ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਮਾਈ; ਮੇਰੇ ਮਨ ਕੋ ਸੁਖੁ ॥
maaee; mere man ko sukh |
Sant Singh KhalsaO my mother, my mind is at peace.
Manmohan SinghO mother, my mind has obtained peace.
Manmohan Singh (Punjabi)ਮੇਰੀ ਮਾਤਾ, ਮੇਰੇ ਚਿੱਤ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਹੇ ਭਾਈ! ਮੇਰੇ ਮਨ ਕੋ ਅਬ ਸੁਖ ਪ੍ਰਾਪਤਿ ਹੂਆ ਹੈ॥
Prof. Sahib Singhਹੇ ਮਾਂ! (ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ,ਪਦ ਅਰਥ ਮਾਈ = ਹੇ ਮਾਂ! ਕੋ = ਦਾ।
SikhNet (Spanish)Oh madre, ¡qué graciosa es mi mente!
ਕੋਟਿ ਅਨੰਦ ਰਾਜ ਸੁਖੁ ਭੁਗਵੈ; ਹਰਿ ਸਿਮਰਤ. ਬਿਨਸੈ ਸਭ ਦੁਖੁ ॥੧॥ ਰਹਾਉ ॥
kott anand raaj sukh bhugavai; har simarat. binasai sabh dukh |1| rahaau |
Sant Singh KhalsaI enjoy the ecstasy of millions of princely pleasures; remembering the Lord in meditation, all pains have been dispelled. ||1||Pause||
Manmohan SinghI, now enjoy the pleasures and comforts of millions of dominions. Remembering God, all my distresses are dispelled. Pause.
Manmohan Singh (Punjabi)ਮੈਂ ਹੁਣ ਕ੍ਰੋੜਾਂ ਹੀ ਪਾਤਿਸ਼ਾਹੀਆਂ ਦੀਆਂ ਖੁਸ਼ੀਆਂ ਅਤੇ ਆਰਾਮ ਮਾਣਦਾ ਹਾਂ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਸੋ ਸੁਖ ਕੈਸਾ ਹੈ? ਕਰੋੜੋਂ ਸੁਖ ਰਾਜ ਆਦਿਕੋਂ ਕੇ ਪ੍ਰਾਪਤਿ ਹੋਵੈ, ਤੈਸੇ ਅਨੰਦ ਕੋ ਮਨ ਭੋਗਤਾ ਹੈ। ਕਿਉਂਕਿ ਤਿਸ ਹਰੀ ਕੇ ਸਿਮਰਨੇ ਕਰ ਸੋ ਸਰਬ ਦੁਖ ਜਨਮਾਦੀ ਬਿਨਸ ਗਏ ਹੈਂ॥੧॥ ਰਹਾਉ ॥
Prof. Sahib Singhਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜਾਂ। ਭੁਗਵੈ = ਮਾਣਦਾ ਹੈ। ਸਿਮਰਤ = ਸਿਮਰਦਿਆਂ ॥੧॥ ਰਹਾਉ ॥
SikhNet (Spanish)Contemplando al Señor gozo del placer de millones de posesiones y mis sufrimientos han desaparecido. (1-Pausa)
ਕੋਟਿ ਜਨਮ ਕੇ ਕਿਲਬਿਖ ਨਾਸਹਿ; ਸਿਮਰਤ ਪਾਵਨ ਤਨ ਮਨ ਸੁਖ ॥
kott janam ke kilabikh naaseh; simarat paavan tan man sukh |
Sant Singh KhalsaThe sins of millions of lifetimes are erased, by meditating on the Lord; becoming pure, my mind and body have found peace.
Manmohan SinghBy Lord's meditation, the sins of myriads of births are eradicated and man's body and mind attain peace.
Manmohan Singh (Punjabi)ਸਾਈਂ ਦੀ ਬੰਦਗੀ ਦੁਆਰਾ ਕ੍ਹ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਅਧਰਮੀ ਦੀ ਦੇਹ ਤੇ ਆਤਮਾ ਆਰਾਮ ਪਾਉਂਦੇ ਹਨ।
Fareedkot Teekaਜਿਸ ਸਿਮਰਨ ਸੇ ਕਰੋੜੋਂ ਜਨਮੋਂ ਕੇ ਪਾਪ ਨਾਸ ਹੋ ਜਾਤੇ ਹੈਂ, ਤਿਸ ਸੁਖ ਸਰੂਪ ਕੋ ਸਿਮਰਤਿਆਂ ਹੋਇਆਂ ਮੇਰਾ ਮਨ ਤਨ ਪਵਿਤ੍ਰ ਹੂਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ।ਪਦ ਅਰਥ ਕਿਲਬਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਪਾਵਨ = ਪਵਿਤ੍ਰ।
SikhNet (Spanish)Los errores de millones de encarnaciones se han anulado, y volviéndose puros mi mente y mi cuerpo se encuentran ahora en Paz.
ਦੇਖਿ ਸਰੂਪੁ ਪੂਰਨੁ ਭਈ ਆਸਾ; ਦਰਸਨੁ ਭੇਟਤ ਉਤਰੀ ਭੁਖ ॥੧॥
dekh saroop pooran bhee aasaa; darasan bhettat utaree bhukh |1|
Sant Singh KhalsaGazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||
Manmohan SinghSeeing Lord's Beauteous Form, my aspiration is fulfilled and attaining His sight, my eternal hunger is satiated.
Manmohan Singh (Punjabi)ਸੁਆਮੀ ਦਾ ਸੁੰਦਰ ਰੂਪ ਦੇਖਣ ਦੁਆਰਾ, ਮੇਰੀ ਅਭਿਲਾਖਾ ਪੂਰੀ ਹੋ ਗਈ ਹੈ ਅਤੇ ਉਸ ਦਾ ਦੀਦਾਰ ਪਾਉਣ ਨਾਲ ਮੇਰੀ ਖੁਦਿਆ ਨਵਿਰਤ ਥੀ ਗਈ ਹੈ।
Fareedkot Teekaਤਿਸ ਕੇ ਸਰੂਪ ਕੋ ਦੇਖ ਕਰ ਕੇ ਮੇਰੀ ਆਸਾ ਪੂਰਨ ਭਈ ਹੈ, ਦਰਸਨ ਭੇਟਤੇ ਹੀ ਸਰਬ ਪਦਾਰਥੋਂ ਕੀ ਭੂਖ ਉਤਰ ਗਈ ਹੈ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ ॥੧॥ਪਦ ਅਰਥ ਦੇਖਿ = ਵੇਖ ਕੇ ॥੧॥
SikhNet (Spanish)Teniendo Su Visión estoy satisfecho y mi hambre eterna ha sido saciada.(1)
ਚਾਰਿ ਪਦਾਰਥ ਅਸਟ ਮਹਾ ਸਿਧਿ; ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
chaar padaarath asatt mahaa sidh; kaamadhen paarajaat har har rukh |
Sant Singh KhalsaThe four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life - all these come from the Lord, Har, Har.
Manmohan SinghGod's Name is the four cardinal boons, eight supreme supernatural powers, the elysian cow and the celestial tree.
Manmohan Singh (Punjabi)ਵਾਹਿਗੁਰੂ ਦਾ ਨਾਮ ਚਾਰ ਉੱਤਮ ਦਾਤਾਂ, ਅੱਠ ਵਿਸ਼ਾਲ ਕਰਾਮਾਤੀ ਸ਼ਕਤੀਆਂ, ਸਰਵਗੀ ਗਾਂ, ਅਤੇ ਕਲਪ ਬਿਰਛ ਹੈ।
Fareedkot Teekaਧਰਮ, ਅਰਥ, ਕਾਮ, ਮੋਖ੍ਯ, ਚਾਰ ਪਦਾਰਥੋਂ ਕਾ ਔ ਅਣਿਮਾ, ਮਹਮਾ ਆਦਿ ਵਡੀਆਂ ਸਿਧੀਓਂ ਕਾ ਦਾਤਾ ਕਾਮ ਧੇਨ ਔ ਕਲਪ ਬਿਰਛ ਵਤ ਮੈਨੇ ਹਰੀ ਕੇ ਨਾਮ ਕੋ ਹੀ ਜਾਣਿਆ ਹੈ॥
Prof. Sahib Singhਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ।ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ = ਅੱਠ। ਮਹਾ ਸਿਧਿ = ਵੱਡੀਆਂ ਕਰਾਮਾਤੀ ਤਾਕਤਾਂ। ਕਾਮਧੇਨੁ = {ਕਾਮ-ਵਾਸਨਾ। ਧੇਨੁ = ਗਾਂ} ਸੁਰਗ ਦੀ ਉਹ ਗਾਂ ਜੋ ਹਰੇਕ ਵਾਸਨਾ ਪੂਰੀ ਕਰ ਦੇਂਦੀ ਹੈ। ਪਾਰਜਾਤ = ਇੰਦਰ ਦੇ ਬਾਗ਼ ਦਾ 'ਪਾਰਜਾਤ' ਰੁੱਖ ਜੋ ਮਨ-ਮੰਗੀ ਮੁਰਾਦ ਪੂਰੀ ਕਰਦਾ ਹੈ।
SikhNet (Spanish)Las cuatro grandes Bendiciones, los ocho poderes psíquicos, Kamadenu y Pariyat, la vaca del Eliseo y el árbol que cumple los deseos de la vida; todos ellos vienen del Señor, Jar, Jar.
ਨਾਨਕ. ਸਰਨਿ ਗਹੀ ਸੁਖ ਸਾਗਰ; ਜਨਮ ਮਰਨ ਫਿਰਿ ਗਰਭ. ਨ ਧੁਖੁ ॥੨॥੧੦॥੨੯॥
naanak. saran gahee sukh saagar; janam maran fir garabh. na dhukh |2|10|29|
Sant Singh KhalsaO Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||
Manmohan SinghO Nanak, grasping the protection of the Ocean of peace, thou shall not, again suffer the pain of birth, death and womb.
Manmohan Singh (Punjabi)ਹੇ ਨਾਨਕ, ਆਰਾਮ ਦੇ ਸਮੁੰਦਰ ਦੀ ਪਨਾਹ ਪਕੜਨ ਦੁਆਰਾ ਤੈਨੂੰ ਮੁੜ ਕੇ, ਜੰਮਣ, ਮਰਨ ਅਤੇ ਉਦਰ ਦੀ ਪੀੜ ਨਹੀਂ ਉਠਾਣੀ ਪਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੁਖ ਸਾਗਰ ਕੀ ਸਰਨ ਗ੍ਰਹਿਣ ਕਰੀ ਹੈ, ਜਿਸ ਤੇ ਪੁਨਾ ਗਰਭ ਵਿਖੇ ਜਨਮ ਮਰਨ ਕੇ (ਧੁਖੁ) ਪੀੜਾ ਨਹੀਂ ਪਾਈਤੀ ਹੈ॥੨॥੧੦॥੨੯॥
Prof. Sahib Singhਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ ॥੨॥੧੦॥੨੯॥ਪਦ ਅਰਥ ਧੁਖੁ = ਧੁਖਧੁਖੀ, ਚਿੰਤਾ ॥੨॥੧੦॥੨੯॥
SikhNet (Spanish)Oh, dice Nanak, aferrándose al Santuario del Señor, el Océano de Paz, no sufrirás más el dolor del fuego del nacimiento y de la muerte, ni caerás en algún vientre de nuevo(2-10-29)