ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪੇ ਸੁਰਿ ਨਰ ਗਣ ਗੰਧਰਬਾ; ਆਪੇ ਖਟ ਦਰਸਨ ਕੀ ਬਾਣੀ ॥
aape sur nar gan gandharabaa; aape khatt darasan kee baanee |
Sant Singh KhalsaHe Himself is the angelic being, the heavenly herald, and the celestial singer. He Himself is the one who explains the six schools of philosophy.
Manmohan SinghHimself the Lord is the good man, heavenly herald and the celestial singer and Himself the utterer of the six schools of philosophy.
Manmohan Singh (Punjabi)ਖੁਦ ਹੀ ਸੁਆਮੀ ਸ਼੍ਰੇਸ਼ਟ ਪੁਰਸ਼ ਇਲਾਹੀ ਏਲਚੀ ਅਤੇ ਬੈਕੁੰਠੀ ਗਵੱਈਆ ਅਤੇ ਅਤੇ ਖੁਦ ਹੀ ਉਹ ਛਿਆ ਫਲਸਫੇ ਦਿਆਂ ਸ਼ਾਸਤਰਾਂ ਦਾ ਉਚਾਰਨ ਵਾਲਾ ਹੈ।
Fareedkot Teekaਪਰਮੇਸ੍ਵਰ ਆਪੇ ਹੀ ਸੁਰ ਨਰ ਨੰਦੀ ਆਦਿ ਗਣ ਪੁਨਃ ਗੰਧਰਬ ਰੂਪੁ ਹੈ, ਆਪ ਹੀ ਖਟ ਦਰਸਨੋਂ ਕੀ (ਬਾਣੀ) ਬਨਾਵਟ ਰੂਪੁ ਹੈ ਅਰਥਾਤ ਸਰਬ ਭੇਖ ਰੂਪੁ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ।ਪਦ ਅਰਥ ਗੰਧਰਬ = ਦੇਵਤਿਆਂ ਦੇ ਰਾਗੀ। ਖਟ ਦਰਸਨ = ਛੇ ਸ਼ਾਸਤ੍ਰ।
SikhNet (Spanish)Él Mismo es el Señor, el Ser Angelical, el que atiende a los dioses, el Músico Divino, el Recitador de los seis Shastras.
ਆਪੇ ਸਿਵ ਸੰਕਰ ਮਹੇਸਾ; ਆਪੇ ਗੁਰਮੁਖਿ ਅਕਥ ਕਹਾਣੀ ॥
aape siv sankar mahesaa; aape guramukh akath kahaanee |
Sant Singh KhalsaHe Himself is Shiva, Shankara and Mahaysh; He Himself is the Gurmukh, who speaks the Unspoken Speech.
Manmohan SinghThe Lord Himself is the god of creation, the god of death and the god the nutrition. Through the Guru, He Himself narrates the unnarratable story.
Manmohan Singh (Punjabi)ਸਾਹਿਬ ਖੁਦ ਹੀ ਬਰ੍ਹਮਾ, ਮਹਾਂਦੇਉ ਅਤੇ ਵਿਸ਼ਨੂੰ ਹੈ। ਗੁਰਾਂ ਦੇ ਰਾਹੀਂ ਉਹ ਖੁਦ ਹੀ ਨਾਂ-ਬਿਆਨ ਹੋਣ ਵਾਲੀ ਸਾਖੀ ਨੂੰ ਬਿਆਨ ਕਰਦਾ ਹੈ।
Fareedkot Teekaਆਪ ਹੀ ਸਿਵ (ਸੰਕਰ) ਕਲ੍ਯਾਣ ਕਾ ਕਰਤਾ ਹੈ, ਆਪ ਹੀ ਪ੍ਰਿਥੀ ਕਾ ਈਸ੍ਵਰ ਹੈ ਵਾ ਗ੍ਯਾਰਾਂ ਰੁਦ੍ਰ ਰੂਪੁ ਆਪ ਹੀ ਹੈ, ਆਪ ਹੀ ਅਕਥ ਕਹਾਨੀ ਰੂਪੁ ਹੈ॥
Prof. Sahib Singhਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)।ਪਦ ਅਰਥ ਸੰਕਰ, ਮਹੇਸ = ਸ਼ਿਵ ਜੀ ਦੇ ਨਾਮ। ਅਕਥ = ਜੋ ਬਿਆਨ ਨ ਹੋ ਸਕੇ।
SikhNet (Spanish)Él Mismo es Shiva, Shankar y Majesh; pero es sólo mediante el Guru que uno recita el Inefabable Evangelio del Señor.
ਆਪੇ ਜੋਗੀ ਆਪੇ ਭੋਗੀ; ਆਪੇ ਸੰਨਿਆਸੀ ਫਿਰੈ ਬਿਬਾਣੀ ॥
aape jogee aape bhogee; aape saniaasee firai bibaanee |
Sant Singh KhalsaHe Himself is the Yogi, He Himself is the Sensual Enjoyer, and He Himself is the Sannyaasee, wandering through the wilderness.
Manmohan SinghHe Himself is the renunciator, Himself and enjoyer and Himself, becoming a solitarian, wanders about in wildernesses.
Manmohan Singh (Punjabi)ਉਹ ਆਪ ਤਿਆਗੀ, ਆਪ ਅਨੰਦ ਮਾਨਣ ਵਾਲਾ ਅਤੇ ਆਪ ਹੀ ਇਕਾਂਤੀ ਹੋ ਕੇ ਬੀਆਬਾਨਾਂ ਅੰਦਰ ਤੁਰਿਆ ਫਿਰਦਾ ਹੈ।
Fareedkot Teekaਆਪ ਹੀ ਜੋਗੀ ਹੈ ਭੋਗੀ ਭੀ ਆਪ ਹੈ, ਆਪ ਹੀ ਸੰਨ੍ਯਾਸੀ ਹੋ ਕਰ (ਬਿਬਾਣੀ) ਉਜਾੜੋਂ ਮੇਂ ਫਿਰਤਾ ਹੈ॥
Prof. Sahib Singhਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ।ਪਦ ਅਰਥ ਬਿਬਾਣੀ = ਉਜਾੜ।
SikhNet (Spanish)Él Mismo es el Yogui, Él Mismo es el Revelador, Él Mismo es el Sanyasa que anda por los bosques.
ਆਪੈ ਨਾਲਿ ਗੋਸਟਿ. ਆਪਿ ਉਪਦੇਸੈ; ਆਪੇ ਸੁਘੜੁ ਸਰੂਪੁ ਸਿਆਣੀ ॥
aapai naal gosatt. aap upadesai; aape sugharr saroop siaanee |
Sant Singh KhalsaHe discusses with Himself, and He teaches Himself; He Himself is discrete, graceful and wise.
Manmohan SinghThe Lord discourses with himself, Himself He instructs and Himself is discreet, graceful and wise.
Manmohan Singh (Punjabi)ਸਾਹਿਬ ਆਪਣੇ ਆਪ ਨਾਲ ਚਰਚਾ ਕਰਦਾ ਹੈ, ਆਪੇ ਹੀ ਸਿਖਮਤ ਦਿੰਦਾ ਹੈ ਅਤੇ ਆਪ ਹੀ ਪ੍ਰਬੀਨ ਸੁੰਦਰ ਅਤੇ ਅਕਲਮੰਦ ਹੈ।
Fareedkot Teekaਅਪਨੇ ਹੀ ਸਾਥ ਗੋਸਟ ਹੈ ਆਪ ਹੀ ਉਪਦੇਸ ਕਰਤਾ ਹੈ, ਆਪ ਹੀ ਸੁਘੜ ਸਰੂਪ ਹੈ ਆਪ ਹੀ ਸਿਆਣੀ ਬੁਧੀ ਵਾਲਾ ਹੈ॥
Prof. Sahib Singhਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮੱਤ ਵਾਲਾ ਸੁੰਦਰ ਸਰੂਪ ਵਾਲਾ ਹੈ।ਪਦ ਅਰਥ ਗੋਸਟਿ = ਚਰਚਾ। ਸੁਘੜੁ = ਸੁਚੱਜਾ।
SikhNet (Spanish)Él Mismo conversa Consigo Mismo y se instruye a Sí Mismo, Él Mismo es la Sabiduría del Sabio.
ਆਪਣਾ ਚੋਜੁ ਕਰਿ ਵੇਖੈ ਆਪੇ; ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥
aapanaa choj kar vekhai aape; aape sabhanaa jeea kaa hai jaanee |12|
Sant Singh KhalsaStaging His own play, He Himself watches it; He Himself is the Knower of all beings. ||12||
Manmohan SinghStaging His Play, He Himself beholds it. The Lord Himself is the knower of all the creatures.
Manmohan Singh (Punjabi)ਆਪਣੀ ਖੇਲ ਨੂੰ ਰਚ ਕੇ ਉਹ ਆਪ ਹੀ ਇਸ ਨੂੰ ਦੇਖਦਾ ਹੈ। ਸੁਆਮੀ ਖੁਦ ਹੀ ਸਾਰਿਆਂ ਜੀਵ-ਜੰਤੂਆਂ ਨੂੰ ਜਾਨਣ ਵਾਲਾ ਹੈ।
Fareedkot Teekaਅਪਣਾ ਸੰਸਾਰ ਰੂਪੀ (ਚੋਜ) ਕੌਤਕੁ ਆਪ ਹੀ ਕਰ ਕੇ ਆਪ ਹੀ ਦੇਖ ਰਹਾ ਹੈ, ਆਪ ਹੀ ਵਹੁ ਸਭ ਜੀਵੋਂ ਕਾ ਜਾਨਨੇ ਹਾਰਾ ਹੈ॥੧੨॥☬ਕਿਸੀ ਪਾਖੰਡੀ ਬ੍ਰਹਮਣ ਕੇ ਪ੍ਰਤੀ ਉਪਦੇਸੁ ਹੈ:
Prof. Sahib Singhਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ॥੧੨॥ਪਦ ਅਰਥ ਚੋਜੁ = ਤਮਾਸ਼ਾ। ਜਾਣੀ = ਜਾਣਨ ਵਾਲਾ ॥੧੨॥
SikhNet (Spanish)Él Mismo hace Sus Milagros y conoce el estado más íntimo de todos. (12)