ਦੇਵਗੰਧਾਰੀ ੫ ॥
devagandhaaree 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਮਾਈ; ਜੋ ਪ੍ਰਭ ਕੇ ਗੁਨ ਗਾਵੈ ॥
maaee; jo prabh ke gun gaavai |
Sant Singh KhalsaO mother, how fruitful is the birth of one who sings the Glories of God,
Manmohan SinghO Mother, he who sings the hymns the Lord's praise,
Manmohan Singh (Punjabi)ਹੇ ਮਾਤਾ! ਜੋ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ,
Fareedkot Teekaਹੇ ਭਾਈ! ਜੋ ਪ੍ਰਭੂ ਕੇ ਗੁਣੋਂ ਕੋ ਗਾਉਤਾ ਹੈ॥
Prof. Sahib Singhਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,ਪਦ ਅਰਥ ਮਾਈ = ਹੇ ਮਾਂ!
SikhNet (Spanish)Oh madre, Santo es aquél que canta la Alabanza del Señor;
ਸਫਲ ਆਇਆ ਜੀਵਨ ਫਲੁ ਤਾ ਕੋ; ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
safal aaeaa jeevan fal taa ko; paarabraham liv laavai |1| rahaau |
Sant Singh Khalsaand enshrines love for the Supreme Lord God. ||1||Pause||
Manmohan Singhand enshrines affection for the supreme Master, fruitful is his advent and advantageous the life of him. Pause.
Manmohan Singh (Punjabi)ਅਤੇ ਸ਼੍ਰੋਮਣੀ ਮਾਲਕ ਨਾਲ ਪ੍ਰੀਤ ਪਾਉਂਦਾ ਹੈ, ਫਲਦਾਇਕ ਹੈ ਉਸ ਦਾ ਆਗਮਨ ਅਤੇ ਲਾਭਦਾਇਕ ਉਸ ਦੀ ਜਿੰਦਗੀ। ਠਹਿਰਾਉ।
Fareedkot Teekaਜੋ ਪਾਰਬ੍ਰਹਮ ਮੇਂ ਬਿਰਤੀ ਕੋ ਲਗਾਉਤਾ ਹੈ ਤਿਸ ਕਾ ਜਗਤ ਮੇਂ ਆਇਆ ਸਫਲ ਹੈ ਪੁਨਾ ਜੀਵਨ ਕਾ ਫਲ੍ਹ ਤਿਸ ਨੇ ਪਾਇਆ ਹੈ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤਾ ਕੋ ਆਇਆ ਸਫਲ = ਜਗਤ ਵਿਚ ਉਸ ਦਾ ਆਉਣਾ ਕਾਮਯਾਬ ਹੋ ਜਾਂਦਾ ਹੈ। ਲਿਵ = ਲਗਨ ॥੧॥ ਰਹਾਉ ॥
SikhNet (Spanish)él cosecha el fruto de la vida y obtiene a su Señor. (1-Pausa)
ਸੁੰਦਰੁ ਸੁਘੜੁ ਸੂਰੁ ਸੋ ਬੇਤਾ; ਜੋ ਸਾਧੂ ਸੰਗੁ ਪਾਵੈ ॥
sundar sugharr soor so betaa; jo saadhoo sang paavai |
Sant Singh KhalsaBeautiful, wise, brave and divine is one who obtains the Saadh Sangat, the Company of the Holy.
Manmohan SinghBeauteous, wise, valiant and divine is he, who obtains the society of saints.
Manmohan Singh (Punjabi)ਸੁਹਣਾ, ਸਿਆਣਾ, ਸੂਰਮਾ ਅਤੇ ਗਿਆਨਵਾਨ ਹੈ, ਉਹ ਜਿਹੜਾ ਸਤਿ ਸੰਗਤ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜੋ ਸਾਧੂਓਂ ਕਾ ਸੰਗ ਪਾਵਤਾ ਹੈ, ਸੋਈ ਸੁੰਦਰ (ਸੁਘੜੁ) ਚਤਰ ਸੂਰਮਾ ਹੈ ਅਰ ਸੋਈ (ਬੇਤਾ) ਗਿਆਨਵਾਨ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ,ਪਦ ਅਰਥ ਸੁਘੜੁ = ਸੁਚੱਜਾ। ਸੂਰੁ = ਸੂਰਮਾ। ਬੇਤਾ = ਗਿਆਨਵਾਨ। ਸਾਧੂ = ਗੁਰੂ। ਸੰਗੁ = ਸਾਥ।
SikhNet (Spanish)Bello, sabio, bravo y divino, es aquél que entra en la Saad Sangat, la Sociedad de los Santos.
ਨਾਮੁ ਉਚਾਰੁ ਕਰੇ ਹਰਿ ਰਸਨਾ; ਬਹੁੜਿ. ਨ ਜੋਨੀ ਧਾਵੈ ॥੧॥
naam uchaar kare har rasanaa; bahurr. na jonee dhaavai |1|
Sant Singh KhalsaHe chants the Naam, the Name of the Lord, with his tongue, and does not have to wander in reincarnation again. ||1||
Manmohan SinghHe utters God's Name with his tongue and again, wanders not in births.
Manmohan Singh (Punjabi)ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਨਾਮ ਨੂੰ ਬੋਲਦਾ ਹੈ ਅਤੇ ਮੁੜਕੇ ਦੁਨੀਆ ਅੰਦਰ ਨਹੀਂ ਭਟਕਦਾ।
Fareedkot Teekaਹਰਿ ਨਾਮ ਰਸਨਾ ਸੇ ਉਚਾਰਨ ਕਰਤਾ ਹੈ ਓਹ ਫੇਰ ਜੋਨੀਓਂ ਮੇਂ ਨਹੀਂ ਦੌੜਤਾ ਹੈ॥੧॥
Prof. Sahib Singhਤੇ ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥ਪਦ ਅਰਥ ਉਚਾਰੁ ਕਰੇ = ਉਚਾਰਨ ਕਰਦਾ ਹੈ। ਰਸਨਾ = ਜੀਭ (ਨਾਲ)। ਬਹੁੜਿ = ਮੁੜ। ਧਾਵੈ = ਭਟਕਦਾ ॥੧॥
SikhNet (Spanish)Él recita el Nombre del Señor con su lengua y no es puesto en el vientre materno otra vez. (1)
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ; ਆਨ. ਨ ਦ੍ਰਿਸਟੀ ਆਵੈ ॥
pooran braham raviaa man tan meh; aan. na drisattee aavai |
Sant Singh KhalsaThe Perfect Lord God pervades his mind and body; he does not look upon any other.
Manmohan SinghThe Perfect Lord abides within his body and mind and he sees not another.
Manmohan Singh (Punjabi)ਮੁਕੰਮਲ ਮਾਲਕ ਉਸ ਦੀ ਆਤਮਾ ਅਤੇ ਦੇਹ ਅੰਦਰ ਟਿਕ ਜਾਂਦਾ ਹੈ ਅਤੇ ਉਹ ਹੋਰਸ ਨੂੰ ਦੇਖਦਾ ਹੀ ਨਹੀਂ।
Fareedkot Teekaਮਨ ਤਨ ਮੇਂ ਪੂਰਨ ਬ੍ਰਹਮ ਰਮਣ ਕਰ ਰਹਾ ਜਾਨਤਾ ਹੈ ਤਿਸ ਕੋ ਪਰਮੇਸ਼੍ਵਰ ਸੇ ਬਿਨਾਂ ਔਰ ਕੋਈ ਦ੍ਰਿਸ਼ਟ ਮੇਂ ਨਹੀਂ ਆਉਤਾ ਹੈ॥
Prof. Sahib Singhਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ,ਪਦ ਅਰਥ ਰਵਿਆ = ਹਰ ਵੇਲੇ ਮੌਜੂਦ। ਆਨ = ਕੋਈ ਹੋਰ।
SikhNet (Spanish)Su cuerpo y mente están llenos del Maestro Perfecto y en el Universo entero no reconoce a nadie más.
ਨਰਕ ਰੋਗ. ਨਹੀ ਹੋਵਤ, ਜਨ ਸੰਗਿ; ਨਾਨਕ. ਜਿਸੁ ਲੜਿ ਲਾਵੈ ॥੨॥੧੪॥
narak rog. nahee hovat, jan sang; naanak. jis larr laavai |2|14|
Sant Singh KhalsaHell and disease do not afflict one who joins the Company of the Lord's humble servants, O Nanak; the Lord attaches him to the hem of His robe. ||2||14||
Manmohan SinghO Nanak, hell and affliction befall not him, who joins the society of Lord's slaves and whom the Lord attaches to His skirt.
Manmohan Singh (Punjabi)ਹੇ ਨਾਨਕ! ਦੋਜ਼ਕ ਅਤੇ ਜਹਿਮਤ ਉਸ ਨੂੰ ਨਹੀਂ ਵਾਪਰਦੇ, ਜੋ ਸਾਹਿਬ ਦੇ ਗੋਲਿਆਂ ਦੀ ਸੰਗਤ ਅੰਦਰ ਜੁੜਦਾ ਹੈ ਅਤੇ ਜਿਸ ਨੂੰ ਸਾਹਿਬ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂ ਜਨੋਂ ਕੇ ਸੰਗ ਹੋਨੇ ਕਰ ਜਿਸ ਕੋ ਹਰਿ ਅਪਨੇ ਲੜ ਲਗਾਇ ਲੇਤਾ ਹੈ ਤਿਸ ਕੋ ਨਰਕ ਰੂਪ ਰੋਗ ਵਾ ਨਰਕ ਔਰ ਰੋਗ ਪ੍ਰਾਪਤਿ ਨਹੀਂ ਹੋਤਾ॥੨॥੧੪॥
Prof. Sahib Singhਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਹੇ ਨਾਨਕ!॥੨॥੧੪॥ਪਦ ਅਰਥ ਜਨ ਸੰਗਿ = ਸੰਤ ਜਨਾਂ ਦੀ ਸੰਗਤ ਵਿਚ। ਜਿਸੁ ਲੜਿ = ਜਿਸ ਮਨੁੱਖ ਨੂੰ ਸੰਤ ਜਨਾਂ ਦੇ ਲੜ ਨਾਲ ॥੨॥੧੪॥
SikhNet (Spanish)No es echado a la oscuridad, dice Nanak, aquél de quien el Señor se adueña. (2-14)