ੴ

ਸਿੱਖਬਾਣੀ · SikhBani

ਜਬ ਇਹੁ ਮਨ ਮਹਿ ਕਰਤ ਗੁਮਾਨਾ ॥

jab ihu man meh karat gumaanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 235, 236 · 36 lines
Translations

ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ ॥

raag gaurree guaareree mahalaa 5 asattapadeea | Ang 235

Sant Singh KhalsaRaag Gauree Gwaarayree, Fifth Mehl, Ashtpadheeyaa:
Manmohan SinghMeasure Gauri Guareri 5th Guru Ashtpadian.
Manmohan Singh (Punjabi)ਰਾਗੁ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ ਅਸਟਪਦੀਆਂ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Gauri Gwareri, Mejl Guru Aryan, Quinto Canal Divino.

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad | Ang 235

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. True is His name and Creative His Personality. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ, ਉਸ ਦਾ ਨਾਮ ਅਤੇ ਰਚਨਹਾਰ ਉਸ ਦੀ ਵਿਅਕਤੀ। ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਜਬ ਇਹੁ; ਮਨ ਮਹਿ ਕਰਤ ਗੁਮਾਨਾ ॥

jab ihu; man meh karat gumaanaa | Ang 235

Sant Singh KhalsaWhen this mind is filled with pride,
Manmohan SinghWhen this mortal harbours pride within his mind,
Manmohan Singh (Punjabi)ਜਦ ਇਹ ਪ੍ਰਾਣੀ ਆਪਣੇ ਚਿੱਤ ਅੰਦਰ ਹੰਕਾਰੀ ਧਾਰਦਾ ਹੈ,
Fareedkot Teekaਜਬ ਇਹ ਜੀਵ ਮਨ ਮੇਂ ਗੁਮਾਨ ਕਰਤਾ ਹੈ॥
Prof. Sahib Singh(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ,

ਪਦ ਅਰਥ ਜਬ = ਜਦੋਂ। ਇਹੁ = ਇਹ ਜੀਵ। ਗੁਮਾਨਾ = ਮਾਣ, ਅਹੰਕਾਰ।

SikhNet (Spanish)Cuando el hombre habita en su ego,

ਤਬ ਇਹੁ; ਬਾਵਰੁ ਫਿਰਤ ਬਿਗਾਨਾ ॥

tab ihu; baavar firat bigaanaa | Ang 235

Sant Singh Khalsathen it wanders around like a madman and a lunatic.
Manmohan Singhthen he roams about as a lunatic and an estranger.
Manmohan Singh (Punjabi)ਤਦ ਉਹ ਪਗਲਾ ਤੇ ਪਰਾਇਆ ਹੋ ਕੇ ਭਟਕਦਾ ਫਿਰਦਾ ਹੈ।
Fareedkot Teekaਤਬ ਏਹ ਬਾਵਰਾ (ਬਿਗਾਨਾ) ਗ੍ਯਾਨ ਸੇ ਬਿਨਾ, ਵਾ ਪਰਮੇਸੁਰ ਸੇ ਬਿਨਾ ਔਰੋਂ ਕਾ ਦਾਸ ਹੂਆ ਫਿਰਤਾ ਹੈ॥
Prof. Sahib Singhਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ।

ਪਦ ਅਰਥ ਬਾਵਰੁ = ਝੱਲਾ, ਕਮਲਾ। ਬਿਗਾਨਾ = ਓਪਰਾ।

SikhNet (Spanish)anda aquí y allá enloquecido, y es un extraño para sí mismo,

ਜਬ ਇਹੁ ਹੂਆ; ਸਗਲ ਕੀ ਰੀਨਾ ॥

jab ihu hooaa; sagal kee reenaa | Ang 235

Sant Singh KhalsaBut when it becomes the dust of all,
Manmohan Singhon that account, he beholds the pervading God in every heart.
Manmohan Singh (Punjabi)ਜਦ ਇਹ ਸਾਰਿਆਂ ਦੀ ਧੂੜ ਹੋ ਜਾਂਦਾ ਹੈ,
Fareedkot Teekaਔਰ ਜਬ ਸੇ ਏਹੁ ਸਭ ਕੀ ਰੇਨ ਹੂਆ॥
Prof. Sahib Singhਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ,

ਪਦ ਅਰਥ ਰੀਨਾ = ਚਰਨਾਂ ਦੀ ਧੂੜ।

SikhNet (Spanish)pero cuando se vuelve el polvo que pisan los pies de todos,

ਤਾ ਤੇ ਰਮਈਆ; ਘਟਿ ਘਟਿ ਚੀਨਾ ॥੧॥

taa te rameea; ghatt ghatt cheenaa |1| Ang 235

Sant Singh Khalsathen it recognizes the Lord in each and every heart. ||1||
Manmohan Singhon that account, he beholds the pervading God in every heart.
Manmohan Singh (Punjabi)ਉਸ ਕਾਰਣ ਉਹ ਵਿਆਪਕ ਵਾਹਿਗੁਰੂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
Fareedkot Teekaਤਬ ਸੇ (ਰਮਈਆ) ਪਰਮੇਸ੍ਵਰ ਕੋ ਘਟੋਂ ਘਟੋਂ ਮੇਂ ਜਾਣਿਆਂ ਹੈ॥੧॥
Prof. Sahib Singhਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ॥੧॥

ਪਦ ਅਰਥ ਤਾ ਤੇ = ਤਦੋਂ ਤੋਂ। ਰਮਈਆ = ਸੋਹਣਾ ਰਾਮ। ਚੀਨਾ = ਪਛਾਣ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ ॥੧॥

SikhNet (Spanish)él ve al Todo Prevaleciente Señor en todos los corazones.(1)

ਸਹਜ ਸੁਹੇਲਾ; ਫਲੁ ਮਸਕੀਨੀ ॥

sehaj suhelaa; fal masakeenee | Ang 235

Sant Singh KhalsaThe fruit of humility is intuitive peace and pleasure.
Manmohan SinghThe Fruit of humility is naturally pleasant.
Manmohan Singh (Punjabi)ਆਜਜ਼ੀ ਦਾ ਮੇਵਾ ਕੁਦਰਤੀ ਤੌਰ ਤੇ ਮਨ-ਭਾਉਣਾ ਹੈ।
Fareedkot Teekaਹੇ ਭਾਈ! ਸੁਭਾਵਕ ਹੀ ਮਨ ਸੁਖੀ ਹੋ ਗਿਆ ਹੈ, ਪਰੰਤੂ ਏਹ ਫਲ ਗਰੀਬੀ ਕਾ ਹੈ॥☬ਪ੍ਰਸ਼ਨ: ਆਪਨੇ ਗਰੀਬੀ ਕਹਾਂ ਸੇ ਪਾਈ ਹੈ?☬ਉੱਤਰੁ:
Prof. Sahib Singh(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ,

ਪਦ ਅਰਥ ਸਹਜ = ਆਤਮਕ ਅਡੋਲਤਾ। ਸੁਹੇਲਾ = ਸੌਖਾ, ਸੁਖੀ। ਮਸਕੀਨੀ = ਆਜਜ਼ੀ, ਗਰੀਬੀ ਸੁਭਾਉ।

SikhNet (Spanish)De la humildad entonces proviene el fruto

ਸਤਿਗੁਰ ਅਪੁਨੈ; ਮੋਹਿ ਦਾਨੁ ਦੀਨੀ ॥੧॥ ਰਹਾਉ ॥

satigur apunai; mohi daan deenee |1| rahaau | Ang 235

Sant Singh KhalsaMy True Guru has given me this gift. ||1||Pause||
Manmohan SinghThis gift my True Guru has given me. Pause.
Manmohan Singh (Punjabi)ਇਹ ਬਖਸ਼ੀਸ਼ ਮੇਰੇ ਸੱਚੇ ਗੁਰਦੇਵ ਜੀ ਨੇ ਮੈਨੂੰ ਦਿੱਤੀ ਹੈ। ਠਹਿਰਾਉ।
Fareedkot Teekaਅਪਨੇ ਸਤਿਗੁਰੋਂ ਨੇ ਮੇਰੇ ਕੋ ਦਾਨ ਕਰ ਕੇ ਦਈ ਹੈ॥੧॥ ਰਹਾਉ ॥☬ਪ੍ਰਸ਼ਨ: ਹੰਕਾਰ ਸੇ ਕਿਆ ਹਾਨੀ ਹੈ?☬ਉੱਤਰ:
Prof. Sahib Singhਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ॥੧॥ ਰਹਾਉ ॥

ਪਦ ਅਰਥ ਅਪੁਨੈ = ਅਪੁਨੇ ਨੇ। ਮੋਹਿ = ਮੈਨੂੰ ॥੧॥ ਰਹਾਉ ॥

SikhNet (Spanish)en donde uno descansa en Éxtasis. Sí, el Verdadero Guru solamente bendice a uno con esto. (1-Pausa)

ਜਬ ਕਿਸ ਕਉ; ਇਹੁ ਜਾਨਸਿ ਮੰਦਾ ॥

jab kis kau; ihu jaanas mandaa | Ang 235

Sant Singh KhalsaWhen he believes others to be bad,
Manmohan SinghWhen he deems others bad,
Manmohan Singh (Punjabi)ਜਦ ਉਹ ਹੋਰਨਾ ਨੂੰ ਬੁਰਾ ਸਮਝਦਾ ਹੈ,
Fareedkot Teekaਜਬ ਕਿਸੀ ਕੋ ਇਹ ਮੰਦਾ ਜਾਨਤਾ ਹੈ॥
Prof. Sahib Singhਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ,

ਪਦ ਅਰਥ ਕਿਸ ਕਉ = ਕਿਸੇ ਨੂੰ।

SikhNet (Spanish)Cuando alguien considera que otro es malo,

ਤਬ ਸਗਲੇ; ਇਸੁ ਮੇਲਹਿ ਫੰਦਾ ॥

tab sagale; is meleh fandaa | Ang 235

Sant Singh Khalsathen everyone lays traps for him.
Manmohan Singhthen all lay trap for him.
Manmohan Singh (Punjabi)ਤਾਂ ਸਾਰੇ ਉਸ ਨੂੰ ਜਾਲ ਅੰਦਰ ਫਸਾਉਂਦੇ ਹਨ।
Fareedkot Teekaਤਬ ਸੰਪੂਰਨ ਇਸ ਕੋ (ਫੰਦਾ) ਫਾਹਾ ਪਾਉਂਦੇ ਹੈਂ ਅਰਥਾਤ ਸਭ ਬੁਰਾ ਚਿਤਵਤੇ ਹੈਂ॥
Prof. Sahib Singhਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ।

ਪਦ ਅਰਥ ਸਗਲੇ = ਸਾਰੇ (ਮਨੁੱਖ)। ਫੰਦਾ = ਫੰਧ, ਜਾਲ, ਫ਼ਰੇਬ।

SikhNet (Spanish)entonces es a él a quien todos tratan de atrapar.

ਮੇਰ ਤੇਰ; ਜਬ ਇਨਹਿ ਚੁਕਾਈ ॥

mer ter; jab ineh chukaaee | Ang 235

Sant Singh KhalsaBut when he stops thinking in terms of 'mine' and 'yours',
Manmohan SinghWhen he ceases to think in terms of mine and thine,
Manmohan Singh (Punjabi)ਜਦ ਉਹ ਮੇਰੇ ਅਤੇ ਤੇਰੇ ਦੇ ਅਰਥਾ ਵਿੱਚ ਖਿਆਲ ਕਰਨੋਂ ਹਟ ਜਾਂਦਾ ਹੈ,
Fareedkot Teekaਔਰ ਜਬ ਇਸ ਨੇ ਮੇਰ ਤੇਰ ਚੁਕਾ ਦਈ॥
Prof. Sahib Singhਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ,

ਪਦ ਅਰਥ ਇਨਹਿ = ਇਸ ਨੇ। ਚੁਕਾਈ = ਮੁਕਾ ਦਿੱਤੀ।

SikhNet (Spanish)Cuando se quita de la proyección de que “esto es mío, el otro es tuyo”,

ਤਾ ਤੇ ਇਸੁ ਸੰਗਿ; ਨਹੀ ਬੈਰਾਈ ॥੨॥

taa te is sang; nahee bairaaee |2| Ang 235

Sant Singh Khalsathen no one is angry with him. ||2||
Manmohan Singhthen none bears him enmity.
Manmohan Singh (Punjabi)ਤਾਂ ਉਸ ਨਾਲ ਕੋਈ ਭੀ ਦੁਸ਼ਮਨੀ ਨਹੀਂ ਕਰਦਾ।
Fareedkot Teekaਤਬ ਸੇ ਇਸ ਕੇ ਸਾਥ (ਬੈਰਾਈ) ਬੈਰੀ ਪਨਾ ਕੋਈ ਨਹੀਂ ਕਰੇਗਾ॥੨॥
Prof. Sahib Singhਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ॥੨॥

ਪਦ ਅਰਥ ਬੈਰਾਈ = ਵੈਰ ॥੨॥

SikhNet (Spanish)entonces nadie es su enemigo ni nadie está apartado de él. (2)

ਜਬ ਇਨਿ; ਅਪੁਨੀ ਅਪਨੀ ਧਾਰੀ ॥

jab in; apunee apanee dhaaree | Ang 235

Sant Singh KhalsaWhen he clings to 'my own, my own',
Manmohan SinghWhen he clings to "my own, my own",
Manmohan Singh (Punjabi)ਜਦ ਉਹ ਮੇਰੀ ਆਪਣੀ, ਮੇਰੀ ਆਪਣੀ ਦੀ ਰਟ ਨੂੰ ਚਿਮੜਦਾ ਹੈ,
Fareedkot Teekaਜਬ ਇਸ ਨੇ ਅਪਨੀ ਵਿਭੂਤੀ ਅਪਨੀ ਦੇਹ ਐਸੀ ਮਮਤਾ ਧਾਰਨ ਕਰੀ॥
Prof. Sahib Singhਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,

ਪਦ ਅਰਥ ਇਨਿ = ਇਸ ਨੇ। ਧਾਰੀ = ਮਨ ਵਿਚ ਟਿਕਾ ਲਈ। ਅਪੁਨੀ ਅਪਨੀ = ਆਪਣੀ ਹੀ ਗਰਜ਼।

SikhNet (Spanish)Cuando se aferra a su idea del “yo soy”,

ਤਬ ਇਸ ਕਉ; ਹੈ ਮੁਸਕਲੁ ਭਾਰੀ ॥

tab is kau; hai musakal bhaaree | Ang 235

Sant Singh Khalsathen he is in deep trouble.
Manmohan Singhthen he has to face serious trouble.
Manmohan Singh (Punjabi)ਤਾਂ ਉਸ ਨੂੰ ਵੱਡੀ ਔਕੜ ਆ ਬਣਦੀ ਹੈ।
Fareedkot Teekaਤਬ ਹੀ ਇਸ ਕੋ ਭਾਰੀ ਮੁਸਕਲ ਹੈ॥
Prof. Sahib Singhਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ।

ਪਦ ਅਰਥ ਇਸ ਕਉ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)cae entonces en una trampa muy grande,

ਜਬ ਇਨਿ; ਕਰਣੈਹਾਰੁ ਪਛਾਤਾ ॥

jab in; karanaihaar pachhaataa | Ang 235

Sant Singh KhalsaBut when he recognizes the Creator Lord,
Manmohan SinghWhen he recognises the Creator,
Manmohan Singh (Punjabi)ਜਦ ਇਹ ਆਪਣੇ ਸਿਰਜਣਹਾਰ ਨੂੰ ਸਿੰਞਾਣ ਲੈਂਦਾ ਹੈ,
Fareedkot Teekaਔਰ ਜਬ ਇਸ ਨੇ ਕਰਨੇਹਾਰ ਵਾਹਿਗੁਰੂ ਕੋ ਪਛਾਨ ਲੀਆ॥
Prof. Sahib Singhਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,
SikhNet (Spanish)pero cuando concibe al Creador de su vida,

ਤਬ ਇਸ ਨੋ; ਨਾਹੀ ਕਿਛੁ ਤਾਤਾ ॥੩॥

tab is no; naahee kichh taataa |3| Ang 235

Sant Singh Khalsathen he is free of torment. ||3||
Manmohan Singhthen he has no burning what-ever.
Manmohan Singh (Punjabi)ਤਾਂ ਇਸ ਨੂੰ ਕੋਈ ਭੀ ਸੜੇਵਾਂ ਨਹੀਂ ਹੁੰਦਾ।
Fareedkot Teekaਤਬ ਇਸ ਕੋ ਕੁਛ (ਤਾਤਾ) ਇੱਛਾ ਨਹੀਂ ਰਹਤੀ ਵਾ ਦੁਖੁ ਨਹੀਂ॥੩॥
Prof. Sahib Singhਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ॥੩॥

ਪਦ ਅਰਥ ਇਸ ਨੋ = {'ਇਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ}। ਤਾਤਾ = ਸਾੜਾ, ਈਰਖਾ ॥੩॥

SikhNet (Spanish)entonces para él no hay más rivalidad.(3)

ਜਬ ਇਨਿ; ਅਪੁਨੋ ਬਾਧਿਓ ਮੋਹਾ ॥

jab in; apuno baadhio mohaa | Ang 235

Sant Singh KhalsaWhen he entangles himself in emotional attachment,
Manmohan SinghWhen this man entangles himself with worldly love,
Manmohan Singh (Punjabi)ਜਦ ਇਹ ਆਦਮੀ ਆਪਣੇ ਆਪ ਨੂੰ ਸੰਸਾਰੀ ਮਮਤਾ ਨਾਲ ਉਲਝਾ ਲੈਂਦਾ ਹੈ,
Fareedkot Teekaਜਬ ਇਸ ਨੇ ਅਪਨਾ ਮੋਹ ਬਾਂਧਿਆ॥
Prof. Sahib Singhਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,

ਪਦ ਅਰਥ ਬਾਧਿਓ = ਬੰਨ੍ਹ ਲਿਆ, ਪੱਕਾ ਕਰ ਲਿਆ।

SikhNet (Spanish)Cuando está aferrado al amor de sí mismo,

ਆਵੈ ਜਾਇ; ਸਦਾ ਜਮਿ ਜੋਹਾ ॥

aavai jaae; sadaa jam johaa | Ang 235

Sant Singh Khalsahe comes and goes in reincarnation, under the constant gaze of Death.
Manmohan Singhhe suffers transmigration and is for ever under death's ken.
Manmohan Singh (Punjabi)ਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।
Fareedkot Teekaਤਬ ਇਹ ਆਵਤਾ ਜਾਤਾ ਹੈ ਔਰ ਸਦਾ ਜਮ (ਜੋਹਾ) ਦੇਖਤਾ ਹੈ॥
Prof. Sahib Singhਤਦ ਤਕ ਇਹ ਭਟਕਦਾ ਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਜਮਿ = ਜਮ ਨੇ, ਆਤਮਕ ਮੌਤ ਨੇ। ਜੋਹਾ = ਤੱਕ ਵਿਚ ਰੱਖਿਆ।

SikhNet (Spanish)la muerte lo tiene en su mira y es obligado a seguir en la ronda de vidas y muertes,

ਜਬ ਇਸ ਤੇ; ਸਭ ਬਿਨਸੇ ਭਰਮਾ ॥

jab is te; sabh binase bharamaa | Ang 235

Sant Singh KhalsaBut when all his doubts are removed,
Manmohan SinghWhen all the doubts are removed from him,
Manmohan Singh (Punjabi)ਜਦ ਸਾਰੇ ਸੰਦੇਹ ਉਸ ਪਾਸੋਂ ਦੂਰ ਹੋ ਜਾਂਦੇ ਹਨ,
Fareedkot Teekaਜਬ ਇਸ ਕੇ ਮਨ ਸੇ ਸੰਪੂਰਨ ਭਰਮ ਦੂਰ ਹੋ ਗਏ॥
Prof. Sahib Singhਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,

ਪਦ ਅਰਥ ਇਸ ਤੇ = {'ਇਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ} ਇਸ ਤੋਂ।

SikhNet (Spanish)pero cuando trasciende la dualidad,

ਭੇਦੁ ਨਾਹੀ; ਹੈ ਪਾਰਬ੍ਰਹਮਾ ॥੪॥

bhed naahee; hai paarabrahamaa |4| Ang 235

Sant Singh Khalsathen there is no difference between him and the Supreme Lord God. ||4||
Manmohan Singhthere remains no difference between him and the Supreme Lord.
Manmohan Singh (Punjabi)ਤਦ ਉਸ ਦੀ ਸ਼ਰੋਮਣੀ ਸਾਹਿਬ ਦੇ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ।
Fareedkot Teekaਤਬ ਇਸ ਮੇਂ ਔਰ ਪਾਰਬ੍ਰਹਮ ਮੇਂ ਭੇਦ ਨਹੀਂ ਹੈ॥੪॥
Prof. Sahib Singhਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ॥੪॥

ਪਦ ਅਰਥ ਭੇਦੁ = ਫ਼ਰਕ ॥੪॥

SikhNet (Spanish)entonces entre él y el Señor Trascendente no hay ninguna separación. (4)

ਜਬ ਇਨਿ; ਕਿਛੁ ਕਰਿ ਮਾਨੇ ਭੇਦਾ ॥

jab in; kichh kar maane bhedaa | Ang 235

Sant Singh KhalsaWhen he perceives differences,
Manmohan SinghFrom the moment, he recognises some difference,
Manmohan Singh (Punjabi)ਜਦ ਤੋਂ ਉਹ ਕੁਝ ਫ਼ਰਕ ਤਸਲੀਮ ਕਰਦਾ ਹੈ,
Fareedkot Teekaਜਬ ਸੇ ਇਸ ਨੇ ਕੁਛ ਭੇਦ ਕਰ ਕੇ ਜਾਣਿਆਂ॥
Prof. Sahib Singhਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,

ਪਦ ਅਰਥ ਭੇਦਾ = ਵਿੱਥਾਂ, ਵਖੇਵੇਂ।

SikhNet (Spanish)Cuando él cree que una cosa es distinta a la otra,

ਤਬ ਤੇ ਦੂਖ; ਡੰਡ ਅਰੁ ਖੇਦਾ ॥

tab te dookh; ddandd ar khedaa | Ang 235

Sant Singh Khalsathen he suffers pain, punishment and sorrow.
Manmohan Singhsince then he suffers pain, punishment and affliction.
Manmohan Singh (Punjabi)ਉਦੋਂ ਤੋਂ ਉਹ ਤਕਲਫ਼ਿ ਸਜ਼ਾ ਅਤੇ ਅਪਦਾ ਸਹਾਰਦਾ ਹੈ।
Fareedkot Teekaਤਬ ਸੇ ਇਸ ਕੋ ਜਮੋਂ ਕਾ ਡੰਡ ਔਰ ਤਨ ਮਨ ਕਰ ਖੇਦ ਪ੍ਰਾਪਤਿ ਹੂਏ॥
Prof. Sahib Singhਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।

ਪਦ ਅਰਥ ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ'}। ਖੇਦਾ = ਕਸ਼ਟ।

SikhNet (Spanish)sufre dolor y vive en la tristeza,

ਜਬ ਇਨਿ; ਏਕੋ ਏਕੀ ਬੂਝਿਆ ॥

jab in; eko ekee boojhiaa | Ang 235

Sant Singh KhalsaBut when he recognizes the One and Only Lord,
Manmohan SinghFrom the moment, he knows but one Lord,
Manmohan Singh (Punjabi)ਜਦ ਤੋਂ ਇਹ ਕੇਵਲ ਇਕ ਪ੍ਰਭੂ ਨੂੰ ਜਾਨਣ ਲੱਗ ਜਾਂਦਾ ਹੈ,
Fareedkot Teekaਅਰੁ ਜਬ ਇਸ ਨੇ ਏਕੋ ਏਕ ਰੂਪ ਕਰ ਸਮਝ ਲੀਆ॥
Prof. Sahib Singhਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,

ਪਦ ਅਰਥ ਏਕੋ ਏਕੀ = ਇਕ ਪਰਮਾਤਮਾ ਨੂੰ ਹੀ।

SikhNet (Spanish)pero cuando cree que todo es Uno,

ਤਬ ਤੇ ਇਸ ਨੋ; ਸਭੁ ਕਿਛੁ ਸੂਝਿਆ ॥੫॥

tab te is no; sabh kichh soojhiaa |5| Ang 235

Sant Singh Khalsahe understands everything. ||5||
Manmohan Singhsince then every thing occurs to him.
Manmohan Singh (Punjabi)ਉਦੋਂ ਤੋਂ ਉਸ ਨੂੰ ਸਾਰੇ ਕੁਝ ਦੀ ਗਿਆਤ ਹੋ ਜਾਂਦੀ ਹੈ।
Fareedkot Teekaਤਬ ਭੇਦ ਦੂਰ ਹੋ ਗਏ ਤਬ ਹੀ ਇਸ ਕੋ ਸਭ ਕੁਛ ਸੂਝ ਗਿਆ॥੫॥
Prof. Sahib Singhਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ॥੫॥

ਪਦ ਅਰਥ ਸਭੁ ਕਿਛੁ = ਹਰੇਕ ਚੰਗੀ ਜੀਵਨ-ਜੁਗਤਿ ॥੫॥

SikhNet (Spanish)entonces tiene la Visión de la Esencia de todas las cosas. (5)

ਜਬ ਇਹੁ ਧਾਵੈ; ਮਾਇਆ ਅਰਥੀ ॥

jab ihu dhaavai; maaeaa arathee | Ang 235

Sant Singh KhalsaWhen he runs around for the sake of Maya and riches,
Manmohan SinghWhen he runs about for the sake of riches,
Manmohan Singh (Punjabi)ਜਦ ਉਹ ਧਨ ਦੌਲਤ ਦੇ ਵਾਸਤੇ ਭੱਜ ਦੌੜ ਕਰਦਾ ਹੈ,
Fareedkot Teekaਜਬ ਲਗ ਏਹ ਮਾਇਆ ਕੇ ਵਾਸਤੇ ਧਾਵਤਾ ਹੈ॥
Prof. Sahib Singhਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,

ਪਦ ਅਰਥ ਧਾਵੈ = ਦੌੜਦਾ ਹੈ। ਅਰਥੀ = ਲੋੜਵੰਦ (ਹੋ ਕੇ), ਮੁਥਾਜ।

SikhNet (Spanish)Cuando corre tras la Maya,

ਨਹ ਤ੍ਰਿਪਤਾਵੈ; ਨਹ ਤਿਸ ਲਾਥੀ ॥

neh tripataavai; neh tis laathee | Ang 235

Sant Singh Khalsahe is not satisfied, and his desires are not quenched.
Manmohan Singhhe is neither sated nor his thirst quenched.
Manmohan Singh (Punjabi)ਤਾਂ ਨਾਂ ਉਹ ਰੱਜਦਾ ਹੈ ਤੇ ਨਾਂ ਹੀ ਉਸ ਦੀ ਪਿਆਸ ਬੁਝਦੀ ਹੈ।
Fareedkot Teekaਤਬ ਲਗ ਨਾ ਤ੍ਰਿਪਤਿ ਹੀ ਹੋਤੀ ਹੈ ਅਰੁ ਨਾ ਤ੍ਰਿਸਨਾ ਹੀ (ਲਾਥੀ) ਦੂਰ ਹੋਤੀ ਹੈ॥
Prof. Sahib Singhਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ।

ਪਦ ਅਰਥ ਤਿਸ = ਤ੍ਰਿਸ਼ਨਾ।

SikhNet (Spanish)su deseo y su añoranza nunca se satisfacen,

ਜਬ ਇਸ ਤੇ; ਇਹੁ ਹੋਇਓ ਜਉਲਾ ॥

jab is te; ihu hoeo jaulaa | Ang 235

Sant Singh KhalsaBut when he runs away from Maya,
Manmohan SinghWhen he runs away from it,
Manmohan Singh (Punjabi)ਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,
Fareedkot Teekaਜਬ ਮਾਇਆ ਸੇ ਇਹ (ਜਉਲਾ) ਜੁਦਾ ਹੋਇਆ॥
Prof. Sahib Singhਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,

ਪਦ ਅਰਥ ਜਉਲਾ = ਪਰੇ, ਵੱਖਰਾ।

SikhNet (Spanish)pero cuando huye de la Maya, entonces Lakshmi,

ਪੀਛੈ ਲਾਗਿ ਚਲੀ; ਉਠਿ ਕਉਲਾ ॥੬॥

peechhai laag chalee; utth kaulaa |6| Ang 235

Sant Singh Khalsathen the Goddess of Wealth gets up and follows him. ||6||
Manmohan Singhthe goddess of wealth gets up and follows him.
Manmohan Singh (Punjabi)ਤਾਂ ਲਕਸ਼ਮੀ ਉਠ ਕੇ ਉਸ ਦੇ ਮਗਰ ਲਗ ਟੁਰਦੀ ਹੈ।
Fareedkot Teekaਤਬ ਉਠ ਕਰ (ਕਉਲਾ) ਲਛਮੀ ਇਸ ਕੇ ਪੀਛੇ ਲਾਗ ਚਲੀ॥੬॥
Prof. Sahib Singhਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ॥੬॥

ਪਦ ਅਰਥ ਕਉਲਾ = ਮਾਇਆ ਲਛਮੀ ॥੬॥

SikhNet (Spanish)la diosa que vive en la Flor de Loto, corre tras él. (6)

ਕਰਿ ਕਿਰਪਾ; ਜਉ ਸਤਿਗੁਰੁ ਮਿਲਿਓ ॥

kar kirapaa; jau satigur milio | Ang 235

Sant Singh KhalsaWhen, by His Grace, the True Guru is met,
Manmohan SinghBy His grace, when the True Guru meets,
Manmohan Singh (Punjabi)ਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,
Fareedkot Teekaਜਬ ਕਿਰਪਾ ਕਰ ਕੇ ਸਤਿਗੁਰੂ ਮਿਲਿਆ॥
Prof. Sahib Singhਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,

ਪਦ ਅਰਥ ਜਉ = ਜਦੋਂ।

SikhNet (Spanish)Cuando uno encuentra a su Verdadero Guru,

ਮਨ ਮੰਦਰ ਮਹਿ; ਦੀਪਕੁ ਜਲਿਓ ॥

man mandar meh; deepak jalio | Ang 235

Sant Singh Khalsathe lamp is lit within the temple of the mind.
Manmohan Singhthe lamp is lit in the mansion of man's heart.
Manmohan Singh (Punjabi)ਤਾਂ ਬੰਦੇ ਦੇ ਦਿਲ ਦੇ ਮਹਿਲ ਅੰਦਰ ਦੀਵਾ ਬਲ ਪੈਦਾ ਹੈ।
Fareedkot Teekaਤਬ ਮਨ ਰੂਪੀ ਮੰਦਰ ਮੇਂ ਗਿਆਨ ਰੂਪੀ ਦੀਵੇ ਕਾ ਪ੍ਰਕਾਸ ਹੂਆ॥
Prof. Sahib Singhਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ।)

ਪਦ ਅਰਥ ਦੀਪਕੁ = ਦੀਵਾ। ਜਲਿਓ = ਬਲ ਪਿਆ, ਜਗ ਪਿਆ।

SikhNet (Spanish)por la Gracia del Señor, dentro de su Templo se prende la Luz Divina.

ਜੀਤ ਹਾਰ ਕੀ, ਸੋਝੀ ਕਰੀ ॥

jeet haar kee, sojhee karee | Ang 235

Sant Singh KhalsaWhen he realizes what victory and defeat really are,
Manmohan SinghWhen man realises what victory and defeat is,
Manmohan Singh (Punjabi)ਜਦ ਇਨਸਾਨ ਫਤਹ ਅਤੇ ਸ਼ਿਕਸਤ ਨੂੰ ਅਨੁਭਵ ਕਰ ਲੈਂਦਾ ਹੈ,
Fareedkot Teekaਜਬ ਜੀਤ ਨੇ ਹਾਰ ਨੇ ਸੋਝੀ ਕਰੀ, ਭਾਵ ਭਜਨ ਕਰ ਜਨਮ ਕੀ ਸਫਲਤਾ ਔ ਬਿਖਿਓਂ ਮੇਂ ਲਗ ਕਰ ਨਿਸਫਲਤਾ ਜਾਨੀ॥
Prof. Sahib Singhਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,
SikhNet (Spanish)Entonces él sabe cuál es la verdadera Victoria,

ਤਉ ਇਸੁ ਘਰ ਕੀ; ਕੀਮਤਿ ਪਰੀ ॥੭॥

tau is ghar kee; keemat paree |7| Ang 235

Sant Singh Khalsathen he comes to appreciate the true value of his own home. ||7||
Manmohan Singhthen does he come to know the worth of this Home.
Manmohan Singh (Punjabi)ਤਦ ਉਹ ਏਸ ਗ੍ਰਹਿ ਦੀ ਕਦਰ ਨੂੰ ਜਾਣ ਲੈਂਦਾ ਹੈ।
Fareedkot Teekaਤਬ ਇਸ ਘਰ ਕੀ ਅਰਥਾਤ ਅਪਨੇ ਸਰੂਪ ਕੀ ਕੀਮਤ (ਪਰੀ) ਗਯਾਤ ਹੋਈ॥੭॥
Prof. Sahib Singhਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ॥੭॥

ਪਦ ਅਰਥ ਕੀਮਤਿ = ਕਦਰ ॥੭॥

SikhNet (Spanish)cuál la derrota, y sabe apreciar el Valor de la Mansión de su mente.(7)

ਕਰਨ ਕਰਾਵਨ; ਸਭੁ ਕਿਛੁ ਏਕੈ ॥

karan karaavan; sabh kichh ekai | Ang 236

Sant Singh KhalsaThe One Lord is the Creator of all things, the Cause of causes.
Manmohan SinghHe, the one Lord does everything and cause everything to be done.
Manmohan Singh (Punjabi)ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
Fareedkot Teekaਹੇ ਭਾਈ! ਕਰਨੇ ਵਾਲਾ ਔਰ ਕਹ ਕਰ ਕਰਾਵਨੇ ਵਾਲਾ ਸਭ ਕੁਛ ਏਕ ਆਪ ਹੀ ਪਰਮੇਸ੍ਵਰ ਹੈ॥
Prof. Sahib Singh(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ,

ਪਦ ਅਰਥ ਏਕੈ = ਇਕ ਪਰਮਾਤਮਾ ਹੀ।

SikhNet (Spanish)Él, el Uno, es el Creador y la Causa;

ਆਪੇ ਬੁਧਿ ਬੀਚਾਰਿ ਬਿਬੇਕੈ ॥

aape budh beechaar bibekai | Ang 236

Sant Singh KhalsaHe Himself is wisdom, contemplation and discerning understanding.
Manmohan SinghHe Himself is wisdom, reflection and discrimination.
Manmohan Singh (Punjabi)ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਹੈ।
Fareedkot Teekaਆਪ ਹੀ (ਬਿਬੇ) ਦੋ ਜੋ ਜੀਵ ਈਸਰ ਹੈਂ ਇਨ ਕੀ ਏਕਤਾ ਰੂਪ ਬੁਧੀ ਮੇਂ ਬੀਚਾਰ ਦੇਤਾ ਹੈ॥
Prof. Sahib Singhਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ।

ਪਦ ਅਰਥ ਆਪੇ = ਆਪ ਹੀ। ਬੀਚਾਰਿ = ਵਿਚਾਰ ਕੇ। ਬਿਬੇਕੈ = ਪਰਖਦਾ ਹੈ।

SikhNet (Spanish)Él es Todo Sabio y Él es el Intelecto que discrimina.

ਦੂਰਿ ਨ ਨੇਰੈ; ਸਭ ਕੈ ਸੰਗਾ ॥

door na nerai; sabh kai sangaa | Ang 236

Sant Singh KhalsaHe is not far away; He is near at hand, with all.
Manmohan SinghHe is not distant. He is near and with all.
Manmohan Singh (Punjabi)ਉਹ ਦੁਰੇਡੇ ਨਹੀਂ, ਉਹ ਸਾਰਿਆਂ ਦੇ ਲਾਗੇ ਅਤੇ ਸਾਥ ਹੀ ਹੈ।
Fareedkot Teekaਨ ਦੂਰ ਹੈ ਨ ਨੇੜੇ ਕਹਾ ਜਾਤਾ ਹੈ, ਕਿਉਂਕਿ ਆਤਮਤਾ ਕਰ ਕੇ ਸਭ ਕੇ ਸੰਗ ਹੈ॥
Prof. Sahib Singhਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।
SikhNet (Spanish)Él no está lejos, está muy, muy cerca y está con nosotros todo el tiempo.

ਸਚੁ ਸਾਲਾਹਣੁ; ਨਾਨਕ. ਹਰਿ ਰੰਗਾ ॥੮॥੧॥

sach saalaahan; naanak. har rangaa |8|1| Ang 236

Sant Singh KhalsaSo praise the True One, O Nanak, with love! ||8||1||
Manmohan SinghCelebrate the True God, O Nanak, with love.
Manmohan Singh (Punjabi)ਸੱਚੇ ਵਾਹਿਗੁਰੂ ਦੀ ਹੇ ਨਾਨਕ, ਪਿਆਰ ਨਾਲ ਪਰਸੰਸਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸੱਚ ਕਾ ਸਲਾਹਣਾ ਕਰੀਏ ਤਬ ਹਰੀ ਕਾ (ਰੰਗਾ) ਅਨੰਦ ਪ੍ਰਾਪਤਿ ਹੋਤਾ ਹੈ॥੮॥੧॥
Prof. Sahib Singhਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ॥੮॥੧॥

ਪਦ ਅਰਥ ਰੰਗਾ = ਸਭ ਚੋਜ = ਤਮਾਸ਼ੇ ਕਰਨ ਵਾਲਾ ॥੮॥

SikhNet (Spanish)Oh, dice Nanak, alaba con Amor siempre al Uno Verdadero.(8-1)
Answers quote the Granth verbatim with Ang citations. AI commentary is not Gurbani and not a religious ruling.