ੴ

ਸਿੱਖਬਾਣੀ · SikhBani

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥

bunanaa tananaa tiaag kai preet charan kabeeraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 487, 488 · 11 lines
Translations

ਮਹਲਾ ੫ ॥

mahalaa 5 | Ang 487

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥

gobind gobind gobind sang; naamadeo man leenaa | Ang 487

Sant Singh KhalsaNaam Dayv's mind was absorbed into God, Gobind, Gobind, Gobind.
Manmohan SinghIn the Lord the Lord the Lord of the world was Nam Dev's soul absorbed.
Manmohan Singh (Punjabi)ਸੁਆਮੀ, ਸੁਆਮੀ, ਸ੍ਰਿਸ਼ਟੀ ਦੇ ਸੁਆਮੀ, ਅੰਦਰ ਨਾਮ ਦੇਵ ਦੀ ਆਤਮਾ ਸਮਾ ਗਈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਤੇ ਹੈਂ: ਹੇ ਭਾਈ ਸਿਖੋ ਨਾਮਦੇਉ ਮਨ ਤਨ ਸਰੀਰ ਕਰ ਗੋਬਿੰਦ ਸੇ ਲੀਨ ਹੋਤਾ ਭਯਾ॥
Prof. Sahib Singh(ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ।

ਪਦ ਅਰਥ ਗੋਬਿੰਦ ਗੋਬਿੰਦ ਗੋਬਿੰਦ ਸੰਗਿ = ਹਰ ਵੇਲੇ ਗੋਬਿੰਦ ਨਾਲ, ਮੁੜ ਮੁੜ ਗੋਬਿੰਦ ਨਾਲ। ਲੀਣਾ = ਲੀਨ ਹੋਇਆ, ਜੁੜਿਆ।

SikhNet (Spanish)La mente de Namdev fue entonada en el Señor, Gobind, Gobind, Gobind,

ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥

aadt daam ko chheeparo; hoeo laakheenaa |1| rahaau | Ang 487

Sant Singh KhalsaThe calico-printer, worth half a shell, became worth millions. ||1||Pause||
Manmohan SinghA calico-printer, worth half a shell became worth-lakhs. Pause.
Manmohan Singh (Punjabi)ਅੱਧੀ ਕੌਡੀ ਦਾ ਛੀਬਾ ਲੱਖਾਂ-ਪੱਤੀ ਬਣ ਗਿਆ। ਠਹਿਰਾਉ।
Fareedkot Teekaਤਿਸ ਕਾ ਫਲ੍ਹ (ਆਢ ਦਾਮ ਕੋ) ਆਧੇ ਦਾਮ ਕਾ ਅਰਥਾਤ ਏਕ ਕੌਡੀ ਕਾ ਛੀਪਾ ਥਾ, ਸੋ ਲਾਖੋਂ ਕਾ ਹੋ ਗਿਆ, ਭਾਵ ਸੇ ਅਮੋਲਕ ਹੋ ਗਇਆ॥੧॥ ਰਹਾਉ ॥
Prof. Sahib Singh(ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ॥੧॥ ਰਹਾਉ ॥

ਪਦ ਅਰਥ ਆਢ = ਅੱਧੀ। ਦਾਮ = ਕੌਡੀ। ਕੋ = ਦਾ। ਛੀਪਰੋ = ਗਰੀਬ ਛੀਂਬਾ ॥੧॥ ਰਹਾਉ ॥

SikhNet (Spanish)y mira el impresor de poco valor, se volvió digno de Alabanza. (1)

ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥

bunanaa tananaa tiaag kai; preet charan kabeeraa | Ang 487

Sant Singh KhalsaAbandoning weaving and stretching thread, Kabeer enshrined love for the Lord's lotus feet.
Manmohan SinghAbandoning weaving and stretching thread Kabir enshrined love for Lord's feet.
Manmohan Singh (Punjabi)ਉਣਨਾ ਅਤੇ ਤਣਨਾ ਛੱਡ ਕੇ ਕਬੀਰ ਨੇ ਸਾਹਿਬ ਦੇ ਪੈਰਾਂ ਨਾਲ ਪਿਆਰ ਪਾ ਲਿਆ।
Fareedkot Teekaਕਬੀਰ ਜੀ ਅਪਨਾ ਬੁਨਨਾ ਤਨਨਾ ਤਿਆਗ ਕਰ ਕੇ ਅਕਾਲ ਪੁਰਖ ਕੇ ਚਰਨੋਂ ਮੇਂ ਪ੍ਰੀਤੀ ਕਰਤਾ ਭਇਆ॥
Prof. Sahib Singh(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ;
SikhNet (Spanish)Dejando sus hilados y sus tejidos, Kabir enalteció el Amor a los Pies del Señor,

ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥

neech kulaa jolaaharaa; bheo guneey gaheeraa |1| Ang 487

Sant Singh KhalsaA weaver from a lowly family, he became an ocean of excellence. ||1||
Manmohan SinghA weaver of low family, he became an ocean of excellences.
Manmohan Singh (Punjabi)ਨੀਵੇ ਘਰਾਣੇ ਦਾ ਜੁਲਾਹਾ ਉਹ ਬਜ਼ੁਰਗੀਆਂ (ਗੁਣਾ) ਦਾ ਸਮੁੰਦਰ ਹੋ ਗਿਆ।
Fareedkot Teekaਜਦ੍ਯਪ ਨੀਚ ਕੁਲ ਕਾ ਜੁਲਾਹਾ ਥਾ, ਪਰੰਤੂ ਗੁਨੋਂ ਕਾ (ਗਹੀਰਾ) ਸਮੁੰਦਰ ਹੋ ਗਿਆ॥੧॥
Prof. Sahib Singhਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ ॥੧॥

ਪਦ ਅਰਥ ਜੋਲਾਹਰਾ = ਗ਼ਰੀਬ ਜੁਲਾਹਾ। ਗਹੀਰਾ = ਗੰਭੀਰ, ਡੂੰਘਾ (ਸਮੁੰਦਰ ਵਤ)। ਗੁਨੀਯ ਗਹੀਰਾ = ਗੁਣਾਂ ਦਾ ਸਮੁੰਦਰ ॥੧॥

SikhNet (Spanish)y siendo un costurero de baja clase, se volvió el Tesoro de Virtud. (1‑Pausa)

ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥

ravidaas dtuvantaa dtor neet; tin tiaagee maaeaa | Ang 487

Sant Singh KhalsaRavi Daas, who used to carry dead cows every day, renounced the world of Maya.
Manmohan SinghRavidas who daily used to carry dead cattle, he abandoned the worldly affairs.
Manmohan Singh (Punjabi)ਰਵਿਦਾਸ ਜੋ ਨਿਤਾਪ੍ਰਤੀ ਮਰੇ ਹੋਏ ਪਸ਼ੂ ਢੋਦਾ ਹੁੰਦਾ ਸੀ। ਉਸ ਨੇ ਸੰਸਾਰੀ ਧੰਦੇ ਛੱਡ ਦਿਤੇ।
Fareedkot Teekaਰਵਿਦਾਸ ਚਮਾਰ ਥਾ, (ਢੋਰ) ਮਰੇ ਹੂਏ ਪਸੂਓਂ ਕੋ ਨਿਤ ਹੀ ਢੋਵਤਾ ਥਾ, ਜਬ ਤਿਸ ਨੇ ਮਾਇਆ ਤਿਆਗ ਦਈ॥
Prof. Sahib Singhਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ,

ਪਦ ਅਰਥ ਤਿਨ੍ਹ੍ਹਿ = ਉਸ ਨੇ। {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}।

SikhNet (Spanish)Ravi Das, el zapatero, quien cargaba los animales muertos, abandonó el amor a Maya,

ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥

paragatt hoaa saadhasang; har darasan paaeaa |2| Ang 487

Sant Singh KhalsaHe became famous in the Saadh Sangat, the Company of the Holy, and obtained the Blessed Vision of the Lord's Darshan. ||2||
Manmohan SinghHe became renowned in the company of saints and obtained a sight of God.
Manmohan Singh (Punjabi)ਉਹ ਸੰਤਾਂ ਦੀ ਸੰਗਤ ਅੰਦਰ ਨਾਮਵਰ ਹੋ ਗਿਆ ਅਤੇ ਉਸ ਨੇ ਵਾਹਿਗੁਰੂ ਦਾ ਦੀਦਾਰ ਪਾ ਲਿਆ ਹੈ।
Fareedkot Teekaਤਬ ਸਾਧ ਸੰਗਤ ਮੇਂ ਪ੍ਰਗਟ ਹੋਇਆ ਅਰ ਤਿਸ ਨੇ ਹਰੀ ਕਾ ਦਰਸਨ ਪਾਇਆ॥੨॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ ॥੨॥

ਪਦ ਅਰਥ ਸਾਧ ਸੰਗਿ = ਸਤ ਸੰਗ ਵਿਚ ॥੨॥

SikhNet (Spanish)se volvió reconocido a través de la Compañía de los Santos y tuvo la Visión del Señor. (2)

ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥

sain naaee butakaareea; ohu ghar ghar suniaa | Ang 487

Sant Singh KhalsaSain, the barber, the village drudge, became famous in each and every house.
Manmohan SinghSain barber, the village drudge, became known in every house.
Manmohan Singh (Punjabi)ਸੈਣ ਨਾਈ, ਪਿਡ ਦੀਆਂ ਬੁੱਤੀਆਂ ਕਰਨ ਵਾਲਾ ਹਰ ਇੱਕ ਗ੍ਰਿਹ ਵਿੱਚ ਪ੍ਰਸਿੱਧ ਥੀ ਗਿਆ।
Fareedkot Teekaਸੈਨ ਨਾਈ (ਬੁਤਕਾਰੀਆ) ਜਜਮਾਨੋਂ ਕੀਆਂ ਬੁਤੀਆਂ ਕਰਨੇ ਵਾਲਾ ਥਾ, ਅਰ ਓਹੁ ਘਰ ਘਰ ਮੇਂ ਸੁਨਿਆ ਹੂਆ ਥਾ॥
Prof. Sahib Singhਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ,
SikhNet (Spanish)Sain, el barbero, quien estaba involucrado en hacer cosas raras,

ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥

hirade vasiaa paarabraham; bhagataa meh ganiaa |3| Ang 487

Sant Singh KhalsaThe Supreme Lord God dwelled in his heart, and he was counted among the devotees. ||3||
Manmohan SinghThe supreme Lord dwelt in his mind and he was counted among the saints.
Manmohan Singh (Punjabi)ਸ਼੍ਰੋਮਣੀ ਪ੍ਰਮਾਤਮਾ ਨੇ ਉਸ ਦੇ ਮਨ ਅੰਦਰ ਨਿਵਾਸ ਕਰ ਲਿਆ ਤੇ ਉਹ ਸਾਧੂਆਂ ਵਿੱਚ ਗਿਣਿਆ ਗਿਆ।
Fareedkot Teekaਜਬ ਤਿਸ ਕੇ ਹਿਰਦ੍ਯ ਮੇਂ ਪਾਰਬ੍ਰਹਮ ਬਸਾ, ਤਬ ਵਹੁ ਭਗਤੋਂ ਮੇਂ ਗਿਨਾ ਗਿਆ॥੩॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ ॥੩॥

ਪਦ ਅਰਥ ਬੁਤਕਾਰੀਆ = ਬੁੱਤੀਆਂ ਕੱਢਣ ਵਾਲਾ, ਦੂਰ ਨੇੜੇ ਦੇ ਨਿੱਕੇ-ਮੋਟੇ ਕੰਮ ਕਰਨ ਵਾਲਾ। ਘਰਿ ਘਰਿ = ਘਰ ਘਰ ਵਿਚ, ਹਰੇਕ ਘਰ ਵਿਚ। ਸੁਨਿਆ = ਸੁਣਿਆ ਗਿਆ, ਸੋਭਾ ਹੋਈ ॥੩॥

SikhNet (Spanish)se hizo conocido en todo el mundo cuando enalteció al Único Señor Trascendente y fue reconocido entre los Devotos del Señor. (3)

ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥

eih bidh sun kai jaattaro; utth bhagatee laagaa | Ang 488

Sant Singh KhalsaHearing this, Dhanna the Jaat applied himself to devotional worship.
Manmohan SinghHearing in this way the Jat applied himself to Lord's meditation.
Manmohan Singh (Punjabi)ਇਸ ਤਰ੍ਹਾਂ ਸੁਣ ਕੇ, ਜੱਟ ਪ੍ਰਭੂ ਦੇ ਸਿਮਰਨ ਵਿੱਚ ਜੁਟ ਗਿਆ।
Fareedkot Teekaਇਸ ਪੂਰਬੋਕਤ (ਬਿਧਿ) ਰੀਤੀ ਕੋ ਸੁਨ ਕਰ ਧੰਨਾ ਜਟ ਭੀ ਭਗਤੀ ਕਰਨ ਮੇਂ ਉਠ ਲਾਗਾ, ਭਾਵ ਸਾਵਧਾਨ ਹੋ ਕਰ ਲਗ ਪੜਾ। ਵਾ ਇਹ ਰੀਤੀ ਸੁਨ ਕਰ ਧੰਨਾ ਜਟਰੋ ਉਠਾ ਅਰੁ ਭਗਤੀ ਮੇਂ ਲਗ ਪਿਆ॥
Prof. Sahib Singhਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ,

ਪਦ ਅਰਥ ਇਹ ਬਿਧਿ = ਇਸ ਤਰ੍ਹਾਂ (ਦੀ ਗੱਲ)। ਜਾਟਰੋ = ਗਰੀਬ ਜੱਟ।

SikhNet (Spanish)Escuchando todo esto, Dhanna, el Yat, también se dedicó al Servicio de Dios

ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥

mile pratakh gusaaeea; dhanaa vaddabhaagaa |4|2| Ang 488

Sant Singh KhalsaThe Lord of the Universe met him personally; Dhanna was so very blessed. ||4||2||
Manmohan SinghGod, the Lord of the world, met him in person and Dhanna became supremely fortunate.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਉਸ ਨੂੰ ਸਾਖਸ਼ਾਤ ਹੋ ਕੇ ਮਿਲਿਆ ਅਤੇ ਧੰਨਾ ਪਰਮ ਚੰਗੇ ਨਸੀਬਾ ਵਾਲਾ ਹੋ ਗਿਆ।
Fareedkot Teekaਧੰਨੇ ਕੋ ਪ੍ਰਤਖ੍ਯ ਆਕਰ ਗੁਸਾਈਂ ਜੀ ਮਿਲੇ, ਇਸੀ ਤੇ ਧੰਨਾ ਵਡੇ ਭਾਗੋਂ ਵਾਲਾ ਹੋਤਾ ਭ੍ਯਾ॥੪॥੨॥☬ਅਪਨੇ ਚਿਤ ਕੇ ਪ੍ਰਥਾਇ ਔਰੋਂ ਕੋ ਉਪਦੇਸ ਕਹਤੇ ਹੈਂ:
Prof. Sahib Singhਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ ॥੪॥੨॥

ਪਦ ਅਰਥ ਪ੍ਰਤਖਿ = ਸਾਖਿਆਤ ਤੌਰ ਤੇ ॥੪॥੨॥

* ਨੋਟ: ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰ-ਲੇਖ ਹੈ "ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰ-ਲੇਖ ਹੇਠ ੩ ਸ਼ਬਦ ਹਨ; ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰ-ਲੇਖ ਹੈ "ਮਹਲਾ ੫"। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿਚ ਉਹਨਾਂ ਨੇ ਲਫ਼ਜ਼ 'ਨਾਨਕ' ਅਖ਼ੀਰ ਤੇ ਨਹੀਂ ਵਰਤਿਆ। ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ ਉਹਨਾਂ 'ਨਾਨਕ' ਲਫ਼ਜ਼ ਨਹੀਂ ਵਰਤਿਆ; (ਵੇਖੋ, ਸਲੋਕ ਫ਼ਰੀਦ ਜੀ ਨੰ: ੭੫, ੮੨, ੮੩, ੧੦੫, ੧੦੮, ੧੦੯, ੧੧੦, ੧੧੧)। ਸਿਰ-ਲੇਖ "ਮਹਲਾ ੫" ਇਸ ਖ਼ਿਆਲ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਇਸ ਦੇ ਉਚਾਰਨ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਹਨ। ਆਸਾ ਰਾਗ ਵਿਚ ਗੁਰੂ ਅਰਜਨ ਸਾਹਿਬ ਦੇ ਆਪਣੇ ਸਿਰਫ਼ ਸ਼ਬਦ ਹੀ ੧੬੩ ਹਨ। (ਵੇਖੋ ੧੪੩੦ ਸਫ਼ੇ ਵਾਲੀ ਬੀੜ ਪੰਨਾ ੩੦੦ ਤੋਂ ੪੧੧)। ਫਿਰ ਇਹ ਸ਼ਬਦ ਧੰਨੇ ਭਗਤ ਦੇ ਸ਼ਬਦਾਂ ਵਿਚ ਕਿਉਂ ਦਰਜ ਕੀਤਾ ਗਿਆ? ਸ਼ਬਦ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ 'ਨਾਨਕ' ਦੇ ਥਾਂ 'ਧੰਨਾ' ਕਿਉਂ ਵਰਤਿਆ ਹੈ? ਇਸ ਦਾ ਉੱਤਰ ਸਾਫ਼ ਹੈ; ਫ਼ਰੀਦ ਜੀ ਦੇ ਸ਼ਲੋਕਾਂ ਵਿਚ ਗੁਰੂ ਅਰਜਨ ਸਾਹਿਬ ਨੇ ਕੁਝ ਸ਼ਲੋਕ 'ਫਰੀਦ' ਦੇ ਨਾਮ ਹੇਠ ਉਚਾਰੇ ਹਨ, ਉਹਨਾਂ ਦੀ ਪਛਾਣ ਸਿਰਫ਼ ਇਹੀ ਹੈ ਕਿ ਉਹਨਾਂ ਉੱਤੇ ਸਿਰ-ਲੇਖ "ਮਹਲਾ ੫" ਲਿਖਿਆ ਹੈ; ਉਹ ਸ਼ਲੋਕ ਫ਼ਰੀਦ ਜੀ ਦੇ ਉਚਾਰੇ ਸ਼ਲੋਕਾਂ ਨਾਲ ਸੰਬੰਧ ਰੱਖਦੇ ਹਨ। ਇਸੇ ਤਰ

SikhNet (Spanish)y fue traído a la Presencia del Señor, oh, ¡qué afortunado fue él! (4‑2)
Answers quote the Granth verbatim with Ang citations. AI commentary is not Gurbani and not a religious ruling.