ਮਹਲਾ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਹਉਮੈ ਜਗਤੁ ਭੁਲਾਇਆ; ਦੁਰਮਤਿ ਬਿਖਿਆ ਬਿਕਾਰ ॥
haumai jagat bhulaaeaa; duramat bikhiaa bikaar |
Sant Singh KhalsaEgotism has led the world astray, along with evil-mindedness and the poison of corruption.
Manmohan SinghEgotism mal-intellect and the poison of sin have led astray the world.
Manmohan Singh (Punjabi)ਹੰਕਾਰ, ਮੰਦੀ ਅਕਲ ਅਤੇ ਪਾਪ ਦੀ ਜ਼ਹਿਰ ਨੇ ਸੰਸਾਰ ਨੂੰ ਕੁਰਾਹੇ ਪਾਇਆ ਹੋਇਆ ਹੈ।
Fareedkot Teekaਹੰਕਾਰ ਨੇ ਔਰ ਬਿਸ਼ੇ ਵਿਕਾਰੋਂ ਵਾਲੀ ਖੋਟੀ ਬੁਧੀ ਨੇ ਜਗਤ ਕੋ ਭੁਲਾਇ ਦੀਆ ਹੈ॥
Prof. Sahib Singhਹਉਮੈ ਨੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ, ਖੋਟੀ ਮਤਿ ਤੇ ਮਾਇਆ ਵਿਚ (ਫਸ ਕੇ) ਵਿਕਾਰ ਕਰੀ ਜਾਂਦਾ ਹੈ।
SikhNet (Spanish)En ego el mundo se ha desviado del Sendero, vive en el error y come el veneno de la maldad.
ਸਤਿਗੁਰੁ ਮਿਲੈ, ਤ ਨਦਰਿ ਹੋਇ; ਮਨਮੁਖ ਅੰਧ ਅੰਧਿਆਰ ॥
satigur milai, ta nadar hoe; manamukh andh andhiaar |
Sant Singh KhalsaMeeting with the True Guru, we are blessed by the Lord's Glance of Grace, while the self-willed manmukh gropes around in the darkness.
Manmohan SinghIf an apostate who is in total darkness meets the True Guru then he comes to possess vision.
Manmohan Singh (Punjabi)ਜੇਕਰ ਅਧਰਮੀ, ਜੋ ਮੁਕੰਮਲ ਅਨ੍ਹੇਰੇ ਵਿੱਚ ਹੈ, ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ।
Fareedkot Teekaਮਨਮੁਖ ਅੰਧੇਰੇ ਮੇਂ ਪੜੇ ਹੈਂ, ਜੋ ਸਤਿਗੁਰੂ ਮਿਲੇ ਤਉ ਕ੍ਰਿਪਾ ਦ੍ਰਿਸਟ ਹੋਵੇ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਤੇ (ਪ੍ਰਭੂ ਦੀ ਮਿਹਰ ਦੀ) ਨਜ਼ਰ ਹੁੰਦੀ ਹੈ, ਮਨ ਦੇ ਮੁਰੀਦ ਮਨੁੱਖ ਨਦਾਰ ਅੰਨ੍ਹੇ ਰਹਿੰਦੇ ਹਨ।
SikhNet (Spanish)Cuando el Verdadero Guru es encontrado, la Gracia del Señor se posa sobre nosotros, pero los que prefieren ser guiados por su propio ego andan a tientas en la oscuridad.
ਨਾਨਕ. ਆਪੇ ਮੇਲਿ ਲਏ; ਜਿਸ ਨੋ ਸਬਦਿ ਲਾਏ ਪਿਆਰੁ ॥੩॥
naanak. aape mel le; jis no sabad laae piaar |3|
Sant Singh KhalsaO Nanak, the Lord absorbs into Himself those whom He inspires to love the Word of His Shabad. ||3||
Manmohan SinghNanak the Lord blends with Himself the mortal whom He causes to love His Name.
Manmohan Singh (Punjabi)ਨਾਨਕ ਪ੍ਰਭੂ ਉਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ, ਜਿਸ ਨੂੰ ਉਹ ਆਪਣੇ ਨਾਮ ਦਾ ਪ੍ਰੇਮ ਲਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪੇ ਵਾਹਿਗੁਰੂ ਸਬਦ ਮੇਂ ਪਿਆਰ ਲਗਾਵੇ ਤਿਸ ਕੋ ਮੇਲ ਲੇਤਾ ਹੈ॥੩॥
Prof. Sahib Singhਹੇ ਨਾਨਕ! ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿਚ ਲਾਂਦਾ ਹੈ, ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ॥੩॥
SikhNet (Spanish)Dice Nanak, el Señor une Consigo Mismo a aquéllos a quienes Él capacita para amar el Bani de la Palabra.(3)