ੴ

ਸਿੱਖਬਾਣੀ · SikhBani

ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥

aavau vanyau ddunmanee kitee mitr kareo
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1014, 1015 · 20 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1014

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ।
Prof. Sahib Singhਰਾਗ ਮਾਰੂ/ਕਾਫੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Un Dios Creador Universal, por la Gracia del Verdadero Guru

ਮਾਰੂ ਕਾਫੀ ਮਹਲਾ ੧ ਘਰੁ ੨ ॥

maaroo kaafee mahalaa 1 ghar 2 | Ang 1014

Sant Singh KhalsaMaaroo, Kaafee, First Mehl, Second House:
Manmohan SinghMaru kafi 1st Guru.
Manmohan Singh (Punjabi)ਮਾਰੂ ਕਾਫ਼ੀ ਪਹਿਲੀ ਪਾਤਿਸ਼ਾਹੀ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Maru, Mejl Guru Nanak, Primer Canal Divino.

ਆਵਉ ਵੰਞਉ ਡੁੰਮਣੀ; ਕਿਤੀ ਮਿਤ੍ਰ ਕਰੇਉ ॥

aavau vanyau ddunmanee; kitee mitr kareo | Ang 1014

Sant Singh KhalsaThe double-minded person comes and goes, and has numerous friends.
Manmohan SinghThe double-minded women continues coming and going, though she may have good many friends.
Manmohan Singh (Punjabi)ਦੁੱਚਿਤੀ ਇਸਤ੍ਰੀ ਭਾਵੇਂ ਉਸ ਦੇ ਕਿਨੇ ਹੀ ਬਹੁਤੇ ਮਿੱਤ੍ਰ ਹੋਣ, ਆਉਂਦੀ ਅਤੇ ਜਾਂਦੀ ਰਹਿੰਦੀ ਹੈ।
Fareedkot Teekaਮੈਂ ਦੁਚਿਤੀ ਵਾ ਦੁਖੀ ਹੋਈ ਹੋਈ ਆਵਤੀ ਜਾਤੀ ਹੂੰ, ਕਿਤਨੇ ਹੀ ਦੇਵੀ ਦੇਵਤਿਆਂ ਕੋ ਮਿਤ੍ਰ ਕਰਤੀ ਹੂੰ॥
Prof. Sahib Singh(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ,

ਪਦ ਅਰਥ ਆਵਉ = ਮੈਂ ਆਉਂਦੀ ਹਾਂ। ਵੰਞਉ = ਮੈਂ ਜਾਂਦੀ ਹਾਂ। ਡੁੰਮਣੀ = ਦੁ-ਮਨੀ, ਦੁ-ਚਿੱਤੀ ਹੋ ਕੇ)। ਕਿਤੀ = ਕਿਤਨੇ ਹੀ। ਕਰੇਉ = ਮੈਂ ਬਣਾਂਦੀ ਹਾਂ।

SikhNet (Spanish)Las hermanas no permanecen, tampoco las cuñadas, ni las suegras, sí, la Verdadera relación con el Señor no se debe romper,

ਸਾ ਧਨ ਢੋਈ. ਨ ਲਹੈ; ਵਾਢੀ ਕਿਉ ਧੀਰੇਉ ॥੧॥

saa dhan dtoee. na lahai; vaadtee kiau dheereo |1| Ang 1014

Sant Singh KhalsaThe soul-bride is separated from her Lord, and she has no place of rest; how can she be comforted? ||1||
Manmohan SinghThe separated bride has no place of rest, How can she be comforted?
Manmohan Singh (Punjabi)ਵਿਛੜੀ ਹੋਈ ਪਤਨੀ ਨੂੰ ਕੋਈ ਧੀਰਜ ਦੀ ਥਾਂ ਨਹੀਂ ਮਿਲਦੀ। ਉਹ ਕਿਸ ਤਰ੍ਹਾਂ ਸੁਖੀ ਹੋ ਸਕਦੀ ਹੈ?
Fareedkot Teekaਮੈਂ ਇਸਤ੍ਰੀ ਪਤੀ ਪਰਮੇਸਰ ਕੇ ਸਾਥ ਮਿਲਾਪੁ ਨਹੀਂ ਲੇਤੀ ਹੂੰ, ਵਿਛੁੜੀ ਹੋਈ ਧੀਰਜ ਕੈਸੇ ਪਾਵੋਂ? ॥੧॥
Prof. Sahib Singhਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ॥੧॥

ਪਦ ਅਰਥ ਸਾਧਨ = ਜੀਵ-ਇਸਤ੍ਰੀ। ਢੋਈ = ਆਸਰਾ। ਨ ਲਹੈ = ਨਹੀਂ ਲੈ ਸਕਦੀ। ਵਾਢੀ = ਪਰਦੇਸਣ, ਵਿਛੁੜੀ ਹੋਈ। ਕਿਉ ਧੀਰੇਉ = ਮੈਂ ਕਿਵੇਂ ਧੀਰਜ ਹਾਸਲ ਕਰ ਸਕਦੀ ਹਾਂ? ॥੧॥

SikhNet (Spanish)pues fue establecida por el Señor, oh hermanas, oh novias Almas.(1)

ਮੈਡਾ ਮਨੁ ਰਤਾ; ਆਪਨੜੇ ਪਿਰ ਨਾਲਿ ॥

maiddaa man rataa; aapanarre pir naal | Ang 1014

Sant Singh KhalsaMy mind is attuned to the Love of my Husband Lord.
Manmohan SinghMy soul is imbued with the love of my Groom.
Manmohan Singh (Punjabi)ਮੇਰੀ ਜਿੰਦੜੀ ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਰੰਗੀ ਗਈ ਹੈ।
Fareedkot Teekaਮੇਰਾ ਮਨੁ ਅਪਨੇ ਪਤੀ ਕੇ ਸਾਥ ਰਤਾ ਹੈ॥
Prof. Sahib Singh(ਹੇ ਪ੍ਰੀਤਮ ਪ੍ਰਭੂ!) ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਗਿਆ ਹੈ।

ਪਦ ਅਰਥ ਮੈਡਾ = ਮੇਰਾ। ਰਤਾ = ਰੰਗਿਆ ਹੋਇਆ ਹੈ। ਪਿਰ = ਪਤੀ।

SikhNet (Spanish)Ofrezco mi ser en sacrificio al Guru por siempre y para siempre, pues sin el Guru, mi vagar no se detiene.

ਹਉ ਘੋਲਿ ਘੁਮਾਈ ਖੰਨੀਐ ਕੀਤੀ; ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥

hau ghol ghumaaee khaneeai keetee; hik bhoree nadar nihaal |1| rahaau | Ang 1014

Sant Singh KhalsaI am devoted, dedicated, a sacrifice to the Lord; if only He would bless me with His Glance of Grace, even for an instant! ||1||Pause||
Manmohan SinghI am devoted and a sacrifice unto Thee, O my Lord. Even for an instant, behold Thou me with Thine eye of grace. Pause.
Manmohan Singh (Punjabi)ਮੈਂ ਤੇਰੇ ਉਤੋਂ ਸਦਕੇ ਅਤੇ ਕੁਰਬਾਨ ਵੰਝਦੀ ਹਾਂ, ਹੇ ਮੇਰੇ ਸੁਆਮੀ! ਇੱਕ ਮੁਹਤ ਭਰ ਲਈ ਹੀ ਤੂੰ ਮੈਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਦ ਠਹਿਰਾਉ।
Fareedkot Teekaਮੈਂ ਅਪਨੀ ਦੇਹਿ ਪ੍ਰੀਤੀ ਸਾਥ (ਘੋਲਿ) ਮਿਲਾਕੇ (ਘੁਮਾਈ) ਵਾਰਨੇ ਕੀਤੀ, (ਖੰਨੀਐ) ਟੁਕੜੇ ਟੁਕੜੇ ਕੀਤੀ ਹਾਂ ਕਿ ਪਰਮੇਸਰ ਮੇਰੇ ਪਰ ਏਕ ਥੋੜੀ ਨਜਰ ਕਰ ਕੇ ਭੀ ਦੇਖੇ॥੧॥ ਰਹਾਉ ॥
Prof. Sahib Singhਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਘੋਲਿ ਘੁਮਾਈ = ਵਾਰਨੇ ਜਾਂਦੀ ਹਾਂ। ਖੰਨੀਐ ਕੀਤੀ = ਟੋਟੇ ਟੋਟੇ ਹੁੰਦੀ ਹਾਂ। ਹਿਕ = ਇਕ। ਭੋਰੀ = ਰਤਾ ਕੁ ਸਮਾ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = (ਮੇਰੇ ਵਲ) ਵੇਖ ॥੧॥ ਰਹਾਉ ॥

SikhNet (Spanish)Es a través del Guru que me encuentro con mi Dios.(1-Pausa)

ਪੇਈਅੜੈ ਡੋਹਾਗਣੀ; ਸਾਹੁਰੜੈ ਕਿਉ ਜਾਉ ॥

peeearrai ddohaaganee; saahurarrai kiau jaau | Ang 1014

Sant Singh KhalsaI am a rejected bride, abandoned in my parents' home; how can I go to my in-laws now?
Manmohan SinghMy spouse has abandoned me to my parent's home. How can I now go to my in-laws?
Manmohan Singh (Punjabi)ਮੇਰੇ ਕੰਤ ਨੇ ਛੱਡ ਕੇ ਮੈਨੂੰ ਮੇਰੇ ਪੇਕੀ ਵਾੜ ਛੱਡਿਆ ਹੈ। ਹੁਣ ਮੈਂ ਆਪਣੇ ਸਹੁਰੀ ਕਿਸ ਤਰ੍ਹਾਂ ਜਾ ਸਕਦੀ ਹਾਂ?
Fareedkot Teeka(ਪੇਈਅੜੇ) ਇਸ ਲੋਕ ਮੇਂ ਛੁਟੜ ਹੂੰ, (ਸਹੁਰੜੈ) ਪ੍ਰਲੋਕ ਮੇਂ ਕਿਸ ਪਰਕਾਰ ਸੁਖ ਸਾਥ ਜਾਵੋਂਗੀ॥
Prof. Sahib Singh(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ?

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਜਨਮ ਵਿਚ। ਡੋਹਾਗਣੀ = ਦੁਹਾਗਣ, ਮੰਦੇ ਭਾਗਾਂ ਵਾਲੀ, ਵਿਛੁੜੀ ਹੋਈ। ਸਾਹੁਰੜੈ = ਸਾਹੁਰੇ ਘਰ ਵਿਚ, ਪਰਮਾਤਮਾ ਦੇ ਦੇਸ ਵਿਚ, ਪ੍ਰਭੂ ਦੇ ਚਰਨਾਂ ਵਿਚ। ਕਿਉ ਜਾਉ = ਮੈਂ ਕਿਵੇਂ ਪਹੁੰਚ ਸਕਦੀ ਹਾਂ?

SikhNet (Spanish)Ni nuestros parientes paternos, ni los maternos permanecen, tampoco nuestros hermanos, ni las cuñadas,

ਮੈ ਗਲਿ ਅਉਗਣ ਮੁਠੜੀ; ਬਿਨੁ ਪਿਰ. ਝੂਰਿ ਮਰਾਉ ॥੨॥

mai gal aaugan muttharree; bin pir. jhoor maraau |2| Ang 1014

Sant Singh KhalsaI wear my faults around my neck; without my Husband Lord, I am grieving, and wasting away to death. ||2||
Manmohan SinghI am wearing demerits round my neck. Without my love, I am wasting away and grieving to death.
Manmohan Singh (Punjabi)ਆਪਣੀ ਗਰਦਨ ਦੁਆਲੇ ਮੈਂ ਬਦੀਆਂ ਪਾਈਆਂ ਹੋਈਆਂ ਹਨ। ਆਪਣੇ ਪ੍ਰੀਤਮ ਦੇ ਬਗੈਰ ਮੈਂ ਬਰਬਾਦ ਹੋ, ਪਛਤਾਵੇ ਨਾਲ ਮਰ ਰਹੀ ਹਾਂ।
Fareedkot Teekaਮੇਰੇ ਗਲ ਮੇਂ ਔਗਣਾਂ ਰੂਪ ਫਾਸੀ ਪੜੀ ਹੂਈ ਹੈ ਇਸੀ ਕਰ ਕੇ ਕਾਮਾਦੀ ਚੋਰੋਂ ਕੀ ਲੂਟੀ ਹੂਈ ਹੂੰ। ਬਿਨਾਂ ਸ੍ਵਾਮੀ ਕੀ ਪ੍ਰਾਪਤੀ ਸੇ ਮੈਂ ਝੂਰ ਕੇ ਮਰਤੀ ਹੂੰ॥੨॥
Prof. Sahib Singh(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ। ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ॥੨॥

ਪਦ ਅਰਥ ਗਲਿ = ਗਲ ਵਿਚ, ਗਲ ਤਕ। ਮੁਠੜੀ = ਮੈਂ ਠੱਗੀ ਗਈ ਹਾਂ। ਝੂਰਿ ਮਰਾਉ = ਝੂਰ ਝੂਰ ਕੇ ਮਰਦੀ ਹਾਂ, ਦੁਖੀ ਹੁੰਦੀ ਹਾਂ ਤੇ ਆਤਮਕ ਮੌਤ ਸਹੇੜਦੀ ਹਾਂ ॥੨॥

SikhNet (Spanish)pues aquellos que llegan al mundo también se van, y barcos cargados de viajeros, van por el mar de la existencia y por todas direcciones.(2)

ਪੇਈਅੜੈ ਪਿਰੁ ਸੰਮਲਾ; ਸਾਹੁਰੜੈ ਘਰਿ ਵਾਸੁ ॥

peeearrai pir samalaa; saahurarrai ghar vaas | Ang 1014

Sant Singh KhalsaBut if, in my parents' home, I remember my Husband Lord, then I will come to dwell in the home of my in-laws yet.
Manmohan SinghIf I remember my love in my parent's home, I would abide in the mansion of my in-laws.
Manmohan Singh (Punjabi)ਜੇਕਰ ਮੈਂ ਆਪਣੇ ਪੱਕੇ ਘਰ ਵਿੰਚ ਆਪਣੇ ਪ੍ਰੀਤਮ ਨੂੰ ਯਾਦ ਕਰਾਂ ਤਾਂ ਮੈਂ ਆਪਦੇ ਸਹੁਰੀਆਂ ਦੇ ਮੰਦਰ ਅੰਦਰ ਵੱਸਾਂਗੀ।
Fareedkot Teekaਇਸ ਲੋਕ ਰੂਪ ਪੇਵਕਿਆਂ ਬੀਚ ਜੇ ਮੈਂ ਪਤੀ ਕੋ ਸੰਭਾਲਾਂ ਤੇ (ਸਾਹੁਰੜੈ) ਪ੍ਰਲੋਕ ਘਰ ਮੇਂ ਸੁਖ ਸਾਥ ਵਾਸਾ ਹੋਵੈ॥
Prof. Sahib Singhਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ।

ਪਦ ਅਰਥ ਸੰਮਲਾ = (ਜੇ) ਮੈਂ (ਹਿਰਦੇ ਵਿਚ) ਸੰਭਾਲ ਲਵਾਂ। ਘਰਿ = ਪਤੀ-ਪ੍ਰਭੂ ਦੇ ਘਰ ਵਿਚ।

SikhNet (Spanish)Ni los tíos maternos, ni las tías, tampoco hermanos, ni padres, ni madres permanecen,

ਸੁਖਿ ਸਵੰਧਿ ਸੋਹਾਗਣੀ; ਪਿਰੁ ਪਾਇਆ ਗੁਣਤਾਸੁ ॥੩॥

sukh savandh sohaaganee; pir paaeaa gunataas |3| Ang 1014

Sant Singh KhalsaThe happy soul-brides sleep in peace; they find their Husband Lord, the treasure of virtue. ||3||
Manmohan SinghThe happy brides sleep in peace and they attain to their Groom, the Treasure of virtues
Manmohan Singh (Punjabi)ਖੁਸ਼ਬਾਸ਼ ਪਤਨੀਆਂ ਆਰਾਮ ਅੰਦਰ ਸੌਂਦੀਆਂ ਹਨ ਅਤੇ ਉਹ ਨੇਕੀਆਂ ਦੇ ਖ਼ਜ਼ਾਨੇ, ਆਪਣੇ ਪਤੀ ਨੂੰ, ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਤਿਨ ਸੁਹਾਗਨੀਓਂ ਕਾ ਸੁਖ ਕੇ ਸਾਥ ਸਬੰਧ ਹੂਆ ਹੈ, ਜਿਨੋਂ ਨੇ ਗੁਣੋਂ ਕਾ ਸਮੁੰਦ੍ਰ ਵਾ ਪਾਤ੍ਰ ਪਤੀ ਪਾਇਆ ਹੈ॥੩॥
Prof. Sahib Singhਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ॥੩॥

ਪਦ ਅਰਥ ਸੁਖਿ = ਸੁਖ ਨਾਲ। ਸਵੰਧਿ = ਸੌਂਦੀਆਂ ਹਨ, ਸ਼ਾਂਤ-ਚਿੱਤ ਰਹਿੰਦੀਆਂ ਹਨ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥

SikhNet (Spanish)pues caravanas de nuestros parientes han llenado las orillas de ese mar queriendo cruzar hasta la otra orilla al más allá.(3)

ਲੇਫੁ ਨਿਹਾਲੀ ਪਟ ਕੀ; ਕਾਪੜੁ ਅੰਗਿ ਬਣਾਇ ॥

lef nihaalee patt kee; kaaparr ang banaae | Ang 1014

Sant Singh KhalsaTheir blankets and mattresses are made of silk, and so are the clothes on their bodies.
Manmohan SinghTheir quilts and mattress are of silk and so are the clothes of their body.
Manmohan Singh (Punjabi)ਉਨ੍ਹਾਂ ਦੀ ਰਜ਼ਾਈ ਤੇ ਤੁਲਾਈ ਰੇਸ਼ਮ ਦੀ ਹੈ ਅਤੇ ਐਸੇ ਹੀ ਬਣੈ ਹੋਏ ਹਨ ਉਨ੍ਹਾਂ ਦੇ ਸਰੀਰ ਦੇ ਕਪੜੇ।
Fareedkot Teekaਲੇਫ ਤੁਲਾਈ ਰੇਸ਼ਮੀ ਔ ਚੰਗੇ ਕਪੜੇ ਭੀ ਅੰਗਾਂ ਉਪਰ ਵਾ (ਅੰਗਿ) ਸਰੀਰ ਪਰ ਬਣਾਏ, ਭਾਵ ਸੁਭ ਕਰਮ ਭੀ ਕੀਏ ਔ ਉਪਰਲੇ ਭੇਖ ਭੀ ਬਨਾਏ॥
Prof. Sahib Singh(ਪਤੀ ਪ੍ਰਭੂ ਨੂੰ ਭੁਲੀਆਂ ਜੀਵ-ਇਸਤ੍ਰੀਆਂ) ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ,

ਪਦ ਅਰਥ ਨਿਹਾਲੀ = ਤੁਲਾਈ। ਕਾਪੜੁ = (ਪੱਟ ਦਾ ਹੀ) ਕੱਪੜਾ। ਅੰਗਿ = ਸਰੀਰ ਉਤੇ (ਪਹਿਨਦੀਆਂ ਹਨ)।

SikhNet (Spanish)Sólo nuestro Esposo habita para siempre.

ਪਿਰੁ ਮੁਤੀ. ਡੋਹਾਗਣੀ; ਤਿਨ ਡੁਖੀ ਰੈਣਿ ਵਿਹਾਇ ॥੪॥

pir mutee. ddohaaganee; tin ddukhee rain vihaae |4| Ang 1014

Sant Singh KhalsaThe Lord rejects the impure soul-brides. Their life-night passes in misery. ||4||
Manmohan SinghThe spouse abandons the unchaste brides. Their life-night passes in grief.
Manmohan Singh (Punjabi)ਵਿਭਚਰਨ ਪਤੀਆਂ ਨੂੰ ਪਤੀ ਛੱਡ ਦਿੰਦਾ ਹੈ। ਉਨ੍ਹਾਂ ਦੀ ਜੀਵਨ ਰਾਤ੍ਰੀ ਰੰਜ ਗ਼ਮ ਵਿੱਚ ਬੀਤਦੀ ਹੈ।
Fareedkot Teekaਪਰੰਤੂ ਜੋ ਪਤੀ ਨੇ ਤਿਆਗੀ ਹੈ, ਤਿਸ ਛੁਟੜ ਕੀ ਦੁਖੋਂ ਸੇ ਹੀ (ਰੈਣਿ) ਅਵਸਥਾ ਬੀਤੀ ਹੈ॥੪॥
Prof. Sahib Singhਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ, ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ॥੪॥

ਪਦ ਅਰਥ ਮੁਤੀ = ਮੁਤੀਆ, ਛੱਡੀਆਂ ਹੋਈਆਂ, ਛੁੱਟੜ। ਡੁਖੀ = ਦੁੱਖਾਂ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਵਿਹਾਇ = ਬੀਤਦੀ ਹੈ ॥੪॥

SikhNet (Spanish)Aquél que se regocija siempre en la Dicha, o sea, la novia que Lo alaba con Amor, no se separa nunca de Él, del Uno Verdadero. (4)

ਕਿਤੀ ਚਖਉ ਸਾਡੜੇ; ਕਿਤੀ ਵੇਸ ਕਰੇਉ ॥

kitee chkhau saaddarre; kitee ves kareo | Ang 1015

Sant Singh KhalsaI have tasted many flavors, and worn many robes,
Manmohan SinghThough I may taste good many relishes and wear good many dresses,
Manmohan Singh (Punjabi)ਭਾਵੇਂ ਮੈਂ ਅਨੇਕਾਂ ਹੀ ਸੁਆਦ ਚੱਖਾਂ ਅਤੇ ਅਨੇਕਾਂ ਹੀ ਪੁਸ਼ਾਕਾਂ ਪਾਵਾਂ,
Fareedkot Teekaਬਹੁਤੇ ਸੁਆਦ ਚਖਤੀ ਹਾਂ ਅਰੁ ਬਹੁਤੇ ਹੀ (ਵੇਸ) ਭੇਖ ਕਰਤੀ ਹਾਂ॥
Prof. Sahib Singhਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ,

ਪਦ ਅਰਥ ਕਿਤੀ = ਕਿਤਨੇ ਹੀ। ਚਖਉ = ਮੈਂ ਚੱਖਾਂ। ਸਾਡੜੇ = ਸੁਆਦਲੇ ਪਦਾਰਥ। ਵੇਸ = ਪਹਿਰਾਵੇ। ਕਰੇਉ = ਮੈਂ ਕਰਾਂ।

SikhNet (Spanish)Todas las estaciones son benditas, cuando uno ama a su Señor.

ਪਿਰ ਬਿਨੁ. ਜੋਬਨੁ ਬਾਦਿ ਗਇਅਮੁ; ਵਾਢੀ ਝੂਰੇਦੀ ਝੂਰੇਉ ॥੫॥

pir bin. joban baad geiam; vaadtee jhooredee jhooreo |5| Ang 1015

Sant Singh Khalsabut without my Husband Lord, my youth is slipping away uselessly; I am separated from Him, and I cry out in pain. ||5||
Manmohan Singhbut without my groom my youth is passing away, in vain and I, the separated one, am greatly regretting.
Manmohan Singh (Punjabi)ਪ੍ਰੰਤੂ ਆਪਣੇ ਪਤੀ ਦੇ ਬਗੈਰ ਮੇਰੀ ਜੁਆਨੀ ਵਿਅਰਥ ਬੀਤ ਰਹੀ ਹੈ ਅਤੇ ਮੈਂ ਵਿਛੁੜੀ ਹੋਈ, ਘਣਾ ਅਫ਼ਸੋਸ ਕਰ ਰਹੀ ਹਾਂ।
Fareedkot Teekaਪਰੰਤੂ ਪਤੀ ਬਿਨਾਂ ਸਭ ਵਿਅਰਥ ਹੀ (ਗਇਅਮੁ) ਗਇਆ ਹੈ, ਮੈਂ ਵਿਛੁੜੀ ਹੂਈ ਝੂਰਤੀ ਹੂੰ॥੫॥
Prof. Sahib Singhਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ॥੫॥

ਪਦ ਅਰਥ ਜੋਬਨੁ = ਜਵਾਨੀ। ਬਾਦਿ = ਵਿਅਰਥ। ਗਇਅਮੁ = ਮੇਰਾ (ਜੋਬਨੁ) ਗਿਆ। ਵਾਢੀ = ਛੁੱਟੜ ॥੫॥

SikhNet (Spanish)Sí, la novia que conoce a su Señor, logra dormir en Paz noche y día.(5)

ਸਚੇ ਸੰਦਾ ਸਦੜਾ; ਸੁਣੀਐ ਗੁਰ ਵੀਚਾਰਿ ॥

sache sandaa sadarraa; suneeai gur veechaar | Ang 1015

Sant Singh KhalsaI have heard the True Lord's message, contemplating the Guru.
Manmohan SinghReflecting on the Guru's counsel, hear I the message of the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੀ ਸੋਚ ਵਿਚਾਰ ਕਰਨ ਦੁਆਰਾ, ਮੈਂ ਸੱਚੇ ਸਾਹਿਬ ਦੇ ਸੰਦੇਸੇ ਨੂੰ ਸੁਣਦਾ ਹਾਂ।
Fareedkot Teekaਸਚੇ ਕਾ ਉਪਦੇਸ ਗੁਰੋਂ ਦ੍ਵਾਰਾ ਸੁਣੀਐ ਪੁਨਃ ਸਾਚੇ ਕਾ ਬੀਚਾਰ ਕਰੀਏ॥
Prof. Sahib Singhਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ,

ਪਦ ਅਰਥ ਸੰਦਾ = ਦਾ। ਸਚੇ ਸੰਦਾ = ਸਦਾ-ਥਿਰ ਪਤੀ-ਪ੍ਰਭੂ ਦਾ। ਸਦੜਾ = ਪਿਆਰ-ਭਰਿਆ ਸੁਨੇਹਾ। ਗੁਰ ਵੀਚਾਰਿ = ਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ।

SikhNet (Spanish)Sobre la orilla del mar llora el barquero, oh viajeros, crucen el mar, pero sin tardanza.

ਸਚੇ ਸਚਾ ਬੈਹਣਾ; ਨਦਰੀ ਨਦਰਿ ਪਿਆਰਿ ॥੬॥

sache sachaa baihanaa; nadaree nadar piaar |6| Ang 1015

Sant Singh KhalsaTrue is the home of the True Lord; by His Gracious Grace, I love Him. ||6||
Manmohan SinghTrue is the Throne of the True one and it is through the mercy of the Merciful Master that Divine love has welled up in me.
Manmohan Singh (Punjabi)ਸੱਚਾ ਹੈ ਤਖਤ ਸਤਿਪੁਰਖ ਦਾ ਅਤੇ ਮਿਹਰਬਾਨ ਮਾਲਕ ਦੀ ਮਿਹਰਬਾਨੀ ਰਾਹੀਂ ਮੇਰੇ ਅੰਦਰ ਈਸ਼ਵਰੀ ਪ੍ਰੀਤ ਉਤਪੰਨ ਹੋ ਆਈ ਹੈ।
Fareedkot Teekaਸਚੇ ਕਾ ਸਤਸੰਗ ਰੂਪ ਸਚਾ (ਬੈਹਣਾ) ਸਥਾਨੁ ਹੈ। ਜੇ (ਨਦਰੀ) ਪਰਮੇਸਰ ਕੀ ਕ੍ਰਿਪਾ ਹੋਵੇ ਤੌ ਤਿਸ ਮੇਂ ਪਿਆਰੁ ਲਾਗਤਾ ਹੈ॥੬॥
Prof. Sahib Singhਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ॥੬॥

ਪਦ ਅਰਥ ਬੈਹਣਾ = ਸੰਗਤ, ਸੰਗ। ਸਚੇ ਸਚਾ ਬੈਹਣਾ = ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਸਾਥ। ਨਦਰੀ ਨਦਰਿ = ਮੇਹਰ ਦੀ ਨਜ਼ਰ ਕਰਨ ਵਾਲੇ ਦੀ ਨਿਗਾਹ ਨਾਲ। ਪਿਆਰਿ = ਪਿਆਰ ਵਿਚ ॥੬॥

SikhNet (Spanish)He visto cruzar a salvo a quienes han abordado el Barco del Guru.(6)

ਗਿਆਨੀ ਅੰਜਨੁ ਸਚ ਕਾ; ਡੇਖੈ ਡੇਖਣਹਾਰੁ ॥

giaanee anjan sach kaa; ddekhai ddekhanahaar | Ang 1015

Sant Singh KhalsaThe spiritual teacher applies the ointment of Truth to his eyes, and sees God, the Seer.
Manmohan SinghThe divine applies the salve of truth to his eyes and sees God, the seer.
Manmohan Singh (Punjabi)ਬ੍ਰਹਮ ਬੇਤਾ ਸੱਚ ਦਾ ਸੁਰਮਾ ਆਪਣੇ ਨੇਤ੍ਰਾਂ ਵਿੱਚ ਪਾਉਂਦਾ ਹੈ ਅਤੇ ਵੇਖਣ ਵਾਲੇ ਵਾਹਿਗੁਰੂ ਨੂੰ ਵੇਖ ਲੈਂਦਾ ਹੈ।
Fareedkot Teekaਗਿਆਨੀ ਸਚ ਸਰੂਪ ਕੇ ਗਿਆਨ ਕਾ ਅੰਜਨੁ ਪਾਵਤੇ ਹੈਂ, ਤਿਸ ਕਰਿ ਜੋ ਸਭ ਕੋ ਦੇਖਨਹਾਰਾ ਹੈ ਤਿਸ ਕੋ ਦੇਖਤੇ ਹੈਂ॥
Prof. Sahib Singhਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।

ਪਦ ਅਰਥ ਗਿਆਨੀ = ਪਰਮਾਤਮਾ ਨਾਲ ਸਾਂਝ ਪਾਣ ਵਾਲਾ ਬੰਦਾ। ਅੰਜਨੁ = ਸੁਰਮਾ। ਸਚ ਕਾ = ਸਦਾ-ਥਿਰ ਪ੍ਰਭੂ ਦੇ ਨਾਮ ਦਾ। ਡੇਖਣਹਾਰੁ = ਉਹ ਪਰਮਾਤਮਾ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।

SikhNet (Spanish)Algunos han partido en Paz, otros lo van a hacer, pero algunos otros están siendo aplastados por el peso de sus errores.

ਗੁਰਮੁਖਿ ਬੂਝੈ ਜਾਣੀਐ; ਹਉਮੈ ਗਰਬੁ ਨਿਵਾਰਿ ॥੭॥

guramukh boojhai jaaneeai; haumai garab nivaar |7| Ang 1015

Sant Singh KhalsaThe Gurmukh comes to know and understand; ego and pride are subdued. ||7||
Manmohan SinghHe, who by Guru's grace, stills his ego and pride, comes to understand and know the Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਹੰਕਾਰ ਤੇ ਗਰੂਰ ਨੂੰ ਦੂਰ ਕਰ ਦਿੰਦਾ ਹੈ, ਉਹ ਸੁਆਮੀ ਨੂੰ ਸਮਝ ਤੇ ਜਾਣ ਲੈਂਦਾ ਹੈ।
Fareedkot Teekaਜਉ ਗੁਰੋਂ ਦਵਾਰੇ ਉਪਦੇਸ ਕੋ ਪੂਛੇ ਪੁਨਾ ਹਉਮੈਂ ਔ ਗਰਬੁ ਨਿਵਾਰੇ ਤਉ ਸਰੂਪ ਕੋ ਜਾਣੀਤਾ ਹੈ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੂਝੈ = ਸਮਝਦਾ ਹੈ। ਜਾਣੀਐ = ਆਦਰ ਪਾਂਦਾ ਹੈ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ ॥੭॥

SikhNet (Spanish)Sí, aquéllos que comercian con la Verdad, habitan siempre en su Dios Verdadero.(7)

ਤਉ ਭਾਵਨਿ. ਤਉ ਜੇਹੀਆ; ਮੂ ਜੇਹੀਆ ਕਿਤੀਆਹ ॥

tau bhaavan. tau jeheea; moo jeheea kiteeaah | Ang 1015

Sant Singh KhalsaO Lord, You are pleased with those who are like Yourself; there are many more like me.
Manmohan SinghMy Master, Thou loves those who are like Thee. Too many are there like me.
Manmohan Singh (Punjabi)ਮੈਂਡੇ ਮਾਲਕ! ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜੋ ਤੇਰੇ ਵਰਗੀਆਂ ਹਨ। ਮੇਰੇ ਵਰਗੀਆਂ ਤਾਂ ਕਿਤਨੀਆਂ ਹੀ ਹਨ।
Fareedkot Teekaਜੋ ਐਸੇ ਜਾਨਤੀਆਂ ਹੈਂ, ਹੇ ਪਰਮੇਸਰ! ਵਹ ਤੇਰੇ ਕੋ ਭਾਵਤੀਆਂ ਹੈਂ, ਸੋ ਤੇਰੇ ਜੈਸੀਆਂ ਹੈਂ, ਔ ਮੇਰੇ ਜਹੀਆਂ ਤਉ ਦੁਹਾਗਣੀਆਂ (ਕਿਤੀਆਹ) ਬਹੁਤੀਆਂ ਹੀ ਹੈਂ॥
Prof. Sahib Singhਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ।

ਪਦ ਅਰਥ ਤਉ = ਤੈਨੂੰ। ਭਾਵਨਿ = ਜੋ ਪਸੰਦ ਆ ਜਾਂਦੀਆਂ ਹਨ। ਜੇਹੀਆ = ਵਰਗੀਆਂ। ਮੂ ਜੇਹੀਆ = ਮੇਰੇ ਵਰਗੀਆਂ। ਕਿਤੀਆਹ = ਅਨੇਕਾਂ ਹੀ।

SikhNet (Spanish)No veo a nadie que sea malo, soy yo quien no soy bueno,

ਨਾਨਕ. ਨਾਹੁ, ਨ ਵੀਛੁੜੈ; ਤਿਨ ਸਚੈ ਰਤੜੀਆਹ ॥੮॥੧॥੯॥

naanak. naahu, na veechhurrai; tin sachai ratarreeaah |8|1|9| Ang 1015

Sant Singh KhalsaO Nanak, the Husband does not separate from those who are imbued with Truth. ||8||1||9||
Manmohan SinghNanak, the Groom parts not company with those who are imbued with His true love.
Manmohan Singh (Punjabi)ਨਾਨਕ, ਕੰਤ ਉਨ੍ਹਾਂ ਨਾਲੋਂ ਵਖਰਾ ਨਹੀਂ ਹੁੰਦਾ, ਜੋ ਉਸ ਦੇ ਸੱਚੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਨਾਮ ਮੇਂ ਰਤੀਆਂ ਹੈਂ ਤਿਨ ਸੇ ਭਰਤਾ ਵੀਛੜਤਾ ਨਹੀਂ ਹੈ॥੮॥੧॥੯॥☬ਗੁਰੋਂ ਸੇ ਬਿਨਾਂ ਸਭ ਸਾਕ ਝੂਠੇ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ ॥੮॥੧॥੯॥

ਪਦ ਅਰਥ ਨਾਹੁ = ਨਾਥ, ਖਸਮ-ਪ੍ਰਭੂ। ਤਿਨ = ਉਹਨਾਂ ਤੋਂ। ਸਚੈ = ਸਦਾ-ਥਿਰ ਪ੍ਰਭੂ ਵਿਚ ॥੮॥੧॥੯॥

* ਨੋਟ: ਇਹ ਅਸ਼ਟਪਦੀ ਰਾਗ ਮਾਰੂ ਅਤੇ ਰਾਗ ਕਾਫ਼ੀ ਨੂੰ ਰਲਾ ਕੇ ਗਾਵਣੀ ਹੈ। * ਨੋਟ: ਪਹਿਲੀਆਂ ੮ ਅਸ਼ਟਪਦੀਆਂ 'ਘਰੁ ੧' ਦੀਆਂ ਸਨ। ਇਥੋਂ 'ਘਰੁ ੨' ਦੀਆਂ ਸ਼ੁਰੂ ਹੁੰਦੀਆਂ ਹਨ। 'ਘਰੁ ੨' ਦੀ ਇਹ ਪਹਿਲੀ ਅਸ਼ਟਪਦੀ ਹੈ। ਕੁੱਲ ਜੋੜ ੯ ਹੈ। ਵੇਖੋ ਅਖ਼ੀਰਲੇ ਅੰਕ।੧।੯।

SikhNet (Spanish)dice Nanak, quien conquista su ego negativo, él mismo es como el Dios Verdadero.(8-1-9)
Answers quote the Granth verbatim with Ang citations. AI commentary is not Gurbani and not a religious ruling.