ੴ

ਸਿੱਖਬਾਣੀ · SikhBani

ਮਰਦਾਨਾ ੧ ॥

maradaanaa 1
Guru Nanak Dev Ji ਗੁਰੂ ਨਾਨਕ ਦੇਵ ਜੀ · Raag Bihaagraa · Ang 553 · 8 lines
Translations

ਮਰਦਾਨਾ ੧ ॥

maradaanaa 1 |

Sant Singh KhalsaMardaanaa:
Manmohan SinghMardana.
Manmohan Singh (Punjabi)ਮਰਦਾਨਾ।
SikhNet (Spanish)Mardana, 1

ਕਾਇਆ ਲਾਹਣਿ ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ ॥

kaaeaa laahan aap mad; majalas trisanaa dhaat |

Sant Singh KhalsaThe human body is the vat, self-conceit is the wine, and desire is the company of drinking buddies.
Manmohan SinghThe human body is the vat, self conceit the wine and the society is of the mammonish desires.
Manmohan Singh (Punjabi)ਮੁਨਸ਼ੀ ਦੇਹ ਮੱਟੀ ਹੈ, ਸਵੈ-ਹੰਗਤਾ ਸ਼ਰਾਬ ਅਤੇ ਸੰਗਤ ਮਾਇਆ ਦੀਆਂ ਖਾਹਿਸ਼ਾਂ ਦੀ ਹੈ।
Fareedkot Teekaਹੇ ਮਰਦਾਨਾ! ਪ੍ਰਕਾਰਾਂਤਰ ਸੇ ਮਨਮੁਖੋਂ ਕੀ ਦੂਸਰੀ ਮਦਿਰਾ ਸ੍ਰਵਣ ਕਰ:☬ਦੇਹ ਰੂਪ (ਲਾਹਣਿ) ਮਟੀ ਹੈ, ਤਿਸ ਮੇਂ ਆਪਾ ਭਾਉ ਮਦੁ ਹੈ, ਤ੍ਰਿਸਨਾ ਮੇਂ (ਧਾਤੁ) ਧਾਵਣੇ ਵਾਲੇ ਜੀਵੋਂ ਕੀ (ਮਜਲਸ) ਸਭਾ ਹੈ ਵਾ (ਧਾਤੁ) ਮਾਯਾ ਕੀ ਤ੍ਰਿਸਨਾ (ਮਜਲਸ) ਸਭਾ ਹੈ॥
Prof. Sahib Singhਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ।

ਪਦ ਅਰਥ ਆਪੁ = ਆਪਾ, ਅਹੰਕਾਰ। ਧਾਤੁ = ਦੌੜ-ਭੱਜ, ਭਟਕਣਾ।

SikhNet (Spanish)El cuerpo es la jarra, la individualidad es el vino, y la sociedad es la inquietud y el ansia de la mente.

ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥

manasaa kattoree koorr bharee; peelaae jamakaal |

Sant Singh KhalsaThe cup of the mind's longing is overflowing with falsehood, and the Messenger of Death is the cup-bearer.
Manmohan SinghThe cup of mind's longings is full to brim with falsehood and Death's courier is the cup-bearer.
Manmohan Singh (Punjabi)ਮਨ ਦੇ ਮਨੋਰਥਾਂ ਦੀ ਪਿਆਲੀ ਝੂਠ ਨਾਲ ਪਰੀਪੂਰਨ ਹੈ ਅਤੇ ਮੌਤ ਦਾ ਦੂਤ ਪਿਆਲੀ ਪਿਲਾਉਣ ਵਾਲਾ ਹੈ।
Fareedkot Teeka(ਮਨਸਾ) ਵਾਸਨਾ ਕਟੋਰੀ ਹੈ ਝੂਠੁ ਭਰੀ ਸੁਰਾਹੀ ਹੈ, ਕਾਲ ਕਨਰੇਹਾਰਾ ਜਮ ਕਲਾਲ ਪਿਲਾਉਤਾ ਹੈ, ਭਾਵ ਕਾਲ ਕੇ ਪ੍ਰੇਰੇ ਹੂਏ ਜੀਵ ਮੰਦਕਰਮ ਕਰਤੇ ਹੈਂ॥
Prof. Sahib Singhਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ।

ਪਦ ਅਰਥ ਮਨਸਾ = ਵਾਸਨਾ।

SikhNet (Spanish)El deseo es el tarro, desbordando de falsedad, y el cantinero es Yama, el mensajero de la muerte.

ਇਤੁ ਮਦਿ ਪੀਤੈ ਨਾਨਕਾ; ਬਹੁਤੇ ਖਟੀਅਹਿ ਬਿਕਾਰ ॥

eit mad peetai naanakaa; bahute khatteeeh bikaar |

Sant Singh KhalsaDrinking in this wine, O Nanak, one takes on countless sins and corruptions.
Manmohan SinghBy drinking this wine, O Nanak, the mortal earns multiple sins.
Manmohan Singh (Punjabi)ਇਸ ਸ਼ਰਾਬ ਨੂੰ ਪੀਣ ਦੁਆਰਾ, ਹੇ ਨਾਨਕ! ਪ੍ਰਾਣੀ ਘਨੇਰੇ ਪਾਪਾਂ ਦੀ ਖੱਟੀ ਖੱਟ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਰਦਾਨਾ! ਐਸੇ ਮਦ ਕੇ ਪਾਨ ਕਰਨੇ ਸੇ ਬਹੁਤ ਸੇ ਬਿਕਾਰ ਖਟੀਤੇ ਹੈਂ॥☬ਅਬ ਗੁਰਮੁਖੋਂ ਕੀ ਦੂਸਰੀ ਮਾਸ ਮਦਰਾ ਕਹਤੇ ਹੈਂ:
Prof. Sahib Singhਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।
SikhNet (Spanish)Bebiendo tal vino, lo único que vas a lograr es cometer errores y permitir que entren en ti todos los vicios.

ਗਿਆਨੁ ਗੁੜੁ. ਸਾਲਾਹ ਮੰਡੇ; ਭਉ ਮਾਸੁ ਆਹਾਰੁ ॥

giaan gurr. saalaah mandde; bhau maas aahaar |

Sant Singh KhalsaSo make spiritual wisdom your molasses, the Praise of God your bread, and the Fear of God the meat you eat.
Manmohan SinghMake gnosis thy molasses, praise of God thy bread and the Lord's fear thy meat to eat.
Manmohan Singh (Punjabi)ਬ੍ਰਹਮ ਗਿਆਤ ਨੂੰ ਆਪਣਾ ਗੁੜ, ਰੱਬ ਦੇ ਜੱਸ ਨੂੰ ਆਪਣੀਆਂ ਰੋਟੀਆਂ ਅਤੇ ਸੁਆਮੀ ਦੇ ਡਰ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।
Fareedkot Teeka(ਗਿਆਨ) ਪਰਮੇਸ੍ਵਰ ਕਾ ਜਾਨਣਾ ਇਹ ਗੁੜ ਹੈ, ਪਰਮੇਸਰ ਕੀ (ਸਲਾਹਨਾ) ਉਸਤਤੀ ਕਰਨੀ ਯੇਹੀ (ਮੰਡੇ) ਸੂਖਮ ਫੁਲਕੇ ਹੈਂ, ਵਾਹਗੁਰੂ ਕਾ ਭਉ ਕਰਨਾ ਯਹ ਮਾਸ ਕਾ ਅਹਾਰੁ ਹੈ॥
Prof. Sahib Singhਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ,
SikhNet (Spanish)Si el Conocimiento fuera la melaza, la Alabanza del Señor el pan, y el alimento fuera la Reverencia al Señor,

ਨਾਨਕ ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥

naanak ihu bhojan sach hai; sach naam aadhaar |2|

Sant Singh KhalsaO Nanak, this is the true food; let the True Name be your only Support. ||2||
Manmohan SinghNanak, this is the true (spiritual) food, whereby the True Name shall become thy prop.
Manmohan Singh (Punjabi)ਨਾਨਕ ਇਹ ਸੱਚੀ (ਰੂਹਾਨੀ) ਖੁਰਾਕ ਹੈ, ਜਿਸ ਦੁਆਰਾ ਸੱਚਾ ਨਾਮ ਤੇਰਾ ਆਸਰਾ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਨਾਮ ਕਾ ਆਧਾਰ ਕਰਨਾ ਹੈ, ਏਹੁ ਭੋਜਨ ਸਚਾ ਹੈ॥੨॥☬ਪੁਨ: ਗੁਰਮੁਖੋਂ ਕੀ ਸਰਾਬ ਕਹਤੇ ਹੈਂ:
Prof. Sahib Singhਤਾਂ ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥
SikhNet (Spanish)entonces este banquete sería el Verdadero Banquete, pues en Nombre de la Verdad lo tomaríamos como nuestro Único Soporte. (2)

ਕਾਂਯਾਂ ਲਾਹਣਿ ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥

kaanyaan laahan aap mad; amrit tis kee dhaar |

Sant Singh KhalsaIf the human body is the vat, and self-realization is the wine, then a stream of Ambrosial Nectar is produced.
Manmohan SinghIf body be the vat and self-realisation the wine, then the Name-Nectar becomes the stream thereof.
Manmohan Singh (Punjabi)ਜੇਕਰ ਦੇਹ ਦਾ ਘੜਾ ਹੋਵੇ ਅਤੇ ਸਵੈ-ਗਿਆਤ ਦੀ ਸ਼ਰਾਬ ਤਾਂ ਨਾਮ ਸੁਧਾਰਸ ਉਸ ਦੀ ਧਾਰਾ ਬਣ ਜਾਂਦੀ ਹੈ।
Fareedkot Teekaਸੁਭ ਗੁਣੋਂ ਸਹਿਤ ਜੋ ਦੇਹਿ ਹੈ, ਸੋ (ਲਾਹਣ) ਮਟੀ ਹੈ ਔਰ (ਆਪੁ) ਸੁਧ ਹੰਕਾਰ ਮਦਰਾ ਹੈ, ਜੋ ਅੰਮ੍ਰਿਤ ਰੂਪੁ ਬਾਣੀ ਬੋਲਣੀ ਹੈ ਇਹ ਤਿਸ ਕੀ ਧਾਰ ਹੈ; ਵਾ ਅਹੰਬ੍ਰਹਮਾਸਮੀ ਏਹੁ ਤਿਸ ਮਦਿਰਾ ਕੀ ਧਾਰ ਅੰਮ੍ਰਿਤ ਹੈ॥
Prof. Sahib Singh(ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ,
SikhNet (Spanish)Si el cuerpo fuera la jarra y la Liberación fuera el vino, entonces el Néctar de Dios, fluiría rebosante de la Décima Puerta.

ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ; ਪੀ ਪੀ ਕਟਹਿ ਬਿਕਾਰ ॥੩॥

satasangat siau melaap hoe; liv kattoree amrit bharee; pee pee katteh bikaar |3|

Sant Singh KhalsaMeeting with the Society of the Saints, the cup of the Lord's Love is filled with this Ambrosial Nectar; drinking it in, one's corruptions and sins are wiped away. ||3||
Manmohan SinghBy meeting with the saints society, the cup of Lord's love is filled with the Name-Nectar. By drinking it continually the sins are blotted out.
Manmohan Singh (Punjabi)ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਭੂ ਦੀ ਪ੍ਰੀਤ ਦਾ ਪਿਆਲਾ ਨਾਮ ਦੇ ਆਬਿ-ਹਿਯਾਤ ਨਾਲ ਭਰਿਆ ਜਾਂਦਾ ਹੈ। ਇਸ ਨੂੰ ਇਕ ਰਸ ਪਾਨ ਕਰਨ ਦੁਆਰਾ ਪਾਪ ਮਿੱਟ ਜਾਂਦੇ ਹਨ।
Fareedkot Teekaਸਤ ਸੰਗਤ ਮੇਂ ਮਿਲਾਪ ਹੋਇ ਕਰ ਕੇ (ਲਿਵ) ਬ੍ਰਿਤੀ ਕੀ ਇਕਾਗ੍ਰਤਾ ਰੂਪ ਕਟੋਰੀ ਅਰ ਅੰਮ੍ਰਿਤੇ ਮ੍ਰਿਤ੍ਯੁ ਸੇ ਰਹਿਤ ਕਰਨੇ ਹਾਰੀ ਜੋ ਭਗਤੀ ਹੈ, ਸੋ ਭਰੀ ਸੁਰਾਹੀ, ਐਸੀ ਮਦਿਰਾ ਕੋ ਗੁਰਮੁਖਿ ਪੀ ਕਰ ਕੇ ਸਭ ਕਾਮਾਦਿ ਬਿਕਾਰੋਂ ਕੋ ਕਾਟਤੇ ਹੈਂ॥੩॥
Prof. Sahib Singhਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥
SikhNet (Spanish)Si la Sociedad fuera la de los Santos y el entonarse en Dios, el tarro, entonces esta bebida, de seguro desterraría toda nuestra maldad. (3)
Answers quote the Granth verbatim with Ang citations. AI commentary is not Gurbani and not a religious ruling.