ੴ

ਸਿੱਖਬਾਣੀ · SikhBani

ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥

jin too bandh kar chhoddiaa fun sukh meh paaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 816 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜਿਨਿ ਤੂ. ਬੰਧਿ ਕਰਿ ਛੋਡਿਆ; ਫੁਨਿ ਸੁਖ ਮਹਿ ਪਾਇਆ ॥

jin too. bandh kar chhoddiaa; fun sukh meh paaeaa |

Sant Singh KhalsaThe One who bound you in the womb and then released you, placed you in the world of joy.
Manmohan Singhhe, who confined thee in the womb and then releasing thee, put thee into the world of pleasure.
Manmohan Singh (Punjabi)ਜਿਸ ਨੇ ਤੈਨੂੰ ਉਦਰ ਅੰਦਰ ਹਦਬੰਦ ਕੀਤਾ ਸੀ ਅਤੇ ਮੁੜ ਮੈਨੂੰ ਛੱਡ ਕੇ ਆਰਾਮ ਦੇ ਜਹਾਨ ਵਿੱਚ ਟਿਕਾਇਆ ਹੈ।
Fareedkot Teekaਤਾਂ ਤੇ ਜਿਸ ਹਰੀ ਨੇ ਤੇਰੇ ਕੋ ਮਾਤ ਗਰਭ ਮੇਂ ਬਾਂਧਕਰ ਪੁਨਾ ਛੋਡ ਦੀਆ ਹੈ, ਪੁਨਾ ਅਨੇਕ ਸੁਖੋਂ ਮੈ ਤੈਨੂੰ ਪਾਇਆ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਬੰਧਿ ਕਰਿ ਛੋਡਿਆ = ਬੰਨ੍ਹ ਕੇ ਰੱਖਿਆ ਹੋਇਆ ਸੀ। (ਮਾਂ ਦੇ ਪੇਟ ਵਿਚ)। ਫੁਨਿ = ਫਿਰ, (ਮਾਂ ਦੇ ਪੇਟ ਵਿਚੋਂ ਕੱਢ ਕੇ)।

SikhNet (Spanish)En Aquél que te puso en el vientre materno y Quien después te liberó, dándote el Estado de Dicha,

ਸਦਾ ਸਿਮਰਿ ਚਰਣਾਰਬਿੰਦ; ਸੀਤਲ ਹੋਤਾਇਆ ॥੧॥

sadaa simar charanaarabind; seetal hotaaeaa |1|

Sant Singh KhalsaContemplate His Lotus Feet forever, and you shall be cooled and soothed. ||1||
Manmohan SinghEver contemplate thou His lotus feet, that thou may be cooled down.
Manmohan Singh (Punjabi)ਤੂੰ ਹਮੇਸ਼ਾਂ ਉਸ ਦੇ ਕੰਵਲ ਪੈਰਾਂ ਦਾ ਆਰਾਧਨ ਕਰ ਤਾਂ ਜੋ ਤੂੰ ਠੰਢਾ-ਠਾਰ ਹੋ ਜਾਵੇ।
Fareedkot Teekaਤਿਸ ਵਾਹਿਗੁਰੂ ਚਰਣਾਬਿੰਦੋਂ ਕਾ ਸਦਾ ਹੀ ਸਿਮਰਨ ਕਰ ਜਿਸ ਤੇ ਤ੍ਰਿਸ਼ਨਾਂ ਅਗਨੀ ਕਾ (ਹੋਤਾਇਆ) ਤਪਤ ਕਰ ਤਪ੍ਯਾ ਹੋਇਆ ਤੂੰ ਸੀਤਲ ਹੋ ਜਾਵੇਂਗਾ॥੧॥
Prof. Sahib Singhਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ॥੧॥

ਪਦ ਅਰਥ ਚਰਣਾਰਬਿੰਦ = {ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਸੀਤਲ = ਸ਼ਾਂਤ-ਚਿੱਤ। ਹੋਤਾਇਆ = ਹੋ ਜਾਈਦਾ ਹੈ ॥੧॥

SikhNet (Spanish)vive, vive siempre en Sus Pies de Loto para que habites en la frescura y el acogimiento.(1)

ਜੀਵਤਿਆ ਅਥਵਾ ਮੁਇਆ; ਕਿਛੁ ਕਾਮਿ. ਨ ਆਵੈ ॥

jeevatiaa athavaa mueaa; kichh kaam. na aavai |

Sant Singh KhalsaIn life and in death, this Maya is of no use.
Manmohan SinghIn life and after death, this mammon is of no avail.
Manmohan Singh (Punjabi)ਜਿੰਦਗੀ ਵਿੱਚ ਅਤੇ ਮੌਤ ਮਗਰੋਂ ਇਹ ਮਾਇਆ ਕਿਸੇ ਕੰਮ ਨਹੀਂ ਆਉਂਦੀ।
Fareedkot Teekaਹੇ ਭਾਈ! ਇਥੇ ਜੀਵਤਿਆਂ ਅਥਵਾ ਮ੍ਰਿਤ ਭਏ ਤੇ ਇਹ ਸੰਸਾਰ ਕੁਛ ਕੰਮ ਨਹੀਂ ਆਵਤੇ ਹੈਂ॥
Prof. Sahib Singh(ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ)।

ਪਦ ਅਰਥ ਅਥਵਾ = ਅਤੇ। ਜੀਵਤਿਆ = ਜੀਊਂਦਿਆਂ, ਇਸ ਲੋਕ ਵਿਚ। ਮੁਇਆ = ਮੁਇਆਂ, ਪਰਲੋਕ ਵਿਚ। ਕਾਮਿ = ਕੰਮ।

SikhNet (Spanish)Ni en la vida ni en la muerte Maya va a ayudarte;

ਜਿਨਿ ਏਹੁ ਰਚਨੁ ਰਚਾਇਆ; ਕੋਊ. ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥

jin ehu rachan rachaaeaa; koaoo. tis siau rang laavai |1| rahaau |

Sant Singh KhalsaHe created this creation, but rare are those who enshrine love for Him. ||1||Pause||
Manmohan SinghHe, who has created this creation, rare is the One, who enshrines affections for Him. Pause.
Manmohan Singh (Punjabi)ਜਿਸ ਨੇ ਇਹ ਰਚਨਾ ਰਚੀ ਹੈ, ਕੋਈ ਵਿਰਲਾ ਹੀ ਉਸ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।
Fareedkot Teekaਇਉਂ ਜਾਣਕੇ ਜਿਸ ਅਕਾਲ ਪੁਰਖ ਨੇ ਇਹ (ਰਚਨੁ) ਸੰਸਾਰ ਕੋ (ਰਚਾਇਆ) ਉਤਪਤ ਕੀਆ ਹੈ, ਤਿਸ ਕੇ ਸਾਥ ਕੋਈ (ਰੰਗੁ) ਪ੍ਰੇਮ ਲਗਾਵਤਾ ਹੈ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸ ਕੋਊ = ਕੋਈ ਵਿਰਲਾ। ਸਿਉ = ਨਾਲ। ਰੰਗੁ = ਪ੍ਰੇਮ ॥੧॥ ਰਹਾਉ ॥

SikhNet (Spanish)muy pocos son los que aman sólo a su Creador. (1-Pausa)

ਰੇ ਪ੍ਰਾਣੀ. ਉਸਨ ਸੀਤ ਕਰਤਾ ਕਰੈ; ਘਾਮ ਤੇ ਕਾਢੈ ॥

re praanee. usan seet karataa karai; ghaam te kaadtai |

Sant Singh KhalsaO mortal, the Creator Lord made summer and winter; He saves you from the heat.
Manmohan SinghO mortal, the Creator has made summer and winter, and saves thee from heat.
Manmohan Singh (Punjabi)ਹੇ ਫਾਨੀ ਬੰਦੇ! ਸਿਰਜਣਹਾਰ ਨੇ ਗਰਮੀ ਤੇ ਸਰਦੀ ਦੀਆਂ ਰੁੱਤਾਂ ਬਣਾਈਆਂ ਹਨ ਅਤੇ ਉਹ ਹੀ ਤੈਨੂੰ ਗਰਮੀ ਤੋਂ ਬਚਾਉਂਦਾ ਹੈ।
Fareedkot Teekaਹੇ ਪ੍ਰਾਣੀ! (ਉਸਨ) ਗਰਮੀ ਔ ਸੀਤਲਤਾ ਕਰਤੇ ਨੇ ਹੀ ਰਚੀ ਹੈ ਅਰਥਾਤ ਦੁਖ ਸੁਖ ਕਰਤਾ ਪੁਰਖ ਹੀ ਕਰਤਾ ਹੈ, ਪੁਨਾ ਦੁਖ ਰੂਪੀ (ਘਾਮ) ਤਪਤ ਤੇ ਅਪਨੇ ਭਗਤੋਂ ਕੋ ਕਾਢ ਲੇਤਾ ਹੈ॥
Prof. Sahib Singhਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ।

ਪਦ ਅਰਥ ਉਸਨ = ਗਰਮੀ। ਸੀਤ = ਠੰਡਕ। ਕਰਤਾ = ਕਰਤਾਰ। ਘਾਮ ਤੇ = ਤਪਸ਼ ਤੋਂ।

SikhNet (Spanish)Oh hombre, es tu Dios Quien te da el calor y la frescura, y Quien te cuida del sol agobiante.

ਕੀਰੀ ਤੇ ਹਸਤੀ ਕਰੈ; ਟੂਟਾ ਲੇ ਗਾਢੈ ॥੨॥

keeree te hasatee karai; ttoottaa le gaadtai |2|

Sant Singh KhalsaFrom the ant, He makes an elephant; He reunites those who have been separated. ||2||
Manmohan SinghFrom an ant, He makes an elephant and the separated ones, He unites.
Manmohan Singh (Punjabi)ਕੀੜੀ ਤੋਂ ਉਹ ਹਾਥੀ ਬਣਾ ਦਿੰਦਾ ਹੈ ਅਤੇ ਵਿਛੜਿਆਂ ਹੋਇਆਂ ਨੂੰ ਮਿਲਾ ਲੈਂਦਾ ਹੈ।
Fareedkot Teekaਕੀੜੀ ਤੋਂ ਹਾਥੀ ਬਨਾਇ ਦੇਤਾ ਹੈ, ਭਾਵ ਛੋਟੇ ਤੋਂ ਵੱਡਾ ਕਰ ਦੇਤਾ ਹੈ, ਪੁਨਾ ਵਿਛੜੇ ਹੂਏ ਮੇਲਾਇ ਲੇਤਾ ਹੈ॥੨॥
Prof. Sahib Singhਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ॥੨॥

ਪਦ ਅਰਥ ਕੀਰੀ = ਕੀੜੀ। ਤੇ = ਤੋਂ। ਹਸਤੀ = ਹਾਥੀ। ਲੇ = ਲੈ ਕੇ, (ਆਪਣੇ ਚਰਨਾਂ ਨਾਲ ਲਾ ਕੇ) ॥੨॥

SikhNet (Spanish)A la hormiga la convierte en elefante y parcha las roturas de tu vida. (2)

ਅੰਡਜ ਜੇਰਜ ਸੇਤਜ ਉਤਭੁਜਾ; ਪ੍ਰਭ ਕੀ ਇਹ ਕਿਰਤਿ ॥

anddaj jeraj setaj utabhujaa; prabh kee ih kirat |

Sant Singh KhalsaEggs, wombs, sweat and earth - these are God's workshops of creation.
Manmohan SinghThe sources of production from the egg, womb, sweat and earth, all these are the Lord's workmanship.
Manmohan Singh (Punjabi)ਆਂਡੇ, ਉਦਰ, ਮੁੜਕੇ ਅਤੇ ਧਰਤੀ ਤੋਂ ਉਤਪਤੀ ਦੇ ਸੋਮੇ; ਇਹ ਸਾਰੇ ਸੁਆਮੀ ਦੀ ਹੀ ਕਾਰੀਗਰੀ ਹੈ।
Fareedkot Teekaਅੰਡਜ, ਜੇਰਜ, ਸੇਤਜ, ਉਤਭੁਜ, ਚਾਰੋਂ ਖਾਣੀਓਂ ਕੇ ਜੋ ਜੀਵ ਹੈਂ, ਸੋ ਸਭੀ ਤਿਸ ਪ੍ਰਭੂ ਕੇ ਹੀ (ਕਿਰਤ) ਕੀਏ ਹੂਏ ਹੈਂ॥
Prof. Sahib Singh(ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ।

ਪਦ ਅਰਥ ਅੰਡਜ = ਅੰਡੇ ਤੋਂ ਪੈਦਾ ਹੋਏ ਜੀਵ, (ਪੰਛੀ ਆਦਿਕ)। ਜੇਰਜ = ਜਿਓਰ ਤੋਂ ਜੰਮੇ ਹੋਏ (ਮਨੁੱਖ ਅਤੇ ਪਸ਼ੂ)। ਸੇਤਜ = {ਸੈਤ = ਪਸੀਨਾ} ਮੁੜ੍ਹਕੇ ਤੋਂ ਜੰਮੇ ਹੋਏ (ਜੂੰਆਂ ਆਦਿਕ)। ਉਤਭੁਜਾ = ਪਾਣੀ ਦੀ ਮਦਦ ਨਾਲ ਧਰਤੀ ਵਿਚੋਂ ਜੰਮੇ ਹੋਏ (ਬਨਸਪਤੀ)। ਕਿਰਤਿ = ਰਚਨਾ।

SikhNet (Spanish)Es tu Señor Quien crea las cuatro fuentes de la vida;

ਕਿਰਤ ਕਮਾਵਨ ਸਰਬ ਫਲ; ਰਵੀਐ ਹਰਿ ਨਿਰਤਿ ॥੩॥

kirat kamaavan sarab fal; raveeai har nirat |3|

Sant Singh KhalsaIt is fruitful for all to practice contemplation of the Lord. ||3||
Manmohan SinghThe practice of the task of the imperishable Lord's meditation is fruitful for all.
Manmohan Singh (Punjabi)ਅਬਿਨਾਸੀ ਸੁਆਮੀ ਦੇ ਸਿਮਰਨ ਦੇ ਕਾਰਜ ਦੀ ਕਮਾਈ ਸਾਰਿਆਂ ਲਈ ਫਲਦਾਇਕ ਹੈ।
Fareedkot Teekaਸਰਬ ਜੀਵੋਂ ਕੀ ਕਿਰਤ ਕਮਾਵਨੀ ਯੇਹੀ ਸਫਲ ਹੈ, ਜੋ ਪਰਮੇਸ੍ਵਰ ਕੀ ਨਿਰਤਿਕਾਰੀ ਹੈਂ ਪਰਵਿਰਤ ਹੋਣਾ ਹੈ॥੩॥☬ਔਰ ਇਸ ਪ੍ਰਕਾਰ ਤਿਸ ਸ੍ਵਾਮੀ ਆਗੇ ਬੇਨਤੀ ਕਰੀਏ:
Prof. Sahib Singhਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥

ਪਦ ਅਰਥ ਨਿਰਤਿ = {ਨਿ-ਰਤਿ। ਰਤਿ = ਪਿਆਰ, ਮੋਹ} ਨਿਰਮੋਹ ਹੋ ਕੇ ॥੩॥

SikhNet (Spanish)cualquier acción que, sin distracción, te haga meditar en Él, es fructífera. (3)

ਹਮ ਤੇ ਕਛੂ. ਨ ਹੋਵਨਾ; ਸਰਣਿ ਪ੍ਰਭ ਸਾਧ ॥

ham te kachhoo. na hovanaa; saran prabh saadh |

Sant Singh KhalsaI cannot do anything; O God, I seek the Sanctuary of the Holy.
Manmohan SinghI can do naught, O Lord, I have sought Thine saints refuge.
Manmohan Singh (Punjabi)ਮੇਰੇ ਕੋਲੋਂ ਵੀ ਨਹੀਂ ਹੋ ਸਕਦਾ। ਹੇ ਸਆਮੀ! ਮੈਂ ਤੇਰੇ ਸੰਤਾਂ ਦੀ ਓਟ ਲਈ ਹੈ।
Fareedkot Teekaਹੇ ਪ੍ਰਭੂ! ਹਮਾਰੇ ਪਾਸੋਂ ਪਿਛੇ ਹੂਆ ਨਹੀਂ ਹੈ ਅਰ ਆਗੇ ਕੁਛ ਹੋਣਾ ਨਹੀਂ, ਪਰੰਤੂ ਤੇਰੇ ਸਾਧੋਂ ਕੇ ਚਰਨੋਂ ਕੀ ਹਮ ਸਰਣ ਭਏ ਹੈਂ॥
Prof. Sahib Singhਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ।

ਪਦ ਅਰਥ ਹਮ ਤੇ = ਅਸਾਂ (ਜੀਵਾਂ) ਤੋਂ। ਪ੍ਰਭ = ਹੇ ਪ੍ਰਭੂ! ਸਰਣਿ ਸਾਧ = ਗੁਰੂ ਦੀ ਸਰਨ (ਰੱਖ)।

SikhNet (Spanish)No tengo el poder de hacer nada, oh Señor, por eso busco el Refugio de Tus Santos.

ਮੋਹ ਮਗਨ ਕੂਪ ਅੰਧ ਤੇ; ਨਾਨਕ ਗੁਰ ਕਾਢ ॥੪॥੩੦॥੬੦॥

moh magan koop andh te; naanak gur kaadt |4|30|60|

Sant Singh KhalsaGuru Nanak pulled me up, out of the deep, dark pit, the intoxication of attachment. ||4||30||60||
Manmohan SinghGuru Nanak has pulled me out of the blind well of the intoxication of worldly love.
Manmohan Singh (Punjabi)ਗੁਰੂ ਨਾਨਕ ਨੇ ਮੈਨੂੰ ਸੰਸਾਰੀ ਮਮਤਾ ਦੀ ਮਸਤੀ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਮੋਹ) ਮੈਂ (ਮਗਨ) ਗਲਤਾਨਤਾ ਰੂਪੀ ਅੰਧੇਰੇ ਕੂਏ ਮੇਂ ਪਰੇ ਹੂਏ ਕੋ ਸਤਿਗੁਰਾਂ ਦ੍ਵਾਰੇ ਕਾਢ ਲੀਜੀਏ॥੪॥੩੦॥੬੦॥☬ਜਗ੍ਯਾਸੀ ਕਾ ਕਥਨ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀਂ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ॥੪॥੩੦॥੬੦॥

ਪਦ ਅਰਥ ਮਗਨ = ਡੁੱਬੇ ਹੋਏ। ਕੂਪ = ਖੂਹ। ਅੰਧ = ਅੰਨ੍ਹਾ। ਗੁਰ = ਹੇ ਗੁਰੂ! ॥੪॥੩੦॥੬੦॥

SikhNet (Spanish)Oh Guru, Sácame del pozo oscuro de los deseos envolventes. (4-30-60)
Answers quote the Granth verbatim with Ang citations. AI commentary is not Gurbani and not a religious ruling.