ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਚੁ ਸਚੇ ਕੀ ਸਿਫਤਿ ਸਲਾਹ ਹੈ; ਸੋ ਕਰੇ. ਜਿਸੁ ਅੰਦਰੁ ਭਿਜੈ ॥
sach sache kee sifat salaah hai; so kare. jis andar bhijai |
Sant Singh KhalsaTrue are the Praises and the Glories of the True One; he alone speaks them, whose mind is softened within.
Manmohan SinghTrue is the glory and praise of the True One. He alone undertakes it whose mind is softened
Manmohan Singh (Punjabi)ਸੱਚੀ ਹੈ ਕੀਰਤੀ ਤੇ ਉਸਤਤੀ ਸਤਿਪੁਰਖ ਦੀ ਕੇਵਲ ਓਹੀ ਇਸ ਨੂੰ ਕਰਦਾ ਹੈ, ਜਿਸ ਦਾ ਮਨ ਨਰਮ ਹੋਇਆ ਹੋਇਆ ਹੈ।
Fareedkot Teekaਨਿਸਚੇ ਕਰ ਕੇ ਸਚੇ ਕੀ (ਸਿਫਤਿ) ਉਸਤਤੀ (ਸਲਾਹ) ਸਲਾਹੁਣੇ ਜੋਗ ਹੈ, ਪਰੰਤੂ ਸੋ ਕਰਤਾ ਹੈ ਜਿਸ ਕਾ ਰਿਦਾ ਪ੍ਰੇਮ ਮੇਂ (ਭਿਜੈ) ਸਨਿਗਧ ਹੋਤਾ ਹੈ॥
Prof. Sahib Singhਸੱਚੇ ਪ੍ਰਭੂ ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ ਸਦਾ-ਥਿਰ ਰਹਿਣ ਵਾਲੀ ਹੈ; (ਇਹ ਸਿਫ਼ਤਿ-ਸਾਲਾਹ) ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ (ਭੀ) (ਸਿਫ਼ਤਿ ਵਿਚ) ਭਿੱਜਾ ਹੋਇਆ ਹੋਵੇ।
ਪਦ ਅਰਥ ਅੰਦਰੁ = ਹਿਰਦਾ।
SikhNet (Spanish)Alabanzas se hacen para el Señor de la Verdad, pero sólo amándolo uno Lo alaba.
ਜਿਨੀ ਇਕ ਮਨਿ ਇਕੁ ਅਰਾਧਿਆ; ਤਿਨ ਕਾ ਕੰਧੁ. ਨ ਕਬਹੂ ਛਿਜੈ ॥
jinee ik man ik araadhiaa; tin kaa kandh. na kabahoo chhijai |
Sant Singh KhalsaThose who worship the One Lord with single-minded devotion - their bodies shall never perish.
Manmohan SinghThey, who meditate on the Unique One with single mind their body never perishes.
Manmohan Singh (Punjabi)ਜੋ ਇਕ ਚਿੱਤ ਨਾਲ ਅਦੁੱਤੀ ਪੁਰਖ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਦੇਹਿ ਕਦਾਚਿੱਤ ਨਾਸ ਨਹੀਂ ਹੁੰਦੀ।
Fareedkot Teekaਜਿਨੋਂ ਨੇ ਇਕ ਮਨ ਹੋਇ ਕਰ ਏਕ ਕੋ ਅਰਾਧਿਆ ਹੈ, ਤਿਨ ਕਾ (ਕੰਧੁ) ਸਰੀਰ ਕਬੀ ਨਹੀਂ (ਛਿਜੈ) ਨਾਸ ਹੋਤਾ ਹੈ, ਭਾਵ ਨਿਸਫਲ ਨਹੀਂ ਹੋਤਾ॥
Prof. Sahib Singhਜੋ ਮਨੁੱਖ ਏਕਾਗਰ-ਚਿੱਤ ਹੋ ਕੇ ਇਕ ਹਰੀ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਸਰੀਰ ਕਦੀ ਛਿੱਜਦਾ ਨਹੀਂ (ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ)।
ਪਦ ਅਰਥ ਇਕਿ ਮਨਿ = ਇਕ ਮਨ ਨਾਲ, ਮਨ ਲਾ ਕੇ। ਕੰਧੁ = ਸਰੀਰ।
SikhNet (Spanish)Si uno contempla al Señor con toda la capacidad de su mente, el tiempo no corrompe su Alma.
ਧਨੁ ਧਨੁ ਪੁਰਖ ਸਾਬਾਸਿ ਹੈ; ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥
dhan dhan purakh saabaas hai; jin sach rasanaa amrit pijai |
Sant Singh KhalsaBlessed, blessed and acclaimed is that person, who tastes with his tongue the Ambrosial Nectar of the True Name.
Manmohan SinghBlessed blessed and praiseworthy is the person who with his tongue tastes the True Name Nectar.
Manmohan Singh (Punjabi)ਮੁਬਾਰਕ! ਮੁਬਾਰਕ! ਤੇ ਉਪਮਾਯੋਗ ਹੈ ਉਹ ਪੁਰਸ਼, ਜੋ ਆਪਣੀ ਜੀਭਾ ਨਾਲ ਸਤਿਨਾਮ ਦੇ ਸੁਧਾਰਸ ਨੂੰ ਚਖਦਾ ਹੈ।
Fareedkot Teekaਵਹੁ ਪੁਰਸ ਮਨ ਤਨ ਕਰ ਧੰਨ ਔਰ ਸਾਬਾਸੀ ਲਾਇਕ ਹੈ ਜਿਸ ਨੇ ਰਸਨਾ ਕਰਕੈ ਸਚਾ ਨਾਮੁ ਅੰਮ੍ਰਿਤ ਪੀਆ ਹੈ॥
Prof. Sahib Singhਉਹ ਮਨੁੱਖ ਧੰਨ ਹਨ, ਸ਼ਾਬਾਸ਼ੇ ਉਹਨਾਂ ਨੂੰ ਜੋ ਜੀਭ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ।
SikhNet (Spanish)Bendito es el hombre si su paladar prueba el Néctar del Nombre.
ਸਚੁ ਸਚਾ ਜਿਨ ਮਨਿ ਭਾਵਦਾ; ਸੇ ਮਨਿ ਸਚੀ ਦਰਗਹ ਲਿਜੈ ॥
sach sachaa jin man bhaavadaa; se man sachee daragah lijai |
Sant Singh KhalsaOne whose mind is pleased with the Truest of the True is accepted in the True Court.
Manmohan SinghThe man to whose mind the Truest of the true is pleasing becomes acceptable in the True court.
Manmohan Singh (Punjabi)ਉਹ ਪੁਰਸ਼, ਜਿਸ ਦੇ ਚਿੱਤ ਨੂੰ ਸੱਚਿਆ ਦਾ ਮਹਾਂ ਸੱਚਾ ਚੰਗਾ ਲਗਦਾ ਹੈ, ਸੱਚੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਜਿਨ ਕੇ ਮਨ ਮੇਂ ਨਿਸਚੇ ਕਰ ਕੇ ਸਚਾ ਭਾਵਤਾ ਹੈ, ਸੋ ਪੁਰਸ ਦਹਗਾਹ ਮੇਂ ਮਾਨ ਲਈਤੇ ਹੈਂ ਅਰਥਾਤ ਤਿਨ ਕਾ ਅਤੀ ਆਦਰ ਹੋਤਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਸੱਚਾ ਹਰੀ ਸਚਮੁਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿਚ ਸਤਕਾਰੇ ਜਾਂਦੇ ਹਨ।
ਪਦ ਅਰਥ ਮਨਿ ਲਿਜੈ = ਮੰਨ ਲਏ ਜਾਂਦੇ ਹਨ, ਆਦਰ ਪਾਂਦੇ ਹਨ।
SikhNet (Spanish)Aquél que ama a su Verdadero Señor es aprobado en la Verdadera Corte.
ਧਨੁ ਧੰਨੁ ਜਨਮੁ ਸਚਿਆਰੀਆ; ਮੁਖ ਉਜਲ ਸਚੁ ਕਰਿਜੈ ॥੨੦॥
dhan dhan janam sachiaareea; mukh ujal sach karijai |20|
Sant Singh KhalsaBlessed, blessed is the birth of those true beings; the True Lord brightens their faces. ||20||
Manmohan SinghHail hail unto the birth of the true persons, whose faces the True Lord renders bright.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਸੱਚੇ ਪੁਰਸ਼ਾਂ ਦੀ ਪੈਦਾਇਸ਼ ਨੂੰ ਜਿਨ੍ਹਾਂ ਦੇ ਚਿਹਰੇ ਨੂੰ ਸੱਚਾ ਸੁਆਮੀ ਰੋਸ਼ਨ ਕਰ ਦਿੰਦਾ ਹੈ।
Fareedkot Teekaਔਰ ਤਿਨ ਸਚੇ ਪੁਰਸੋਂ ਕਾ ਜਨਮ ਧੰਨ ਹੈ ਧੰਨ ਹੈ, ਪੁਨਾ ਸਚਾ ਵਾਹਿਗੁਰੂ ਤਿਨ ਕਾ ਮੁਖ ਉਜਲ ਕਰਤਾ ਹੈ॥੨੦॥☬ਅਬ ਕੂੜਿਆਰਾਂ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਸੱਚ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲਾ ਹੈ (ਕਿਉਂਕਿ ਦਰਗਾਹ ਵਿਚ) ਉਹ ਸੁਰਖ਼ੁਰੂ ਕੀਤੇ ਜਾਂਦੇ ਹਨ ॥੨੦॥
ਪਦ ਅਰਥ ਸਚਿਆਰੀਆ = ਸਚਿਆਰਿਆਂ, ਸੱਚ ਦੇ ਵਪਾਰੀਆਂ ਦਾ ॥੨੦॥
SikhNet (Spanish)Bendita es la vida de los Seres Verdaderos y de semblante radiante, porque ellos reflejan la Verdad del Señor. (20)