ੴ

ਸਿੱਖਬਾਣੀ · SikhBani

ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥

jaisee dharatee aooparimeghulaa barasat hai kiaa dharatee...
Guru Amardas Ji ਗੁਰੂ ਅਮਰਦਾਸ ਜੀ · Raag Gauree · Ang 162 · 11 lines
Translations

ਮਹਲਾ ੩ ਗਉੜੀ ਬੈਰਾਗਣਿ ॥

mahalaa 3 gaurree bairaagan |

Sant Singh KhalsaThird Mehl, Gauree Bairaagan:
Manmohan Singh3rd Guru. Gauri Bairagan.
Manmohan Singh (Punjabi)ਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।
SikhNet (Spanish)Gauri Guareri, Mejl Guru Amar Das, Tercer Canal Divino.

ਜੈਸੀ ਧਰਤੀ ਊਪਰਿਮੇਘੁਲਾ. ਬਰਸਤੁ ਹੈ; ਕਿਆ; ਧਰਤੀ ਮਧੇ. ਪਾਣੀ ਨਾਹੀ ॥

jaisee dharatee aooparimeghulaa. barasat hai; kiaa; dharatee madhe. paanee naahee |

Sant Singh KhalsaThe clouds pour their rain down upon the earth, but isn't there water within the earth as well?
Manmohan SinghAs the cloud rains water on the earth, (so does Gurbani rain Name water). But is there no water in earth?
Manmohan Singh (Punjabi)ਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?
Fareedkot Teekaਜੈਸੀ ਰੀਤਿ ਕਰ ਸੰਪੂਰਨ ਧਰਤੀ ਕੇ ਊਪਰਿ ਬਾਦਲ ਬਰਖਾ ਕਰਤਾ ਹੈ ਤੈਸੀ ਰੀਤੀ ਕਰ ਜੀਵੋਂ ਪਰ ਕਿਰਪਾ ਕਰ ਕੇ ਗੁਰੂ ਜੀ ਨੇ ਬਾਣੀ ਰਚੀ ਹੈ। ਕਿਆ ਪ੍ਰਿਥ੍ਵੀ ਬੀਚ ਪਾਣੀ ਨਹੀਂ ਅਰਥਾਤ ਸਰਬ ਅਸਥਾਨ ਮੇਂ ਪਾਨੀ ਹੈ॥
Prof. Sahib Singh(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)।

ਪਦ ਅਰਥ ਜੈਸੀ = ਜਿਹੋ ਜਿਹੀ। ਊਪਰਿ ਮੇਘੁਲਾ = ਉਤਲਾ ਬੱਦਲ। ਮਧੇ = ਵਿਚ।

SikhNet (Spanish)La lluvia cae de las nubes sobre la tierra, ¿pero no será que la tierra misma es la que contiene el agua?

ਜੈਸੇ ਧਰਤੀ ਮਧੇ. ਪਾਣੀ ਪਰਗਾਸਿਆ; ਬਿਨੁ ਪਗਾ. ਵਰਸਤ ਫਿਰਾਹੀ ॥੧॥

jaise dharatee madhe. paanee paragaasiaa; bin pagaa. varasat firaahee |1|

Sant Singh KhalsaWater is contained within the earth; without feet, the clouds run around and let down their rain. ||1||
Manmohan SinghAs the water is contained in the earth, (so is the Name water contained in old scriptures). But the cloud rains in abundance, and without feet (difficulty).
Manmohan Singh (Punjabi)ਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!
Fareedkot Teekaਜੈਸੇ ਪ੍ਰਿਥ੍ਵੀ ਮੇਂ ਸੇ ਬੜੇ ਜਤਨੋਂ ਸੇ ਪਾਨੀ ਪ੍ਰਗਟ ਕੀਆ, ਪਿਆਸ ਨਿਵਿਰਤਕ ਹੂਆ। ਪੁਨਾ ਵਹੁ ਕੂਪ ਡੋਲ ਜੇਵਰੀ ਬਿਨਾ ਪਾਨੀ ਨਹੀਂ ਨਿਕਲ ਸਕਤਾ ਹੈ, ਪੁਨਃ (ਪਗਾ) ਪੈਰਾ ਬਿਨਾ ਹੈ। ਭਾਵ ਯਹਿ ਕਹੀਂ ਔਰ ਅਸਥਾਨ ਮੇਂ ਜਾ ਕਰ ਅਰਥੀ ਕਾ ਅਰਥ ਸਿਧ ਨਹੀਂ ਕਰ ਸਕਤਾ ਹੈ। ਜੋ ਮੇਘ ਹੈ, ਸੋ ਬਰਸਤਾ ਫਿਰਤਾ ਹੈ, ਤੈਸੇ ਹੀ ਜੋ ਸੰਸਕ੍ਰਿਤ ਬਾਨੀ ਹੈ, ਸੋ ਪ੍ਰਿਥ੍ਵੀ ਕੇ ਜਲਵਤ ਹੈ। ਬ੍ਯਾਕਰਣ ਆਦਿ ਜਤਨੋਂ ਕਰ ਤਿਸ ਕਾ ਪੜਨਾ ਹੈ। ਤਿਸ ਕੇ ਸਿਧਾਂਤ ਸਮਝਨੇ ਕੋ ਸ੍ਰੋਤਾ ਕੀ ਬੁਧੀ ਅਧਿਕ ਚਾਹੀਏ। ਹਰ ਕੋਈ ਨਹੀਂ ਸਮਝ ਸਕਤਾ ਹੈ। ਇਸ ਵਾਸਤੇ ਗੁਰੂ ਜੀ ਨੇ ਗੁਰਮੁਖੀ ਬਾਨੀ ਮੇਘ ਕੇ ਜਲ ਸਮਾਨ ਰਚੀ ਹੈ। ਹਰ ਕਿਸੀ ਕੋ ਹਰ ਅਸਥਾਨ ਮੇਂ ਸੁਖਦਾਈ ਹੈ॥
Prof. Sahib Singh(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥

ਪਦ ਅਰਥ ਜੈਸੇ = ਜਿਵੇਂ। ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ। ਫਿਰਾਹੀ = ਫਿਰਹਿ, ਫਿਰਦੇ ਹਨ ॥੧॥

SikhNet (Spanish)En la tierra misma está el agua y también en las nubes que se mueven de un lado a otro sin tener pies. (1)

ਬਾਬਾ; ਤੂੰ ਐਸੇ ਭਰਮੁ ਚੁਕਾਹੀ ॥

baabaa; toon aise bharam chukaahee |

Sant Singh KhalsaO Baba, get rid of your doubts like this.
Manmohan SinghO Father, like this do then dispel thy doubt.
Manmohan Singh (Punjabi)ਹੇ ਪਿਤਾ! ਇਸ ਤਰ੍ਹਾਂ ਤੂੰ ਆਪਣੇ ਵਹਿਮ ਨੂੰ ਦੂਰ ਕਰ।
Fareedkot Teekaਹੇ ਭਾਈ! ਸੰਸਕ੍ਰਿਤੀ ਭਾਸ਼ਾ ਕੇ ਭੇਦ ਕਾ ਜੋ ਤੇਰੇ ਕੋ ਭਰਮ ਹੈ ਐਸੇ ਭਰਮ ਕੋ ਤੂੰ ਰਿਦੇ ਸੇ (ਚੁਕਾਹੀ) ਉਠਾ ਦੇ॥
Prof. Sahib Singhਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ,

ਪਦ ਅਰਥ ਬਾਬਾ = ਹੇ ਭਾਈ! ਐਸੇ = ਇਸ ਤਰ੍ਹਾਂ, ਇਹ ਸਰਧਾ ਬਣਾ ਕੇ।

SikhNet (Spanish)¡Quítate ya de esas dudas, oh amigo!,

ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ; ਤੈਸੇ ਜਾਇ ਸਮਾਹੀ ॥੧॥ ਰਹਾਉ ॥

jo kichh karat hai, soee koee hai re; taise jaae samaahee |1| rahaau |

Sant Singh KhalsaAs you act, so shall you become, and so you shall go and mingle. ||1||Pause||
Manmohan SinghO what-so-ever the Lord makes with his Kind. Like that he goes and mixes with his kind. Pause.
Manmohan Singh (Punjabi)ਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ। ਠਹਿਰਾਉ।
Fareedkot Teekaਹੇ ਪੰਡਿਤ! ਜੋ ਕੋਈ ਕਰਤਾ ਹੈ, ਸੋ ਪਰਮੇਸ੍ਵਰ ਹੀ ਹੈ॥☬ਪ੍ਰਸ਼ਨ: ਜੇ ਸਭ ਏਕ ਪਰਮੇਸ੍ਵਰ ਹੀ ਹੈ ਤੌ ਜੀਵ ਸ੍ਵਰਗ ਨਰਕ ਮੇਂ ਕਿਉਂ ਜਾਤੇ ਹੈਂ? ਉੱਤ੍ਰ: ਜੈਸੇ ਜੈਸੇ ਜੀਵ ਭਾਵਨਾ ਕਰਤਾ ਹੈ, ਤੈਸੇ ਅਸਥਾਨ ਮੇਂ ਜਾਇ ਕਰ ਸਮਾ ਜਾਤਾ ਹੈ, ਭਾਵ ਯੇਹਿ ਕਿ ਭਾਵਨਾ ਮਾਤ੍ਰ ਹੀ ਸੰਸਾਰੁ ਹੈ॥੧॥ ਰਹਾਉ ॥
Prof. Sahib Singhਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਚੁਕਾਹੀ = ਚੁਕਾਹਿ, ਦੂਰ ਕਰ। ਸੋਈ = ਉਹ ਹੀ, ਉਹੋ ਜਿਹਾ। ਤੈਸੇ = ਉਸੇ ਹੀ ਪਾਸੇ। ਜਾਇ = ਜਾ ਕੇ। ਸਮਾਹੀ = ਸਮਾਹਿ, ਰੁਝੇ ਰਹਿੰਦੇ ਹਨ ॥੧॥ ਰਹਾਉ ॥

SikhNet (Spanish)así como el hombre actúa, así se volverá y lo parecido se inmerge en lo que se parece. (1-Pausa)

ਇਸਤਰੀ ਪੁਰਖ ਹੋਇ ਕੈ; ਕਿਆ ਓਇ ਕਰਮ ਕਮਾਹੀ ॥

eisataree purakh hoe kai; kiaa oe karam kamaahee |

Sant Singh KhalsaAs woman or man, what can anyone do?
Manmohan SinghBecoming female and male, what work can they accomplish (without Thine interposition?)
Manmohan Singh (Punjabi)ਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?
Fareedkot Teekaਇਸਤ੍ਰੀ ਪੁਰਖ ਹੋਇਕੈ ਅਰਥਾਤ ਮਾਇਆ ਈਸਰ ਹੋਇ ਕਰ ਪ੍ਰਪੰਚ ਕੀਆ ਹੈ, ਪੁਨਾ (ਓਇ) ਓਹੀ ਕਰ ਕਮਾਵਤਾ ਹੈ॥☬ਤੁਮ ਪਰਮੇਸ੍ਵਰ ਕੇ ਸਨਮੁਖ ਏਹ ਪ੍ਰਾਰਥਨਾ ਕਰੋ:
Prof. Sahib Singhਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
SikhNet (Spanish)¿Qué es lo que el hombre o la mujer pueden hacer?

ਨਾਨਾ ਰੂਪ. ਸਦਾ ਹਹਿ ਤੇਰੇ; ਤੁਝ ਹੀ ਮਾਹਿ ਸਮਾਹੀ ॥੨॥

naanaa roop. sadaa heh tere; tujh hee maeh samaahee |2|

Sant Singh KhalsaThe many and various forms are always Yours, O Lord; they shall merge again into You. ||2||
Manmohan SinghThe diverse forms are ever Thine, and they merge into Thee.
Manmohan Singh (Punjabi)ਮੁਖਤਲਿਫ ਸਰੂਪ ਸਦੀਵ ਹੀ, ਤੇਰੇ ਹਨ ਅਤੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ।
Fareedkot Teekaਅਨੇਕ ਪ੍ਰਕਾਰ ਕੇ ਸਰੂਪ ਅਸਥਾਵਰ ਜੰਗਮੁ ਹਮੇਸ ਹੀ ਤੇਰੇ ਹੈਂ, ਪੁਨਾ ਅੰਤ ਕੋ ਤੇਰੇ ਮੇਂ ਹੀ ਸਮਾਵੇਂਗੇ॥੨॥
Prof. Sahib Singhਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ॥੨॥

ਪਦ ਅਰਥ ਨਾਨਾ = ਅਨੇਕਾਂ ॥੨॥

SikhNet (Spanish)El Señor tiene millones de formas, y todas ellas se inmergen sólo en Él. (2)

ਇਤਨੇ ਜਨਮ. ਭੂਲਿ ਪਰੇ ਸੇ; ਜਾ ਪਾਇਆ ਤਾ ਭੂਲੇ ਨਾਹੀ ॥

eitane janam. bhool pare se; jaa paaeaa taa bhoole naahee |

Sant Singh KhalsaIn countless incarnations, I went astray. Now that I have found You, I shall no longer wander.
Manmohan SinghFor so many births I had gone astray, now when I have obtained Thee, I shall not stray again.
Manmohan Singh (Punjabi)ਐਨਿਆਂ ਜਨਮਾ ਅੰਦਰ ਮੈਂ ਕੁਰਾਹੇ ਪਿਆ ਹੋਇਆ ਸਾਂ, ਹੁਣ ਜਦ ਮੈਂ ਤੈਨੂੰ ਪਾ ਲਿਆ ਹੈ, ਮੈਂ ਮੁੜ ਕੇ ਨਹੀਂ ਭੁਲਾਂਗਾ।
Fareedkot Teekaਹਮ ਇਤਨੇ ਭਾਵ ਬਹੁਤੇ ਜਨਮੁ ਭੂਲ ਪੜੇ ਥੇ, ਜਬ ਤੇਰੇ ਕੋ ਪਾਇਆ ਹੈ ਤੌ ਹੁਣ ਭੂਲਤੇ ਨਹੀਂ, ਭਾਵ ਪੁਨਾ ਭਰਮ ਨਹੀਂ ਹੋਤਾ॥
Prof. Sahib Singh(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।

ਪਦ ਅਰਥ ਭੂਲਿ ਪਰੇ ਸੇ = ਭੂਲੇ ਪਏ ਸਨ। ਜਾ = ਜਦੋਂ। ਤਾ = ਤਦੋਂ।

SikhNet (Spanish)Viví perdido en la duda a través de mis reencarnaciones, pero en el momento en que recibí al Señor, ya no me desvié, ni me perdí más.

ਜਾ ਕਾ ਕਾਰਜੁ. ਸੋਈ ਪਰੁ ਜਾਣੈ; ਜੇ ਗੁਰ ਕੈ ਸਬਦਿ ਸਮਾਹੀ ॥੩॥

jaa kaa kaaraj. soee par jaanai; je gur kai sabad samaahee |3|

Sant Singh KhalsaIt is His work; those who are absorbed in the Word of the Guru's Shabad come to know it well. ||3||
Manmohan SinghIf man merges into Gurbani, He will realise that, whose work it is, He alone knows it well.
Manmohan Singh (Punjabi)ਜੇਕਰ ਬੰਦਾ ਗੁਰਬਾਣੀ ਅੰਦਰ ਲੀਨ ਹੋ ਜਾਵੇ ਤਾਂ ਉਹ ਅਨੁਭਵ ਕਰ ਲਵੇਗਾ ਕਿ ਜਿਸ ਦਾ ਇਹ ਕੰਮ ਹੈ ਉਹ ਹੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Fareedkot Teekaਔਰ ਐਸੇ ਜਾਨਤੇ ਹੈਂ ਕਿ ਦੇਸ ਜਿਸ ਵਾਹਗੁਰੂ ਕਾ ਕਾਰਜ ਏਹ ਜਗਤ ਹੈ (ਪਰੁ) ਵਸੇਸ ਕਰ ਕੇ ਤਿਸ ਕੋ ਸੋਈ ਜਾਨਤਾ ਹੈ, ਜੋ ਗੁਰੋਂ ਕੇ ਉਪਦੇਸ ਮੇਂ ਸਮਾਵਤਾ ਹੈ॥੩॥
Prof. Sahib Singhਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ॥੩॥

ਪਦ ਅਰਥ ਜਾ ਕਾ = ਜਿਸ (ਪ੍ਰਭੂ) ਦਾ। ਕਾਰਜੁ = ਜਗਤ-ਰਚਨਾ। ਪਰੁ ਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਸਬਦਿ = ਸ਼ਬਦ ਵਿਚ ॥੩॥

SikhNet (Spanish)El ser que trabaja de esa forma, oh, sólo él Lo conoce, si, sólo aquél que se inmerge en la Palabra del Shabd del Guru. (3)

ਤੇਰਾ ਸਬਦੁ. ਤੂੰਹੈ ਹਹਿ ਆਪੇ; ਭਰਮੁ ਕਹਾਹੀ ॥

teraa sabad. toonhai heh aape; bharam kahaahee |

Sant Singh KhalsaThe Shabad is Yours; You are Yourself. Where is there any doubt?
Manmohan SinghThine is the Gurbani, thou art, and hast Become, all by thyself, where is the doubt
Manmohan Singh (Punjabi)ਤੇਰੀ ਹੈ ਗੁਰਬਾਨੀ ਤੂੰ ਆਪ ਹੀ ਸਾਰਾ ਕੁਝ ਹੈ ਅਤੇ ਹੋ ਗਿਆ ਹੈ। ਵਹਿਮ ਕਿੱਥੇ ਹੈ?
Fareedkot Teekaਤੇਰਾ ਹੀ (ਸਬਦੁ) ਸੰਸਾਰ ਰਚਾ ਹੂਆ ਹੈ ਔਰੁ ਤੂੰ ਹੀ ਆਪ ਸੰਸਾਰ ਰੂਪ ਹੋ ਕਰ ਵਰਤਾ ਰਹਾ ਹੈਂ। ਇਸ ਮੇਂ ਭਰਮ ਕਿਆ ਹੈ? ਵਾਸਤਵ ਸੇ ਬੇਦ ਕਾ ਸਿਧਾਂਤ ਭੀ ਏਹੀ ਹੈ॥
Prof. Sahib Singh(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ-(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ?

ਪਦ ਅਰਥ ਸਬਦੁ = ਹੁਕਮ। ਕਹਾ ਹੀ = ਕਿੱਥੇ? (ਭਾਵ, ਕਿਤੇ ਨਹੀਂ ਰਹਿ ਜਾਂਦਾ)।

SikhNet (Spanish)Tuya es la Palabra del Shabd, oh Señor, Tú eres de Ti Mismo,

ਨਾਨਕ ਤਤੁ. ਤਤ ਸਿਉ ਮਿਲਿਆ; ਪੁਨਰਪਿ. ਜਨਮਿ ਨ ਆਹੀ ॥੪॥੧॥੧੫॥੩੫॥

naanak tat. tat siau miliaa; punarap. janam na aahee |4|1|15|35|

Sant Singh KhalsaO Nanak, one whose essence is merged with the Lord's essence does not have to enter the cycle of reincarnation again. ||4||1||15||35||
Manmohan SinghNanak he whose essence is merged with Lord's essence, does not, again, come under the purview of birth.
Manmohan Singh (Punjabi)ਨਾਨਕ ਜਿਸ ਦਾ ਜੌਹਰ ਸਾਹਿਬ ਦੇ ਜੋਹਰ ਨਾਲ ਸਮਾ ਗਿਆ ਹੈ, ਉਹ ਮੁੜ ਕੇ ਜੰਮਣ ਦੇ ਦਾਇਰੇ ਵਿੱਚ ਨਹੀਂ ਆਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ? (ਤਤੁ) ਜੀਵ ਕਾ ਲਖ, ਪੁਨਾ (ਤਤ) ਈਸਰ ਕੇ ਤਤ ਕੋ ਸਮਝ ਕਰ ਤਿਸ ਕੇ ਸਾਥ ਜੋ ਮਿਲਾ ਹੈ, ਤਿਸ ਕੋ ਪੁਨਾ (ਰਪਿ)ਨਿਸਚੈ ਕਰਕੈ ਜਨਮ ਨਹੀਂ ਹੈ॥੪॥੧॥੧੫॥੩੫॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ॥੪॥੧॥੧੫॥੩੫॥

ਪਦ ਅਰਥ ਸਿਉ = ਨਾਲ। ਪੁਨਰਪਿ = ਮੁੜ ਮੁੜ। ਨ ਆਹੀ = ਨਹੀਂ ਆਉਂਦੇ ॥੪॥

SikhNet (Spanish)¿por qué vivir entonces en la duda? Dice Nanak, cuando la esencia del hombre se inmerge en la misma Esencia del Señor, ya no hay más nacimientos después de éste. (4-1-15-35)
Answers quote the Granth verbatim with Ang citations. AI commentary is not Gurbani and not a religious ruling.