ਸਿਰੀਰਾਗੁ ਮਹਲਾ ੫ ॥
sireeraag mahalaa 5 |
Sant Singh KhalsaSiree Raag, Fifth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਮਨਿ ਬਿਲਾਸੁ ਬਹੁ ਰੰਗੁ ਘਣਾ; ਦ੍ਰਿਸਟਿ ਭੂਲਿ ਖੁਸੀਆ ॥
man bilaas bahu rang ghanaa; drisatt bhool khuseea |
Sant Singh KhalsaWith the mind caught up in playful pleasures, involved in all sorts of amusements and sights that stagger the eyes, people are led astray.
Manmohan SinghMan's mind is gone astray in recreations, deep and varied amusements and the pleasure of eye-sight.
Manmohan Singh (Punjabi)ਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ।
Fareedkot Teekaਜੋ ਮਨ ਕੇ ਭਾਵ ਤੇ (ਬਿਲਾਸੁ) ਕੌਤਕ ਤਮਾਸ਼ੇ ਤਿਨ ਕੇ ਆਨੰਦ ਮੇਂ ਬਹੁਤ ਹੀ (ਰੰਗ ਘਣਾ) ਸਘਨਾਨੰਦੁ ਮਾਨ ਰਹਾ ਹੈ, ਤਿਨ (ਖੁਸੀਆਂ) ਪ੍ਰਸੰਨਤਾਈਓਂ ਮੇਂ ਵਾਹਿਗੁਰੂ ਕੀ ਦ੍ਰਿਸਟੀ ਭੂਲ ਗਈ ਹੈ, ਭਾਵ ਏਹ ਕਿ ਪਦਾਰਥੋਂ ਕੇ ਭੋਗੋਂ ਕਰ ਪਰਮੇਸ੍ਵਰ ਭੁਲਾਈ ਦੀਆ ਹੈ॥
Prof. Sahib Singhਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,ਪਦ ਅਰਥ ਮਨਿ = ਮਨ ਵਿਚ। ਬਿਲਾਸੁ = ਖੇਲ-ਤਮਾਸ਼ਾ। ਬਹੁ ਰੰਗੁ = ਕਈ ਰੰਗਾਂ ਦਾ। ਘਣਾ = ਬਹੁਤ। ਦ੍ਰਿਸਟਿ = ਨਜ਼ਰ, ਨਿਗਾਹ। ਭੂਲਿ = ਭੁੱਲ ਕੇ।
SikhNet (Spanish)Si la mente del hombre está seducida por placeres y gozos de todo tipo, con maravillas que impresionan su vista.
ਛਤ੍ਰਧਾਰ ਬਾਦਿਸਾਹੀਆ; ਵਿਚਿ ਸਹਸੇ ਪਰੀਆ ॥੧॥
chhatradhaar baadisaaheea; vich sahase pareea |1|
Sant Singh KhalsaThe emperors sitting on their thrones are consumed by anxiety. ||1||
Manmohan SinghEven umbrellaed Emperors, are involved in anxiety.
Manmohan Singh (Punjabi)ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ iਫ਼ਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।
Fareedkot Teekaਜੋ ਬਡੇ ਬਡੇ ਛਤ੍ਰਧਾਰੀ ਭਾਵ ਏਹਿ ਕਿ ਚੱਕ੍ਰਵਰਤੀ ਰਾਜੇ ਜਿਨ ਕਾ ਰਾਜ ਸਾਤੋ ਦੀਪ ਵਾ ਸ੍ਵਰਗ ਪਾਤਾਲਾਦਿ ਮੇਂ ਹੂਆ ਹੈ, ਜਿਨ ਕੋ ਐਸੀ ਬਾਦਸ਼ਾਹੀਓਂ ਕੀ ਪ੍ਰਾਪਤੀ ਭਈ ਹੈ, ਤਿਨ ਕੀ ਪੰਕਤੀਆਂ ਹੋਈਆਂ ਹੈਂ। ਪਰੰਤੂ ਵਹੁ ਭੀ ਸੰਸੇ ਕੇ ਬੀਚ ਹੀ ਪੜੀਆਂ ਰਹੀਆਂ ਹੈ, ਅਰਥਾਤ ਐਸੀ ਬਿਭੂਤੀ ਪਾ ਕਰ ਕੇ ਭੀ ਸੁਖੁ ਕਿਸੀ ਕੋ ਨਹੀਂ ਭਯਾ ਹੈ॥੧॥
Prof. Sahib Singhਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥ਪਦ ਅਰਥ ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ॥੧॥
SikhNet (Spanish)Si rige al mundo entero y tiene doseles que hace ondear sobre su cabeza, todo esto lo llena de duda. (1)
ਭਾਈ ਰੇ; ਸੁਖੁ ਸਾਧਸੰਗਿ ਪਾਇਆ ॥
bhaaee re; sukh saadhasang paaeaa |
Sant Singh KhalsaO Siblings of Destiny, peace is found in the Saadh Sangat, the Company of the Holy.
Manmohan SinghO Brother! I gathered peace in the society of saints.
Manmohan Singh (Punjabi)ਹੇ ਵੀਰ! ਮੈਨੂੰ ਸਤਿਸੰਗਤ ਅੰਦਰ ਆਰਾਮ ਮਿਲਿਆ ਹੈ।
Fareedkot Teekaਹੇ ਭਾਈ! ਜਿਸ ਨੇ ਸੁਖੁ ਪਾਯਾ ਹੈ, ਸੋ ਸਾਧ ਸੰਗਤ ਸੇ ਪਾਯਾ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ।ਪਦ ਅਰਥ ਸਾਧ ਸੰਗਿ = ਸਾਧ ਸੰਗ ਵਿਚ।
SikhNet (Spanish)Oh hermano, uno logra la Paz sólo en la Compañía de los Santos.
ਲਿਖਿਆ ਲੇਖੁ. ਤਿਨਿ ਪੁਰਖਿ ਬਿਧਾਤੈ; ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥
likhiaa lekh. tin purakh bidhaatai; dukh sahasaa mitt geaa |1| rahaau |
Sant Singh KhalsaIf the Supreme Lord, the Architect of Destiny, writes such an order, then anguish and anxiety are erased. ||1||Pause||
Manmohan SinghThat Lord, the destiny scribe, wrote such a writ, and my anguish and anxiety are annulled. Pause.
Manmohan Singh (Punjabi)ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ iਫ਼ਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।
Fareedkot Teekaਪਰੰਤੂ ਜਿਸ ਕੇ ਮਸਤਕ ਮੇਂ (ਬਿਧਾਤੈ) ਕਰਮ ਫਲ ਪਰ ਦਾਤੇ ਈਸ੍ਵਰ ਨੇ ਸਾਧ ਸੰਗਤ ਕੀ ਪ੍ਰਾਪਤੀ ਕਾ ਲੇਖੁ ਲਿਖ ਦੀਆ ਹੈ, ਤਿਸ ਕੋ ਸਤਿਸੰਗਤਿ ਕੀ ਪ੍ਰਾਪਤੀ ਭਈ ਹੈ, ਔਰ ਸਤਿਸੰਗਤਿ ਕੀ ਪ੍ਰਾਪਤੀ ਕਰ ਜਨਮ ਮਰਨਾਦਿ ਦੁਖੁ ਔਰ ਸੰਸਾ ਤਿਨ ਕਾ ਨਬ੍ਰਿਤ ਕੀ੍ਯਾ ਹੈ॥੧॥ ਰਹਾਉ ॥
Prof. Sahib Singhਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ॥੧॥ਰਹਾਉ॥
SikhNet (Spanish)Aquel que escribió tu Destino, Ese Ser que te creó, si así lo desea Él, tu duda desaparecerá. (1-Pausa)
ਜੇਤੇ ਥਾਨ ਥਨੰਤਰਾ; ਤੇਤੇ ਭਵਿ ਆਇਆ ॥
jete thaan thanantaraa; tete bhav aaeaa |
Sant Singh KhalsaThere are so many places-I have wandered through them all.
Manmohan SinghI have wandered through as many place as there are.
Manmohan Singh (Punjabi)ਮੈਂ ਐਨੀਆਂ ਥਾਵਾਂ ਅੰਦਰ ਚੱਕਰ ਕੱਟ ਆਇਆ ਹਾਂ, ਜਿੰਨੀਆਂ ਕੁ ਹਨ।
Fareedkot Teekaਸਤਸੰਗ ਸੇ ਹੀਨ ਪੁਰਸ ਜਿਤਨੇ (ਬਾਨ) ਜੋ ਬਡੇ ਬਡੇ ਸਥਾਨ ਹੈਂ, ਔਰ ਥਨੰਤਰ ਜੋ ਤਿਨ ਕੇ ਅਵਾਂਤਰ ਦੇਸ ਸਥਾਨ ਹੈਂ, ਤਿਨ ਸਭ ਮੇਂ ਭ੍ਰਮਨ ਕੀਆ॥
Prof. Sahib Singhਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ,ਪਦ ਅਰਥ ਥਾਨ ਥਨੰਤਰਾ = ਥਾਨ ਥਾਨ ਅੰਤਰਾ, ਧਰਤੀ ਦੇ ਹੋਰ ਹੋਰ ਥਾਂ, ਅਨੇਕਾਂ ਥਾਂ। ਭਵਿ ਆਇਆ = ਭਉਂ ਕੇ (ਵੇਖ) ਆਇਆ।
SikhNet (Spanish)He vagado por todas partes,
ਧਨ ਪਾਤੀ ਵਡ ਭੂਮੀਆ; ਮੇਰੀ ਮੇਰੀ ਕਰਿ ਪਰਿਆ ॥੨॥
dhan paatee vadd bhoomeea; meree meree kar pariaa |2|
Sant Singh KhalsaThe masters of wealth and the great land-lords have fallen, crying out, "This is mine! This is mine!" ||2||
Manmohan SinghThe masters of wealth and big land-lords have fallen (perished) crying this is mine, this is mine.
Manmohan Singh (Punjabi)ਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ।
Fareedkot Teekaਔਰ ਜੋ ਬੜੇ ਬੜੇ ਧਨਪਾਤ੍ਰ ਹੈਂ ਔਰ ਜੋ (ਭੂਮੀਆ) ਬਹੁਤ ਭੂਮ ਕਾ ਪਤੀ ਭਾਵ ਏਹਿ ਕਿ ਰਾਜੇ, ਸੋ ਸਭ ਮੇਰੀ ਮੇਰੀ ਕਰਤੇ (ਪਰਿਆ) ਮਿਰਤ ਹੋਤੇ ਭਏ ਹੈਂ। ਭਾਵ ਕਿ ਸ਼ਾਹ ਪਾਤਸ਼ਾਹ ਸਰਬ ਹੰਤਾ ਮਮਤਾ ਕੇ ਮਾਰੇ ਮਰ ਜਾਤੇ ਭਏ ਹੈਂ॥੨॥
Prof. Sahib Singhਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥ਪਦ ਅਰਥ ਧਨਪਾਤੀ = ਧਨਾਢ। ਭੂਮੀਆ = ਭੁਇਂ ਦਾ ਮਾਲਕ॥੨॥
SikhNet (Spanish)los ricos y los terratenientes desperdiciaron sus vidas, diciendo “esto es mío, esto es mío”. (2)
ਹੁਕਮੁ ਚਲਾਏ. ਨਿਸੰਗ ਹੋਇ; ਵਰਤੈ ਅਫਰਿਆ ॥
hukam chalaae. nisang hoe; varatai afariaa |
Sant Singh KhalsaThey issue their commands fearlessly, and act in pride.
Manmohan SinghThey issues commands fearlessly and act in pride.
Manmohan Singh (Punjabi)ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।
Fareedkot Teekaਕੈਸੇ ਕੈਸੇ ਰਾਜੇ ਹੂਏ ਜੋ ਸਤ੍ਰੂਓਂ ਕੇ ਭੈ ਸੇ ਨਿਸੰਕ ਹੋ ਕਰ ਆਪਨੇ ਹੁਕਮ ਕੋ ਚਲਾਉਤੇ ਭਏ ਹੈਂ, ਜੈਸੇ ਰਾਵਨ ਔਰ (ਅਫਰਿਆ) ਅਮੋੜ ਹੋ ਕਰ ਬਰਤਤੇ ਥੇ, ਭਾਵ ਏਹਿ ਕਿ ਅਪਨੀ ਇੱਛਾ ਅਨੁਸਾਰ ਚਲਤੇ ਥੇ॥
Prof. Sahib Singhਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,ਪਦ ਅਰਥ ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ।
SikhNet (Spanish)Comandaron esparciendo el miedo, y actuaron llenos de ego,
ਸਭੁ ਕੋ ਵਸਗਤਿ ਕਰਿ ਲਇਓਨੁ; ਬਿਨੁ ਨਾਵੈ. ਖਾਕੁ ਰਲਿਆ ॥੩॥
sabh ko vasagat kar leon; bin naavai. khaak raliaa |3|
Sant Singh KhalsaThey subdue all under their command, but without the Name, they are reduced to dust. ||3||
Manmohan SinghThey have subdued all but without Lord's Name they mix with dust.
Manmohan Singh (Punjabi)ਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।
Fareedkot Teekaਜਿਨ੍ਹੋਂ ਨੇ ਸਭ ਕੋਈ (ਵਸਿ) ਸ੍ਵਾਧੀਨਤਾ ਮੇਂ (ਗਤਿ) ਪ੍ਰਾਪਤਿ ਕਰਿ ਲੀਆ ਥਾ, ਪਰੰਤੂ ਵਾਹਿਗੁਰੂ ਕੇ ਨਾਮ ਜਪਨੇ ਸੇ ਬਿਨਾ ਸਭ (ਖਾਕੁ) ਮ੍ਰਿਤਕਾ ਮੇਂ ਰਲ ਜਾਤਾ ਭਇਆ ਹੈ॥੩॥
Prof. Sahib Singhਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥ਪਦ ਅਰਥ ਸਭੁ ਕੋ = ਹਰੇਕ ਜੀਵ। ਵਸਗਤਿ = ਵੱਸ ਵਿਚ। ਲਇਓਨੁ = ਲਿਆ ਹੈ ਉਸ ਨੇ। ਖਾਕੁ = ਮਿੱਟੀ (ਵਿਚ)॥੩॥
SikhNet (Spanish)subyugaron a todos, pero sin el Nombre del Señor, también ellos se convirtieron en polvo. (3)
ਕੋਟਿ ਤੇਤੀਸ ਸੇਵਕਾ; ਸਿਧ ਸਾਧਿਕ ਦਰਿ ਖਰਿਆ ॥
kott tetees sevakaa; sidh saadhik dar khariaa |
Sant Singh KhalsaEven those who are served by the 33 million angelic beings, at whose door the Siddhas and the Saadhus stand,
Manmohan SinghThe monarch, at whose door stood as servants, the thirty three millions of God's and the men of miracle and strivers,
Manmohan Singh (Punjabi)ਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ,
Fareedkot Teekaਰਾਵਨਾਦਿ ਰਾਜਾ ਕੈਸੇ ਥੇ? ਤੇਤੀਸ ਕੋਟ ਦੇਵਤਾ ਜਿਨ ਕੀ ਸੇਵਾ ਮੇਂ ਰਹਿਤੇ ਥੇ, ਔਰ (ਸਿਧ) ਜੋ ਸਾਧਨੋਂ ਕੋ ਕਰ ਚੁਕੇ ਔਰ ਸਿਧ ਪਦ ਕੋ ਪ੍ਰਾਪਤਿ ਭਏ, (ਸਾਧਿਕ) ਜੋ ਅਬੀ ਸਾਧਨੋਂ ਕੋ ਕਰਨੇ ਵਾਲੇ ਹੈਂ, ਸੋ ਜਿਨ ਕੇ ਦ੍ਵਾਰੇ ਪਰ ਸਦੀਵ ਆਕਰ ਖੜੇ ਰਹਿਤੇ ਥੇ॥
Prof. Sahib Singhਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,ਪਦ ਅਰਥ ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ)। ਦਰਿ = ਦਰ ਤੇ।
SikhNet (Spanish)Aún si uno tuviera comando sobre trescientos millones de ángeles, y los magos y los ascetas se postraran a su puerta.
ਗਿਰੰਬਾਰੀ ਵਡ ਸਾਹਬੀ; ਸਭੁ ਨਾਨਕ. ਸੁਪਨੁ ਥੀਆ ॥੪॥੨॥੭੨॥
giranbaaree vadd saahabee; sabh naanak. supan theea |4|2|72|
Sant Singh Khalsawho live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||
Manmohan Singhand who ruled over mountains oceans and empires, O Nanak! all have become like a dream.3
Manmohan Singh (Punjabi)ਅਤੇ ਜੋ ਪਹਾੜਾਂ ਸਮੁੰਦਰਾਂ ਤੇ ਭਾਰੀਆਂ ਬਾਦਸ਼ਾਹੀਆਂ ਤੇ ਰਾਜ ਕਰਦੇ ਸਨ, ਹੈ ਨਾਨਕ! ਸਾਰੇ ਹੀ ਨਿਰਾ ਸੁਪਨਾ ਹੋ ਗਏ ਹਨ।
Fareedkot Teeka(ਗਿਰੰ) ਪਹਾੜੋਂ ਵਤ ਸ੍ਯਾਮ ਰੰਗ ਵਾ ਊਚੇ ਹਸਤੀ ਜਿਸ ਕੇ ਦ੍ਵਾਰੇ ਪਰ ਝੂਲਤੇ ਥੇ, ਜਿਨ ਕੇ ਊਪਰ ਬੜੀ ਊਚੀ ਅੰਬਾਰੀਆਂ ਪੜੀ ਰਹਤੀ ਥੀਂ, ਵਾ (ਗਿਰੰਬਾਰੀ) ਗੰਭੀਰਤਾ ਵਾਲੀ ਵਡੀ ਸਾਹਿਬੀ ਥੀ ਜਿਨ ਕੀ, ਵਾ (ਗਿਰੰ) ਪਹਾੜੋ ਕੀ ਔਰ (ਬਾਰੀ) ਜਲ ਕੀ ਭਾਵ, ਏਹਿ ਕਿ ਜਲ ਥਲ ਮੇਂ ਜਿਨ ਕਾ ਰਾਜ ਥਾ। ਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਬਿਭੂਤੀ ਸਹਿਤ ਜੋ ਰਾਵਣ ਥਾ, ਸੋ (ਖਾਕ ਕੀਆ) ਮਾਟੀ ਹੋ ਜਾਤਾ ਭ੍ਯਾ॥੪॥੨॥੭੨॥
Prof. Sahib Singhਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ ॥੪॥੨॥੭੨॥ਪਦ ਅਰਥ ਗਿਰੰਬਾਰੀ = ਗਿਰਾਂ ਬਾਰੀ, ਭਾਰੀ ਜ਼ਿੰਮੇਵਾਰੀ ਵਾਲੀ। ਗਿਰਾਂ = ਭਾਰੀ। ਬਾਰ = ਬੋਝ, ਜ਼ਿੰਮੇਵਾਰੀ। ਸਾਹਬੀ = ਹਕੂਮਤਿ। ਥੀਆ = ਹੋ ਜਾਂਦਾ ਹੈ॥੪॥
SikhNet (Spanish)Si pareciera elevado y de vastas posesiones, al final, todo esto terminaría, certeramente, siendo tan sólo un sueño. (4-2-72)