ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਬਾਰਹ ਮਹਿ ਰਾਵਲ ਖਪਿ ਜਾਵਹਿ; ਚਹੁ ਛਿਅ ਮਹਿ ਸੰਨਿਆਸੀ ॥
baarah meh raaval khap jaaveh; chahu chhia meh saniaasee |
Sant Singh KhalsaThe Yogis are divided into twelve schools, the Sannyaasees into ten.
Manmohan SinghDivided in twelve sects, the yogis are ruined and so are the four and six sects of sanyaisies.
Manmohan Singh (Punjabi)ਬਾਰਾਂ ਪੰਥ ਅੰਦਰ ਵੰਡੇ ਯੋਗੀ ਬਰਬਾਦ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਵੱਡੇ ਤਿਆਗੀ ਜੋ ਚਾਰ ਜਾਂ ਛੇਆਂ ਸੰਪ੍ਰਦਾਵਾ ਵਿੱਚ ਵੰਡੇ ਹੋਏ ਹਨ।
Fareedkot Teekaਬਾਰਹ ਸੰਗਿਆ ਕੇ ਅਭਿਮਾਨ ਮੇਂ ਜੋਗੀ ਖਪ ਜਾਤੇ ਹੈਂ ਔਰ ਦਸ ਭੇਖ ਕੀ ਸੰਗਿਆ ਮੇਂ ਸੰਨ੍ਯਾਸੀ ਖਪ ਜਾਤੇ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ।ਪਦ ਅਰਥ ਬਾਰਹ = ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ)। ਰਾਵਲ = ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ। ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ। ਚਹੁ ਛਿਅ ਮਹਿ = ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ: ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ)।
SikhNet (Spanish)Los Yoguis se han dividido en dos escuelas, los Sanyasis en diez.
ਜੋਗੀ ਕਾਪੜੀਆ ਸਿਰਖੂਥੇ; ਬਿਨੁ ਸਬਦੈ. ਗਲਿ ਫਾਸੀ ॥੧॥
jogee kaaparreea sirakhoothe; bin sabadai. gal faasee |1|
Sant Singh KhalsaThe Yogis and those wearing religious robes, and the Jains with their all hair plucked out - without the Word of the Shabad, the noose is around their necks. ||1||
Manmohan SinghSimilarly, the disciples of Gorakh, the mendicants in tatters and the plucked headed ones are loaded with the halter around their necks, bereft as they are, of the Lord's Name.
Manmohan Singh (Punjabi)ਇਸੇ ਤਰ੍ਹਾਂ ਸੁਆਮੀ ਦੇ ਨਾਮ ਦੇ ਬਗੈਰ, ਗੋਰਖ ਦੇ ਚੇਨੇ, ਗੋਦੜੀ ਵਾਲੇ ਫਕੀਰ ਅਤੇ ਮੂੰਡ-ਨਚਾਉਣ ਵਾਲਿਆਂ ਦੀ ਗਰਦਨ ਦੁਆਲੇ ਫਾਹੀ ਪੈਦੀ ਹੈ।
Fareedkot Teeka(ਜੋਗੀ) ਅਗ੍ਰਭ ਜੋਗ ਵਾਲੇ ਪ੍ਰਾਣਾਯਾਮੀ ਔ (ਕਾਪੜੀਆ) ਜੋ ਭੇਖ ਧਾਰਨੇ ਵਾਲੇ ਪੁਨਾ (ਸਿਰੁਖੂਥੇ) ਜੋ ਜੈਨੀ ਹੈਂ, ਬ੍ਰਹਮ ਕੇ ਜਾਣੇ ਬਿਨਾਂ ਸਭ ਕੇ ਗਲ ਮੇਂ ਜਮ ਕੀ ਫਾਸੀ ਪੜਤੀ ਹੈ॥੧॥
Prof. Sahib Singhਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥ਪਦ ਅਰਥ ਕਾਪੜੀਆ = ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ। ਸਿਰਖੂਥਾ = ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ। ਗਲਿ = ਗਲ ਵਿਚ ॥੧॥
SikhNet (Spanish)Sin la Palabra del Shabd, el dogal crece alrededor de los cuellos de esos Yoguis que usan túnicas religiosas y de esos Yens con todo su pelo arrancado. (1)
ਸਬਦਿ ਰਤੇ; ਪੂਰੇ ਬੈਰਾਗੀ ॥
sabad rate; poore bairaagee |
Sant Singh KhalsaThose who are imbued with the Shabad are the perfectly detached renunciates.
Manmohan SinghPerfectly detached are they, who are imbued with the Lord's Name.
Manmohan Singh (Punjabi)ਪੂਰਨ ਵਿਕਰਤ ਹਨ ਉਹ ਜੋ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ।
Fareedkot Teekaਜੋ ਸਬਦ ਮੇਂ (ਰਤੇ) ਪ੍ਰੀਤਵਾਨ ਭਏ ਸੋਈ ਪੂਰਨ ਬੈਰਾਗੀ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਬੈਰਾਗੀ = ਵਿਰਕਤ।
SikhNet (Spanish)Los verdaderos renunciantes desapegados son los que viven imbuidos en el Shabd.
ਅਉਹਠਿ ਹਸਤ ਮਹਿ ਭੀਖਿਆ ਜਾਚੀ; ਏਕ ਭਾਇ ਲਿਵ ਲਾਗੀ ॥੧॥ ਰਹਾਉ ॥
aauhatth hasat meh bheekhiaa jaachee; ek bhaae liv laagee |1| rahaau |
Sant Singh KhalsaThey beg to receive charity in the hands of their hearts, embracing love and affection for the One. ||1||Pause||
Manmohan SinghAnd embracing love and affection for the One Lord, they seek to obtain the alms of His Name in their mind's hand. Pause.
Manmohan Singh (Punjabi)ਅਤੇ ਇਕ ਪ੍ਰਭੂ ਦੇ ਨਾਲ ਪ੍ਰੀਤ ਤੇ ਪਿਰਹੜੀ ਪਾ ਉਹ ਆਪਣੇ ਮਨ ਦੇ ਹੱਥ ਵਿੱਚ ਉਸ ਦੇ ਨਾਮ ਦੀ ਖੈਰ ਪ੍ਰਾਪਤ ਕਰਨ ਦੀ ਯਾਚਨਾ ਕਰਦੇ ਹਨ। ਠਹਿਰਾਉ।
Fareedkot Teeka(ਅਉ) ਪੁਨਾ ਤਿਨੋਂ ਨੇ (ਹਠਿ) ਰਿਦੇ ਮੇਂ ਏਕ ਪ੍ਰੇਮ ਕੀ ਹੀ ਭਿਖ੍ਯਾ ਮਾਂਗੀ (ਹਸਤ) ਹੈ, ਤਿਨੋਂ ਕੀ ਬ੍ਰਿਤੀ ਤਿਸੀ ਵਿਖੇ ਲਾਗੀ ਹੈ॥੧॥ ਰਹਾਉ ॥
Prof. Sahib Singhਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਅਉਹਠ = (अवघट्ट) ਹਿਰਦਾ। ਅਉਹਠਿ ਹਸਤ = (अवघट्टस्थ) ਹਿਰਦੇ ਵਿਚ ਟਿਕਿਆ ਹੋਇਆ। ਭੀਖਿਆ = ਭਿੱਛਿਆ, ਦਾਨ। ਜਾਚੀ = ਮੰਗੀ। ਏਕ ਭਾਇ = ਇੱਕ (ਪਰਮਾਤਮਾ) ਦੇ ਪਿਆਰ ਵਿਚ ॥੧॥ ਰਹਾਉ ॥
SikhNet (Spanish)Ellos piden caridad pero para las manos de su corazón, ciñendo el Amor y el Afecto por Dios. (1-Pausa)
ਬ੍ਰਹਮਣ ਵਾਦੁ ਪੜਹਿ. ਕਰਿ ਕਿਰਿਆ; ਕਰਣੀ ਕਰਮ ਕਰਾਏ ॥
brahaman vaad parreh. kar kiriaa; karanee karam karaae |
Sant Singh KhalsaThe Brahmins study and argue about the scriptures; they perform ceremonial rituals, and lead others in these rituals.
Manmohan SinghThe Brahmans read about strifes, do the ceremonial deeds and daily routine and make others perform rituals.
Manmohan Singh (Punjabi)ਬ੍ਰਹਮਣ ਬਖੇੜਿਆਂ ਬਾਰੇ ਪੜ੍ਹਦੇ ਹਨ, ਰਸਮੀ ਸੰਸਕਾਰ ਅਤੇ ਨਿਤਕਰਮ ਕਰਦੇ ਹਨ ਅਤੇ ਹੋਰਨਾ ਪਾਸੋ ਕਰਮਕਾਂਡ ਕਰਵਾਉਂਦੇ ਹਨ।
Fareedkot Teekaਬ੍ਰਹਮਣ ਪੜ ਪੜ ਕੇ (ਵਾਦੁ) ਝਗੜੇ ਕਰਤੇ ਹੈਂ ਔ ਨਿਤ ਨਮਿਤ ਕਿਰਿਆ ਕਰਤੇ ਹੈਂ, ਸਕਾਮ ਕਰਮੋਂ ਕੀ ਕਰਣੀ ਔਰੋਂ ਸੇ ਕਰਾਵਤੇ ਹੈਂ॥
Prof. Sahib Singhਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ।ਪਦ ਅਰਥ ਵਾਦੁ = ਝਗੜਾ, ਚਰਚਾ, ਬਹਿਸ। ਕਰਿ = ਕਰ ਕੇ। ਕਿਰਿਆ ਕਰਮ-ਕਰਮ ਕਾਂਡ।
SikhNet (Spanish)Los Brahmanes estudian y argumentan acerca de las escrituras, realizan ceremonias y guían a otros en sus ritos.
ਬਿਨੁ ਬੂਝੇ. ਕਿਛੁ ਸੂਝੈ ਨਾਹੀ; ਮਨਮੁਖੁ ਵਿਛੁੜਿ ਦੁਖੁ ਪਾਏ ॥੨॥
bin boojhe. kichh soojhai naahee; manamukh vichhurr dukh paae |2|
Sant Singh KhalsaWithout true understanding, those self-willed manmukhs understand nothing. Separated from God, they suffer in pain. ||2||
Manmohan SinghBut without knowing the Lord, those egocentrics understand naught and, separated from God, they suffer pain.
Manmohan Singh (Punjabi)ਪ੍ਰੰਤੂ ਸੁਆਮੀ ਨੂੰ ਜਾਣਨ ਦੇ ਬਗੈਰ, ਉਨ੍ਹਾਂ ਮਨ ਮਤੀਆਂ ਨੂੰ ਕੁਝ ਭੀ ਸਮਝਦੇ ਨਹੀਂ ਅਤੇ ਵਾਹਿਗੁਰੂ ਨਾਲੋ ਜੁਦਾ ਹੋ ਉਹ ਤਕਲੀਫ ਉਠਾਉਂਦੇ ਹਨ।
Fareedkot Teekaਗੁਰੋਂ ਕਾ ਸਬਦ ਬੂਝੇ ਬਿਨਾਂ ਤਿਨਾਂ ਕੋ ਕੁਛ ਸੂਝਤਾ ਨਹੀਂ ਹੈ, ਸੋ ਮਨਮੁਖਤਾ ਕਰ ਕੇ ਤਿਸ ਹਰੀ ਕੇ ਵਿਯੋਗ ਕਰ ਜਨਮ ਮਰਨ ਕੇ ਦੁਖ ਕੋ ਪਾਵਤੇ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਵਿਛੁੜਿ = ਪ੍ਰਭੂ ਤੋਂ ਵਿੱਛੁੜ ਕੇ ॥੨॥
SikhNet (Spanish)Sin un Verdadero Entendimiento, los soberbios Manmukjs permanecen separados de Dios y sufren dolor. (2)
ਸਬਦਿ ਮਿਲੇ. ਸੇ ਸੂਚਾਚਾਰੀ; ਸਾਚੀ ਦਰਗਹ ਮਾਨੇ ॥
sabad mile. se soochaachaaree; saachee daragah maane |
Sant Singh KhalsaThose who receive the Shabad are sanctified and pure; they are approved in the True Court.
Manmohan SinghThey, alone who are blessed with the Guru's word are immaculate and are approved in the True court.
Manmohan Singh (Punjabi)ਕੇਵਲ ਉਹ ਹੀ ਜੋ ਗੁਰਾਂ ਦੀ ਬਾਣੀ ਨੂੰ ਪ੍ਰਾਪਤ ਹੋਏ ਹਨ, ਪਵਿੱਤਰ ਹਨ ਅਤੇ ਸੱਚੇ ਦਰਬਾਰ ਅੰਦਰ ਪ੍ਰਮਾਣੀਕ ਹੁੰਦੇ ਹਨ।
Fareedkot Teekaਜੋ ਗੁਰੋਂ ਕੇ ਸਬਦ ਮੇਂ ਮਿਲੇ ਹੈਂ ਸੋਈ ਪਵਿਤ੍ਰ ਅਚਾਰ ਵਾਲੇ ਹੈਂ ਔ ਸਾਚੀ ਦਰਗਹਿ ਮੇਂ ਮਾਨੇ ਗਏ ਹੈਂ॥
Prof. Sahib Singhਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।ਪਦ ਅਰਥ ਸੂਚਾ ਚਾਰੀ = ਪਵਿਤ੍ਰ ਆਚਰਨ ਵਾਲੇ।
SikhNet (Spanish)Quienes reciben el Shabd son santificados y puros, y son aprobados en la Corte Verdadera.
ਅਨਦਿਨੁ ਨਾਮਿ ਰਤਨਿ ਲਿਵ ਲਾਗੇ; ਜੁਗਿ ਜੁਗਿ ਸਾਚਿ ਸਮਾਨੇ ॥੩॥
anadin naam ratan liv laage; jug jug saach samaane |3|
Sant Singh KhalsaNight and day, they remain lovingly attuned to the Naam; throughout the ages, they are merged in the True One. ||3||
Manmohan SinghNight and day, they remain attuned to the jewel of the Name and remain merged in the True Lord all the ages through.
Manmohan Singh (Punjabi)ਰੈਣ ਅਤੇ ਦਿਹੁੰ ਉਨ੍ਹਾਂ ਦੀ ਨਾਮ ਦੇ ਹੀਰੇ ਨਾਲ ਪ੍ਰੀਤ ਲੱਗੀ ਰਹਿੰਦੀ ਹੈ ਅਤੇ ਉਹ ਸਾਰਿਆਂ ਯੁਗਾਂ ਅੰਦਰ ਸੱਚੇ ਸਾਈਂ ਵਿੱਚ ਲੀਨ ਹੋਏ ਰਹਿੰਦੇ ਹਨ।
Fareedkot Teekaਕਿਉਂਕਿ ਦਿਨੇ ਰਾਤਿ ਨਾਮ ਰੂਪੀ ਰਤਨ ਮੇਂ ਓਹ ਬ੍ਰਿਤੀ ਦੇ ਕਰ ਲਾਗੇ ਹੈਂ, ਤਾਂ ਤੇ ਮਨ ਤਨ ਕਰ ਤਿਸ ਮੇਂ (ਜੁਗਿ) ਜੁੜ ਕਰ ਕੇ ਸਾਚੇ ਵਾਹਿਗੁਰੂ ਮੇਂ ਓਹ ਸਮਾਨੇ ਹੈਂ॥੩॥
Prof. Sahib Singhਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥ਪਦ ਅਰਥ ਨਾਮਿ ਰਤਨਿ = ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ। ਜੁਗ ਜੁਗ = ਹਰੇਕ ਜੁਗ ਵਿਚ, ਸਦਾ ਹੀ ॥੩॥
SikhNet (Spanish)Día y noche permanecen entonados amorosamente en el Naam, y a través de las épocas se inmergen en el Uno Verdadero. (3)
ਸਗਲੇ ਕਰਮ ਧਰਮ ਸੁਚਿ ਸੰਜਮ; ਜਪ ਤਪ ਤੀਰਥ. ਸਬਦਿ ਵਸੇ ॥
sagale karam dharam such sanjam; jap tap teerath. sabad vase |
Sant Singh KhalsaGood deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.
Manmohan SinghAll the virtuous deeds, religious acts, purification, self-mortifications, devotions, austerities and pilgrimage to the holies abide in the Lord's Name.
Manmohan Singh (Punjabi)ਸਾਰੇ ਨੇਕ ਅਮਲ, ਮਜਹਬ, ਸੁਚਤਾਈਆਂ, ਸਵੈ ਰਿਆਜ਼ਤ, ਅਨੁਰਾਗ, ਤਪਸਿਆਵਾਂ ਤੇ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਪ੍ਰਭੂ ਦੇ ਨਾਮ ਅੰਦਰ ਨਿਵਾਸ ਰਖਦੇ ਹਨ।
Fareedkot Teekaਸੰਪੂਰਨ ਸੁਚ ਸੰਜਮ ਆਦੀ ਸੁਭ ਕਰਮ ਜਪ, ਤਪ, ਤੀਰਥ ਗੁਰੋਂ ਕੇ (ਸਬਦਿ) ਉਪਦੇਸ਼ ਮੇਂ ਬਸਤੇ ਹੈਂ॥
Prof. Sahib Singh(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।ਪਦ ਅਰਥ ਸੁਚਿ = ਪਵਿਤ੍ਰਤਾ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ।
SikhNet (Spanish)Los actos bondadosos, rectos y la fe en el Dharma, las purificaciones, las disciplinas austeras, el cantar, las meditaciones intensas y los peregrinajes a los santuarios, todo esto los contiene el Shabd.
ਨਾਨਕ. ਸਤਿਗੁਰ ਮਿਲੈ ਮਿਲਾਇਆ; ਦੂਖ ਪਰਾਛਤ ਕਾਲ ਨਸੇ ॥੪॥੧੬॥
naanak. satigur milai milaaeaa; dookh paraachhat kaal nase |4|16|
Sant Singh KhalsaO Nanak, united in union with the True Guru, suffering, sin and death run away. ||4||16||
Manmohan SinghNanak, if the True Guru is met, he unites man with the Lord and then sorrow, sin and death flee away.
Manmohan Singh (Punjabi)ਨਾਨਕ ਜੋ ਸੱਚੇ ਗੁਰੂ ਜੀ ਮਿਲ ਪੈਣ, ਉਹ ਬੰਦੇ ਨੂੰ ਹਰੀ ਨਾਲ ਮਿਲਾ ਦਿੰਦੇ ਹਨ ਅਤੇ ਇਕ ਪੀੜ ਪਾਪ, ਤੇ ਮੌਤ ਦੌੜ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਤਿਗੁਰੂ ਪੂਰਬ ਪੁੰਨੋਂ ਕਾ ਮਿਲਿਆ ਹੂਆ ਮਿਲਤਾ ਹੈ ਜਿਨ ਕੇ ਮਿਲਨੇ ਤੇ ਜਨਮ ਮਰਨ ਕੇ ਦੁਖ ਔ ਪਰਾਛਿਤ ਕਲੰਕ ਔ ਕਾਲਾਦਿਕ ਸਭ ਨਾਸ ਹੋ ਜਾਤੇ ਹੈਂ॥੪॥੧੬॥☬ਨਿਜ ਮਨ ਕੇ ਪਰਥਾਇ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥ਪਦ ਅਰਥ ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ। ਪਰਾਛਤ = ਪਾਪ। ਕਾਲ = ਮੌਤ ਦਾ ਡਰ ॥੪॥੧੬॥
SikhNet (Spanish)Oh dice Nanak, permaneciendo unidos en el Guru Verdadero, el sufrimiento, el error y la muerte salen corriendo. (4-16)