ਦੇਵਗੰਧਾਰੀ ੫ ॥
devagandhaaree 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਚੰਚਲੁ; ਸੁਪਨੈ ਹੀ ਉਰਝਾਇਓ ॥
chanchal; supanai hee urajhaaeo |
Sant Singh KhalsaHis fickle mind is entangled in a dream.
Manmohan SinghMan's mercurial mind is entangled in the dream.
Manmohan Singh (Punjabi)ਬੰਦੇ ਦਾ ਚੁਲਬੁਲਾ ਮਨ, ਸੁਫਨੇ ਅੰਦਰ ਹੀ ਉਲਝਿਆ ਹੋਇਆ ਹੈ।
Fareedkot Teekaਇਹ ਚੰਚਲ ਮਨ ਸ੍ਵਪਨ ਰੂਪ ਸੰਸਾਰ ਮੇਂ ਉਰਝ ਰਹਾ ਹੈ॥
Prof. Sahib Singhਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਚੰਚਲੁ = ਕਦੇ ਭੀ ਇਕ ਥਾਂ ਨਾਹ ਟਿਕਣ ਵਾਲਾ। ਸੁਪਨੈ = ਸੁਪਨੇ ਵਿਚ। ਉਰਝਾਇਓ = ਫਸ ਰਿਹਾ ਹੈ।
SikhNet (Spanish)La mente mercurial del hombre es desviada por el sueño;
ਇਤਨੀ ਨ ਬੂਝੈ. ਕਬਹੂ ਚਲਨਾ; ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
eitanee na boojhai. kabahoo chalanaa; bikal bheo sang maaeo |1| rahaau |
Sant Singh KhalsaHe does not even understand this much, that someday he shall have to depart; he has gone crazy with Maya. ||1||Pause||
Manmohan SinghEven this much he understands not, that some day, he has to depart. He is gone mad with mammon. Pause.
Manmohan Singh (Punjabi)ਏਨੀ ਕੁ ਗੱਲ ਵੀ ਉਹ ਨਹੀਂ ਸਮਝਦਾ, ਕਿ ਕਿਸੇ ਦਿਨ, ਉਸ ਨੇ ਟੁਰ ਵੰਞਣਾ ਹੈ। ਧਨ-ਦੌਲਤ ਨਾਲ ਉਹ ਪਗਲਾ ਹੋ ਗਿਆ ਹੈ। ਠਹਿਰਾਉ।
Fareedkot Teekaਮਾਇਆ ਕੇ ਸਾਥ ਬਿਕਲ ਹੂਆ ਹੂਆ ਇਤਨਾ ਨਹੀਂ ਜਾਨਤਾ ਕੇ ਕਬੀ ਮੈਨੇ ਭੀ ਜਾਨਾ ਹੈ॥੧॥ ਰਹਾਉ ॥
Prof. Sahib Singhਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ ਤੇ ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ ॥੧॥ ਰਹਾਉ ॥ਪਦ ਅਰਥ ਕਬਹੂ = ਕਦੇ। ਬਿਕਲ = ਵਿਆਕੁਲ, ਬੁੱਧੂ। ਸੰਗਿ ਮਾਇਓ = ਮਾਇਆ ਨਾਲ ॥੧॥ ਰਹਾਉ ॥
SikhNet (Spanish)él sabe que lo va a dejar todo, pero de todas formas y de manera intensa, se involucra con Maya. (1-Pausa)
ਕੁਸਮ ਰੰਗ ਸੰਗ ਰਸਿ ਰਚਿਆ; ਬਿਖਿਆ ਏਕ ਉਪਾਇਓ ॥
kusam rang sang ras rachiaa; bikhiaa ek upaaeo |
Sant Singh KhalsaHe is engrossed in the delight of the flower's color; he strives only to indulge in corruption.
Manmohan SinghHe is engrossed in the relish of the society and colour of a flower, and strives only to commit sin.
Manmohan Singh (Punjabi)ਉਹ ਫੁੱਲ ਦੀ ਸੰਗਤ ਅਤੇ ਰੰਗਤ ਦੇ ਸੁਆਮੀ ਅੰਦਰ ਖੱਚਤ ਹੈ ਅਤੇ ਕੇਵਲ ਪਾਪ ਕਮਾਉਣ ਲਈ ਜਤਨ ਕਰਦਾ ਹੈ।
Fareedkot Teekaਜਿਨ ਪਦਾਰਥੋਂ ਕਾ ਅਨੰਦ ਫੁਲੋਂ ਸਮ ਸ਼ੀਘ੍ਰ ਮੁਰਝਾਇ ਜਾਨੇ ਵਾਲਾ ਹੈ, ਤਿਨ ਕੇ ਸਾਥ (ਰਸ) ਤਦਾਕਾਰ ਹੋ ਕਰ ਜੀਵ ਰਚ ਰਹਾ ਹੈ ਔਰ ਏਕ ਬਿਖਿਓਂ ਕਾ ਹੀ ਉਪਾਉ ਕੀਆ ਹੈ॥
Prof. Sahib Singhਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ।ਪਦ ਅਰਥ ਕੁਸਮ = ਫੁੱਲ। ਰਸਿ = ਰਸ ਵਿਚ; ਸੁਆਦ ਵਿਚ। ਰਚਿਆ = ਮਸਤ। ਬਿਖਿਆ = ਮਾਇਆ। ਉਪਾਇਓ = ਉਪਾਉ, ਦੌੜ-ਭੱਜ।
SikhNet (Spanish)Es atraído por el florecer de la naturaleza;
ਲੋਭ ਸੁਨੈ ਮਨਿ ਸੁਖੁ ਕਰਿ ਮਾਨੈ; ਬੇਗਿ ਤਹਾ ਉਠਿ ਧਾਇਓ ॥੧॥
lobh sunai man sukh kar maanai; beg tahaa utth dhaaeo |1|
Sant Singh KhalsaHearing about greed, he feels happy in his mind, and he runs after it. ||1||
Manmohan SinghWherever he hears some talk of greed. he feels happy in his mind and instantaneously runs thither.
Manmohan Singh (Punjabi)ਜਿਥੇ ਕਿਤੇ ਭੀ ਉਹ ਕੋਈ ਲਾਲਚ ਦੀ ਗੱਲ ਸੁਣਦਾ ਹੈ। ਉਹ ਆਪਣੇ ਚਿੱਤ ਅੰਦਰ ਖੁਸ਼ੀ ਮਹਿਸੂਸ ਕਰਦਾ ਹੈ ਤੇ ਤੁਰੰਤ ਹੀ ਉਥੇ ਭਜ ਕੇ ਜਾਂਦਾ ਹੈ।
Fareedkot Teekaਤਾਂ ਤੇ ਜਹਾਂ ਕੋਈ ਅਛੀ ਬਸਤ ਸੁਨਤਾ ਹੈ ਤੌ ਮਨ ਮੇਂ ਸੁਖ ਮਾਨ ਕਰ ਲੋਭ ਸੇ ਤਹਾਂ, ਭਾਵ ਤਿਸ ਅਸਥਾਨ ਕੋ ਸੀਘਰ ਦੌੜਤਾ ਹੈ॥੧॥
Prof. Sahib Singhਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ ॥੧॥ਪਦ ਅਰਥ ਸੁਨੈ = ਸੁਣਦਾ ਹੈ। ਮਨਿ = ਮਨ ਵਿਚ। ਬੇਗਿ = ਛੇਤੀ। ਤਹਾ = ਉਸ ਪਾਸੇ ॥੧॥
SikhNet (Spanish)lo que inicia su avaricia, lo persigue de inmediato. (1)
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ; ਸੰਤ ਦੁਆਰੈ ਆਇਓ ॥
firat firat bahut sram paaeo; sant duaarai aaeo |
Sant Singh KhalsaWandering and roaming all around, I have endured great pain, but now, I have come to the door of the Saint.
Manmohan SinghWandering and roaming I have suffered great pain but have now arrived at Saint - Guru's door.
Manmohan Singh (Punjabi)ਭਰਮ ਅਤੇ ਭਟਕ ਕੇ ਮੈਂ ਘਣੀ ਤਕਲੀਫ ਉਠਾਈ ਹੈ ਅਤੇ ਹੁਣ ਮੈਂ ਸਾਧੂ-ਗੁਰਾਂ ਦੇ ਦਰ ਤੇ ਆ ਪੁੱਜਾ ਹਾਂ।
Fareedkot Teekaਜਨਮ ਮਰਨ ਕੇ ਚਕਰ ਮੇਂ ਫਿਰਤੇ ਫਿਰਤੇ ਜੀਵ ਨੇ ਬਹੁਤਾ ਕਸਟ ਪਾਇਆ ਥਾ, ਪਰੰਤੂ ਜਬ ਸੰਤੋਂ ਕੇ ਦ੍ਵਾਰੇ ਆਇਆ॥
Prof. Sahib Singhਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ,ਪਦ ਅਰਥ ਸ੍ਰਮੁ = ਥਕਾਵਟ। ਦੁਆਰੈ = ਦਰ ਤੇ।
SikhNet (Spanish)Lucha sólo para incrementar su vicio, y hasta después, ya cansado de su inquieta lujuria, llega a los Pies del Santo.
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ; ਨਾਨਕ ਲੀਓ ਸਮਾਇਓ ॥੨॥੧੫॥
karee kripaa paarabraham suaamee; naanak leeo samaaeo |2|15|
Sant Singh KhalsaGranting His Grace, the Supreme Lord Master has blended Nanak with Himself. ||2||15||
Manmohan SinghShowering His benediction, the Lord Master has blended Nanak with Himself.
Manmohan Singh (Punjabi)ਸੁਆਮੀ ਮਾਲਕ ਨੇ ਆਪਣੀ ਰਹਿਮਤ ਧਾਰ ਕੇ, ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਪਾਰਬ੍ਰਹਮ ਸ੍ਵਾਮੀ ਨੇ ਕ੍ਰਿਪਾ ਕਰੀ ਅਰ ਅਪਨੇ ਸਾਥ ਮਿਲਾਯਾ ਭਾਵ ਅਭੇਦ ਕਰ ਲੀਆ ਹੈ ॥੨॥੧੨॥
Prof. Sahib Singhਹੇ ਨਾਨਕ! ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ ॥੨॥੧੫॥ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ ॥੨॥੧੫॥
SikhNet (Spanish)El Mismo Señor Trascendente toma Compasión de él y así lo une en Su Ser. (2-15)