ੴ

ਸਿੱਖਬਾਣੀ · SikhBani

ਦੇਵਗੰਧਾਰੀ ੫ ॥

devagandhaaree 5
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 531 · 7 lines
Translations

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਸਰਬ ਸੁਖਾ; ਗੁਰ ਚਰਨਾ ॥

sarab sukhaa; gur charanaa |

Sant Singh KhalsaAll peace is found in the Guru's feet.
Manmohan Singhall the comforts abide in Guru's Feet.
Manmohan Singh (Punjabi)ਸਾਰੇ ਆਰਾਮ ਗੁਰਾਂ ਦੇ ਪੈਰ ਵਿੱਚ ਵੱਸਦਾ ਹੈ।
Fareedkot Teekaਸਰਬ ਸੁਖੋਂ ਕੇ ਸਮਦਾਇ ਗੁਰੋਂ ਕੇ ਚਰਨੋਂ ਕੇ ਧਿਆਨ ਮੇਂ ਹੈਂ॥ ਪੁਨਾ ਕੈਸੇ ਹੈਂ?
Prof. Sahib Singhਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ।

ਪਦ ਅਰਥ ਸਰਬ = ਸਾਰੇ।

SikhNet (Spanish)Toda Paz la encuentro a los Pies de mi Guru; Sus Pies

ਕਲਿਮਲ ਡਾਰਨ. ਮਨਹਿ ਸਧਾਰਨ; ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥

kalimal ddaaran. maneh sadhaaran; ih aasar mohi taranaa |1| rahaau |

Sant Singh KhalsaThey drive away my sins and purify my mind; their Support carries me across. ||1||Pause||
Manmohan SinghGuru's feet drive away my sins, purify the soul and through their prop I am saved. Pause.
Manmohan Singh (Punjabi)ਗੁਰਾਂ ਦੇ ਪੈਰ ਮੇਰੇ ਪਾਪਾਂ ਨੂੰ ਦੂਰ ਕਰ ਦਿੰਦੇ ਹਨ, ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਉਨ੍ਹਾਂ ਦੇ ਆਸਰੇ ਮੈਂ ਪਾਰ ਉੱਤਰ ਗਿਆ ਹਾਂ। ਠਹਿਰਾਉ।
Fareedkot Teeka(ਕਲਿਮਲ) ਪਾਪੋਂ ਕੇ ਦੂਰ ਕਰਨੇ ਹਾਰੇ ਮਨ ਕੋ ਸੁਧ ਕਰਨੇ ਹਾਰੇ ਹੈਂ ਅਰ ਇਸੀ ਆਸਰੇ ਸੇ ਮੇਰਾ ਤਰਨਾ ਹੋਇਗਾ॥੧॥ ਰਹਾਉ ॥
Prof. Sahib Singhਇਸ ਤਰ੍ਹਾਂ ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਮਿਲਦਾ ਹੈ, ਤੇ ਇੰਜ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੧॥ ਰਹਾਉ ॥

ਪਦ ਅਰਥ ਕਲਿਮਲ = ਪਾਪ। ਡਾਰਨ = ਦੂਰ ਕਰਨ-ਯੋਗ। ਮਨਹਿ = ਮਨ ਨੂੰ। ਸਧਾਰਨ = ਆਸਰਾ ਦੇਣ ਵਾਲੇ। ਮੋਹਿ = ਮੈਂ ॥੧॥ ਰਹਾਉ ॥

SikhNet (Spanish)destruyen mis faltas y sustentan mi mente, y ese Soporte es lo que me lleva a través. (1-Pausa)

ਪੂਜਾ ਅਰਚਾ ਸੇਵਾ ਬੰਦਨ; ਇਹੈ ਟਹਲ ਮੋਹਿ ਕਰਨਾ ॥

poojaa arachaa sevaa bandan; ihai ttehal mohi karanaa |

Sant Singh KhalsaThis is the labor which I perform: worship, flower-offerings, service and devotion.
Manmohan SinghTheir worship, flower offering, service and obeisance unto them, this is the labour which I perform.
Manmohan Singh (Punjabi)ਉਨ੍ਹਾਂ ਦੀ ਉਪਾਸ਼ਨਾ, ਫੁੱਲ ਭੇਟ, ਚਾਕਰੀ ਅਤੇ ਉਨ੍ਹਾਂ ਨੂੰ ਨਿਮਸ਼ਕਾਰ, ਏਹੀ ਖਿਦਮਤ ਕਮਾਉਂਦਾ ਹਾਂ।
Fareedkot Teekaਪੂਜਾ (ਅਰਚਾ) ਮੂਰਤੀ ਪੂਜਾ ਅਰ ਸੇਵਾ ਪੁਨਾ (ਬੰਦਨ) ਡੰਡੌਤ ਕਰਨੀ ਹਮਾਰੀ ਇਹੀ ਹੈ, ਜੋ ਮੈਨੇ ਗੁਰੋਂ ਕੀ ਟਹਲ ਕਾ ਕਹਨਾ ਕੀਆ ਹੈ॥
Prof. Sahib Singhਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ-ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ।

ਪਦ ਅਰਥ ਅਰਚਾ = ਦੇਵ-ਪੂਜਾ ਸਮੇ ਚੰਦਨ ਆਦਿਕ ਦੀ ਭੇਟਾ। ਬੰਦਨ = (ਦੇਵਤਿਆਂ ਨੂੰ) ਨਮਸਕਾਰ। ਮੋਹਿ = ਮੈਂ।

SikhNet (Spanish)El postrarme a los Pies del Guru es en realidad mi Alabanza, y mi ofrenda de flores es mi obediencia y mi servicio.

ਬਿਗਸੈ ਮਨੁ. ਹੋਵੈ ਪਰਗਾਸਾ; ਬਹੁਰਿ. ਨ ਗਰਭੈ ਪਰਨਾ ॥੧॥

bigasai man. hovai paragaasaa; bahur. na garabhai paranaa |1|

Sant Singh KhalsaMy mind blossoms forth and is enlightened, and I am not cast into the womb again. ||1||
Manmohan SinghTouching them the soul is in bloom and is illumined and I am cast not into the womb again.
Manmohan Singh (Punjabi)ਉਨ੍ਹਾਂ ਨੂੰ ਪਰਸ ਕੇ ਆਤਮਾ ਖਿੜ ਤੇ ਪ੍ਰਕਾਸ਼ਵਾਨ ਹੋ ਜਾਂਦੀ ਹੈ ਅਤੇ ਮੁੜ ਕੇ, ਮਾਤਾ-ਉਦਰ ਵਿੱਚ ਪਾਇਆ ਨਹੀਂ ਜਾਂਦਾ।
Fareedkot Teekaਜਬ ਗ੍ਯਾਨ ਕਾ ਪ੍ਰਗਾਸ ਹੋਵੈ ਤਬ ਮਨ ਬਿਗਸਤਾ ਹੈ ਫਿਰ ਗਰਭ ਮੇਂ ਪੜਨਾ ਨਹੀਂ ਹੋਤਾ ਹੈ॥੧॥
Prof. Sahib Singh(ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੧॥

ਪਦ ਅਰਥ ਬਿਗਸੈ = ਖਿੜ ਪੈਂਦਾ ਹੈ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਗਰਭੈ = ਗਰਭ ਵਿਚ, ਕੁੱਖ ਵਿਚ, ਜੂਨਾਂ ਵਿਚ ॥੧॥

SikhNet (Spanish)Así mi mente florece y se ilumina y ya no regreso de nuevo al vientre materno. (1)

ਸਫਲ ਮੂਰਤਿ ਪਰਸਉ ਸੰਤਨ ਕੀ; ਇਹੈ ਧਿਆਨਾ ਧਰਨਾ ॥

safal moorat parsau santan kee; ihai dhiaanaa dharanaa |

Sant Singh KhalsaI behold the fruitful vision of the Saint; this is the meditation I have taken.
Manmohan SinghI see the fruitful vision of the saint Guru and this is the idea, that I have entertained in my mind.
Manmohan Singh (Punjabi)ਮੈਂ ਸਾਧੂ-ਗੁਰਾਂ ਦੇ ਫਲਦਾਇਕ ਦਰਸ਼ਨ ਨੂੰ ਦੇਖਦਾ ਹਾਂ ਏਹੀ ਖਿਆਲ ਹੀ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੋਇਆ ਹੈ।
Fareedkot Teekaਮੈਂ ਸੰਤੋਂ ਕੀ ਸਫਲ ਮੂਰਤ ਕਾ ਪਰਸਨਾ ਕਰਤਾ ਹੂੰ, ਇਹੈ ਮੈਨੇ ਧਿਆਨ ਧਾਰਨਾ ਕੀਆ ਹੈ॥
Prof. Sahib Singhਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ।

ਪਦ ਅਰਥ ਸਫਲ = ਫਲ ਦੇਣ ਵਾਲੀ। ਪਰਸਉ = ਮੈਂ ਪਰਸਦਾ ਹਾਂ।

SikhNet (Spanish)Sólo tengo la Visión fructífera del Santo Guru y es en esa Visión donde habito siempre.

ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ; ਪਰਿਓ ਸਾਧ ਕੀ ਸਰਨਾ ॥੨॥੧੬॥

bheo kripaal tthaakur naanak kau; pario saadh kee saranaa |2|16|

Sant Singh KhalsaThe Lord Master has become Merciful to Nanak, and he has entered the Sanctuary of the Holy. ||2||16||
Manmohan SinghThe Lord has become merciful unto Nanak and he has entered the sanctuary of the Saint Guru.
Manmohan Singh (Punjabi)ਪ੍ਰਭੂ ਨਾਨਕ ਉਤੇ ਦਇਆਵਾਨ ਹੋ ਗਿਆ ਹੈ ਅਤੇ ਉਸ ਨੇ ਸਤਿ ਗੁਰਾਂ ਦੀ ਪਨਾਹ ਲੈ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਠਾਕਰ ਕ੍ਰਿਪਾਲ ਹੂਆ ਹੈ, ਸੋ ਸਾਧੋਂ ਕੀ ਸਰਨ ਮੇਂ ਪੜਾ ਹੈ॥੨॥੧੬॥☬ਉਪਦੇਸ:
Prof. Sahib Singhਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ ॥੨॥੧੬॥

ਪਦ ਅਰਥ ਕਉ = ਨੂੰ। ਸਾਧ = ਗੁਰੂ ॥੨॥੧੬॥

SikhNet (Spanish)El Señor ha tenido Misericordia de mí, pues he buscado sólo el Refugio del Santo. (2-16)
Answers quote the Granth verbatim with Ang citations. AI commentary is not Gurbani and not a religious ruling.