ੴ

ਸਿੱਖਬਾਣੀ · SikhBani

Ang 312

Sri Guru Granth Sahib · Raag Gauree · 7 shabads, 37 lines
Translations
Shabad Guru Ramdas Ji Raag Gauree continued from Ang 311

ਤਿਸੁ ਅਗੈ ਪਿਛੈ ਢੋਈ ਨਾਹੀ; ਗੁਰਸਿਖੀ ਮਨਿ ਵੀਚਾਰਿਆ ॥

tis agai pichhai dtoee naahee; gurasikhee man veechaariaa |

Sant Singh KhalsaHe shall find no shelter, here or hereafter; the GurSikhs have realized this in their minds.
Manmohan SinghThe Guru's disciples have realised in their mind that here and hereafter he shall find no shelter.
Manmohan Singh (Punjabi)ਗੁਰੂ ਦਿਆਂ ਮੁਰੀਦਾ ਨੇ ਆਪਣੇ ਚਿੱਤ ਵਿੱਚ ਅਨੁਭਵ ਕਰ ਲਿਆ ਹੈ, ਕਿ ਇਥੇ ਅਤੇ ਉਥੇ ਉਸ ਨੂੰ ਕੋਈ ਪਨਾਹ ਨਹੀਂ ਲੱਭਣੀ।
Fareedkot Teekaਔਰ ਤਿਸ ਕੌ ਅਗੇ ਪਿਛੇ ਅਰਥਾਤ ਲੋਕ ਪ੍ਰਲੋਕ ਮੇਂ (ਢੋਈ) ਆਦਰ ਨਹੀਂ ਮਿਲਤਾ, ਏਹ ਗੁਰੋਂ ਕੇ ਸਿਖੋਂ ਨੇ ਮਨ ਮੇਂ ਵੀਚਾਰ ਕੀਆ ਹੈ॥
Prof. Sahib Singhਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ-ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ।
SikhNet (Spanish)No encuentra refugio ni aquí ni en el más allá; los Gursikjs han entendido esto.

ਸਤਿਗੁਰੂ ਨੋ ਮਿਲੇ. ਸੇਈ ਜਨ ਉਬਰੇ; ਜਿਨ ਹਿਰਦੈ ਨਾਮੁ ਸਮਾਰਿਆ ॥

satiguroo no mile. seee jan ubare; jin hiradai naam samaariaa |

Sant Singh KhalsaThat humble being who meets the True Guru is saved; he cherishes the Naam, the Name of the Lord, in his heart.
Manmohan SinghThe man who meets the True Guru and who in his mind remembers the Name is saved.
Manmohan Singh (Punjabi)ਜਿਹੜਾ ਇਨਸਾਨ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਆਪਣੇ ਚਿੱਤ ਅੰਦਰ ਨਾਮ ਦਾ ਚਿੰਤਨ ਕਰਦਾ ਹੈ, ਉਹ ਤਰ ਜਾਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਮਿਲ ਕਰ ਤੇਰਾ ਨਾਮ ਰਿਦੇ ਮੇਂ ਸਿਮਰਨ ਕੀਆ ਹੈ, ਸੋਈ ਪੁਰਸ ਬਚੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿਚ ਨਾਮ ਨੂੰ ਸੰਭਾਲਦੇ ਹਨ।
SikhNet (Spanish)Aquéllos que encontraron al Guru, fueron emancipados, porque enaltecieron el Nombre del Señor en sus corazones.

ਜਨ ਨਾਨਕ ਕੇ ਗੁਰਸਿਖ ਪੁਤਹਹੁ; ਹਰਿ ਜਪਿਅਹੁ, ਹਰਿ ਨਿਸਤਾਰਿਆ ॥੨॥

jan naanak ke gurasikh putahahu; har japiahu, har nisataariaa |2|

Sant Singh KhalsaServant Nanak says: O GurSikhs, O my sons, meditate on the Lord; only the Lord shall save you. ||2||
Manmohan SinghO ye, Sikhs and sons of the Guru meditate on the Lord God and He shall deliver you says slave Nanak.
Manmohan Singh (Punjabi)ਹੇ ਤੁਸੀਂ ਗੁਰੂ ਦੇ ਸਿੱਖੋਂ ਅਤੇ ਪੁਤਰੋ! ਵਾਹਿਗੁਰੂ ਸੁਆਮੀ ਦਾ ਸਿਮਰਨ ਕਰੋ ਅਤੇ ਉਹ ਤੁਹਾਡਾ ਪਾਰ ਉਤਾਰਾ ਕਰੇਗਾ, ਗੋਲਾ ਨਾਨਕ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਹਰੀ! ਮੈਂ ਦਾਸ ਐਸੇ ਉਪਦੇਸ ਕਰਤਾ ਹਾਂ ਕੇ ਹੇ ਗੁਰੂ ਕੇ ਸਿਖੋ ਔਰ ਪੁਤ੍ਰੋ ਹਰੀ ਕਾ ਨਾਮ ਜਪੋ, ਜਿਸ ਹਰੀ ਨੇ ਜਗ ਮੇਂ ਭਗਤੋਂ ਕੋ ਤਾਰਿਆ ਹੈ॥੨॥☬ਪ੍ਰਸ਼ਨ: ਹਰੀ ਨਾਮ ਸਿਮਰਨ ਸੇ ਜਗਤ ਕੋ ਕਿਸ ਨੇ ਭੁਲਾਇਆ ਹੈ ਔਰ ਭੂਲੇ ਹੂਏ ਜੀਵ ਕੋ ਕੌਣ ਮੇਲੇ?☬ਉੱਤਰ:
Prof. Sahib Singh(ਇਸ ਲਈ ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ) ਪਾਰ ਉਤਾਰਦਾ ਹੈ ॥੨॥
SikhNet (Spanish)Oh Gursikjs, oh hijos míos, mediten en el Gran Señor, y sean emancipados. (2)

Open this shabad (11 lines, Angs 311-312) →

Shabad Guru Amardas Ji Raag Gauree

ਮਹਲਾ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਹਉਮੈ ਜਗਤੁ ਭੁਲਾਇਆ; ਦੁਰਮਤਿ ਬਿਖਿਆ ਬਿਕਾਰ ॥

haumai jagat bhulaaeaa; duramat bikhiaa bikaar |

Sant Singh KhalsaEgotism has led the world astray, along with evil-mindedness and the poison of corruption.
Manmohan SinghEgotism mal-intellect and the poison of sin have led astray the world.
Manmohan Singh (Punjabi)ਹੰਕਾਰ, ਮੰਦੀ ਅਕਲ ਅਤੇ ਪਾਪ ਦੀ ਜ਼ਹਿਰ ਨੇ ਸੰਸਾਰ ਨੂੰ ਕੁਰਾਹੇ ਪਾਇਆ ਹੋਇਆ ਹੈ।
Fareedkot Teekaਹੰਕਾਰ ਨੇ ਔਰ ਬਿਸ਼ੇ ਵਿਕਾਰੋਂ ਵਾਲੀ ਖੋਟੀ ਬੁਧੀ ਨੇ ਜਗਤ ਕੋ ਭੁਲਾਇ ਦੀਆ ਹੈ॥
Prof. Sahib Singhਹਉਮੈ ਨੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ, ਖੋਟੀ ਮਤਿ ਤੇ ਮਾਇਆ ਵਿਚ (ਫਸ ਕੇ) ਵਿਕਾਰ ਕਰੀ ਜਾਂਦਾ ਹੈ।
SikhNet (Spanish)En ego el mundo se ha desviado del Sendero, vive en el error y come el veneno de la maldad.

ਸਤਿਗੁਰੁ ਮਿਲੈ, ਤ ਨਦਰਿ ਹੋਇ; ਮਨਮੁਖ ਅੰਧ ਅੰਧਿਆਰ ॥

satigur milai, ta nadar hoe; manamukh andh andhiaar |

Sant Singh KhalsaMeeting with the True Guru, we are blessed by the Lord's Glance of Grace, while the self-willed manmukh gropes around in the darkness.
Manmohan SinghIf an apostate who is in total darkness meets the True Guru then he comes to possess vision.
Manmohan Singh (Punjabi)ਜੇਕਰ ਅਧਰਮੀ, ਜੋ ਮੁਕੰਮਲ ਅਨ੍ਹੇਰੇ ਵਿੱਚ ਹੈ, ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ।
Fareedkot Teekaਮਨਮੁਖ ਅੰਧੇਰੇ ਮੇਂ ਪੜੇ ਹੈਂ, ਜੋ ਸਤਿਗੁਰੂ ਮਿਲੇ ਤਉ ਕ੍ਰਿਪਾ ਦ੍ਰਿਸਟ ਹੋਵੇ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਤੇ (ਪ੍ਰਭੂ ਦੀ ਮਿਹਰ ਦੀ) ਨਜ਼ਰ ਹੁੰਦੀ ਹੈ, ਮਨ ਦੇ ਮੁਰੀਦ ਮਨੁੱਖ ਨਦਾਰ ਅੰਨ੍ਹੇ ਰਹਿੰਦੇ ਹਨ।
SikhNet (Spanish)Cuando el Verdadero Guru es encontrado, la Gracia del Señor se posa sobre nosotros, pero los que prefieren ser guiados por su propio ego andan a tientas en la oscuridad.

ਨਾਨਕ. ਆਪੇ ਮੇਲਿ ਲਏ; ਜਿਸ ਨੋ ਸਬਦਿ ਲਾਏ ਪਿਆਰੁ ॥੩॥

naanak. aape mel le; jis no sabad laae piaar |3|

Sant Singh KhalsaO Nanak, the Lord absorbs into Himself those whom He inspires to love the Word of His Shabad. ||3||
Manmohan SinghNanak the Lord blends with Himself the mortal whom He causes to love His Name.
Manmohan Singh (Punjabi)ਨਾਨਕ ਪ੍ਰਭੂ ਉਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ, ਜਿਸ ਨੂੰ ਉਹ ਆਪਣੇ ਨਾਮ ਦਾ ਪ੍ਰੇਮ ਲਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਆਪੇ ਵਾਹਿਗੁਰੂ ਸਬਦ ਮੇਂ ਪਿਆਰ ਲਗਾਵੇ ਤਿਸ ਕੋ ਮੇਲ ਲੇਤਾ ਹੈ॥੩॥
Prof. Sahib Singhਹੇ ਨਾਨਕ! ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿਚ ਲਾਂਦਾ ਹੈ, ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ॥੩॥
SikhNet (Spanish)Dice Nanak, el Señor une Consigo Mismo a aquéllos a quienes Él capacita para amar el Bani de la Palabra.(3)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸਚੇ ਕੀ ਸਿਫਤਿ ਸਲਾਹ ਹੈ; ਸੋ ਕਰੇ. ਜਿਸੁ ਅੰਦਰੁ ਭਿਜੈ ॥

sach sache kee sifat salaah hai; so kare. jis andar bhijai |

Sant Singh KhalsaTrue are the Praises and the Glories of the True One; he alone speaks them, whose mind is softened within.
Manmohan SinghTrue is the glory and praise of the True One. He alone undertakes it whose mind is softened
Manmohan Singh (Punjabi)ਸੱਚੀ ਹੈ ਕੀਰਤੀ ਤੇ ਉਸਤਤੀ ਸਤਿਪੁਰਖ ਦੀ ਕੇਵਲ ਓਹੀ ਇਸ ਨੂੰ ਕਰਦਾ ਹੈ, ਜਿਸ ਦਾ ਮਨ ਨਰਮ ਹੋਇਆ ਹੋਇਆ ਹੈ।
Fareedkot Teekaਨਿਸਚੇ ਕਰ ਕੇ ਸਚੇ ਕੀ (ਸਿਫਤਿ) ਉਸਤਤੀ (ਸਲਾਹ) ਸਲਾਹੁਣੇ ਜੋਗ ਹੈ, ਪਰੰਤੂ ਸੋ ਕਰਤਾ ਹੈ ਜਿਸ ਕਾ ਰਿਦਾ ਪ੍ਰੇਮ ਮੇਂ (ਭਿਜੈ) ਸਨਿਗਧ ਹੋਤਾ ਹੈ॥
Prof. Sahib Singhਸੱਚੇ ਪ੍ਰਭੂ ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ ਸਦਾ-ਥਿਰ ਰਹਿਣ ਵਾਲੀ ਹੈ; (ਇਹ ਸਿਫ਼ਤਿ-ਸਾਲਾਹ) ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ (ਭੀ) (ਸਿਫ਼ਤਿ ਵਿਚ) ਭਿੱਜਾ ਹੋਇਆ ਹੋਵੇ।

ਪਦ ਅਰਥ ਅੰਦਰੁ = ਹਿਰਦਾ।

SikhNet (Spanish)Alabanzas se hacen para el Señor de la Verdad, pero sólo amándolo uno Lo alaba.

ਜਿਨੀ ਇਕ ਮਨਿ ਇਕੁ ਅਰਾਧਿਆ; ਤਿਨ ਕਾ ਕੰਧੁ. ਨ ਕਬਹੂ ਛਿਜੈ ॥

jinee ik man ik araadhiaa; tin kaa kandh. na kabahoo chhijai |

Sant Singh KhalsaThose who worship the One Lord with single-minded devotion - their bodies shall never perish.
Manmohan SinghThey, who meditate on the Unique One with single mind their body never perishes.
Manmohan Singh (Punjabi)ਜੋ ਇਕ ਚਿੱਤ ਨਾਲ ਅਦੁੱਤੀ ਪੁਰਖ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਦੇਹਿ ਕਦਾਚਿੱਤ ਨਾਸ ਨਹੀਂ ਹੁੰਦੀ।
Fareedkot Teekaਜਿਨੋਂ ਨੇ ਇਕ ਮਨ ਹੋਇ ਕਰ ਏਕ ਕੋ ਅਰਾਧਿਆ ਹੈ, ਤਿਨ ਕਾ (ਕੰਧੁ) ਸਰੀਰ ਕਬੀ ਨਹੀਂ (ਛਿਜੈ) ਨਾਸ ਹੋਤਾ ਹੈ, ਭਾਵ ਨਿਸਫਲ ਨਹੀਂ ਹੋਤਾ॥
Prof. Sahib Singhਜੋ ਮਨੁੱਖ ਏਕਾਗਰ-ਚਿੱਤ ਹੋ ਕੇ ਇਕ ਹਰੀ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਸਰੀਰ ਕਦੀ ਛਿੱਜਦਾ ਨਹੀਂ (ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ)।

ਪਦ ਅਰਥ ਇਕਿ ਮਨਿ = ਇਕ ਮਨ ਨਾਲ, ਮਨ ਲਾ ਕੇ। ਕੰਧੁ = ਸਰੀਰ।

SikhNet (Spanish)Si uno contempla al Señor con toda la capacidad de su mente, el tiempo no corrompe su Alma.

ਧਨੁ ਧਨੁ ਪੁਰਖ ਸਾਬਾਸਿ ਹੈ; ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥

dhan dhan purakh saabaas hai; jin sach rasanaa amrit pijai |

Sant Singh KhalsaBlessed, blessed and acclaimed is that person, who tastes with his tongue the Ambrosial Nectar of the True Name.
Manmohan SinghBlessed blessed and praiseworthy is the person who with his tongue tastes the True Name Nectar.
Manmohan Singh (Punjabi)ਮੁਬਾਰਕ! ਮੁਬਾਰਕ! ਤੇ ਉਪਮਾਯੋਗ ਹੈ ਉਹ ਪੁਰਸ਼, ਜੋ ਆਪਣੀ ਜੀਭਾ ਨਾਲ ਸਤਿਨਾਮ ਦੇ ਸੁਧਾਰਸ ਨੂੰ ਚਖਦਾ ਹੈ।
Fareedkot Teekaਵਹੁ ਪੁਰਸ ਮਨ ਤਨ ਕਰ ਧੰਨ ਔਰ ਸਾਬਾਸੀ ਲਾਇਕ ਹੈ ਜਿਸ ਨੇ ਰਸਨਾ ਕਰਕੈ ਸਚਾ ਨਾਮੁ ਅੰਮ੍ਰਿਤ ਪੀਆ ਹੈ॥
Prof. Sahib Singhਉਹ ਮਨੁੱਖ ਧੰਨ ਹਨ, ਸ਼ਾਬਾਸ਼ੇ ਉਹਨਾਂ ਨੂੰ ਜੋ ਜੀਭ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ।
SikhNet (Spanish)Bendito es el hombre si su paladar prueba el Néctar del Nombre.

ਸਚੁ ਸਚਾ ਜਿਨ ਮਨਿ ਭਾਵਦਾ; ਸੇ ਮਨਿ ਸਚੀ ਦਰਗਹ ਲਿਜੈ ॥

sach sachaa jin man bhaavadaa; se man sachee daragah lijai |

Sant Singh KhalsaOne whose mind is pleased with the Truest of the True is accepted in the True Court.
Manmohan SinghThe man to whose mind the Truest of the true is pleasing becomes acceptable in the True court.
Manmohan Singh (Punjabi)ਉਹ ਪੁਰਸ਼, ਜਿਸ ਦੇ ਚਿੱਤ ਨੂੰ ਸੱਚਿਆ ਦਾ ਮਹਾਂ ਸੱਚਾ ਚੰਗਾ ਲਗਦਾ ਹੈ, ਸੱਚੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਜਿਨ ਕੇ ਮਨ ਮੇਂ ਨਿਸਚੇ ਕਰ ਕੇ ਸਚਾ ਭਾਵਤਾ ਹੈ, ਸੋ ਪੁਰਸ ਦਹਗਾਹ ਮੇਂ ਮਾਨ ਲਈਤੇ ਹੈਂ ਅਰਥਾਤ ਤਿਨ ਕਾ ਅਤੀ ਆਦਰ ਹੋਤਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਸੱਚਾ ਹਰੀ ਸਚਮੁਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿਚ ਸਤਕਾਰੇ ਜਾਂਦੇ ਹਨ।

ਪਦ ਅਰਥ ਮਨਿ ਲਿਜੈ = ਮੰਨ ਲਏ ਜਾਂਦੇ ਹਨ, ਆਦਰ ਪਾਂਦੇ ਹਨ।

SikhNet (Spanish)Aquél que ama a su Verdadero Señor es aprobado en la Verdadera Corte.

ਧਨੁ ਧੰਨੁ ਜਨਮੁ ਸਚਿਆਰੀਆ; ਮੁਖ ਉਜਲ ਸਚੁ ਕਰਿਜੈ ॥੨੦॥

dhan dhan janam sachiaareea; mukh ujal sach karijai |20|

Sant Singh KhalsaBlessed, blessed is the birth of those true beings; the True Lord brightens their faces. ||20||
Manmohan SinghHail hail unto the birth of the true persons, whose faces the True Lord renders bright.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਸੱਚੇ ਪੁਰਸ਼ਾਂ ਦੀ ਪੈਦਾਇਸ਼ ਨੂੰ ਜਿਨ੍ਹਾਂ ਦੇ ਚਿਹਰੇ ਨੂੰ ਸੱਚਾ ਸੁਆਮੀ ਰੋਸ਼ਨ ਕਰ ਦਿੰਦਾ ਹੈ।
Fareedkot Teekaਔਰ ਤਿਨ ਸਚੇ ਪੁਰਸੋਂ ਕਾ ਜਨਮ ਧੰਨ ਹੈ ਧੰਨ ਹੈ, ਪੁਨਾ ਸਚਾ ਵਾਹਿਗੁਰੂ ਤਿਨ ਕਾ ਮੁਖ ਉਜਲ ਕਰਤਾ ਹੈ॥੨੦॥☬ਅਬ ਕੂੜਿਆਰਾਂ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਸੱਚ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲਾ ਹੈ (ਕਿਉਂਕਿ ਦਰਗਾਹ ਵਿਚ) ਉਹ ਸੁਰਖ਼ੁਰੂ ਕੀਤੇ ਜਾਂਦੇ ਹਨ ॥੨੦॥

ਪਦ ਅਰਥ ਸਚਿਆਰੀਆ = ਸਚਿਆਰਿਆਂ, ਸੱਚ ਦੇ ਵਪਾਰੀਆਂ ਦਾ ॥੨੦॥

SikhNet (Spanish)Bendita es la vida de los Seres Verdaderos y de semblante radiante, porque ellos reflejan la Verdad del Señor. (20)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸਾਕਤ ਜਾਇ ਨਿਵਹਿ ਗੁਰ ਆਗੈ; ਮਨਿ ਖੋਟੇ ਕੂੜਿ ਕੂੜਿਆਰੇ ॥

saakat jaae niveh gur aagai; man khotte koorr koorriaare |

Sant Singh KhalsaThe faithless cynics go and bow before the Guru, but their minds are corrupt and false, totally false.
Manmohan SinghThe mammon-worshippers go and bow to the Guru but their mind is base and filled with utter falsehood.
Manmohan Singh (Punjabi)ਮਾਇਆ ਦੇ ਪੁਜਾਰੀ ਜਾ ਕੇ ਗੁਰਾਂ ਅਗੇ ਨਮਸਕਾਰ ਕਰਦੇ ਹਨ, ਪਰ ਉਨ੍ਹਾਂ ਦਾ ਚਿੱਤ ਕਮੀਨਾ ਹੈ ਅਤੇ ਨਿਰੋਲ ਝੂਠ ਨਾਲ ਭਰਿਆ ਹੋਇਆ ਹੈ।
Fareedkot Teekaਜੇ ਕਰ ਸਾਕਤ ਪੁਰਸ ਗੁਰੋਂ ਕੇ ਆਗੇ ਭੀ ਜਾਇ ਕਰ ਨਿਮ੍ਰ ਹੋਤੇ ਹੈਂ ਤਾਂ ਵੀ ਤਿਨ ਕੇ ਮਨ ਖੋਟੇ ਹੈਂ ਔਰ ਵਹੁ ਝੂਠੇ ਲੋਕ ਝੂਠ ਹੀ ਬੋਲਤੇ ਹੈਂ॥
Prof. Sahib Singhਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ।

ਪਦ ਅਰਥ ਸਾਕਤ = ਰੱਬ ਨਾਲੋਂ ਟੁਟੇ ਹੋਏ ਬੰਦੇ।

SikhNet (Spanish)Los alabadores de Maya hacen reverencias al Guru, pero la falsedad está en sus mentes.

ਜਾ ਗੁਰੁ ਕਹੈ. ਉਠਹੁ ਮੇਰੇ ਭਾਈ; ਬਹਿ ਜਾਹਿ. ਘੁਸਰਿ ਬਗੁਲਾਰੇ ॥

jaa gur kahai. utthahu mere bhaaee; beh jaeh. ghusar bagulaare |

Sant Singh KhalsaWhen the Guru says, "Rise up, my Siblings of Destiny", they sit down, crowded in like cranes.
Manmohan SinghWhen the Guru says "Rise and work, My brethren", they get crammed in some how and sit like cranes.
Manmohan Singh (Punjabi)ਜਦ ਗੁਰੂ ਆਖਦਾ ਹੈ, "ਉਠੋ ਤੇ ਕੰਮ ਕਰੋ, ਮੇਰੇ ਭਰਾਓ!" ਉਹ ਕਿਵੇ ਨਾਂ ਕਿਵੇ ਵਿੱਚ ਘੁਸੜ ਕੇ ਬਗਲੇ ਦੀ ਤਰ੍ਹਾਂ ਬੈਠ ਜਾਂਦੇ ਹਨ।
Fareedkot Teekaਜੇ ਗੁਰੂ ਕਹੇ ਉਠੋ ਮੇਰੇ ਭਾਈ ਅਮਕਾ ਕਾਮ ਕਰ ਲੇਵੋ ਤੌ ਬਹੁਤ ਲੋਗੋਂ ਮੇਂ (ਘੁਸਰਿ) ਘੁਸ ਕਰ ਲੁਕ ਜਾਤੇ ਹੈਂ। ਤਿਨ ਕਾ ਆਚਾਰ ਬਗੁਲੇ ਪੰਛੀ ਸਮ ਝੂਠਾ ਹੈ, ਭਾਵ ਸੇ ਦੰਭੀ ਹੈ; ਵਾ (ਬਗੁਲਾਰੇ) ਨਿਆਰੇ ਅਸਥਾਨ ਮੇਂ ਲੁਕ ਜਾਤੇ ਹੈਂ॥
Prof. Sahib Singhਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ-'ਹੇ ਮੇਰੇ ਭਰਾਵੋ, ਸੁਚੇਤ ਹੋਵੋ!' (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ।
SikhNet (Spanish)Cuando el Guru trata de despertarlos, esconden sus cabezas como las garzas tramposas.

ਗੁਰਸਿਖਾ ਅੰਦਰਿ ਸਤਿਗੁਰੁ ਵਰਤੈ; ਚੁਣਿ ਕਢੇ, ਲਧੋਵਾਰੇ ॥

gurasikhaa andar satigur varatai; chun kadte, ladhovaare |

Sant Singh KhalsaThe True Guru prevails among His GurSikhs; they pick out and expel the wanderers.
Manmohan SinghThe True Guru abides among his Sikhs. They pick up and expel the wanderers.
Manmohan Singh (Punjabi)ਸੱਚਾ ਗੁਰੂ ਆਪਣੇ ਸਿੱਖਾਂ ਅੰਦਰ ਵਸਦਾ ਹੈ। ਅਵਾਰਾ-ਗਰਦਾ ਨੂੰ ਚੁਣ ਕੇ ਉਹ ਬਾਹਰ ਕੱਢ ਦਿੰਦੇ ਹਨ।
Fareedkot Teekaਗੁਰੋਂ ਕੇ ਸਿਖੋਂ ਮੇਂ ਸਤਿਗੁਰੋਂ ਕਾ ਹੁਕਮ ਵਰਤਤਾ ਹੈ। (ਲਧੋਵਾਰੇ) ਢੂੰਢਣੇ ਵਾਲੋਂ ਨੇ ਵਹੁ ਲੁਕੇ ਹੂਏ ਕੂੜਿਆਰ ਸਰਬ ਮੇਂ ਸੇ ਚੁਗ ਕਰ ਨਿਕਾਲ ਲੀਏ ਹੈਂ॥
Prof. Sahib Singh(ਪਰ ਸਾਕਤਾਂ ਦੇ ਹਿਰਦੇ ਵਿਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ, (ਇਸ ਕਰਕੇ ਸਿੱਖਾਂ ਵਿਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ।

ਪਦ ਅਰਥ ਅੰਦਰਿ = ਪਉੜੀ ਨੰ: ੨੦ ਦੇ ਲਫ਼ਜ਼ 'ਅੰਦਰੁ' ਤੇ ਇਸ ਲਫਜ਼ ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਲਧੋਵਾਰੇ = ਲਾਧ-ਪਰਖ ਦੇ ਵੇਲੇ, ਜਦੋਂ ਪਰਖ ਕੀਤੀ ਜਾਂਦੀ ਹੈ।

SikhNet (Spanish)Pero los Gurmukjs sinceros son iluminados por la Visión del Guru, y se distinguen a leguas de los falsos.

ਓਇ ਅਗੈ ਪਿਛੈ ਬਹਿ, ਮੁਹੁ ਛਪਾਇਨਿ; ਨ ਰਲਨੀ ਖੋਟੇਆਰੇ ॥

oe agai pichhai beh, muhu chhapaaein; na ralanee khotteaare |

Sant Singh KhalsaSitting here and there, they hide their faces; being counterfeit, they cannot mix with the genuine.
Manmohan SinghSitting here and there they conceal their face and being counterfeit they mix not with the genuine.
Manmohan Singh (Punjabi)ਇਥੇ ਉਥੇ ਬੈਠ ਕੇ ਉਹ ਆਪਣਾ ਮੂੰਹ ਲੁਕਾਂਦੇ ਹਨ ਅਤੇ ਖੋਟੇ ਹੋਣ ਕਰਕੇ ਉਹ ਖਰਿਆਂ ਨਾਲ ਨਹੀਂ ਰਲਦੇ।
Fareedkot Teekaਜਬ ਕੁਛ ਖਾਣੇ ਕੋ ਮਿਲੇ ਤਬ ਵਹੁ ਅਗੇ ਹੋ ਕਰ ਹਾਥ ਪਸਾਰਤੇ ਹੈਂ ਔਰ ਸੇਵਾ ਕਾ ਵਕਤ ਹੋਤਾ ਹੈ ਤਬ ਪੀਛੇ ਬੈਠ ਕਰ ਮੁਖ ਛਪਾਇ ਲੇਤੇ ਹੈਂ ਕਿ ਹਮਾਰੇ ਕੋ ਪਛਾਣਿ ਕਰ ਕੁਛ ਕਹਿ ਨ ਦੇਵੇਂ। ਇਸੀ ਸੇ ਵਹੁ ਖੋਟੇ ਪੁਰਸ ਮਹਾਤਮਾ ਮੇਂ ਰਲਾਏ ਹੂਏ ਨਹੀਂ ਰਲਤੇ ਹੈਂ॥
Prof. Sahib Singhਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ।
SikhNet (Spanish)Los falsos se esconden de vergüenza, porque se ven tan fuera de lugar en medio de los otros.

ਓਨਾ ਦਾ ਭਖੁ, ਸੁ ਓਥੈ ਨਾਹੀ; ਜਾਇ ਕੂੜੁ ਲਹਨਿ, ਭੇਡਾਰੇ ॥

onaa daa bhakh, su othai naahee; jaae koorr lehan, bheddaare |

Sant Singh KhalsaThere is no food for them there; the false go into the filth like sheep.
Manmohan SinghThere is no food for them there. The false go and find filth like sheep.
Manmohan Singh (Punjabi)ਉਨ੍ਹਾਂ ਦਾ ਖਾਜਾ ਉਥੇ ਨਹੀਂ ਹੈ। ਝੂਠੇ ਭੇਡਾ ਦੀ ਤਰ੍ਹਾਂ ਜਾ ਕੇ ਗੰਦਗੀ ਲੱਭ ਲੈਂਦੇ ਹਨ।
Fareedkot Teekaਕਿਯੋਂਕਿ ਉਨ ਸਾਕਤੋਂ ਕਾ (ਭਖੁ) ਭੋਜਨ ਨਿੰਦਾ ਚੁਗਲੀ ਹੈ, ਸੋ ਉਸ ਸਾਧ ਸੰਗਤ ਮੇਂ ਨਹੀਂ ਹੈ। ਜਿਸ ਕੋ ਵਹੁ (ਭੇਡਾਰੇ) ਭੇਡੇ ਰੂਪ ਜਾਇ ਕਰ ਲੇਵੇਂ, ਭਾਵ ਇਹ ਕਿ ਜੈਸੇ ਭੇਡੇ ਵਿਸਟਾ ਕੋ ਖੋਜਤੇ ਹੈਂ ਤੈਸੇ ਵਹੁ ਨਿੰਦਾ ਚੁਗਲੀ ਕੋ ਢੂੰਢਤੇ ਹੈਂ॥
Prof. Sahib Singhਸਾਕਤਾਂ ਦਾ ਖਾਣਾ ਓਥੇ (ਗੁਰਸਿਖਾਂ ਦੇ ਸੰਗ ਵਿਚ) ਨਹੀਂ ਹੁੰਦਾ, (ਇਸ ਵਾਸਤੇ) ਭੇਡਾਂ ਵਾਂਗ (ਕਿਸੇ ਹੋਰ ਥਾਂ) ਜਾ ਕੇ ਕੂੜ ਨੂੰ ਲੱਭਦੇ ਹਨ।
SikhNet (Spanish)No toman del Alimento Divino de los Santos; ya que como borregos son atraídos por el cochambre.

ਜੇ ਸਾਕਤੁ ਨਰੁ. ਖਾਵਾਈਐ ਲੋਚੀਐ; ਬਿਖੁ ਕਢੈ ਮੁਖਿ ਉਗਲਾਰੇ ॥

je saakat nar. khaavaaeeai locheeai; bikh kadtai mukh ugalaare |

Sant Singh KhalsaIf you try to feed the faithless cynic, he will spit out poison from his mouth.
Manmohan SinghIf we desire to feed and apostate person he will spew and throw out poison from his mouth.
Manmohan Singh (Punjabi)ਜੇਕਰ ਅਸੀਂ ਅਧਰਮੀ ਪੁਰਸ਼ ਨੂੰ ਖੁਆਲਣਾ ਚਾਹੀਏ ਤਾਂ ਉਹ ਉਗਲ ਕੇ ਆਪਣੇ ਮੂੰਹ ਰਾਹੀਂ ਜ਼ਹਿਰ ਬਾਹਰ ਕਢੇਗਾ।
Fareedkot Teekaਜੇ ਕਰ ਉਨ ਸਾਕਤ ਨਰੋਂ ਕੋ ਕੁਛ ਪਦਾਰਥ ਖੁਲਾਈਏ ਔਰ ਏਹੁ ਲੋਚੀਐ ਕਿ ਵਹੁ ਸੁਭ ਮਾਰਗ ਮੇਂ ਪ੍ਰਾਪਤਿ ਹੋਵੈਂ ਤਾਂ ਵੀ ਵਹੁ ਮੁਖ ਸੇ ਬਿਖ ਰੂਪ ਬਚਨ (ਉਗਲਾਰੇ) ਨਿਕਾਲ ਕੇ (ਕਢੇ) ਪ੍ਰਗਟ ਕਰਤੇ ਹੈਂ। ਭਾਵ ਏਹ ਕਿ ਜੈਸੇ ਪਸ਼ੂ ਘਾਸਾਦਿਕ ਭੋਜਨ ਖਾਤਾ ਹੈ ਤੈਸੀ ਹੀ ਉਗਾਲੀ ਕਰਤਾ ਹੈ। ਤੈਸੇ ਹੀ ਜੋ ਤਿਨ ਕੇ ਅੰਤਹਕਰਨ ਮੇਂ ਕੌੜਤਨ ਹੈ, ਤੈਸੇ ਹੀ ਬਾਹਰ ਮੁਖ ਬਿਖ ਰੂਪ ਬਚਨੋਂ ਕੀ ਉਗਾਲੀ ਕਰਤੇ ਹੈਂ, ਉਨ ਕੀ ਭਲਿਆਈ ਕੋ ਵਿਸਾਰ ਦੇਤੇ ਹੈਂ॥
Prof. Sahib Singhਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ।
SikhNet (Spanish)Y aunque trates de brindarles todo lo mejor, aún así todo lo convierten en veneno.

ਹਰਿ. ਸਾਕਤ ਸੇਤੀ ਸੰਗੁ. ਨ ਕਰੀਅਹੁ; ਓਇ ਮਾਰੇ ਸਿਰਜਣਹਾਰੇ ॥

har. saakat setee sang. na kareeahu; oe maare sirajanahaare |

Sant Singh KhalsaO Lord, let me not be in the company of the faithless cynic, who is cursed by the Creator Lord.
Manmohan SinghO God give me not the company of the mammon worshipper. He is accursed of the Creator.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਮਾਇਆ ਦੇ ਉਪਾਸ਼ਕ ਦੀ ਸੰਗਤ ਨਾਂ ਦੇ। ਉਹ ਰਚਣਹਾਰ ਦਾ ਫਿਟਕਾਰਿਆ ਹੋਇਆ ਹੈ।
Fareedkot Teekaਤਾਂ ਤੇ ਸਾਕਤੋਂ ਕੇ ਸਾਥ ਸੰਗ ਨ ਕਰੀਓ ਵਹੁ ਹਰੀ ਸਿਰਜਣਹਾਰ ਕੇ ਮਾਰੇ ਹੂਏ ਹੈਂ॥
Prof. Sahib Singh(ਹੇ ਸੰਤ ਜਨੋਂ!) ਰੱਬ ਤੋਂ ਟੁੱਟੇ ਹੋਏ ਨਾਲ ਸਾਥ ਨਾ ਕਰਿਓ, (ਕਿਉਂਕਿ) ਸਿਰਜਨਹਾਰ ਨੇ ਆਪ ਉਹਨਾਂ ਨੂੰ (ਨਾਮ ਵਲੋਂ) ਮੁਰਦਾ ਕੀਤਾ ਹੋਇਆ ਹੈ।
SikhNet (Spanish)El Mismo Señor ha querido que sea así; el mundo entero es el campo de juego del Señor y Él juega ahí como es Su Voluntad.

ਜਿਸ ਕਾ ਇਹੁ ਖੇਲੁ. ਸੋਈ ਕਰਿ ਵੇਖੈ; ਜਨ ਨਾਨਕ. ਨਾਮੁ ਸਮਾਰੇ ॥੧॥

jis kaa ihu khel. soee kar vekhai; jan naanak. naam samaare |1|

Sant Singh KhalsaThis drama belongs to the Lord; He performs it, and He watches over it. Servant Nanak cherishes the Naam, the Name of the Lord. ||1||
Manmohan SinghHe to whom this play belongs does and beholds it. Servant Nanak remembers Lord's Name.
Manmohan Singh (Punjabi)ਜਿਸ ਦੀ ਮਲਕੀਅਤ ਇਹ ਖੇਡ ਹੈ, ਉਹੀ ਇਸ ਨੂੰ ਰਚਦਾ ਅਤੇ ਦੇਖਦਾ ਹੈ, ਨੌਕਰ ਨਾਨਕ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਵਾਹਿਗੁਰੂ ਕਾ ਏਹੁ ਖੇਲ ਹੈ, ਸੋਈ ਕਰ ਕੇ ਦੇਖ ਰਹਾ ਹੈ, ਤਾਂ ਤੇ ਦਾਸ ਭਾਵ ਕਰ ਨਾਮ ਕਾ ਸਿਮਰਨ ਕਰੇ ਔਰ ਜਗਤ ਕੋ ਖੇਲ ਰੂਪ ਮਿਥਿਆ ਜਾਨੇ॥੧॥☬ਤਿਨ ਸਾਕਤੋਂ ਕੇ ਬਿਖ ਰੂਪ ਬਚਨੋਂ ਕਰ ਸਤਿਗੁਰੋਂ ਕਾ ਕੁਛ ਨੁਕਸਾਨ ਹੋਤਾ ਹੋਵੇਗਾ?☬ਉੱਤ੍ਰ:
Prof. Sahib Singh(ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਕਿਸੇ ਜੀਵ ਦੇ ਵੱਸ ਨਹੀਂ), ਜਿਸ ਪ੍ਰਭੂ ਦਾ ਇਹ ਖੇਲ ਹੈ ਉਹ ਆਪ ਇਸ ਖੇਲ ਨੂੰ ਰਚ ਕੇ ਵੇਖ ਰਿਹਾ ਹੈ। ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਸੰਭਾਲ ॥੧॥
SikhNet (Spanish)Así Nanak vive disfrutando siempre de Su Glorioso Nombre. (1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਿਗੁਰੁ ਪੁਰਖੁ ਅਗੰਮੁ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥

satigur purakh agam hai; jis andar har ur dhaariaa |

Sant Singh KhalsaThe True Guru, the Primal Being, is inaccessible; He has enshrined the Lord's Name within His heart.
Manmohan SinghUnfathomable is the person of the True Guru, who has treasured up God within his heart.
Manmohan Singh (Punjabi)ਅਥਾਹ ਹੈ ਸੱਚੇ ਗੁਰਾਂ ਦੀ ਵਿਅਕਤੀ, ਜਿਨ੍ਹਾਂ ਨੇ ਆਪਣੇ ਦਿਲ ਵਿੱਚ ਵਾਹਿਗੁਰੂ ਟਿਕਾਇਆ ਹੋਇਆ ਹੈ।
Fareedkot Teekaਸਤਿਗੁਰੂ ਅਗੰਮ ਪੁਰਖੁ ਹੈ, ਜਿਸ ਨੇ ਰਿਦੇ ਮੇਂ ਹਰੀ ਕਾ ਧਿਆਨ ਧਾਰਨ ਕੀਆ ਹੈ॥
Prof. Sahib Singhਸਤਿਗੁਰੂ ਅਗੰਮ ਪੁਰਖ ਹੈ ਜਿਸ ਨੇ ਹਿਰਦੇ ਵਿਚ ਪ੍ਰਭੂ ਨੂੰ ਪਰੋਤਾ ਹੋਇਆ ਹੈ।

ਪਦ ਅਰਥ ਅਗੰਮੁ = ਪਹੁੰਚ ਤੋਂ ਪਰੇ।

SikhNet (Spanish)El Verdadero Guru es Insondable y el Espíritu Divino fluye a través de él.

ਸਤਿਗੁਰੂ ਨੋ ਅਪੜਿ. ਕੋਇ ਨ ਸਕਈ; ਜਿਸੁ ਵਲਿ ਸਿਰਜਣਹਾਰਿਆ ॥

satiguroo no aparr. koe na sakee; jis val sirajanahaariaa |

Sant Singh KhalsaNo one can equal the True Guru; the Creator Lord is on His side.
Manmohan SinghNone can equal the True Guru on whose side the Creator Himself is.
Manmohan Singh (Punjabi)ਕੋਈ ਭੀ ਸੱਚੇ ਗੁਰਾਂ ਦੀ ਬਰਾਬਰੀ ਨਹੀਂ ਕਰ ਸਕਦਾ, ਜਿਨ੍ਹਾਂ ਦੇ ਪੱਖ ਤੇ ਖੁਦ ਕਰਤਾਰ ਹੈ।
Fareedkot Teekaਜਿਸ ਸਤਿਗੁਰੂ ਕੀ ਤਰਫ (ਆ) ਵਿਸੇਸ ਕਰ ਕੇ ਸਿਰਜਣਹਾਰ ਵਾਹਗੁਰੂ ਹੈ ਤਿਸ ਕੋ ਕੋਈ ਨਹੀਂ ਪਹੁੰਚ ਸਕਤਾ॥
Prof. Sahib Singhਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਸਿਰਜਨਹਾਰ ਉਸ ਦੇ ਵੱਲ ਹੈ।
SikhNet (Spanish)¿Quién puede igualar al Verdadero Guru si al lado de Él está el Mismo Señor Creador?

ਸਤਿਗੁਰੂ ਕਾ ਖੜਗੁ ਸੰਜੋਉ, ਹਰਿ ਭਗਤਿ ਹੈ; ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥

satiguroo kaa kharrag sanjoau, har bhagat hai; jit kaal kanttak maar viddaariaa |

Sant Singh KhalsaDevotional worship of the Lord is the sword and armor of the True Guru; He has killed and cast out Death, the torturer.
Manmohan SinghGod's meditation is the sword and armour of the True Guru with which he has destroyed and cast off death the torturer.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਸੱਚੇ ਗੁਰਾਂ ਦੀ ਤਲਵਾਰ ਅਤੇ ਜ਼ਰ੍ਹਾਂ-ਬਕਤਰ ਹੈ, ਜਿਸ ਦੇ ਨਾਲ ਉਨ੍ਹਾਂ ਨੇ ਦੁਖ ਦੇਣਹਾਰ ਮੌਤ ਨੂੰ ਨਸ਼ਟ ਕਰਕੇ ਪਰੇ ਸੁਟ ਦਿੱਤਾ ਹੈ।
Fareedkot Teekaਸਤਿਗੁਰੋਂ ਕਾ (ਖੜਗੁ) ਖੰਡਾ ਗਿਆਨ ਹੈ ਔਰ (ਸੰਜੋਉ) ਲੋਹੇ ਕਾ ਬਸਤਰ ਜਿਸ ਕੋ ਪਹਰਨੇ ਕਰ ਸੂਰਮਿਓਂ ਕੋ ਸਸਤ੍ਰ ਬੇਧ ਨਹੀਂ ਸਕਤਾ ਸੋ ਹਰੀ ਕੀ ਭਗਤੀ ਹੈ, ਜਿਸ ਕੇ ਧਾਰਨੇ ਕਰ ਸਾਕਤੋਂ ਕੇ ਵਾਕ ਰੂਪ ਬਾਣ ਘਾਉ ਨਹੀਂ ਕਰ ਸਕਤੇ ਔਰ ਜਿਸ ਕਰ ਕਾਲ ਰੂਪੀ ਸਤ੍ਰੂ (ਕੰਟਕੁ) ਦੁਖ ਦਾਤਾ ਮਾਰ ਕਰ ਕੇ ਦੂਰ ਕੀਆ ਹੈ॥
Prof. Sahib Singhਸਤਿਗੁਰੂ ਦੀ ਖੜਗ ਤੇ ਸੰਜੋਅ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸ ਨੇ ਕਾਲ (-ਰੂਪ) ਕੰਡੇ ਨੂੰ (ਭਾਵ, ਮੌਤ ਦੇ ਡਰ ਨੂੰ) ਮਾਰ ਕੇ ਪਰੇ ਸੁੱਟਿਆ ਹੈ।

ਪਦ ਅਰਥ ਖੜਗੁ = ਤਲਵਾਰ। ਸੰਜੋਉ = ਜ਼ਿਰਹ-ਬਕਤਰ, ਜੰਗ ਵਿਚ ਸਰੀਰ ਦੀ ਰਾਖੀ ਵਾਸਤੇ ਪਾਈ ਹੋਈ ਲੋਹੇ ਦੀ ਪੁਸ਼ਾਕ।

SikhNet (Spanish)La Alabanza del Señor es su espada y su cota de malla para vencer al terrible dragón del tiempo.

ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥

satiguroo kaa rakhanahaaraa har aap hai; satiguroo kai pichhai har sabh ubaariaa |

Sant Singh KhalsaThe Lord Himself is the Protector of the True Guru. The Lord saves all those who follow in the footsteps of the True Guru.
Manmohan SinghGod Himself is the protector of the True Guru. The Lord saves all who follow in the foot-steps of the True Guru.
Manmohan Singh (Punjabi)ਵਾਹਿਗੁਰੂ ਖੁਦ ਸੱਚੇ ਗੁਰਾਂ ਦੀ ਰਖਿਆ ਕਰਨ ਵਾਲਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਬਚਾ ਲੈਦਾ ਹੈ, ਜੋ ਸੱਚੇ ਗੁਰਾਂ ਦੇ ਮਗਰ ਲੱਗਦੇ ਹਨ।
Fareedkot Teekaਸਤਿਗੁਰੋਂ ਕੀ ਰਖ੍ਯਾ ਕਰਨੇ ਵਾਲਾ ਆਪ ਹੀ ਹਰੀ ਹੈ, ਸਤਿਗੁਰੂ ਕੇ ਪੀਛੇ ਲਾਗਣੇ ਵਾਲੇ ਸਭ ਕੋ ਹਰੀ ਨੇ ਬਚਾਯਾ ਹੈ॥
Prof. Sahib Singhਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ।
SikhNet (Spanish)El Señor Mismo es el Refugio del Guru y ahí son salvados todos los suyos también.

ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ; ਸੋ ਆਪਿ ਉਪਾਵਣਹਾਰੈ ਮਾਰਿਆ ॥

jo mandaa chitavai poore satiguroo kaa; so aap upaavanahaarai maariaa |

Sant Singh KhalsaOne who thinks evil of the Perfect True Guru - the Creator Lord Himself destroys him.
Manmohan SinghThe maker Himself smites him who thinks evil of the perfect True Guru.
Manmohan Singh (Punjabi)ਰਚਣਹਾਰ ਆਪੇ ਹੀ ਉਸ ਨੂੰ ਨਸ਼ਟ ਕਰ ਦਿੰਦਾ ਹੈ ਜੋ ਪੁਰਨ ਸੱਚੇ ਗੁਰਾਂ ਦਾ ਬੁਰਾ ਸੋਚਦਾ ਹੈ।
Fareedkot Teekaਜੋ ਪੂਰੇ ਸਤਿਗੁਰੋਂ ਕਾ ਮੰਦਾ ਚਿਤਵਤਾ ਹੈ, ਸੋ ਉਤਪਿਤ ਕਰਨੇ ਵਾਲੇ ਵਾਹਿਗੁਰੂ ਨੇ ਆਪ ਮਾਰਿਆ ਹੈ॥
Prof. Sahib Singhਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਸ ਨੂੰ ਆਪ ਕਰਤਾਰ ਮਾਰਦਾ ਹੈ।
SikhNet (Spanish)Aquél que desea alguna maldad para el Guru, el Mismo Señor Creador lo destruye.

ਏਹ ਗਲ ਹੋਵੈ. ਹਰਿ ਦਰਗਹ ਸਚੇ ਕੀ; ਜਨ ਨਾਨਕ. ਅਗਮੁ ਵੀਚਾਰਿਆ ॥੨॥

eeh gal hovai. har daragah sache kee; jan naanak. agam veechaariaa |2|

Sant Singh KhalsaThese words will be confirmed as true in the Court of the Lord; servant Nanak reveals this mystery. ||2||
Manmohan SinghThis word is of the court of the True God. Servant Nanak utters this prophecy.
Manmohan Singh (Punjabi)ਇਹ ਬਚਨ ਸੱਚੇ ਵਾਹਿਗੁਰੂ ਦੇ ਦਰਬਾਰ ਦਾ ਹੈ। ਨੌਕਰ ਨਾਨਕ ਇਹ ਪੜਦੇ ਦੀ ਗੱਲ ਉਚਾਰਦਾ ਹੈ।
Fareedkot Teekaਏਹੁ ਬਾਤ ਸਚੇ ਵਾਹਗੁਰੂ ਕੀ ਦਰਗਾਹ ਮੇਂ ਹੋਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਪੂਰਬੋਕਤ ਪਰਕਾਰ ਹਮਨੇ (ਅਗਮੁ) ਜੀਵੋਂ ਕਰ ਅਵਿਖੇ ਬਾਤੋਂ ਕੋ ਵੀਚਾਰਿਆ ਹੈ॥੨॥
Prof. Sahib Singhਸੱਚੇ ਹਰੀ ਦੀ ਦਰਗਾਹ ਵਿਚ ਇਹ ਨਿਆਂ ਹੁੰਦਾ ਹੈ, ਤੇ ਹੇ ਨਾਨਕ! ਅਗੰਮ ਹਰੀ ਦਾ ਸਿਮਰਨ ਕੀਤਿਆਂ (ਇਹ ਸਮਝ ਪੈਂਦੀ ਹੈ) ॥੨॥
SikhNet (Spanish)Así es como ocurre en la Corte del Señor y Nanak revela Su Misterio.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸੁਤਿਆ ਜਿਨੀ ਅਰਾਧਿਆ; ਜਾ ਉਠੇ ਤਾ ਸਚੁ ਚਵੇ ॥

sach sutiaa jinee araadhiaa; jaa utthe taa sach chave |

Sant Singh KhalsaThose who dwell upon the True Lord while asleep, utter the True Name when they are awake.
Manmohan SinghThey who remember the True Lord while asleep utter the True Name when awake.
Manmohan Singh (Punjabi)ਜੋ ਸੁਤਿਆਂ ਸੱਚੇ ਸੁਆਮੀ ਨੂੰ ਸਿਮਰਦੇ ਹਨ, ਜਦ ਉਹ ਜਾਗਦੇ ਹਨ ਤਾਂ ਭੀ ਉਹ ਸਤਿਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜਿਨ੍ਹੋਂ ਨੇ ਸੁਤਿਆਂ ਹੋਇਆਂ ਸਚ ਸਰੂਪ ਕੋ ਅਰਾਧਨ ਕੀਆ ਹੈ, ਜਬ ਉਠਤੇ ਹੈਂ ਤਬ ਭੀ ਸਚ ਕੋ ਹੀ ਉਚਾਰਤੇ ਹੈਂ॥
Prof. Sahib Singhਜੋ ਮਨੁੱਖ ਸੁੱਤੇ ਹੋਏ ਭੀ ਸੱਚੇ ਹਰੀ ਨੂੰ ਸਿਮਰਦੇ ਹਨ ਤੇ ਉੱਠ ਕੇ ਭੀ ਉਸੇ ਦਾ ਨਾਮ ਉਚਾਰਦੇ ਹਨ।

ਪਦ ਅਰਥ ਚਵੇ = ਬੋਲਦੇ ਹਨ।

SikhNet (Spanish)y que dormidos o despiertos piensan sólo en Él.

ਸੇ ਵਿਰਲੇ ਜੁਗ ਮਹਿ ਜਾਣੀਅਹਿ; ਜੋ ਗੁਰਮੁਖਿ ਸਚੁ ਰਵੇ ॥

se virale jug meh jaaneeeh; jo guramukh sach rave |

Sant Singh KhalsaHow rare in the world are those Gurmukhs who dwell upon the True Lord.
Manmohan SinghRare are known to be such beings in the world who contemplate over the True Lord, through the Guru.
Manmohan Singh (Punjabi)ਬਹੁਤ ਥੋੜੇ ਜੀਵ ਇਹੋ ਜਿਹੇ ਇਸ ਜਹਾਨ ਅੰਦਰ ਜਾਣੇ ਜਾਂਦੇ ਹਨ, ਜੋ ਗੁਰਾਂ ਦੇ ਰਾਹੀਂ ਸੱਚੇ ਸਾਈਂ ਦਾ ਚਿੰਤਨ ਕਰਦੇ ਹਨ।
Fareedkot Teekaਪਰੰਤੂ ਜੋ ਗੁਰਮੁਖਿ ਸਚੁ ਮੇਂ (ਰਵੇ) ਮਿਲਿ ਗਏ ਹੈਂ, ਸੋ ਜਗਤ ਮੇਂ ਵਿਰਲੇ ਹੀ ਜਾਣੀਤੇ ਹੈਂ॥
Prof. Sahib Singhਮਨੁੱਖਾ ਜਨਮ ਵਿਚ ਇਹੋ ਜਿਹੇ ਮਨੁੱਖ ਵਿਰਲੇ ਹੀ ਲੱਭਦੇ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਇਸ ਤਰ੍ਹਾਂ ਸੱਚੇ ਨਾਮ ਦਾ ਆਨੰਦ ਲੈਂਦੇ ਹਨ।

ਪਦ ਅਰਥ ਜੁਗ = ਮਨੁੱਖਾ ਜਨਮ। ਰਵੇ = ਸਿਮਰਦੇ ਹਨ।

SikhNet (Spanish)Extraordinarios son aquéllos que contemplan siempre a Dios,

ਹਉ ਬਲਿਹਾਰੀ ਤਿਨ ਕਉ; ਜਿ ਅਨਦਿਨੁ ਸਚੁ ਲਵੇ ॥

hau balihaaree tin kau; ji anadin sach lave |

Sant Singh KhalsaI am a sacrifice to those who chant the True Name, night and day.
Manmohan SinghI am devoted unto those who night and day repeat the True Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜੋ ਰੈਣ ਤੇ ਦਿਨ ਸੱਚੇ ਨਾਮ ਦਾ ਜਾਪ ਕਰਦੇ ਹਨ।
Fareedkot Teekaਮੈਂ ਤਿਨ ਕੇ ਬਲਿਹਾਰੇ ਜਾਤਾ ਹੂੰ ਜੋ ਰਾਤ ਦਿਨ ਸਚ (ਲਵੇ) ਬੋਲਤੇ ਹੈਂ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ ਜੋ ਰੋਜ਼ (ਭਾਵ, ਹਰ ਵੇਲੇ) ਸੱਚੇ ਪ੍ਰਭੂ ਦਾ ਨਾਮ ਉਚਾਰਦੇ ਹਨ।

ਪਦ ਅਰਥ ਲਵੇ = ਬੋਲਦੇ ਹਨ।

SikhNet (Spanish)Ofrezco mi ser en sacrificio a aquéllos que hablan nada más que la Verdad del Señor.

ਜਿਨ ਮਨਿ ਤਨਿ ਸਚਾ ਭਾਵਦਾ; ਸੇ ਸਚੀ ਦਰਗਹ ਗਵੇ ॥

jin man tan sachaa bhaavadaa; se sachee daragah gave |

Sant Singh KhalsaThe True Lord is pleasing to their minds and bodies; they go to the Court of the True Lord.
Manmohan SinghThey to whose mind and body the True Lord is pleasing arrive at the True court.
Manmohan Singh (Punjabi)ਜਿਨ੍ਹਾਂ ਦੀ ਆਤਮਾ ਅਤੇ ਦੇਹਿ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਹ ਸੱਚੇ ਦਰਬਾਰ ਤੇ ਅਪੜ ਜਾਂਦੇ ਹਨ।
Fareedkot Teekaਜਿਨ ਕੋ ਮਨ ਤਨ ਕਰ ਕੇ ਸਚਾ ਭਾਵਤਾ ਹੈ, ਸੇ ਸਚੀ ਦਰਗਾਹ ਮੇਂ (ਗਵੇ) ਪਰਵੇਸ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਮਨ ਵਿਚ ਤੇ ਸਰੀਰ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ (ਭਾਵ, ਜਿਨ੍ਹਾਂ ਨੂੰ ਹਰੀ ਦੀ ਯਾਦ ਭੀ ਤੇ ਹਰੀ ਦੀ ਕਾਰ ਭੀ ਪਿਆਰੀ ਲੱਗਦੀ ਹੈ) ਉਹ ਸੱਚੀ ਦਰਗਾਹ ਵਿਚ ਪਹੁੰਚਦੇ ਹਨ।

ਪਦ ਅਰਥ ਗਵੇ = ਪਹੁੰਚਦੇ ਹਨ।

SikhNet (Spanish)Aquéllos que aman al Uno Verdadero, logran la Corte del Verdadero Señor.

ਜਨੁ ਨਾਨਕੁ. ਬੋਲੈ ਸਚੁ ਨਾਮੁ; ਸਚੁ ਸਚਾ ਸਦਾ ਨਵੇ ॥੨੧॥

jan naanak. bolai sach naam; sach sachaa sadaa nave |21|

Sant Singh KhalsaServant Nanak chants the True Name; truly, the True Lord is forever brand new. ||21||
Manmohan SinghSlave Nanak, utters the True Name. Verily the True Lord is ever brand new.
Manmohan Singh (Punjabi)ਗੋਲਾ ਨਾਨਕ ਸਤਿਨਾਮ ਦਾ ਉਚਾਰਨ ਕਰਦਾ ਹੈ। ਨਿਸਚਿਤ ਹੀ ਸੱਚਾ ਸੁਆਮੀ, ਸਦੀਵ ਹੀ ਨਵਾਂ ਨਰੋਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਨਿਸਚੇ ਕਰ ਕੇ (ਨਵੇ) ਨਵੀਨ ਸਰੂਪ ਵਾਲਾ ਹੈ ਤਿਸ ਸਚੇ ਕੇ ਨਾਮ ਕੋ (ਬੋਲੈ) ਉਚਾਰਨ ਕਰੇ ਵਾ ਹਮ ਉਚਾਰਤੇ ਹੈਂ॥੨੧॥☬ਪ੍ਰਸ਼ਨ: ਜੋ ਗੁਰਮੁਖ ਹੈਂ, ਸੋ ਸਦਾ ਜਾਗ ਕਰ ਭਜਨ ਕਰਤੇ ਹੈਂ, ਤਬ ਤਿਨ ਕਾ ਜਨਮ ਸਫਲ ਕਹਾ ਜਾਤਾ ਹੈ ਵਾ ਕੁਛ ਔਰ ਹੈ?☬ਉੱਤਰ:
Prof. Sahib Singhਦਾਸ ਨਾਨਕ ਭੀ ਉਸ ਹਰੀ ਦਾ ਨਾਮ ਉਚਾਰਦਾ ਹੈ, ਜੋ ਸਦਾ-ਥਿਰ ਰਹਿਣ ਵਾਲਾ ਹੈ (ਭਾਵ, ਹਰ ਵੇਲੇ ਪਿਆਰਾ ਲੱਗਣ ਵਾਲਾ ਹੈ) ॥੨੧॥
SikhNet (Spanish)Nanak recita sólo el Nombre del Verdadero Señor, siempre Fresco, siempre Verdadero. (21)

Open this shabad →

Shabad Guru Ramdas Ji Raag Gauree continues on Ang 313

ਸਲੋਕੁ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਕਿਆ ਸਵਣਾ. ਕਿਆ ਜਾਗਣਾ; ਗੁਰਮੁਖਿ ਤੇ ਪਰਵਾਣੁ ॥

kiaa savanaa. kiaa jaaganaa; guramukh te paravaan |

Sant Singh KhalsaWho is asleep, and who is awake? Those who are Gurmukh are approved.
Manmohan SinghWhat is sleeping and what is waking? Those turned Guru-wards they are approved.
Manmohan Singh (Punjabi)ਕੀ ਸਊਣਾ ਹੈ ਅਤੇ ਕੀ ਜਾਗਣਾ? ਜੋ ਗੁਰਾਂ ਵਲ ਮੁੜੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ ਗੁਰਮੁਖ ਹੈਂ, ਸੋ (ਕਿਆ) ਅਥਵਾ ਜਾਗਣਾ ਕਰੇ (ਕਿਆ) ਅਥਵਾ ਸੌਣਾ ਕਰਨ (ਤੇ) ਓਹੁ ਪ੍ਰਵਾਣ ਹੈ॥
Prof. Sahib Singhਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ-
SikhNet (Spanish)¿Quien está dormido y quien despierto?, los que son Gurmukjs son aprobados.

Open this shabad (7 lines, Angs 312-313) →

Ang 312 of 1430