ੴ

ਸਿੱਖਬਾਣੀ · SikhBani

ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥

sachaa saudaa har naam hai sachaa vaapaaraa raam
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 570, 571 · 25 lines
Translations

ਵਡਹੰਸੁ ਮਹਲਾ ੩ ॥

vaddahans mahalaa 3 | Ang 570

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਸਚਾ ਸਉਦਾ ਹਰਿ ਨਾਮੁ ਹੈ; ਸਚਾ ਵਾਪਾਰਾ ਰਾਮ ॥

sachaa saudaa har naam hai; sachaa vaapaaraa raam | Ang 570

Sant Singh KhalsaThe True merchandise is the Lord's Name. This is the true trade.
Manmohan SinghThe true merchandise is the Lord's Name and true is this trade.
Manmohan Singh (Punjabi)ਸੱਚਾ ਸੌਦਾ ਸੂਤ ਸੁਆਮੀ ਦਾ ਨਾਮ ਹੈ ਅਤੇ ਸੱਚਾ ਹੈ ਇਹ ਵਣਜ।
Fareedkot Teekaਹੇ ਭਾਈ! ਹਰਿ ਨਾਮੁ ਹੀ ਸਚਾ ਸਉਦਾ ਹੈ, ਤਿਸ ਕਾ ਬਪਾਰੁ ਕਰਨਾ, ਭਾਵ ਜਪਨਾ ਭੀ ਸਚਾ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ।

ਪਦ ਅਰਥ ਸਚਾ = ਸਦਾ ਨਾਲ ਨਿਭਣ ਵਾਲਾ।

SikhNet (Spanish)La mercancía verdadera es el Nombre del Señor; Verdad es Su Comercio.

ਗੁਰਮਤੀ ਹਰਿ ਨਾਮੁ ਵਣਜੀਐ; ਅਤਿ ਮੋਲੁ ਅਫਾਰਾ ਰਾਮ ॥

guramatee har naam vanajeeai; at mol afaaraa raam | Ang 570

Sant Singh KhalsaUnder Guru's Instruction, we trade in the Lord's Name; its value is very great.
Manmohan SinghBy Guru's instruction we deal in the Lord's Name. Exceedingly great is its worth.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦੇ ਨਾਮ ਦਾ ਵਾਪਾਰ ਕੀਤਾ ਜਾਂਦਾ ਹੈ। ਨਿਹਾਇਤ ਹੀ ਜਿਆਦਾ ਹੈ ਇਸ ਦੀ ਕੀਮਤ।
Fareedkot Teekaਸੋ ਗੁਰੋਂ ਕੀ ਸਿਖ੍ਯਾ ਕਰ ਕੇ ਲਈਤਾ ਹੈ ਤਿਸ ਕਾ ਸਰਧਾ ਰੂਪੁ ਮੋਲ (ਅਫਾਰਾ) ਅਸਹ ਵਾ ਅਪਾਰ ਹੈ ਵਾ ਅਮੋੜ ਹੈ, ਭਾਵ ਨਾਮ ਦੇ ਬਦਲੇ ਦੇਣੇ ਵਾਲੀ ਕੋਈ ਬਸਤੂ ਨਹੀਂ ਹੈ। ਜੋ ਇਸ ਦਾ ਸ੍ਰਧਾ ਰੂਪੁ ਮੁਲ ਹੈ ਤਿਸ ਕੋ ਗੁਰੁ ਵਾ ਪਰਮੇਸਰ ਆਗੇ ਤੇ ਮੋੜਤੇ ਨਹੀਂ ਹੈਂ॥
Prof. Sahib Singhਇਹ ਹਰਿ-ਨਾਮ ਗੁਰੂ ਦੀ ਮੱਤ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ।

ਪਦ ਅਰਥ ਵਣਜੀਐ = ਖ਼ਰੀਦਿਆ ਜਾ ਸਕਦਾ ਹੈ। ਅਫਾਰਾ = ਬਹੁਤ।

SikhNet (Spanish)A través de la Instrucción del Guru negociamos con el Nombre del Señor.

ਅਤਿ ਮੋਲੁ ਅਫਾਰਾ. ਸਚ ਵਾਪਾਰਾ; ਸਚਿ ਵਾਪਾਰਿ ਲਗੇ ਵਡਭਾਗੀ ॥

at mol afaaraa. sach vaapaaraa; sach vaapaar lage vaddabhaagee | Ang 570

Sant Singh KhalsaThe value of this true trade is very great; those who are engaged in the true trade are very fortunate.
Manmohan SinghInfinitely great is the worth of this true trade. They are engaged in the true trade are very fortunate.
Manmohan Singh (Punjabi)ਬੇਅੰਤ ਬਹੁਤਾ ਹੈ ਮੁਲ ਇਸ ਸੱਚੇ ਵਣਜ ਦਾ। ਜੋ ਸੱਚੇ ਵਣਜ ਵਿੱਚ ਜੁੜੇ ਹਨ, ਉਹ ਪਰਮ ਚੰਗੇ ਕਰਮਾਂ ਵਾਲੇ ਹਨ।
Fareedkot Teekaਸਚੇ ਨਾਮ ਅਪਾਰ ਕਾ ਅਤੀ ਅਫਾਰਾ ਮੋਲ ਹੈ, ਐਸੇ ਸਚੇ ਬਾਪਾਰ ਮੇਂ ਬਡਭਾਗੀ ਗੁਰਮੁਖ ਲਗੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।

ਪਦ ਅਰਥ ਸਚਿ ਵਾਪਾਰਿ = ਸਦਾ-ਥਿਰ ਹਰੀ ਦੇ ਨਾਮ ਸਿਮਰਨ ਦੇ ਵਪਾਰ ਵਿਚ।

SikhNet (Spanish)Inapreciable e Infinito es Su Valor; Infinito e Invaluable es ese Bien.

ਅੰਤਰਿ ਬਾਹਰਿ ਭਗਤੀ ਰਾਤੇ; ਸਚਿ ਨਾਮਿ ਲਿਵ ਲਾਗੀ ॥

antar baahar bhagatee raate; sach naam liv laagee | Ang 570

Sant Singh KhalsaInwardly and outwardly, they are imbued with devotion, and they enshrine love for the True Name.
Manmohan SinghFrom within and without they are imbued with Lord's devotion and enshrine affection for the True Name.
Manmohan Singh (Punjabi)ਅੰਦਰੋਂ ਤੇ ਬਾਹਰੋਂ ਉਹ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਸਤਿਨਾਮ ਨਾਲ ਉਹ ਪ੍ਰੀਤ ਗੰਢਦੇ ਹਨ।
Fareedkot Teekaਸੋ ਅੰਤਰਿ ਬਾਹਰਿ ਸੇ, ਭਾਵ ਮਨ ਤਨ ਕਰ ਕੇ ਭਗਤੀ ਮੇਂ ਮਸਤ ਹੈਂ ਔਰ ਤਿਨ ਕੀ ਇਸ ਪ੍ਰਕਾਰ ਸਚੇ ਨਾਮ ਮੇਂ ਲਿਵ ਲਾਗੀ ਹੈ॥
Prof. Sahib Singhਉਹ ਮਨੁੱਖ ਦੁਨੀਆ ਨਾਲ ਕਾਰ-ਵਿਹਾਰ ਕਰਦੇ ਹੋਏ ਵੀ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ ਤੇ ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ। ਬਾਹਰਿ = ਦੁਨੀਆ ਨਾਲ ਕਾਰ-ਵਿਹਾਰ ਕਰਦਿਆਂ। ਲਿਵ = ਲਗਨ।

SikhNet (Spanish)Afortunados son aquéllos que Lo conocen; están impregnados de Devoción interna y externamente,

ਨਦਰਿ ਕਰੇ ਸੋਈ ਸਚੁ ਪਾਏ; ਗੁਰ ਕੈ ਸਬਦਿ ਵੀਚਾਰਾ ॥

nadar kare soee sach paae; gur kai sabad veechaaraa | Ang 570

Sant Singh KhalsaOne who is blessed with the Lord's Favor, obtains Truth, and reflects upon the Word of the Guru's Shabad.
Manmohan SinghHe, to whom the Lord shows mercy, obtains truth and reflects on the Guru's hymns.
Manmohan Singh (Punjabi)ਜਿਸ ਉੱਤੇ ਮਾਲਕ ਮਿਹਰ ਧਾਰਦਾ ਹੈ, ਉਹੀ ਸੱਚ ਨੂੰ ਪਾਉਂਦਾ ਹੈ ਤੇ ਗੁਰਬਾਣੀ ਦੀ ਸੋਚ ਵਿਚਾਰ ਕਰਦਾ ਹੈ।
Fareedkot Teekaਜਿਸ ਪਰ ਅਕਾਲ ਪੁਰਖ ਕਿਰਪਾ ਕਰਤਾ ਹੈ, ਸੋਈ ਗੁਰ ਉਪਦੇਸ ਕੇ ਬੀਚਾਰ ਕਰ ਕੇ ਸਚ ਕੋ ਪਾਉਤਾ ਹੈ॥
Prof. Sahib Singhਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ਕੇਵਲ ਉਹੀ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ।

ਪਦ ਅਰਥ ਸਚ = ਸਦਾ-ਥਿਰ ਹਰਿ-ਨਾਮ। ਸਬਦਿ = ਸ਼ਬਦ ਵਿਚ।

SikhNet (Spanish)pues están entonados en el Nombre Verdadero. Aquél a quien el Señor bendice, obtiene la Verdad y medita en la Palabra del Shabd del Guru.

ਨਾਨਕ. ਨਾਮਿ ਰਤੇ. ਤਿਨ ਹੀ ਸੁਖੁ ਪਾਇਆ; ਸਾਚੈ ਕੇ ਵਾਪਾਰਾ ॥੧॥

naanak. naam rate. tin hee sukh paaeaa; saachai ke vaapaaraa |1| Ang 570

Sant Singh KhalsaO Nanak, those who are imbued with the Name find peace; they deal only in the True Name. ||1||
Manmohan SinghNanak, they, who are imbued with the Name, obtain peace, by engaging in the True Name's trade.
Manmohan Singh (Punjabi)ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਵਣਜ ਵਿੱਚ ਜੁੜ ਜਾਣ ਦੁਆਰਾ ਆਰਾਮ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰੇਮ ਕਰ ਕੇ ਸਚੇ ਨਾਮ ਕੇ ਬਾਪਾਰ ਮੇਂ ਲਗੇ ਹੈਂ, ਤਿਨੋਂ ਨੇ ਹੀ ਸਚੇ ਨਾਮ ਕਾ ਸੁਖ ਪਾਇਆ ਹੈ॥੧॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ॥੧॥

SikhNet (Spanish)Dice Nanak, aquellos que están imbuidos en el Nombre del Señor, logran la Felicidad, pues sus tratos se dan sólo a partir de la Verdad. (1)

ਹੰਉਮੈ ਮਾਇਆ ਮੈਲੁ ਹੈ; ਮਾਇਆ ਮੈਲੁ ਭਰੀਜੈ ਰਾਮ ॥

hnaumai maaeaa mail hai; maaeaa mail bhareejai raam | Ang 570

Sant Singh KhalsaEgotistical involvement in Maya is filth; Maya is overflowing with filth.
Manmohan SinghThe pride of wealth is but filth and the soul is filled with this filth of the wealth pride.
Manmohan Singh (Punjabi)ਧਨ-ਦੌਲਤ ਦਾ ਹੰਕਾਰ ਨਿਰੋਲ ਗੰਦਗੀ ਹੈ ਅਤੇ ਆਤਮਾ ਦੌਲਤ ਤੇ ਹੰਕਾਰ ਦੀ ਇਸ ਗੰਦਗੀ ਨਾਲ ਭਰ ਜਾਂਦੀ ਹੈ।
Fareedkot Teekaਹੇ ਭਾਈ! ਯਹ ਮਾਯਾ ਹੰਤਾ ਮਮਤਾ ਮੈਲ ਹੈ, ਮਾਯਾ ਕੀ ਮੈਲੁ ਕਰ ਕੇ ਹੀ ਮਨ ਭਰੀਤਾ ਹੈ॥
Prof. Sahib Singhਹਉਮੈ ਅਤੇ ਮਾਇਆ (ਆਤਮਕ ਜੀਵਨ ਦੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ।

ਪਦ ਅਰਥ ਭਰੀਜੈ = ਭਰ ਜਾਂਦਾ ਹੈ, ਲਿੱਬੜ ਜਾਂਦਾ ਹੈ, ਮੈਲਾ ਹੋ ਜਾਂਦਾ ਹੈ।

SikhNet (Spanish)El ego y la Maya manchan el Alma y confunden la mente.

ਗੁਰਮਤੀ ਮਨੁ ਨਿਰਮਲਾ; ਰਸਨਾ ਹਰਿ ਰਸੁ ਪੀਜੈ ਰਾਮ ॥

guramatee man niramalaa; rasanaa har ras peejai raam | Ang 570

Sant Singh KhalsaUnder Guru's Instruction, the mind is made pure and the tongue tastes the subtle essence of the Lord.
Manmohan SinghBy Guru's instruction the soul is rendered pure and the tongue quaffs God's elixir.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ।
Fareedkot Teekaਜਉ ਗੁਰਮਤ ਕਰ ਕੇ ਰਸਨਾ ਕਰ ਕੇ ਹਰਿ ਰਸ ਕੋ ਪਾਨ ਕਰੀਏ, ਭਾਵ ਨਾਮ ਜਪੀਏ ਤਉ ਮਨ ਸੁਧ ਹੋਤਾ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਇੰਜ ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਰਸਨਾ = ਜੀਭ (ਨਾਲ)। ਪੀਜੈ = ਪੀਣਾ ਚਾਹੀਦਾ ਹੈ।

SikhNet (Spanish)A través de la Palabra del Shabd del Guru la mente es purificada y los labios saborean la Esencia del Señor.

ਰਸਨਾ ਹਰਿ ਰਸੁ ਪੀਜੈ. ਅੰਤਰੁ ਭੀਜੈ; ਸਾਚ ਸਬਦਿ ਬੀਚਾਰੀ ॥

rasanaa har ras peejai. antar bheejai; saach sabad beechaaree | Ang 570

Sant Singh KhalsaThe tongue tastes the subtle essence of the Lord, and deep within, the heart is drenched with His Love, contemplating the True Word of the Shabad.
Manmohan SinghThe tongue tastes the Lord's essence, the heart is drenched with Lord's love and the mortal meditates on the True Name.
Manmohan Singh (Punjabi)ਜੀਭ ਪ੍ਰਭੂ ਦੇ ਜੌਹਰ ਨੂੰ ਚੱਖਦੀ ਹੈ, ਹਿਰਦਾ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦਾ ਹੈ ਅਤੇ ਪ੍ਰਾਣੀ ਸੱਚੇ ਨਾਮ ਦਾ ਚਿੰਤਨ ਕਰਦਾ ਹੈ।
Fareedkot Teekaਰਸਨਾ ਕਰ ਕੇ ਹਰੀ ਰਸ ਕੋ ਪਾਨ ਕਰੀਏ, ਭਾਵ ਨਾਮੁ ਜਪੀਏ ਅਰੁ ਅੰਤਹਕਰਣ ਭੀ ਨਾਮ ਮੇਂ (ਭੀਜੈ) ਤਦਾਕਾਰ ਹੋ ਜਾਵੈ, ਅਰੁ (ਸਾਚ ਸਬਦਿ) ਮਹਾਂ ਵਾਕੋਂ ਕਾ ਭੀ ਵੀਚਾਰੁ ਕਰਨੇ ਵਾਲਾ ਹੋਵੈ॥
Prof. Sahib Singhਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, ਇੰਜ ਹਿਰਦਾ ਤਰੋ-ਤਰ ਹੋ ਜਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਈਦਾ ਹੈ।

ਪਦ ਅਰਥ ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖੋ}।

SikhNet (Spanish)Por Instrucción del Guru la lengua prueba la Esencia del Señory en el interior nos compenetramos con el Amor Divino.

ਅੰਤਰਿ ਖੂਹਟਾ. ਅੰਮ੍ਰਿਤਿ ਭਰਿਆ; ਸਬਦੇ. ਕਾਢਿ ਪੀਐ ਪਨਿਹਾਰੀ ॥

antar khoohattaa. amrit bhariaa; sabade. kaadt peeai panihaaree | Ang 570

Sant Singh KhalsaDeep within, the well of the heart is overflowing with the Lord's Ambrosial Nectar; the water-carrier draws and drinks in the water of the Shabad.
Manmohan SinghThe heart well is brimming with the Lord's ambrosia and through the Name's meditation, the water carrier draws and drinks it.
Manmohan Singh (Punjabi)ਹਿਰਦਾ ਖੂਹ ਸੁਆਮੀ ਦੇ ਅੰਮ੍ਰਿਤ ਨਾਲ ਪਰੀਪੂਰਨ ਹੈ। ਨਾਮ ਦੇ ਸਿਮਰਨ ਰਾਹੀਂ ਪਾਣੀ ਭਰਨ ਵਾਲੀ ਇਸ ਨੂੰ ਕੱਢ ਕੇ ਪਾਨ ਕਰਦੀ ਹੈ।
Fareedkot Teekaਸਰੀਰ ਕੇ ਅੰਤਰ ਜੋ ਬ੍ਰਹਮ ਰੂਪੁ ਕੂਪੁ ਅਨੰਦ ਅੰਮ੍ਰਤ ਕਰ ਕੇ ਭਰਾ ਹੂਆ ਹੈ। ਗੁਰਾਂ ਕੇ ਉਪਦੇਸ ਕਰ ਪੂਰਬ ਕਹੀ ਰੀਤ ਸੇ ਬ੍ਰਹਮ ਕੋ ਅਪ੍ਰੋਖ ਕਰ ਕੇ ਬੁਧੀ ਰੂਪ (ਪਨਿਹਾਰੀ) ਪਾਨੀ ਭਰਨੇ ਵਾਲੀ ਅਨੰਦ ਰੂਪੀ ਅੰਮ੍ਰਿਤ ਕੋ ਪਾਨ ਕਰਤੀ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਖੂਹਟਾ = ਸੋਹਣਾ ਜਿਹਾ ਖੂਹ, ਚਸ਼ਮਾ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਪੀਐ = ਪੀਂਦੀ ਹੈ। ਪਨਿਹਾਰੀ = ਪਾਣੀ ਭਰਨ ਵਾਲੀ।

SikhNet (Spanish)En el interior está el Néctar del Señor; a través de la Palabra uno lo saca y lo bebe.

ਜਿਸੁ ਨਦਰਿ ਕਰੇ. ਸੋਈ ਸਚਿ ਲਾਗੈ; ਰਸਨਾ ਰਾਮੁ ਰਵੀਜੈ ॥

jis nadar kare. soee sach laagai; rasanaa raam raveejai | Ang 570

Sant Singh KhalsaOne who is blessed with the Lord's favor is attuned to the Truth; with his tongue, he chants the Lord's Name.
Manmohan SinghHe, on whom is Lord's grace, is attuned to truth, and his tongue utters the Lord's Name.
Manmohan Singh (Punjabi)ਜਿਸ ਉਤੇ ਮਾਲਕ ਦੀ ਰਹਿਮਤ ਹੈ, ਉਹ ਸੱਚ ਨਾਲ ਜੂੜਦਾ ਹੈ ਤੇ ਉਸ ਦੀ ਜੀਭ ਸਾਈਂ ਦਾ ਨਾਮ ਉਚਾਰਨ ਕਰਦੀ ਹੈ।
Fareedkot Teekaਜਿਸ ਪਰ ਵਾਹਿਗੁਰੂ ਕ੍ਰਿਪਾ ਕੀ ਦ੍ਰਿਸਟਿ ਕਰਤਾ ਹੈ, ਸੋਈ ਸਚ ਮੇਂ ਲਗਤਾ ਹੈ ਔਰ ਤਿਸੀ ਕੀ ਰਸਨਾ ਰਾਮ ਮੇਂ ਰਮਣ ਕਰਤੀ ਹੈ, ਆਪ ਭੀ ਕਰੀਏ॥
Prof. Sahib Singhਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ। ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਵੀਜੈ = ਸਿਮਰਨਾ ਚਾਹੀਦਾ ਹੈ।

SikhNet (Spanish)Aquél que tiene la Gracia del Señor está entonado en Su Verdad; sus labios recitan siempre el Nombre del Señor.

ਨਾਨਕ. ਨਾਮਿ ਰਤੇ ਸੇ ਨਿਰਮਲ; ਹੋਰ ਹਉਮੈ ਮੈਲੁ ਭਰੀਜੈ ॥੨॥

naanak. naam rate se niramal; hor haumai mail bhareejai |2| Ang 570

Sant Singh KhalsaO Nanak, those who are attuned to the Naam, the Name of the Lord, are immaculate. The others are full of the filth of egotism. ||2||
Manmohan SinghNanak, immaculate are they, who are imbued with the Name. The others are soiled with the filth of egotism.
Manmohan Singh (Punjabi)ਨਾਨਕ, ਪਵਿੱਤ੍ਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਬਾਕੀ ਦੇ ਹਊਮੈ ਦੀ ਗੰਦਗੀ ਨਾਲ ਲਿਬੜੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਮ ਨਾਮ ਮੇਂ ਰਾਤੇ ਹੈਂ ਸੋਈ ਨਿਰਮਲ ਹੈਂ, ਔਰ ਸਭ ਹੰਕਾਰ ਮੈਲ ਸੇ ਭਰੀਤੇ ਹੈਂ॥੨॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ॥੨॥

ਪਦ ਅਰਥ ਹੋਰ = ਬਾਕੀ ਦੀ ਲੁਕਾਈ ॥੨॥

SikhNet (Spanish)Dice Nanak, aquéllos que están imbuidos en el Nombre son puros; los demás se dejan llevar por su ego. (2)

ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ; ਕਿਸੁ ਪਹਿ ਕਰਹਿ ਪੁਕਾਰਾ ਰਾਮ ॥

panddit jotakee sabh parr parr kookade; kis peh kareh pukaaraa raam | Ang 570

Sant Singh KhalsaAll the religious scholars and astrologers read and study, and argue and shout. Who are they trying to teach?
Manmohan SinghAll the scholars and astrologers read, peruse and scream aloud. Whom do they want to instruct?
Manmohan Singh (Punjabi)ਸਾਰੇ ਵਿਦਵਾਨ ਅਤੇ ਜੋਤਸ਼ੀ ਪੜ੍ਹ ਤੇ ਵਾਚ ਕੇ ਉੱਚੀ ਉੱਚੀ ਪੁਕਾਰਦੇ ਹਨ। ਉਹ ਕੀਹਨੂੰ ਸਿਖਮਤ ਦੇਣਾ ਚਾਹੁੰਦੇ ਹਨ?
Fareedkot Teekaਹੇ ਭਾਈ! ਜਿਤਨੇ ਪੰਡਤ ਔਰ ਜੋਤਸੀ ਹੈਂ ਸਭ ਪਢ ਪਢ ਕਰ ਸਾਸਤ੍ਰੋਂ ਕੋ (ਕੂਕਦੇ) ਪੁਕਾਰਤੇ ਫਿਰਤੇ ਹੈਂ, ਭਾਵ ਮਾਇਆ ਕਾ ਤਿਆਗ ਜਨਾਵਤੇ ਹੈਂ। ਓਹ ਕਿਸ ਕੇ ਪਾਸ ਪੁਕਾਰ ਕਰੇ? ਆਪ ਤਿਆਗ ਕਰੇ ਅਰ ਆਪ ਕੋ ਸਮਝਾਵੈ ਤੌ ਸ੍ਰੇਸਟ ਹੈਂ॥
Prof. Sahib Singhਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ?

ਪਦ ਅਰਥ ਜੋਤਕੀ = ਜੋਤਸ਼ੀ। ਸਭਿ = ਸਾਰੇ। ਕੂਕਦੇ = ਉੱਚੀ ਉੱਚੀ (ਹੋਰਨਾਂ ਨੂੰ ਹੀ) ਸੁਣਾਂਦੇ ਹਨ। ਪਹਿ = ਪਾਸ, ਕੋਲ।

SikhNet (Spanish)Los eruditos y los adivinadores del futuro leen y aseveran. ¿A quién pretenden impresionar?

ਮਾਇਆ ਮੋਹੁ ਅੰਤਰਿ ਮਲੁ ਲਾਗੈ; ਮਾਇਆ ਕੇ ਵਾਪਾਰਾ ਰਾਮ ॥

maaeaa mohu antar mal laagai; maaeaa ke vaapaaraa raam | Ang 571

Sant Singh KhalsaThe filth of attachment to Maya clings to their hearts; they deal in Maya alone.
Manmohan SinghThe filth of mammon's attachment is clung to their heart and this business is for money alone.
Manmohan Singh (Punjabi)ਸ਼ਕਤੀ ਦੀ ਲਗਨ ਦੀ ਗੰਦਗੀ ਉਨ੍ਹਾਂ ਦੇ ਹਿਰਦੇ ਨੂੰ ਚਿਮੜੀ ਹੋਈ ਹੈ ਤੇ ਇਹ ਵਣਜ ਕੇਵਲ ਧਨ ਦੀ ਖਾਤਰ ਹੀ ਹੈ।
Fareedkot Teekaਅੰਤਸਕਰਣ ਮੇਂ ਮਾਇਆ ਕੇ ਮੋਹ ਰੂਪ ਕੀ ਮੈਲ ਲਗੀ ਹੂਈ ਹੈ, ਇਸੀ ਕਰ ਕੇ ਮਾਇਆ ਕੇ ਵਾਪਾਰ ਮੇਂ ਲਗੇ ਹੈਂ॥
Prof. Sahib Singhਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦੇ ਮੋਹ ਦੀ ਮੈਲ ਹੈ ਤੇ ਮਾਇਆ ਦੇ ਹੀ ਵਿਪਾਰ ਕਰਦੇ ਹਨ।

ਪਦ ਅਰਥ ਅੰਤਰਿ = (ਉਹਨਾਂ ਦੇ) ਅੰਦਰ।

SikhNet (Spanish)Su proyección es ponzoñosa, hipócrita y vacilante. Se aferran a su corazón y sólo se relacionan con la Maya,

ਮਾਇਆ ਕੇ ਵਾਪਾਰਾ. ਜਗਤਿ ਪਿਆਰਾ; ਆਵਣਿ ਜਾਣਿ ਦੁਖੁ ਪਾਈ ॥

maaeaa ke vaapaaraa. jagat piaaraa; aavan jaan dukh paaee | Ang 571

Sant Singh KhalsaThey love to deal in Maya in this world; coming and going, they suffer in pain.
Manmohan SinghIn the world, they love the mammon's business and by coming and going, writhe in pain.
Manmohan Singh (Punjabi)ਸੰਸਾਰੀ ਧਨ-ਦੌਲਤ ਦੇ ਵਣਜ ਨੂੰ ਪਿਆਰ ਕਰਦਾ ਹੈ ਅਤੇ ਜੰਮਣ ਤੇ ਮਰਨ ਦੁਆਰਾ ਕਸ਼ਟ ਭੋਗਦਾ ਹੈ।
Fareedkot Teekaਜਗਤ ਕੋ ਪਿਆਰਾ ਜਾਨ ਕੇ ਜੀਵ ਮਾਇਆ ਕੇ ਬਪਾਰਾਂ ਮੇਂ ਲਾਗ ਰਹਾ ਹੈ, ਇਸੀ ਤੇ ਆਵਾਗਵਨ ਕਾ ਦੁਖ ਪਾਉਤਾ ਰਹਤਾ ਹੈ॥
Prof. Sahib Singhਜਿਨ੍ਹਾਂ ਨੂੰ ਜਗਤ ਵਿਚ ਮਾਇਆ ਦਾ ਵਿਪਾਰ ਪਿਆਰਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦੇ ਹਨ।

ਪਦ ਅਰਥ ਜਗਤਿ = ਜਗਤ ਵਿਚ। ਆਵਣਿ = ਆਉਣ ਵਿਚ। ਜਾਣਿ = ਜਾਣ ਵਿਚ। ਆਵਣਿ ਜਾਣਿ = ਜਨਮ ਮਰਨ ਦੇ ਗੇੜ ਵਿਚ।

SikhNet (Spanish)de esta forma viven fascinados en el mundo, y yendo y viniendo, sufren y padecen.

ਬਿਖੁ ਕਾ ਕੀੜਾ. ਬਿਖੁ ਸਿਉ ਲਾਗਾ; ਬਿਸ੍ਟਾ ਮਾਹਿ ਸਮਾਈ ॥

bikh kaa keerraa. bikh siau laagaa; bisattaa maeh samaaee | Ang 571

Sant Singh KhalsaThe worm of poison is addicted to poison; it is immersed in manure.
Manmohan SinghThe worm of poison is attached with poison and is absorbed in ordure.
Manmohan Singh (Punjabi)ਜ਼ਹਿਰ ਦਾ ਕਿਰਮ ਜ਼ਹਿਰ ਨਾਲ ਹੀ ਜੁੜਿਆ ਹੋਇਆ ਹੈ ਅਤੇ ਗੰਦਗੀ ਅੰਦਰ ਹੀ ਗਰਕ ਹੋ ਜਾਂਦਾ ਹੈ।
Fareedkot Teekaਜੀਵ ਰੂਪ ਮਾਇਆ ਬਿਖ ਕਾ ਕੀੜਾ ਪੀਛੇ ਥਾ ਅਰ ਅਬ ਭੀ ਬਿਖ ਮੇਂ ਹੀ ਲਗਾ ਹੂਆ ਹੈ ਔ ਮਰ ਕਰ ਕੇ ਭੀ (ਬਿਸ੍ਟਾ) ਨਰਕ ਵਾ ਗਰਭ ਮੇਂ ਸਮਾਈ ਹੋਵੇਗੀ, ਭਾਵ ਪੜੇਗਾ॥
Prof. Sahib Singhਇੰਜ ਮਨੁੱਖ ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ।

ਪਦ ਅਰਥ ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦੇ ਜ਼ਹਿਰ। ਸਿਉ = ਨਾਲ। ਸਮਾਈ = ਗ਼ਰਕ ਹੋ ਜਾਂਦਾ ਹੈ, ਆਤਮਕ ਜੀਵਨ ਮੁਕਾ ਲੈਂਦਾ ਹੈ।

SikhNet (Spanish)El gusano de veneno tiene adicción al veneno y vive en el excremento.

ਜੋ ਧੁਰਿ ਲਿਖਿਆ ਸੋਇ ਕਮਾਵੈ; ਕੋਇ. ਨ ਮੇਟਣਹਾਰਾ ॥

jo dhur likhiaa soe kamaavai; koe. na mettanahaaraa | Ang 571

Sant Singh KhalsaHe does what is pre-ordained for him; no one can erase his destiny.
Manmohan SinghHe practises that What is predestined for him, None can erase it.
Manmohan Singh (Punjabi)ਉਹ ਉਹੀ ਕੁੱਛ ਕਰਦਾ ਹੈ, ਜਿਹੜਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਧੁਰਿ ਸੇ ਲਿਖਾ ਹੈ ਜੀਉ ਸੋਈ ਕਮਾਉਤਾ ਹੈ, ਤਿਸ ਕੇ ਮੇਟਨੇ ਹਾਰਾ ਕੋਈ ਨਹੀਂ ਹੈ॥
Prof. Sahib Singhਜੋ ਕੁਝ ਧੁਰ ਤੋਂ ਮਨੁੱਖ ਦੇ ਭਾਗ ਵਿੱਚ ਲਿਖਿਆ ਗਿਆ ਹੈ ਉਹ ਉਹੀ ਕੁਝ ਕਮਾਂਦਾ ਰਹਿੰਦਾ ਹੈ; ਕੋਈ ਵੀ ਇਸ (ਸਚਾਈ) ਨੂੰ ਮਿਟਾ ਨਹੀਂ ਸਕਦਾ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ।

SikhNet (Spanish)Todos van como su destino lo dicta, y nadie lo puede borrar.

ਨਾਨਕ. ਨਾਮਿ ਰਤੇ ਤਿਨ ਸਦਾ ਸੁਖੁ ਪਾਇਆ; ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥

naanak. naam rate tin sadaa sukh paaeaa; hor moorakh kook mue gaavaaraa |3| Ang 571

Sant Singh KhalsaO Nanak, imbued with the Naam, the Name of the Lord, lasting peace is found; the ignorant fools die screaming. ||3||
Manmohan SinghNanak, they who are imbued with the Name, ever attain peace. The other ignorant fools die shrieking aloud.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਹੋਰ ਬੇਸਮਝ, ਬੇਵਕੂਫ ਧਾਹਾਂ ਮਾਰਦੇ ਮਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਾਤੇ ਹੈਂ ਤਿਨੋਂ ਨੇ ਹੀ ਨਿਤ ਸੁਖ ਪਾਇਆ ਹੈ ਔਰ ਜੋ (ਮੂਰਖ ਗਾਵਾਰਾ) ਅਤਿ ਮੂਰਖ ਹੈਂ, ਸੋ ਪੁਕਾਰ ਕਰ ਮਰੇ ਹੈਂ॥੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਤਾਂ ਮੂਰਖ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਗਵਾਰਪੁਣਾ ਕਮਾਂਦੇ ਹਨ ॥੩॥

ਪਦ ਅਰਥ ਨਾਮਿ = ਨਾਮ ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} ਬਾਕੀ ਦੇ ਮਨੁੱਖ। ਕੂਕਿ = ਉੱਚੀ ਉੱਚੀ (ਹੋਰਨਾਂ ਨੂੰ) ਉਪਦੇਸ਼ ਕਰ ਕਰ ਕੇ। ਮੁਏ = ਆਤਮਕ ਮੌਤੇ ਮਰਦੇ ਹਨ ॥੩॥

SikhNet (Spanish)Dice Nanak, quienes están imbuidos en el Naam, el Nombre del Señor, una Paz duradera encuentran; otros en su tontería lloran y se acongojan. (3)

ਮਾਇਆ ਮੋਹਿ ਮਨੁ ਰੰਗਿਆ; ਮੋਹਿ. ਸੁਧਿ ਨ ਕਾਈ ਰਾਮ ॥

maaeaa mohi man rangiaa; mohi. sudh na kaaee raam | Ang 571

Sant Singh KhalsaTheir minds are colored by emotional attachment to Maya; because of this emotional attachment, they do not understand.
Manmohan SinghThe mind is tinged with the love of wealth, and because of this love, its right understanding is marred.
Manmohan Singh (Punjabi)ਆਤਮਾ ਧਨ-ਦੌਲਤ ਦੀ ਮਮਤਾ ਨਾਲ ਰੰਗੀ ਹੋਈ ਹੈ। ਇਸ ਮਮਤਾ ਦੇ ਕਾਰਨ ਇਸ ਦੀ ਯਥਾਰਥ ਸਮਝ ਮਾਰੀ ਗਈ ਹੈ।
Fareedkot Teekaਹੇ ਭਾਈ! ਜੋ ਕੋਈ ਕਹੈ ਕਿ ਮਨਮੁਖ ਨਾਮ ਕਿਉਂ ਨਹੀਂ ਜਪਤੇ? ਤਿਨ ਕਾ ਮਨ ਮਾਇਆ ਕੇ ਮੋਹ ਮੇਂ ਰੰਗਾ ਹੂਆ ਹੈ, ਤਿਸੀ ਮੋਹ ਕਰ ਕੇ ਤਿਨ ਕੋ ਨਾਮ ਜਪਨੇ ਕੀ ਕੁਛ ਸੁਧ ਨਹੀਂ ਹੈ॥
Prof. Sahib Singhਮਾਇਆ ਦੇ ਮੋਹ ਵਿਚ ਜਿਸ ਮਨ ਰੰਗਿਆ ਜਾਂਦਾ ਹੈ ਉਸ ਨੂੰ ਮੋਹ ਵਿਚ ਫਸ ਕੇ (ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ।

ਪਦ ਅਰਥ ਮੋਹਿ = ਮੋਹ ਵਿਚ। ਸੁਧਿ = (ਆਤਮਕ ਜੀਵਨ ਦੀ) ਸਮਝ।

SikhNet (Spanish)La mente está afligida por el amor a Maya, y en esa aflicción pierde la facultad de discriminar lo Real de lo no real.

ਗੁਰਮੁਖਿ ਇਹੁ ਮਨੁ ਰੰਗੀਐ; ਦੂਜਾ ਰੰਗੁ ਜਾਈ ਰਾਮ ॥

guramukh ihu man rangeeai; doojaa rang jaaee raam | Ang 571

Sant Singh KhalsaThe soul of the Gurmukh is imbued with the Lord's Love; the love of duality departs.
Manmohan SinghIf by Guru's grace, this soul is imbued with the Lord's love, then the love of another shall depart.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਵੇ, ਤਦ ਹੋਰਸ ਦਾ ਪਿਆਰ ਦੂਰ ਹੋ ਜਾਵੇਗਾ।
Fareedkot Teekaਜਬ ਗੁਰਮੁਖਤਾ ਸੇ ਇਸ ਮਨ ਕੋ ਰੰਗਨਾ ਕਰੀਏ ਤਬ ਦੂਜਾ, ਭਾਵ ਮਨਮੁਖਤਾ ਕਾ ਰੰਗ ਜਾਤਾ ਰਹਿਤਾ ਹੈ॥
Prof. Sahib Singhਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਈ = ਦੂਰ ਹੋ ਜਾਂਦਾ ਹੈ।

SikhNet (Spanish)Si por la Gracia del Guru uno se imbuye en el Amor del Señor, el colorido del “otro” se desvanece;

ਦੂਜਾ ਰੰਗੁ ਜਾਈ. ਸਾਚਿ ਸਮਾਈ; ਸਚਿ ਭਰੇ ਭੰਡਾਰਾ ॥

doojaa rang jaaee. saach samaaee; sach bhare bhanddaaraa | Ang 571

Sant Singh KhalsaThe love of duality departs, and the soul merges in Truth; the warehouse is overflowing with Truth.
Manmohan SinghThe love of another goes off, the soul merges in truth and its treasure are filled with truth.
Manmohan Singh (Punjabi)ਹੋਰਸ ਦਾ ਪਿਆਰ ਦੂਰ ਹੋ ਜਾਂਦਾ ਹੈ, ਆਤਮਾ ਸੱਚ ਵਿੱਚ ਲੀਨ ਹੋ ਜਾਂਦੀ ਹੈ ਤੇ ਇਸ ਦੇ ਖਜਾਨੇ ਸੱਚ ਨਾਲ ਪਰੀਪੂਰਨ ਹੋ ਜਾਂਦੇ ਹਨ।
Fareedkot Teekaਜਬ ਦੂਜਾ ਰੰਗ ਜਾਤਾ ਹੈ ਤਬ ਸਚ ਮੇਂ ਸਮਾਈ ਹੋਤੀ ਹੈ ਔਰ ਸਚ ਮੇਂ ਸਮਾਇ ਕਰ ਕੇ ਸਚੇ ਕੈ ਨਾਮ ਕੇ ਹੀ ਭੰਡਾਰੇ ਭਰੇ ਰਹਤੇ ਹੈਂ॥
Prof. Sahib Singhਜਦੋਂ ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਈਦਾ ਹੈ ਤਾਂ ਸਦਾ-ਥਿਰ ਹਰਿ-ਨਾਮ-ਧਨ ਨਾਲ (ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ।

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ, ਸਦਾ-ਥਿਰ ਹਰਿ-ਨਾਮ-ਧਨ ਨਾਲ।

SikhNet (Spanish)uno se inmerge en la Verdad y sus cofres se llenan del Tesoro de la Verdad.

ਗੁਰਮੁਖਿ ਹੋਵੈ ਸੋਈ ਬੂਝੈ; ਸਚਿ ਸਵਾਰਣਹਾਰਾ ॥

guramukh hovai soee boojhai; sach savaaranahaaraa | Ang 571

Sant Singh KhalsaOne who becomes Gurmukh, comes to understand; the Lord embellishes him with Truth.
Manmohan SinghHe, who acts in the Guru's way, realise his ownself and the True Lord bedecks him.
Manmohan Singh (Punjabi)ਜੋ ਗੁਰਾਂ ਦੇ ਰਸਤੇ ਟੁਰਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਦਾ ਹੈ ਤੇ ਸੱਚਾ ਸਾਈਂ ਉਸ ਨੂੰ ਸਸ਼ੋਭਤ ਕਰ ਦਿੰਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ ਇਸ ਭੇਦ ਕੋ ਸੋਈ ਜਾਨਤਾ ਹੈ, ਸਚ ਅਕਾਲ ਪੁਰਖ ਤਿਨ ਕਾ ਸਵਾਰਨੇ ਹਾਰਾ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ ਤੇ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।
SikhNet (Spanish)Aquél que va por el Sendero del Guru, también conoce y se embellece con la Verdad del Señor.

ਆਪੇ ਮੇਲੇ. ਸੋ ਹਰਿ ਮਿਲੈ; ਹੋਰੁ ਕਹਣਾ ਕਿਛੂ. ਨ ਜਾਏ ॥

aape mele. so har milai; hor kahanaa kichhoo. na jaae | Ang 571

Sant Singh KhalsaHe alone merges with the Lord, whom the Lord causes to merge; nothing else can be said or done.
Manmohan SinghHe alone whom the Lord Himself unites, unites with Him. Nothing else can be said and done.
Manmohan Singh (Punjabi)ਜਿਸ ਨੂੰ ਪ੍ਰਭੂ ਖੁਦ ਮਿਲਾਉਂਦਾ ਹੈ, ਕੇਵਲ ਉਹੀ ਉਸ ਨੂੰ ਮਿਲਦਾ ਹੈ। ਹੋਰ ਕੁਝ ਆਖਿਆ ਤੇ ਕੀਤਾ ਨਹੀਂ ਜਾ ਸਕਦਾ।
Fareedkot Teekaਜਿਸ ਕੋ ਹਰਿ ਆਪ ਮੇਲਤਾ ਹੈ, ਸੋਈ ਮਿਲਤਾ ਹੈ ਔਰ ਕੁਛ ਕਹਾ ਨਹੀਂ ਜਾਤਾ ਹੈ॥
Prof. Sahib Singhਜਿਸ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ।
SikhNet (Spanish)Sólo si el Señor nos toma en Unión con Él llegamos a ese Estado; nadie puede forzar la Voluntad del Señor.

ਨਾਨਕ. ਵਿਣੁ ਨਾਵੈ, ਭਰਮਿ ਭੁਲਾਇਆ; ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥

naanak. vin naavai, bharam bhulaaeaa; ik naam rate rang laae |4|5| Ang 571

Sant Singh KhalsaO Nanak, without the Name, one is deluded by doubt; but some, imbued with the Name, enshrine love for the Lord. ||4||5||
Manmohan SinghNanak, without the Name, the mortal goes astray in doubt, but some who are imbued with the Name, come to enshrine love for the Lord.
Manmohan Singh (Punjabi)ਨਾਨਕ, ਨਾਮ ਦੇ ਬਗੈਰ ਪ੍ਰਾਣੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਕਈ ਜੋ ਨਾਮ ਨਾਲ ਰੰਗੇ ਹਨ, ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਕਨਾਂ ਮਨਮੁਖੋਂ ਕੋ ਬਿਨਾਂ ਨਾਮ ਕੇ ਭਰਮ ਮੇਂ ਭੂਲਾਇ ਦੀਆ ਹੈ, ਏਕ ਗੁਰਮੁਖ ਨਾਮ ਮੇਂ ਪ੍ਰੇਮ ਲਾਕਰ (ਰਤੇ) ਤਦਾਕਾਰ ਹੂਏ ਹੈਂ॥੪॥੫॥
Prof. Sahib Singhਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ, ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ॥੪॥੫॥

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਮਨੁੱਖ। ਲਾਏ = ਲਾਇ, ਲਾ ਕੇ ॥੪॥੫॥

SikhNet (Spanish)Dice Nanak, sin el Nombre del Señor, uno es engañado por la duda, pero aquél que está imbuido en el Nombre es teñido en el Amor del Señor. (4-5)
Answers quote the Granth verbatim with Ang citations. AI commentary is not Gurbani and not a religious ruling.