ਵਡਹੰਸੁ ਮਃ ੫ ॥
vaddahans mahalaa 5 | Ang 563
Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.
ਤੂ ਜਾਣਾਇਹਿ; ਤਾ ਕੋਈ ਜਾਣੈ ॥
too jaanaaeihi; taa koee jaanai | Ang 563
Sant Singh KhalsaWhen You allow Yourself to be known, then we know You.
Manmohan SinghWhen Thou revealest Thyself, only then, can any one know Thee.
Manmohan Singh (Punjabi)ਜਦ ਤੂੰ ਆਪਣਾ ਆਪ ਦਰਸਾਉਂਦਾ ਹੈ, ਕੇਵਲ ਤਦ ਹੀ ਕੋਈ ਜਣਾ ਤੈਨੂੰ ਜਾਣ ਸਕਦਾ ਹੈ।
Fareedkot Teekaਤੂੰ ਜਿਸ ਕੋ ਅਪਨਾ ਭੇਦ ਜਨਾਉਤਾ ਹੈਂ, ਸੋ ਕੋਈ ਜਾਨਤਾ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,ਪਦ ਅਰਥ ਜਾਣਾਇਹਿ = ਤੂੰ ਜਣਾਂਦਾ ਹੈਂ, ਤੂੰ ਸੂਝ ਦੇਂਦਾ ਹੈਂ। ਤਾ = ਤਦੋਂ। ਜਾਣੈ = ਡੂੰਘੀ ਸਾਂਝ ਪਾਂਦਾ ਹੈ।
SikhNet (Spanish)Aquél a quien Tú le revelas Tu Ser, sólo él Te conoce, y entonces recita Tu Nombre.
ਤੇਰਾ ਦੀਆ ਨਾਮੁ ਵਖਾਣੈ ॥੧॥
teraa deea naam vakhaanai |1| Ang 563
Sant Singh KhalsaWe chant Your Name, which You have given to us. ||1||
Manmohan SinghHe then repeats the Name given by Thee.
Manmohan Singh (Punjabi)ਫਿਰ ਉਹ ਤੇਰੇ ਦਿਤੇ ਹੋਏ ਨਾਮ ਦਾ ਜਾਪ ਕਰਦਾ ਹੈ।
Fareedkot Teekaਔਰ ਤੇਰਾ ਹੀ ਦੀਆ ਹੂਆ ਨਾਮ ਉਚਾਰਨ ਕਰਤਾ ਹੈ॥੧॥
Prof. Sahib Singhਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ॥੧॥ਪਦ ਅਰਥ ਵਖਾਣੈ = ਉਚਾਰਦਾ ਹੈ, ਸਿਮਰਦਾ ਹੈ ॥੧॥
SikhNet (Spanish)Así cantamos Tu Nombre, el que nos has dado. (1)
ਤੂ ਅਚਰਜੁ; ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥
too acharaj; kudarat teree bisamaa |1| rahaau | Ang 563
Sant Singh KhalsaYou are wonderful! Your creative potency is amazing! ||1||Pause||
Manmohan SinghThou art wondrous and astounding is Thy Omnipotence, O Lord. Pause.
Manmohan Singh (Punjabi)ਤੂੰ ਅਸਚਰਜ ਹੈਂ ਅਤੇ ਅਦਭੁਤ ਹੈ ਤੇਰੀ ਅਪਾਰ ਸ਼ਕਤੀ, ਹੇ ਸਾਹਿਬ! ਠਹਿਰਾਉ।
Fareedkot Teekaਤੂੰ ਅਸਚਰਜ ਰੂਪੁ ਹੈਂ ਔਰ ਤੇਰੀ ਕੁਦਰਿਤ ਭੀ (ਬਿਸਮਾ) ਅਸਚਰਜ ਹੈ॥੧॥ ਰਹਾਉ ॥
Prof. Sahib Singh(ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥ਪਦ ਅਰਥ ਅਚਰਜੁ = ਹੈਰਾਨ ਕਰ ਦੇਣ ਵਾਲੇ ਸਰੂਪ ਵਾਲਾ। ਕੁਦਰਤਿ = ਰਚਨਾ। ਬਿਸਮਾ = ਹੈਰਾਨਗੀ ਪੈਦਾ ਕਰਨ ਵਾਲੀ ॥੧॥ ਰਹਾਉ ॥
SikhNet (Spanish)Eres Maravilloso, Tu Poder Creativo es Asombroso. (1-Pausa)
ਤੁਧੁ ਆਪੇ ਕਾਰਣੁ; ਆਪੇ ਕਰਣਾ ॥
tudh aape kaaran; aape karanaa | Ang 564
Sant Singh KhalsaYou Yourself are the Cause of causes, You Yourself are the Creator.
Manmohan SinghThou Thyself art the cause and Thyself the Doer.
Manmohan Singh (Punjabi)ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ।
Fareedkot Teekaਕਾਰਣ ਰੂਪ ਭੀ ਤੂੰ ਆਪ ਹੈਂ ਕਰਣ ਰੂਪ ਭੀ ਆਪ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।ਪਦ ਅਰਥ ਆਪੇ = ਆਪ ਹੀ। ਕਾਰਣੁ = ਸਬੱਬ, ਰਚਨਾ ਪੈਦਾ ਕਰਨ ਦਾ ਵਸੀਲਾ। ਕਰਣਾ = ਜਗਤ।
SikhNet (Spanish)Tú Mismo eres la Causa de causas, Tú Mismo eres el Creador,
ਹੁਕਮੇ ਜੰਮਣੁ; ਹੁਕਮੇ ਮਰਣਾ ॥੨॥
hukame jaman; hukame maranaa |2| Ang 564
Sant Singh KhalsaBy Your Will, we are born, and by Your Will, we die. ||2||
Manmohan SinghIn Thy will is the birth and in Thy will the death.
Manmohan Singh (Punjabi)ਤੇਰੀ ਰਜ਼ਾ ਵਿੱਚ ਪੈਦਾਇਸ਼ ਹੈ ਅਤੇ ਤੇਰੀ ਰਜਾ ਵਿੱਚ ਹੀ ਮੌਤ।
Fareedkot Teekaਤੇਰੇ ਹੀ ਹੁਕਮ ਮੇਂ ਜਨਮ ਹੋਤਾ ਹੈ ਅਰੁ ਤੇਰੇ ਹੀ ਹੁਕਮ ਮੇਂ ਮਰਨਾ ਹੋਤਾ ਹੈ॥੨॥
Prof. Sahib Singhਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥ਪਦ ਅਰਥ ਹੁਕਮੇ = ਹੁਕਮ ਵਿਚ ਹੀ ॥੨॥
SikhNet (Spanish)por Tu Voluntad nacemos, y por Tu Voluntad morimos. (2)
ਨਾਮੁ ਤੇਰਾ. ਮਨ ਤਨ ਆਧਾਰੀ ॥
naam teraa. man tan aadhaaree | Ang 564
Sant Singh KhalsaYour Name is the Support of our mind and body.
Manmohan SinghThe Name is the support of my soul and body.
Manmohan Singh (Punjabi)ਤੇਰਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
Fareedkot Teekaਤੇਰਾ ਨਾਮੁ ਮੇਰੇ ਮਨ ਤਨ ਕੋ ਆਧਾਰ ਰੂਪ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ।ਪਦ ਅਰਥ ਮਨ ਤਨ ਆਧਾਰੀ = ਮਨ ਦਾ ਤਨ ਦਾ ਆਸਰਾ।
SikhNet (Spanish)Tu Nombre es el Soporte de nuestra mente y cuerpo,
ਨਾਨਕ ਦਾਸੁ. ਬਖਸੀਸ ਤੁਮਾਰੀ ॥੩॥੮॥
naanak daas. bakhasees tumaaree |3|8| Ang 564
Sant Singh KhalsaThis is Your blessing to Nanak, Your slave. ||3||8||
Manmohan SinghFor Nanak, Thy slave, this is thy beneficence, O Lord.
Manmohan Singh (Punjabi)ਤੇਰੇ ਗੋਲੇ ਨਾਨਕ ਲਈ ਹੇ ਸਾਹਿਬ! ਇਹ ਤੇਰੀ ਇਕ ਦਾਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਪਰ ਯਹ ਆਪ ਕੀ ਹੀ ਬਖਸਿਸ ਹੈ॥੩॥੮॥☬ਉਤਮੁ ਸਖੀ ਕਾ ਬਚਨੁ ਮਧਮ ਸਖੀ ਸੇ ਚਾਰ ਪਉੜੀ ਮੇਂ ਅਪਨੀ ਦਸ਼ਾ ਕਹਿ ਕਰ ਫਿਰ ਪੰਚਮ ਪਉੜੀ ਮੇਂ ਪਤਿ ਕਾ ਮਿਲਾਪੁ ਕਥਨ ਕਰਤੀ ਹੈ:
Prof. Sahib Singhਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥ਪਦ ਅਰਥ ਨਾਨਕ = ਹੇ ਨਾਨਕ! ॥੩॥੮॥
SikhNet (Spanish)esta es la Bendición a Nanak, Tu Esclavo. (3-8)