ਭੈਰਉ ਮਹਲਾ ੩ ॥
bhairau mahalaa 3 |
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਕਲਜੁਗ ਮਹਿ; ਰਾਮ ਨਾਮੁ ਉਰ ਧਾਰੁ ॥
kalajug meh; raam naam ur dhaar |
Sant Singh KhalsaIn this Dark Age of Kali Yuga, enshrine the Lord's Name within your heart.
Manmohan SinghIn the Dark-age, enshrine thou the Lord's Name,
Manmohan Singh (Punjabi)ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।
Fareedkot Teekaਕਲਿਜੁਗ ਵਿਖੇ ਰਾਮ ਨਾਮ ਕੋ ਹਿਰਦੇ ਵਿਚ ਧਾਰਨ ਕਰੁ॥
Prof. Sahib Singhਇਸ ਵਿਕਾਰਾਂ-ਭਰੇ ਜਗਤ ਵਿਚ (ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ।ਪਦ ਅਰਥ ਕਲਜੁਗ ਮਹਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਕਰ ਰਹੇ}। ਉਰ = ਹਿਰਦਾ। ਧਾਰੁ = ਵਸਾਈ ਰੱਖ।
SikhNet (Spanish)Sólo el Nombre del Señor emancipa en la Era de Kali.
ਬਿਨੁ ਨਾਵੈ; ਮਾਥੈ ਪਾਵੈ ਛਾਰੁ ॥੧॥
bin naavai; maathai paavai chhaar |1|
Sant Singh KhalsaWithout the Name, ashes will be blown in your face. ||1||
Manmohan Singhwithout Name one blows ashes on one's face.
Manmohan Singh (Punjabi)ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾਂ ਜੀਵ ਜਿਤਨੇ ਕਰਮ ਕਰਤਾ ਹੈ, ਸੋ (ਮਾਥੈ) ਸਿਰ ਪਰ ਛਾਰ ਪਾਵਤਾ ਹੈ, ਭਾਵ ਸਿਰ ਪਰ ਪਾਪ ਲੇਤਾ ਹੈ॥੧॥
Prof. Sahib Singh(ਜਿਹੜਾ ਮਨੁੱਖ) ਨਾਮ ਤੋਂ ਖ਼ਾਲੀ (ਰਹਿੰਦਾ ਹੈ, ਉਹ ਲੋਕ ਪਰਲੋਕ ਦੀ) ਨਿਰਾਦਰੀ ਹੀ ਖੱਟਦਾ ਹੈ ॥੧॥ਪਦ ਅਰਥ ਮਾਥੈ = (ਆਪਣੇ) ਮੱਥੇ ਉਤੇ, ਮੂੰਹ ਉੱਤੇ। ਪਾਵੈ = (ਉਹ ਮਨੁੱਖ) ਪਾਂਦਾ ਹੈ। ਛਾਰੁ = (ਲੋਕ ਪਰਲੋਕ ਦੀ ਨਿਰਾਦਰੀ ਦੀ) ਸੁਆਹ, ਮੁਕਾਲਖ। ਮਾਥੈ ਪਾਵੈ = ਆਪਣੇ ਮੂੰਹ ਉੱਤੇ ਪਾਂਦਾ ਹੈ, ਖੱਟਦਾ ਹੈ ॥੧॥
SikhNet (Spanish)Sí, sin el Nombre, uno no pasa de ser ceniza. (1)
ਰਾਮ ਨਾਮੁ; ਦੁਲਭੁ ਹੈ ਭਾਈ ॥
raam naam; dulabh hai bhaaee |
Sant Singh KhalsaThe Lord's Name is so difficult to obtain, O Siblings of Destiny.
Manmohan SinghDifficult to obtain is the Lord's name, O brother.
Manmohan Singh (Punjabi)ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ!
Fareedkot Teekaਹੇ ਭਾਈ! ਰਾਮ ਕਾ ਨਾਮੁ ਸੰਸਾਰ ਮੇਂ ਬਡਾ ਦੁਰਲਭ ਹੈ॥
Prof. Sahib Singhਹੇ ਭਾਈ! (ਹੋਰ ਪਦਾਰਥਾਂ ਦੇ ਟਾਕਰੇ ਤੇ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ।ਪਦ ਅਰਥ ਦੁਲਭੁ = ਦੁਰਲੱਭ, ਮੁਸ਼ਕਿਲ ਨਾਲ ਮਿਲਣ ਵਾਲਾ। ਭਾਈ = ਹੇ ਭਾਈ!
SikhNet (Spanish)Inapreciable, oh amigos, es el Nombre del Señor.
ਗੁਰ ਪਰਸਾਦਿ; ਵਸੈ ਮਨਿ ਆਈ ॥੧॥ ਰਹਾਉ ॥
gur parasaad; vasai man aaee |1| rahaau |
Sant Singh KhalsaBy Guru's Grace, it comes to dwell in the mind. ||1||Pause||
Manmohan SinghBy the Guru's grace, it comes to bide in the mind. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Fareedkot Teekaਪਰੰਤੂ ਏਹ ਗੁਰੋਂ ਕੀ ਕ੍ਰਿਪਾ ਕਰ ਮਨ ਮੇਂ ਆਇ ਕਰ ਬਸਤਾ ਹੈ॥੧॥ ਰਹਾਉ ॥
Prof. Sahib Singh(ਇਹ ਤਾਂ) ਗੁਰੂ ਦੀ ਕਿਰਪਾ ਨਾਲ (ਕਿਸੇ ਭਾਗਾਂ ਵਾਲੇ ਦੇ) ਮਨ ਵਿਚ ਆ ਕੇ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ ॥੧॥ ਰਹਾਉ ॥
SikhNet (Spanish)Uno Lo eleva en la mente, por la Gracia del Guru. (1-Pausa)
ਰਾਮ ਨਾਮੁ; ਜਨ ਭਾਲਹਿ ਸੋਇ ॥
raam naam; jan bhaaleh soe |
Sant Singh KhalsaThat humble being who seeks the Lord's Name,
Manmohan SinghThat person alone seeks the Lord's Name,
Manmohan Singh (Punjabi)ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ,
Fareedkot Teekaਰਾਮ ਨਾਮ ਕੋ ਸੋ ਜਨ ਭਾਲਤੇ ਹੈਂ॥
Prof. Sahib Singhਸਿਰਫ਼ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਭਾਲਦੇ ਹਨ,ਪਦ ਅਰਥ ਜਨ ਸੋਇ = {ਬਹੁ-ਵਚਨ} ਉਹ ਮਨੁੱਖ। ਭਾਲਹਿ = ਭਾਲਦੇ ਹਨ, ਖੋਜਦੇ ਹਨ, ਭਾਲ ਕਰਦੇ ਹਨ।
SikhNet (Spanish)Sí, sólo buscará el Nombre,
ਪੂਰੇ ਗੁਰ ਤੇ. ਪ੍ਰਾਪਤਿ ਹੋਇ ॥੨॥
poore gur te. praapat hoe |2|
Sant Singh Khalsareceives it from the Perfect Guru. ||2||
Manmohan Singhwho is destined to receive it from the Perfect Guru.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ।
Fareedkot Teekaਜਿਨ ਕੋ ਪੂਰੇ ਗੁਰੋਂ ਤੇ ਪ੍ਰਾਪਤ ਹੋਣਾ ਲਿਖਿਆ ਹੋਤਾ ਹੈ॥੨॥
Prof. Sahib Singhਪੂਰੇ ਗੁਰੂ ਪਾਸੋਂ (ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ) ਹਰਿ-ਨਾਮ ਦੀ ਪ੍ਰਾਪਤੀ (ਲਿਖੀ ਹੋਈ ਹੈ) ॥੨॥ਪਦ ਅਰਥ ਤੇ = ਤੋਂ। ਪ੍ਰਾਪਤਿ = ਪ੍ਰਾਪਤੀ, ਮੇਲ, ਸੰਜੋਗ ॥੨॥
SikhNet (Spanish)aquél que lo busca en el Guru Perfecto. (2)
ਹਰਿ ਕਾ ਭਾਣਾ ਮੰਨਹਿ; ਸੇ ਜਨ ਪਰਵਾਣੁ ॥
har kaa bhaanaa maneh; se jan paravaan |
Sant Singh KhalsaThose humble beings who accept the Will of the Lord, are approved and accepted.
Manmohan SinghApproved are the persons, who accept the Guru's word,
Manmohan Singh (Punjabi)ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।
Fareedkot Teekaਜੋ ਵਾਹਿਗੁਰੂ ਕਾ ਭਾਣਾ ਮਾਨਤੇ ਹੈਂ ਵਹੁ ਪੁਰਸ ਪਰਵਾਨ ਹੋਤੇ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰਕੇ) ਮੰਨਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਸਤਕਾਰੇ ਜਾਂਦੇ ਹਨ,ਪਦ ਅਰਥ ਮੰਨਹਿ = ਠੀਕ ਸਮਝਦੇ ਹਨ। ਸੇ ਜਨ = {ਬਹੁ-ਵਚਨ} ਉਹ ਮਨੁੱਖ। ਪਰਵਾਣੁ = ਕਬੂਲ, ਸਤਕਾਰੇ ਜਾਂਦੇ ਹਨ।
SikhNet (Spanish)El que camina en la Voluntad de Dios, es aprobado por Él
ਗੁਰ ਕੈ ਸਬਦਿ; ਨਾਮ ਨੀਸਾਣੁ ॥੩॥
gur kai sabad; naam neesaan |3|
Sant Singh KhalsaThrough the Word of the Guru's Shabad, they bear the insignia of the Naam, the Name of the Lord. ||3||
Manmohan Singhand they come to bear the distinctive mark of the Name.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।
Fareedkot Teekaਗੁਰ ਕੇ (ਸਬਦਿ) ਉਪਦੇਸ ਸੇ ਨਾਮ ਕੋ ਜਪ ਕਰ (ਨੀਸਾਣੁ) ਪ੍ਰਗਟ ਹੂਏ ਹੈਂ॥੩॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਨ੍ਹਾਂ ਮਨੁੱਖਾਂ ਨੂੰ) ਹਰਿ-ਨਾਮ (ਦੀ ਪਰਾਪਤੀ) ਦਾ ਪਰਵਾਨਾ (ਮਿਲ ਜਾਂਦਾ ਹੈ) ॥੩॥ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ। ਨਾਮ ਨੀਸਾਣੁ = ਹਰਿ-ਨਾਮ ਦਾ ਪਰਵਾਨਾ ॥੩॥
SikhNet (Spanish)y es ungido con el Nombre a través de la Palabra del Guru. (3)
ਸੋ ਸੇਵਹੁ; ਜੋ ਕਲ ਰਹਿਆ ਧਾਰਿ ॥
so sevahu; jo kal rahiaa dhaar |
Sant Singh KhalsaSo serve the One, whose power supports the Universe.
Manmohan SinghServe thou Him, who by His might, is upholding the universe.
Manmohan Singh (Punjabi)ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਕੋ ਸੇਵਨ ਕਰੋ ਜੋ ਸਰਬ ਵਿਖੇ ਆਪਣੀ ਕਲਾ ਅਰਥਾਤ ਚੇਤਨਸਤਾ ਕੋ ਧਾਰ ਕਰ ਰਹਾ ਹੈ॥
Prof. Sahib Singhਹੇ ਭਾਈ! ਉਸ (ਪਰਮਾਤਮਾ) ਦੀ ਸੇਵਾ-ਭਗਤੀ ਕਰੋ, ਗੁਰੂ ਦੀ ਰਾਹੀਂ ਉਸ ਦੇ ਨਾਮ ਨੂੰ ਪਿਆਰ ਕਰੋ,ਪਦ ਅਰਥ ਸੋ = ਉਸ ਪਰਮਾਤਮਾ ਨੂੰ। ਸੇਵਹੁ = ਸਿਮਰੋ। ਕਲ = ਕਲਾ, ਸੱਤਿਆ। ਰਹਿਆ ਧਾਰਿ = ਟਿਕਾ ਰਿਹਾ ਹੈ।
SikhNet (Spanish)Enaltécelo a Él, Quien sostiene al Universo entero,
ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥
naanak guramukh naam piaar |4|9|
Sant Singh KhalsaO Nanak, the Gurmukh loves the Naam. ||4||9||
Manmohan SinghO Nanak, love thou the Lord's Name, by the Guru's grace.
Manmohan Singh (Punjabi)ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਤਿਸ ਕੇ ਨਾਮ ਜਪਨੇ ਮੇਂ ਪ੍ਯਾਰ ਕਰੋ॥੪॥੯॥
Prof. Sahib Singhਹੇ ਨਾਨਕ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਆਪਣੀ ਸੱਤਿਆ ਨਾਲ ਤੋਰ ਰਿਹਾ ਹੈ ॥੪॥੯॥ਪਦ ਅਰਥ ਪਿਆਰਿ = ਪਿਆਰ ਕਰ, ਪਿਆਰ ਨਾਲ ਹਿਰਦੇ ਵਿਚ ਵਸਾਓ ॥੪॥੯॥
SikhNet (Spanish)y ama el Nombre, por la Gracia del Guru. (4-9)