ੴ

ਸਿੱਖਬਾਣੀ · SikhBani

ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥

santaa kee ren saadh jan sangat har keerat tar taaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Prabhaatee · Ang 1332 · 13 lines
Translations

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਸੰਤਾ ਕੀ ਰੇਣੁ, ਸਾਧ ਜਨ ਸੰਗਤਿ; ਹਰਿ ਕੀਰਤਿ ਤਰੁ ਤਾਰੀ ॥

santaa kee ren, saadh jan sangat; har keerat tar taaree |

Sant Singh KhalsaThe dust of the feet of the Saints, the Company of the Holy, and the Praises of the Lord carry us across to the other side.
Manmohan SinghThe dust of the saints feet, the association of the pious persons and the Lord's praises are a boat to cross the world stream.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ, ਪਵਿੱਤਰ ਪੁਰਸ਼ਾ ਦਾ ਮੇਲ ਮਿਲਾਪ ਅਤੇ ਸੁਆਮੀ ਦੀ ਸਿਫਤਸਨਾ ਸੰਸਾਰ ਦੀ ਨਦੀ ਤੋਂ ਪਾਰ ਹੋਣ ਲਈ ਇਕ ਬੇੜੀ ਹਨ।
Fareedkot Teekaਸੰਤੋਂ ਕੀ ਰੇਣ ਹੋਇ ਕਰ ਔਰ ਉਨ ਸਾਧ ਜਨੋਂ ਕੀ ਸੰਗਤ ਕਰ ਕੇ ਹਰੀ ਕੀ ਕੀਰਤੀ ਰੂਪੀ (ਤਾਰੀ) ਨੌਕਾ ਕੇ ਆਸ੍ਰਿਤ ਹੋ ਕਰ, ਹੇ ਮਨ! ਇਸ ਸੰਸਾਰ ਰੂਪੀ ਨਦੀ ਸੇ ਤੂੰ ਤਰ॥
Prof. Sahib Singh(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ।

ਪਦ ਅਰਥ ਰੇਣੁ = ਚਰਨ-ਧੂੜ। ਕੀਰਤਿ = ਸਿਫ਼ਤ-ਸਾਲਾਹ। ਤਰੁ ਤਾਰੀ = ਤਾਰੀ ਤਰ, (ਪਾਰ ਲੰਘਣ ਵਾਸਤੇ) ਇਹ ਤਾਰੀ ਲਾ।

SikhNet (Spanish)El Polvo de los Pies de los Santos, la Saad Sangat, la Compañía de los Santos y las Alabanzas del Señor, nos llevan cargando hasta el otro lado.

ਕਹਾ ਕਰੈ ਬਪੁਰਾ ਜਮੁ ਡਰਪੈ; ਗੁਰਮੁਖਿ ਰਿਦੈ ਮੁਰਾਰੀ ॥੧॥

kahaa karai bapuraa jam ddarapai; guramukh ridai muraaree |1|

Sant Singh KhalsaWhat can the wretched, terrified Messenger of Death do to the Gurmukhs? The Lord abides in their hearts. ||1||
Manmohan SinghWhat can the poor and awestricken Yama do unto the Guru-ward, within whose mind, God, the Enemy of ego, abides?
Manmohan Singh (Punjabi)ਗਰੀਬੜਾ ਅਤੇ ਡਰਿਆ ਹੋਇਆ ਯਮ ਗੁਰੂ-ਅਨੁਸਾਰੀ ਨੂੰ ਕੀ ਕਰ ਸਕਦਾ ਹੈ, ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ?
Fareedkot Teekaਜਿਨੋਂ ਗੁਰਮੁਖੋਂ ਕੇ ਰਿਦੇ ਮੇਂ ਮੁਰਾਰੀ ਬਸਤਾ ਹੈ ਤਿਨੋਂ ਕਾ (ਬਪੁਰਾ) ਵਿਚਾਰਾ ਜਮ ਕਿਆ ਬਿਗਾੜ ਕਰ ਸਕਤਾ ਹੈ, ਕਿਉਂਕਿ ਓਹ ਉਨ ਸੇ ਆਪ ਹੀ ਭੈ ਕਰਤਾ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥

ਪਦ ਅਰਥ ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਬਪੁਰਾ = ਵਿਚਾਰਾ। ਡਰਪੈ = ਡਰਦਾ ਹੈ। ਰਿਦੈ = ਹਿਰਦੇ ਵਿਚ। ਮੁਰਾਰੀ = ਪਰਮਾਤਮਾ ॥੧॥

SikhNet (Spanish)¿Qué podría el desgraciado y aterrador mensajero de la muerte hacer a los Gurmukjs, cuando el Señor habita en sus corazones? (1)

ਜਲਿ ਜਾਉ ਜੀਵਨੁ; ਨਾਮ ਬਿਨਾ ॥

jal jaau jeevan; naam binaa |

Sant Singh KhalsaWithout the Naam, the Name of the Lord, life might just as well be burnt down.
Manmohan SinghMay the life, bereft of the Lord's Name, be burnt down.
Manmohan Singh (Punjabi)ਰੱਬ ਕਰੇ ਸੁਆਮੀ ਦੇ ਨਾਮ ਤੋਂ ਸੱਖਣੀ ਜਿੰਦੜੀ ਸੜ ਬਲ ਜਾਵੇ।
Fareedkot Teekaਹੇ ਮਨ! ਨਾਮ ਤੇ ਬਿਨਾਂ ਜੋ ਜੀਵਣਾ ਹੈ, ਸੋ ਜਲ ਜਾਵੈ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ)।

ਪਦ ਅਰਥ ਜਲਿ ਜਾਉ = ਸੜ ਜਾਏ।

SikhNet (Spanish)Mejor sería que sin el Naam, el Nombre del Señor, la vida se consumiera y se quemara.

ਹਰਿ ਜਪਿ ਜਾਪੁ ਜਪਉ ਜਪਮਾਲੀ; ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥

har jap jaap jpau japamaalee; guramukh aavai saad manaa |1| rahaau |

Sant Singh KhalsaThe Gurmukh chants and meditates on the Lord, chanting the chant on the mala; the Flavor of the Lord comes into the mind. ||1||Pause||
Manmohan SinghBy the Guru's grace, contemplate and remember I my God, and tell the beads of the rosary of His Name and my mind enjoys His flavour. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਅਰਾਧਦਾ ਤੇ ਸਿਮਰਦਾ ਹਾਂ ਅਤੇ ਉਸ ਦੇ ਨਾਮ ਦੀ ਮਾਲਾ ਫੇਰਦਾ ਹਾਂ ਅਤੇ ਮੇਰਾ ਮਨੂਆ ਉਸ ਦੇ ਸੁਆਦ ਨੂੰ ਮਾਣਦਾ ਹੈ। ਠਹਿਰਾਉ।
Fareedkot Teekaਜਪਨੇ ਜੋਗ ਹਰੀ ਕੇ ਨਾਮ ਜਾਪ ਕੋ ਜੋ ਜਪਣਾ ਹੈ, ਸੋਈ ਜਪ ਕਰਨੇ ਕੀ ਮਾਲਾ ਹੈ, ਤਿਸ ਕੋ ਗੁਰੋਂ ਦ੍ਵਾਰੇ ਜਬ ਜਪਣਾ ਕਰੋ ਤਬ ਤਿਸ ਕਾ ਅੰਮ੍ਰਿਤ ਸ੍ਵਾਦ ਆਵੇ॥੧॥ ਰਹਾਉ ॥ ਜਥਾ ਕਬੀਰ ਜੀ-☬"ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ॥☬ਆਦਿ ਜੁਗਾਦੀ ਸਗਲ ਭਗਤ ਤਾਕਉ ਸੁਖ ਬਿਸਰਾਮ॥"
Prof. Sahib Singh(ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ)। ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥

ਪਦ ਅਰਥ ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ। ਸਾਦੁ = ਸੁਆਦ, ਰਸ। ਮਨਾ = ਹੇ ਮਨ! ॥੧॥ ਰਹਾਉ ॥

SikhNet (Spanish)El Gurmukj canta y medita en el Señor. Entonándose con el Mala, el Sabor del Señor llega a la mente. (1-Pausa)

ਗੁਰ ਉਪਦੇਸ ਸਾਚੁ ਸੁਖੁ ਜਾ ਕਉ; ਕਿਆ ਤਿਸੁ ਉਪਮਾ ਕਹੀਐ ॥

gur upades saach sukh jaa kau; kiaa tis upamaa kaheeai |

Sant Singh KhalsaThose who follow the Guru's Teachings find true peace - how can I even describe the glory of such a person?
Manmohan SinghWhosoever, by the Guru's instructions, is blessed with True bliss, how can I narrate his glory?
Manmohan Singh (Punjabi)ਜਿਸ ਸਿਕੇ ਨੂੰ ਗੁਰਾਂ ਦੀ ਸਿਖਿਆ ਦੁਆਰਾ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ, ਉਸ ਦੀ ਪ੍ਰਭਤਾ ਮੈਂ ਕੀ ਵਰਣਨ ਕਰ ਸਕਦਾ ਹਾਂ?
Fareedkot Teekaਗੁਰੋਂ ਕੇ ਉਪਦੇਸ਼ ਕਰ ਜਿਸ ਕੋ ਸਾਚ ਸੁਖ ਪ੍ਰਾਪਤਿ ਹੂਆ ਹੈ ਤਿਸ ਕੀ ਉਪਮਾ ਮੁਖ ਤੇ ਕਿਆ ਉਚਾਰਨ ਕਰੀਐ?
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਗੁਰ ਉਪਦੇਸ ਸੁਖੁ = ਗੁਰੂ ਦੇ ਉਪਦੇਸ਼ ਦਾ ਆਨੰਦ। ਜਾ ਕਉ = ਜਿਸ (ਮਨੁੱਖ) ਨੂੰ। ਉਪਮਾ = ਵਡਿਆਈ।

SikhNet (Spanish)Quienes siguen las Enseñanzas del Guru encuentran la Verdadera Paz. ¿Cómo podría comenzar a describir la Gloria de tal persona?

ਲਾਲ ਜਵੇਹਰ ਰਤਨ ਪਦਾਰਥ; ਖੋਜਤ ਗੁਰਮੁਖਿ ਲਹੀਐ ॥੨॥

laal javehar ratan padaarath; khojat guramukh laheeai |2|

Sant Singh KhalsaThe Gurmukh seeks and finds the gems and jewels, diamonds, rubies and treasures. ||2||
Manmohan SinghSearching by the Guru's grace, one finds the ruby, jewel and emeralds like wealth of the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਖੋਜਭਾਲ ਕਰਕੇ ਜੀਵ ਹੀਰੇ ਜਵੇਹਰ ਅਤੇ ਮਾਣਕ ਵਰਗੀ ਸਾਈਂ ਦੇ ਨਾਮ ਦੀ ਦੌਲਤ ਨੂੰ ਲੱਪ ਲੈਂਦਾ ਹੈ।
Fareedkot Teekaਲਾਲ ਜਵਾਹਿਰ ਰਤਨ ਸਰੂਪ ਜੋ ਨਾਮ ਪਦਾਰਥ ਹੈ, ਸੋ ਗੁਰੋਂ ਦ੍ਵਾਰੇ (ਖੋਜਤ) ਵੀਚਾਰਨੇ ਸੇ (ਲਹੀਐ) ਪਾਈਤਾ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੨॥

SikhNet (Spanish)El Gurmukj busca y encuentra las Gemas, las Joyas, los Diamantes y los Rubís, todos los Tesoros. (2)

ਚੀਨੈ ਗਿਆਨੁ ਧਿਆਨੁ ਧਨੁ ਸਾਚੌ; ਏਕ ਸਬਦਿ ਲਿਵ ਲਾਵੈ ॥

cheenai giaan dhiaan dhan saachau; ek sabad liv laavai |

Sant Singh KhalsaSo center yourself on the treasures of spiritual wisdom and meditation; remain lovingly attuned to the One True Lord, and the Word of His Shabad.
Manmohan SinghThe mortal should rest his mind on the treasures of true gnosis and meditation and ought to remain attuned to the One Lord's holy word.
Manmohan Singh (Punjabi)ਪ੍ਰਾਣੀ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਦੇ ਖਜਾਨੇ ਨਾਲ ਆਪਣਾ ਮਨ ਲਾਉਣਾ ਅਤੇ ਇਕ ਪ੍ਰਭੂ ਦੀ ਗੁਰਬਾਣੀ ਨਾਲ ਪਿਆਰ ਪਾਉਣਾ ਉਚਿਤ ਹੈ।
Fareedkot Teekaਗਿਆਨ ਧਿਆਨ ਰੂਪੀ ਸਚੇ ਧਨ ਕੋ (ਚੀਨੈ) ਜਾਣ ਕਰ ਏਕ ਬ੍ਰਹਮ ਵਿਖੇ (ਲਿਵ) ਬ੍ਰਿਤੀ ਕੋ ਲਗਾਵੈ॥☬ਸੋ ਬ੍ਰਹਮ ਕੈਸਾ ਹੈ?
Prof. Sahib Singhਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ।

ਪਦ ਅਰਥ ਚੀਨੈ = ਪਛਾਣਦਾ ਹੈ ਸਮਝਦਾ ਹੈ। ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ। ਸਾਚੌ = ਸਦਾ ਕਾਇਮ ਰਹਿਣ ਵਾਲਾ। ਸਬਦਿ = ਸ਼ਬਦ ਵਿਚ।

SikhNet (Spanish)Centra tu ser en los Tesoros de la Sabiduría Espiritual y la Meditación y permanece amorosamente entonado en el Señor Verdadero y en la Palabra de Su Shabd.

ਨਿਰਾਲੰਬੁ ਨਿਰਹਾਰੁ ਨਿਹਕੇਵਲੁ; ਨਿਰਭਉ ਤਾੜੀ ਲਾਵੈ ॥੩॥

niraalanb nirahaar nihakeval; nirbhau taarree laavai |3|

Sant Singh KhalsaRemain absorbed in the Primal State of the Fearless, Immaculate, Independent, Self-sufficient Lord. ||3||
Manmohan SinghHe should remain tranced in the Self-dependent, Hungerless, Immaculate and Fearless Lord.
Manmohan Singh (Punjabi)ਉਸ ਨੂੰ ਖੁਦ-ਮੁਖਤਿਆਰ, ਖੁਧਿਆ-ਰਹਿਤ, ਪਾਵਨ ਪੁਨੀਤ ਅਤੇ ਡਰ-ਵਿਹੁਣ ਪ੍ਰਭੂ ਅੰਦਰ ਸਮਾਧੀ ਲਾਉਣੀ ਚਾਹੀਦੀ ਹੈ।
Fareedkot Teeka(ਨਿਰਾਲੰਬੁ) ਆਸਰੇ ਤੇ ਬਿਨਾਂ ਹੈ, ਨਿਰਾਹਾਰ ਹੈ ਅਰ ਵਿਸੇਸ ਕਰ ਕੇ (ਨਿਹਕੇਵਲੁ) ਸੁਧ ਹੈ। ਐਸੇ ਨਿਰਭੈ ਸਰੂਪ ਮੇਂ ਚਿਤ ਕੀ ਬ੍ਰਿਤੀ ਇਕਾਗਰ ਕਰ ਤਿਸ ਮੇਂ (ਤਾੜੀ) ਸਮਾਧੀ ਲਗਾਵੈ॥੩॥
Prof. Sahib Singhਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

ਪਦ ਅਰਥ ਨਿਰਾਲੰਬੁ = (ਨਿਰ-ਆਲੰਬੁ) ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਨਿਰਹਾਰੁ = (ਨਿਰ-ਆਹਾਰੁ) ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ। ਤਾੜੀ ਲਾਵੈ = ਆਪਣੀ ਸੁਰਤ ਵਿਚ ਟਿਕਾਂਦਾ ਹੈ ॥੩॥

SikhNet (Spanish)Deja que tu ser se absorba en el Estado Primordial del Señor Inmaculado, Soberano, Auto Existente y Valeroso. (3)

ਸਾਇਰ ਸਪਤ ਭਰੇ ਜਲ ਨਿਰਮਲਿ; ਉਲਟੀ ਨਾਵ ਤਰਾਵੈ ॥

saaeir sapat bhare jal niramal; ulattee naav taraavai |

Sant Singh KhalsaThe seven seas are overflowing with the Immaculate Water; the inverted boat floats across.
Manmohan SinghHis seven seas are then filled with the immaculate water of the Name and the inverted boat of his mind upturns and floats across.
Manmohan Singh (Punjabi)ਉਸ ਦੇ ਸੱਤੇ ਸਮੁੰਦਰ, ਤਦ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ ਅਤੇ ਉਸ ਦੇ ਮਨ ਦੀ ਮੂਧੀ ਹੋਈ ਹੋਈ ਬੇੜੀ ਸਿੱਧੀ ਹੋ ਪਾਰ ਲੱਗ ਜਾਂਦੀ ਹੈ।
Fareedkot Teekaਪੰਚ ਗਿਆਨ ਇੰਦ੍ਰ੍ਯ ਔ ਮਨ ਬੁਧੀ ਇਹ ਸਾਤ (ਸਾਇਰ) ਸਮੁੰਦਰ ਜਿਸ ਨੇ ਵਾਹਿਗੁਰੂ ਕੇ ਸਿਮਰ ਨਾਮ ਰੂਪੀ ਜਲ ਸਾਥ ਭਰੇ ਹੈਂ ਔ ਜਬ ਸੰਸਾਰ ਕੀ ਤਰਫੋਂ ਬ੍ਰਿਤੀ ਉਲਟੀ ਹੈ ਤਬ ਭਗਤੀ ਰੂਪੀ ਨੌਕਾ ਕਰ ਆਪਹੁ ਸੰਸਾਰ ਸਮੁੰਦਰ ਕੋ ਤਰੇ ਹੈਂ ਔਰੋਂ ਕੋ ਤਰਾਵਤੇ ਹੈਂ॥
Prof. Sahib Singh(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੱਧ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ।

ਪਦ ਅਰਥ ਸਾਇਰ = ਸਮੁੰਦਰ, ਸਾਗਰ। ਸਪਤ = ਸੱਤ। ਸਾਇਰ ਸਪਤ = ਸੱਤ ਸਮੁੰਦਰ, ਸੱਤ ਸਰੋਵਰ (ਪੰਜ ਗਿਆਨ-ਇੰਦ੍ਰੇ, ਮਨ ਅਤੇ ਬੱਧ)। ਜਲ ਨਿਰਮਲਿ = ਨਿਰਮਲ ਜਲ ਨਾਲ। ਉਲਟੀ = ਮਾਇਆ ਵਲੋਂ ਪਰਤਾਈ ਹੋਈ। ਨਾਵ = ਬੇੜੀ, ਜੀਵਨ-ਬੇੜੀ।

SikhNet (Spanish)Los Siete Mares están desbordando en Agua Inmaculada y la Barca Invertida flota a través.

ਬਾਹਰਿ ਜਾਤੌ. ਠਾਕਿ ਰਹਾਵੈ; ਗੁਰਮੁਖਿ ਸਹਜਿ ਸਮਾਵੈ ॥੪॥

baahar jaatau. tthaak rahaavai; guramukh sehaj samaavai |4|

Sant Singh KhalsaThe mind which wandered in external distractions is restrained and held in check; the Gurmukh is intuitively absorbed in God. ||4||
Manmohan SinghHis outgoing mind, he stops and stays and by the Guru's grace, merge he in the Lord.
Manmohan Singh (Punjabi)ਆਪਣੇ ਬਾਹਰ ਜਾਂਦੇ ਹੋਏ ਮਨ ਨੂੰ ਉਹ ਰੋਕ ਕੇ ਰਖਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਬਾਹਿਰ ਜਾਂਦੇ ਮਨ ਨੂੰ ਰੋਕ ਰਾਖਤੇ ਹੈਂ, ਇਸ ਰੀਤੀ ਸੇ ਗੁਰੋਂ ਦ੍ਵਾਰੇ (ਸਹਿਜ) ਮੋਖ ਪਦ ਮੇਂ ਸਮਾਇ ਜਾਤੇ ਹੈਂ॥੪॥
Prof. Sahib Singh(ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਜਾਤੌ = ਜਾਂਦਾ। ਠਾਕਿ = ਵਰਜ ਕੇ। ਸਹਜਿ = ਸਹਜ (ਅਵਸਥਾ) ਵਿਚ ॥੪॥

SikhNet (Spanish)La mente que vaga distraída por todas partes, puede ser restringida y controlada y de forma intuitiva el Gurmukj puede así inmergirse en Dios. (4)

ਸੋ ਗਿਰਹੀ. ਸੋ ਦਾਸੁ ਉਦਾਸੀ; ਜਿਨਿ ਗੁਰਮੁਖਿ ਆਪੁ ਪਛਾਨਿਆ ॥

so girahee. so daas udaasee; jin guramukh aap pachhaaniaa |

Sant Singh KhalsaHe is a householder, he is a renunciate and God's slave, who, as Gurmukh, realizes his own self.
Manmohan SinghHe alone is the householder and ascetic, who through the Guru, knows his-self.
Manmohan Singh (Punjabi)ਕੇਵਲ ਉਹ ਘਰਬਾਰੀ ਹੈ ਅਤੇ ਕੇਵਲ ਉਹ ਹੀ ਪ੍ਰਭੂ ਦਾ ਗੋਲਾ ਅਤੇ ਵਿਰਕਤ ਜੋ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਹੈ।
Fareedkot Teekaਜਿਸ ਨੇ ਗੁਰੋਂ ਦ੍ਵਾਰੇ ਅਪਨੇ ਸਰੂਪ ਕੋ ਪਛਾਨਿਆ ਹੈ, ਸੋਈ ਗ੍ਰਿਹਸਤੀ ਸ੍ਰੇਸਟ ਹੈ ਅਰ ਸੋਈ ਦਾਸ ਉਦਾਸੀ ਸ੍ਰੇਸ਼ਟ ਹੈ॥
Prof. Sahib Singh(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।

ਪਦ ਅਰਥ ਗਿਰਹੀ = ਗ੍ਰਿਹਸਤੀ। ਉਦਾਸੀ = ਵਿਰਕਤ। ਜਿਨਿ = ਜਿਸ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਣੇ ਆਪ ਨੂੰ।

SikhNet (Spanish)Ese Gurmukj, siendo un sostenedor de hogar, es un renunciante, ese Esclavo de Dios, toma Conciencia de su propio ser.

ਨਾਨਕੁ ਕਹੈ ਅਵਰੁ, ਨਹੀ ਦੂਜਾ; ਸਾਚ ਸਬਦਿ ਮਨੁ ਮਾਨਿਆ ॥੫॥੧੭॥

naanak kahai avar, nahee doojaa; saach sabad man maaniaa |5|17|

Sant Singh KhalsaSays Nanak, his mind is pleased and appeased by the True Word of the Shabad; there is no other at all. ||5||17||
Manmohan SinghSays Nanak, he, whose mind is propitiated with the True Name, sees not another but the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਸੱਚੇ ਨਾਮ ਨਾਲ ਤ੍ਰਿਪਤ ਥੀ ਗਿਆ ਹੈ, ਉਹ ਸੁਆਮੀ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਦੇਖਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕਾ ਮਨ ਸਚੇ ਸਬਦ ਮੇਂ ਮਾਨਿਆ ਹੈ ਕਿਆ ਪਤੀਆਇਆ ਹੈ, ਤਿਨੋਂ ਕੋ ਔਰ ਦੂਸਰਾ ਕੋਈ ਦ੍ਰਿਸਟ ਨਹੀਂ ਆਵਤਾ ਹੈ, ਭਾਵ ਸਰਬ ਕੋ ਬ੍ਰਹਮ ਰੂਪ ਦੇਖਤੇ ਹੈਂ॥੫॥੧੭॥☬ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥

ਪਦ ਅਰਥ ਸਬਦਿ = ਸ਼ਬਦ ਵਿਚ ॥੫॥੧੭॥

SikhNet (Spanish)Dice Nanak, su mente permanece complacida y apaciguada con la Palabra Verdadera del Shabd y con ninguna otra. (5-17)
Answers quote the Granth verbatim with Ang citations. AI commentary is not Gurbani and not a religious ruling.