ੴ

ਸਿੱਖਬਾਣੀ · SikhBani

ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥

jo dhur mele se mil rahe satigur siau chit laae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 645 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜੋ ਧੁਰਿ ਮੇਲੇ. ਸੇ ਮਿਲਿ ਰਹੇ; ਸਤਿਗੁਰ ਸਿਉ ਚਿਤੁ ਲਾਇ ॥

jo dhur mele. se mil rahe; satigur siau chit laae |

Sant Singh KhalsaThose whom the Primal Lord unites, remain in Union with Him; they focus their consciousness on the True Guru.
Manmohan SinghThey whom the Primal Lord unites, remain united with Him. They fix their mind on the True Guru.
Manmohan Singh (Punjabi)ਜਿਨ੍ਹਾਂ ਨੂੰ ਆਦੀ ਪ੍ਰਭੂ ਮਿਲਾਉਂਦਾ ਹੈ, ਉਹ ਉਸ ਨਾਲ ਮਿਲੇ ਰਹਿੰਦੇ ਹਨ। ਉਹ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ।
Fareedkot Teekaਜੋ ਵਾਹਿਗੁਰੂ ਨੇ ਆਦੋਂ ਹੀ ਮੇਲੇ ਹੈਂ, ਸੋ ਸਤਿਗੁਰੋਂ ਕੇ ਸਾਥ ਚਿਤ ਲਗਾਇ ਕਰ ਕੇ ਹਰੀ ਸਾਥ ਮਿਲ ਰਹੇ ਹੈਂ॥
Prof. Sahib Singhਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ;
SikhNet (Spanish)Aquéllos a quienes el Señor los une en Su Ser, se entonan en el Guru,

ਆਪਿ ਵਿਛੋੜੇਨੁ. ਸੇ ਵਿਛੁੜੇ; ਦੂਜੈ ਭਾਇ ਖੁਆਇ ॥

aap vichhorren. se vichhurre; doojai bhaae khuaae |

Sant Singh KhalsaThose whom the Lord Himself separates, remain separated; in the love of duality, they are ruined.
Manmohan SinghThey, whom the Lord Himself separates remain separated from Him, and they are ruined through another's love.
Manmohan Singh (Punjabi)ਜਿਨ੍ਹਾਂ ਨੂੰ ਖੁਦ ਸਾਈਂ ਵਿਛੋੜਦਾ ਹੈ, ਉਹ ਉਸ ਨਾਲੋਂ ਵਿਛੜੇ ਰਹਿੰਦੇ ਹਨ। ਦਵੈਤ-ਭਾਵ ਦੇ ਰਾਹੀਂ ਉਹ ਬਰਬਾਦ ਹੋ ਜਾਂਦੇ ਹਨ।
Fareedkot Teekaਜਿਨ ਮਨਮੁਖੋਂ ਕੋ ਦ੍ਵੈਤ ਭਾਵ ਮੇਂ ਭੁਲਾਇ ਕਰ ਕੇ ਆਪ ਵਿਛੋੜਿਆ ਹੈ, ਸੋ ਵਿਛੁੜੇ ਹੈਂ॥
Prof. Sahib Singh(ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ।

ਪਦ ਅਰਥ ਵਿਛੋੜੇਨੁ = ਵਿਛੋੜੇ ਉਸ (ਹਰੀ) ਨੇ।

SikhNet (Spanish)pero aquéllos a quienes los separa de Su Ser, la idea del amor a otro los destruye.

ਨਾਨਕ. ਵਿਣੁ ਕਰਮਾ ਕਿਆ ਪਾਈਐ; ਪੂਰਬਿ ਲਿਖਿਆ ਕਮਾਇ ॥੨॥

naanak. vin karamaa kiaa paaeeai; poorab likhiaa kamaae |2|

Sant Singh KhalsaO Nanak, without good karma, what can anyone obtain? He earns what he is pre-destined to receive. ||2||
Manmohan SinghNanak, what can be obtained without God's grace? The mortal earns, what is pre-destined for him.
Manmohan Singh (Punjabi)ਨਾਨਕ, ਹਰੀ ਦੀ ਮਿਹਰ ਬਾਝੋਂ ਕੀ ਪ੍ਰਾਪਤ ਹੋ ਸਕਦਾ ਹੈ? ਪ੍ਰਾਣੀ ਉਹੀ ਕੁਛ ਕਮਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਾਗੋਂ ਸੇ ਬਿਨਾ ਕਿਆ ਪਾਈਤਾ ਹੈ ਅਰਥਾਤ ਕੁਛ ਨਹੀਂ ਮਿਲਤਾ ਹੈ। ਪੂਰਬਲੇ ਕਰਮੋਂ ਕਾ ਲਿਖਿਆ ਹੀ ਕਮਾਈਤਾ ਹੈ, ਭਾਵ ਸੇ ਭਾਗੋਂ ਕਰ ਕੇ ਹੀ ਨਾਮ ਜਪੀਤਾ ਹੈ॥੨॥
Prof. Sahib Singhਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ ॥੨॥
SikhNet (Spanish)Dice Nanak: ¿Qué puede uno lograr sin tener el Destino para lograrlo? Pues uno obtiene lo que está inscrito en su Destino por Dios. (2)
Answers quote the Granth verbatim with Ang citations. AI commentary is not Gurbani and not a religious ruling.