ੴ

ਸਿੱਖਬਾਣੀ · SikhBani

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥

fareedaa ihu tan bhaukanaa nit nit dukheeai kaun
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਫਰੀਦਾ. ਇਹੁ ਤਨੁ ਭਉਕਣਾ; ਨਿਤ ਨਿਤ ਦੁਖੀਐ ਕਉਣੁ ॥

fareedaa. ihu tan bhaukanaa; nit nit dukheeai kaun |

Sant Singh KhalsaFareed, this body is always barking. Who can stand this constant suffering?
Manmohan SinghFarid! This body is ever barking; who can stand this continuous suffering?
Manmohan Singh (Punjabi)ਫਰੀਦ! ਇਹ ਦੇਹ ਸਦਾ ਹੀ ਭਉਕਦੀ ਰਹਿੰਦੀ ਹੈ, ਇਸ ਸਦੀਵੀ ਦੁਖ ਨੂੰ ਕੌਣ ਬਰਦਾਸ਼ਤ ਕਰੇ?
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਤਨ ਭਉਕਣੇ ਵਾਲਾ ਕੂਕਰ ਵਤ ਹੈ। ਇਸ ਕੇ ਵਾਸਤੇ ਨਿਤੰਪ੍ਰਤੀ ਕੌਣ ਦੁਖੀ ਹੋਵੇ?
Prof. Sahib Singhਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)।

ਪਦ ਅਰਥ ਭਉਕਣਾ = ਜਿਸ ਨੂੰ ਭਉਕਣ ਦੀ ਆਦਤ ਪੈ ਗਈ ਹੈ, ਭਉਂਕਾ। ਦੁਖੀਐ ਕਉਣੁ = ਕੌਣ ਔਖਾ ਹੁੰਦਾ ਰਹੇ?

SikhNet (Spanish)Farid, el cuerpo ladra todo el tiempo, ¿quién puede aguantar ese sufrimiento?,

ਕੰਨੀ ਬੁਜੇ ਦੇ ਰਹਾਂ; ਕਿਤੀ ਵਗੈ ਪਉਣੁ ॥੮੮॥

kanee buje de rahaan; kitee vagai paun |88|

Sant Singh KhalsaI have put plugs in my ears; I don't care how much the wind is blowing. ||88||
Manmohan SinghI have put stoppers in mine ears. I care not how much wind is blowing.
Manmohan Singh (Punjabi)ਮੈਂ ਆਪਣਿਆਂ ਕੰਨਾਂ ਵਿੱਚ ਡਾਟ ਲਾਏ ਹੋਏ ਹਨ। ਮੈਨੂੰ ਪਰਵਾਹ ਨਹੀਂ ਕਿ ਕਿੰਨੀ ਹਵਾ ਚਲਦੀ ਹੈ।
Fareedkot Teekaਤਾਂ ਤੇ ਇਸ ਕੇ ਸਬਦ ਸੁਣਨੇ ਤੇ ਕੰਨੋਂ ਮੇਂ ਬੁੱਜੇ ਦੇ ਰਖੀਏ, ਫੇਰ ਭਾਵੈਂ ਕਿਤਨੀ ਪਵਨ ਵਗੇ। ਭਾਵ ਯੇਹ ਹੈ ਕਿ ਇਹ ਸਰੀਰ ਬਸਤ੍ਰਾਦੀ ਪੈਹਰਨੇ ਕਉ ਭਉਂਕਤਾ ਹੈ, ਕਿਆ ਚਾਹਤਾ ਹੈ। ਤਾਂ ਤੇ ਇਸ ਕੋ ਅੰਨ, ਬਸਤ੍ਰ ਨਿਰਬਾਹ ਮਾਤ੍ਰ ਦੇ ਦਈਏ ਔਰ ਵਿਸ਼ੇਸ਼ ਚਾਹੈ ਤਬ ਇਸ ਕੋ ਪੀਠ ਦੇ ਛਡੀਏ। ਭਾਵੈਂ ਇਹ ਕਿਤਨੀ ਹੀ ਤ੍ਰਿਸਨਾ ਵਾ ਸੰਕਲਪ ਰੂਪੀ ਪਵਨ ਵਗਾਵੈ, ਤਾਂ ਤੇ ਤ੍ਰਿਸਨਾ ਕਰ ਕੇ ਦੁਖੀ ਨਾ ਰਹੀਏ॥੮੮॥
Prof. Sahib Singhਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥

ਪਦ ਅਰਥ ਦੇ ਰਹਾਂ = ਦੇਈ ਰੱਖਾਂ, ਦੇਈ ਰੱਖਾਂਗਾ। ਕਿਤੀ = ਕਿਤਨੀ ਹੀ, ਜਿਤਨੀ ਜੀ ਚਾਹੇ। ਪਉਣੁ = ਹਵਾ ॥੮੮॥

* ਨੋਟ: ਇੱਕ ਤਾਂ ਬੰਦਿਆਂ ਨੇ ਮਨ ਵਿਚ 'ਟੋਏ ਟਿਬੇ' ਬਣਾਏ ਹੋਏ ਹਨ, ਦੂਜੇ, ਦੁਨੀਆ ਦੇ ਮਨ-ਮੋਹਣੇ ਪਦਾਰਥ ਹਰੇਕ ਜੀਵ ਨੂੰ ਖਿੱਚ ਪਾ ਰਹੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਜਗਤ ਦੁੱਖਾਂ ਦੀ ਖਾਣ ਬਣ ਗਿਆ ਹੈ।

SikhNet (Spanish)he puesto tapones en mis oídos y no me importa qué tanto el viento sopla. (88)
Answers quote the Granth verbatim with Ang citations. AI commentary is not Gurbani and not a religious ruling.