Singh KhalsaGiving me His hand, the Transcendent Lord has saved me, and erased all my sins. ||1||
Manmohan SinghGiving His hand the Transcendent Lord has saved me and obliterated all my sins.
Manmohan Singh (Punjabi)ਆਪਣਾ ਹੱਥ ਬੰਨ੍ਹ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਮੂਹ ਪਾਪ ਮੇਟ ਛਡੇ ਹਨ।
Fareedkot Teekaਹਾਥ ਦੇ ਕਰ ਪਰਮੇਸ੍ਵਰ ਨੇ ਰਖੇ ਹੈਂ ਔਰ ਸਭ ਪਾਪੋਂ ਕਾ ਸਮਦਾਇ ਮਿਟਾਇ ਦੀਆ ਹੈ॥੧॥
Prof. Sahib Singhਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ ॥੧॥

ਪਦ ਅਰਥ ਦੇਇ = ਦੇ ਕੇ। ਪਰਮੇਸਰਿ = ਪਰਮੇਸ਼ਰ ਨੇ। ਰਾਖੇ = ਰੱਖ ਲਿਆ ਹੈ। ਦੁਰਤੁ = ਪਾਪ ॥੧॥

SikhNet (Spanish)y así Él me protege dándome Su Soporte y rompiendo cualquier trazo de mis errores. (1)

ਠਾਕੁਰ; ਹੋਏ ਆਪਿ ਦਇਆਲ ॥

tthaakur; hoe aap deaal |

Sant Singh KhalsaThe Lord and Master Himself has become merciful.
Manmohan SinghThe Lord Himself has become merciful.
Manmohan Singh (Punjabi)ਸੁਆਮੀ ਖੁਦ ਮਿਹਰਬਾਨ ਹੋ ਗਿਆ ਹੈ।
Fareedkot Teekaਜਬ ਠਾਕਰ ਜੀ ਆਪ ਦਿਆਲੂ ਭਏ॥
Prof. Sahib Singhਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ,

ਪਦ ਅਰਥ ਠਾਕੁਰ = ਮਾਲਕ-ਪ੍ਰਭੂ ਜੀ।

SikhNet (Spanish)El Maestro Benéfico tiene Misericordia de mí.

ਭਈ ਕਲਿਆਣ ਆਨੰਦ ਰੂਪ ਹੁਈ ਹੈ; ਉਬਰੇ. ਬਾਲ ਗੁਪਾਲ ॥੧॥ ਰਹਾਉ ॥

bhee kaliaan aanand roop huee hai; ubare. baal gupaal |1| rahaau |

Sant Singh KhalsaI have been emancipated, the embodiment of bliss; I am the child of the Lord of the Universe - He has carried me across. ||1||Pause||
Manmohan SinghI have attained salvation and become an embodiment of bliss. Having become the Lord's child I have ferried across. Pause.
Manmohan Singh (Punjabi)ਮੈਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਅਤੇ ਮੈਂ ਪਰਸੰਨਤਾ ਦਾ ਸਰੂਪ ਥੀ ਗਿਆ ਹਾਂ। ਸੁਆਮੀ ਦਾ ਬੱਚਾ ਬਣ ਕੇ ਮੈਂ ਪਾਰ ਉਤਰ ਗਿਆ ਹਾਂ। ਠਹਿਰਾਉ।
Fareedkot Teekaਤਬ ਕਲਿਆਣ ਹੂਈ ਔਰ ਦਾਸ ਕੋ ਅਨੰਦ ਰੂਪ ਕੀ ਪ੍ਰਾਪਤੀ ਹੋਤੀ ਭਈ ਹੈ ਔਰ ਗੁਪਾਲ ਕੀ ਕ੍ਰਿਪਾ ਸੇ ਬਾਲਕ ਜੀਵ ਉਧਰੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਕਲਿਆਣ = ਸੁਖ। ਆਨੰਦ ਰੂਪ = ਆਨੰਦ-ਭਰਪੂਰ। ਹੁਈ ਹੈ = ਹੋ ਜਾਈਦਾ ਹੈ। ਉਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ। ਬਾਲ ਗੁਪਾਲ = ਗੁਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਜੀਵ-) ਬੱਚੇ ॥੧॥ ਰਹਾਉ ॥

SikhNet (Spanish)En mí y en mi alrededor hay sólo Gloria.Yo, el Hijo de Dios, soy salvado. (1‑Pausa)

ਮਿਲਿ ਵਰ ਨਾਰੀ ਮੰਗਲੁ ਗਾਇਆ; ਠਾਕੁਰ ਕਾ ਜੈਕਾਰੁ ॥

mil var naaree mangal gaaeaa; tthaakur kaa jaikaar |

Sant Singh KhalsaMeeting her Husband, the soul-bride sings the songs of joy, and celebrates her Lord and Master.
Manmohan SinghMeeting her Groom, the bride sings the songs of joy and applauds her Lord.
Manmohan Singh (Punjabi)ਆਪਣੇ ਕੰਤ ਨੂੰ ਭੇਟ ਕੇ, ਪਤਨੀ ਖੁਸ਼ੀ ਦੇ ਗੀਤ ਗਾਉਂਦੀ ਹੈ ਅਤੇ ਆਪਣੇ ਪ੍ਰਭੂ ਦੀ ਪਰਸੰਨਤਾ ਕਰਦੀ ਹੈ।
Fareedkot Teekaਸ੍ਰੇਸਟ (ਨਾਰੀ) ਭਗਤੋਂ ਸੇ ਮਿਲ ਕਰ ਕੇ ਮੰਗਲ ਰੂਪ ਠਾਕਰ ਕਾ ਜਸ ਤਿਸੀ ਕਰ ਦਾਸੋਂ ਨੇ ਗਾਇਆ ਹੈ, ਇਸੀ ਸੇ ਜੈ ਜੈ ਕਾਰ ਹੂਆ ਹੈ॥
Prof. Sahib Singhਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਦ ਅਰਥ ਮਿਲਿ = ਮਿਲ ਕੇ। ਮਿਲਿ ਵਰ = ਵਰ (ਪ੍ਰਭੂ-ਪਤੀ) ਨੂੰ ਮਿਲ ਕੇ। ਨਾਰੀ = ਨਾਰੀਆਂ ਨੇ (ਗਿਆਨ-ਇੰਦ੍ਰਿਆਂ ਨੇ)। ਜੈਕਾਰੁ = ਸਿਫ਼ਤਿ-ਸਾਲਾਹ।

SikhNet (Spanish)Cuando se conoce al Novio, la novia canta la canción de gozo, y grita Victoria al Señor.

ਕਹੁ ਨਾਨਕ. ਤਿਸੁ ਗੁਰ ਬਲਿਹਾਰੀ; ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥

kahu naanak. tis gur balihaaree; jin sabh kaa keea udhaar |2|6|15|

Sant Singh KhalsaSays Nanak, I am a sacrifice to the Guru, who has emancipated everyone. ||2||6||15||
Manmohan SinghO Nanak, say I am a sacrifice unto the Guru, who has emancipated all.
Manmohan Singh (Punjabi)ਹੇ ਨਾਨਕ ਆਖ ਕਿ ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਸਾਰਿਆਂ ਨੂੰ ਬੰਦ-ਖਲਾਸ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਸਤਗੁਰ ਕੇ ਬਲਿਹਾਰ ਜਾਤਾ ਹੂੰ, ਜਿਸ ਨੇ ਸਭ ਕਾ ਉਧਾਰ ਕੀਆ ਹੈ ॥੨॥੬॥੧੫॥☬ਸਬੰਧੀਓਂ ਕੀ ਨਿਰਬਲਤਾ ਦੇਖਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ ॥੨॥੬॥੧੫॥

ਪਦ ਅਰਥ ਕਹੁ = ਆਖ। ਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਉਧਾਰੁ = ਪਾਰ-ਉਤਾਰਾ ॥੨॥੬॥੧੫॥

SikhNet (Spanish)Dice Nanak, ofrezco mi ser en sacrificio al Guru, Quien los ha liberado a todos. (2‑6‑15)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਮਾਤ ਪਿਤਾ. ਭਾਈ ਸੁਤ ਬੰਧਪ; ਤਿਨ ਕਾ ਬਲੁ. ਹੈ ਥੋਰਾ ॥

maat pitaa. bhaaee sut bandhap; tin kaa bal. hai thoraa |

Sant Singh KhalsaMother, father, siblings, children and relatives - their power is insignificant.
Manmohan SinghThe mother, father, brother, sons and kinsmen, their power is insignificant.
Manmohan Singh (Punjabi)ਅੰਮੜੀ, ਬਾਬਲ, ਭਰਾ, ਪੁੱਤ੍ਰ ਅਤੇ ਸਨਬੰਧੀਆਂ, ਉਨ੍ਹਾਂ ਦੀ ਤਾਕਤ ਥੋੜ੍ਹੀ ਹੈ।
Fareedkot Teekaਮਾਤਾ ਪਿਤਾ ਭਾਈ ਪੁਤ੍ਰ ਔਰ ਜਿਤਨੇ ਸੰਬੰਧੀ ਹੈਂ ਤਿਨੋਂ ਕਾ ਬਲ ਪਰਲੋਕ ਮੇਂ ਥੋੜਾ ਹੈ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ।

ਪਦ ਅਰਥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਥੋਰਾ = ਥੋੜ੍ਹਾ, ਹੋਛਾ ਜਿਹਾ, ਕਮਜ਼ੋਰ।

SikhNet (Spanish)El soporte que nos pueden dar nuestra madre, padre, hermanos, hijos y parientes, no sirve de mucho.

ਅਨਿਕ ਰੰਗ ਮਾਇਆ ਕੇ ਪੇਖੇ; ਕਿਛੁ ਸਾਥਿ ਨ ਚਾਲੈ ਭੋਰਾ ॥੧॥

anik rang maaeaa ke pekhe; kichh saath na chaalai bhoraa |1|

Sant Singh KhalsaI have seen the many pleasures of Maya, but none goes with them in the end. ||1||
Manmohan SinghI have seen many pleasures of wealth, but none even slightly goes with the man.
Manmohan Singh (Punjabi)ਮੈਂ ਧਨ-ਦੌਲਤ ਦੀਆਂ ਘਣੇਰੀਆਂ ਰੰਗ-ਰਲੀਆਂ ਵੇਖੀਆਂ ਹਨ, ਪ੍ਰੰਤੂ ਕੋਈ ਰਤਾ ਜਿੰਨੀ ਭੀ ਬੰਦੇ ਦੇ ਨਾਲ ਨਹੀਂ ਜਾਂਦੀ।
Fareedkot Teekaਮਾਇਆ ਕੇ ਅਨੇਕ ਤਰਹ ਕੇ ਰੰਗ ਦੇਖੇ ਹੈਂ, ਪਰੰਤੂ (ਭੋਰਾ) ਥੋੜਾ ਭੀ ਕੋਈ ਸਾਥ ਨਹੀਂ ਚਲਤਾ ਹੈ॥੧॥
Prof. Sahib Singhਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥

ਪਦ ਅਰਥ ਪੇਖੇ = ਮੈਂ ਵੇਖੇ ਹਨ। ਭੋਰਾ = ਰਤਾ ਭੀ ॥੧॥

SikhNet (Spanish)He atestiguado que hay millones de placeres de Maya, pero nada se va con nosotros. (1)

ਠਾਕੁਰ; ਤੁਝ ਬਿਨੁ. ਆਹਿ ਨ ਮੋਰਾ ॥

tthaakur; tujh bin. aaeh na moraa |

Sant Singh KhalsaO Lord Master, other than You, no one is mine.
Manmohan SinghMy Lord, without Thee, none is mine.
Manmohan Singh (Punjabi)ਮੇਰੇ ਸੁਆਮੀ, ਤੇਰੇ ਬਗੈਰ ਮੇਰਾ ਕੋਈ ਭੀ ਨਹੀਂ ਹੈ।
Fareedkot Teekaਹੇ ਠਾਕਰ ਜੀ! ਤੁਮਾਰੇ ਬਿਨਾਂ ਮੇਰਾ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ।

ਪਦ ਅਰਥ ਠਾਕੁਰ = ਹੇ ਠਾਕੁਰ! ਆਹਿ = ਹੈ।

SikhNet (Spanish)Oh Maestro, sin Ti no hay nadie que me cuide;

ਮੋਹਿ ਅਨਾਥ ਨਿਰਗੁਨ, ਗੁਣੁ ਨਾਹੀ; ਮੈ ਆਹਿਓ ਤੁਮੑਰਾ ਧੋਰਾ ॥੧॥ ਰਹਾਉ ॥

mohi anaath niragun, gun naahee; mai aahio tumaraa dhoraa |1| rahaau |

Sant Singh KhalsaI am a worthless orphan, devoid of merit; I long for Your Support. ||1||Pause||
Manmohan SinghI am a virtueless orphan, I am devoid of merit and I long for Thy support. Pause.
Manmohan Singh (Punjabi)ਮੈਂ ਨੇਕੀ-ਵਿਹੁਣ ਯਤੀਮ ਹਾਂ। ਮੇਰੇ ਵਿੱਚ ਕੋਈ ਖੂਬੀ ਨਹੀਂ ਅਤੇ ਮੈਂ ਤੇਰਾ ਆਸਰਾ ਲੋੜਦਾ ਹਾਂ। ਠਹਿਰਾਉ।
Fareedkot Teekaਮੈਂ ਅਨਾਥ ਨਿਰਗੁਣ ਮੇਂ ਕੋਈ ਗੁਣ ਨਹੀਂ ਹੈ ਤੁਮਾਰਾ ਹੀ (ਧੋਰਾ) ਆਸਰਾ (ਆਹਿਓ) ਚਾਹਿਆ ਅਰਥਾਤ ਤਕਿਆ ਹੈ॥੧॥ ਰਹਾਉ ॥
Prof. Sahib Singhਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ, ਮੇਰੇ ਵਿਚ। ਨਿਰਗੁਨ = ਗੁਣਹੀਨ। ਆਹਿਓ = ਤੱਕਿਆ ਹੈ, ਚਾਹਿਆ ਹੈ, ਲੋੜਿਆ ਹੈ। ਧੋਰਾ = ਆਸਰਾ, ਸਮੀਪਤਾ ॥੧॥ ਰਹਾਉ ॥

SikhNet (Spanish)no tengo soporte ni mérito, solamente en Ti me apoyo. (1‑Pausa)

ਬਲਿ ਬਲਿ, ਬਲਿ ਬਲਿ ਚਰਣ ਤੁਮੑਾਰੇ; ਈਹਾ ਊਹਾ. ਤੁਮੑਾਰਾ ਜੋਰਾ ॥

bal bal, bal bal charan tumaare; eehaa aoohaa. tumaaraa joraa |

Sant Singh KhalsaI am a sacrifice, a sacrifice, a sacrifice, a sacrifice to Your lotus feet; here and hereafter, Yours is the only power.
Manmohan SinghI am a sacrifice, sacrifice, sacrifice, sacrifice unto Thine feet and here and hereafter Thine is the only power.
Manmohan Singh (Punjabi)ਮੈਂ ਤੇਰੇ ਪੈਰਾਂ ਉਤੋਂ ਕੁਰਬਾਨ, ਕੁਰਬਾਨ, ਕੁਰਬਾਨ ਹਾਂ। ਐਥੇ ਅਤੇ ਉਥੇ ਕੇਵਲ ਤੇਰੀ ਹੀ ਸੱਤਿਆ ਹੈ।
Fareedkot Teekaਹੇ ਠਾਕਰ ਜੀ! ਤੁਮਾਰੇ ਚਰਨੋਂ ਪਰ ਮਨ ਬਾਣੀ ਤਨ ਕਰ ਕੇ ਬਲਿਹਾਰ ਜਾਤਾ ਹੂੰ। ਮੈਨੂੰ ਲੋਕ ਪਰਲੋਕ ਮੇਂ ਤੁਮਾਰਾ ਹੀ ਬਲ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ।

ਪਦ ਅਰਥ ਬਲਿ = ਕੁਰਬਾਨ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਜੋਰਾ = ਜੋਰ, ਸਹਾਰਾ।

SikhNet (Spanish)Ofrezco mi ser en sacrificio a Tus Pies, pues aquí y en el más allá,

ਸਾਧਸੰਗਿ. ਨਾਨਕ ਦਰਸੁ ਪਾਇਓ; ਬਿਨਸਿਓ ਸਗਲ ਨਿਹੋਰਾ ॥੨॥੭॥੧੬॥

saadhasang. naanak daras paaeo; binasio sagal nihoraa |2|7|16|

Sant Singh KhalsaIn the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
Manmohan SinghIn the saints, guild, Nanak, I have obtained Thy vision and my obligation to all others is annulled.
Manmohan Singh (Punjabi)ਸਤਿਸੰਗਤ ਅੰਦਰ, ਹੇ ਨਾਨਕ, ਮੈਂ ਤੇਰਾ ਦੀਦਾਰ ਪਾ ਲਿਆ ਹੈ ਅਤੇ ਮੇਰੀ ਹੋਰ ਸਾਰਿਆਂ ਦੀ ਮੁਥਾਜੀ ਚੁੱਕੀ ਗਈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੇ ਸਾਧ ਸੰਗਤ ਕੀ ਕ੍ਰਿਪਾ ਸੇ ਆਪ ਕਾ ਦਰਸਨ ਪਾਇਆ ਹੈ ਤਬ ਸੇ ਸਭ (ਨਿਹੋਰਾ) ਅਹਸਾਨ ਨਾਸ ਹੋ ਗਿਆ ਹੈ ਅਰਥਾਤ ਅਬ ਕਿਸੀ ਕੀ ਖੁਸ਼ਾਮਤ ਨਹੀਂ ਰਹੀ॥੭॥੧੬॥☬ਸੰਤੋਂ ਕੀ ਦੁਰਲਭਤਾ ਦਿਖਾਵਤੇ ਹੂਏ ਸਤਿਸੰਗ ਦੁਆਰਾ ਭਗਤੀ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥

ਪਦ ਅਰਥ ਬਿਨਸਿਓ = ਨਾਸ ਹੋ ਗਿਆ। ਨਿਹੋਰਾ = ਮੁਥਾਜੀ ॥੨॥੭॥੧੬॥

SikhNet (Spanish)todo se encuentra bajo Tu Poder. En la Sociedad de los Santos, Nanak es bendecido con Tu Visión y por esto, él está agradecido Contigo. (2‑7‑16)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਆਲ ਜਾਲ ਭ੍ਰਮ ਮੋਹ ਤਜਾਵੈ; ਪ੍ਰਭ ਸੇਤੀ ਰੰਗੁ ਲਾਈ ॥

aal jaal bhram moh tajaavai; prabh setee rang laaee |

Sant Singh KhalsaHe rids us of entanglements, doubt and emotional attachment, and leads us to love God.
Manmohan SinghThe Guru rids man of domestic entanglements, doubt and worldly love and male him bear love with the Lord.
Manmohan Singh (Punjabi)ਗੁਰੂ ਬੰਦੇ ਨੂੰ ਘਰੋਗੀ ਬੰਧਨਾ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਆਜਾਦ ਕਰਾਉਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ ਪਿਆਰ ਪਾ ਦਿੰਦਾ ਹੈ।
Fareedkot Teeka(ਆਲ) ਘਰ ਕੇ ਜਿਤਨੇ ਭ੍ਰਮ ਔਰ ਮੋਹ ਕੇ ਬਸ ਹੋਨੇ ਕਰ ਜਾਲ ਪੜ ਰਹੇ ਹੈਂ ਤਿਨ ਕਾ ਤਿਆਗ ਕਰਾ ਦੇਵੇ ਔ ਪ੍ਰਭੂ ਪਰਮਾਤਮਾ ਸੇ ਪ੍ਰੇਮ ਲਗਾਇ ਦੇਵੇ॥
Prof. Sahib Singhਹੇ ਮਿੱਤਰ! (ਗੁਰੂ ਸਰਨ ਆਏ ਮਨੁੱਖ ਪਾਸੋਂ) ਘਰ ਦੇ ਜੰਜਾਲ, ਭਟਕਣਾ, ਮੋਹ ਛਡਾ ਦੇਂਦਾ ਹੈ, ਤੇ ਪਰਮਾਤਮਾ ਨਾਲ ਉਸ ਦਾ ਪਿਆਰ ਬਣਾ ਦੇਂਦਾ ਹੈ।

ਪਦ ਅਰਥ ਆਲ = ਅਲਯ, ਘਰ। ਜਾਲ = ਜੰਜਾਲ। ਆਲ ਜਾਲ = ਘਰ ਦੇ ਜੰਜਾਲ। ਭ੍ਰਮ = ਭਟਕਣਾ। ਤਜਾਵੈ = ਦੂਰ ਕਰਾ ਦੇਂਦਾ ਹੈ। ਸੇਤੀ = ਨਾਲ। ਰੰਗੁ = ਪ੍ਰੇਮ। ਲਾਈ = ਲਾਏ, ਬਣਾ ਦੇਂਦਾ ਹੈ।

SikhNet (Spanish)El Guru nos desprende de nuestras dependencias del mundo, nos quita de dudas y de apegos, y así nos imbuimos en el Amor del Señor.

ਮਨ ਕਉ ਇਹ ਉਪਦੇਸੁ ਦ੍ਰਿੜਾਵੈ; ਸਹਜਿ ਸਹਜਿ ਗੁਣ ਗਾਈ ॥੧॥

man kau ih upades drirraavai; sehaj sehaj gun gaaee |1|

Sant Singh KhalsaHe implants this instruction in our minds, for us to sing the Glorious Praises of the Lord, in peace and poise. ||1||
Manmohan SinghThe Guru implants only this instruction in the mind of the man that he should slowly and steadily sing God's praises.
Manmohan Singh (Punjabi)ਧੀਰੇ ਧੀਰੇ ਤੇ ਇਕਰਸ ਵਾਹਿਗੁਰੂ ਦਾ ਜੱਸ ਗਾਇਨ ਕਰ, ਆਦਮੀ ਦੇ ਅੰਦਰ ਗੁਰੂ ਜੀ ਇਹ ਸਿਖਮਤ ਪੱਕੀ ਕਰਦੇ ਹਨ।
Fareedkot Teekaਮੇਰੇ ਮਨ ਕੋ ਏਹੁ ਉਪਦੇਸ ਦ੍ਰਿੜ ਕਰ ਦੇਵੇ, ਜਿਸ ਕਰ (ਸਹਜਿ) ਸੁਭਾਵਿਕ ਵਾ ਸਨੇ ਸਨੇ ਗੁਣ ਗਾਈ ਜਾਵੇ॥੧॥
Prof. Sahib Singh(ਸਰਨ ਆਏ ਮਨੁੱਖ ਦੇ) ਮਨ ਨੂੰ ਇਹ ਸਿੱਖਿਆ ਪੱਕੀ ਕਰ ਕੇ ਦੇਂਦਾ ਹੈ ਕਿ ਸਦਾ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੧॥

ਪਦ ਅਰਥ ਦ੍ਰਿੜਾਵੈ = ਪੱਕਾ ਕਰਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਗਾਈ = ਗਾਇ, ਗਾ ॥੧॥

SikhNet (Spanish)Él instruye nuestra mente para que espontáneamente cantemos la Alabanza del Señor. (1)

ਸਾਜਨ; ਐਸੋ ਸੰਤੁ ਸਹਾਈ ॥

saajan; aiso sant sahaaee |

Sant Singh KhalsaO friend, the Saintly Guru is such a helper.
Manmohan SinghO Friend, such a helper is the Saint Guru.
Manmohan Singh (Punjabi)ਹੇ ਮ੍ਰਿੱਤ! ਐਹੋ ਜੇਹੇ ਸਹਾਇਕ ਸਾਧੂ ਗੁਰਦੇਵ ਜੀ ਹਨ;
Fareedkot Teekaਹੇ ਸਜਨੋਂ! ਕੋਈ ਸੰਤ ਐਸੋ ਸਹਾਇਕ ਹੋਵੇ॥
Prof. Sahib Singhਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ,

ਪਦ ਅਰਥ ਸਾਜਨ = ਹੇ ਮਿੱਤਰ! ਸੰਤੁ = ਗੁਰੂ। ਸਹਾਈ = ਮਦਦਗਾਰ।

SikhNet (Spanish)Oh amigo, tal es la amistad de un Santo, que las ataduras de Maya

ਜਿਸੁ ਭੇਟੇ. ਤੂਟਹਿ ਮਾਇਆ ਬੰਧ; ਬਿਸਰਿ. ਨ ਕਬਹੂੰ ਜਾਈ ॥੧॥ ਰਹਾਉ ॥

jis bhette. tootteh maaeaa bandh; bisar. na kabahoon jaaee |1| rahaau |

Sant Singh KhalsaMeeting Him, the bonds of Maya are released, and one never forgets the Lord. ||1||Pause||
Manmohan SinghMeeting whom the bonds of mammon are loosened and the man never forgets the Lord. Pause.
Manmohan Singh (Punjabi)ਜੀਹਨੂੰ ਮਿਲਣ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ ਤੇ ਬੰਦਾ ਸੁਆਮੀ ਨੂੰ ਕਦਾਚਿਤ ਨਹੀਂ ਭੁੱਲਦਾ। ਠਹਿਰਾਉ।
Fareedkot Teekaਜਿਨ ਕੇ ਮਿਲਨੇ ਸੇ ਮਾਇਆ ਕੇ ਬੰਧਨ ਟੂਟ ਜਾਵੇਂ ਔਰ ਪਰਮੇਸ੍ਵਰ ਕਬੀ ਬਿਸਰਿ ਨ ਜਾਵੇ॥੧॥ ਰਹਾਉ ॥
Prof. Sahib Singhਕਿ ਜਿਸ ਮਨੁੱਖ ਨੂੰ (ਗੁਰੂ) ਮਿਲ ਪੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਉਸ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ॥੧॥ ਰਹਾਉ ॥

ਪਦ ਅਰਥ ਭੇਟੇ = ਮਿਲਦਾ ਹੈ। ਬੰਧ = ਬੰਧਨ। ਕਬ ਹੂੰ = ਕਦੇ ਭੀ ॥੧॥ ਰਹਾਉ ॥

SikhNet (Spanish)sean soltadas y uno nunca olvide a Dios. (1-Pausa)

ਕਰਤ ਕਰਤ ਅਨਿਕ ਬਹੁ ਭਾਤੀ; ਨੀਕੀ ਇਹ ਠਹਰਾਈ ॥

karat karat anik bahu bhaatee; neekee ih tthaharaaee |

Sant Singh KhalsaPracticing, practicing various actions in so many ways, I came to recognize this as the best way.
Manmohan SinghContinuously doing various deeds in many ways I have thought this as the best.
Manmohan Singh (Punjabi)ਅਨੇਕਾਂ ਕਰਮ ਘਣੇਰਿਆਂ ਤ੍ਰੀਕਿਆਂ ਨਾਲ ਲਗਾਤਾਰ ਕਰ ਕੇ, ਮੈਂ ਇਸ ਨੂੰ ਪਰਮ ਚੰਗਾ ਖਿਆਲ ਕੀਤਾ ਹੈ।
Fareedkot Teekaਬਹੁਤ ਭਾਂਤਿ ਕੀ ਅਨੇਕ ਸਲਾਹ ਕਰ ਕੇ ਇਹੀ ਬਾਰਤਾ ਅਛੀ ਠਹਰਾਈ ਹੈ॥
Prof. Sahib Singhਅਨੇਕਾਂ, ਤੇ ਕਈ ਕਿਸਮ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਕਰਦਿਆਂ ਆਖ਼ਰ ਮੈਂ ਚੰਗਾ ਨਿਸ਼ਚਾ ਦਿਲ ਵਿਚ ਟਿਕਾ ਲਿਆ ਹੈ,

ਪਦ ਅਰਥ ਕਰਤ ਕਰਤ = ਕਰਦਿਆਂ ਕਰਦਿਆਂ। ਨੀਕੀ = ਚੰਗੀ (ਸਲਾਹ)।

SikhNet (Spanish)Haciendo todo tipo de acciones, en un sin fin de formas, al final la Verdad se me manifestó.

ਮਿਲਿ ਸਾਧੂ. ਹਰਿ ਜਸੁ ਗਾਵੈ ਨਾਨਕ; ਭਵਜਲੁ. ਪਾਰਿ ਪਰਾਈ ॥੨॥੮॥੧੭॥

mil saadhoo. har jas gaavai naanak; bhavajal. paar paraaee |2|8|17|

Sant Singh KhalsaJoining the Company of the Holy, Nanak sings the Glorious Praises of the Lord, and crosses over the terrifying world-ocean. ||2||8||17||
Manmohan SinghThat meeting the society of saints Nanak chants God's glories and thereby crosses the terrible world-ocean.
Manmohan Singh (Punjabi)ਕਿ ਸਤਿਸੰਗਤ ਨਾਲ ਜੁੜ ਕੇ ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ ਅਤੇ ਉਸ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਧੂਓਂ ਸੇ ਮਿਲ ਕਰ ਹਰਿ ਜਸ ਕਾ ਗਾਨ ਕਰੈਗਾ, ਸੋ ਸੰਸਾਰ ਸਮੁੰਦਰ ਸੇ ਪਾਰ ਪੜੈਗਾ॥੨॥੮॥੧੭॥☬ਹਰੀ ਕਾ ਪ੍ਰਭਾਵ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਹੇ ਨਾਨਕ! (ਆਖ-) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੮॥੧੭॥

ਪਦ ਅਰਥ ਮਿਲਿ = ਮਿਲ ਕੇ। ਸਾਧੂ = ਗੁਰੂ। ਭਵਜਲੁ = ਸੰਸਾਰ-ਸਮੁੰਦਰ। ਪਰਾਈ = ਪਰਾਇ, ਪਰੈ, ਪੈ ਜਾਂਦਾ ਹੈ ॥੨॥੮॥੧੭॥

SikhNet (Spanish)Conociendo al Santo, uno canta las Alabanzas del Señor y cruza el océano del miedo. (2‑8‑17)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਖਿਨ ਮਹਿ ਥਾਪਿ ਉਥਾਪਨਹਾਰਾ; ਕੀਮਤਿ ਜਾਇ ਨ ਕਰੀ ॥

khin meh thaap uthaapanahaaraa; keemat jaae na karee |

Sant Singh KhalsaIn an instant, He establishes and disestablishes; His value cannot be described.
Manmohan SinghIn an instant, the Lord establishes and destroys and His worth cannot be told.
Manmohan Singh (Punjabi)ਇਕ ਮੁਹਤ ਵਿੱਚ ਸੁਆਮੀ ਅਸਥਾਪਨ ਕਰਦਾ ਹੈ ਤੇ ਢਾਹ ਦਿੰਦਾ ਹੈ। ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਹਰਿ ਕੈਸਾ ਸਮਰੱਥ ਹੈ ਕਿ ਏਕ ਖਿਨ ਮੇਂ ਇਸਥਿਤਿ ਕਰ ਕੇ ਉਠਾ ਦੇਨੇ ਵਾਲਾ ਹੈ, ਕੀਮਤ ਕਹੀ ਨਹੀ ਜਾਤੀ॥
Prof. Sahib Singhਪਰਮਾਤਮਾ (ਸੰਸਾਰਕ ਪਦਾਰਥਾਂ ਨੂੰ) ਖਿਨ ਵਿਚ ਪੈਦਾ ਕਰ ਕੇ ਖਿਨ ਵਿਚ ਹੀ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਕੀਮਤਿ = ਬਰਾਬਰ ਦੀ ਕਦਰ।

SikhNet (Spanish)En un momento el Señor establece y desestabiliza; nadie puede evaluar Sus Acciones.

ਰਾਜਾ ਰੰਕੁ ਕਰੈ ਖਿਨ ਭੀਤਰਿ; ਨੀਚਹ ਜੋਤਿ ਧਰੀ ॥੧॥

raajaa rank karai khin bheetar; neechah jot dharee |1|

Sant Singh KhalsaHe turns the king into a beggar in an instant, and He infuses splendor into the lowly. ||1||
Manmohan SinghIn a moment he turns a King into a pauper and into the lowly He infuses splendour.
Manmohan Singh (Punjabi)ਇਕ ਛਿਨ ਅੰਦਰ ਉਹ ਪਾਤਿਸ਼ਾਹ ਨੂੰ ਕੰਗਾਲ ਕਰ ਦਿੰਦਾ ਹੈ ਅਤੇ ਮਸਕੀਨ ਅੰਦਰ ਜਲਵਾ ਭਰ ਦਿੰਦਾ ਹੈ।
Fareedkot Teekaਏਕ ਪਲ ਮੇਂ ਰਾਜਾ ਕੋ ਕੰਗਾਲ ਕਰ ਦੇਤਾ ਹੈ, ਨੀਚ ਕੰਗਾਲ ਮੇਂ ਅਪਨੀ ਵਿਸੇਸ ਜੋਤ ਦੇ ਕਰ ਪਲ ਮੇਂ ਰਾਜਾ ਕਰ ਦੇਤਾ ਹੈ॥੧॥
Prof. Sahib Singhਪਰਮਾਤਮਾ ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ ਅਤੇ ਨੀਵਾਂ ਅਖਵਾਣ ਵਾਲੇ ਦੇ ਅੰਦਰ ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ (ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ) ॥੧॥

ਪਦ ਅਰਥ ਰੰਕੁ = ਕੰਗਾਲ। ਜੋਤਿ ਧਰੀ = ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥

SikhNet (Spanish)El hace de un mendigo un rey e ilumina la mente del mal nacido, contemplemos entonces a nuestro Señor. (1)

ਧਿਆਈਐ; ਅਪਨੋ ਸਦਾ ਹਰੀ ॥

dhiaaeeai; apano sadaa haree |

Sant Singh KhalsaMeditate forever on Your Lord.
Manmohan SinghEver meditate thou on thy God.
Manmohan Singh (Punjabi)ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਭਜਨ ਕਰ।
Fareedkot Teekaਅਪਨੋ ਸੁਆਮੀ ਜੋ ਹਰੀ ਹੈ ਤਿਸ ਕੋ ਸਦੀਵਕਾਲ ਧਿਆਈਏ॥
Prof. Sahib Singhਆਪਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ।
SikhNet (Spanish)¿Por qué le damos tanta importancia a la vida

ਸੋਚ ਅੰਦੇਸਾ. ਤਾ ਕਾ ਕਹਾ ਕਰੀਐ; ਜਾ ਮਹਿ ਏਕ ਘਰੀ ॥੧॥ ਰਹਾਉ ॥

soch andesaa. taa kaa kahaa kareeai; jaa meh ek gharee |1| rahaau |

Sant Singh KhalsaWhy should I feel worry or anxiety, when I am here for only a short time. ||1||Pause||
Manmohan SinghWhy should one feel care and anxiety regarding the world, wherein one has to stay for a short while? Pause.
Manmohan Singh (Punjabi)ਆਦਮੀ ਇਸ ਦੁਨੀਆਂ ਦੇ ਬਾਰੇ ਕਿਉਂ ਫਿਕਰ ਅਤੇ ਚਿੰਤਾ ਕਰੇ, ਜਿਸ ਅੰਦਰ ਉਸ ਨੇ ਇਕ ਮੁਹਤ ਲਈ ਠਹਿਰਨਾ ਹੈ। ਠਹਿਰਾਉ।
Fareedkot Teeka(ਸੋਚ ਅੰਦੇਸਾ) ਚਿੰਤਾ ਅਰ ਸੰਦੇਹ ਉਸ ਬਸਤੂ ਕਾ ਕਿਆ ਕਰਨਾ ਚਾਹੀਏ, ਜਿਸ ਮੇਂ ਨਾਸ ਹੋਤੇ ਏਕ ਘੜੀ ਭਰ ਕੀ ਦੇਰ ਨਹੀਂ ਹੈ॥੧॥ ਰਹਾਉ ॥
Prof. Sahib Singh(ਸੰਸਾਰ ਦੀ) ਉਸ ਚੀਜ਼ ਦਾ ਕੀਹ ਚਿੰਤਾ-ਫ਼ਿਕਰ ਕਰਨਾ ਹੋਇਆ, ਜੇਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ? ॥੧॥ ਰਹਾਉ ॥

ਪਦ ਅਰਥ ਸੋਚ ਅੰਦੇਸਾ = ਚਿੰਤਾ-ਫ਼ਿਕਰ। ਤਾ ਕਾ = ਉਸ ਚੀਜ਼ ਦਾ। ਜਾ ਮਹਿ ਏਕ ਘਰੀ = ਜਿਸ ਦੇ ਟਿਕੇ ਰਹਿਣ ਵਿਚ ਇਕ ਘੜੀ ਹੀ ਲੱਗਦੀ ਹੈ, ਜੋ ਛਿਨ-ਭੰਗਰ ਹੈ, ਜੋ ਛੇਤੀ ਨਾਸ ਹੋ ਜਾਣ ਵਾਲੀ ਹੈ ॥੧॥ ਰਹਾਉ ॥

SikhNet (Spanish)del mundo si no es permanente? (1‑Pausa)

ਤੁਮੑਰੀ ਟੇਕ ਪੂਰੇ ਮੇਰੇ ਸਤਿਗੁਰ; ਮਨ ਸਰਨਿ ਤੁਮੑਾਰੈ ਪਰੀ ॥

tumaree ttek poore mere satigur; man saran tumaarai paree |

Sant Singh KhalsaYou are my support, O my Perfect True Guru; my mind has taken to the protection of Your Sanctuary.
Manmohan SinghThou art my prop, O my Perfect Satguru and my soul has fallen under thy protection.
Manmohan Singh (Punjabi)ਤੂੰ ਮੇਰੀ ਓਟ ਹੈ, ਹੇ ਮੈਂਡੇ ਪੂਰਨ ਸਤਿਗੁਰੂ ਜੀ! ਮੇਰੀ ਜਿੰਦੜੀ ਨੇ ਤੇਰੀ ਪਨਾਹ ਲਈ ਹੈ।
Fareedkot Teekaਹੇ ਮੇਰੇ ਪੂਰੇ ਸਤਿਗੁਰੋ! ਮੈਨੂੰ ਤੋ ਸਰੀਰ ਕਰ ਤੁਮਾਰੀ ਟੇਕ ਹੈ, ਮਨ ਕੀ ਬਿਰਤੀ ਭੀ ਮੇਰੀ ਤੁਮਾਰੇ ਚਰਣੋਂ ਕੀ ਸਰਣ ਮੇਂ ਪੜੀ ਹੈ॥
Prof. Sahib Singhਹੇ ਮੇਰੇ ਸਤਿਗੁਰੂ-ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ।

ਪਦ ਅਰਥ ਮੇਰੇ ਸਤਿਗੁਰ = ਹੇ ਮੇਰੇ ਗੁਰੂ-ਪਰਮਾਤਮਾ!

SikhNet (Spanish)Tuyo es el Soporte; oh Perfecto Guru, yo busco Tu Refugio.

ਅਚੇਤ ਇਆਨੇ ਬਾਰਿਕ ਨਾਨਕ ਹਮ; ਤੁਮ. ਰਾਖਹੁ ਧਾਰਿ ਕਰੀ ॥੨॥੯॥੧੮॥

achet eaane baarik naanak ham; tum. raakhahu dhaar karee |2|9|18|

Sant Singh KhalsaNanak, I am a foolish and ignorant child; reach out to me with Your hand, Lord, and save me. ||2||9||18||
Manmohan SinghI, Nanak, am a heedless, silly child. Extend to me thy hand and save me, O Guru.
Manmohan Singh (Punjabi)ਮੈਂ ਨਾਨਕ, ਬੇਖਬਰ, ਕਮਲਾ ਬੱਚਾਂ ਹਾਂ। ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈ, ਹੇ ਗੁਰਦੇਵ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਜੀਵ (ਅਚੇਤ) ਮੂਰਖ ਛੋਟੇ ਬਾਲਕ ਹੈਂ, ਤੁਮ ਅਪਨੀ ਭੁਜਾ ਦੇ ਕਰ ਹਮਾਰੀ ਰਖਿਆ ਕਰੋ; ਵਾ ਤੁਮ ਨੇ (ਕਰੀ) ਹਸਤੀ ਕਾ ਉਧਾਰ ਕੀਆ ਹੈ ਤਾਂ ਤੇ ਹਮ ਕੋ ਭੀ ਰਾਖਹਿਂਗਾ॥੨॥੯॥੧੮॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂ, ਹੇ ਨਾਨਕ! (ਆਖ-) ਤੂੰ ਆਪਣਾ ਹੱਥ (ਸਾਡੇ ਸਿਰ ਉੱਤੇ) ਧਰ ਕੇ (ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ) ਬਚਾ ਲੈ ॥੨॥੯॥੧੮॥

ਪਦ ਅਰਥ ਅਚੇਤ = ਗ਼ਾਫਲ, ਬੇ-ਸਮਝ। ਕਰੀ = ਕਰ, ਹੱਥ ॥੨॥੯॥੧੮॥

SikhNet (Spanish)Dice Nanak, nosotros, Tus hijos, somos ignorantes y descuidados; protégenos con Tus Manos. (2‑9‑18)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਤੂੰ ਦਾਤਾ ਜੀਆ ਸਭਨਾ ਕਾ; ਬਸਹੁ. ਮੇਰੇ ਮਨ ਮਾਹੀ ॥

toon daataa jeea sabhanaa kaa; basahu. mere man maahee |

Sant Singh KhalsaYou are the Giver of all beings; please, come to dwell within my mind.
Manmohan SinghThou art the Beneficent Lord of all the beings and do Thou abide within my mind.
Manmohan Singh (Punjabi)ਤੂੰ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਹੈ। ਤੂੰ ਮੇਰੇ ਚਿੱਤ ਅੰਦਰ ਨਿਵਾਸ ਕਰ।
Fareedkot Teekaਹੇ ਪ੍ਰਭੂ! ਤੂੰ ਸਭ ਜੀਵੋਂ ਕਾ ਦਾਤਾ ਹੈਂ, ਸੋ ਮੇਰੇ ਮਨ ਮੇਂ ਬਸ ਰਿਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ।

ਪਦ ਅਰਥ ਮਾਹੀ = ਮਾਹਿ, ਵਿਚ।

SikhNet (Spanish)Tú, Señor Benéfico Lo eres de todos. Entra Tú a mi mente,

ਚਰਣ ਕਮਲ ਰਿਦ ਮਾਹਿ ਸਮਾਏ; ਤਹ ਭਰਮੁ ਅੰਧੇਰਾ ਨਾਹੀ ॥੧॥

charan kamal rid maeh samaae; teh bharam andheraa naahee |1|

Sant Singh KhalsaThat heart, within which Your lotus feet are enshrined, suffers no darkness or doubt. ||1||
Manmohan SinghThe heart, wherein Thine lotus feet are enshrined, there is no darkness and doubt.
Manmohan Singh (Punjabi)ਜਿਸ ਦਿਲ ਅੰਦਰ ਤੇਰੇ ਕੰਵਲ ਪੈਰ ਵੱਸੇ ਹੋਏ ਹਨ, ਉਥੇ ਕੋਈ ਸੰਦੇਹ ਅਤੇ ਅਨ੍ਹੇਰਾ ਨਹੀਂ।
Fareedkot Teekaਜਿਸ ਕੇ ਹਿਰਦ੍ਯ ਮੇਂ ਆਪ ਕੇ ਚਰਣ ਕਮਲ ਬਸੇ ਹੈਂ, ਤਿਸ ਕੋ ਭਰਮ ਰੂਪ ਅੰਧਕਾਰ ਨਹੀਂ ਰਹਾ ਹੈ॥੧॥
Prof. Sahib Singh(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ ॥੧॥

ਪਦ ਅਰਥ ਰਿਦ = ਹਿਰਦਾ। ਤਹ = ਉਸ ਹਿਰਦੇ ਵਿਚ। ਭਰਮੁ = ਭਟਕਣਾ। ਅੰਧੇਰਾ = ਹਨੇਰਾ ॥੧॥

SikhNet (Spanish)pues quien sea que mantenga Tus Pies de Loto en su corazón, se deshace de la duda y de la oscuridad. (1)

ਠਾਕੁਰ. ਜਾ ਸਿਮਰਾ; ਤੂੰ ਤਾਹੀ ॥

tthaakur. jaa simaraa; toon taahee |

Sant Singh KhalsaO Lord Master, wherever I remember You, there I find You.
Manmohan SinghMy Lord Wherever I remember Thee, there I find Thee.
Manmohan Singh (Punjabi)ਮੇਰੇ ਸਾਈਂ ਜਿਥੇ ਕਿਤੇ ਮੈਂ ਤੈਨੂੰ ਯਾਦ ਕਰਦਾ ਹਾਂ, ਉਥੇ ਹੀ ਤੈਨੂੰ ਮੈਂ ਪਾਉਂਦਾ ਹਾਂ।
Fareedkot Teekaਹੇ ਠਾਕਰ ਜੀ! ਜਹਾਂ ਮੈਂ ਆਪ ਕਾ ਸਿਮਰਨ ਕਰੂੰ ਤੁਮ ਤਹਾਂ ਬਿਰਾਜਮਾਨ ਹੋ॥
Prof. Sahib Singhਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)।

ਪਦ ਅਰਥ ਜਾ = ਜਦੋਂ। ਸਿਮਰਾ = ਸਿਮਰਾਂ, ਮੈਂ ਚੇਤੇ ਕਰਦਾ ਹਾਂ। ਤਾਹੀ = ਉਥੇ ਹੀ।

SikhNet (Spanish)Oh Maestro, a donde sea que Te contemplo, ahí Te encuentro, y cuando Tú,

ਕਰਿ ਕਿਰਪਾ ਸਰਬ ਪ੍ਰਤਿਪਾਲਕ; ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

kar kirapaa sarab pratipaalak; prabh kau sadaa salaahee |1| rahaau |

Sant Singh KhalsaShow Mercy to me, O God, Cherisher of all, that I may sing Your Praises forever. ||1||Pause||
Manmohan SinghO Lord, the Cherisher of all, have mercy on me, that I may, ever praise Thee. Pause.
Manmohan Singh (Punjabi)ਹੇ ਸਮੂਹ ਦੀ ਪਾਲਣਾ-ਪੋਸਣਾ ਕਰਨ ਵਾਲੇ ਪ੍ਰਭੂ! ਮੇਰੇ ਉਤੇ ਆਪਣੀ ਰਹਿਮਤ ਧਾਰ, ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਰਹਾ। ਠਹਿਰਾਉ।
Fareedkot Teekaਹੇ ਸਰਬ ਪ੍ਰਤਿਪਾਲਕ ਪ੍ਰਭੂ! ਐਸੀ ਕ੍ਰਿਪਾ ਕਰੋ ਜੋ ਆਪ ਕਾ (ਸਾਲਾਹੀ) ਉਸਤਤ ਕਰਨੇ ਹਾਰਾ ਬਨਾ ਰਹੂੰ॥੧॥ ਰਹਾਉ ॥
Prof. Sahib Singhਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਪ੍ਰਤਿਪਾਲਕ = ਹੇ ਪਾਲਣਹਾਰ! ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

SikhNet (Spanish)el Sostenedor de todos, muestras Tu Misericordia, yo Te alabo, mi Señor. (1‑Pausa)

ਸਾਸਿ ਸਾਸਿ ਤੇਰਾ ਨਾਮੁ ਸਮਾਰਉ; ਤੁਮ ਹੀ ਕਉ ਪ੍ਰਭ ਆਹੀ ॥

saas saas teraa naam samaarau; tum hee kau prabh aahee |

Sant Singh KhalsaWith each and every breath, I contemplate Your Name; O God, I long for You alone.
Manmohan SinghAt every breath, I contemplate on Thine Name, O Lord, and long for Thee alone.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਸੁਆਮੀ! ਅਤੇ ਕੇਵਲ ਤੇਰੀ ਹੀ ਤਾਂਘ ਰੱਖਦਾ ਹਾਂ।
Fareedkot Teekaਹੇ ਸੁਆਮੀ! ਸ੍ਵਾਸ ਸ੍ਵਾਸ ਤੇਰਾ ਨਾਮ ਸਿਮਰਾਂ, ਮੈਂ ਤੁਮਾਰਾ ਹੂੰ ਵਾ ਤੁਮਹੀ ਕੋ (ਆਹੀ) ਚਾਹਤਾ ਹੂੰ॥
Prof. Sahib Singhਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਸਮਾਰਉਂ, ਮੈਂ ਸੰਭਾਲਦਾ ਰਹਾਂ। ਪ੍ਰਭ = ਹੇ ਪ੍ਰਭੂ! ਆਹੀ = ਆਹੀਂ, ਮੈਂ ਲੋਚਦਾ ਹਾਂ।

SikhNet (Spanish)Por eso aprecio Tu Nombre siempre, y no amo a nadie más que a Ti.

ਨਾਨਕ. ਟੇਕ ਭਈ ਕਰਤੇ ਕੀ; ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥

naanak. ttek bhee karate kee; hor aas biddaanee laahee |2|10|19|

Sant Singh KhalsaO Nanak, my support is the Creator Lord; I have renounced all other hopes. ||2||10||19||
Manmohan SinghNanak my mainstay is the Creator alone and I have renounced all other alien hopes.
Manmohan Singh (Punjabi)ਨਾਨਕ, ਮੇਰਾ ਆਸਰਾ ਕੇਵਲ ਸਿਰਜਣਹਾਰ ਹੀ ਹੈ। ਮੈਂ ਹੋਰਸ ਸਾਰੀਆਂ ਪਰਾਈਆਂ ਉਮੈਦਾਂ ਲਾ ਛੱਡੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਤੇ! ਜਬ ਸੇ ਆਪ ਕੀ ਟੇਕ ਭਈ ਹੈ ਤਬ ਸੇ (ਬਿਡਾਣੀ) ਬਿਗਾਨੀ ਆਸ਼ਾ ਹਿਰਦ੍ਯ ਸੇ ਉਤਾਰੀ ਹੈ॥੨॥੧੦॥੧੯॥
Prof. Sahib Singhਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ ॥੨॥੧੦॥੧੯॥

ਪਦ ਅਰਥ ਟੇਕ = ਸਹਾਰਾ। ਬਿਡਾਣੀ = ਬਿਗਾਨੀ ॥੨॥੧੦॥੧੯॥

SikhNet (Spanish)Nanak sólo en Ti se apoya, oh Señor Creador; él no se apoya en ningún otro. (2‑10‑19)

Open this shabad →

Ang 499 of 1430