ੴ

ਸਿੱਖਬਾਣੀ · SikhBani

Ang 162

Sri Guru Granth Sahib · Raag Gauree · 5 shabads, 41 lines
Translations
Shabad Guru Amardas Ji Raag Gauree continued from Ang 161

ਨਾਨਕ ਨਾਮਿ ਰਤੇ; ਨਿਹਕੇਵਲ ਨਿਰਬਾਣੀ ॥੪॥੧੩॥੩੩॥

naanak naam rate; nihakeval nirabaanee |4|13|33|

Sant Singh KhalsaO Nanak, attuned to the Naam, the Name of the Lord, they are detached, in the perfect balance of Nirvaanaa. ||4||13||33||
Manmohan SinghNanak, imbued with Lord's Name, they become immaculate and emancipated.
Manmohan Singh (Punjabi)ਨਾਨਕ, ਸੁਆਮੀ ਦੇ ਨਾਮ ਨਾਲ ਰੰਗੀਜ ਕੇ ਉਹ ਪਵਿੱਤ੍ਰ ਅਤੇ ਮੁਕਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਵਹੁ ਪੁਰਸ਼ ਨਾਮ ਮੇਂ ਰਤੇ ਹੂਏ ਇਹ ਕੇਵਲ ਨਿਰਬਾਣੁ ਪਦ ਕੋ ਪ੍ਰਾਪਤ ਹੋ ਕਰ ਨਿਰਬਾਣੀ ਹੋ ਜਾਤੇ ਹੈਂ॥੪॥੧੩॥੩੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ ॥੪॥੧੩॥੩੩॥

ਪਦ ਅਰਥ ਨਿਰਬਾਣੀ = ਵਾਸਨਾ-ਰਹਿਤ। ਨਿਹਕੇਵਲ = ਸੁੱਧ {निष्कैवल्य} ॥੪॥

SikhNet (Spanish)Dice Nanak, compenetrados en el Naam, el Nombre del Señor, se vuelven desapegados en el Balance Perfecto del Nirvana. (4-13-33)

Open this shabad (19 lines, Angs 161-162) →

Shabad Guru Amardas Ji Raag Gauree

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri 3rd Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਸਤਿਗੁਰੁ ਮਿਲੈ; ਵਡਭਾਗਿ ਸੰਜੋਗ ॥

satigur milai; vaddabhaag sanjog |

Sant Singh KhalsaThrough great good fortune and high destiny, one meets the True Guru.
Manmohan SinghThrough very good fortune and actions, the true Guru meets the mortal.
Manmohan Singh (Punjabi)ਖਰੇ-ਚੰਗੇ ਨਸੀਬਾਂ ਅਤੇ ਅਮਲਾ ਰਾਹੀਂ ਸੱਚੇ ਗੁਰੂ ਜੀ ਬੰਦੇ ਨੂੰ ਮਿਲਦੇ ਹਨ।
Fareedkot Teekaਜਿਨ ਕੋ ਸਤਗੁਰੂ ਵੱਡੇ ਭਾਗਾਂ ਕੇ ਸੰਬੰਧ ਕਰ ਕੇ ਮਿਲੇ ਹੈਂ॥
Prof. Sahib Singhਜਿਸ ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ,

ਪਦ ਅਰਥ ਵਡ ਭਾਗਿ = ਵੱਡੀ ਕਿਸਮਤਿ ਨਾਲ।

SikhNet (Spanish)Afortunado es aquél a quien el Guru se le muestra.

ਹਿਰਦੈ ਨਾਮੁ; ਨਿਤ ਹਰਿ ਰਸ ਭੋਗ ॥੧॥

hiradai naam; nit har ras bhog |1|

Sant Singh KhalsaThe Naam, the Name of the Lord, is constantly within the heart, and one enjoys the sublime essence of the Lord. ||1||
Manmohan SinghWith his mind, he, then enshrines the Name, and, ever, enjoys God's elixir.
Manmohan Singh (Punjabi)ਆਪਣੇ ਮਨ ਵਿੱਚ ਤਦ ਉਹ ਨਾਮ ਨੂੰ ਟਿਕਾ ਲੈਂਦਾ ਹੈ ਅਤੇ ਸਦਾ ਵਾਹਿਗੁਰੂ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਤਿਨੋਂ ਕੇ ਹ੍ਰਿਦੇ ਮੇਂ ਨਾਮ ਹੈ ਔਰ ਨਿਤਾਪ੍ਰਤੀ ਹਰੀ ਕੇ ਰਸ ਕੋ ਭੋਗਤੇ ਹੈਂ॥੧॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ ॥੧॥
SikhNet (Spanish)A su mente llega el Nombre del Señor y percibe el Sabor del Señor. (1)

ਗੁਰਮੁਖਿ ਪ੍ਰਾਣੀ; ਨਾਮੁ ਹਰਿ ਧਿਆਇ ॥

guramukh praanee; naam har dhiaae |

Sant Singh KhalsaO mortal, become Gurmukh, and meditate on the Name of the Lord.
Manmohan SinghThrough the Guru, O mortal, meditate on the Name of god.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਫਾਨੀ ਬੰਦੇ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਪ੍ਰਾਣੀ! ਗੁਰੋਂ ਦ੍ਵਾਰਾ ਹਰੀ ਕੇ ਨਾਮ ਕੋ ਸਿਮਰਣ ਕਰ॥
Prof. Sahib Singhਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)A través del Guru él contempla la Esencia de Dios,

ਜਨਮੁ ਜੀਤਿ; ਲਾਹਾ ਨਾਮੁ ਪਾਇ ॥੧॥ ਰਹਾਉ ॥

janam jeet; laahaa naam paae |1| rahaau |

Sant Singh KhalsaBe victorious in the game of life, and earn the profit of the Naam. ||1||Pause||
Manmohan SinghWin thy life's game and earn the profit of god's Name. Pause.
Manmohan Singh (Punjabi)ਆਪਣੇ ਜੀਵਨ ਦੀ ਖੇਡ ਨੂੰ ਜਿੱਤ ਅਤੇ ਵਾਹਿਗੁਰੂ ਦੇ ਨਾਮ ਦੀ ਖੱਟੀ ਖੱਟ। ਠਹਿਰਾਉ।
Fareedkot Teekaਔਰ ਨਾਮ ਰੂਪੀ ਲਾਹੇ ਕੋ ਪ੍ਰਾਪਤ ਹੋ ਕਰ ਅਪਨੇ ਜਨਮ ਕੋ ਜੀਤ, ਭਾਵ ਯਹਿ ਕਿ ਸਫਲ ਕਰ॥੧॥ ਰਹਾਉ ॥
Prof. Sahib Singhਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਤਿ = ਜਿੱਤ ਕੇ। ਲਾਹਾ = ਲਾਭ, ਖੱਟੀ ॥੧॥ ਰਹਾਉ ॥

SikhNet (Spanish)y es así como vive victorioso en su vida, pues gana, nada más ni nada menos, que el Nombre del Señor. (1-Pausa)

ਗਿਆਨੁ ਧਿਆਨੁ; ਗੁਰਸਬਦੁ ਹੈ ਮੀਠਾ ॥

giaan dhiaan; gurasabad hai meetthaa |

Sant Singh KhalsaSpiritual wisdom and meditation come to those unto whom the Word of the Guru's Shabad is sweet.
Manmohan SinghHe, unto whom Gurbani is sweet, obtains divine comprehension, and Lord's meditation.
Manmohan Singh (Punjabi)ਜਿਸ ਨੂੰ ਗੁਰਬਾਣੀ ਮਿਠੜੀ ਲਗਦੀ ਹੈ ਉਹ ਬ੍ਰਹਮ-ਗਿਆਨ ਅਤੇ ਸਾਈਂ ਦੇ ਸਿਮਰਨ ਨੂੰ ਪਾ ਲੈਂਦਾ ਹੈ।
Fareedkot Teekaਜਿਨ ਕੋ ਗੁਰੋਂ ਕਾ ਉਪਦੇਸੁ (ਮੀਠਾ) ਪਿਆਰਾ ਲਗਤਾ ਹੈ, ਤਿਨ ਕੋ ਗਿਆਨੁ ਧਿਆਨੁ ਪ੍ਰਾਪਤ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, (ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ) ਧਰਮ-ਚਰਚਾ ਹੈ (ਗੁਰ-ਸ਼ਬਦ ਹੀ ਉਸ ਦੇ ਵਾਸਤੇ) ਸਮਾਧੀ ਹੈ।

ਪਦ ਅਰਥ ਗਿਆਨੁ = ਧਰਮ = ਚਰਚਾ। ਧਿਆਨੁ = ਸਮਾਧੀ।

SikhNet (Spanish)Dulce es la Sabiduría del Señor, así como lo es la Concentración en la Palabra del Shabd del Guru,

ਗੁਰ ਕਿਰਪਾ ਤੇ; ਕਿਨੈ ਵਿਰਲੈ ਚਖਿ ਡੀਠਾ ॥੨॥

gur kirapaa te; kinai viralai chakh ddeetthaa |2|

Sant Singh KhalsaBy Guru's Grace, a few have tasted, and seen it. ||2||
Manmohan SinghBy Guru's grace, a Few have tasted, and seen it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜਿਆਂ ਨੇ ਇਸ ਦਾ ਰਸ ਮਾਣਿਆ ਤੇ ਵੇਖਿਆ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਕਿਸੀ ਵਿਰਲੇ ਨੇ ਹੀ ਗਿਆਨ ਪਿਆਰ ਕਾ ਰਸ ਚਖ ਕਰ ਦੇਖਿਆ ਹੈ॥੨॥
Prof. Sahib Singhਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ ॥੨॥

ਪਦ ਅਰਥ ਚਖਿ = ਚੱਖ ਕੇ ॥੨॥

SikhNet (Spanish)pero extraordinario es aquél que, por la Gracia del Guru, saborea la Palabra del Shabd. (2)

ਕਰਮ ਕਾਂਡ; ਬਹੁ ਕਰਹਿ ਅਚਾਰ ॥

karam kaandd; bahu kareh achaar |

Sant Singh KhalsaThey may perform all sorts of religious rituals and good actions,
Manmohan SinghOne may perform many religious rites and good actions, but
Manmohan Singh (Punjabi)ਭਾਵੇਂ ਪ੍ਰਾਣੀ ਘਨੇਰੇ ਧਾਰਮਕ ਰਹੁ-ਰੀਤਾ ਅਤੇ ਚੰਗੇ ਕਰਮ ਕਰਦਾ ਹੈ, ਪਰ
Fareedkot Teekaਔਰ ਜਿਨ ਕੀ ਪ੍ਰਵਿਰਤੀ ਨਾਮ ਸੇ ਬਿਨਾਂ ਹੰਕਾਰ ਸਹਤ ਕਰਮ ਕਾਂਡ ਰੂਪ ਜੋ ਸਾਸਤ੍ਰ ਹੈਂ ਤਿਨ ਮੇਂ ਹੈਂ, ਸੋ ਬਹੁਤ ਪ੍ਰਕਾਰ ਕੇ (ਅਚਾਰ) ਕਰਮ ਕਰਤੇ ਹੈਂ॥
Prof. Sahib Singhਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ,

ਪਦ ਅਰਥ ਕਰਮ ਕਾਂਡ = ਉਹ ਕਰਮ ਜੋ ਸ਼ਾਸਤ੍ਰਾਂ ਅਨੁਸਾਰ ਜਨਮ ਸਮੇ, ਵਿਆਹ ਸਮੇ, ਮਰਨ ਸਮੇ ਤੇ ਜਨੇਊ ਆਦਿਕ ਹੋਰ ਸਮਿਆਂ ਤੇ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ। ਆਚਾਰ = {आचार} ਧਾਰਮਿਕ ਰਸਮਾਂ।

SikhNet (Spanish)Uno practica las reglas del Yoga y de la conducta piadosa,

ਬਿਨੁ ਨਾਵੈ; ਧ੍ਰਿਗੁ ਧ੍ਰਿਗੁ ਅਹੰਕਾਰ ॥੩॥

bin naavai; dhrig dhrig ahankaar |3|

Sant Singh Khalsabut without the Name, the egotistical ones are cursed and doomed. ||3||
Manmohan Singhwithout the Name, accursed and doomed is the Proud person.
Manmohan Singh (Punjabi)ਨਾਮ ਦੇ ਬਗੈਰ ਹੰਕਾਰੀ ਪੁਰਸ਼ ਭ੍ਰਿਸਟੀ ਤੇ ਲਾਨ੍ਹਤ ਮਾਰਿਆ ਹੈ।
Fareedkot Teekaਨਾਮ ਸੇ ਬਿਨਾਂ ਤਿਨ ਹੰਕਾਰੀਓਂ ਕੋ ਬਾਰੰਬਾਰ ਧਿਕਾਰ ਹੈ॥੩॥
Prof. Sahib Singhਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ) ॥੩॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ ॥੩॥

SikhNet (Spanish)pero desdichado sea el ego nacido de aquello que no propicia la práctica del Naam, el Nombre del Señor.(3)

ਬੰਧਨਿ ਬਾਧਿਓ; ਮਾਇਆ ਫਾਸ ॥

bandhan baadhio; maaeaa faas |

Sant Singh KhalsaThey are bound and gagged, and hung by Maya's noose;
Manmohan SinghOne who is bound in chains, and is entrapped in mammons noose, but
Manmohan Singh (Punjabi)ਜੋ ਜੰਜੀਰਾ ਅੰਦਰ ਜਕੜਿਆਂ ਫਸਿਆ ਹੈ ਅਤੇ ਧਨ-ਦੌਲਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ,
Fareedkot Teekaਸੋ ਹੰਕਾਰੀ ਬੰਧਨ ਮੇਂ ਬਾਂਧਿਆ ਹੂਆ ਮਾਇਆ ਰੂਪੀ ਫਾਸੀ ਮੇਂ ਫਸਤਾ ਹੈ॥
Prof. Sahib Singhਹੇ ਦਾਸ ਨਾਨਕ! (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ।

ਪਦ ਅਰਥ ਬੰਧਨਿ = ਬੰਧਨ ਵਿਚ। ਫਾਸ = ਫਾਹੀ।

SikhNet (Spanish)Dice Nanak, aquél que está amarrado e involucrado con Maya,

ਜਨ ਨਾਨਕ ਛੂਟੈ; ਗੁਰ ਪਰਗਾਸ ॥੪॥੧੪॥੩੪॥

jan naanak chhoottai; gur paragaas |4|14|34|

Sant Singh KhalsaO servant Nanak, they shall be released only by Guru's Grace. ||4||14||34||
Manmohan SinghO slave Nanak, he is released receiving Divine light through the Guru.
Manmohan Singh (Punjabi)ਹੇ ਗੋਲੇ ਨਾਨਕ! ਉਹ ਗੁਰਾਂ ਦੇ ਰਾਹੀਂ ਈਸ਼ਵਰੀ ਚਾਨਣ ਪ੍ਰਾਪਤ ਕਰਕੇ ਛੁਟਕਾਰਾ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦ੍ਵਾਰੇ ਗ੍ਯਾਨ ਰੂਪੀ ਚਾਨਣ ਹੋਵੇਗਾ ਤਬ ਬੰਧਨੋਂ ਸੇ ਛੂਟੇਗਾ॥੪॥੧੪॥੩੪॥☬ਹਰੀ ਦ੍ਵਾਰ ਮੇਂ ਗੁਰੂ ਅਮਰਦਸ ਜੀ ਪਾਸ ਆਇ ਕਰ ਪੰਡਿਤ ਨੇ ਸੰਕਾ ਕਰੀ ਕਿ ਹੇ ਗੁਰੂ ਜੀ ਪਹਿਲੇ ਸੰਸਕ੍ਰਿਤ ਬਾਨੀ ਤੋ ਬਹੁਤ ਬਨੀ ਹੂਈ ਥੀ। ਗੁਰੂ ਨਾਨਕ ਜੀ ਨੇ ਗੁਰਮੁਖੀ ਅਖਰ ਬਨਾਇ ਕਰ ਬਾਨੀ ਕਿਸ ਨਮਿਤ ਰਚੀ ਹੈ? ਤਿਸ ਕਾ ਉੱਤ੍ਰ ਏਸ ਸਬਦ ਮੇਂ ਕਹੇ ਹੈਂ।
Prof. Sahib Singh(ਇਹ ਤਦੋਂ ਹੀ ਇਸ ਫਾਹੀ ਤੋਂ) ਆਜ਼ਾਦ ਹੁੰਦਾ ਹੈ ਜਦੋਂ ਗੁਰੂ (ਦੇ ਸ਼ਬਦ) ਦਾ ਚਾਨਣ (ਉਸ ਨੂੰ ਪ੍ਰਾਪਤ ਹੁੰਦਾ) ਹੈ ॥੪॥੧੪॥੩੪॥

ਪਦ ਅਰਥ ਪਰਗਾਸ = ਚਾਨਣ ॥੪॥

* ਵੇਰਵਾ: ਗਉੜੀ ਗੁਆਰੇਰੀ ਮ: ੩ - ੧੪। ਗਉੜੀ ਮ: ੧ = ੨੦। ਜੋੜ = ੩੪।

SikhNet (Spanish)sólo podrá ser liberado a través de la Sabiduría del Guru. (4-14-34)

Open this shabad →

Shabad Guru Amardas Ji Raag Gauree

ਮਹਲਾ ੩ ਗਉੜੀ ਬੈਰਾਗਣਿ ॥

mahalaa 3 gaurree bairaagan |

Sant Singh KhalsaThird Mehl, Gauree Bairaagan:
Manmohan Singh3rd Guru. Gauri Bairagan.
Manmohan Singh (Punjabi)ਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।
SikhNet (Spanish)Gauri Guareri, Mejl Guru Amar Das, Tercer Canal Divino.

ਜੈਸੀ ਧਰਤੀ ਊਪਰਿਮੇਘੁਲਾ. ਬਰਸਤੁ ਹੈ; ਕਿਆ; ਧਰਤੀ ਮਧੇ. ਪਾਣੀ ਨਾਹੀ ॥

jaisee dharatee aooparimeghulaa. barasat hai; kiaa; dharatee madhe. paanee naahee |

Sant Singh KhalsaThe clouds pour their rain down upon the earth, but isn't there water within the earth as well?
Manmohan SinghAs the cloud rains water on the earth, (so does Gurbani rain Name water). But is there no water in earth?
Manmohan Singh (Punjabi)ਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?
Fareedkot Teekaਜੈਸੀ ਰੀਤਿ ਕਰ ਸੰਪੂਰਨ ਧਰਤੀ ਕੇ ਊਪਰਿ ਬਾਦਲ ਬਰਖਾ ਕਰਤਾ ਹੈ ਤੈਸੀ ਰੀਤੀ ਕਰ ਜੀਵੋਂ ਪਰ ਕਿਰਪਾ ਕਰ ਕੇ ਗੁਰੂ ਜੀ ਨੇ ਬਾਣੀ ਰਚੀ ਹੈ। ਕਿਆ ਪ੍ਰਿਥ੍ਵੀ ਬੀਚ ਪਾਣੀ ਨਹੀਂ ਅਰਥਾਤ ਸਰਬ ਅਸਥਾਨ ਮੇਂ ਪਾਨੀ ਹੈ॥
Prof. Sahib Singh(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)।

ਪਦ ਅਰਥ ਜੈਸੀ = ਜਿਹੋ ਜਿਹੀ। ਊਪਰਿ ਮੇਘੁਲਾ = ਉਤਲਾ ਬੱਦਲ। ਮਧੇ = ਵਿਚ।

SikhNet (Spanish)La lluvia cae de las nubes sobre la tierra, ¿pero no será que la tierra misma es la que contiene el agua?

ਜੈਸੇ ਧਰਤੀ ਮਧੇ. ਪਾਣੀ ਪਰਗਾਸਿਆ; ਬਿਨੁ ਪਗਾ. ਵਰਸਤ ਫਿਰਾਹੀ ॥੧॥

jaise dharatee madhe. paanee paragaasiaa; bin pagaa. varasat firaahee |1|

Sant Singh KhalsaWater is contained within the earth; without feet, the clouds run around and let down their rain. ||1||
Manmohan SinghAs the water is contained in the earth, (so is the Name water contained in old scriptures). But the cloud rains in abundance, and without feet (difficulty).
Manmohan Singh (Punjabi)ਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!
Fareedkot Teekaਜੈਸੇ ਪ੍ਰਿਥ੍ਵੀ ਮੇਂ ਸੇ ਬੜੇ ਜਤਨੋਂ ਸੇ ਪਾਨੀ ਪ੍ਰਗਟ ਕੀਆ, ਪਿਆਸ ਨਿਵਿਰਤਕ ਹੂਆ। ਪੁਨਾ ਵਹੁ ਕੂਪ ਡੋਲ ਜੇਵਰੀ ਬਿਨਾ ਪਾਨੀ ਨਹੀਂ ਨਿਕਲ ਸਕਤਾ ਹੈ, ਪੁਨਃ (ਪਗਾ) ਪੈਰਾ ਬਿਨਾ ਹੈ। ਭਾਵ ਯਹਿ ਕਹੀਂ ਔਰ ਅਸਥਾਨ ਮੇਂ ਜਾ ਕਰ ਅਰਥੀ ਕਾ ਅਰਥ ਸਿਧ ਨਹੀਂ ਕਰ ਸਕਤਾ ਹੈ। ਜੋ ਮੇਘ ਹੈ, ਸੋ ਬਰਸਤਾ ਫਿਰਤਾ ਹੈ, ਤੈਸੇ ਹੀ ਜੋ ਸੰਸਕ੍ਰਿਤ ਬਾਨੀ ਹੈ, ਸੋ ਪ੍ਰਿਥ੍ਵੀ ਕੇ ਜਲਵਤ ਹੈ। ਬ੍ਯਾਕਰਣ ਆਦਿ ਜਤਨੋਂ ਕਰ ਤਿਸ ਕਾ ਪੜਨਾ ਹੈ। ਤਿਸ ਕੇ ਸਿਧਾਂਤ ਸਮਝਨੇ ਕੋ ਸ੍ਰੋਤਾ ਕੀ ਬੁਧੀ ਅਧਿਕ ਚਾਹੀਏ। ਹਰ ਕੋਈ ਨਹੀਂ ਸਮਝ ਸਕਤਾ ਹੈ। ਇਸ ਵਾਸਤੇ ਗੁਰੂ ਜੀ ਨੇ ਗੁਰਮੁਖੀ ਬਾਨੀ ਮੇਘ ਕੇ ਜਲ ਸਮਾਨ ਰਚੀ ਹੈ। ਹਰ ਕਿਸੀ ਕੋ ਹਰ ਅਸਥਾਨ ਮੇਂ ਸੁਖਦਾਈ ਹੈ॥
Prof. Sahib Singh(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥

ਪਦ ਅਰਥ ਜੈਸੇ = ਜਿਵੇਂ। ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ। ਫਿਰਾਹੀ = ਫਿਰਹਿ, ਫਿਰਦੇ ਹਨ ॥੧॥

SikhNet (Spanish)En la tierra misma está el agua y también en las nubes que se mueven de un lado a otro sin tener pies. (1)

ਬਾਬਾ; ਤੂੰ ਐਸੇ ਭਰਮੁ ਚੁਕਾਹੀ ॥

baabaa; toon aise bharam chukaahee |

Sant Singh KhalsaO Baba, get rid of your doubts like this.
Manmohan SinghO Father, like this do then dispel thy doubt.
Manmohan Singh (Punjabi)ਹੇ ਪਿਤਾ! ਇਸ ਤਰ੍ਹਾਂ ਤੂੰ ਆਪਣੇ ਵਹਿਮ ਨੂੰ ਦੂਰ ਕਰ।
Fareedkot Teekaਹੇ ਭਾਈ! ਸੰਸਕ੍ਰਿਤੀ ਭਾਸ਼ਾ ਕੇ ਭੇਦ ਕਾ ਜੋ ਤੇਰੇ ਕੋ ਭਰਮ ਹੈ ਐਸੇ ਭਰਮ ਕੋ ਤੂੰ ਰਿਦੇ ਸੇ (ਚੁਕਾਹੀ) ਉਠਾ ਦੇ॥
Prof. Sahib Singhਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ,

ਪਦ ਅਰਥ ਬਾਬਾ = ਹੇ ਭਾਈ! ਐਸੇ = ਇਸ ਤਰ੍ਹਾਂ, ਇਹ ਸਰਧਾ ਬਣਾ ਕੇ।

SikhNet (Spanish)¡Quítate ya de esas dudas, oh amigo!,

ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ; ਤੈਸੇ ਜਾਇ ਸਮਾਹੀ ॥੧॥ ਰਹਾਉ ॥

jo kichh karat hai, soee koee hai re; taise jaae samaahee |1| rahaau |

Sant Singh KhalsaAs you act, so shall you become, and so you shall go and mingle. ||1||Pause||
Manmohan SinghO what-so-ever the Lord makes with his Kind. Like that he goes and mixes with his kind. Pause.
Manmohan Singh (Punjabi)ਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ। ਠਹਿਰਾਉ।
Fareedkot Teekaਹੇ ਪੰਡਿਤ! ਜੋ ਕੋਈ ਕਰਤਾ ਹੈ, ਸੋ ਪਰਮੇਸ੍ਵਰ ਹੀ ਹੈ॥☬ਪ੍ਰਸ਼ਨ: ਜੇ ਸਭ ਏਕ ਪਰਮੇਸ੍ਵਰ ਹੀ ਹੈ ਤੌ ਜੀਵ ਸ੍ਵਰਗ ਨਰਕ ਮੇਂ ਕਿਉਂ ਜਾਤੇ ਹੈਂ? ਉੱਤ੍ਰ: ਜੈਸੇ ਜੈਸੇ ਜੀਵ ਭਾਵਨਾ ਕਰਤਾ ਹੈ, ਤੈਸੇ ਅਸਥਾਨ ਮੇਂ ਜਾਇ ਕਰ ਸਮਾ ਜਾਤਾ ਹੈ, ਭਾਵ ਯੇਹਿ ਕਿ ਭਾਵਨਾ ਮਾਤ੍ਰ ਹੀ ਸੰਸਾਰੁ ਹੈ॥੧॥ ਰਹਾਉ ॥
Prof. Sahib Singhਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਚੁਕਾਹੀ = ਚੁਕਾਹਿ, ਦੂਰ ਕਰ। ਸੋਈ = ਉਹ ਹੀ, ਉਹੋ ਜਿਹਾ। ਤੈਸੇ = ਉਸੇ ਹੀ ਪਾਸੇ। ਜਾਇ = ਜਾ ਕੇ। ਸਮਾਹੀ = ਸਮਾਹਿ, ਰੁਝੇ ਰਹਿੰਦੇ ਹਨ ॥੧॥ ਰਹਾਉ ॥

SikhNet (Spanish)así como el hombre actúa, así se volverá y lo parecido se inmerge en lo que se parece. (1-Pausa)

ਇਸਤਰੀ ਪੁਰਖ ਹੋਇ ਕੈ; ਕਿਆ ਓਇ ਕਰਮ ਕਮਾਹੀ ॥

eisataree purakh hoe kai; kiaa oe karam kamaahee |

Sant Singh KhalsaAs woman or man, what can anyone do?
Manmohan SinghBecoming female and male, what work can they accomplish (without Thine interposition?)
Manmohan Singh (Punjabi)ਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?
Fareedkot Teekaਇਸਤ੍ਰੀ ਪੁਰਖ ਹੋਇਕੈ ਅਰਥਾਤ ਮਾਇਆ ਈਸਰ ਹੋਇ ਕਰ ਪ੍ਰਪੰਚ ਕੀਆ ਹੈ, ਪੁਨਾ (ਓਇ) ਓਹੀ ਕਰ ਕਮਾਵਤਾ ਹੈ॥☬ਤੁਮ ਪਰਮੇਸ੍ਵਰ ਕੇ ਸਨਮੁਖ ਏਹ ਪ੍ਰਾਰਥਨਾ ਕਰੋ:
Prof. Sahib Singhਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
SikhNet (Spanish)¿Qué es lo que el hombre o la mujer pueden hacer?

ਨਾਨਾ ਰੂਪ. ਸਦਾ ਹਹਿ ਤੇਰੇ; ਤੁਝ ਹੀ ਮਾਹਿ ਸਮਾਹੀ ॥੨॥

naanaa roop. sadaa heh tere; tujh hee maeh samaahee |2|

Sant Singh KhalsaThe many and various forms are always Yours, O Lord; they shall merge again into You. ||2||
Manmohan SinghThe diverse forms are ever Thine, and they merge into Thee.
Manmohan Singh (Punjabi)ਮੁਖਤਲਿਫ ਸਰੂਪ ਸਦੀਵ ਹੀ, ਤੇਰੇ ਹਨ ਅਤੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ।
Fareedkot Teekaਅਨੇਕ ਪ੍ਰਕਾਰ ਕੇ ਸਰੂਪ ਅਸਥਾਵਰ ਜੰਗਮੁ ਹਮੇਸ ਹੀ ਤੇਰੇ ਹੈਂ, ਪੁਨਾ ਅੰਤ ਕੋ ਤੇਰੇ ਮੇਂ ਹੀ ਸਮਾਵੇਂਗੇ॥੨॥
Prof. Sahib Singhਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ॥੨॥

ਪਦ ਅਰਥ ਨਾਨਾ = ਅਨੇਕਾਂ ॥੨॥

SikhNet (Spanish)El Señor tiene millones de formas, y todas ellas se inmergen sólo en Él. (2)

ਇਤਨੇ ਜਨਮ. ਭੂਲਿ ਪਰੇ ਸੇ; ਜਾ ਪਾਇਆ ਤਾ ਭੂਲੇ ਨਾਹੀ ॥

eitane janam. bhool pare se; jaa paaeaa taa bhoole naahee |

Sant Singh KhalsaIn countless incarnations, I went astray. Now that I have found You, I shall no longer wander.
Manmohan SinghFor so many births I had gone astray, now when I have obtained Thee, I shall not stray again.
Manmohan Singh (Punjabi)ਐਨਿਆਂ ਜਨਮਾ ਅੰਦਰ ਮੈਂ ਕੁਰਾਹੇ ਪਿਆ ਹੋਇਆ ਸਾਂ, ਹੁਣ ਜਦ ਮੈਂ ਤੈਨੂੰ ਪਾ ਲਿਆ ਹੈ, ਮੈਂ ਮੁੜ ਕੇ ਨਹੀਂ ਭੁਲਾਂਗਾ।
Fareedkot Teekaਹਮ ਇਤਨੇ ਭਾਵ ਬਹੁਤੇ ਜਨਮੁ ਭੂਲ ਪੜੇ ਥੇ, ਜਬ ਤੇਰੇ ਕੋ ਪਾਇਆ ਹੈ ਤੌ ਹੁਣ ਭੂਲਤੇ ਨਹੀਂ, ਭਾਵ ਪੁਨਾ ਭਰਮ ਨਹੀਂ ਹੋਤਾ॥
Prof. Sahib Singh(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।

ਪਦ ਅਰਥ ਭੂਲਿ ਪਰੇ ਸੇ = ਭੂਲੇ ਪਏ ਸਨ। ਜਾ = ਜਦੋਂ। ਤਾ = ਤਦੋਂ।

SikhNet (Spanish)Viví perdido en la duda a través de mis reencarnaciones, pero en el momento en que recibí al Señor, ya no me desvié, ni me perdí más.

ਜਾ ਕਾ ਕਾਰਜੁ. ਸੋਈ ਪਰੁ ਜਾਣੈ; ਜੇ ਗੁਰ ਕੈ ਸਬਦਿ ਸਮਾਹੀ ॥੩॥

jaa kaa kaaraj. soee par jaanai; je gur kai sabad samaahee |3|

Sant Singh KhalsaIt is His work; those who are absorbed in the Word of the Guru's Shabad come to know it well. ||3||
Manmohan SinghIf man merges into Gurbani, He will realise that, whose work it is, He alone knows it well.
Manmohan Singh (Punjabi)ਜੇਕਰ ਬੰਦਾ ਗੁਰਬਾਣੀ ਅੰਦਰ ਲੀਨ ਹੋ ਜਾਵੇ ਤਾਂ ਉਹ ਅਨੁਭਵ ਕਰ ਲਵੇਗਾ ਕਿ ਜਿਸ ਦਾ ਇਹ ਕੰਮ ਹੈ ਉਹ ਹੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Fareedkot Teekaਔਰ ਐਸੇ ਜਾਨਤੇ ਹੈਂ ਕਿ ਦੇਸ ਜਿਸ ਵਾਹਗੁਰੂ ਕਾ ਕਾਰਜ ਏਹ ਜਗਤ ਹੈ (ਪਰੁ) ਵਸੇਸ ਕਰ ਕੇ ਤਿਸ ਕੋ ਸੋਈ ਜਾਨਤਾ ਹੈ, ਜੋ ਗੁਰੋਂ ਕੇ ਉਪਦੇਸ ਮੇਂ ਸਮਾਵਤਾ ਹੈ॥੩॥
Prof. Sahib Singhਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ॥੩॥

ਪਦ ਅਰਥ ਜਾ ਕਾ = ਜਿਸ (ਪ੍ਰਭੂ) ਦਾ। ਕਾਰਜੁ = ਜਗਤ-ਰਚਨਾ। ਪਰੁ ਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਸਬਦਿ = ਸ਼ਬਦ ਵਿਚ ॥੩॥

SikhNet (Spanish)El ser que trabaja de esa forma, oh, sólo él Lo conoce, si, sólo aquél que se inmerge en la Palabra del Shabd del Guru. (3)

ਤੇਰਾ ਸਬਦੁ. ਤੂੰਹੈ ਹਹਿ ਆਪੇ; ਭਰਮੁ ਕਹਾਹੀ ॥

teraa sabad. toonhai heh aape; bharam kahaahee |

Sant Singh KhalsaThe Shabad is Yours; You are Yourself. Where is there any doubt?
Manmohan SinghThine is the Gurbani, thou art, and hast Become, all by thyself, where is the doubt
Manmohan Singh (Punjabi)ਤੇਰੀ ਹੈ ਗੁਰਬਾਨੀ ਤੂੰ ਆਪ ਹੀ ਸਾਰਾ ਕੁਝ ਹੈ ਅਤੇ ਹੋ ਗਿਆ ਹੈ। ਵਹਿਮ ਕਿੱਥੇ ਹੈ?
Fareedkot Teekaਤੇਰਾ ਹੀ (ਸਬਦੁ) ਸੰਸਾਰ ਰਚਾ ਹੂਆ ਹੈ ਔਰੁ ਤੂੰ ਹੀ ਆਪ ਸੰਸਾਰ ਰੂਪ ਹੋ ਕਰ ਵਰਤਾ ਰਹਾ ਹੈਂ। ਇਸ ਮੇਂ ਭਰਮ ਕਿਆ ਹੈ? ਵਾਸਤਵ ਸੇ ਬੇਦ ਕਾ ਸਿਧਾਂਤ ਭੀ ਏਹੀ ਹੈ॥
Prof. Sahib Singh(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ-(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ?

ਪਦ ਅਰਥ ਸਬਦੁ = ਹੁਕਮ। ਕਹਾ ਹੀ = ਕਿੱਥੇ? (ਭਾਵ, ਕਿਤੇ ਨਹੀਂ ਰਹਿ ਜਾਂਦਾ)।

SikhNet (Spanish)Tuya es la Palabra del Shabd, oh Señor, Tú eres de Ti Mismo,

ਨਾਨਕ ਤਤੁ. ਤਤ ਸਿਉ ਮਿਲਿਆ; ਪੁਨਰਪਿ. ਜਨਮਿ ਨ ਆਹੀ ॥੪॥੧॥੧੫॥੩੫॥

naanak tat. tat siau miliaa; punarap. janam na aahee |4|1|15|35|

Sant Singh KhalsaO Nanak, one whose essence is merged with the Lord's essence does not have to enter the cycle of reincarnation again. ||4||1||15||35||
Manmohan SinghNanak he whose essence is merged with Lord's essence, does not, again, come under the purview of birth.
Manmohan Singh (Punjabi)ਨਾਨਕ ਜਿਸ ਦਾ ਜੌਹਰ ਸਾਹਿਬ ਦੇ ਜੋਹਰ ਨਾਲ ਸਮਾ ਗਿਆ ਹੈ, ਉਹ ਮੁੜ ਕੇ ਜੰਮਣ ਦੇ ਦਾਇਰੇ ਵਿੱਚ ਨਹੀਂ ਆਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ? (ਤਤੁ) ਜੀਵ ਕਾ ਲਖ, ਪੁਨਾ (ਤਤ) ਈਸਰ ਕੇ ਤਤ ਕੋ ਸਮਝ ਕਰ ਤਿਸ ਕੇ ਸਾਥ ਜੋ ਮਿਲਾ ਹੈ, ਤਿਸ ਕੋ ਪੁਨਾ (ਰਪਿ)ਨਿਸਚੈ ਕਰਕੈ ਜਨਮ ਨਹੀਂ ਹੈ॥੪॥੧॥੧੫॥੩੫॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ॥੪॥੧॥੧੫॥੩੫॥

ਪਦ ਅਰਥ ਸਿਉ = ਨਾਲ। ਪੁਨਰਪਿ = ਮੁੜ ਮੁੜ। ਨ ਆਹੀ = ਨਹੀਂ ਆਉਂਦੇ ॥੪॥

SikhNet (Spanish)¿por qué vivir entonces en la duda? Dice Nanak, cuando la esencia del hombre se inmerge en la misma Esencia del Señor, ya no hay más nacimientos después de éste. (4-1-15-35)

Open this shabad →

Shabad Guru Amardas Ji Raag Gauree

ਗਉੜੀ ਬੈਰਾਗਣਿ ਮਹਲਾ ੩ ॥

gaurree bairaagan mahalaa 3 |

Sant Singh KhalsaGauree Bairaagan, Third Mehl:
Manmohan SinghGauri Bairagan 3rd Guru.
Manmohan Singh (Punjabi)ਗਉੜੀ ਬੈਰਾਗਣਿ ਪਾਤਸ਼ਾਹੀ ਤੀਜੀ।
SikhNet (Spanish)Gauri Bairagan, Mejl Guru Amar Das, Tercer Canal Divino.

ਸਭੁ ਜਗੁ. ਕਾਲੈ ਵਸਿ ਹੈ; ਬਾਧਾ ਦੂਜੈ ਭਾਇ ॥

sabh jag. kaalai vas hai; baadhaa doojai bhaae |

Sant Singh KhalsaThe whole world is under the power of Death, bound by the love of duality.
Manmohan SinghThe entire world is in the power of death, and is bound to duality.
Manmohan Singh (Punjabi)ਸਾਰਾ ਸੰਸਾਰ ਮੌਤ ਦੇ ਅਖਤਿਆਰ ਵਿੱਚ ਹੈ ਅਤੇ ਦਵੈਤ-ਭਾਵ ਨਾਲ ਨਰੜਿਆ ਹੋਇਆ ਹੈ।
Fareedkot Teekaਸਰਬ ਸੰਸਾਰ ਨਾਮ ਸੇ ਬਿਨਾ ਦ੍ਵੈਤ ਭਾਵ ਕਰ ਬਾਂਧਾ ਹੂਆ ਕਾਲ ਕੇ ਵਸ ਹੈ॥
Prof. Sahib Singh(ਜਦ ਤਕ) ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ (ਤਦ ਤਕ ਇਹ) ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ।

ਪਦ ਅਰਥ ਕਾਲੈ ਵਸਿ = ਮੌਤ ਦੇ ਵੱਸ ਵਿਚ, ਆਤਮਕ ਮੌਤ ਦੇ ਵੱਸ ਵਿਚ। ਬਾਧਾ = ਬੱਝਾ ਹੋਇਆ। ਦੂਜੈ ਭਾਇ = ਮਾਇਆ ਦੇ ਮੋਹ ਵਿਚ।

SikhNet (Spanish)Todos están sujetos al tiempo, todos están amarrados por la dualidad.

ਹਉਮੈ ਕਰਮ ਕਮਾਵਦੇ; ਮਨਮੁਖਿ ਮਿਲੈ ਸਜਾਇ ॥੧॥

haumai karam kamaavade; manamukh milai sajaae |1|

Sant Singh KhalsaThe self-willed manmukhs do their deeds in ego; they receive their just rewards. ||1||
Manmohan SinghThe wayward go about their business in pride, and are awarded punishment.
Manmohan Singh (Punjabi)ਆਪ ਹੁੰਦੇਰੇ ਆਪਣੇ ਕਾਰਵਿਹਾਰ ਹੰਕਾਰ ਅੰਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
Fareedkot Teekaਜੋ ਹੰਤਾ ਮਮਤਾ ਕਰ ਕੇ ਕਰਮ ਕਮਾਵਤੇ ਹੈਂ ਤਿਨ ਮਨਮੁਖੋਂ ਕੋ ਸਜਾਇ ਮਿਲਤੀ ਹੈ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ ॥੧॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ॥੧॥

SikhNet (Spanish)Todos se mueven en su ego, y siendo soberbios son llamados a saldar sus cuentas.(2)

ਮੇਰੇ ਮਨ; ਗੁਰ ਚਰਣੀ ਚਿਤੁ ਲਾਇ ॥

mere man; gur charanee chit laae |

Sant Singh KhalsaO my mind, focus your consciousness on the Guru's Feet.
Manmohan SinghO my soul, fix thy attention on Guru's feet.
Manmohan Singh (Punjabi)ਹੇ ਮੇਰੀ ਜਿੰਦੜੀਏ, ਗੁਰਾਂ ਦੇ ਚਰਨਾਂ ਨਾਲ ਆਪਣੀ ਬਿਰਤੀ ਜੋੜ।
Fareedkot Teekaਹੇ ਮੇਰੇ ਮਨ! ਗੁਰੋਂ ਕੇ ਚਰਣੋਂ ਮੇਂ ਚਿਤ ਲਗਾ॥
Prof. Sahib Singhਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤ ਜੋੜ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, fija tu atención en los Pies del Guru.

ਗੁਰਮੁਖਿ ਨਾਮੁ ਨਿਧਾਨੁ ਲੈ; ਦਰਗਹ ਲਏ ਛਡਾਇ ॥੧॥ ਰਹਾਉ ॥

guramukh naam nidhaan lai; daragah le chhaddaae |1| rahaau |

Sant Singh KhalsaAs Gurmukh, you shall be awarded the treasure of the Naam. In the Court of the Lord, you shall be saved. ||1||Pause||
Manmohan SinghThrough the Guru, obtain the Name treasure; it will deliver you in Lord's court. Pause.
Manmohan Singh (Punjabi)ਗੁਰਾਂ ਦੁਆਰਾ ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਸਾਈਂ ਦੇ ਦਰਬਾਰ ਵਿੱਚ ਇਹ ਤੇਰੀ ਖਲਾਸੀ ਕਰਾ ਦੇਵੇਗਾ। ਠਹਿਰਾਉ।
Fareedkot Teekaਗੁਰੋਂ ਦ੍ਵਾਰਾ ਜੋ ਨਾਮ ਰੂਪੀ ਖਜਾਨਾ ਹੈ ਤਿਸ ਕੋ ਲੈ, ਤੇਰੇ ਕੋ ਦਰਗਾਹ ਮੇਂ ਛੁਡਾ ਲੇਵੇਗਾ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ ਲੈ, (ਇਹ ਤੈਨੂੰ) ਪਰਮਾਤਮਾ ਦੀ ਹਜ਼ੂਰੀ ਵਿਚ (ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ) ਸੁਰਖ਼ਰੂ ਕਰੇਗਾ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥

SikhNet (Spanish)Aprecia el Tesoro del Naam, el Nombre del Señor, a través del Guru y serás redimido en la Corte del Señor.(1-Pausa)

ਲਖ ਚਉਰਾਸੀਹ ਭਰਮਦੇ; ਮਨਹਠਿ ਆਵੈ ਜਾਇ ॥

lakh chauraaseeh bharamade; manahatth aavai jaae |

Sant Singh KhalsaThrough 8.4 million incarnations, people wander lost; in stubborn-mindedness, they come and go.
Manmohan SinghThrough mind's obstinacy, men wander in eighty-four lacs of existences, and continue coming and going.
Manmohan Singh (Punjabi)ਮਨੂਏ ਦੀ ਜਿੱਦ ਰਾਹੀਂ ਇਨਸਾਨ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਚੌਰਾਸੀ ਲਖ ਜੋਨੀਓਂ ਮੇਂ ਮਨ ਕੇ ਹਠ ਕਰ ਕੇ ਪੜੇ ਭਰਮਤੇ ਹੈਂ; ਪੁਨਾ ਜਨਮਤੇ ਹੈਂ ਕਬੀ ਮਰਤੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ) ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ। ਆਪਣੇ ਮਨ ਦੇ ਹਠ ਦੇ ਕਾਰਨ (ਮਾਇਆ ਦੇ ਮੋਹ ਵਿਚ ਫਸਿਆ ਜੀਵ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਹਠਿ = ਹਠ ਨਾਲ। ਮਨ ਹਠਿ = ਮਨ ਦੇ ਹਠ ਦੇ ਕਾਰਨ।

SikhNet (Spanish)Los que vagan por millones de especies, esos voluntariosos sólo van y vienen,

ਗੁਰ ਕਾ ਸਬਦੁ. ਨ ਚੀਨਿਓ; ਫਿਰਿ ਫਿਰਿ ਜੋਨੀ ਪਾਇ ॥੨॥

gur kaa sabad. na cheenio; fir fir jonee paae |2|

Sant Singh KhalsaThey do not realize the Word of the Guru's Shabad; they are reincarnated over and over again. ||2||
Manmohan SinghThey realise not guru's instruction, and are cast, again and again unto existences through womb.
Manmohan Singh (Punjabi)ਉਹ ਗੁਰਾਂ ਦੀ ਸਿਖ ਮਤ ਨੂੰ ਅਨੁਭਵ ਨਹੀਂ ਕਰਦੇ ਅਤੇ ਮੁੜ ਮੁੜ ਕੇ ਗਰਭਜੂਨੀਆਂ ਅੰਦਰ ਪਾਏ ਜਾਂਦੇ ਹਨ।
Fareedkot Teekaਗੁਰੋਂ ਕਾ ਉਪਦੇਸ਼ ਜਾਨਿਆ ਨਹੀਂ, ਯਾਂ ਤੇ ਬਾਰੰਬਾਰ ਜੋਨੀਓਂ ਮੇਂ ਪੜਤੇ ਹੈਂ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ ॥੨॥

ਪਦ ਅਰਥ ਚੀਨਿਓ = ਪਛਾਣਿਆ ॥੨॥

SikhNet (Spanish)no realizan la Palabra del Shabd del Guru, y son regresados una y otra vez al vientre materno.(2)

ਗੁਰਮੁਖਿ ਆਪੁ ਪਛਾਣਿਆ; ਹਰਿ ਨਾਮੁ ਵਸਿਆ ਮਨਿ ਆਇ ॥

guramukh aap pachhaaniaa; har naam vasiaa man aae |

Sant Singh KhalsaThe Gurmukh understands his own self. The Lord's Name comes to dwell within the mind.
Manmohan SinghBy Guru's grace, when man understands his ownself, God's Name comes to abide within his mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਰਬ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਔਰ ਜੋ ਗੁਰਮੁਖ ਹੈਂ ਤਿਨੋਂ ਨੇ ਅਪਨੇ ਸਰੂਪ ਕੋ ਪਛਾਣਿਆ ਹੈ, ਕਿਉਂਕਿ ਹਰੀ ਕਾ ਨਾਮ ਮਨ ਮੇਂ ਆ ਵਸਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣਿਆ = ਪਰਖਿਆ। ਮਨਿ = ਮਨ ਵਿਚ।

SikhNet (Spanish)Cuando por la Gracia del Guru, uno conoce su ser, y recibe en su mente el Nombre del Señor,

ਅਨਦਿਨੁ ਭਗਤੀ ਰਤਿਆ; ਹਰਿ ਨਾਮੇ ਸੁਖਿ ਸਮਾਇ ॥੩॥

anadin bhagatee ratiaa; har naame sukh samaae |3|

Sant Singh KhalsaImbued with devotion to the Lord's Name, night and day, he merges in peace. ||3||
Manmohan SinghBeing imbued with the devotional service of God, night and day, the mortal merges in the peace of His Name.
Manmohan Singh (Punjabi)ਰੈਣ ਦਿਹੁੰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅੰਦਰ ਰੰਗੀਜਣ ਦੁਆਰਾ ਪ੍ਰਾਣੀ ਉਸ ਦੇ ਨਾਮ ਦੀ ਠੰਢ-ਚੈਨ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਨਿਰੰਤਰ ਭਗਤੀ ਮੇਂ ਤਦਾਕਾਰ ਹੂਏ ਹੂਏ ਹਰੀ ਕੇ ਨਾਮ ਮੇਂ ਹੀ, ਵਾ ਹਰੀ ਕੇ ਨਾਮ ਕਰ ਕੇ ਹੀ ਸੁਖ ਸ੍ਵਰੂਪ ਮੇਂ ਸਮਾ ਜਾਤੇ ਹੈਂ॥੩॥
Prof. Sahib Singhਹਰ ਰੋਜ਼ ਪਰਮਾਤਮਾ ਦੀ ਭਗਤੀ (ਦੇ ਰੰਗ ਵਿਚ) ਰੰਗਿਆ ਰਹਿਣ ਕਰਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਅਨਦਿਨੁ = ਹਰ ਰੋਜ਼। ਸੁਖਿ = ਆਤਮਕ ਆਨੰਦ ਵਿਚ ॥੩॥

SikhNet (Spanish)vive imbuido día y noche en la Alabanza de Dios y se inmerge en la Paz del Equilibrio. (3)

ਮਨੁ ਸਬਦਿ ਮਰੈ. ਪਰਤੀਤਿ ਹੋਇ; ਹਉਮੈ ਤਜੇ ਵਿਕਾਰ ॥

man sabad marai. parateet hoe; haumai taje vikaar |

Sant Singh KhalsaWhen one's mind dies in the Shabad, one radiates faith and confidence, shedding egotism and corruption.
Manmohan SinghWhen man's mind dies of Guru's word, He gains confidence, and banishes his ego and evil.
Manmohan Singh (Punjabi)ਜਦ ਮਨੁੱਖ ਦਾ ਮਨ ਗੁਰਾਂ ਦੇ ਬਚਨ ਦੁਆਰਾ ਮਰ ਜਾਂਦਾ ਹੈ, ਤਾਂ ਉਸ ਮਨੁੱਖ ਦਾ ਭਰੋਸਾ ਬੱਝ ਜਾਂਦਾ ਹੈ ਅਤੇ ਉਹ ਆਪਣੀ ਹੰਗਤਾ ਤੇ ਦੁਸ਼ਟਤਾ ਨੂੰ ਛਡ ਦਿੰਦਾ ਹੈ।
Fareedkot Teekaਜੇ ਕਰ ਮਨ ਗੁਰੋਂ ਕੇ ਉਪਦੇਸ਼ ਦ੍ਵਾਰਾ ਮਰੇ ਔਰ ਹਉਮੈ ਆਦਿ ਵਿਕਾਰੋਂ ਕੋ ਤਜੇ ਤੌ ਪਰਤੀਤ ਹੋਤੀ ਹੈ॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ (ਗੁਰੂ ਦੇ ਸ਼ਬਦ ਵਿਚ) ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ (ਆਦਿਕ) ਵਿਕਾਰ ਤਿਆਗਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰੈ = ਹਉਮੈ ਵਲੋਂ ਮਰਦਾ ਹੈ, ਹਉਮੈ ਦੂਰ ਕਰਦਾ ਹੈ। ਪਰਤੀਤਿ = ਸਰਧਾ।

SikhNet (Spanish)Cuando la mente es controlada por la Palabra del Shabd, uno realiza la Verdad, se deshace del ego y de los errores,

ਜਨ ਨਾਨਕ. ਕਰਮੀ ਪਾਈਅਨਿ; ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥

jan naanak. karamee paaeean; har naamaa bhagat bhanddaar |4|2|16|36|

Sant Singh KhalsaO servant Nanak, through the karma of good actions, the treasure of devotional worship and the Name of the Lord are attained. ||4||2||16||36||
Manmohan SinghO servant Nanak, by God's grace, man receives The treasure of His Name and devotion.
Manmohan Singh (Punjabi)ਹੇ ਨੌਕਰ ਨਾਨਕ! ਵਾਹਿਗੁਰੂ ਦੀ ਰਹਿਮਤ ਦੁਆਰਾ ਇਨਸਾਨ ਉਸ ਦੇ ਨਾਮ ਅਤੇ ਅਨੁਰਾਗ ਦੇ ਖਜਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰੋਂ ਕੇ ਪਾਸ ਹਰੀ ਕੇ ਨਾਮ ਰੂਪੀ ਭਗਤੀ ਕੇ ਖਜਾਨੇ ਹੈਂ, ਸੋ ਉਤਮ ਕਰਮੋਂ ਕਰ ਕੇ ਪ੍ਰਾਪਤ ਹੋਤੇ ਹੈਂ॥੪॥੨॥੧੬॥੩੬॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ ॥੪॥੨॥੧੬॥੩੬॥

ਪਦ ਅਰਥ ਕਰਮੀ = (ਪਰਮਾਤਮਾ ਦੀ) ਮਿਹਰ ਨਾਲ ਹੀ {ਕਰਮੁ = ਬਖ਼ਸ਼ਸ਼}। ਪਾਈਅਨਿ = ਪਾਏ ਜਾਂਦੇ ਹਨ, ਮਿਲਦੇ ਹਨ। ਭੰਡਾਰ = ਖ਼ਜ਼ਾਨੇ ॥੪॥

SikhNet (Spanish)y, dice Nanak, por la Gracia del Señor, recibe el Tesoro de Su Nombre. (4-2-16-36)

Open this shabad →

Shabad Guru Amardas Ji Raag Gauree continues on Ang 163

ਗਉੜੀ ਬੈਰਾਗਣਿ ਮਹਲਾ ੩ ॥

gaurree bairaagan mahalaa 3 |

Sant Singh KhalsaGauree Bairaagan, Third Mehl:
Manmohan SinghGauri Bairagan 3rd Guru,
Manmohan Singh (Punjabi)ਗਊੜੀ ਬੇਰਾਗਣ ਪਾਤਸ਼ਾਹੀ ਤੀਜੀ।
SikhNet (Spanish)Gauri Bairagan, Mejl Guru Amar Das, Tercer Canal Divino.

ਪੇਈਅੜੈ ਦਿਨ ਚਾਰਿ ਹੈ; ਹਰਿ ਹਰਿ ਲਿਖਿ ਪਾਇਆ ॥

peeearrai din chaar hai; har har likh paaeaa |

Sant Singh KhalsaThe Lord, Har, Har, has ordained that the soul is to stay in her parents' home for only a few short days.
Manmohan SinghThe Lord God has ordained that woman is to remain in her parents house for four days.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਲਿਖ ਛਡਿਆ ਹੈ ਕਿ ਇਸਤਰੀ ਨੇ ਆਪਣੇ ਪੇਕੇ ਘਰ ਚਾਰ ਦਿਨਾਂ ਲਈ ਰਹਿਣਾ ਹੈ।
Fareedkot Teekaਇਸ ਲੋਕ ਮੇਂ ਚਾਰ ਦਿਨ ਕਾ ਰਹਣਾ ਹੈ, ਏਹ ਹਰੀ ਨੇ ਹਰ ਏਕ ਪੁਰਸ ਕੋ ਲਿਖ ਪਾਇਆ ਅਰਥਾਤ ਲਿਖ ਦੀਆ ਹੈ॥
Prof. Sahib Singhਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ)।

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਦਿਨ ਚਾਰਿ ਹੈ = ਚਾਰ ਦਿਨ (ਰਹਿਣ ਵਾਸਤੇ ਮਿਲੇ) ਹਨ। ਲਿਖਿ = ਲਿਖ ਕੇ। ਪਾਇਆ = (ਹਰੇਕ ਜੀਵ ਦੇ ਮੱਥੇ ਉਤੇ) ਰੱਖ ਦਿੱਤਾ ਹੈ।

SikhNet (Spanish)Tu estancia en la casa de tus padres no durará mucho,

ਸੋਭਾਵੰਤੀ ਨਾਰਿ ਹੈ; ਗੁਰਮੁਖਿ ਗੁਣ ਗਾਇਆ ॥

sobhaavantee naar hai; guramukh gun gaaeaa |

Sant Singh KhalsaGlorious is that soul-bride, who as Gurmukh, sings the Glorious Praises of the Lord.
Manmohan SinghGlorious is the bride, who, through the Guru, sings the praises of God.
Manmohan Singh (Punjabi)ਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।
Fareedkot Teekaਐਸੇ ਸਮਝ ਕਰ ਜਿਸ ਨੇ ਗੁਰੋਂ ਦ੍ਵਾਰਾ ਵਾਹਿਗੁਰੂ ਕੇ ਗੁਣੋਂ ਕੋ ਗਾਯਾ ਹੈ, ਸੋ ਜਗ੍ਯਾਸੂ ਰੂਪੀ ਇਸਤ੍ਰੀ ਸੋਭਾ ਵਾਲੀ ਹੈ॥
Prof. Sahib Singhਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)así está escrito por el Señor. Gloriosa es la novia que canta las Alabanzas del Señor a través del Guru.

ਪੇਵਕੜੈ. ਗੁਣ ਸੰਮਲੈ; ਸਾਹੁਰੈ. ਵਾਸੁ ਪਾਇਆ ॥

pevakarrai. gun samalai; saahurai. vaas paaeaa |

Sant Singh KhalsaShe who cultivates virtue in her parents' home, shall obtain a home at her in-laws.
Manmohan SinghShe, who, takes care of virtues in her parents home, obtains an abode at her in -laws.
Manmohan Singh (Punjabi)ਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਆਪਣੇ ਸਹੁਰਿਆਂ ਦੇ ਵਸੇਬਾ ਪਾ ਲੈਂਦੀ ਹੈ।
Fareedkot Teekaਜੋ ਇਸ ਲੋਕ ਮੇਂ ਸਤ ਸੰਤੋਖਾਦਿ ਗੁਣੋਂ ਕੋ ਸੰਮਾਲਤੀ ਹੈ ਤਿਸ ਨੇ ਪ੍ਰਲੋਕ ਮੇਂ ਸੁਖ ਪੂਰਬਕ ਵਾਸੁ ਪਾਇਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ।

ਪਦ ਅਰਥ ਪੇਵਕੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸੰਮਲੈ = ਸੰਭਾਲਦੀ ਹੈ। ਵਾਸੁ = ਥਾਂ।

SikhNet (Spanish)En la casa de los padres ella se llena de Virtud y así es recibida con honor en la casa de sus suegros.

ਗੁਰਮੁਖਿ ਸਹਜਿ ਸਮਾਣੀਆ; ਹਰਿ ਹਰਿ ਮਨਿ ਭਾਇਆ ॥੧॥

guramukh sehaj samaaneea; har har man bhaaeaa |1|

Sant Singh KhalsaThe Gurmukhs are intuitively absorbed into the Lord. The Lord is pleasing to their minds. ||1||
Manmohan SinghThey to whose mind the Lord Master is pleasing, are, easily absorbed in Him through the Guru.
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀਆਂ ਹਨ।
Fareedkot Teekaਔਰ ਜਿਨ ਕੇ ਮਨ ਮੇਂ ਗੁਰੋਂ ਦ੍ਵਾਰੇ ਹਰਿ ਹਰਿ ਭਾਯਾ ਹੈ, ਸੋ ਬ੍ਰਹਮ ਮੇਂ ਸਮਾ ਗਈਆਂ ਹੈ॥੧॥☬ਸਿਖ ਕਾ ਪ੍ਰਸ਼ਨ:
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ॥੧॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ ॥੧॥

SikhNet (Spanish)A través del Guru, ella se inmerge en la Paz y se enamora de su Señor. (1)

ਸਸੁਰੈ ਪੇਈਐ ਪਿਰੁ ਵਸੈ; ਕਹੁ ਕਿਤੁ ਬਿਧਿ ਪਾਈਐ ॥

sasurai peeeai pir vasai; kahu kit bidh paaeeai |

Sant Singh KhalsaOur Husband Lord dwells in this world, and in the world beyond. Tell me, how can He be found?
Manmohan SinghThe beloved dwells in this world, and the world beyond. say, in what way can He be found?
Manmohan Singh (Punjabi)ਪ੍ਰੀਤਮ ਇਸ ਲੋਕ ਅਤੇ ਪ੍ਰਲੋਕ ਵਿੱਚ ਨਿਵਾਸ ਰਖਦਾ ਹੈ। ਦੱਸੋ ਉਸ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ?
Fareedkot Teekaਹੇ ਮਹਾਰਾਜ! ਜੋ ਲੋਕ ਪ੍ਰਲੋਕ ਮੇਂ ਪਤੀ ਪਰਮੇਸ੍ਵਰ ਵਸ ਰਹਾ ਹੈ, ਕ੍ਰਿਪਾ ਕਰ ਕੇ ਕਹੀਏ ਸੋ ਕੈਸੇ ਪ੍ਰਾਪਤ ਹੋਵੈ?☬ਉੱਤ੍ਰ:
Prof. Sahib Singh(ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ?

ਪਦ ਅਰਥ ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਇਸ ਲੋਕ ਵਿਚ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ?

SikhNet (Spanish)¿Cómo podemos encontrar al Señor, Quien vive aquí y en el aquí después?

ਆਪਿ ਨਿਰੰਜਨੁ ਅਲਖੁ ਹੈ; ਆਪੇ ਮੇਲਾਈਐ ॥੧॥ ਰਹਾਉ ॥

aap niranjan alakh hai; aape melaaeeai |1| rahaau |

Sant Singh KhalsaThe Immaculate Lord Himself is unseen. He unites us with Himself. ||1||Pause||
Manmohan SinghHimself the immaculate Lord is invisible. he unites man with Himself. Pause.
Manmohan Singh (Punjabi)ਖੁਦ ਪਵਿਤ੍ਰ ਪ੍ਰਭੂ ਅਦ੍ਰਿਸਟ ਹੈ। ਇਨਸਾਨ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਠਹਿਰਾਉ।
Fareedkot Teekaਜੋ ਅਲਖ ਨਿਰੰਜਨ ਹੈ, ਸੋ ਜੇ ਕਰ ਆਪ ਮੇਲਾਇ ਲੇਵੈ ਤੋ ਪ੍ਰਾਪਤਿ ਹੋਈਤਾ ਹੈ॥੧॥ ਰਹਾਉ ॥
Prof. Sahib Singh(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ। ਅਲਖੁ = ਅਦ੍ਰਿਸ਼ਟ। ਆਪੇ = ਆਪ ਹੀ ॥੧॥ ਰਹਾਉ ॥

SikhNet (Spanish)Él, el Señor Inmaculado es Incognoscible; pero de Sí Mismo, Él nos une en Su Propio Ser. (1-Pausa)

Open this shabad (19 lines, Angs 162-163) →

Ang 162 of 1430