ਸਿਰੀਰਾਗੁ ਮਹਲਾ ੫ ਘਰੁ ੧ ॥
sireeraag mahalaa 5 ghar 1 |
Sant Singh KhalsaSiree Raag, Fifth Mehl, First House:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਕਿਆ ਤੂ ਰਤਾ ਦੇਖਿ ਕੈ; ਪੁਤ੍ਰ ਕਲਤ੍ਰ ਸੀਗਾਰ ॥
kiaa too rataa dekh kai; putr kalatr seegaar |
Sant Singh KhalsaWhy are you so thrilled by the sight of your son and your beautifully decorated wife?
Manmohan SinghWhy art thou intoxicated by beholding thy son and bedecked wife?
Manmohan Singh (Punjabi)ਤੂੰ ਆਪਣੇ ਪੁੱਤ ਤੇ ਸਜੀ-ਧਜੀ ਹੋਈ ਵਹੁਟੀ ਨੂੰ ਵੇਖ ਕੇ ਕਿਉਂ ਮਸਤ ਹੋਇਆ ਹੋਇਆ ਹੈ?
Fareedkot Teekaਤਾਂ ਤੇ ਹੇ ਰਾਜਨ! ਪੁਤ੍ਰ (ਕਲਤ੍ਰ) ਇਸਤ੍ਰੀ ਤਥਾ ਅਨੇਕ ਪ੍ਰਕਾਰ ਕੇ ਜੋ ਭੂਸ਼ਣ ਤਥਾ ਬਸਤ੍ਰਾਦਿ ਸਿੰਗਾਰ ਹੈਂ, ਇਨ ਕੋ ਦੇਖ ਕਰ ਤੂ ਕਿਆ (ਰਤਾ) ਮਸਤੁ ਭਯਾ ਹੈਂ॥
Prof. Sahib Singhਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ?ਪਦ ਅਰਥ ਰਤਾ = ਰੱਤਾ, ਮਸਤ।
SikhNet (Spanish)¿Por qué, oh, por qué estás tan loco por tu hijo y por tu esposa?
ਰਸ ਭੋਗਹਿ. ਖੁਸੀਆ ਕਰਹਿ; ਮਾਣਹਿ ਰੰਗ ਅਪਾਰ ॥
ras bhogeh. khuseea kareh; maaneh rang apaar |
Sant Singh KhalsaYou enjoy tasty delicacies, you have lots of fun, and you indulge in endless pleasures.
Manmohan SinghThou enjoyest delicacies, makest merry and indulgest in infinite pleasures.
Manmohan Singh (Punjabi)ਤੂੰ ਨਿਆਮਤ ਮਾਣਦਾ ਹੈ, ਅਨੰਦ ਲੁਟਦਾ ਹੈ ਅਤੇ ਅਨੰਤ ਸੁਆਦ ਭੋਗਦਾ ਹੈਂ।
Fareedkot Teekaਅਨੇਕ ਪ੍ਰਕਾਰ ਕੇ (ਰਸ) ਬਿਖੇ ਸੁਖ ਭੋਗਤਾ ਹੈਂ ਔਰ (ਖੁਸ਼ੀਆ) ਕਰਤਾ ਹੈਂ ਔਰ ਅਪਾਰ ਬਹੁਤੇ (ਰੰਗ) ਆਨੰਦ (ਮਾਣਹਿ) ਭੋਗਤਾ ਹੈਂ। ਭਾਵ ਇਹਿ ਕਿ ਪੰਚ ਪ੍ਰਕਾਰ ਕੇ ਜੋ ਬਿਖੇ ਹੈਂ, ਤਿਨ ਮੇਂ ਏਕ ਏਕ ਕੇ ਅਨੇਕ ਪ੍ਰਕਾਰ ਕੇ ਰਸ ਹੈਂ, ਜੈਸੇ ਰਸ ਏਕ ਹੈ ਪੁਨਾ ਖਟਾ ਮਿਠਾ ਆਦਿ ਭੇਦੋਂ ਸੇ ਅਨੇਕ ਬਣ ਜਾਤੇ ਹੈਂ, ਸੋ ਸਭ ਕਾ ਆਨੰਦੁ ਲੇਤਾ ਹੈਂ॥
Prof. Sahib Singhਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ।ਪਦ ਅਰਥ ਭੋਗਹਿ = ਤੂੰ ਭੋਗਦਾ ਹੈਂ। ਅਪਾਰ = ਬੇਅੰਤ। ਫੁਰਮਾਇਸੀ = {ਲਫ਼ਜ਼ 'ਫੁਰਮਾਇਸਿ' ਤੋਂ ਬਹੁ-ਵਚਨ} ਹੁਕਮ।
SikhNet (Spanish)Gozas de placeres de todo tipo y te ves como si creyeras que estás en éxtasis.
ਬਹੁਤੁ ਕਰਹਿ ਫੁਰਮਾਇਸੀ; ਵਰਤਹਿ ਹੋਇ ਅਫਾਰ ॥
bahut kareh furamaaeisee; varateh hoe afaar |
Sant Singh KhalsaYou give all sorts of commands, and you act so superior.
Manmohan SinghThou givest many commands and actest haughtily.
Manmohan Singh (Punjabi)ਤੂੰ ਘਨੇਰੇ ਹੁਕਮ ਚਾੜ੍ਹਦਾ ਹੈਂ ਅਤੇ ਆਕੜਖਾਂ ਹੋ ਕਾਰ-ਵਿਹਾਰ ਕਰਦਾ ਹੈਂ।
Fareedkot Teekaਔਰ ਫਰਮਾਇਸੋਂ ਕਰ ਕੇ ਬਹੁਤ ਕਾਮ ਕਰਤਾ ਹੈ, ਭਾਵ ਏਹਿ ਕਿ ਕਿਸੀ ਕੇ ਕਹਿਨੇ ਸੇ ਕਿਸੀ ਪੁਰਸ ਕਾ ਸਚਾ ਕਾਮ ਭੀ ਝੂਠਾ ਬਨਾਇ ਦੇ, ਵਾ ਅਪਨੀ ਇੱਛਾ ਅਨੁਸਾਰ ਦੂਸਰੇ ਪਰ ਫੁਰਮਾਇਸ਼ ਕਰਤਾ ਹੈਂ, ਭਾਵ ਏਹਿ ਕਿ ਹੁਕਮ ਕਰ ਕੇ ਅਪਨਾ ਪ੍ਰਯੋਜਨ ਸਿਧ ਕਰਤਾ ਹੈਂ, ਔਰ ਅਪਨੇ ਮਦ ਕਰ ਕੇ (ਅਫਾਰ) ਅਮੋੜ ਹੋ ਕਰ (ਵਰਤਹਿ) ਚਲਤਾ ਹੈਂ, ਭਾਵ ਏਹਿ ਕਿ ਯਥਾਰਥ ਕਹਿਨਾ ਭੀ ਕਿਸੀ ਕਾ ਨਹੀਂ ਮਾਨਤਾ ਹੈ॥
Prof. Sahib Singhਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ।ਪਦ ਅਰਥ ਅਫਾਰ = ਅਹੰਕਾਰੀ, ਆਫਰਿਆ ਹੋਇਆ।
SikhNet (Spanish)Das órdenes y te comportas de forma orgullosa.
ਕਰਤਾ. ਚਿਤਿ ਨ ਆਵਈ; ਮਨਮੁਖ ਅੰਧ ਗਵਾਰ ॥੧॥
karataa. chit na aavee; manamukh andh gavaar |1|
Sant Singh KhalsaThe Creator does not come into the mind of the blind, idiotic, self-willed manmukh. ||1||
Manmohan SinghThe blind, idiotic, perverse person thinks not of the creator.
Manmohan Singh (Punjabi)ਅੰਨ੍ਹਾਂ, ਬੁਧੂ, ਪ੍ਰਤੀਕੂਲ ਪੁਰਸ਼ ਕਰਤਾਰ ਨੂੰ ਚੇਤੇ ਨਹੀਂ ਕਰਦਾ।
Fareedkot Teekaਜਿਸ ਕਰਤਾਰ ਨੇ ਤੇਰੇ ਕੋ ਉਤਪਤਿ ਕੀਆ ਹੈ, ਸੋ ਕਬੀ ਚਿਤ ਨਹੀਂ ਆਉਤਾ ਹੈ, ਯਾਂ ਤੇ ਤੂ ਮਨਮੁਖ ਔਰ (ਅੰਧ) ਅਗ੍ਯਾਨੀ ਪੁਨਾ (ਗਵਾਰ) ਮੂਰਖ ਹੈਂ॥੧॥
Prof. Sahib Singhਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ॥੧॥ਪਦ ਅਰਥ ਚਿਤਿ = (ਤੇਰੇ) ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਮਨਮੁਖ = ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ! ਅੰਧ = ਹੇ ਅੰਨ੍ਹੇ! ਗਵਾਰ = ਹੇ ਮੂਰਖ!॥੧॥
SikhNet (Spanish)Sin embargo, no te acuerdas de tu Creador, oh, pobre de ti, eres un tonto ciego y te has dejado engañar por tu mente negativa. (1)
ਮੇਰੇ ਮਨ; ਸੁਖਦਾਤਾ ਹਰਿ ਸੋਇ ॥
mere man; sukhadaataa har soe |
Sant Singh KhalsaO my mind, the Lord is the Giver of peace.
Manmohan SinghO my soul! that God is the Giver of peace.
Manmohan Singh (Punjabi)ਹੇ ਮੇਰੀ ਜਿੰਦੜੀ! ਉਹ ਵਾਹਿਗੁਰੂ ਸ਼ਾਂਤੀ ਦੇਣ ਵਾਲਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਸੁਖ ਕੇ ਦੇਨੇ ਵਾਲਾ ਏਕ ਹਰੀ ਹੈ॥
Prof. Sahib Singhਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ।ਪਦ ਅਰਥ ਸੋਇ = ਉਹ ਹੀ।
SikhNet (Spanish)Oh mi mente, el Señor es el Único Dador de Paz.
ਗੁਰ ਪਰਸਾਦੀ ਪਾਈਐ; ਕਰਮਿ ਪਰਾਪਤਿ ਹੋਇ ॥੧॥ ਰਹਾਉ ॥
gur parasaadee paaeeai; karam paraapat hoe |1| rahaau |
Sant Singh KhalsaBy Guru's Grace, He is found. By His Mercy, He is obtained. ||1||Pause||
Manmohan SinghIt is through Guru's grace that God is obtained. It is the good luck that thou gettest Him. Pause.
Manmohan Singh (Punjabi)ਚੰਗੀ ਕਿਸਮਤ ਰਾਹੀਂ ਗੁਰੂ ਜੀ ਮਿਲਦੇ ਹਨ ਅਤੇ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਸੋ ਵਾਹਿਗੁਰੂ ਗੁਰੋਂ ਕੀ (ਪਰਸਾਦੀ) ਕਿਰਪਾ ਕਰ ਕੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਤਬ ਪ੍ਰਾਪਤ ਹੋਤੇ ਹੈਂ ਜਬ ਅਨੇਕ ਜਨਮੋਂ ਕੇ ਪੁੰਨ ਕਰਮ ਆਇ ਕਰ ਉਦੇ ਹੋਵੇਂ॥੧॥ ਰਹਾਉ ॥
Prof. Sahib Singh(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਗੁਰੁ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਕਰਮਿ = {ਕਰਮੁ = ਬਖ਼ਸ਼ਸ਼} ਮਿਹਰ ਨਾਲ॥੧॥ਰਹਾਉ॥
SikhNet (Spanish)Uno encuentra al Señor a través de la Gracia del Guru y sólo encuentra al Guru si así está escrito en su Destino. (1-Pausa)
ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ॥
kaparr bhog lapattaaeaa; sueinaa rupaa khaak |
Sant Singh KhalsaPeople are entangled in the enjoyment of fine clothes, but gold and silver are only dust.
Manmohan SinghMan is entangled in the enjoyments of clothes and viands, the gold and silver which are but dust.
Manmohan Singh (Punjabi)ਆਦਮੀ ਬਸਤਰ ਤੇ ਭੋਜਨਾ ਦੇ ਰਸਾਂ ਅੰਦਰ ਸੋਨੇ ਅਤੇ ਚਾਂਦੀ ਵਿੱਚ ਉਲਝਿਆ ਹੋਇਆ ਹੈ, ਜੋ ਕਿ ਕੇਵਲ ਮਿੱਟੀ ਹੀ ਹਨ।
Fareedkot Teekaਸੋਨਾ ਰੂਪਾਦਿ ਧਨ ਬਸਤ੍ਰ ਔਰ ਸਬਦਾਦਿ ਬਿਸ੍ਯੋਂ ਕੇ ਭੋਗ ਇਨ ਮੇਂ ਜੋ ਤੂੰ ਲਪਟ ਰਹਾ ਹੈਂ, ਸੋ ਸਭ (ਖਾਕੁ) ਧੂੜੀ ਹੋ ਜਾਣੇ ਵਾਲੇ ਹੈਂ, ਭਾਵ ਇਹ ਕਿ ਨਾਸਵੰਤ ਹੈਂ॥
Prof. Sahib Singh(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ।ਪਦ ਅਰਥ ਕਪੜਿ = ਕੱਪੜੇ ਵਿਚ, ਕੱਪੜੇ ਹੰਢਾਣ ਵਿਚ। ਭੋਗਿ = ਭੋਗ ਵਿਚ, ਖਾਣ ਵਿਚ। ਲਪਟਾਇਆ = ਮਸਤ, ਫਸਿਆ ਹੋਇਆ। ਰੁਪਾ = ਰੁੱਪਾ, ਚਾਂਦੀ। ਖਾਕੁ = ਧਰਤੀ।
SikhNet (Spanish)Uno se viste con ropas finas pero no se le ocurre que el oro y la plata son también polvo.
ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ॥
haivar gaivar bahu range; kee rath athaak |
Sant Singh KhalsaThey acquire beautiful horses and elephants, and ornate carriages of many kinds.
Manmohan SinghHe has horses and elephants of many types and amasses untiring carriages.
Manmohan Singh (Punjabi)ਉਸ ਕੋਲਿ ਘਲੇਰੀਆਂ ਕਿਸਮਾਂ ਦੇ ਘੋੜੇ ਅਤੇ ਹਾਥੀ ਹਨ। ਉਹ ਨਾਂ-ਥੱਕਣ ਵਾਲੀਆਂ ਗੱਡੀਆਂ ਜਮ੍ਹਾਂ ਕਰਦਾ ਹੈ।
Fareedkot Teekaਔਰ (ਹੈਵਰ) ਜੋ ਸ੍ਰੇਸਟ ਘੋੜੇ ਹੈਂ, ਪੁਨਾ (ਗੈਵਰ) ਸ੍ਰੇਸਟ ਹਸਤੀ (ਬਹੁ ਰੰਗੇ) ਅਨੇਕ ਪ੍ਰਕਾਰ ਕੇ, ਪੁਨਾ ਰਥ ਕੈਸੇ ਹੈਂ, ਜੋ ਕਬੀ ਤਿਨ ਕੇ ਘੋੜੇ ਵਾ ਬੈਲ ਥਕਤ ਨਹੀਂ ਹੋਤੇ॥
Prof. Sahib Singhਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ।ਪਦ ਅਰਥ ਹੈਵਰ = {हयवर} ਵਧੀਆ ਘੋੜੇ। ਗੈਵਰ = {गज वर} ਵਧੀਆ ਹਾਥੀ। ਬਹੁ ਰੰਗੇ = ਕਈ ਰੰਗਾਂ ਦੇ, ਕਈ ਕਿਸਮਾਂ ਦੇ। ਅਥਾਕ = ਅਥੱਕ, ਨਾਹ ਥੱਕਣ ਵਾਲੇ।
SikhNet (Spanish)Uno tiene caballos de raza y elefantes poderosos y es paseado en carrozas elegantes.
ਕਿਸ ਹੀ ਚਿਤਿ. ਨ ਪਾਵਹੀ; ਬਿਸਰਿਆ ਸਭ ਸਾਕ ॥
kis hee chit. na paavahee; bisariaa sabh saak |
Sant Singh KhalsaThey think of nothing else, and they forget all their relatives.
Manmohan SinghHe remembers none else and has forgotten all his kith and kin.
Manmohan Singh (Punjabi)ਉਹ ਕਿਸੇ ਹੋਰ ਨੂੰ ਚੇਤੇ ਹੀ ਨਹੀਂ ਕਰਦਾ ਅਤੇ ਆਪਣੇ ਸਾਰਿਆਂ ਅੰਗਾਂ-ਸਾਕਾਂ ਨੂੰ ਭੁਲ ਗਿਆ ਹੈ।
Fareedkot Teekaਕਿਸੀ ਕੋ ਤੂੰ ਚਿਤ ਮੇਂ (ਨ ਪਾਵਈ) ਪਾਉਤਾ ਨਹੀਂ ਹੈ, ਭਾਵ ਏਹਿ ਕਿ ਅਪਨੇ ਜੈਸਾ ਬਿਭੂਤੀ ਵਾਲਾ ਕਿਸੀ ਕੋ ਨਹੀਂ ਸਮਝਤਾ ਹੈਂ। ਧਨ ਮਦ ਕਰ ਸੰਪੂਰਨ ਸਾਕ ਸੰਬੰਧ ਭੂਲ ਜਾਤਾ ਭਯਾ ਹੈਂ॥
Prof. Sahib Singh(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।ਪਦ ਅਰਥ ਪਾਵਹੀ = ਪਾਵਹਿ, ਤੂੰ ਪਾਂਦਾ, ਲਿਆਉਂਦਾ। ਸਾਕ = ਸਨਬੰਧੀ।
SikhNet (Spanish)Y así no se acuerda de nada y se olvida hasta de sus seres más cercanos.
ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ. ਨਾਪਾਕ ॥੨॥
sirajanahaar bhulaaeaa; vin naavai. naapaak |2|
Sant Singh KhalsaThey ignore their Creator; without the Name, they are impure. ||2||
Manmohan SinghHe has grown oblivious of the creator and is impure sans God's Name.
Manmohan Singh (Punjabi)ਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ।
Fareedkot Teekaਉਤਪਤਿ ਕਰਨੇ ਵਾਲਾ ਜੋ ਪਰਮੇਸ੍ਵਰ ਹੈ, ਸੋ ਭੁਲਾਇ ਦੀਆ ਹੈ, ਤਾਂ ਤੇ ਬਿਨਾ ਨਾਮ ਕੇ ਤੂੰ (ਨਾਪਾਕ) ਅਪਵਿਤ੍ਰ ਭਯਾ ਹੈਂ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥ਪਦ ਅਰਥ ਸਿਰਜਣਹਾਰਿ = ਸਿਰਜਨਹਾਰ ਨੇ। ਨਾਪਾਕ = ਗੰਦਾ, ਮਲੀਨ, ਅਪਵਿਤ੍ਰ॥੨॥
SikhNet (Spanish)Sin habitar en el Creador y sin el Nombre del Señor, todas las posesiones no le sirven ni lo llevan a nada. (2)
ਲੈਦਾ ਬਦ ਦੁਆਇ ਤੂੰ; ਮਾਇਆ ਕਰਹਿ ਇਕਤ ॥
laidaa bad duaae toon; maaeaa kareh ikat |
Sant Singh KhalsaGathering the wealth of Maya, you earn an evil reputation.
Manmohan SinghThou earnest evil imprecation and amassest wealth.
Manmohan Singh (Punjabi)ਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ।
Fareedkot Teekaਅਨੀਤੀ ਕਰ ਧਨ ਕੋ ਇਕਤ੍ਰ ਕਰਤਾ ਹੈਂ, ਯਾਂ ਤੇ ਲੋਗੋਂ ਸੇ (ਬਦ ਦੁਆਇ) ਸਰਾਪ ਲੇਤਾ ਹੈਂ॥
Prof. Sahib Singh(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।ਪਦ ਅਰਥ ਬਦ ਦੁਆਇ = ਬਦ ਅਸੀਸਾਂ। ਇਕਤ = ਇਕਤ੍ਰ, ਇਕੱਠੀ।
SikhNet (Spanish)Atesorando riquezas, uno es maldecido por su propia conciencia.
ਜਿਸ ਨੋ ਤੂੰ ਪਤੀਆਇਦਾ; ਸੋ ਸਣੁ ਤੁਝੈ ਅਨਿਤ ॥
jis no toon pateeaeidaa; so san tujhai anit |
Sant Singh KhalsaThose whom you work to please shall pass away along with you.
Manmohan SinghHe, whom thou pleaseth, is perishable along with thee.
Manmohan Singh (Punjabi)ਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ।
Fareedkot Teekaਜਿਸ ਧਨ ਤਥਾ ਕੁਟੰਬ ਕੋ ਅਪਨਾ ਜਾਨ ਕੇ ਤੂੰ (ਪਤੀ ਆਇਦਾ) ਨਿਸਚਾ ਕਰਤਾ ਹੈਂ, ਸੋ ਤੋ ਤੇਰੇ ਸਰੀਰ ਸਮੇਤ (ਅਨਿਤ) ਨਾਸਵੰਤ ਹੈਂ॥
Prof. Sahib Singh(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।ਪਦ ਅਰਥ ਜਿਸ ਨੋ = ਜਿਸ (ਕੁਟੰਬ) ਨੂੰ। ਪਤੀਆਇਦਾ = ਖ਼ੁਸ਼ ਕਰਦਾ ਹੈਂ। ਸਣੁ = ਸਮੇਤ। ਸਣੁ ਤੁਝੈ = ਤੇਰੇ ਸਮੇਤ। ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ।
SikhNet (Spanish)Se junta con aquéllos que como él, viven en la misma actitud.
ਅਹੰਕਾਰੁ ਕਰਹਿ ਅਹੰਕਾਰੀਆ; ਵਿਆਪਿਆ ਮਨ ਕੀ ਮਤਿ ॥
ahankaar kareh ahankaareea; viaapiaa man kee mat |
Sant Singh KhalsaThe egotistical are engrossed in egotism, ensnared by the intellect of the mind.
Manmohan SinghO proud Man! thou takest pride and art engrossed in thy mind's intellect.
Manmohan Singh (Punjabi)ਹੇ ਹੰਕਾਰੀ ਬੰਦੇ! ਤੂੰ ਹੰਕਾਰ ਕਰਦਾ ਹੈਂ ਅਤੇ ਆਪਣੇ ਮਨੁੲੈ ਦੀ ਅਕਲ ਅੰਦਰ ਗਲਤਾਨ ਹੈ।
Fareedkot Teekaਹੰਕਾਰ ਕਰ ਕੇ ਜੋ ਤੂੰ ਹੰਕਾਰੀ ਹੋ ਰਹਾ ਹੈਂ, ਤਿਸ ਕਾ ਕਾਰਣ ਯੇਹ ਹੈ ਕਿ ਤੂੰ ਅਪਨੇ ਮਨ ਕੀ (ਮਤਿ) ਸਿਖ੍ਯਾ ਮੇਂ (ਵਿਆਪਿਆ) ਲਗ ਰਹਾ ਹੈਂ। ਭਾਵ ਏਹ ਕਿ ਜੋ ਮਨ ਚਾਹਤਾ ਹੈ, ਸੋਈ ਕਰਤਾ ਹੈਂ, ਗੁਰੂ ਬੇਦ ਕੀ ਆਗ੍ਯਾਨੁਸਾਰ ਨਹੀਂ ਚਲਤਾ ਹੈਂ॥
Prof. Sahib Singhਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।ਪਦ ਅਰਥ ਵਿਆਪਿਆ = ਫਸਿਆ ਹੋਇਆ, ਦਬਾ ਵਿਚ ਆਇਆ ਹੋਇਆ।
SikhNet (Spanish)Ese Manmukj, orgulloso y arrogante,
ਤਿਨਿ ਪ੍ਰਭਿ ਆਪਿ ਭੁਲਾਇਆ; ਨਾ ਤਿਸੁ ਜਾਤਿ. ਨ ਪਤਿ ॥੩॥
tin prabh aap bhulaaeaa; naa tis jaat. na pat |3|
Sant Singh KhalsaOne who is deceived by God Himself, has no position and no honor. ||3||
Manmohan SinghHe, whom the Lord Himself has put on the wrong track, has no caste and no honour.
Manmohan Singh (Punjabi)ਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ।
Fareedkot Teekaਜੋ ਪੁਰਸ਼ ਤਿਸ ਪ੍ਰਭੂ ਨੇ ਅਪਨੀ ਦਿਸਤੇ ਭੁਲਾਇ ਦੀਆ ਹੈ, ਨਾ ਤਿਸ ਕੀ ਉਤਮ ਜਾਤੀ ਹੈ ਔਰ ਨ ਕੁਛ ਪਤਿ ਹੈ॥੩॥
Prof. Sahib Singhਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥ਪਦ ਅਰਥ ਤਿਨਿ = ਉਸ ਨੇ। ਪ੍ਰਭ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਤਿ = (ਦੁਨੀਆਵੀ) ਇੱਜ਼ਤ॥੩॥
SikhNet (Spanish)anda en el sendero equivocado, pues esa es la Voluntad del Señor, y pasa por la vida sin reconocimiento ni honor. (3)
ਸਤਿਗੁਰਿ ਪੁਰਖਿ ਮਿਲਾਇਆ; ਇਕੋ ਸਜਣੁ ਸੋਇ ॥
satigur purakh milaaeaa; iko sajan soe |
Sant Singh KhalsaThe True Guru, the Primal Being, has led me to meet the One, my only Friend.
Manmohan SinghThe Divine True Guru has caused me to meet that Lord, the only friend of mine
Manmohan Singh (Punjabi)ਨਿਰੰਕਾਰੀ ਸੱਚੇ ਗੁਰਾਂ ਨੇ ਮੈਨੂੰ ਉਸ ਪ੍ਰਭੂ ਮੇਰੇ ਅਦੁੱਤੀ ਮ੍ਰਿਤ ਨਾਲ ਮਿਲਾ ਦਿੱਤਾ ਹੈ।
Fareedkot Teekaਜਿਨ ਪੁਰਸੋਂ ਕੋ ਸਤਿਗੁਰ ਪੁਰਖ ਨੇ ਸੋ ਵਾਹਿਗੁਰੂ ਏਕ ਹੀ ਸਜਣੁ ਮਿਲਾਇ ਦੀਆ ਹੈ॥
Prof. Sahib Singhਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ।ਪਦ ਅਰਥ ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਸਤਿਗੁਰਿ ਪੁਰਖਿ = ਅਕਾਲ ਪੁਰਖ ਦੇ ਰੂਪ ਗੁਰੂ ਨੇ।
SikhNet (Spanish)He conocido a mi Único Señor, el Purusha, a través del Guru Verdadero.
ਹਰਿ ਜਨ ਕਾ ਰਾਖਾ ਏਕੁ ਹੈ; ਕਿਆ ਮਾਣਸ ਹਉਮੈ ਰੋਇ ॥
har jan kaa raakhaa ek hai; kiaa maanas haumai roe |
Sant Singh KhalsaThe One is the Saving Grace of His humble servant. Why should the proud cry out in ego?
Manmohan SinghThe one Lord is the saviour of His slave. Why should a haughty man bewail in pride?
Manmohan Singh (Punjabi)ਇਕ ਸਾਹਿਬ ਆਪਣੇ ਗੋਲੇ ਦਾ ਰਖਵਾਲਾ ਹੈ। ਹੰਕਾਰੀ ਮਨੁੱਖ ਹੰਕਾਰ ਅੰਦਰ ਕਿਉਂ ਵਿਰਲਾਪ ਕਰਦਾ ਹੈ?
Fareedkot Teekaਤਿਨ ਹਰਿ ਜਨੋਂ ਕਾ ਰਾਖਾ ਏਕ ਸੋਈ ਵਾਹਿਗੁਰੂ ਹੈ, ਔਰ ਤਿਸ ਕੀ ਕ੍ਰਿਪਾ ਸੇ ਬਿਨਾਂ ਮਾਨੁਖ ਕਿਆ ਵਸਤੂ ਹੈ, ਕਿਉਂਕਿ ਹਉਮੈ ਕਰ ਕੇ ਰੋਤਾ ਹੀ ਮਰ ਜਾਤਾ ਹੈ॥
Prof. Sahib Singhਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।ਪਦ ਅਰਥ ਮਾਣਸ = (ਬਹੁ-ਬਚਨ) ਮਨੁੱਖ। ਰੋਇ = ਰੋਂਦਾ ਹੈ।
SikhNet (Spanish)Él, el Uno es nuestro Único Soporte, ¿Por qué entonces uno se lamenta picado por el ego?
ਜੋ ਹਰਿ ਜਨ ਭਾਵੈ. ਸੋ ਕਰੇ; ਦਰਿ. ਫੇਰੁ ਨ ਪਾਵੈ ਕੋਇ ॥
jo har jan bhaavai. so kare; dar. fer na paavai koe |
Sant Singh KhalsaAs the servant of the Lord wills, so does the Lord act. At the Lord's Door, none of his requests are denied.
Manmohan SinghGod does that what His saint wishes, No request of his is turned down from the God's court.
Manmohan Singh (Punjabi)ਵਾਹਿਗੁਰੂ ਉਹ ਕੁਝ ਕਰਦਾ ਹੈ ਜੋ ਕੁਝ ਉਸ ਦਾ ਸਾਧੂ ਚਾਹੁੰਦਾ ਹੈ। ਉਸ ਦੀ ਕੋਈ ਬੇਨਤੀ ਭੀ ਰੱਬ ਦੇ ਦਰਬਾਰ ਤੋਂ ਅਪ੍ਰਵਾਨ ਨਹੀਂ ਹੁੰਦੀ।
Fareedkot Teekaਵਹੁ ਹਰੀ ਕੇ ਜਨ ਜੋ ਕੁਛ ਕਰਾਇਆ ਚਾਹਤੇ ਹੈਂ ਵਾਹਿਗੁਰੂ ਸੋਈ ਕਰਤਾ ਹੈ, ਤਿਨ ਕੀ ਆਗ੍ਯਾ ਕੋ ਵਾਹਿਗੁਰੂ ਕੇ ਦ੍ਵਾਰੇ ਪਰ ਕੋਈ ਮੋੜ ਨਹੀਂ ਸਕਤਾ ਹੈ॥
Prof. Sahib Singhਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ।ਪਦ ਅਰਥ ਦਰਿ = ਦਰ ਤੇ। ਫੇਰੁ = ਮੋੜਾ।
SikhNet (Spanish)Eso mismo que el Gurmukj desea, eso es lo que Dios hace que suceda; y a tal ser nadie lo abandona.
ਨਾਨਕ. ਰਤਾ ਰੰਗਿ ਹਰਿ; ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥
naanak. rataa rang har; sabh jag meh chaanan hoe |4|1|71|
Sant Singh KhalsaNanak is attuned to the Love of the Lord, whose Light pervades the entire Universe. ||4||1||71||
Manmohan SinghNanak is imbued with love of God, whose light is pervading the entire universe.
Manmohan Singh (Punjabi)ਵਾਹਿਗੁਰੂ ਜਿਸ ਦੀ ਰੋਸ਼ਨੀ ਸਮੂਹ ਆਲਮ ਅੰਦਰ ਪਰਵਿਰਤ ਹੋ ਰਹੀ ਹੈ, ਨਾਨਕ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਰੀ ਜਨ ਹੈ, ਜੋ ਵਾਹਿਗੁਰੂ ਕੇ ਰੰਗ ਮੇਂ ਰਤਾ ਹੈ, ਭਾਵ ਏਹ ਕਿ ਪ੍ਰੇਮ ਮੇਂ ਮਸਤ ਭਯਾ ਹੈ, ਤਿਸ ਕੋ ਸਰਬ ਜਗਤ ਮੇਂ ਅਰਥਾਤ ਚੌਦਾਂ ਭਵਨੋਂ ਮੇਂ ਏਕ ਬ੍ਰਹਮ ਕੇ ਸ੍ਵਰੂਪ ਕਾ ਗ੍ਯਾਨ ਪ੍ਰਕਾਸਿਆ ਹੈ, ਤਾਂ ਤੇ ਯਹੀ ਚਾਨਣੁ ਭਯਾ ਹੈ॥੪॥੧॥੭੧॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ॥੪॥੧॥੭੧॥ਪਦ ਅਰਥ ਰੰਗਿ = ਪ੍ਰੇਮ ਵਿਚ। ਚਾਨਣੁ = ਚਾਨਣ (-ਮੁਨਾਰਾ)॥੪॥
* ਨੋਟ: ਅੰਕ ਨੰ: ੧ ਦੱਸਦਾ ਹੈ ਕਿ ਮ: ੫ ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)Dice Nanak, aquél que está imbuido en la Esencia del Señor, su luz prevalece por todo el Universo.(4-1-71)