ਸਿਰੀਰਾਗੁ ਮਹਲਾ ੫ ॥
sireeraag mahalaa 5 |
Sant Singh KhalsaSiree Raag, Fifth Mehl:
Manmohan SinghSri Rag Fifth Guru.
Manmohan Singh (Punjabi)ਸਿਰੀ ਰਾਗ ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਭਲਕੇ ਉਠਿ ਪਪੋਲੀਐ; ਵਿਣੁ ਬੁਝੇ. ਮੁਗਧ ਅਜਾਣਿ ॥
bhalake utth papoleeai; vin bujhe. mugadh ajaan |
Sant Singh KhalsaArising each day, you cherish your body, but you are idiotic, ignorant and without understanding.
Manmohan SinghArising each day, the man cherishes his body, but without understanding the Lord, he is idiot and ignorant.
Manmohan Singh (Punjabi)ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ।
Fareedkot Teekaਨਿਤ ਹੀ ਬੇਦ ਸ਼ਾਸਤ੍ਰ ਪੁਰਾਣ ਆਦਿਕੋਂ ਕਾ ਪੜਨਾ, ਤਿਨ੍ਹਾਂ ਦੇ ਭਾਵ ਤੋ ਨਿਰਸ ਰਹਿਣਾ ਏਹੀ ਪਪੋਲਣਾ ਹੈ। ਹੇ ਅਜਾਣ ਮੂਰਖ! ਭਾਵ ਕਿਸੀ ਪਦਾਰਥ ਨੂੰ ਮੁਹ ਵਿਚ ਪਪੋਲੀਐ ਔਰ ਰਸ ਨ ਲਈਏ, ਤਿਸ ਚ' ਪਪੋਲਨਾ ਕਹਤੇ ਹੈਂ। ਤੈਸੇ ਹੀ ਬਿਨਾ ਧਾਰਨਾ ਤੋਂ ਬੇਦ ਸਾਸਤ੍ਰ ਕਾ ਕਥਨ ਕਰਨਾ ਹੈ, ਵਾ (ਭਲਕੇ) ਪ੍ਰਾਤਕਾਲ ਉਠ ਕਰ ਕੇ ਦੇਹ ਕੋ (ਪਪੋਲੀਐ) ਪਾਲਣ ਪੋਖਣ ਕਰੀਤਾ ਹੈ ਵਾ ਪਲੋਸੀਤਾ ਹੈ। ਭਾਵ ਏਹਿ ਹੈ ਕਿ ਤੇਲਾਦਿ ਸੁਗੰਧੀ ਲਗਾਇ ਕਰ ਸਰੀਰ ਕੋ ਮਰਦਨ ਕਰਨਾ ਔਰ ਸਨਾਨ ਕਰ ਕੇ ਬਸਤ੍ਰੋਂ ਸੇ ਪੋਛਨ ਕਰਨਾ ਹੈ। ਸੋ ਹੇ ਮੂਰਖ! ਯਹ ਜੋ ਤੂ ਬਿਨਾ ਸਮਝ ਕੇ ਸਰੀਰ ਕੀ ਪਾਲਨਾ ਹੇਤ ਕਰ ਰਹਾ ਹੈਂ, ਯਾਂ ਤੇ ਤੂੰ ਅਜਾਨ ਹੋ ਰਹਾ ਹੈਂ॥
Prof. Sahib Singhਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ।ਪਦ ਅਰਥ ਭਲਕੇ = ਨਿੱਤ, ਹਰ ਰੋਜ਼। ਉਠਿ = ਉੱਠ ਕੇ, ਉੱਦਮ ਨਾਲ। ਪਪੋਲੀਐ = ਪਾਲੀ ਪੋਸੀਦੀ ਹੈ। ਮੁਗਧ = ਮੂਰਖ। ਅਜਾਣਿ = ਬੇ-ਸਮਝ।
SikhNet (Spanish)Diario adornamos nuestro cuerpo, pero sin el Conocimiento de lo Real, somos como piedras ignorantes.
ਸੋ ਪ੍ਰਭੁ. ਚਿਤਿ ਨ ਆਇਓ; ਛੁਟੈਗੀ ਬੇਬਾਣਿ ॥
so prabh. chit na aaeo; chhuttaigee bebaan |
Sant Singh KhalsaYou are not conscious of God, and your body shall be cast into the wilderness.
Manmohan SinghThat Lord he remembers not, (his body) shall be forsaken in wilderness.
Manmohan Singh (Punjabi)ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ।
Fareedkot Teekaਕਿਉਂਕਿ ਸੋ ਪ੍ਰਭੂ ਤੇਰੇ ਕੋ ਚਿੱਤ ਮੇਂ ਨਹੀਂ ਆਇਆ ਹੈ, ਔਰ ਜੋ ਯਹਿ ਦੇਹਿ ਹੈ, ਸੋ ਅੰਤ ਕੋ (ਛੁਟੈਗੀ) ਮ੍ਰਿਤਕ ਹੋ ਜਾਵੇਗੀ, ਔਰ (ਬੇਬਾਣਿ) ਮਸਾਨ ਭੂਮਕਾ ਮੇਂ ਜਾਵੇਗੀ। ਵਾ ਪਰਮੇਸ੍ਵਰ ਸਿਮਰਨ ਬਿਨਾ ਔਰ ਜੋ (ਬੇ) ਦੂਸਰੀ (ਬਾਣਿ) ਪ੍ਰਕ੍ਰਿਤੀ ਪੜੀ ਹੁਈ ਹੈ, ਸੋ ਦੇਹ ਕੋ ਅੰਤ ਸਮੇ ਛੁਟੇਗੀ। ਭਾਵ ਯੇਹਿ ਕਿ ਸਰੀਰ ਨਾਸਵੰਤ ਹੈ, ਤਿਸ ਕੀ ਪ੍ਰੀਤੀ ਕਰਨੀ ਭੀ ਬ੍ਯਰਥ ਹੀ ਹੈ, ਯਾਂ ਤੇ ਤਿਸ ਕਾ ਚਿਤ ਸੇ ਤ੍ਯਾਗ ਕਰ॥
Prof. Sahib Singhਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।ਪਦ ਅਰਥ ਚਿਤਿ = ਚਿੱਤ ਵਿਚ। ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ। ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ।
SikhNet (Spanish)El cuerpo de aquél que no se acuerda del Señor, será arrojado al desperdicio.
ਸਤਿਗੁਰ ਸੇਤੀ ਚਿਤੁ ਲਾਇ; ਸਦਾ ਸਦਾ ਰੰਗੁ ਮਾਣਿ ॥੧॥
satigur setee chit laae; sadaa sadaa rang maan |1|
Sant Singh KhalsaFocus your consciousness on the True Guru; you shall enjoy bliss forever and ever. ||1||
Manmohan SinghAttach the mind with The True Guru and enjoy bliss for ever and aye.
Manmohan Singh (Punjabi)ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ।
Fareedkot Teekaਔਰ ਸਤਿਗੁਰੋਂ (ਸੇਤੀ) ਸਾਥ ਚਿਤ ਕੋ ਲਗਾਉ ਹੈ, ਪੁਰਸ ਤਬ ਤੂੰ (ਸਦਾ ਰੰਗੁ) ਸਰਬ ਦਾ ਕਾਲ ਆਨੰਦ ਰੂਪ ਜੋ ਆਤਮਾ ਨੰਦ ਹੈ ਤਿਸ ਕੋ ਸਦਾ ਹੀ (ਮਾਣਿ) ਭੋਗੇਂਗਾ। ਭਾਵ ਯਹਿ ਕਿ ਜੋ ਬ੍ਰਹਮ ਤ੍ਰੈਕਾਲਾਬਾਧ ਸ੍ਵਰੂਪ ਹੈ ਤਿਸ ਕੋ ਪ੍ਰਾਪਤ ਹੋਵੇਂਗਾ॥੧॥
Prof. Sahib Singh(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ॥੧॥ਪਦ ਅਰਥ ਸੇਤੀ = ਨਾਲ। ਰੰਗੁ = ਆਤਮਕ ਆਨੰਦ॥੧॥
SikhNet (Spanish)Pero si logra habitar en el Señor, gozará del Éxtasis por siempre. (1)
ਪ੍ਰਾਣੀ; ਤੂੰ ਆਇਆ ਲਾਹਾ ਲੈਣਿ ॥
praanee; toon aaeaa laahaa lain |
Sant Singh KhalsaO mortal, you came here to earn a profit.
Manmohan SinghO mortal! thou come to earn profit.
Manmohan Singh (Punjabi)ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
Fareedkot Teekaਹੇ ਜੀਵ! ਤੂੰ ਤੋ ਇਸ ਮਾਨੁਖ ਜਨਮ ਕਰ ਕੇ ਭਾਰਥ ਖੰਡ ਭੂਮਕਾ ਮੇਂ ਵਾਹਿਗੁਰੂ ਕੀ ਪ੍ਰਾਪਤੀ ਕਾ ਲਾਹਾ ਲੇਨੇ ਕੋ ਆਇਆ ਥਾ॥
Prof. Sahib Singhਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।ਪਦ ਅਰਥ ਲਾਹਾ = ਲਾਭ। ਲੈਣਿ = ਲੈਣ ਵਾਸਤੇ।
SikhNet (Spanish)Oh hombre, llegaste a la tierra a hacer méritos.
ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
lagaa kit kufakarre; sabh mukadee chalee rain |1| rahaau |
Sant Singh KhalsaWhat useless activities are you attached to? Your life-night is coming to its end. ||1||Pause||
Manmohan SinghWith what useless task art thou engaged? Thy entire Night (life) is coming to an end. Pause.
Manmohan Singh (Punjabi)ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ।
Fareedkot Teekaਪਰੰਤੂ ਕਿਸ (ਕੁਫਕੜੇ) ਕੁਕਰਮ ਕੇ ਸਾਥ ਲਗ ਰਹਾ ਹੈਂ, ਹੇ ਭਾਈ! ਜੋ ਤੇਰੀ ਅਵਸਥਾ ਰੂਪੀ ਰਾਤ੍ਰੀ ਹੈ, ਸੋ ਤੋ ਸਭ ਬ੍ਯਰਥ ਹੀ ਬਿਤੀਤ ਹੂਈ ਜਾਤੀ ਹੈ॥੧॥ ਰਹਾਉ ॥
Prof. Sahib Singhਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ ॥ਪਦ ਅਰਥ ਕਿਤੁ = ਕਿਸ ਵਿਚ? ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ। ਰੈਣਿ = (ਉਮਰ ਦੀ) ਰਾਤ॥੧॥ਰਹਾਉ॥
SikhNet (Spanish)Tu comportamiento ha sido vano, mientras la noche de la vida transcurre inmutable. (1-Pausa)
ਕੁਦਮ ਕਰੇ. ਪਸੁ ਪੰਖੀਆ; ਦਿਸੈ ਨਾਹੀ. ਕਾਲੁ ॥
kudam kare. pas pankheea; disai naahee. kaal |
Sant Singh KhalsaThe animals and the birds frolic and play-they do not see death.
Manmohan SinghThe animals and birds frisk about and behold not death.
Manmohan Singh (Punjabi)ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
Fareedkot Teekaਜੈਸੇ ਪਸੂ ਤਥਾ ਪੰਛੀ ਅਪਨੇ ਅਪਨੇ ਬਿਖੇ ਭੋਗ ਕਾ (ਕੁਦਮ) ਖੋਟਾ ਪੁਰਸਾਰਥ ਵਾ ਕਲੌਲ ਕਰਤੇ ਹੈਂ, ਵਾ ਪ੍ਰਸਿੰਨ ਹੋ ਕਰ ਕੇ ਕੁਦਨਾ ਫਾਂਧਨਾ ਕਰਤੇ ਹੈਂ, ਪਰੰਤੂ ਅਪਨੇ (ਕਾਲ) ਮਰਨ ਸਮੇਂ ਕੋ ਨਹੀਂ ਜਾਨਤੇ ਹੈਂ॥
Prof. Sahib Singhਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,ਪਦ ਅਰਥ ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ।
SikhNet (Spanish)Los animales y los pájaros se divierten y juegan, pues no pueden ver la muerte.
ਓਤੈ ਸਾਥਿ ਮਨੁਖੁ ਹੈ; ਫਾਥਾ. ਮਾਇਆ ਜਾਲਿ ॥
otai saath manukh hai; faathaa. maaeaa jaal |
Sant Singh KhalsaMankind is also with them, trapped in the net of Maya.
Manmohan SinghWith (like) them is also the man who is ensnared in the net of mammon.
Manmohan Singh (Punjabi)ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ।
Fareedkot Teeka(ਓਤੈ) ਤਿਨ ਕੇ ਸਾਥ ਹੀ ਮਾਨੁਖ ਕੋ ਸਮਝੋ ਕਿਉਂਕਿ ਜੈਸੇ ਵਹੁ ਪਸੁ ਪੰਛੀ ਬੰਧਕ ਕੀ ਜਾਲੀ ਮੇਂ ਬੰਧੇ ਜਾਤੇ ਹੈਂ, ਤੈਸੇ ਹੀ ਯਹ ਭੀ ਮਾਇਆ ਰੂਪੀ ਜਾਲ ਮੇਂ ਬਾਂਧਾ ਹੂਆ ਹੈ, ਕਾਲ ਰੂਪੀ ਬੰਧਕ ਕੋ ਨਹੀਂ ਜਾਨਤਾ ਹੈ॥
Prof. Sahib Singh(ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ।ਪਦ ਅਰਥ ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤਰ੍ਹਾਂ ਦਾ। ਜਾਲਿ = ਜਾਲ ਵਿਚ।
SikhNet (Spanish)El hombre está como ellos, vive engañado por Maya.
ਮੁਕਤੇ ਸੇਈ ਭਾਲੀਅਹਿ; ਜਿ ਸਚਾ ਨਾਮੁ ਸਮਾਲਿ ॥੨॥
mukate seee bhaaleeeh; ji sachaa naam samaal |2|
Sant Singh KhalsaThose who always remember the Naam, the Name of the Lord, are considered to be liberated. ||2||
Manmohan SinghThey alone who contemplate over the True Name, are considered to be emancipated.
Manmohan Singh (Punjabi)ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ।
Fareedkot Teekaਮਾਇਆ ਰੂਪੀ ਜਾਲੀ ਸੇ (ਮੁਕਤੇ) ਛੂਟੇ ਹੂਏ ਸੋਈ ਪੁਰਸ (ਭਾਲੀਅਹਿ) ਜਾਨੀਤੇ ਹੈਂ, ਜੋ ਪਰਮੇਸ੍ਵਰ ਕਾ ਸਚਾ ਨਾਮ (ਸਮਾਲਿ) ਸਿਮਰਤੇ ਹੈਂ॥੨॥
Prof. Sahib Singhਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ॥੨॥ਪਦ ਅਰਥ ਮੁਕਤੇ = (ਜਾਲ ਵਿਚੋਂ) ਆਜ਼ਾਦ। ਸੇਈ = ਉਹੀ ਬੰਦੇ। ਭਾਲੀਅਹਿ = ਮਿਲਦੇ ਹਨ। ਜਿ = ਜਿਹੜੇ॥੨॥
SikhNet (Spanish)Sólo son salvados aquéllos que contemplan el Nombre Verdadero del Señor. (2)
ਜੋ ਘਰੁ ਛਡਿ ਗਵਾਵਣਾ; ਸੋ ਲਗਾ ਮਨ ਮਾਹਿ ॥
jo ghar chhadd gavaavanaa; so lagaa man maeh |
Sant Singh KhalsaThat dwelling which you will have to abandon and vacate-you are attached to it in your mind.
Manmohan SinghThat house which is to be abandoned and vacated that is attached to the mind.
Manmohan Singh (Punjabi)ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ।
Fareedkot Teekaਜੋ ਘਰੁ (ਛਡਿ) ਤ੍ਯਾਗ ਕਰ ਕੇ (ਗਵਾਵਣਾ) ਤਿਸ ਤ੍ਯਾਗ ਕਾ ਅਭਿਮਾਨ ਨਬਿਰਤ ਕਰਨਾ ਥਾ, ਸੋ ਘਰ ਹਿਰਦੇ ਮੇਂ ਪ੍ਯਾਰਾ ਲਗ ਰਹਾ ਹੈ॥
Prof. Sahib Singh(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ,
SikhNet (Spanish)Ese hogar que tiene uno que abandonar, es al que uno se apega.
ਜਿਥੈ ਜਾਇ ਤੁਧੁ ਵਰਤਣਾ; ਤਿਸ ਕੀ ਚਿੰਤਾ ਨਾਹਿ ॥
jithai jaae tudh varatanaa; tis kee chintaa naeh |
Sant Singh KhalsaAnd that place where you must go to dwell-you have no regard for it at all.
Manmohan SinghThou hast no anxiety regarding the one where the hast to go and dwell.
Manmohan Singh (Punjabi)ਤੈਨੂੰ ਉਸ ਦਾ ਕੋਈ iਫ਼ਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
Fareedkot Teekaਜਿਸ ਪ੍ਰਲੋਕ ਮੇਂ ਜਾਇ ਕਰ ਤੈਨੇ ਸਦੀਵ ਵਰਤਨਾ ਹੈ, ਭਾਵ ਯੇਹਿ ਕਿ ਜਹਾਂ ਨਿਵਾਸ ਕਰਨਾ ਹੈ, ਤਿਸ ਕੀ ਤੇਰੇ ਕੋ ਕੁਛ ਭੀ ਚਿੰਤਾ ਨਹੀਂ ਹੈ॥
Prof. Sahib Singhਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।ਪਦ ਅਰਥ ਤੁਧੁ = ਤੂੰ। ਚਿੰਤਾ = ਖ਼ਿਆਲ।
SikhNet (Spanish)Y Aquel lugar al que uno tiene que llegar al final, por ése ni se preocupa.
ਫਾਥੇ ਸੇਈ ਨਿਕਲੇ; ਜਿ ਗੁਰ ਕੀ ਪੈਰੀ ਪਾਹਿ ॥੩॥
faathe seee nikale; ji gur kee pairee paeh |3|
Sant Singh KhalsaThose who fall at the Feet of the Guru are released from this bondage. ||3||
Manmohan SinghThey, who fall at Guru's feet, are freed of the bondage.
Manmohan Singh (Punjabi)ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਤਾਂ ਤੇ ਗ੍ਰਹਸਥ ਰੂਪੁ ਕੀਚ ਸੇ ਫਸੇ ਹੂਏ ਸੋਈ ਪੁਰਸ ਨਿਕਲਤੇ ਹੈਂ, ਜੋ ਗੁਰੋਂ ਕੀ ਚਰਨੀਂ ਜਾਇ ਪੜਤੇ ਹੈਂ॥੩॥
Prof. Sahib Singh(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ॥੩॥ਪਦ ਅਰਥ ਪਾਹਿ = ਪੈਂਦੇ ਹਨ॥੩॥
SikhNet (Spanish)Aquéllos que llegaron hasta los Pies del Guru, fueron liberados de las garras de Maya. (3)
ਕੋਈ. ਰਖਿ ਨ ਸਕਈ; ਦੂਜਾ. ਕੋ ਨ ਦਿਖਾਇ ॥
koee. rakh na sakee; doojaa. ko na dikhaae |
Sant Singh KhalsaNo one else can save you-don't look for anyone else.
Manmohan SinghNo one can save, without the Guru, I see none else.
Manmohan Singh (Punjabi)ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
Fareedkot Teekaਗੁਰੋਂ ਸੇ ਬਿਨਾ (ਦੂਜਾ) ਕੋਈ ਐਸਾ ਸਾਮਰਥ ਦ੍ਰਿਸ਼੍ਟ ਤਹੀਂ ਆਉਤਾ ਹੈ, ਜੋ ਕੋਈ ਇਸ ਕੋ ਬਚਾਇ ਸਕਤਾ ਹੋਵੇ॥
Prof. Sahib Singh(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।ਪਦ ਅਰਥ ਨ ਦਿਖਾਇ = ਨਹੀਂ ਦਿੱਸ ਆਉਂਦਾ।
SikhNet (Spanish)Nadie te podrá salvar sin el Guru, no hay nadie más a quien puedas buscar.
ਚਾਰੇ ਕੁੰਡਾ ਭਾਲਿ ਕੈ; ਆਇ ਪਇਆ ਸਰਣਾਇ ॥
chaare kunddaa bhaal kai; aae peaa saranaae |
Sant Singh KhalsaI have searched in all four directions; I have come to find His Sanctuary.
Manmohan SinghI have searched the four directions and have come and entered Guru's sanctuary.
Manmohan Singh (Punjabi)ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ।
Fareedkot Teekaਮੈਂ ਤੋ ਪੂਰਬ ਪਸਚਮਾਦਿ ਚਾਰੋਂ ਹੀ (ਕੁੰਡਾ) ਦਿਸਾ ਕੋ (ਭਾਲਿ) ਢੂੰਢ ਕਰ ਗੁਰੋਂ ਕੀ ਸਰਣ ਮੇਂ ਆਇ ਪ੍ਰਾਪਤ ਭਯਾ ਹੂੰ॥
Prof. Sahib Singhਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ।ਪਦ ਅਰਥ ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ)।
SikhNet (Spanish)He viajado por las cuatro esquinas del mundo buscando Tu Santuario, oh Señor.
ਨਾਨਕ. ਸਚੈ ਪਾਤਿਸਾਹਿ; ਡੁਬਦਾ ਲਇਆ ਕਢਾਇ ॥੪॥੩॥੭੩॥
naanak. sachai paatisaeh; ddubadaa leaa kadtaae |4|3|73|
Sant Singh KhalsaO Nanak, the True King has pulled me out and saved me from drowning! ||4||3||73||
Manmohan SinghI was drowning (but Guru), the True king, has saved me, O Nanak!
Manmohan Singh (Punjabi)ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਪਾਤਿਸਾਹਿ ਜੋ ਗੁਰੂ ਹੈਂ ਤਿਨ੍ਹੋਂ ਨੇ ਸੰਸਾਰ ਸਾਗਰ ਮੇਂ ਡੂਬਤੇ ਕੋ ਪਰਮੇਸਰ ਤੇ ਨਿਕਲਵਾ ਲੀਆ ਹੈ। ਭਾਵ ਤਾਂ ਤੇ ਤੂੰ ਭੀ ਗੁਰਾਂ ਕੀ ਸਰਨ ਕੋ ਪ੍ਰਾਪਤ ਹੋ॥੪॥੩॥੭੩॥
Prof. Sahib Singhਹੇ ਨਾਨਕ (ਆਖ-) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ॥੪॥੩॥੭੩॥ਪਦ ਅਰਥ ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ॥੪॥
SikhNet (Spanish)Dice Nanak, el Verdadero Rey, mi Dios, me ha salvado, mientras me estaba ahogando en el mar de las cosas materiales. (4-3-73)